Saturday, April 27, 2019

Punjabi Essay on Guru Teg Bahadur Ji | ਗੁਰੂ ਤੇਗ ਬਹਾਦਰ ਜੀ 'ਤੇ ਲੇਖ


Punjabi Essay on Guru Teg Bahadur Ji | ਗੁਰੂ ਤੇਗ ਬਹਾਦਰ ਜੀ 'ਤੇ ਲੇਖ 
Punjabi Essay on Guru Teg Bahadur Ji

ਹਿੰਦ ਦੀ ਚਾਦਰ - ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਮਗਰੋਂ ਆਪ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਤੇ ਹਾਕਮਾਂ ਦੇ ਜ਼ੁਲਮ ਹੇਠ ਕੁਰਲਾ ਰਹੀ ਕੌਮ ਆਪਣੇ ਹੱਕਾਂ ਲਈ ਜ਼ੁਲਮ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ ।

ਜਨਮ ਤੇ ਮਾਤਾ ਪਿਤਾ - ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਆਪ ਦਾ ਬਚਪਨ ਦਾ ਨਾਂ ਤਿਆਗ ਮੱਲ ਸੀ ਤੇ ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ ।

ਸੰਤ ਸਰੂਪ ਤੇ ਸ਼ਸਤਰ ਵਿੱਦਿਆ ਦੇ ਮਾਹਰ - ਗੁਰੂ ਤੇਗ਼ ਬਹਾਦਰ ਜੀ ਬਚਪਨ ਤੋਂ ਹੀ ਸੰਤ ਸਰੂਪ ਅਡੋਲ ਚਿੱਤ ਗੰਭੀਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ। ਆਪ ਕਈ ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਨੇ ਆਪ ਨੂੰ ਵਿੱਦਿਆ ਆਪਣੀ ਦੇਖ - ਰੇਖ ਹੇਠ ਦਵਾਈ।  ਆਪ ਸੁੰਦਰ - ਜਵਾਨ , ਵਿਦਵਾਨ , ਸੂਰਬੀਰ ,ਸ਼ਸਤਰਧਾਰੀ , ਧਰਮ ਅਤੇ ਰਾਜਨੀਤੀ ਵਿੱਚ ਨਿਪੁੰਨ ਸਨ । 1634 ਵਿੱਚ ਆਪਣੇ ਆਪਣੇ ਮਾਤਾ - ਪਿਤਾ ਜੀ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ ।

ਇਕਾਂਤ ਪਸੰਦ - ਆਪ ਜੀ ਦਾ ਵਿਆਹ 1634 ਇਸ ਵੀ ਵਿੱਚ ਮਾਤਾ ਗੁਜਰੀ ਜੀ ਨਾਲ ਹੋਇਆ ਆਪ ਦਾ ਨਿੱਜੀ ਜੀਵਨ ਸਾਦਾ ਤੇ ਸੁਥਰਾ ਸੀ ਆਪ ਇਕਾਂਤ ਵਿੱਚ ਅਡੋਲ ਰਹਿ ਕੇ ਪ੍ਰਮਾਤਮਾ ਦਾ ਸਿਮਰਨ ਕਰਦੇ ਸਨ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਤੋਂ  ਮਗਰੋਂ ਆਪ ਪਿੰਡ ਬਕਾਲਾ ਵਿੱਚ ਆ ਗਏ ਤੇ ਉੱਥੇ ਵੀਹ ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ ।

ਗੁਰਗੱਦੀ - ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੇ ਕਹਿ ਕੇ ਆਪ ਜੀ ਨੂੰ ਗੁਰਗੱਦੀ ਸੌਂਪੀ ਪਰ ਆਪ ਦੇ ਗੁਰੂ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲੇ ਵੱਲ ਇਸ਼ਾਰਾ ਕੀਤਾ ਤਾਂ ਉੱਥੇ ਕਈ ਦੰਭੀ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਦੱਸਣ ਲੱਗੇ ਇਸ ਤਰ੍ਹਾਂ ਉੱਥੇ 22 ਗੁਰੂ ਬਣ ਬੈਠੇ ।

ਗੁਰੂ ਲਾਧੋ ਰੇ - ਆਖਿਰ ਇੱਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲੁਬਾਣਾ ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣਘੇਰੀ ਵਿੱਚੋਂ ਗੁਰੂ ਜੀ ਦੀ ਕ੍ਰਿਪਾ ਨਾਲ ਪਾਰ ਲੱਗਾ ਸੀ ਆਪਣੀ ਸੁੱਖਣਾ ਦੀਆਂ ਪੰਜ ਸੌ ਮੋਹਰਾਂ ਲੈ ਕੇ ਬਾਬੇ ਬਕਾਲੇ ਪੁੱਜਾ ਉਸ ਨੇ ਹਰ ਭੇਖੀ ਗੁਰੂ ਅੱਗੇ ਪੰਜ - ਪੰਜ ਮੋਹਰਾਂ ਰੱਖ ਕੇ ਮੱਥਾ ਟੇਕਿਆ ਜਦੋਂ ਉਸ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਪੰਜ ਮੋਹਰਾਂ ਭੇਟ ਕੀਤੀਆਂ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਪੰਜ ਸੌ ਮੋਹਰਾਂ ਸੁੱਖ ਕੇ ਕੇਵਲ ਪੰਜ ਭੇਟਾ ਕਰ ਰਿਹਾ ਹੈ ਤੇ ਇਸ ਤਰ੍ਹਾਂ ਉਹ ਬਚਨ ਤੋਂ ਫਿਰ ਰਿਹਾ ਹੈ । ਇਹ ਸੁਣ ਕੇ ਮੱਖਣ ਸ਼ਾਹ ਲੁਬਾਣੇ ਨੇ ਪੰਜ ਸੌ ਮੋਹਰਾਂ ਗੁਰੂ ਜੀ ਅੱਗੇ ਭੇਟ ਕੀਤੀਆਂ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ।

ਧਰਮ ਪ੍ਰਚਾਰ - ਇਸ ਤਰ੍ਹਾਂ ਗੁਰੂ ਰੂਪ ਵਿੱਚ ਪ੍ਰਗਟ ਹੋਣ ਤੋਂ ਮਗਰੋਂ ਗੁਰੂ ਤੇਗ਼ ਬਹਾਦਰ ਜੀ ਨੇ ਦੂਰ - ਦੂਰ ਤੱਕ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਸਪੁੱਤਰ ਗੋਬਿੰਦ ਰਾਏ ਨੂੰ ਸਿਦਕ ਵੀਰਤਾ ਤੇ ਪਵਿੱਤਰਤਾ ਦੇ ਸਾਂਚੇ ਵਿੱਚ ਢਾਲਿਆ ।

ਅਨੰਦਪੁਰ ਵਸਾਉਣਾ - ਬਕਾਲੇ ਤੋਂ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਲੰਗਰ ਵਸਾਇਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ।

ਕਸ਼ਮੀਰੀ ਪੰਡਤਾਂ ਦੀ ਪੁਕਾਰ - ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਕਸ਼ਮੀਰ ਦੇ ਦੁਖੀ ਪੰਡਤਾਂ ਨੇ ਗੁਰੂ ਅੱਗੇ ਫਰਿਆਦ ਕੀਤੀ ਬਾਲਕ ਗੋਬਿੰਦ ਰਾਏ ਦੀ ਬੇਨਤੀ ਉੱਤੇ ਗੁਰੂ ਤੇਗ਼ ਬਹਾਦਰ ਜੀ ਤਿਲਕ ਜੰਝੂ ਦੀ ਰਖਵਾਲੀ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਈ ।

ਗ੍ਰਿਫਤਾਰੀ - ਇਸ ਪਿੱਛੋਂ ਆਪ ਧਰਮ ਪ੍ਰਚਾਰ ਕਰਦੇ ਹੋਏ ਆਗਰੇ ਪੁੱਜੇ ਇੱਥੇ ਗੁਰੂ ਜੀ ਨੂੰ ਉਨ੍ਹਾਂ ਦੇ ਪੰਜ ਸਿੱਖਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ । ਦਿੱਲੀ ਵਿੱਚ ਮਸਜਿਦ ਦੇ ਨੇੜੇ ਇੱਕ ਢੱਠੀ ਹੋਈ ਇਮਾਰਤ ਵਿੱਚ ਕੈਦ ਰੱਖਿਆ ਗਿਆ ਆਪ ਦੁਆਰਾ ਹਕੂਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਆਪ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਅਨੇਕਾਂ ਕਸ਼ਟ ਦਿੱਤੇ ਗਏ ਪਰ ਆਪ ਅਡੋਲ ਰਹੇ ।

ਸ਼ਹੀਦੀ - ਗੁਰੂ ਜੀ ਦੀ ਦ੍ਰਿੜ੍ਹਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ । ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਤੇ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ ਅੰਤ ਗੁਰੂ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ । ਆਪ ਇਸ਼ਨਾਨ ਕਰਕੇ ਬੋਹੜ ਦੇ ਰੁੱਖ ਹੇਠ ਬੈਠ ਗਏ ,  ਆਪ ਨੇ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਪ੍ਰਮਾਤਮਾ ਅੱਗੇ ਸਿਰ ਨਿਵਾਇਆ ਅਤੇ ਜੱਲਾਦ ਨੇ ਤਲਵਾਰ ਨਾਲ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਇਸ ਤਰ੍ਹਾਂ ਆਪਣੇ ਸੀਸ ਦਿੱਤਾ ਪਰ ਸਿਰੜ ਨਾ ਦਿੱਤਾ ਇਹ ਮਹਾਨ ਬਲੀਦਾਨ 11 ਨਵੰਬਰ, 1675 ਈ: ਨੂੰ ਹੋਇਆ ਇਸ ਅਸਥਾਨ ਉੱਤੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ ਇਥੇ ਹਜ਼ਾਰਾਂ ਸ਼ਰਧਾਲੂ ਸ਼ਹੀਦਾਂ ਦੇ ਸਿਰਤਾਜ ਹਿੰਦ ਦੀ ਚਾਦਰ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜਦੇ ਹਨ ।

ਬਾਣੀ ਗੁਰੂ ਜੀ ਦੀ ਬਾਣੀ ਸ਼ਾਂਤੀ ਦੇਣ ਵਾਲੀ ਤੇ ਪਰਮਾਤਮਾ ਦੇ ਗੀਤ ਗਾਉਣ ਦੀ ਪ੍ਰੇਰਨਾ ਦੇਣ ਵਾਲੀ ਹੈ ਜਿਵੇਂ

"ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ
ਇਹ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ"

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਦੇ 59 ਸਲੋਕ ਤੇ 57 ਸ਼ਬਦ ਦਰਜ ਹਨ ।

ਲੋਕਾਂ ਦੀ ਸੋਚਣੀ ਵਿੱਚ ਇਨਕਲਾਬ - ਗੁਰੂ ਜੀ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿੱਚ ਇਨਕਲਾਬ ਲਿਆਂਦਾ ਆਪ ਜੀ ਦੀ ਕੁਰਬਾਨੀ ਤੋਂ ਮਗਰੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਅਤੇ ਜ਼ਾਲਿਮ ਜਕੁਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ।


SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: