Punjabi poem on exam | ਪੇਪਰਾਂ ਤੇ ਕਵਿਤਾ

Punjabi poem on exam | ਪੇਪਰਾਂ ਤੇ ਕਵਿਤਾ 

ਆ ਗਏ ਪੱਕੇ ਪੇਪਰ ਬੱਚਿਓ
 ਖੂਬ ਕਰੋ ਪੜਾਈ
ਕਾਹਲੀ ਤੋਂ ਸਦਾ ਹੀ ਬਚਣਾ
ਕਰੋ ਸੁੰਦਰ ਲਿਖਾਈ।

ਖਾਣ ਪੀਣ ਸੰਤੁਲਿਤ ਰੱਖੋ
ਨੀਂਦ ਹੈ ਪੂਰੀ ਲੈਣੀ
ਇੰਟਰਨੇਟ ਜੇ ਹੁਣ ਵੀ ਨਾ ਛੱਡਿਆ
ਮਿਹਨਤ ਨਾ ਪੱਲੇ ਪੈਣੀ।

ਸਮਾਂ ਇਹ ਬੜਾ ਕੀਮਤੀ
ਇਕ ਪਲ -ਪਲ ਦਾ ਮੁੱਲ
ਜਿਹੜੇ ਦੇਰ ਤਕ ਅਜੇ ਵੀ ਸੁੱਤੇ
ਕਰ ਰਹੇ ਵੱਡੀ ਭੁੱਲ

ਪੂਰੇ ਸਾਲ ਦਾ ਫ਼ਲ ਹੈ ਮਿਲਣਾ
ਇਸ ਗੱਲ ਦਾ ਰੱਖੋ ਧਿਆਨ
ਮੇਹਨਤ ਤੋਂ ਜੋ ਨਾ ਘਬਰਾਉਂਦੇ
ਜਿੱਤ ਲੈਂਦੇ ਹਰ ਮੈਦਾਨ।