Holi poem in Punjabi | ਹੋਲੀ ਤੇ ਕਵਿਤਾ

Holi poem in Punjabi  | ਹੋਲੀ ਤੇ ਕਵਿਤਾ 
ਆਇਆ ਹੋਲੀ ਦਾ ਤਿਉਹਾਰ
ਖਿੜੀ ਖੇਤਾਂ ਚ ਗੁਲਜਾਰ
ਠੰਡ ਗਈ ਉਡਾਰੀ ਮਾਰ
ਚਹਿਕਣ ਪੰਛੀ ਬੇਸ਼ੁਮਾਰ

ਰੰਗ ਰੰਗ ਬਿਰੰਗੇ ਕਪੜੇ ਪਾ ਕੇ
ਨਾਲ ਖੁਸ਼ੀ ਦੇ ਆਏ ਧਾ ਕੇ
ਹੱਥਾਂ ਵਿਚ ਲੈ ਕੇ ਗੁਲਾਲ
ਦੇਖੋ ਪਏ ਕਰਦੇ ਕਮਾਲ
ਖੁਸ਼ੀ -ਖੁਸ਼ੀ ਨੇ ਰੰਗ ਉਡਾਉਂਦੇ
ਪਿਆਰ ਦੀਆਂ ਨੇ ਜੱਫੀਆਂ ਪਾਉਂਦੇ
ਅਹੁ ! ਮੁੰਡਿਆਂ ਦੀ ਢਾਣੀ ਆਈ
ਕਮਲਾ , ਸੁਸ਼ਮਾ ਰਾਣੀ ਆਈ
ਪ੍ਰੀਤ ਦੀਆਂ ਨੇ ਬਾਤਾਂ ਕਰਦੇ
ਰੀਝਾਂ ਨਾਲ ਸੌਗਾਤਾਂ ਫੜਦੇ
Punjabi Poem on Lohri 

ਕੁਦਰਤ ਰਾਣੀ ਦੇ ਖੇਲ ਨਿਆਰੇ
ਅਜਬ ਨਜ਼ਾਰੇ ਬੜੇ ਪਿਆਰੇ
ਮਿੱਤਰਾਂ ਦੇ ਸਭ ਸਾਥੀ ਬਣ ਕੇ
ਫਿਰਦੇ ਆਪਣੇ ਸੀਨੇ ਤਨ ਕੇ
ਹੋਲੀ ਦੀ ਹੈ ਰੁੱਤ ਨਿਰਾਲੀ
ਭੂਮੀ ਨੇ ਹਰੀ ਚਾਦਰ ਪਾ ਲਈ
ਆਜ਼ਾਦ ਹੁਰਾਂ ਵੀ ਖੇਡੀ ਹੋਲੀ
ਮਿੱਤਰਾਂ ਦੀ ਜਦ ਆਈ ਟੋਲੀ ਆਈ।