Tuesday, April 23, 2019

Punjabi Chutkule | ਪੰਜਾਬੀ ਚੁਟਕੁਲੇ

Chutkule in Punjabi | Funny Jokes 1. ਸਾਇੰਸ ਅਧਿਆਪਕ ਬੱਚੇ ਨੂੰ - ਕੋਈ ਬੱਚਾ ਆਪਣਾ ਇਕ ਸਿੱਕਾ ਦਿਓ। ਮੈਂ ਇਸ ਸਿੱਕੇ ਨੇ ਐਸਿਡ ਵਿਚ ਸੁੱਟਾਂਗਾ ਤੁਸੀਂ ਦੱਸੋ ਇਹ ਸਿੱਕਾ ਘੁਲੇਗਾ ਜਾ ਨਹੀਂ ?
ਪਿੰਟੂ - ਸਰ ਘੁਲ ਜਾਵੇਗਾ।
ਅਧਿਆਪਕ - ਪਿੰਟੂ ਤੈਨੂੰ ਕਿਵੇਂ ਪਤਾ ?
ਪਿੰਟੂ - ਸਰ ਜੇ ਨਾ ਘੁਲਣਾ ਹੁੰਦਾ ਤਾਂ ਤੁਸੀਂ ਆਪਣਾ ਸਿੱਕਾ ਪਾ ਲੈਣਾ ਸੀ।

2. ਬੰਤਾ ਸੰਤੇ ਨੂੰ - ਉਹ ਕਿਹੜੀ ਚੀਜ਼ ਹੈ ਜੋ ਫਰਿਜ਼ ਵਿਚ ਵੀ ਗਰਮ ਰਹਿੰਦੀ ਹੈ ?

ਸੰਤਾਂ - (ਕੁਛ ਦੇਰ ਸੋਚਣ ਮਗਰੋਂ) ਪਤਾ ਨੀ ਯਾਰ

ਬੰਤਾ - ਯਾਰ ਇਨ੍ਹਾਂ ਵੀ ਨਹੀਂ ਪਤਾ ਗਰਮ ਮਸਾਲਾ।

3. ਗੀਤ - ਸੋਨੂ ਮੈਂ ਆਪਣੇ ਪਾਪਾ ਦੀ ਪਰੀ ਹਾਂ
ਸੋਨੂ - ਮੈ ਵੀ ਆਪਣੇ ਪਾਪਾ ਦਾ ਪਾਰਾ ਹਾਂ
ਗੀਤ - ਪਾਰਾ ਇਹ ਕਿ ਹੁੰਦਾ ?
ਸੋਨੂ - ਮੇਰੀ ਹਰਕਤਾਂ ਦੇਖ ਮੇਰੇ ਪਾਪਾ ਦੇ ਗੁੱਸੇ ਦਾ ਪਾਰਾ ਚੜ ਜਾਂਦਾ ਹੈ।

4.ਟੀਚਰ - ਬੱਚਿਓ ਦਸੋ ਮੁਗ਼ਲ ਸ਼ਹਿਨਸ਼ਾਹ ਬਾਦਸ਼ਾਹ ਨੇ ਕਿਥੋਂ ਕਿੱਥੇ ਤਕ ਸ਼ਾਸਨ ਕੀਤਾ ?
ਚਿੰਟੂ - ਸਰ ਇਤਿਹਾਸ ਦੀ ਕਿਤਾਬ ਦੇ ਸਫ਼ਾ ਨੰਬਰ 45 ਤੋਂ 60 ਤਕ। 

5.  ਪੱਪੂ ਦਾ ਦੋਸਤ - ਯਾਰ ਮੈਂ ਪਰਸ ਘਰ ਭੁੱਲ ਆਇਆ ਮੈਨੂੰ 500 ਰੁਪਏ ਚਾਹੀਦੇ ਸੀ। 

ਪੱਪੂ - ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ ਲੈ 10 ਰੁਪਏ ਰਿਕਸ਼ਾ ਪਕੜ ਤੇ ਘਰੋਂ ਪਰਸ ਲੈ ਆ। 

6. ਅਧਿਆਪਕ - ਚੋਰੀ ਕਰਨਾ ਬੁਰੀ ਗੱਲ ਹੈ ਤੇ ਚੋਰੀ ਦਾ ਫਲ ਹਮੇਸ਼ਾ ਕੌੜਾ ਹੁੰਦਾ ਹੈ। 

ਚਿੰਟੂ - ਪਰ ਜਿਹੜਾ ਸੇਬ ਮੈਂ ਚੋਰੀ ਕਰਕੇ ਖਾਦਾ ਸੀ ਉਹ ਤਾ ਬੜਾ ਮਿੱਠਾ ਸੀ। 

7. ਅਕਾਸ਼ - ਦੇਖਿਆ ਮੈਂ ਤੈਨੂੰ ਹਨੇਰੇ ਵਿਚ ਵੀ ਲੱਭ ਲਿਆ 
ਰੋਹਿਤ - ਤਾਂ ਹੀ ਮੈਡਮ ਇਸਨੂੰ ਉੱਲੂ ਕਹਿੰਦੇ ਹਨ। 

8. ਪਹਿਲੀ ਜੂੰ - ਮੇਰਾ ਮਕਾਨ ਬਹੁਤ ਸੋਹਣਾ ਹੈ ਉਸ ਵਿਚ ਲੰਬੀਆਂ - ਲੰਬੀਆਂ ਸੜਕਾਂ ਹਨ 
ਦੂਜੀ ਜੂੰ - ਮੇਰੇ ਮਕਾਨ ਵਿਚ ਤਾਂ ਛੋਟੀਆਂ -ਛੋਟੀਆਂ ਸੜਕਾਂ ਹਨ 
ਤੀਜੀ ਜੂੰ - (ਇਕ ਗੰਜੇ ਦੇ ਸਿਰ ਚ ਲਿਜਾ ਕੇ ) ਮੈਂ ਤਾ ਹਜੇ ਪਲਾਟ ਹੀ ਲਿਆ ਹੈ ਮਕਾਨ ਬਣਾਉਣਾ ਬਾਕੀ ਹੈ। SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: