Saturday, April 27, 2019

Punjabi Essay on Guru Teg Bahadur Ji | ਗੁਰੂ ਤੇਗ ਬਹਾਦਰ ਜੀ 'ਤੇ ਲੇਖ

Punjabi Essay on Guru Teg Bahadur Ji | ਗੁਰੂ ਤੇਗ ਬਹਾਦਰ ਜੀ 'ਤੇ ਲੇਖ


Punjabi Essay on Guru Teg Bahadur Ji | ਗੁਰੂ ਤੇਗ ਬਹਾਦਰ ਜੀ 'ਤੇ ਲੇਖ 
Punjabi Essay on Guru Teg Bahadur Ji

ਹਿੰਦ ਦੀ ਚਾਦਰ - ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਮਗਰੋਂ ਆਪ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਤੇ ਹਾਕਮਾਂ ਦੇ ਜ਼ੁਲਮ ਹੇਠ ਕੁਰਲਾ ਰਹੀ ਕੌਮ ਆਪਣੇ ਹੱਕਾਂ ਲਈ ਜ਼ੁਲਮ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ ।

ਜਨਮ ਤੇ ਮਾਤਾ ਪਿਤਾ - ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਆਪ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ ਤੇ ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ ।

ਸੰਤ ਸਰੂਪ ਤੇ ਸ਼ਸਤਰ ਵਿੱਦਿਆ ਦੇ ਮਾਹਰ - ਗੁਰੂ ਤੇਗ਼ ਬਹਾਦਰ ਜੀ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ। ਆਪ ਕਈ ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਨੇ ਆਪ ਨੂੰ ਵਿੱਦਿਆ ਆਪਣੀ ਦੇਖ - ਰੇਖ ਹੇਠ ਦਵਾਈ।  ਆਪ ਸੁੰਦਰ - ਜਵਾਨ , ਵਿਦਵਾਨ , ਸੂਰਬੀਰ ,ਸ਼ਸਤਰਧਾਰੀ , ਧਰਮ ਅਤੇ ਰਾਜਨੀਤੀ ਵਿੱਚ ਨਿਪੁੰਨ ਸਨ । 1634 ਵਿੱਚ ਆਪਣੇ ਆਪਣੇ ਮਾਤਾ - ਪਿਤਾ ਜੀ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ ।

ਇਕਾਂਤ ਪਸੰਦ - ਆਪ ਜੀ ਦਾ ਵਿਆਹ 1634 ਇਸ ਵੀ ਵਿੱਚ ਮਾਤਾ ਗੁਜਰੀ ਜੀ ਨਾਲ ਹੋਇਆ ਆਪ ਦਾ ਨਿੱਜੀ ਜੀਵਨ ਸਾਦਾ ਤੇ ਸੁਥਰਾ ਸੀ ਆਪ ਇਕਾਂਤ ਵਿੱਚ ਅਡੋਲ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਸਨ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ  ਮਗਰੋਂ ਆਪ ਪਿੰਡ ਬਕਾਲਾ ਵਿੱਚ ਆ ਗਏ ਤੇ ਉੱਥੇ ਵੀਹ ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ ।

ਗੁਰਗੱਦੀ - ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੇ ਕਹਿ ਕੇ ਆਪ ਜੀ ਨੂੰ ਗੁਰਗੱਦੀ ਸੌਂਪੀ ਪਰ ਆਪ ਦੇ ਗੁਰੂ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲੇ ਵੱਲ ਇਸ਼ਾਰਾ ਕੀਤਾ ਤਾਂ ਉੱਥੇ ਕਈ ਦੰਭੀ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਦੱਸਣ ਲੱਗੇ ਇਸ ਤਰ੍ਹਾਂ ਉੱਥੇ 22 ਗੁਰੂ ਬਣ ਬੈਠੇ ।

ਗੁਰੂ ਲਾਧੋ ਰੇ - ਆਖਿਰ ਇੱਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲੁਬਾਣਾ ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣਘੇਰੀ ਵਿੱਚੋਂ ਗੁਰੂ ਜੀ ਦੀ ਕ੍ਰਿਪਾ ਨਾਲ ਪਾਰ ਲੱਗਾ ਸੀ ਆਪਣੀ ਸੁੱਖਣਾ ਦੀਆਂ ਪੰਜ ਸੌ ਮੋਹਰਾਂ ਲੈ ਕੇ ਬਾਬੇ ਬਕਾਲੇ ਪੁੱਜਾ ਉਸ ਨੇ ਹਰ ਭੇਖੀ ਗੁਰੂ ਅੱਗੇ ਪੰਜ - ਪੰਜ ਮੋਹਰਾਂ ਰੱਖ ਕੇ ਮੱਥਾ ਟੇਕਿਆ ਜਦੋਂ ਉਸ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਪੰਜ ਮੋਹਰਾਂ ਭੇਟ ਕੀਤੀਆਂ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਪੰਜ ਸੌ ਮੋਹਰਾਂ ਸੁੱਖ ਕੇ ਕੇਵਲ ਪੰਜ ਭੇਟਾ ਕਰ ਰਿਹਾ ਹੈ ਤੇ ਇਸ ਤਰ੍ਹਾਂ ਉਹ ਬਚਨ ਤੋਂ ਫਿਰ ਰਿਹਾ ਹੈ । ਇਹ ਸੁਣ ਕੇ ਮੱਖਣ ਸ਼ਾਹ ਲੁਬਾਣੇ ਨੇ ਪੰਜ ਸੌ ਮੋਹਰਾਂ ਗੁਰੂ ਜੀ ਅੱਗੇ ਭੇਟ ਕੀਤੀਆਂ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ।

ਧਰਮ ਪ੍ਰਚਾਰ - ਇਸ ਤਰ੍ਹਾਂ ਗੁਰੂ ਰੂਪ ਵਿੱਚ ਪ੍ਰਗਟ ਹੋਣ ਤੋਂ ਮਗਰੋਂ ਗੁਰੂ ਤੇਗ਼ ਬਹਾਦਰ ਜੀ ਨੇ ਦੂਰ - ਦੂਰ ਤੱਕ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਸਪੁੱਤਰ ਗੋਬਿੰਦ ਰਾਏ ਨੂੰ ਸਿਦਕ ਵੀਰਤਾ ਤੇ ਪਵਿੱਤਰਤਾ ਦੇ ਸਾਂਚੇ ਵਿੱਚ ਢਾਲਿਆ ।

ਅਨੰਦਪੁਰ ਵਸਾਉਣਾ - ਬਕਾਲੇ ਤੋਂ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਲੰਗਰ ਵਸਾਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ।

ਕਸ਼ਮੀਰੀ ਪੰਡਤਾਂ ਦੀ ਪੁਕਾਰ - ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਕਸ਼ਮੀਰ ਦੇ ਦੁਖੀ ਪੰਡਤਾਂ ਨੇ ਗੁਰੂ ਅੱਗੇ ਫਰਿਆਦ ਕੀਤੀ ਬਾਲਕ ਗੋਬਿੰਦ ਰਾਏ ਦੀ ਬੇਨਤੀ ਉੱਤੇ ਗੁਰੂ ਤੇਗ਼ ਬਹਾਦਰ ਜੀ ਤਿਲਕ ਜੰਝੂ ਦੀ ਰਖਵਾਲੀ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਈ ।

ਗ੍ਰਿਫਤਾਰੀ - ਇਸ ਪਿੱਛੋਂ ਆਪ ਧਰਮ ਪ੍ਰਚਾਰ ਕਰਦੇ ਹੋਏ ਆਗਰੇ ਪੁੱਜੇ ਇੱਥੇ ਗੁਰੂ ਜੀ ਨੂੰ ਉਨ੍ਹਾਂ ਦੇ ਪੰਜ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ । ਦਿੱਲੀ ਵਿੱਚ ਮਸਜਿਦ ਦੇ ਨੇੜੇ ਇੱਕ ਢੱਠੀ ਹੋਈ ਇਮਾਰਤ ਵਿੱਚ ਕੈਦ ਰੱਖਿਆ ਗਿਆ ਆਪ ਦੁਆਰਾ ਹਕੂਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਆਪ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਅਨੇਕਾਂ ਕਸ਼ਟ ਦਿੱਤੇ ਗਏ ਪਰ ਆਪ ਅਡੋਲ ਰਹੇ ।

ਸ਼ਹੀਦੀ - ਗੁਰੂ ਜੀ ਦੀ ਦ੍ਰਿੜ੍ਹਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ । ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਤੇ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ ਅੰਤ ਗੁਰੂ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ । ਆਪ ਇਸ਼ਨਾਨ ਕਰਕੇ ਬੋਹੜ ਦੇ ਰੁੱਖ ਹੇਠ ਬੈਠ ਗਏ ,  ਆਪ ਨੇ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਪ੍ਰਮਾਤਮਾ ਅੱਗੇ ਸਿਰ ਨਿਵਾਇਆ ਅਤੇ ਜੱਲਾਦ ਨੇ ਤਲਵਾਰ ਨਾਲ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਇਸ ਤਰ੍ਹਾਂ ਆਪਣੇ ਸੀਸ ਦਿੱਤਾ ਪਰ ਸਿਰੜ ਨਾ ਦਿੱਤਾ ਇਹ ਮਹਾਨ ਬਲੀਦਾਨ 11 ਨਵੰਬਰ, 1675 ਈ: ਨੂੰ ਹੋਇਆ ਇਸ ਅਸਥਾਨ ਉੱਤੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ ਇਥੇ ਹਜ਼ਾਰਾਂ ਸ਼ਰਧਾਲੂ ਸ਼ਹੀਦਾਂ ਦੇ ਸਿਰਤਾਜ ਹਿੰਦ ਦੀ ਚਾਦਰ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜਦੇ ਹਨ ।

ਬਾਣੀ ਗੁਰੂ ਜੀ ਦੀ ਬਾਣੀ ਸ਼ਾਂਤੀ ਦੇਣ ਵਾਲੀ ਤੇ ਪਰਮਾਤਮਾ ਦੇ ਗੀਤ ਗਾਉਣ ਦੀ ਪ੍ਰੇਰਨਾ ਦੇਣ ਵਾਲੀ ਹੈ ਜਿਵੇਂ

"ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ"

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੇ 59 ਸਲੋਕ ਤੇ 57 ਸ਼ਬਦ ਦਰਜ ਹਨ ।

ਲੋਕਾਂ ਦੀ ਸੋਚਣੀ ਵਿੱਚ ਇਨਕਲਾਬ - ਗੁਰੂ ਜੀ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿੱਚ ਇਨਕਲਾਬ ਲਿਆਂਦਾ ਆਪ ਜੀ ਦੀ ਕੁਰਬਾਨੀ ਤੋਂ ਮਗਰੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਅਤੇ ਜ਼ਾਲਿਮ ਜਕੁਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ।

Tuesday, April 23, 2019

Punjabi Chutkule | ਪੰਜਾਬੀ ਚੁਟਕੁਲੇ

Punjabi Chutkule | ਪੰਜਾਬੀ ਚੁਟਕੁਲੇ

Chutkule in Punjabi | Funny Jokes 1. ਸਾਇੰਸ ਅਧਿਆਪਕ ਬੱਚੇ ਨੂੰ - ਕੋਈ ਬੱਚਾ ਆਪਣਾ ਇਕ ਸਿੱਕਾ ਦਿਓ। ਮੈਂ ਇਸ ਸਿੱਕੇ ਨੇ ਐਸਿਡ ਵਿਚ ਸੁੱਟਾਂਗਾ ਤੁਸੀਂ ਦੱਸੋ ਇਹ ਸਿੱਕਾ ਘੁਲੇਗਾ ਜਾ ਨਹੀਂ ?
ਪਿੰਟੂ - ਸਰ ਘੁਲ ਜਾਵੇਗਾ।
ਅਧਿਆਪਕ - ਪਿੰਟੂ ਤੈਨੂੰ ਕਿਵੇਂ ਪਤਾ ?
ਪਿੰਟੂ - ਸਰ ਜੇ ਨਾ ਘੁਲਣਾ ਹੁੰਦਾ ਤਾਂ ਤੁਸੀਂ ਆਪਣਾ ਸਿੱਕਾ ਪਾ ਲੈਣਾ ਸੀ।

2. ਬੰਤਾ ਸੰਤੇ ਨੂੰ - ਉਹ ਕਿਹੜੀ ਚੀਜ਼ ਹੈ ਜੋ ਫਰਿਜ਼ ਵਿਚ ਵੀ ਗਰਮ ਰਹਿੰਦੀ ਹੈ ?

ਸੰਤਾਂ - (ਕੁਛ ਦੇਰ ਸੋਚਣ ਮਗਰੋਂ) ਪਤਾ ਨੀ ਯਾਰ

ਬੰਤਾ - ਯਾਰ ਇਨ੍ਹਾਂ ਵੀ ਨਹੀਂ ਪਤਾ ਗਰਮ ਮਸਾਲਾ।

3. ਗੀਤ - ਸੋਨੂ ਮੈਂ ਆਪਣੇ ਪਾਪਾ ਦੀ ਪਰੀ ਹਾਂ
ਸੋਨੂ - ਮੈ ਵੀ ਆਪਣੇ ਪਾਪਾ ਦਾ ਪਾਰਾ ਹਾਂ
ਗੀਤ - ਪਾਰਾ ਇਹ ਕਿ ਹੁੰਦਾ ?
ਸੋਨੂ - ਮੇਰੀ ਹਰਕਤਾਂ ਦੇਖ ਮੇਰੇ ਪਾਪਾ ਦੇ ਗੁੱਸੇ ਦਾ ਪਾਰਾ ਚੜ ਜਾਂਦਾ ਹੈ।

4.ਟੀਚਰ - ਬੱਚਿਓ ਦਸੋ ਮੁਗ਼ਲ ਸ਼ਹਿਨਸ਼ਾਹ ਬਾਦਸ਼ਾਹ ਨੇ ਕਿਥੋਂ ਕਿੱਥੇ ਤਕ ਸ਼ਾਸਨ ਕੀਤਾ ?
ਚਿੰਟੂ - ਸਰ ਇਤਿਹਾਸ ਦੀ ਕਿਤਾਬ ਦੇ ਸਫ਼ਾ ਨੰਬਰ 45 ਤੋਂ 60 ਤਕ। 

5.  ਪੱਪੂ ਦਾ ਦੋਸਤ - ਯਾਰ ਮੈਂ ਪਰਸ ਘਰ ਭੁੱਲ ਆਇਆ ਮੈਨੂੰ 500 ਰੁਪਏ ਚਾਹੀਦੇ ਸੀ। 

ਪੱਪੂ - ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ ਲੈ 10 ਰੁਪਏ ਰਿਕਸ਼ਾ ਪਕੜ ਤੇ ਘਰੋਂ ਪਰਸ ਲੈ ਆ। 

6. ਅਧਿਆਪਕ - ਚੋਰੀ ਕਰਨਾ ਬੁਰੀ ਗੱਲ ਹੈ ਤੇ ਚੋਰੀ ਦਾ ਫਲ ਹਮੇਸ਼ਾ ਕੌੜਾ ਹੁੰਦਾ ਹੈ। 

ਚਿੰਟੂ - ਪਰ ਜਿਹੜਾ ਸੇਬ ਮੈਂ ਚੋਰੀ ਕਰਕੇ ਖਾਦਾ ਸੀ ਉਹ ਤਾ ਬੜਾ ਮਿੱਠਾ ਸੀ। 

7. ਅਕਾਸ਼ - ਦੇਖਿਆ ਮੈਂ ਤੈਨੂੰ ਹਨੇਰੇ ਵਿਚ ਵੀ ਲੱਭ ਲਿਆ 
ਰੋਹਿਤ - ਤਾਂ ਹੀ ਮੈਡਮ ਇਸਨੂੰ ਉੱਲੂ ਕਹਿੰਦੇ ਹਨ। 

8. ਪਹਿਲੀ ਜੂੰ - ਮੇਰਾ ਮਕਾਨ ਬਹੁਤ ਸੋਹਣਾ ਹੈ ਉਸ ਵਿਚ ਲੰਬੀਆਂ - ਲੰਬੀਆਂ ਸੜਕਾਂ ਹਨ 
ਦੂਜੀ ਜੂੰ - ਮੇਰੇ ਮਕਾਨ ਵਿਚ ਤਾਂ ਛੋਟੀਆਂ -ਛੋਟੀਆਂ ਸੜਕਾਂ ਹਨ 
ਤੀਜੀ ਜੂੰ - (ਇਕ ਗੰਜੇ ਦੇ ਸਿਰ ਚ ਲਿਜਾ ਕੇ ) ਮੈਂ ਤਾ ਹਜੇ ਪਲਾਟ ਹੀ ਲਿਆ ਹੈ ਮਕਾਨ ਬਣਾਉਣਾ ਬਾਕੀ ਹੈ। 


Essay on Monkey in Punjabi | ਬਾਂਦਰ 'ਤੇ ਲੇਖ ਰਚਨਾ

Essay on Monkey in Punjabi | ਬਾਂਦਰ 'ਤੇ ਲੇਖ ਰਚਨਾ

Essay on Monkey in Punjabi | ਬਾਂਦਰ 'ਤੇ ਲੇਖ ਰਚਨਾ

Essay on Monkey in Punjabi

ਬਾਂਦਰ ਬੜਾ ਚਲਾਕ ਤੇ ਫੁਰਤੀਲਾ ਜੀਵ ਹੈ ਤੁਸੀਂ ਦੋ ਬਿੱਲੀਆਂ ਤੇ ਬਾਂਦਰ ਦੀ ਕਹਾਣੀ ਜ਼ਰੂਰ ਬਣੀ ਹੋਵੇਗੀ ਚਲਾਕ ਬਾਂਦਰ ਸੁਲਾ ਸਫਾਈ ਕਰਵਾਉਣ ਦੇ ਬਾਅਦ ਨੇ ਵਿਚਾਰੀਆਂ ਬਿੱਲੀਆਂ ਦੀ ਸਾਰੀ ਰੋਟੀ ਖਾ ਗਿਆ ਸੀ ।
ਵਿਗਿਆਨੀ ਦੱਸਦੇ ਹਨ ਕਿ ਅਜੋਕਾ ਪੜ੍ਹਿਆ ਲਿਖਿਆ ਬੰਦਾ ਪਹਿਲਾਂ ਬਾਂਦਰ ਵਰਗਾ ਅਜੀਬ ਹੀ ਹੁੰਦਾ ਸੀ ਹਾਲਾਤ ਮੁਤਾਬਕ ਬਦਲਦਾ ਹੋਇਆ ਉਹ ਦੋ ਪੈਰਾਂ ਤੇ ਚੱਲਣ ਲੱਗ ਪਿਆ ਰਹੀ ਗੱਲ ਪੂੰਛ ਦੇ ਉਹ ਵਰਤੋਂ ਵਿੱਚ ਨਾ ਆਉਣ ਕਰਕੇ ਹੌਲੀ ਹੌਲੀ ਅਲੋਪ ਹੋ ਗਈ । ਦੁਨੀਆਂ ਭਰ ਵਿੱਚ ਬਾਂਦਰਾਂ ਦੀਆਂ 264 ਦੇ ਕਰੀਬ ਪ੍ਰਜਾਤੀਆਂ ਮੌਜੂਦ ਹਨ ਲੰਗੂਰ ਬਾਂਦਰਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ ਬਾਂਦਰਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਜਾਂਦਾ ਹੈ ਪਹਿਲੇ ਗਰੁੱਪ ਵਿੱਚ ਅਫ਼ਰੀਕਾ ਅਤੇ ਏਸ਼ੀਆ ਵਿੱਚ ਰਹਿੰਦੇ ਪੁਰਾਣੇ ਜ਼ਮਾਨੇ ਦੇ ਬਾਂਦਰ ਅਤੇ ਦੂਜੇ ਗਰੁੱਪ ਵਿੱਚ ਦੱਖਣੀ ਅਮਰੀਕਾ ਵਿੱਚ ਰਹਿੰਦੇ ਨਵੇਂ ਜ਼ਮਾਨੇ ਦੇ ਬਾਦਰ ਸ਼ਾਮਿਲ ਹਨ . ਬੈਬੂਨ ਪੁਰਾਣੇ ਬਾਂਦਰ ਦੀ ਉਦਾਹਰਨ ਹੈ ਜਦਕਿ ਮਾਰਮੋਸਟ ਨਵੇਂ ਬਾਂਦਰ ਦੀ ਉਦਾਹਰਣ ਹੈ ਕੁਝ ਬਾਂਦਰ ਜ਼ਮੀਨ ਤੇ ਰਹਿੰਦੇ ਦੇ ਹਨ ਅਤੇ ਕੁਝ ਦਰੱਖ਼ਤਾਂ ਤੇ ਰਹਿੰਦੇ ਹਨ .ਬਾਂਦਰ ਵੱਖ ਵੱਖ ਤਰਾਂ ਦੇ ਖਾਣੇ ਖਾਂਦੇ ਹਨ ਜਿਨ੍ਹਾਂ ਵਿੱਚ ਫਲ ਫੁੱਲ ਪੱਤੇ ਤੇ ਕੀੜੇ - ਮਕੌੜੇ ਆਦਿ ਸ਼ਾਮਲ ਹੁੰਦੇ ਹਨ । ਜ਼ਿਆਦਾਤਰ ਬਾਂਦਰਾਂ ਦੀਆਂ ਪੂਛਾਂ ਹੁੰਦੀਆਂ ਹਨ ਬਾਂਦਰਾਂ ਦੇ ਸਮੂਹ ਨੂੰ ਕਬੀਲੇ ਤੂਫਾਨ ਜਾਂ ਮਿਸ਼ਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਪਿਗਮੀ ਮਾਰਮੋਸੇਟ ਸਭ ਤੋਂ ਛੋਟੀ ਕਿਸਮ ਦਾ ਬੰਦਰ ਹੈ ਜਿਸ ਦਾ ਵਜ਼ਨ ਇੱਕ ਸੌ ਵੀਹ ਤੋਂ ਇੱਕ ਸੌ ਚਾਲੀ ਗ੍ਰਾਮ ਦੇ ਵਿਚਕਾਰ ਹੁੰਦਾ ਹੈ ਮੈਂਡਰਿੱਲ ਸਭ ਤੋਂ ਵੱਡੀ ਕਿਸਮ ਦੇ ਬੰਦ ਹੁੰਦੇ ਹਨ ਜਿਨ੍ਹਾਂ ਦਾ ਵਜਨ ਪੈਂਤੀ ਕਿਲੋਗ੍ਰਾਮ ਤੱਕ ਹੋ ਸਕਦਾ ਹੈ । ਕਾਪ ਜਿਉਣਾ ਬਾਂਦਰਾਂ ਨੂੰ ਸਭ ਤੋਂ ਹੁਸ਼ਿਆਰ ਬੰਧਨ ਮੰਨਿਆ ਜਾਂਦਾ ਹੈ ਉਨ੍ਹਾਂ ਕੋਲ ਔਜਾਰਾਂ ਦੀ ਵਰਤੋਂ ਕਾਰਨ ਨਵੇਂ ਹੁਨਰ ਸਿੱਖਣ ਤੇ ਸਵੈ ਜਾਗਰੂਕਤਾ ਦੇ ਵੱਖ ਵੱਖ ਹੋਣ ਨਾਲ ਦਿਖਾਉਣ ਦੀ ਸਮਰੱਥਾ ਹੁੰਦੀ ਹੈ ਲੰਮੀਆਂ ਲੱਤਾਂ ਬਾਹਾਂ ਤੇ ਲੰਬੀਆਂ ਪੂਛਾਂ ਵਾਲੇ ਬਾਂਦਰਾਂ ਨੂੰ ਸਪਾਈਡਰ ਬਾਂਦਰ ਕਿਹਾ ਜਾਂਦਾ ਹੈ । ਸ੍ਰੀ ਰਾਮ ਚੰਦਰ ਜੀ ਦੀ ਬਾਨਰ ਸੈਨਾ ਨੇ ਸ੍ਰੀਲੰਕਾ ਵਿੱਚ ਰਾਵਣ ਨੂੰ ਜਿੱਤਣ ਵੇਲੇ ਵਿਸ਼ਾਲ ਸਮੁੰਦਰ ਚ ਪੱਥਰਾਂ ਦਾ ਪੁਲ ਬਣਾਉਣ ਚ ਵੱਡਾ ਯੋਗਦਾਨ ਪਾਇਆ ਸੀ । ਜੰਗਲਾਂ ਦੀ ਕਟਾਈ ਕਾਰਨ ਬੰਦਰ ਹੁਣ ਸ਼ਹਿਰਾਂ ਚ ਆਉਣ ਲੱਗ ਪਏ ਹਨ ਇਹ ਮਨੁੱਖ ਦੇ ਦੁਸ਼ਮਨ ਤਾਂ ਨਹੀਂ ਹੁੰਦੇ ਪਰ ਆਪਣੀ ਰੋਟੀ ਲਈ ਥੋੜ੍ਹਾ ਬਹੁਤਾ ਖਰੂਦ ਜਰੂਰ ਮਚਾਉਂਦੇ ਹਨ । ਸਾਡੇ ਜੀਵ ਵਿਗਿਆਨੀ ਇਨ੍ਹਾਂ ਨੂੰ ਧੋਖੇ ਨਾਲ ਫੜ ਲੈਂਦੇ ਹਨ ਅਤੇ ਫਿਰ ਉਹ ਮਾਨਵ ਵਿਕਾਸ ਦੇ ਨਾਂ ਤੇ ਤਜਰਬੇ ਕਰਨ ਲਈ ਇਨ੍ਹਾਂ ਨੂੰ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰਦੇ ਰਹਿੰਦੇ ਹਨ।

Monday, April 22, 2019

Punjabi essay on Guru Nanak Dev Ji | ਗੁਰੂ ਨਾਨਕ ਦੇਵ ਜੀ ਤੇ ਲੇਖ

Punjabi essay on Guru Nanak Dev Ji | ਗੁਰੂ ਨਾਨਕ ਦੇਵ ਜੀ ਤੇ ਲੇਖ


Punjabi essay on Guru Nanak Dev Ji | ਗੁਰੂ ਨਾਨਕ ਦੇਵ ਜੀ ਤੇ ਲੇਖ 


ਸਿੱਖ ਧਰਮ ਦੇ ਪਹਿਲੇ ਗੁਰੂ - ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਪਹਿਲੇ ਗੁਰੂ ਸਨ ਆਪ ਦਾ ਪੰਜਾਬ ਦੇ ਇਤਿਹਾਸਿਕ , ਧਾਰਮਿਕ , ਸਮਾਜਿਕ ਖੇਤਰ ਵਿਚ ਮਹੱਤਵਪੂਰਨ ਸਥਾਨ ਹੈ ਆਪ ਆਪਣੇ ਧਰਮ ਨੂੰ ਸਰਬ ਸਾਂਝਾ ਮੰਨਦੇ ਸਨ। ਜਿਸ ਕਾਰਨ ਨਾਨਕ ਜੀ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਕਹਿਲਾਏ ।


ਜਨਮ ਤੇ ਮਾਤਾ ਪਿਤਾ - ਆਪ ਦਾ ਜਨਮ ਪੰਦਰਾਂ ਅਪਰੈਲ 1469 ਈ: ਨੂੰ ਰਾਏ ਭੋਏ ਦੀ ਤਲਵੰਡੀ ਵਿਚ  ( ਜੋ ਅੱਜਕਲ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ) ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਦੇ ਘਰ ਹੋਇਆ। ਦੇਸੀ ਮਹੀਨਿਆਂ ਦੇ ਮੁਤਾਬਿਕ ਨਾਨਕ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮੰਨਿਆ ਜਾਂਦਾ ਹੈ।

ਜਿਸ ਯੁੱਗ ਵਿਚ ਨਾਨਕ ਜੀ ਦਾ ਜਨਮ ਹੋਇਆ ਉਸ ਸਮੇਂ ਭਾਰਤ ਦੀ ਦਸ਼ਾ ਬਹੁਤ ਮਾੜੀ ਸੀ ਰਾਜਨੀਤਕ , ਧਾਰਮਿਕ , ਸਮਾਜਿਕ ਅਤੇ ਆਰਥਿਕ ਹਾਲਤ ਬਹੁਤ ਦਰਦਨਾਕ ਸੀ ਉਸ ਸਮੇਂ ਦੇ ਰਾਜੇ - ਮਹਾਰਾਜੇ ਜਨਤਾ ਨਾਲ ਦੁਰਵਿਵਹਾਰ ਕਰਦੇ ਸਨ ਧਾਰਮਿਕ ਖੇਤਰ ਵਿੱਚ ਪਾਖੰਡੀ ਸਾਧੂ ਸੰਤਾਂ ਆਦਿ ਦਾ ਅੰਧ ਵਿਸ਼ਵਾਸਾਂ ਤੇ ਪੂਰਾ ਬੋਲਬਾਲਾ ਸੀ ਸਮਾਜਿਕ ਖੇਤਰ ਵਿੱਚ ਊਚ - ਨੀਚ ਤੇ ਛੂਤ - ਛਾਤ ਦੀ ਭਿਆਨਕ ਬਿਮਾਰ ਜਨਤਾ ਦੀ ਨਾੜ - ਨਾੜ ਵਿੱਚ ਫੈਲ ਚੁੱਕੀ ਸੀ ਇਸ ਅਵਸਥਾ ਦਾ ਜ਼ਿਕਰ ਆਪ ਨੇ ਆਪਣੀ ਬਾਣੀ ਵਿੱਚ ਇਸ ਇਸ ਪ੍ਰਕਾਰ ਕੀਤਾ :

ਕਲਿ ਕਾਤੀ ਰਾਜੇ ਕਸਾਈ ਧਰਮ ਪੰਖ ਕਰਿ ਉੱਡਰਿਆ
ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜ੍ਹਿਆ 

ਵਿੱਦਿਆ - 7 ਸਾਲ ਦੀ ਉਮਰ ਵਿੱਚ ਆਪ ਨੂੰ ਪਾਠਸ਼ਾਲਾ ਵਿੱਚ ਪੰਡਿਤ ਕੋਲ ਪੜ੍ਹਨ ਲਈ ਭੇਜਿਆ ਗਿਆ ਪਾਰ ਨਾਨਕ ਜੀ ਨੇ ਪੰਡਿਤ ਨੂੰ ਆਪਣੇ ਉੱਚਤਮ ਵਿਚਾਰਾਂ ਨਾਲ ਪ੍ਰਵਾਭਿਤ ਕੀਤਾ  ਇਸ ਤੋਂ ਬਿਨਾਂ ਆਪਣੇ ਫਾਰਸੀ ਤੇ ਸੰਸਕ੍ਰਿਤ ਵੀ ਸਿੱਖੀ 'ਤੇ  ਹਿਸਾਬ ਕਿਤਾਬ ਵੀ ਸਿੱਖਿਆ ।

ਵਿਆਹ ਤੇ ਸੁਲਤਾਨਪੁਰ ਜਾਣਾ - ਬਚਪਨ ਤੋਂ ਹੀ ਨਾਨਕ ਜੀ ਦਾ ਮਨ ਸੰਸਾਰਿਕ ਕੰਮਾਂ ਵਿਚ ਨਹੀਂ ਲੱਗਿਆ , ਮਹਿਤਾ ਕਾਲੂ ਨੇ ਆਪ ਨੂੰ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਕਰਵਾ ਦਿੱਤਾ ਪਰ ਫਿਰ ਵੀ ਨਾਨਕ ਜੀ ਦਾ ਮਨ ਸੰਸਾਰਕ ਕੰਮਾਂ ਵਿੱਚ ਨਾ ਲੱਗ ਸਕਿਆ ਅੰਤ ਪਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਜਾਣ ਲਈ ਤਿਆਰ ਕੀਤਾ ।  ਜਿੱਥੇ ਨਾਨਕ ਜੀ ਨੂੰ  ਨਵਾਬ ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ । ਇੱਥੇ ਹੀ ਰਹਿੰਦੇ ਆਪ ਦੇ ਘਰ ਦੋ ਸਪੁੱਤਰ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਪੈਦਾ ਹੋਈ ।

ਬੇਈ ਨਦੀ ਵਿਚ ਇਸ਼ਨਾਨ - ਸੁਲਤਾਨਪੁਰ ਵਿੱਚ ਰਹਿੰਦਿਆਂ ਨਾਨਕ ਦੇਵ ਜੀ ਇਕ ਦਿਨ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ 3 ਦਿਨ ਅਲੋਪ ਰਹੇ , ਇਸ ਸਮੇਂ ਆਪ ਨੂੰ ਨਿਰੰਕਾਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਲਈ ਉਦਾਸੀਆਂ ਕਰਨ ਦਾ ਸੁਨੇਹਾ ਮਿਲਿਆ ।

ਚਾਰ ਉਦਾਸੀਆਂ - ਆਪ ਨੇ 1499 ਈ: ਤੋਂ ਲੈ ਕੇ 1522 ਈ: ਦੇ ਸਮੇਂ ਵਿੱਚ ਪੂਰਬ - ਦੱਖਣ ਉੱਤਰ ਅਤੇ ਪੱਛਮ ਦੀਆਂ ਚਾਰ ਉਦਾਸੀਆਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਉਦਾਸੀਆਂ ਵਿੱਚ ਆਪ ਨੇ  ਲੰਕਾ , ਤਾਸ਼ਕੰਦ ਤੇ ਮੱਕਾ ਮਦੀਨਾ ਤੱਕ ਅਤੇ ਅਸਾਮ ਦੀ ਯਾਤਰਾ ਕੀਤੀ ਆਪ ਨੇ ਅਨੇਕਾਂ  ਬਲੀਆਂ , ਜੋਗੀਆਂ , ਜਤੀਆਂ , ਸੂਫੀਆਂ , ਪੀਰਾਂ - ਫਕੀਰਾਂ , ਸੰਨਿਆਸੀਆਂ , ਸਾਧਾਂ - ਸੰਤਾਂ ਮੁੱਲਾਂ - ਕਾਜ਼ੀਆਂ ਅਤੇ ਪੰਡਤਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਆਪਣੇ ਵਿਚਾਰ ਦੱਸੇ ਅਤੇ ਉਨ੍ਹਾਂ ਨੂੰ ਸਿੱਧੇ ਰਾਹ ਪਾਇਆ ਇਸ ਸਮੇਂ ਵਿੱਚ ਹੀ ਆਪ ਨੇ ਕਰਤਾਰਪੁਰ ਵਸਾਇਆ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਿਤ ਬਹੁਤ ਸਾਰੀਆਂ ਕਰਾਮਾਤਾਂ ਦਾ ਜ਼ਿਕਰ ਵੀ ਸੁਣਨ ਨੂੰ ਮਿਲਦਾ ਹੈ ।

ਆਪ ਦੀ ਵਿਚਾਰਧਾਰਾ - ਨਾਨਕ ਜੀ ਦਾ ਮੰਨਣਾ ਸੀ ਕੇ ਰੱਬ ਇਕ ਹੈ ਜੋ ਸੰਸਾਰ ਦੀ ਹਰ ਚੀਜ਼ ਵਿਚ ਮੌਜੂਦ ਹੈ ਅਤੇ  ਆਪ ਨੇ ਸਰਬ ਸਾਂਝਾ ਦਾ ਪਾਠ ਪੜ੍ਹਾਇਆ ਅਤੇ ਅੰਧਵਿਸ਼ਵਾਸ ਅਤੇ ਪਾਖੰਡ ਵਿਰੁੱਧ ਆਵਾਜ਼ ਉਠਾਈ ਆਪ ਨੇ ਇਸਤਰੀ ਨੂੰ ਰਾਜਿਆਂ ਦੀ ਜਨਨੀ ਆਖ ਕੇ ਸਤਿਕਾਰਿਆ ਅਤੇ ਗ੍ਰਹਸਤੀ ਜੀਵਨ  ਨੂੰ ਸਭ ਧਰਮਾਂ ਤੋਂ ਉੱਤਮ ਦੱਸਿਆ ।

ਮਹਾਨ ਕਵੀ ਤੇ ਸੰਗੀਤਕਾਰ - ਆਪ ਇਕ ਮਹਾਨ ਕਵੀ ਤੇ ਸੰਗੀਤਕਾਰ ਸਨ ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪੁਜੀ ਸਾਹਿਬ ਆਪ ਦੀ ਮਹਾਨ ਰਚਨਾ ਹੈ ਆਪ ਦੀ ਬਾਣੀਆਂ ਦੀਆਂ ਬਹੁਤ ਸਾਰੀਆਂ ਤੁਕਾਂ ਅਖਾਣਾਂ ਵਾਂਗ ਲੋਕ ਮੂੰਹਾਂ ਤੇ ਚੜ੍ਹੀਆਂ ਹੋਈਆਂ ਹਨ 

ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ
ਨਾਨਕ ਫਿੱਕਾ ਬੋਲੀਏ ਤਨੁ ਮਨੁ ਫਿੱਕਾ ਹੋਏ 
ਘਾਲ ਖਾਇ ਕਿਛੁ ਹਥਹੁ ਦੇ ਨਾਨਕਾ ਰਾਹ ਪਛਾਣਹਿ ਸੇਇ।  
ਮਨ ਜੀਤੇ ਜਗੁ ਜਿਤੁ

ਨਿਡਰ ਦੇਸ਼ ਭਗਤ - ਨਾਨਕ ਜੀ ਇੱਕ ਨਿਡਰ ਦੇਸ਼ ਭਗਤ ਸਨ 1526 ਈ: ਵਿੱਚ ਬਾਬਰ ਦੇ ਭਾਰਤ ਉੱਪਰ ਹਮਲੇ ਤੇ ਉਸ ਦੁਆਰਾ ਭਾਰਤ ਵਿੱਚ ਮਚਾਈ ਲੁੱਟ - ਕਸੁੱਟ ਕਤਲੇਆਮ ਤੇ ਇਸਤਰੀਆਂ ਦੀ ਮਾੜੀ ਦੁਰਦਸ਼ਾ ਦੇ ਵਿਰੁੱਧ ਆਵਾਜ਼ ਉਠਾਉਂਦਿਆਂ ਆਪਣੇ ਰੱਬ ਨੂੰ ਉਲ੍ਹਾਮਾਂ ਦਿੰਦਿਆਂ ਕਿਹਾ :

"ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨ ਆਇਆ "

ਅੰਤਿਮ ਸਮਾਂ - ਆਪਣੇ ਆਪਣਾ ਆਖਰੀ ਸਮਾਂ ਕਰਤਾਰਪੁਰ (ਪਾਕਿਸਤਾਨ) ਵਿੱਚ ਬਿਤਾਇਆ ਇੱਥੇ ਹੀ ਆਪਣੇ ਭਾਈ ਲਹਿਣਾ ਜੀ ਨੂੰ ਆਪਣੀ ਗੱਦੀ ਦਾ ਵਾਰਿਸ ਚੁਣਿਆ ਅਤੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਸੁਸ਼ੋਭਿਤ ਕੀਤਾ ਇੱਥੇ ਹੀ ਆਪ 22 ਸਤੰਬਰ 1539 ਈ: ਨੂੰ ਜੋਤੀ ਜੋਤ ਸਮਾ ਗਏ। 

Saturday, April 20, 2019

Punjabi poem on exam | ਪੇਪਰਾਂ ਤੇ ਕਵਿਤਾ

Punjabi poem on exam | ਪੇਪਰਾਂ ਤੇ ਕਵਿਤਾ

Punjabi poem on exam | ਪੇਪਰਾਂ ਤੇ ਕਵਿਤਾ 

ਆ ਗਏ ਪੱਕੇ ਪੇਪਰ ਬੱਚਿਓ
 ਖੂਬ ਕਰੋ ਪੜਾਈ
ਕਾਹਲੀ ਤੋਂ ਸਦਾ ਹੀ ਬਚਣਾ
ਕਰੋ ਸੁੰਦਰ ਲਿਖਾਈ।

ਖਾਣ ਪੀਣ ਸੰਤੁਲਿਤ ਰੱਖੋ
ਨੀਂਦ ਹੈ ਪੂਰੀ ਲੈਣੀ
ਇੰਟਰਨੇਟ ਜੇ ਹੁਣ ਵੀ ਨਾ ਛੱਡਿਆ
ਮਿਹਨਤ ਨਾ ਪੱਲੇ ਪੈਣੀ।

ਸਮਾਂ ਇਹ ਬੜਾ ਕੀਮਤੀ
ਇਕ ਪਲ -ਪਲ ਦਾ ਮੁੱਲ
ਜਿਹੜੇ ਦੇਰ ਤਕ ਅਜੇ ਵੀ ਸੁੱਤੇ
ਕਰ ਰਹੇ ਵੱਡੀ ਭੁੱਲ

ਪੂਰੇ ਸਾਲ ਦਾ ਫ਼ਲ ਹੈ ਮਿਲਣਾ
ਇਸ ਗੱਲ ਦਾ ਰੱਖੋ ਧਿਆਨ
ਮੇਹਨਤ ਤੋਂ ਜੋ ਨਾ ਘਬਰਾਉਂਦੇ
ਜਿੱਤ ਲੈਂਦੇ ਹਰ ਮੈਦਾਨ।ਪੰਛੀ ਉਡ ਸਕਦੇ ਹਨ ਇਨਸਾਨ ਕਿਉਂ ਨਹੀਂ ? Punjabi Gk

ਪੰਛੀ ਉਡ ਸਕਦੇ ਹਨ ਇਨਸਾਨ ਕਿਉਂ ਨਹੀਂ ? Punjabi Gkਪੰਛੀਆਂ ਦੀਆਂ ਹੱਡੀਆਂ ਖੁਰੀਆਂ ਹੁੰਦੀਆਂ ਹਨ ਤਾਂ ਕਿ ਉਹ ਹਲਕੇ ਰਹਿਣ ਅਤੇ ਉਨ੍ਹਾਂ ਨੂੰ ਉੱਡਣ ਚ ਮੁਸ਼ਕਿਲ ਨਾ ਹੋਵੇ ਦੂਜੇ ਪਾਸੇ ਇਨਸਾਨ ਇਸ ਲਈ ਨਹੀਂ ਉੱਡ ਸਕਦੇ ਕਿਉਂਕਿ ਉਹ ਭਾਰੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਮਾਸਪੇਸ਼ੀਆਂ ਚ ਉਨ੍ਹਾਂ ਨੂੰ ਹਵਾ ਚੌੜਾਈ ਰੱਖਣ ਦੀ ਸਮਰੱਥਾ ਵੀ ਨਹੀਂ ਹੁੰਦੀ ।

ਪੰਛੀਆਂ ਦਾ ਦਿਲ ਬਹੁਤ ਤੇਜ਼ੀ ਨਾਲ ਧੜਕਦਾ ਹੈ ਜਿਸ ਨਾਲ ਉਹ ਆਪਣੇ ਕੰਮਾਂ ਨੂੰ ਤੇਜ਼ੀ ਨਾਲ ਫੜ ਫੜਾ ਕੇ ਉੱਡ ਸਕਦੇ ਹਨ ਮਿਸਾਲ ਲਈ ਜਿੱਥੇ ਇਨਸਾਨਾਂ ਦਾ ਦਿਨ ਪ੍ਰਤੀ ਮਿੰਟ ਸੱਠ ਤੋਂ ਅੱਸੀ ਵਾਰ ਹੀ ਧੜਕਦਾ ਹੈ ਉੱਥੇ ਹੀ ਚਿੜੀ ਦਾ ਦਿਲ ਇੱਕ ਮਿੰਟ ਚ ਅੱਠ ਸੌ ਵਾਰ ਧੜਕਦਾ ਹੈ ।


Facts in Punjabi Language | ਰੋਚਕ ਤੱਥ ਪੜੋ

Facts in Punjabi Language | ਰੋਚਕ ਤੱਥ ਪੜੋ

Facts in Punjabi Language 1.     ਇਨਸਾਨ ਦੇ ਸਰੀਰ ਵਿੱਚ ਕਈ ਖਣਿਜ ਮੌਜੂਦ ਹਨ ਜੋ ਸਿਹਤਮੰਦ ਰਹਿਣ ਲਈ ਜ਼ਰੂਰੀ ਹਨ ਲੋਹਾ ਵੀ ਇਨ੍ਹਾਂ ਚੋਂ ਇੱਕ ਹੈ ਮੰਨਿਆ ਜਾਂਦਾ ਹੈ ਕਿ ਇਨਸਾਨ ਦੇ ਸਰੀਰ ਚ ਔਸਤਨ ਇਨਾਂ ਲੋਹਾ ਹੈ ਕਿ ਉਸ ਨਾਲ ਤਿੰਨ ਇੰਚ ਲੰਬਾ ਇੱਕ ਕਿੱਲ ਬਣ ਸਕਦਾ ਹੈ ।

2.     ਕੈਂਚੀ ਦੀ ਖੋਜ ਲਿਓਨਾਰਦੋ ਦਾ ਵਿੰਚੀ ਨੇ ਕੀਤੀ ਸੀ ।

3.     ਕੈਨੇਡੀਆਈ ਲੋਕ ਇੰਨਾ ਜ਼ਿਆਦਾ ਸੌਰੀ ਬੋਲਦੇ ਹਨ ਕਿ ਦੋ ਹਜ਼ਾਰ ਨੂੰ ਚ ਇੱਕ ਕਾਨੂੰਨ ਪਾਸ ਕਰਨਾ ਪਿਆ ਜਿਸ ਅਧੀਨ ਮੁਆਫ਼ੀ ਮੰਗਣ ਨੂੰ ਕਿਸੇ ਅਪਰਾਧ ਨੂੰ ਸਵੀਕਾਰ ਕਰਨ ਦੇ ਸਬੂਤ ਵਜੋਂ ਅਦਾਲਤ ਚ ਪੇਸ਼ ਨਹੀਂ ਕੀਤਾ ਜਾ ਸਕਦਾ ।

4.     ਸੰਸਾਰ ਦੀ ਸਭ ਤੋਂ ਉੱਚੀ ਕ੍ਰਿਕਟ ਗਰਾਊਂਡ ਹਿਮਾਚਲ ਪ੍ਰਦੇਸ਼ ਦੀ ਚੇਲ ਸਥਿੱਤ ਚਾਇਲ ਕ੍ਰਿਕਟ ਗਰਾਊਂਡ ਹੈ 1893 ਚ ਬਣਿਆ ਇਹ ਕ੍ਰਿਕਟ ਗਰਾਊਂਡ ਚੇਲ ਮਿਲਟਰੀ ਸਕੂਲ ਦਾ ਹਿੱਸਾ ਹੈ ।

5.     ਦੁਨੀਆ ਚ ਗਿਆਰਾਂ ਫ਼ੀਸਦੀ ਲੋਕ ਖੱਬੇ ਹੱਥ ਦੀ ਵਰਤੋਂ ਕਰਦੇ ਹਨ ।

6.     ਅਗਸਤ ਚ ਸਭ ਤੋਂ ਵੱਧ ਬੱਚੇ ਪੈਦਾ ਹੁੰਦੇ ਹਨ ।

7.     ਮਧੂ ਮੱਖੀਆਂ ਸਿਰਫ ਇਨਸਾਨਾਂ ਨੂੰ ਹੀ ਨਹੀਂ ਹੋਰ ਮਧੂ ਮੱਖੀਆਂ ਨੂੰ ਵੀ ਡੰਗ ਮਾਰ ਸਕਦੀਆਂ ਹਨ ਹਰ ਛੱਤੇ ਦੇ ਬਾਹਰ ਸੁਰੱਖਿਆ ਲਈ ਤਾਇਨਾਤ ਫ਼ੌਜੀ ਮਧੂਮੱਖੀਆਂ ਸਹਿਤ ਚੋਰੀ ਕਰਨ ਵਾਲੀਆਂ ਹੋਰ ਛੱਤਿਆਂ ਦੀਆਂ ਮਧੂ ਮੱਖੀਆਂ ਨੂੰ ਡੰਗ ਮਾਰ ਕੇ ਭਜਾ ਦਿੰਦੀਆਂ ਹਨ ।

8.     ਕੁਝ ਪੁਲਾੜ ਯਾਤਰੀਆਂ ਦਾ ਦਾਅਵਾ ਹੈ ਕਿ ਪੁਲਾੜ ਦੀ ਗੰਧ ਕਿਸੇ ਗਰਮ ਧਾਤ ਜਾਂ ਮਾਸ ਵਰਗੀ ਹੈ ।

9.     ਕਿਸੇ ਵੀ ਸਮੇਂ ਧਰਤੀ ਦੇ ਵਾਯੂ ਮੰਡਲ ਚ ਇਕੱਠੇ ਅਠਾਰਾਂ ਸੌ ਤੂਫਾਨ ਚੱਲ ਰਹੇ ਹੁੰਦੇ ਹਨ ।

10. ਹਰ ਸੈਕੰਡ ਧਰਤੀ ਤੇ ਸੌ ਵਾਰ ਅਸਮਾਨੀ ਬਿਜਲੀ ਡਿੱਗਦੀ ਹੈ ।

Essay on Bhagat Singh in Punjabi | ਭਗਤ ਸਿੰਘ ਤੇ ਲੇਖ

Essay on Bhagat Singh in Punjabi | ਭਗਤ ਸਿੰਘ ਤੇ ਲੇਖ


Essay on Bhagat Singh in Punjabi | ਭਗਤ ਸਿੰਘ ਤੇ ਲੇਖ

ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ । ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੀ ਦੇਸ਼ ਭਗਤੀ ਦੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ? ਜਦੋਂ ਦੇਸ਼ ਅੰਗਰੇਜ਼ੀ ਰਾਜ ਦੇ ਅਧੀਨ ਸੀ ਤਾਂ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਇੱਕ ਲੰਮਾ ਕੋਲ ਕੀਤਾ ਸਰਦਾਰ ਭਗਤ ਸਿੰਘ ਵੀ ਉਨ੍ਹਾਂ ਸਿਰਲੱਥ ਘੁਲਾਟੀਆਂ ਵਿੱਚੋਂ ਇੱਕ ਸੀ ।
ਜਨਮ ਤੇ ਵਿਰਸਾ - ਸਰਦਾਰ ਭਗਤ ਸਿੰਘ ਦਾ ਪਿਤਾ ਕਿਸ਼ਨ ਸਿੰਘ ਕਾਂਗਰਸ ਦਾ ਉੱਘਾ ਲੀਡਰ ਸੀ ਪਗੜੀ ਸੰਭਾਲ ਜੱਟਾ ਲਹਿਰ ਦਾ ਪ੍ਰਸਿੱਧ ਆਗੂ ਸਰਦਾਰ ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ । ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਚੱਕ ਨੰਬਰ ਇੱਕ ਸੌ ਪੰਜ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਖੱਟਕੜ ਕਲਾਂ ਜ਼ਿਲ੍ਹਾ ਜਲੰਧਰ ਉਸ ਦਾ ਜੱਦੀ ਪਿੰਡ ਸੀ ।
ਬਚਪਨ ਵਿੱਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਪਰ ਬਹੁਤ ਅਸਰ ਪਾਇਆ ਫਿਰ ਇੱਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ ਮਿਲਵਰਤਨ ਲਹਿਰ ਚੱਲ ਪਈ ।ਇਸ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦਾ ਸੀ । 1925 ਵਿੱਚ ਸਰਦਾਰ ਭਗਤ ਸਿੰਘ ਸੁਖਦੇਵ ਭਗਵਤੀ ਚਰਨ ਤੇ ਧਨਵੰਤਰੀ ਆਦਿ ਨੇ ਨੌਜਵਾਨ ਭਾਰਤ ਸਭਾ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ ।

ਸਾਂਡਰਸ ਨੂੰ ਮਾਰਨਾ - ਫਿਰ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰਸਾਈਕਲ ਉੱਪਰ ਘਰ ਨੂੰ ਜਾ ਰਿਹਾ ਸੀ ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਉਹ ਚਿੱਤ ਹੋ ਗਿਆ ਉਹ ਗੋਲੀਆਂ ਚਲਾਉਂਦੇ ਹੋਏ ਬਚ ਕੇ ਨਿਕਲ ਗਏ । ਉਸੇ ਰਾਤ ਭਗਤ ਸਿੰਘ ਤੇ ਰਾਜਗੁਰੂ ਕਲਕੱਤੇ ਲਈ ਗੱਡੀ ਚੜ੍ਹ ਗਏ ਤੇ ਪੁਲਸ ਦੇ ਹੱਥ ਨਾ ਆਏ ।

ਅਸੈਂਬਲੀ ਵਿੱਚ ਬੰਬ ਸੁੱਟਣਾ - ਫਿਰ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ ਤੇ ਅੱਠ ਅਪ੍ਰੈਲ ਉੱਨੀ ਸੌ ਉਨੱਤੀ ਨੂੰ ਭਗਤ ਸਿੰਘ ਤੇ ਬੀ ਕੇ ਦੱਤ ਨੇ ਧਮਾਕੇ ਵਾਲੇ ਦੋ ਬੰਬ ਅਸੈਂਬਲੀ ਵਿੱਚ ਸੁੱਟੇ ਸਭ ਪਾਸੇ ਜਾਨਾਂ ਬਚਾਉਣ ਲਈ ਭਾਜੜ ਮੱਚ ਗਈ ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ ਸਗੋਂ ਉਨ੍ਹਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ ।ਉਨ੍ਹਾਂ ਦੇ ਅਸੈਂਬਲੀ ਵਿੱਚ ਸੁੱਟੇ ਇਸ ਤਿਉਹਾਰ ਉੱਪਰ ਲਿਖਿਆ ਹੋਇਆ ਸੀ ਕਿ ਉਹਨਾਂ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਸਨ ।

ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰੱਚ ਕੇ ਬੰਬ ਸੁੱਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਫਿਰ ਉਨ੍ਹਾਂ ਜੇਲ੍ਹ ਵਿੱਚ ਦਰੋਗਿਆਂ ਦੇ ਬੁਰੇ ਸਲੂਕ ਵਿਰੁੱਧ ਭੁੱਖ ਹੜਤਾਲ ਕਰ ਦਿੱਤੀ ।

ਫਾਂਸੀ ਦੀ ਸਜ਼ਾ - ਭਗਤ ਸਿੰਘ ਹੋਰਾਂ ਉੱਤੇ ਸਾਂਡਰਸ ਦੇ ਕਤਲ ਦਾ ਮੁਕੱਦਮਾ ਵੀ ਚੱਲ ਰਿਹਾ ਸੀ ਅੰਗਰੇਜ਼ਾਂ ਦੀ ਬਣਾਈ ਸਪੈਸ਼ਲ ਅਦਾਲਤ ਸਾਹਮਣੇ ਭਗਤ ਸਿੰਘ ਹੋਰ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਉਤੋਂ ਪਰਦਾ ਲਾਇਆ ਆਪ ਨੇ ਆਪਣੇ ਮੁਕੱਦਮੇ ਸਮੇਂ ਬੜੀ ਨਿਡਰਤਾ ਦਾ ਸਬੂਤ ਦਿੱਤਾ ਤੇ ਆਪ ਆਮ ਕਰਕੇ ਗਾਇਆ ਕਰਦੇ ਸਨ

"ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ "

ਅਦਾਲਤ ਨੇ 7 ਅਕਤੂਬਰ 1930 ਨੂੰ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਚਲ ਰਿਹਾ ਸੀ ਗਾਂਧੀ ਇਰਵਨ ਸਮਝੌਤੇ ਨਾਲ ਇਹ ਮੋਰਚਾ ਖਤਮ ਹੋ ਗਏ ਹੁਣ ਲੋਕ ਇਹ ਆਸ ਕਰਦੇ ਸਨ ਕਿ ਹੋਰਨਾਂ ਕੈਦੀਆਂ ਨਾਲ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਵੀ ਛੱਡ ਦਿੱਤੇ ਜਾਣਗੇ ਇਸ ਸਮੇਂ ਲੋਕ ਬੜੇ ਜੋਸ਼ ਵਿੱਚ ਸਨ । ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ ਨੂੰ 1931 ਨੂੰ ਰਾਤ ਵੇਲੇ ਹੀ ਉਨ੍ਹਾਂ ਨੂੰ ਫਾਂਸੀ ਲਾਇਆ ਤੇ ਲੋਥਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਪਾਸਿਓਂ ਚੋਰ ਦਰਵਾਜ਼ੇ ਥਾਣੀਂ ਕੱਢ ਕੇ ਫਿਰੋਜ਼ਪੁਰ ਪਹੁੰਚਾ ਦਿੱਤੀਆਂ ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿੱਚ ਰੋੜ ਦਿੱਤੀਆਂ ।

ਆਜ਼ਾਦੀ ਦੀ ਲਹਿਰ ਦਾ ਹੋਰ ਤੇਜ਼ ਹੋਣਾ - ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਤੇ ਲੋਕ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇ । ਅੰਤ ਪੰਦਰਾਂ ਅਗਸਤ 1947 ਨੂੰ ਅਜਿਹੇ ਸਿਰਲੱਥ ਸੂਰਮਿਆਂ ਦੀਆਂ ਕੁਰਬਾਨੀਆਂ ਸਦਕਾ ਭਾਰਤ ਆਜ਼ਾਦ ਹੋ ਗਿਆ ।

Punjabi Essay on Pandit Jawahar Lal Nehru | ਪੰਡਿਤ ਜਵਾਹਰ ਲਾਲ ਨਹਿਰੂ ਪਰ ਲੇਖ

Punjabi Essay on Pandit Jawahar Lal Nehru | ਪੰਡਿਤ ਜਵਾਹਰ ਲਾਲ ਨਹਿਰੂ ਪਰ ਲੇਖ


Punjabi Essay on Pandit Jawahar Lal Nehru | ਪੰਡਿਤ ਜਵਾਹਰ ਲਾਲ ਨਹਿਰੂ ਪਰ ਲੇਖ 
Punjabi Essay on Pandit Jawahar Lal Nehru


ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਾਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂਦੇਸ਼ ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਵਿੱਚ ਮਿਲਿਆ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਕੇ ਆਪਣੇ ਦੇਸ਼ ਦੀ ਨਵ ਉਸਾਰੀ ਲਈ ਤੇ ਵਿਦੇਸ਼ਾਂ ਵਿੱਚ ਉਸ ਦਾ ਨਾਂ ਪੈਦਾ ਕਰਨ ਲਈ ਵਰਨਣਯੋਗ ਕੰਮ ਕੀਤਾ|

ਜਨਮ ਅਤੇ ਬਚਪਨ ਪੰਡਿਤ ਨਹਿਰੂ ਦਾ ਜਨਮ 14 Nov 1889 ਇਸਵੀ ਨੂੰ ਅਲਾਹਾਬਾਦ ਵਿੱਚ ਉੱਘੇ ਵਕੀਲ ਤੇ ਦੇਸ਼ ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ ਨਹਿਰੂ ਪਰਿਵਾਰ ਦੇ ਬਹੁਤ ਅਮੀਰ ਹੋਣ ਕਰਕੇ ਆਪ ਦੀ ਪਾਲਨਾ ਬੜੀ ਸੁੱਖਾਂ ਵਿੱਚ ਹੋਈ ।

ਵਿਦਿਆ ਆਪ ਨੇ ਮੁੱਢਲੀ ਵਿੱਦਿਆ ਘਰ ਵਿੱਚ ਹੀ ਪ੍ਰਾਪਤ ਕੀਤੀ ਅਤੇ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਗਏ ।ਇੱਥੋਂ ਆਪ ਨੇ ਬੈਰਿਸਟਰ ਦੀ ਡਿਗਰੀ ਪ੍ਰਾਪਤ ਕੀਤੀ ਇੰਗਲੈਂਡ ਤੋਂ ਭਾਰਤ ਵਾਪਸ ਪਰਤ ਕੇ ਆਪ ਰਾਜਨੀਤੀ ਵਿੱਚ ਹਿੱਸਾ ਲੈਣ ਲੱਗੇ ।

ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ - 1920 ਈਸਵੀ ਵਿੱਚ ਜਦੋਂ ਗਾਂਧੀ ਜੀ ਨੇ ਨਾ ਮਿਲਵਰਤਨ ਲਹਿਰ ਚਲਾਈ ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿੱਚ ਹਿੱਸਾ ਲਿਆ । 1930 ਈਸਵੀ ਵਿੱਚ ਪੰਡਿਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ ਕਾਂਗਰਸ ਨੇ ਪੰਡਿਤ ਨਹਿਰੂ ਦੀ ਅਗਵਾਈ ਹੇਠ ਹੀ ਦੇਸ਼ ਲਈ ਪੂਰਨ ਆਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ ਆਪ ਕਈ ਵਾਰ ਜੇਲ੍ਹ ਵੀ ਗਏ ।

ਅੰਤ 15 ਅਗਸਤ ਉੱਨੀ ਸੌ ਸੰਤਾਲੀ ਨੂੰ ਭਾਰਤ ਆਜ਼ਾਦ ਹੋ ਗਿਆ ਭਾਰਤ ਦੇ ਟੋਟੇ ਹੋ ਗਏ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਦਾ ਸਿਹਰਾ ਪੰਡਿਤ ਨਹਿਰੂ ਨੂੰ ਹੀ ਪ੍ਰਾਪਤ ਹੋਇਆ ਪੰਡਿਤ ਨਹਿਰੂ ਇਸ ਅਹੁਦੇ ਉੱਪਰ ਆਪਣੇ ਅੰਤਲੇ ਦਿਨਾਂ ਤੱਕ ਕਾਇਮ ਰਹੇ ।

ਪੰਡਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗੁਲਾਮੀ ਦੇ ਲਿਤਾੜੇ ਭਾਰਤ ਦੀ ਨਾਮਕ ਉਸਾਰੀ ਦਾ ਕੰਮ ਆਰੰਭ ਹੋਇਆ ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਤੇ ਦੇਸ਼ ਵਾਸੀਆਂ ਦੀ ਤਕਦੀਰ ਬਦਲ ਲਈ ਆਪਣੇ ਰਾਤ ਦਿਨ ਇਕ ਕਰਕੇ ਕੰਮ ਕੀਤਾ । ਪੰਜ ਸਾਲਾ ਯੋਜਨਾਵਾਂ ਬਣਾਈਆਂ ਗਈਆਂ ਦੇਸ਼ ਵਿੱਚ ਤਰੱਕੀ ਦੇ ਕਮਾਰਾ ਆਰੰਭ ਹੋਏ ਆਪਣੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਇੱਕ ਦੇਸ਼ ਨਾਲ ਮਿੱਤਰਤਾ ਵਧਾਈ ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ ਆਪਣੇ ਸੰਸਾਰ ਵਿੱਚ ਅਮਨ ਸਥਾਪਤ ਕਰਨ ਲਈ ਪੰਚਸ਼ੀਲ ਦੇ ਨਿਯਮਾਂ ਨੂੰ ਸਥਾਪਿਤ ਕੀਤਾ ।

ਪੰਡਤ ਨਹਿਰੂ ਕੇਵਲ ਭਾਰਤ ਦੇ ਲੋਕਾਂ ਨਾਲ ਹੀ ਨਹੀਂ ਸਗੋਂ ਦੇਸ਼ ਦੇ ਕਿਣਕੇ ਕਿਨਕੇ ਨੂੰ ਪਿਆਰ ਕਰਦੇ ਸਨ ਆਪ ਦੀ ਅੰਤਿਮ ਇੱਛਾ ਵੀ ਇਹੋ ਸੀ ਕਿ ਮਰਨ ਪਿੱਛੋਂ ਉਨ੍ਹਾਂ ਦੇ ਸਰੀਰ ਦੀ ਰਾਖ਼ ਭਾਰਤ ਦੇ ਖੇਤਾਂ ਵਿੱਚ ਖਿਲਾਰ ਦਿੱਤੀ ਜਾਵੇ ।ਬੱਚੇ ਉਨ੍ਹਾਂ ਨੂੰ ਚਾਚਾ ਨਹਿਰੂ ਆਖ ਕੇ ਪੁਕਾਰਦੇ ਸਨ ਪੰਡਿਤ ਨਹਿਰੂ ਦਾ ਜਨਮ ਚਾਹੁੰਦਾ ਨਵੰਬਰ ਹਰ ਸਾਲ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।

ਪੰਡਿਤ ਨਹਿਰੂ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ ਨਾਲ ਇੱਕ ਉੱਚੇ ਦਰਜੇ ਦੇ ਲਿਖਾਰੀ ਵੀ ਸਨ ਪਿਤਾ ਵੱਲੋਂ ਧੀ ਨੂੰ ਚਿੱਠੀਆਂ ਆਤਮ ਕਥਾ ਅਤੇ ਭਾਰਤ ਦੀ ਖੋਜ ਭਾਜੀ ਦੀਆਂ ਪ੍ਰਸਿੱਧ ਰਚਨਾਵਾਂ ਹਨ ।

ਭਾਰਤ ਦਾ ਇਹ ਹਰਮਨ ਪਿਆਰਾ ਨੇਤਾ 27 May 1964 ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇੱਕ ਕਾਂਡ ਸਮਾਪਤ ਹੋ ਗਿਆ ।

Friday, April 19, 2019

Punjabi essay on Mahatma Gandhi | ਮਹਾਤਮਾ ਗਾਂਧੀ ਤੇ ਲੇਖ

Punjabi essay on Mahatma Gandhi | ਮਹਾਤਮਾ ਗਾਂਧੀ ਤੇ ਲੇਖ


Punjabi essay on Mahatma Gandhi | ਮਹਾਤਮਾ ਗਾਂਧੀ ਤੇ ਲੇਖ
Punjabi essay on Mahatma Gandhi

ਮਹਾਤਮਾ ਗਾਂਧੀ ਦਾ ਨਾਂ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਸਦਾ ਚਮਕਦਾ ਰਹੇਗਾ ਆਪ ਦੁਆਰਾ ਭਾਰਤ ਦੀ ਆਜ਼ਾਦੀ ਲਈ ਘਾਲਣਾ ਏਨੀ ਮਹਾਨ ਹੈ ਕਿ ਆਪ ਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਆਪ ਨੇ ਤੀਹ ਸਾਲ ਦੇਸ਼ ਦੀ ਆਜ਼ਾਦੀ ਲਹਿਰ ਦੀ ਅਗਵਾਈ ਕੀਤੀ ਆਪ ਸ਼ਾਂਤੀ ਦੇ ਪੁਜਾਰੀ ਸਨ ਸ਼ਾਂਤਮਈ ਸਾਧਨਾਂ ਦੀ ਵਰਤੋਂ ਕਰਦੇ ਹੋਏ ਆਪ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਅਤੇ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹਿਆ।

ਜਨਮ ਅਤੇ ਬਚਪਨ ਆਪ ਦਾ ਜਨਮ - 2 Oct 1869 ਨੂੰ ਪੋਰਬੰਦਰ ਗੁਜਰਾਤ ਵਿੱਚ ਹੋਇਆ ਆਪ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ ਆਪ ਦੇ ਪਿਤਾ ਸ੍ਰੀ ਕਰਮ ਚੰਦ ਪਹਿਲਾਂ ਪੋਰਬੰਦਰ ਤੇ ਫਿਰ ਰਾਜਕੋਟ ਰਿਆਸਤ ਦੇ ਦੀਵਾਨ ਰਹੇ ਆਪ ਬਚਪਨ ਤੋਂ ਹੀ ਸਦਾ ਸੱਚ ਬੋਲਦੇ ਸਨ ਅਤੇ ਮਾਤਾ ਪਿਤਾ ਦੇ ਆਗਿਆਕਾਰ ਸਨ ।
 ਵਿੱਦਿਆ ਆਪ ਪੜ੍ਹਾਈ ਵਿੱਚ ਦਰਮਿਆਨੇ ਸਨ ਅਠਾਰਾਂ ਸੌ ਸਤਾਸੀ ਵਿੱਚ ਦਸਵੀਂ ਪਾਸ ਕਰਨ ਪਿੱਛੋਂ ਉਚੇਰੀ ਵਿੱਦਿਆ ਲਈ ਆਪ ਕਾਲਜ ਵਿੱਚ ਦਾਖ਼ਲ ਹੋ ਗਈ ਇੱਥੋਂ ਆਪ ਨੇ ਬੀ ਏ ਦੀ ਪ੍ਰੀਖਿਆ ਪਾਸ ਕੀਤੀ ਫਿਰ ਫੇਰ ਅਠਾਰਾਂ ਸੋ ਕਾਨਵੇ ਵਿੱਚ ਆਪ ਬੈਰਿਸਟਰ ਪਾਸ ਕਰਨ ਲਈ ਇੰਗਲੈਂਡ ਚਲੇ ਗਏ ਭਾਰਤ ਵਾਪਸ ਪਰਤ ਕੇ ਆਪਣੇ ਵਕਾਲਤ ਸ਼ੁਰੂ ਕਰ ਦਿੱਤੀ ਪਰ ਇਸ ਕੰਮ ਵਿੱਚ ਆਪ ਨੂੰ ਕੋਈ ਖਾਲਸਾ ਫਲਤਾ ਪ੍ਰਾਪਤ ਨਾ ਹੋਈ ਕਿਉਂਕਿ ਆਪ ਝੂਠ ਤੋਂ ਨਫਰਤ ਕਰਦੇ ਸਨ ।

ਦੱਖਣੀ ਅਫਰੀਕਾ ਵਿੱਚ ਅਠਾਰਾਂ ਸੌ ਤਰਾਂ ਨਵੇਂ ਈਸਵੀ ਵਿੱਚ ਆਪ ਇਕ ਮੁਕੱਦਮੇ ਦੇ ਸਬੰਧ ਵਿੱਚ ਦੱਖਣੀ ਅਫਰੀਕਾ ਚਲੇ ਗਏ ਜਿੱਥੇ ਭਾਰਤ ਵਾਂਗ ਹੀ ਅੰਗਰੇਜ਼ਾਂ ਦਾ ਰਾਜ ਸੀ ਪਰ ਅੰਗਰੇਜ਼ ਉੱਥੇ ਰਹਿ ਰਹੇ ਭਾਰਤੀਆਂ ਨੂੰ ਬੜੀ ਵਿਤਕਰੇ ਦੀ ਨਜ਼ਰ ਨਾਲ ਦੇਖਦੇ ਸਨ ਉਨ੍ਹਾਂ ਨੇ ਭਾਰਤੀਆਂ ਉੱਪਰ ਬਹੁਤ ਜ਼ਿਆਦਾ ਟੈਕਸ ਲਾਏ ਹੋਏ ਸਨ ਅਤੇ ਨਾਲ ਹੀ ਕਾਲੇ ਤੇ ਗੋਰੇ ਦਾ ਵਿਤਕਰਾ ਕਰਦੇ ਹੋਏ ਉਨ੍ਹਾਂ ਉੱਪਰ ਕਈ ਪ੍ਰਕਾਰ ਦੇ ਟੈਕਸ ਲਾਏ ਹੋਏ ਸਨ ਤੇ ਨਾਲ ਹੀ ਕਾਲੇ ਤੇ ਗੋਰੇ ਦਾ ਵਿਤਕਰਾ ਕਰਦੇ ਹੋਏ ਉਨ੍ਹਾਂ ਉੱਪਰ ਕਈ ਪ੍ਰਕਾਰ ਦੇ ਬੰਧਨ ਲਾਏ ਹੋਏ ਸਨ ।
ਮਹਾਤਮਾ ਗਾਂਧੀ ਨੂੰ ਆਪ ਵੀ ਇਸ ਜਬਰ ਤੇ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਆਪਣੇ ਭਾਰਤੀ ਲੋਕਾਂ ਨੂੰ ਇੱਕ ਮੁੱਠ ਕਰਕੇ ਅੰਗਰੇਜ਼ਾਂ ਵਿਰੁੱਧ ਸ਼ਾਂਤਮਈ ਕੋਲ ਕੀਤਾ ਜਿਸ ਵਿੱਚ ਆਪ ਨੇ ਕਾਫੀ ਸਫਲਤਾ ਪ੍ਰਾਪਤ ਕੀਤੀ ।
ਭਾਰਤ ਵਿੱਚ ਅੰਗਰੇਜ਼ਾਂ ਵਿਰੁੱਧ ਘੋਲ - 1916 ਵਿੱਚ ਸਾਫ਼ ਭਾਰਤ ਪਰਤੀ ਇਸ ਸਮੇਂ ਆਪ ਦੇ ਮਨ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਬਹੁਤ ਨਫ਼ਰਤ ਭਰੀ ਹੋਈ ਸੀ ਆਪ ਨੇ ਕਾਂਗਰਸ ਪਾਰਟੀ ਦੀ ਵਾਗਡੋਰ ਸੰਭਾਲ ਕੇ ਅੰਗਰੇਜ਼ਾਂ ਵਿਰੁੱਧ ਘੋਲ ਸ਼ੁਰੂ ਕੀਤਾ ਆਪ ਨੇ ਨਾ ਮਿਲਵਰਤਨ ਲਹਿਰ ਤੇ ਕਈ ਹੋਰ ਲਹਿਰਾਂ ਚਲਾ ਕੇ ਅੰਗਰੇਜ਼ਾਂ ਨਾਲ ਟੱਕਰ ਲਈ ।ਆਪ ਦੀ ਅਗਵਾਈ ਹੇਠ 1930 ਈਸਵੀ ਵਿੱਚ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਮੰਗ ਕੀਤੀ ਆਪ ਕਈ ਵਾਰ ਜੇਲ੍ਹ ਵੀ ਗਏ 1930 ਵਿੱਚ ਆਪਣੇ ਲੂਣ ਦਾ ਸਤਿਆਗ੍ਰਹਿ ਕੀਤਾ ਇਸ ਸਬੰਧੀ ਆਪ ਦਾ ਡਾਂਡੀ ਮਾਰਚ ਪ੍ਰਸਿੱਧ ਹੈ ਆਪ ਹਿੰਸਾਵਾਦੀ ਕੋਲ ਦੇ ਵਿਰੁੱਧ ਸਨ ।
ਭਾਰਤ ਛੱਡੋ ਲਹਿਰ - 1942 ਈਸਵੀ ਵਿੱਚ ਗਾਂਧੀ ਜੀ ਨੇ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਲਹਿਰ ਚਲਾਈ ਇਸ ਸਮੇਂ ਭਾਪ ਸਮੇਤ ਬਹੁਤ ਸਾਰੇ ਕਾਂਗਰਸੀ ਆਗੂਆਂ ਅਤੇ ਲੋਕਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਆਪ ਦਾ ਅਹਿੰਸਾ ਮੀਆਂ ਦੋਨੋਂ ਰੀਨਾ ਲੋਕਪ੍ਰਿਆ ਹੋਇਆ ਕਿ ਇਸ ਦਾ ਜ਼ਿਕਰ ਪੰਜਾਬੀ ਲੋਕ ਗੀਤਾਂ ਵਿੱਚ ਵੀ ਮਿਲਦਾ ਹੈ

ਦੇ ਚਰਖੇ ਨੂੰ ਗੇੜਾ ਲੋੜ ਨਹੀਂ ਤੋਪਾਂ ਦੀ ਤੇਰੇ ਬੰਬਾਂ ਨੂੰ ਚੱਲਣ ਨਹੀਂ ਦੇਣਾ ਗਾਂਧੀ ਦੇ ਚਰਖੇ ਨੇ ਖੱਟਣ ਗਿਆ ਸੀ ਕਮਾਉਣ ਗਿਆ ਸੀ ਖੱਟ ਖੱਟ ਕੇ ਲਿਆਂਦੀ ਜਾਂਦੀ ਗੋਰੀ ਨਸਲ ਜਾਣਗੇ ਰਾਜ ਕਰੇਗਾ ਗਾਂਧੀ
ਭਾਰਤ ਦੀ ਆਜ਼ਾਦੀ - ਅੰਤ ਅੰਗਰੇਜ਼ਾਂ ਨੇ ਮਜਬੂਰ ਹੋ ਕੇ ਪੰਦਰਾਂ ਅਗਸਤ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਭਾਰਤ ਨੂੰ ਆਜ਼ਾਦ ਕਰ ਦਿੱਤਾ ਇਸ ਨਾਲ ਦੇਸ਼ ਦੀ ਵੰਡ ਹੋਈ ਅਤੇ ਪਾਕਿਸਤਾਨ ਬਣਿਆ ਇਸ ਸਮੇਂ ਹੋਏ ਫਿਰਕੂ ਫਸਾਦਾਂ ਨੂੰ ਦੇਖ ਕੇ ਆਪ ਬਹੁਤ ਦੁਖੀ ਹੋਏ ।
ਚਲਾਣਾ - 30 ਜਨਵਰੀ ਦੀ ਸੁਰਤਾਲ ਦੀ ਸ਼ਾਮ ਨੂੰ ਜਦੋਂ ਗਾਂਧੀ ਜੀ ਬਿਰਲਾ ਮੰਦਰ ਵਿੱਚ ਪ੍ਰਾਰਥਨਾ ਤੋਂ ਪਰਤ ਰਹੇ ਸਨ ਤਾਂ ਇੱਕ ਸਿਰਫਿਰੇ ਨੱਥੂ ਰਾਮ ਗੋਡਸੇ ਨੇ ਗੋਲੀਆਂ ਚਲਾ ਕੇ ਆਪ ਨੂੰ ਸ਼ਹੀਦ ਕਰ ਦਿੱਤਾ ।
ਇਸ ਤਰ੍ਹਾਂ ਸ਼ਾਂਤੀ ਦਾ ਪੁੰਜ ਹਿੰਸਾ ਦਾ ਸ਼ਿਕਾਰ ਹੋ ਕੇ ਸਾਥੋਂ ਸਦਾ ਲਈ ਵਿਛੜ ਗਿਆ ਪਰ ਜਾਂਦਾ ਹੋਇਆ ਸਾਡੇ ਲਈ ਪਿਆਰ ਏਕਤਾ ਤੇ ਸਾਂਝੀਵਾਲਤਾ ਦਾ ਸੰਦੇਸ਼ ਛੱਡ ਗਿਆ ।