10 Lines on Lohri in Punjabi


10 Lines on Lohri in Punjabi 


1.     ਦੁੱਲਾ ਭੱਟੀ ਲੋਹੜੀ ਦਾ ਪ੍ਰਸਿੱਧ ਗੀਤ ਸੁੰਦਰ-ਮੁੰਦਰੀਏ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਜੁੜਿਆ ਹੋਇਆ ਹੈ। ਜਦੋਂ ਕੋਈ ਰਾਜਾ ਕਿਸੇ ਗਰੀਬ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ ਨੂੰ ਜਬਰੀ ਵਿਆਹੁਣਾ ਚਾਹੁੰਦਾ ਹੈ ਤਾਂ ਦੁੱਲਾ ਭੱਟੀ ਵਰਗਾ ਯੋਧਾ ਉਨ੍ਹਾਂ ਧੀਆਂ ਨੂੰ ਰਾਜੇ ਤੋਂ ਬਚਾ ਕੇ ਉਨਾਂ ਦੇ ਵਰਾਂ ਨਾਲ ਵਿਆਹ ਦਿੰਦਾ ਹੈ। ਇਹ ਵੀਰ ਗਾਥਾ ਉਦੋਂ ਤੋਂ ਹੀ ਚਲੀ ਆ ਰਹੀ ਹੈ। ਵੀਰ ਗਾਥਾਵਾਂ ਨਾਲ ਇਸ ਖੁਸ਼ੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ
2.     ਲੋਹੜੀ ਮੰਗਣਾ - ਤੀਲੀ ਹਰੀ ਹੈ ਭਰੀ, ਤੀਲੀ ਮੋਤੀਆਂ ਜੜੀ ਤੀਲੀ ਓਸ ਵਿਹੜੇ ਜਾ ਜਿਥੇ ਗੀਗੇ ਦਾ ਵਿਆਹ ਗੀਗਾ ਜੰਮਿਆ ਸੀ ਗੁੜ ਵੰਡਿਆ ਸੀ ਗੁੜ ਦੀਆਂ ਰੋੜੀਆਂ ਹੋ ਭਰਾਵਾਂ ਜੋੜੀਆਂ ਹੋ ਤੁਹਾਡੀ ਜੋੜੀ ਦਾ ਵਿਆਹ ਸਾਨੂੰ ਫੁੱਲੜਿਆਂ ਦਾ ਚਾਅ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ। ਲੋਹੜੀ ਮਿਲਣ ਚ ਦੇਰ ਹੋਵੇ ਤਾਂ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ-ਛੇਤੀ ਤੋਰ
3.     ਪਤੰਗ ਮੁਕਾਬਲੇ - ਪਤੰਗਾਂ ਨੂੰ ਉਡਾਉਣ ਲਈ ਲੋਹੜੀ ਅਤੇ ਬਸੰਤ ਦਾ ਤਿਉਹਾਰ ਬਹੁਤ ਢੁੱਕਵਾਂ ਮੰਨਿਆ ਜਾਂਦਾ ਹੈ। ਲੋਹੜੀ ਮੌਕੇ ਪਤੰਗ ਮੁਕਾਬਲੇ ਹੁੰਦੇ ਹਨ, ਇਕ-ਦੂਜੇ ਦੀਆਂ ਪਤੰਗਾਂ ਕੱਟੀਆਂ ਜਾਂਦੀਆਂ ਹਨ। ਪੰਜਾਬ ਦੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਚ ਪਤੰਗਾਂ ਦੇ ਵੱਡੇ ਮੁਕਾਬਲੇ ਹੁੰਦੇ ਹਨ। ਪਾਕਿਸਤਾਨ ਵਾਲੇ ਪੰਜਾਬਚ ਪਤੰਗਾਂ ਉਡਾਈਆਂ ਜਾਂਦੀਆਂ ਹਨ। ਅੱਜਕਲ ਚੀਨ ਦੀ ਡੋਰ ਚਲ ਰਹੀ ਹੈ ਜਿਸ ਤੋਂ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ। ਲੋਹੜੀ ਬਾਲਣ ਦਾ ਮਹੱਤਵ
4.     ਲੋਹੜੀ ਤੋਂ ਕਈ ਦਿਨ ਪਹਿਲਾਂ ਕਈ ਤਰ੍ਹਾਂ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਖੁੱਲ੍ਹੇ ਥਾਂ 'ਤੇ ਰੱਖਿਆ ਜਾਂਦਾ ਹੈ। ਅਤੇ ਲੋਹੜੀ ਵਾਲੀ ਰਾਤ ਨੂੰ ਸਾਰੇ ਆਪਣਿਆਂ ਨਾਲ ਮਿਲ ਕੇ ਇਨ੍ਹਾਂ ਲੱਕੜਾਂ ਨੂੰ ਬਾਲ ਕੇ ਇਸ ਦੇ ਆਲੇ-ਦੁਆਲੇ ਬੈਠਦੇ ਹਨ। ਕਈ ਲੋਕ ਗੀਤ ਗਾਉਂਦੇ ਹਨ, ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ, ਆਪਸੀ ਗਿਲੇ-ਸ਼ਿਕਵੇ ਭੁੱਲ ਕੇ ਇਕ-ਦੂਜੇ ਨੂੰ ਗਲੇ ਲਾਇਆ ਜਾਂਦਾ ਹੈ ਅਤੇ ਲੋਹੜੀ ਦੀ ਵਧਾਈ ਦਿੱਤੀ ਜਾਂਦੀ ਹੈ
5.     ਇਸ ਲੱਕੜਾਂ ਦੇ ਢੇਰ ਨੂੰ ਅੱਗ ਵਿਖਾ ਕੇ ਇਸ ਦੇ ਚਾਰੇ ਪਾਸੇ ਪਰਿਕਰਮਾ ਕੀਤੀ ਜਾਂਦੀ ਹੈ ਅਤੇ ਆਪਣੇ ਅਤੇ ਆਪਣਿਆਂ ਲਈ ਦੁਆਵਾਂ ਮੰਗੀਆਂ । ਜਾਂਦੀਆਂ ਹਨ। ਇਸ ਅੱਗ ਦੇ ਆਲੇ-ਦੁਆਲੇ ਬੈਠ ਕੇ ਮੂੰਗਫਲੀ, ਰਿਓੜੀਆਂ, ਰੋਹ, ਗੱਚਕ ਆਦਿ ਦਾ ਸੇਵਨ ਕੀਤਾ ਜਾਂਦਾ ਹੈ । ਲੋਕ ਢੋਲ ਦੀ ਥਾਪ ਤੇ ਨੱਚ ਗਾ ਕੇ ਇਸ ਤਿਉਹਾਰ ਨੂੰ ਖੁਸ਼ੀ - ਖੁਸ਼ੀ ਮਨਾਉਂਦੇ ਹਨ
6.     ਵਿਆਹ ਦੀ ਲੋਹੜੀ - ਅੱਜਕਲ ਮੁੰਡੇ ਦੇ ਵਿਆਹ ਦੀ ਪਹਿਲੀ ਲੋਹੜੀ ਵੀ ਮਨਾਏ ਜਾਣ ਦਾ ਰਿਵਾਜ ਹੈ। ਇਸ ਮੌਕੇ ਉਹੀ ਰਸਮਾਂ ਨਿਭਾਈਆਂ। ਜਾਂਦੀਆਂ ਹਨਜੋ ਮੁੰਡਾ ਜੰਮਣ ਤੇ ਨਿਭਾਈਆਂ ਜਾਂਦੀਆਂ ਹਨ। ਘਰ-ਘਰ ਲੋਹੜੀ ਵੰਡੀ ਜਾਂਦੀ ਹੈ ਅਤੇ ਵੱਖ-ਵੱਖ ਪਕਵਾਨ ਬਣਦੇ ਹਨ। ਨਵੀਂ ਵਿਆਹੀ ਜੋੜੀ ਨੂੰ ਇਕੱਠਿਆਂ ਰਹਿਣ ਦੀਆਂ ਦੁਆਵਾਂ ਦਿੱਤੀਆਂ ਜਾਂਦੀਆਂ ਹਨ। ਇਹ ਵੀ ਅਸੀਸਾਂ ਦਿੰਦੇ ਹਨ ਕਿ ਨਵੀਂ ਵਿਆਹੀ ਜੋੜੀ ਦੇ ਘਰ 'ਚ ਮੁੰਡਾ/ਕੁੜੀ ਜਨਮ ਲਵੇ ਅਤੇ ਅਗਲੇ ਸਾਲ ਫਿਰ ਲੋਹੜੀ ਮਨਾਈ ਅਤੇ ਵੰਡੀ ਜਾਵੇ
7.     ਮੁੰਡਾ ਜੰਮਣ 'ਤੇ ਲੋਹੜੀ - ਪੰਜਾਬੀ ਸਮਾਜ 'ਚ ਮੁੰਡੇ ਦੇ ਜੰਮਣ ਤੇ ਬਹੁਤ ਸਾਰੀ ਖੁਸ਼ੀ ਮਨਾਈ ਜਾਂਦੀ ਹੈ। ਰਿਸ਼ਤੇਦਾਰਾਂ ਅਤੇ ਦੋਸਤਾਂਮਿੱਤਰਾਂ ਨੂੰ ਘਰ 'ਚ ਬੁਲਾ ਕੇ ਵੱਡਾ ਸਾਰਾ ਧੂਣਾ ਲਗਾਇਆ ਜਾਂਦਾ ਹੈ। ਅੱਗ ਦੀ ਪੂਜਾ . ਕੀਤੀ ਜਾਂਦੀ ਹੈ। ਇਸ ਮੌਕੇ ਨਵਜੰਮੇ ਪੁੱਤਰ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ। ਚੰਗਾ ਪਹਿਲੂ ਇਹ ਹੈ ਕਿ ਅੱਜਕਲ ਧੀ ਜੰਮਣ ਤੇ ਲੋਕ ਲੋਹੜੀ ਪਾਉਂਦੇ ਹਨ ਅਤੇ ਰਿਸ਼ਤੇਦਾਰਾਂ ਨਾਲ ਰਲ ਕੇ ਖੁਸ਼ੀ ਮਨਾਉਂਦੇ ਹਨ
8.     ਲੋਹੜੀ ਦੇ ਪਕਵਾਨ ਲੋਹੜੀ ਠੰਡੀ ਰੁੱਤ ਦਾ ਤਿਉਹਾਰ ਹੈ। ਇਸ ਲਈ ਮੁੰਗਫਲੀ, ਰਿਉੜੀਆਂ, ਤਿਲ, ਭੁੱਗਾ, ਮੱਕੀ ਦੀਆਂ ਖਿੱਲਾਂ ਖਾਣ ਅਤੇ ਵੰਡਣ ਦਾ ਤਿਉਹਾਰ ਹੈ। ਇਸ ਮੌਕੇ ਲੋਕ ਘਰਾਂ ਚ ਸਾਗ ਜ਼ਰੂਰ . ਬਣਾਉਂਦੇ ਹਨ।
9.     ਗੰਨੇ ਦੇ ਰਸ ਵਾਲੀ ਖੀਰ ਮਾਘੀ ਵਾਲੇ ਦਿਨ ਖਾਧੀ ਜਾਂਦੀ ਹੈ। ਇਸ ਬਾਰੇ ਕਿਹਾ ਜਾਂਦਾ ਹੈ :ਪੋਹ ਰਿੱਧੀ ਮਾਘ ਖਾਧੀ ਸਹੁਰੇ ਗਈਆਂ ਧੀਆਂ ਨੂੰ ਵੀ ਲੋਹੜੀ ਭੇਜਣ ਦਾ ਰਿਵਾਜ ਹੈ। ਸ਼ਹਿਰਾਂ 'ਚ ਹੁਣ ਗੱਚਕਾਂ ਅਤੇ ਰਿਉੜੀਆਂ ਦਾ ਜ਼ਿਆਦਾ ਰਿਵਾਜ ਹੈ
10.  ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਲੋਹੜੀ ਦੇ ਤਿਉਹਾਰ ਦਾ ਸਬੰਧ ਭਾਵੇਂ ਮੂਲ ਰੂਪ ਵਿਚ ਮੌਸਮ ਨਾਲ ਜੁੜਿਆ ਹੈ, ਪਰ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ

 10 Lines on Lohri in Punjabi
Lohri Images in Punjabi, Photos, Status & Wishes

Happy Lohri Images in Punjabi 2020

Lohri Images in Punjabi

Lohri Images in Punjabi

Happy Lohri 2020 Wishes in Punjabi Language 

Lohri Images in Punjabi

Lohri Images in Punjabi

Lohri Images in Punjabi


Happy Lohri Festival wishes in Punjabi 2020

Lohri Images in Punjabi


Lohri status for girls 

Lohri Images in Punjabi
Lohri in Punjabi photos


Lohri Images in Punjabi
Lohri Images in Punjabi


Lohri Images in Punjabi
Punjabi girls on Lohri
Lohri Essay in Punjabi ਲੋਹੜੀ 'ਤੇ ਲੇਖ

Lohri Essay in Punjabi - ਸਰਦ ਰੁੱਤ ਦਾ ਤਿਉਹਾਰ ਲੋਹੜੀ
ਜ਼ਿੰਦਗੀ ਨੂੰ ਜਿਊਣ, ਰਸਮਾਂ ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿਚ ਪੰਜਾਬੀ ਹਮੇਸ਼ਾ ਹੀ ਸਭ ਤੋਂ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿਚ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿੰਦੇ ਹਨ। ਕਦੀ ਹਾਲਾਤ ਅਨੁਸਾਰ ਖੁਦ ਢਲ ਜਾਂਦੇ ਤੇ ਕਦੇ ਹਾਲਾਤ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ ਇਨ੍ਹਾਂ ਦੇ ਰਾਹ ਵਿਚ ਨਹੀਂ ਆਉਂਦੇ। ਅਜਿਹਾ ਹੀ ਇਕ ਤਿਉਹਾਰ ਹੈ ਲੋਹੜੀ, ਜੋ ਭਰ ਸਰਦੀ ਵਿਚ ਪੋਹ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ ।
| ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਕੁੜੀਆਂ-ਮੁੰਡੇ ਟੋਲੀਆਂ ਬਣਾ ਘਰੋ-ਘਰ ਜਾ ਕੇ ਲੋਹੜੀ ਮੰਗਦੇ ਹਨ। ਮੁੰਡਿਆਂ ਵਲੋਂ ਲੋਹੜੀ ਮੰਗਦੇ ਸਮੇਂ ਜ਼ਿਆਦਾਤਰ ਸੁੰਦਰ-ਮੁੰਦਰੀਏ ਦਾ ਗੀਤ ਬੋਲਿਆ ਜਾਂਦਾ ਹੈ। ਇਕ ਮੁੰਡਾ ਗੀਤ ਬੋਲਦਾ ਅਤੇ ਬਾਕੀ ਦੇ ਮੁੰਡੇ ਪਿੱਛੇ ਹੋ-ਹੋ ਦੀ ਆਵਾਜ਼ ਲਗਾਉਂਦੇ ਹਨ :
ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ ਕੁੜੀ ਦਾ ਸਾਲੂ ਪਾਟਾ ਹੋ
ਕੁੜੀ ਦਾ ਜੀਵੇ ਚਾਚਾ ਹੋ

Lohri Essay in Punjabi

ਕੁੜੀਆਂ ਵੀ ਲੋਹੜੀ ਮੰਗਦੀਆਂ ਹੋਈਆਂ ਫੁੱਲੇ, ਤਿਲ, ਚੌਲ, ਗੁੜ ਦੀ ਰੋੜੀ ਦੀ ਮੰਗ ਕਰਦੀਆਂ ਹਨ। ਉਹ ਲੋਹੜੀ ਮੰਗਦੀਆਂ ਹੋਈਆਂ ਅਸੀਸਾਂ ਦੀ ਝੜੀ ਲਾ ਦਿੰਦੀਆਂ ਹਨ।
ਤੀਲੀ ਹਰੀ ਹੈ ਭਰੀ
ਤਲੀ ਮੋਤੀਆਂ ਜੜੀ
ਤੀਲੀ ਉਸ ਵੇਹੜੇ
ਜਾ ਜਿੱਥੇ ਗੀਗੇ ਦਾ
ਵਿਆਹ ਗੀਗਾ ਜੰਮਿਆ ਸੀ
ਗੁੜ ਵੰਡਿਆ ਸੀ।
ਗੁੜ ਦੀਆਂ ਰੋੜੀਆਂ ਹੋ
ਭਰਾਵਾਂ ਜੋੜੀਆਂ ਹੋ ਤੁਹਾਡੀ
ਜੋੜੀ ਦਾ ਵਿਆਹ ਸਾਨੂੰ ਫੁੱਲੜਿਆਂ
ਦਾ ਚਾਅ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ

ਜੇ ਕੋਈ ਲੋਹੜੀ ਦੇਣ ਲੱਗਿਆਂ ਦੇਰ ਕਰ ਦਿੰਦਾ ਤਾਂ ਕੁੜੀਆਂ ਕਹਿਣ ਲੱਗ ਜਾਂਦੀਆਂ :

ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ

ਲੋਹੜੀ ਵਾਲੇ ਦਿਨ ਉਨ੍ਹਾਂ ਘਰਾਂ ਵਿਚ ਹੀ ਲੋਹੜੀ ਮੰਗੀ ਜਾਂਦੀ ਹੈ ਜਿਨ੍ਹਾਂ ਦੇ ਘਰ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆ ਹੋਵੇ। ਸਮੇਂ ਦੇ ਬਦਲਣ ਨਾਲ ਅੱਜ ਕੁਝ ਘਰਾਂ ਵਿਚ ਕੁੜੀ ਦੇ ਜੰਮਣ ਤੇ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ ਪਰੰਤੂ ਅਜਿਹੇ ਲੋਕ ਬਹੁਤ ਘੱਟ ਹਨ। ਕੁਝ ਸਮਾਜਿਕ ਸੰਸਥਾਵਾਂ ਵਲੋਂ ਵੀ ਕੁੜੀਆਂ ਦੀ ਲੋਹੜੀ ਮਨਾਉਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਕੁਝ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਕੁੜੀਆਂ ਦੀ ਲੋਹੜੀ : ਮਨਾਉਣ ਲਈ ਉੱਭਰ ਕੇ ਸਾਹਮਣੇ ਆਈਆਂ। ਇਨ੍ਹਾਂ ਦੇ ਸਾਂਝੇ ਉਪਰਾਲੇ ਤਹਿਤ ਪਿਛਲੇ ਕੁਝ ਸਾਲਾਂ ਵਿਚ ਵੱਖ-ਵੱਖ ਜਗ੍ਹਾ ਤੇ ਕੁੜੀਆਂ ਦੀ ਲੋਹੜੀ ਮਨਾਈ ਗਈ।
ਲੋਹੜੀ ਵਾਲੇ ਦਿਨ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ਕਰਦੇ ਵੇਖੇ ਜਾਂਦੇ ਹਨ। ਬਹੁਤ ਸਾਰੇ ਲੋਕ ਪਤੰਗਬਾਜ਼ੀ ਕਰਨ ਲਈ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ। ਬੇਸ਼ੱਕ ਸਰਕਾਰ ਵਲੋਂ ਅਜਿਹੀ ਡੋਰ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ, ਪਰੰਤੂ ਫਿਰ ਵੀ ਦੁਕਾਨਦਾਰ ਲੁਕ-ਛੁਪ ਕੇ ਮਹਿੰਗੇ ਮੁੱਲ ’ਤੇ ਚਾਈਨਾ ਡੋਰ ਵੇਚ ਰਹੇ ਹਨ ਅਤੇ ਲੋਕ ਇਸ ਨੂੰ ਖਰੀਦ ਰਹੇ ਹਨ। ਕੋਈ ਵੀ ਸ਼ੌਕ ਉਦੋਂ ਤੱਕ ਹੀ ਚੰਗਾ ਹੈ। ਜਦੋਂ ਤੱਕ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ। ਜਦੋਂ ਕੋਈ ਸ਼ੌਕ ਮਾਰੂ ਬਣ ਜਾਵੇ ਤਾਂ ਉਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਸੇ ਪ੍ਰਕਾਰ ਕਈ ਲੋਕ ਲੋਹੜੀ ਵਾਲੇ ਦਿਨ ਸ਼ਰਾਬ ਪੀਂਦੇ ਹਨ। ਅਜਿਹਾ ਕਰ ਕੇ ਉਹ ਆਰਥਿਕ ਪੱਖੋਂ ਹੀ ਨਹੀਂ ਸਰੀਰਕ ਪੱਖੋਂ ਵੀ ਨੁਕਸਾਨ ਉਠਾਉਂਦੇ ਹਨ।
ਲੋਹੜੀ ਤੋਂ ਪਹਿਲਾਂ ਪੇਕੇ ਘਰ ਵਲੋਂ ਨਵੀਆਂ ਵਿਆਹੀਆਂ ਕੁੜੀਆਂ ਨੂੰ ਭਾਜੀ ਪਾਈ ਜਾਂਦੀ ਹੈ। ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਕੁੜੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਵਿਚ ਸ਼ਾਮਲ ਹੁੰਦੇ ਹਨ ਮੈਦੇ ਅਤੇ ਪੰਜੀਰੀ ਤੋਂ ਬਣੇ ਲੱਡੂ, ਬੂੰਦੀ ਦੇ ਲੱਡੂ , ਪਤਾਸੇ ਜਾਂ ਫਿਰ ਪਿੰਨੀਆਂ। ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁਝ ਨਾ ਕੁਝ ਤਿਉਹਾਰ ਵਜੋਂ ਭੇਜਦੇ ਹਨ। ਲੋਹੜੀ ਵਾਲੇ ਦਿਨ ਘਰਾਂ ਵਿਚ ਸਰੋਂ ਦਾ ਸਾਗ, ਰੌਹ ਦੀ ਖੀਰ ਅਤੇ ਖਿਚੜੀ ਬਣਾਈ ਜਾਂਦੀ ਹੈ। ਸਾਗ ਅਤੇ ਖਿਚੜੀ ਲੋਹੜੀ ਤੋਂ ਅਗਲੇ ਦਿਨ ਮਾਘ ਦੀ ਸੰਗਰਾਂਦ ਵਾਲੇ ਦਿਨ ਖਾਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਬਾਰੇ ਅਕਸਰ ਕਿਹਾ ਜਾਂਦਾ ਹੈ :
ਪੋਹ ਰਿੱਧੀ, ਮਾਘ ਖਾਧੀ।
ਲੋਹੜੀ ਦੀ ਰਾਤ ਧੂਣਾ ਬਾਲਿਆ ਜਾਂਦਾ ਹੈ। ਧੁਣੇ ਦਾ ਸੇਕ ਅੱਤ ਦੀ ਠੰਡ ਤੋਂ ਰਾਹਤ ਦਿਵਾਉਂਦਾ ਮਹਿਸੂਸ ਹੁੰਦਾ ਹੈ। ਔਰਤਾਂ ਅਤੇ ਮਰਦ ਧੁਣੇ ਦੇ ਆਲੇ-ਦੁਆਲੇ ਬੈਠ ਜਿੱਥੇ ਅੱਗ ਸੇਕਦੇ ਉੱਥੇ ਮੂੰਗਫਲੀਆਂ, ਰਿਉੜੀਆਂ, ਚਿਰਵੜੇ, ਫੁੱਲੇ, ਗੱਚਕ ਆਦਿ ਖਾਂਦੇ ਹਨ। ਆਲੇ-ਦੁਆਲੇ ਕੁੜੀਆਂ-ਮੁੰਡੇ ਨੱਚਦੇ ਗਾਉਂਦੇ ਤੇ ਖੁਸ਼ੀ ਮਨਾਉਂਦੇ ਹਨ। ਧੁਣੇ ਦੀ ਅੱਗ ਨੂੰ ਤਿਲ, ਚੌਲ, ਮੂੰਗਫਲੀ ਆਦਿ ਭੇਟ ਕੀਤੇ ਜਾਂਦੇ ਹਨ ਅਤੇ ਨਾਲ ਹੀ ਕਿਹਾ ਜਾਂਦਾ ਹੈ :
ਲੋਹੜੀਏ ਵਿਚਾਰੀਏ, ਭਰੀ ਆਵੀਂ ਤੇ ਸੱਖਣੀ ਜਾਵੀਂ

ਇਸ ਪ੍ਰਕਾਰ ਲੋਹੜੀ ਦਾ ਤਿਉਹਾਰ ਭਰ ਜਾਂਦਾ ਹੈ ਸਾਡੀ ਝੋਲੀ ਖੁਸ਼ੀਆਂ ਨਾਲ, ਚਿਹਰੇ ਤੇ ਖਿਲਾਰ ਦਿੰਦਾ ਹੈ ਬੇਸ਼ਕੀਮਤੀ ਮੁਸਕਰਾਹਟਾਂ ਅਤੇ ਅਸੀਂ ਫਿਰ ਤੋਂ ਜੁੜ ਜਾਂਦੇ ਹਾਂ ਅਗਲੀ ਲੋਹੜੀ ਦੀ ਉਡੀਕ ਵਿਚ।

Health Tips in Punjabi

Health Tips in Punjabi
ਵੱਡੀਆਂ ਚੁਣੌਤੀਆਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਬਿਹਤਰ ਰੂਪ ਨਾਲ ਆਪਣੀ ਰੁਟੀਨ ਲਾਈਫ ਨੂੰ ਸੰਵਾਰ ਸਕਦੇ ਹੋ।
 1. ਜਦੋਂ ਤੁਸੀਂ ਭੁੱਖੇ ਹੋ ਤਾਂ ਸਰੀ ਸ਼ਾਪਿੰਗ ਲਈ ਨਾ ਜਾਓ। ਇਸ ਤਰ੍ਹਾਂ ਤਾਂ ਤੁਸੀਂ ਉਹੀ ਸਾਰੀਆਂ ਚੀਜ਼ਾਂ ਚੁੱਕ ਕੇ ਖਾਓਗੇ ਜਿਨ੍ਹਾਂ 'ਚ ਜ਼ਿਆਦਾ ਫੈਟ ਹੁੰਦਾ ਹੈ। | ਜੇਕਰ ਥੱਕ ਗਏ ਹੋ ਤਾਂ ਲੇਟ ਜਾਓ ਅਤੇ 10 ਤੋਂ 15 ਮਿੰਟ ਵਾਲੀ ਝਪਕੀ ਲੈ ਲਓ। ਨੀਂਦ ਘੱਟ ਲੈਣ ਨਾਲ ਸਾਡੀ ਭੁੱਖ ਵੀ ਗੜਬੜਾ ਜਾਂਦੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਭਾਰ ਠੀਕ ਬਣਿਆ ਰਹੇ ਤਾਂ ਸੌਣ ਦੀ ਰੁਟੀਨ ਬਣਾਈ ਰੱਖੇ।
 2. ਕੁਝ ਦੇਰ ਅੱਖਾਂ ਬੰਦ ਕਰਕੇ ਧਿਆਨ ਲਗਾਓ। ਹਰ ਦਿਨ ਸਿਰਫ ਦਸ ਮਿੰਟ ਆਪਣੇ ਲਈ ਕੱਢੋ। ਬੈਠ ਕੇ ਧਿਆਨ ਲਗਾਓ ਅਤੇ ਆਪਣੇ ਅੰਦਰੋਂ ਨੈਗੇਟੀਵਿਟੀ ਨੂੰ ਬਾਹਰ ਕਰੋ। | ਟੀ. ਵੀ. ਜ਼ਿਆਦਾ ਦੇਰ ਨਾ ਦੇਖੋ। ਅਸੀਂ ਜਿੰਨਾ ਜ਼ਿਆਦਾ ਟੀ. ਵੀ. ਦੇਖਦੇ ਹਾਂ ਓਨਾ ਹੀ ਘੱਟ ਹਿਲਦੇ ਹਾਂ, ਜਿਸਦਾ ਨਤੀਜਾ ਵੱਧਦੇ ਹੋਏ ਭਾਰ ਦੇ ਰੂਪ 'ਚ ਨਜ਼ਰ ਆਉਂਦਾ ਹੈ। ਜੇਕਰ ਰਾਤ ਨੂੰ ਸੀਰੀਅਲ ਦੇਖਦੇ ਹੋਏ ਖਾਣਾ ਖਾਓਗੇ ਤਾਂ ਲੋੜ ਤੋਂ ਥੋੜਾ ਜ਼ਿਆਦਾ ਹੀ ਖਾ ਲਓਗੇ, ਇਸ ਲਈ ਟੀ. ਵੀ. ਨੂੰ ਡਾਈਨਿੰਗ ਏਰੀਆ ਤੋਂ ਬਾਹਰ ਕਰ ਦਿਓ।
 3. ਨੂੰ ਸ਼ੂਗਰ ਵਾਲੇ ਡਿੰਕਸ ਆਪਣੀ ਪਹੁੰਚ ਤੋਂ ਦੂਰ ਹੀ ਰੱਖੋ। ਇਕ ਸ਼ੁਗਰੀ ਡਿੰਕ ਦੀ ਬਜਾਏ ਤੁਸੀਂ ਓਨੀ ਹੀ ਕੈਲੋਰੀ ਦਾ ਚੀਜ਼ ਸੈਂਡਵਿਚ ਜਾਂ ਬੇਕਡ ਚਿਪਸ ਜਾਂ ਕੂਕਰਸ ਖਾ ਸਕਦੇ ਹੋ। ਢੋਕਲਾ, ਆਟਾ ਬੈਂਡ, ਦਹੀਂ ਜਾਂ ਫਿਰ ਪ੍ਰੋਬਾਇਓਟਿਕ ਮਿਲਕ ਵੀ ਲੈ ਸਕਦੇ ਹੋ ਇਸ ਨਾਲ ਥਕਾਵਟ ਵੀ ਮਿਟੇਗੀ ਅਤੇ ਭਾਰ ਵੀ ਘੱਟ ਬਣਿਆ ਰਹੇਗਾ।
 4. ਨੂੰ ਡਾਈਨਿੰਗ ਟੇਬਲ ਸੈਂਟ ਕਰਦੇ ਹੋਏ ਜੁਸ ਲਈ ਲੰਬੇ ਪਤਲੇ ਗਿਲਾਸ ਰੱਖੋ , ਮੇਨ ਕੋਰਸ ਸਰਵ ਕਰਨ ਲਈ ਵੱਡੀਆਂ ਪਲੇਟਾਂ ਦੀ ਬਜਾਏ ਸਲਾਦ ਦੀਆਂ ਪਲੇਟਾਂ ਰੱਖੋ।ਵੱਡੇ ਜਿਹੇ ਬਾਊਲ 'ਚ ਸਲਾਦ ਭਰ ਕੇ ਰੱਖੋ |ਅਜਿਹੇ 'ਚ ਜਦੋਂ ਤੁਹਾਨੂੰ ਜ਼ਿਆਦਾ ਭੁੱਖ ਲੱਗੇਗੀ ਤਾਂ ਤੁਸੀਂ ਸਲਾਦ ਜ਼ਿਆਦਾ ਖਾ ਸਕਦੇ ਹੋ।
 5. ਨੂੰ ਨਸ਼ਤਾ ਜ਼ਰੂਰ ਕਰੋ। ਇਸ ਨੂੰ ਥੋੜੇ ਪ੍ਰੋਟੀਨ ਅਤੇ ਕਾਰਬਸ ਨਾਲ ਬੇਲੋਸ ਕਰੋ। ਅਜਿਹਾ ਕਰਨ ਨਾਲ ਤੁਹਾਨੂੰ
 6. ਲੰਚ ਤੋਂ ਠੀਕ ਪਹਿਲਾਂ ਬੇਕਾਰ ਦੀ ਭੁੱਖ ਨਹੀਂ ਸਤਾਏਗੀ।
 7. ਹਰ ਘੰਟੇ ਤਿੰਨ ਮਿੰਟ ਦਾ ਬੇਕ ਲਓ ਅਤੇ ਇਸੇ ਦਰਮਿਆਨ ਆਪਣੇ ਪੇਟ ਨੂੰ ਫੜ ਕੇ ਕਈ ਵਾਰ ਡੀਪ ਬੀਰਿੰਗ ਕਰੋ। ਹਰ ਬੇਕ 'ਚ 10 ਤੋਂ 15 ਵਾਰ ਇਸ ਤਰ੍ਹਾਂ ਨਾਲ ਕਰੋ । ਤੁਸੀਂ ਦੇਖੋਗੇ ਕਿ ਤੁਹਾਡਾ ਮਿਡਲ ਪਾਰਟ ਪਹਿਲਾਂ ਤੋਂ ਜ਼ਿਆਦਾ ਟੋਨ ਹੋ ਗਿਆ ਹੈ। ਅਜਿਹਾ ਤੁਸੀਂ ਰੈੱਡ ਲਾਈਟ ’ਤੇ ਜਾਂ ਟ੍ਰੈਫਿਕ ਜਾਮ ’ਤੇ ਵੀ ਕਰ ਸਕਦੇ ਹੋ, ਨਹੀਂ ਤਾਂ ਜਦੋਂ ਯਾਦ ਆ ਜਾਏ ਉਦੋਂ ਕਰ ਲਓ।
 8. ਨੂੰ ਕਾਕਟੇਲ ਅਤੇ ਮਾਕਟੇਲ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰੋ, ਇਨ੍ਹਾਂ 'ਚ ਬਹੁਤ ਸਾਰੀ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਾਦਾ ਪਾਣੀ ਅਤੇ ਨਿੰਬੂ ਪਾਣੀ ਤੇ ਹੀ ਟਿਕੇ ਰਹੋ।
 9. ਤਲੀਆਂ ਚੀਜ਼ਾਂ ਖਾਣ ਤੋਂ ਪਹਿਲਾਂ ਇਕ ਨੈਪਕਿਨ ਨਾਲ ਆਪਣੇ ਸਮੋਸੇ, ਪਕੌੜੇ ਜਾਂ ਵਾਈਡ ਵਰਗੀਆਂ ਆਇਲੀ ਚੀਜ਼ਾਂ ਸੋਖ ਲਓ। ਅਜਿਹਾ ਕਰਨ ਨਾਲ ਐਕਸਟਾ ਆਇਲ ਤੁਹਾਡੀ ਬਾਡੀ 'ਚ ਨਹੀਂ ਜਾਏਗਾ।
 10. ਨੂੰ ਖੁੱਲ੍ਹ ਕੇ ਹੱਸਣ ਦਾ ਕੋਈ ਮੌਕਾ ਨਾ ਛੱਡੋ। ਅਜਿਹਾ ਕਰਦੇ ਰਹਿਣ ਨਾਲ ਤੁਹਾਡੇ ਪੇਟ ਦੀਆਂ ਮਾਸਪੇਸ਼ੀਆਂ ਚੰਗੀ ਤਰ੍ਹਾਂ ਟੋਨ ਹੋ ਜਾਂਦੀਆਂ ਹਨ ਅਤੇ ਕੌਣ ਨਹੀਂ ਚਾਹੁੰਦਾ ਕਿ ਬਿਨਾਂ ਜ਼ਿਆਦਾ ਮਿਹਨਤ ਦੇ ਹੀ ਉਸ ਦੀ ਬਾਡੀ ਟੋਨ ਅਪ ਬਣੀ ਰਹੇ।
 11. ਨੂੰ ਹਰ ਰੋਜ਼ ਇਕ ਮੁੱਠੀ ਨਟਸ ਜ਼ਰੂਰ ਖਾਓ। ਪੀਨਟਸ, ਬਾਦਾਮ ਜਾਂ ਅਖਰੋਟ 'ਚੋਂ ਕੁਝ ਵੀ ਖਾਓ। ਦੋ ਖਾਣੇ ਦੇ ਵਕਫੇ ਦੌਰਾਨ ਭੁੱਖ ਲੱਗੇ ਤਾਂ ਇਹੀ ਖਾਓ। ਇਨ੍ਹਾਂ ਨੂੰ ਆਪਣਾ ‘ਡ ਮੀਲ’ ਬਣਾ ਲਓ। ਅਜਿਹਾ ਕਰਨ ਨਾਲ ਤੁਸੀਂ ਬੇਕਾਰ ਚੀਜ਼ਾਂ ਨਹੀਂ ਖਾਓਗੇ ਅਤੇ ਤੁਹਾਡੀ ਅਪੇਟਾਈਟ ਵੀ ਚੰਗੀ ਰਹੇਗੀ।
 12. ਹਾਈ ਫਾਈਬਰ ਸੀਡਸ ਆਪਣੇ ਕਾਰਨ ਫਲੈਕਸ ਦੇ ਕਟੋਰੇ 'ਚ ਅਤੇ ਕੇਕ ਮਿਕਸ ਚ ਵੀ ਮਿਲਾ ਸਕਦੇ ਹੋ। ਫਾਈਬਰ ਤੁਹਾਡੀ ਬਾਡੀ ਲਈ ਬਹੁਤ ਜ਼ਰੂਰੀ ਹੈ, ਜਿਸ ਨਾਲ ਹਾਜਮਾ ਬਿਹਤਰ ਬਣਿਆ ਰਹਿੰਦਾ ਹੈ ਅਤੇ ਭੁੱਖ ਵੀ ਵਾਰ-ਵਾਰ ਨਹੀਂ ਲੱਗਦੀ।

Beauty Tips in Punjabi

Lohri Beauty Tips in Punjabi for Girls
ਪਟਿਆਲਾ ਸੂਟ, ਫੁਲਕਾਰੀ ਵਾਲਾ ਦੁਪੱਟਾ, ਪਫ ਹੇਅਰ ਸਟਾਈਲ ਦੇ ਨਾਲ ਪਰਾਂਦਾ, ਪੈਰਾਂ ਵਿਚ ਜੁੱਤੀ, ਹੱਥਾਂ ਵਿਚ ਚੂੜੀਆਂ ਅਤੇ ਕੰਨਾਂ ਵਿਚ ਝੁਮਕੇ, ਇਹੀ ਤਾਂ ਹੁੰਦੀ ਹੈ ਪੰਜਾਬੀ ਮੁਟਿਆਰ ਦੀ ਲੁੱਕ । ਜੇ ਤੁਸੀਂ ਵੀ ਲੋਹੜੀ ਦੇ ਤਿਉਹਾਰ 'ਤੇ ਖੁਦ ਨੂੰ ਪਰਫੈਕਟ ਪੰਜਾਬਣ ਵਰਗੀ ਦੇਖਣਾ ਚਾਹੁੰਦੀਆਂ ਹੋ ਤਾਂ ਕੁਝ ਇਸ ਤਰ੍ਹਾਂ ਤਿਆਰ ਹੋ ਜਾਓ।

Beauty Tips in Punjabi

ਟੈਡੀਸ਼ਨਲ ਪਟਿਆਲਾ ਸੂਟ
ਪਰਫੈਕਟ ਪੰਜਾਬੀ ਲੁੱਕ ਤਾਂ ਤੁਹਾਨੂੰ ਟੈਡੀਸ਼ਨਲ ਡੈਂਸ ਤੋਂ ਹੀ ਮਿਲ ਸਕਦੀ ਹੈ, ਇਸ ਲਈ ਲੋਹੜੀ ਦੇ ਤਿਉਹਾਰ 'ਤੇ ਪਟਿਆਲਾ ਸਲਵਾਰ ਨਾਲ ਨੀ ਲੈਂਥ ਤੋਂ ਉਪਰ ਦਾ ਕੁਰਤਾ ਪਹਿਨੋ। ਇਸ ਤਿਉਹਾਰ 'ਤੇ ਤੁਸੀਂ ਮੈਰੁਨ, ਰੈੱਡ, ਚੈਰੀ ਰੈੱਡ, ਓਰੇਂਜ, ਸ੍ਰੀਨ ਅਤੇ ਰਾਇਲ ਬਲੂ ਵਰਗੇ ਬੈਟਰ ਕਲਰਸ ਟ੍ਰਾਈ ਕਰੋ। ਤੁਸੀਂ ਜਰੀ ਜਾਂ ਵੀਕੇਂਵਨਸ ਵਰਕ ਵਾਲੇ ਸੂਟ ਪਹਿਨ ਸਕਦੀਆਂ ਹੋ।
ਫੁਲਕਾਰੀ ਦੁਪੱਟੇ ਨਾਲ ਮੁਕੰਮਲ ਲੁੱਕ
ਲੋਹੜੀ ਦੇ ਤਿਉਹਾਰ ਤੇ ਤੁਸੀਂ ਪਲੇਨ ਸੂਟ ਜਾਂ ਹਲਕੀ ਇਬਾਇਡਰੀ ਵਾਲਾ ਸੂਟ ਪਹਿਨਿਆ ਹੋਵੇ, ਉਸਦੇ ਨਾਲ ਹੈਵੀ ਫੁਲਕਾਰੀ ਦੁਪੱਟਾ ਹੀ ਕੈਰੀ ਕਰੋ। ਇਹ ਤੁਹਾਡੀ ਲੁੱਕ ਨੂੰ ਕੰਪਲੀਟ ਕਰੇਗਾ ਕਿਉਂਕਿ ਬਿਨਾਂ ਫੁਲਕਾਰੀ ਦੁਪੱਟੇ ਦੇ ਪੰਜਾਬਣ ਲੱਕ ਅਧਰੀ ਹੈ।
ਪਰਾਂਦੇ ਦੇ ਨਾਲ ਗੁੱਤ ਦੀ ਸ਼ਾਨ ਬਿਨਾਂ ਪੰਜਾਬੀ ਮੁਟਿਆਰ ਵਾਲੀ ਦਿੱਖ ਨੂੰ ਅਧੂਰਾ ਮੰਨਿਆ ਜਾਏਗਾ। ਵਿਚਕਾਰੋਂ ਚੀਰ ਕੱਢ ਕੇ ਦੋਵਾਂ ਕਿਨਾਰਿਆਂ 'ਤੇ ਪਫ ਬਣਾਓ ਜਾਂ ਦੋਵਾਂ ਕਿਨਾਰਿਆਂ 'ਤੇ ਪਲੀਟਸ ਅਤੇ ਇਕ ਗੁੱਤ ਬਣਾ ਕੇ ਉਸ ਵਿਚ ਪਰਾਂਦਾ ਪਾਓ। ਫੁੱਚ ਬੀਡ ਵਾਲੀ ਗੁੱਤ ਵੀ ਪਰਾਂਦੇ ਨਾਲ ਖੁਬ ਜਚੇਗੀ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਪਰਾਂਦੇ ਵਾਲੀ ਗੁੱਤ ਨੂੰ ਅੱਗੇ ਹੀ ਰੱਖੋ ।
ਜੁੱਤੀਆਂ ਦਾ ਟਸ਼ਨ
ਪਟਿਆਲਾ ਸੂਟ ਦੇ ਨਾਲ ਜੁੱਤੀਆਂ ਹੀ ਫੱਬਦੀਆਂ ਹਨ, ਹੀਲਸ ਨੂੰ ਨਜ਼ਰਅੰਦਾਜ਼ ਕਰੋ । ਪਟਿਆਲਾ ਸੂਟ ਦੇ ਨਾਲ ਪੰਜਾਬੀ ਜੁੱਤੀ ਇਕ ਆਕਰਸ਼ਕ ਲੁਕ ਦਿੰਦੀ ਹੈ, ਜੋ ਹਲਕੀ ਨੋਕੀਲੀ ਟੋ ਅਤੇ ਕਲਰਫੁੱਲ ਇੰਬਾਇਡਰੀ ਤੋਂ ਪਛਾਣੀ ਜਾਂਦੀ ਹੈ।
ਆਪਣੀ ਕੁਲੈਕਸ਼ਨ ਚ ਕਰੋ ਸ਼ਾਮਲ
ਪਰਫੈਕਟ ਪੰਜਾਬੀ ਲੁੱਕ ਲਈ ਤੁਸੀਂ ਪੰਜਾਬੀ ਟੈਂਡ ਦਾ ਟਿੱਕਾ, ਪਾਇਲ ਅਤੇ ਬੈਂਗਲਸ ਵੀ ਟਾਈ ਕਰ ਸਕਦੀਆਂ ਹੋ। ਇਸ ਦੇ ਇਲਾਵਾ ਟੈਸਲ ਅਤੇ ਪਾਮ ਪਾਮ ਸਟਾਇਲ ਚ ਈਅਰਿੰਗਸ ਚੂਜ਼ ਕਰ ਸਕਦੀਆਂ ਹੋ।
ਅੱਖਾਂ ਨੂੰ ਕਰੋ ਡਿਫਾਈਨ
ਡੈਂਸ ਅਤੇ ਅਸੈਸਰੀਜ਼ ਪਿੱਛੋਂ ਗੱਲ ਆਉਂਦੀ ਹੈ ਮੇਕਅਪ ਦੀ। ਬੀਬੀ ਕੀਮ ਅਪਲਾਈ ਕਰਨ ਪਿੱਛੋਂ ਤੁਸੀਂ ਆਪਣੀਆਂ ਅੱਖਾਂ 'ਤੇ ਕੰਮ ਕਰੋ। ਫਾਲਸ ਆਈ ਨੈਸ਼ੇਜ਼ ਇਸਤੇਮਾਲ ਕਰੋ। ਅੱਖਾਂ 'ਚ ਜਲ ਅਤੇ ਆਈ ਲਾਈਨਰ ਲਗਾਓ। ਇਹ ਤਿੰਨ ਚੀਜ਼ਾਂ ਹੀ ਤੁਹਾਡੇ ਪੂਰੇ ਲੁੱਕ 'ਚ ਚਾਰ ਚੰਨ ਲਗਾ ਦੇਣਗੀਆ। ਲਿਪ ਗਲਾਸ ਜਾਂ ਮੈਟ ਲਿਪਸਟਿਕ ਲਗਾਓ। ਚਿਕ ਬੋਨਸ ਤੇ ਬਲਸ਼ਰ ਅਤੇ ਹਾਈਲਾਈਟਰ ਦਾ ਟੱਚ ਦਿਓ।
ਤਿਉਹਾਰ ’ਤੇ ਪਹਿਨੋ ਹੈਵੀ ਝਮਕੇ ਰੈੱਸ ਪਿਛੋਂ ਵਾਰੀ ਆਉਂਦੀ ਹੈ ਪੰਜਾਬੀ ਲੁੱਕ ਲਈ ਝੁਮਕਿਆਂ ਦੀ। ਇਸ ਦੇ ਬਿਨਾਂ ਵੀ ਤੁਹਾਡਾ ਟ੍ਰੈਡੀਸ਼ਨਲ ਲੁੱਕ ਅਧੂਰਾ ਰਹੇਗਾ। ਝੁਮਕੇ ਥੋੜੇ ਵੱਡੇ ਅਤੇ ਹੈਵੀ ਹੋਣਗੇ ਤਾਂ ਕਿਆ ਬਾਤ।
ਪੰਜਾਬੀ ਸੂਟ ਵਿਚ ਔਰਤਾਂ ਦਾ ਸਟਾਈਲ ਉਸ ਵੇਲੇ ਹੋਰ ਵੀ ਖੁਬਸੁਰਤ ਲੱਗਦਾ ਹੈ, ਜਦੋਂ ਉਹ ਸੂਟ ਨਾਲ ਪਰਫੈਕਟ ਮੈਚ 'ਚ ਝੁਮਕੇ ਪਹਿਨਣੀਆਂ ਹਨ। ਜੇ ਤੁਸੀਂ ਵੀ ਲੋਹੜੀ ਤੇ ਆਪਣੀ ਵੈੱਸ ਨਾਲ ਪਹਿਨਣ ਲਈ ਝੁਮਕੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਯਕੀਨ ਮੰਨੋ ਕਿ ਝੁਮਕਿਆਂ ਦੇ ਇਹ ਡਿਜ਼ਾਈਨ ਤੁਹਾਡੀ ਖੂਬਸੂਰਤੀ ’ਚ ਚਾਰ ਚੰਨ ਲਗਾ ਦੇਣਗੇ
 1. ਕੁੰਦਨ ਡਿਜ਼ਾਈਨ ਵਾਲੇ ਈਅਰਿੰਗਸ ਇਸ ਲੋਹੜੀ ਨੂੰ ਤੁਹਾਡੇ ਸੂਟ ਨਾਲ ਪਰਫੈਕਟ ਮੈਚ ਰਹਿਣਗੇ।
 2. ਗੋਲਡਨ ਕਲਰ ਦੇ ਝੁਮਕਿਆਂ ਤੇ ਸਜੀ ਵਾਈਟ ਮੋਤੀਆਂ ਦੀ ਕਤਾਰ ਜਾਂ ਫਿਰ ਲੜੀਆਂ ਤੁਹਾਡੀ ਖੂਬਸੂਰਤੀ ’ਚ ਚਾਰ ਚੰਨ ਲਗਾ ਦੇਣਗੀਆਂ। .
 3. ਮੋਰ ਪੰਖ ਡਿਜ਼ਾਈਨ ’ਚ ਸਜੇ ਝੁਮਕੇ ਤੁਸੀਂ ਕਿਸੇ ਵੀ ਪ੍ਰੈੱਸ ਨਾਲ ਪਰਫੈਕਟ ਮੈਚ ਦੇ ਕੇ ਪਹਿਨ ਸਕਦੀਆਂ ਹੋ।
 4. ਮੋਤੀਆਂ ਨਾਲ ਸਜੇ ਡਿਜ਼ਾਈਨਰ ਝੁਮਕੇ ਇਸ ਲੋਹੜੀ ਤੇ ਤੁਹਾਡੀ ਖੁਬਸੁਰਤੀ ਚ ਚਾਰ ਚੰਨ ਲਗਾ ਦੇਣਗੇ।
 5. ਜੇ ਤੁਹਾਨੂੰ ਹੈਵੀ ਲੁਕ ਚਾਹੀਦੀ ਹੈ ਤਾਂ ਲੋਹੜੀ ਦੇ ਤਿਉਹਾਰ 'ਤੇ ਟੈਡੀਸ਼ਨਲ ਡੈਂਸ ਦੇ ਨਾਲ ਲੇਅਰ ਵਾਲੇ ਝੁਮਕੇ ਵੀ ਪਹਿਨ ਸਕਦੀਆਂ ਹੋ।

New Punjabi Movies Download 2020

ਬਾਕਸ ਆਫਿਸ ਨਹੀਂ, ਦਰਸ਼ਕਾਂ ਲਈ ਕਰਦਾ ਹਾਂ ਫਿਲਮਾਂ - New Punjabi Movies 2020 Download 
ਸਾਲ 2010 'ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਰਾਜਕੁਮਾਰ ਰਾਵ ਨੂੰ ਇਸ ਸਾਲ ਫਿਲਮ ਨਗਰੀ 'ਚ ਕੰਮ ਕਰਦਿਆਂ 1 ਦਹਾਕਾ ਹੋ ਜਾਏਗਾ। ਬੀਤੇ 10 ਸਾਲਾਂ ਚ ਉਸ ਨੇ ਇਕ ਤੋਂ ਵਧ ਕੇ ਇਕ ਬਿਹਤਰੀਨ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਖੁਦ ਨੂੰ ਬਾਲੀਵੁੱਡ ਦੇ ਉਨ੍ਹਾਂ ਐਕਟਰਸ ਦੀ ਸ਼੍ਰੇਣੀ 'ਚ ਸ਼ਾਮਲ ਕਰ ਲਿਆ ਹੈ ਕਿ ਦਰਸ਼ਕਾਂ ਨੂੰ ਹਰ ਫਿਲਮ 'ਚ ਉਸ ਦੀ ਐਕਟਿੰਗ ਦੇ ਇਕ ਨਵੇਂ ਅੰਦਾਜ਼ ਨੂੰ ਦੇਖਣ ਦੀ ਉਡੀਕ ਰਹਿੰਦੀ ਹੈ। ਹੁਣ ਤਕ ‘ਰਾਗਿਨੀ ਐੱਮ. ਐੱਮ. ਐੱਸ.’, ‘ਗੈਂਗਸ ਆਫ ਵਾਸੇਪੁਰ 2' , ‘ਕਾਈ ਪੋ ਚੇ’, ‘ਸ਼ਾਹਿਦ', ‘ਜੱਜਮੈਂਟਲ ਹੈ ਕਯਾ ਵਰਗੀਆਂ ਕਈ ਬਿਹਤਰੀਨ ਅਤੇ ਸ਼ਾਨਦਾਰ ਫਿਲਮਾਂ ਨਾਲ ਉਸ ਨੇ ਫੈਨਜ਼ ਦਾ ਮਨੋਰੰਜਨ ਕਰਦਿਆਂ ਆਪਣੇ ਅਭਿਨੈ ਨਾਲ ਸਿੱਧ ਕੀਤਾ ਹੈ ਕਿ ਉਹ ਕਿੰਨਾ ਪ੍ਰਤਿਭਾਸ਼ਾਲੀ ਐਕਟਰ ਹੈ।
ਇਸ ਸਾਲ ਵੀ ਉਹ ਕੁਝ ਬਿਹਤਰੀਨ ਫਿਲਮਾਂ 'ਚ ਨਜ਼ਰ ਆਉਣ ਵਾਲਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਸ ਵਾਰ ਵੀ ਉਹ ਆਪਣੇ ਹਰ ਕਿਰਦਾਰ ਨਾਲ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇਵੇਗਾ। ਪੇਸ਼ ਹਨ ਰਾਜਕੁਮਾਰ ਰਾਵ ਨਾਲ ਇਕ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਫਿਲਮ ਨਗਰੀ 'ਚ ਇਕ ਦਹਾਕਾ ਹੋਣ ਵਾਲਾ ਹੈ। ਆਪਣੇ ਹੁਣ ਤਕ ਦੇ ਸਫਰ 'ਤੇ ਕੀ ਕਹੋਗੇ?
-ਇਸ ਸਫਰ ਦੀ ਸ਼ੁਰੂਆਤ ਆਸਾਨ ਨਹੀਂ ਰਹੀ।ਉਹ ਮੁਸ਼ਕਿਲ ਸਮਾਂ ਸੀ। ਮੈਂ ਇਕ ਮੱਧਵਰਗੀ ਪਰਿਵਾਰ ਤੋਂ ਹਾਂ ਅਤੇ ਇਕ ਸਮਾਂ ਸੀ, ਜਦੋਂ ਸਕੂਲ 'ਚ ਮੇਰੇ ਕੋਲ ਪੈਸੇ ਨਹੀਂ ਸਨ ਅਤੇ ਦੋ ਸਾਲ ਤਕ ਮੇਰੇ ਟੀਚਰਸ ਨੇ ਮੇਰੀ ਫੀਸ ਭਰੀ। ਜਦੋਂ ਮੈਂ ਸ਼ਹਿਰ ਆਇਆ ਤਾਂ ਕੁਝ ਲੋਕਾਂ ਦੇ ਨਾਲ ਬਹੁਤ ਹੀ ਛੋਟੇ ਘਰ 'ਚ ਰਿਹਾ। ਮੈਂ ਆਪਣੇ ਹਿੱਸੇ ਦੇ 7 ਹਜ਼ਾਰ ਰੁਪਏ ਦਿੰਦਾ ਸੀ, ਜੋ ਉਦੋਂ ਮੈਨੂੰ ਬਹੁਤ ਜ਼ਿਆਦਾ ਲੱਗਦੇ ਸਨ। ਉਸ ਸਮੇਂ ਗੁਜ਼ਾਰੇ ਲਈ ਮੈਨੂੰ ਮਹੀਨੇ 'ਚ 15 ਤੋਂ 20 ਹਜ਼ਾਰ ਰੁਪਏ ਦੀ ਲੋੜ ਹੁੰਦੀ ਸੀ ਅਤੇ ਕਈ ਵਾਰ ਬੈਂਕ ਦਾ ਮੈਸੇਜ ਆਉਂਦਾ ਕਿ ਮੇਰੇ ਅਕਾਉਂਟ 'ਚ ਸਿਰਫ 18 ਰੁਪਏ ਬਚੇ ਹਨ।
ਜਦੋਂ ਮੈਂ ਐੱਫ. ਟੀ. ਆਈ. ਆਈ. 'ਚ ਪੜ੍ਹ ਰਿਹਾ ਸੀ ਤਾਂ ਕਈ ਵਾਰ ਮੇਰੇ ਕੋਲ ਖਾਣੇ ਅਤੇ ਪਹਿਨਣ ਲਈ ਕੱਪੜੇ ਲੈਣ ਤਕ ਦੇ ਪੈਸੇ ਨਹੀਂ ਹੁੰਦੇ ਸਨ ਪਰ ਐੱਫ. ਟੀ. ਆਈ. ਆਈ. ਇਕ ਵੱਡੀ ਸੰਸਥਾ ਹੈ ਅਤੇ ਅਸੀਂ ਕਿਸੇ ਤੋਂ ਮੰਗ ਕੇ ਕੰਮ ਚਲਾ ਲਿਆ ਕਰਦੇ ਸੀ। ਕਦੇ ਅਸੀਂ ਕਿਸੇ ਸਹਿਪਾਠੀ ਦੇ ਘਰ ਜਾ ਕੇ ਖਾਣਾ ਖਾ ਲੈਂਦੇ।
| ਪਰ ਅੱਜ ਮੈਂ ਅਤੇ ਮੇਰੇ ਦੋਸਤ ਜਿਸ ਮੁਕਾਮ ਤੇ ਹਨ ਤਾਂ ਕਹਿਣਾ ਹੋਵੇਗਾ ਕਿ ਜੇਕਰ ਤੁਸੀਂ ਕੋਸ਼ਿਸ਼ ਜਾਰੀ ਰੱਖੋ ਤਾਂ ਸੁਪਨੇ ਵਾਕਈ ਸੱਚ ਹੁੰਦੇ ਹਨ।
* ਤੁਸੀਂ ਅੱਜ ਲੱਗਭਗ ਹਰ ਤਰਾਂ ਦੀਆਂ ਫਿਲਮਾਂ ਕਰ ਰਹੇ ਹੋ। ਕੀ ਆਪਣੇ ਕਰੀਅਰ ਲਈ ਇਹ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ ?
-ਦੇਖ, ਮੈਂ ਭਵਿੱਖ ਦੀ ਸੋਚ ਕੇ ਚੱਲਣ ਵਾਲਿਆਂ ਵਿਚੋਂ ਨਹੀਂ ਹਾਂ। ਮੈਂ ਤਾਂ ਬਸ ਚੰਗੀਆਂ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ ਹਾਂ। ਪਿਛਲੇ ਸਾਲ ਆਈ ਮੇਰੀ ਫਿਲਮ ‘ਜੱਜਮੈਂਟਲ ਹੈ ਕਯਾ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਪਰ ਇਹ ਵੱਖਰੀ ਤਰ੍ਹਾਂ ਦੇ ਦਰਸ਼ਕਾਂ ਲਈ ਸੀ। ਅੱਜ ਵੀ ਮੈਂ ਫਿਲਮਾਂ ਬਾਕਸ ਆਫਿਸ ਲਈ ਨਹੀਂ ਕਰਦਾ। ਫਿਲਮ ਦੀ ਕਹਾਣੀ ਮੈਨੂੰ ਚੰਗੀ ਲੱਗਦੀ ਹੈ ਤਾਂ ਮੈਂ ਉਸ ਦੇ ਲਈ ਤਿਆਰ ਹੋ ਜਾਂਦਾ ਹਾਂ। ਇਸ ਫਿਲਮ ਨੇ ਮੈਨੂੰ ਕੁਝ ਵੱਖਰਾ ਪਰਫਾਰਮ ਕਰਨ ਦਾ ਮੌਕਾ ਦਿੱਤਾ ਸੀ ਅਤੇ ਮੈਨੂੰ ਆਪਣੇ ਰੋਲ ਲਈ ਬਹੁਤ ਪਿਆਰ ਵੀ ਮਿਲਿਆ।
* ਤਾਂ ਇਸ ਸਾਲ ਤੁਸੀਂ ਦਰਸ਼ਕਾਂ ਨੂੰ ਕਿਸ ਤਰ੍ਹਾਂ ਦੀਆਂ ਫਿਲਮਾਂ ਨਾਲ ਸਰਪ੍ਰਾਈਜ਼ ਕਰਨ ਜਾ ਰਹੇ ਹੋ ?
-ਇਸ ਸਾਲ ਮੈਂ ਹੰਸਲ ਮਹਿਤਾ ਦੀ ਫਿਲਮ ‘ਛਲਾਂਗ ਵਿਚ ਨਜ਼ਰ ਆਵਾਂਗਾ, ਜੋ ਸਾਲ ਦੀ ਮੇਰੀ ਪਹਿਲੀ ਫਿਲਮ ਹੋਵੇਗੀ। ਉਸ ਤੋਂ ਬਾਅਦ ਅਨੁਰਾਗ ਬਸੁ ਦੀ ‘ਲੱਡੋ , ਜਾਨਵੀ ਕਪੂਰ ਦੇ ਨਾਲ 'ਰੂਹੀ ਅਫਜ਼ਾ`, ਇਕ ਹਾਰਰ-ਕਾਮੇਡੀ ਫਿਲਮ ਹੈ ਅਤੇ ਫਿਰ ਕਰੀਅਰ ਦੀ ਪਹਿਲੀ ਹਾਲੀਵੁੱਡ ਫਿਲਮ ‘ਦਿ ਵਾਈਟ ਟਾਈਗਰ ਵੀ ਕਰਾਂਗਾ, ਜੋ ਰਾਮਿਨ ਬਹਿਰਾਨੀ ਦੇ ਨਿਰਦੇਸ਼ਨ ਚ ਬਣ ਰਹੀ ਹੈ। ਮੇਰੀਆਂ ਸਾਰੀਆਂ ਫਿਲਮਾਂ ਦੇ ਕਿਰਦਾਰ ਇਕਦੂਜੇ ਤੋਂ ਕਾਫੀ ਵੱਖਰੇ ਹੋਣਗੇ ਅਤੇ ਹਰ ਕਿਰਦਾਰ ਨਾਲ ਫੈਨਜ਼ ਨੂੰ ਸਰਪ੍ਰਾਈਜ਼ ਕਰਨ ਦਾ ਪਲਾਨ ਹੈ।
* ਕਈ ਲੋਕ ਕਹਿੰਦੇ ਹਨ ਕਿ ਜ਼ਿਆਦਾ ਸਫਲਤਾ ਨਾਲ ਕਲਾਕਾਰ ਘੁਮੰਡੀ ਹੋ ਜਾਂਦੇ ਹਨ। ਇਸ ਬਾਰੇ ਤੁਹਾਡੀ ਕੀ ਰਾਇ ਹੈ ?
-ਦੂਸਰਿਆਂ ਦਾ ਤਾਂ ਪਤਾ ਨਹੀਂ ਪਰ ਮੈਂ ਸਾਰੀਆਂ ਨਾਰਮਲ ਚੀਜ਼ਾਂ ਕਰਦਾ ਹਾਂ। ਮੈਂ ਰੀਅਲ 'ਚ ਇਕ ਆਦਮੀ ਹਾਂ। ਮੈਂ ਖੁਦ ਨੂੰ ਬਹੁਤ ਸੀਰੀਅਸਲੀ ਨਹੀਂ ਲੈਂਦਾ। ਜਿਸ ਦਿਨ ਮੈਨੂੰ ਲੱਗਣ ਲੱਗੇਗਾ ਕਿ ਮੈਂ ਬਦਲ ਰਿਹਾ ਹਾਂ, ਮੈਨੂੰ ਲੱਗਦਾ ਹੈ ਉਸ ਦਿਨ ਮੈਂ ਬੇਕ ਲਵਾਂਗਾ ਅਤੇ ਆਪਣੇ ਕਦਮ ਪਿੱਛੇ ਕਰ ਲਵਾਂਗਾ। ਇਕ ਐਕਟਰ ਬਣਨ ਦਾ ਕਾਰਣ ਮੇਰੇ ਲਈ ਕਦੇ ਪੈਸੇ ਜਾਂ ਪਾਪੁਲੈਰਿਟੀ ਲਈ ਖੁਦ ਨੂੰ ਬਦਲਣਾ ਨਹੀਂ ਸੀ। ਮੈਨੂੰ ਇਹ ਕੰਮ ਪਸੰਦ ਹੈ ਅਤੇ ਮੈਂ ਇਸ ਨੂੰ ਇਸੇ ਤਰ੍ਹਾਂ ਦੇਖਦਾ ਹਾਂ।
* ਤਾਂ ਸਟਾਰਡਮ ਦਾ ਤੁਹਾਡੇ ਲਈ ਕੀ ਮਤਲਬ ਹੈ ?
-ਮੈਂ ਸਟਾਰਡਮ ਨਹੀਂ ਸਮਝਦਾ। ਮੈਂ ਸਿਰਫ ਸੁਪਰਸਟਾਰਡਮ ਜਾਣਦਾ ਹਾਂ । ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਰਿਤਿਕ ਰੋਸ਼ਨ, ਇਨ੍ਹਾਂ ਸਾਰਿਆਂ ਨਾਲ ਮੈਨੂੰ ਬਹੁਤ ਪਿਆਰ ਹੈ। ਜੇਕਰ ਤੁਸੀਂ ਮੇਰੇ ਬਾਰੇ ਪੁੱਛਦੇ ਹੋ ਤਾਂ ਮੈਂ ਬਸ ਕੰਮ ਕਰਨਾ ਚਾਹੁੰਦਾ ਹਾਂ।
ਇਹ ਸਿਰਫ ਇਕ ਟੈਗ ਹੈ, ਜੋ ਲੋਕ ਤੁਹਾਨੂੰ ਦਿੰਦੇ ਹਨ। ਲੋਕ ਹੀ ਤੁਹਾਨੂੰ ਸਟਾਰ ਅਤੇ ਸੁਪਰਸਟਾਰ ਬਣਾਉਂਦੇ ਹਨ। ਤੁਸੀਂ ਇਹ ਤੈਅ ਨਹੀਂ ਕਰ ਸਕਦੇ ਹੋ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ।
* ਫਿਲਮ ਚੁਣਨ 'ਚ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ ?

-ਜੇਕਰ ਮੈਂ ਮੇਰੇ ਸਾਹਮਣੇ ਆਉਣ ਵਾਲੇ ਹਰ ਪ੍ਰਾਜੈਕਟ ਨੂੰ ਸਵੀਕਾਰ ਕਰ ਲਵਾਂ ਤਾਂ ਹਰ ਸਾਲ ਬਹੁਤ ਸਾਰੀਆਂ ਫਿਲਮਾਂ ਕਰ ਲਵਾਂਗਾ ਪਰ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਮੈਂ ਸਕ੍ਰਿਪਟਸ ਬਹੁਤ ਧਿਆਨ ਨਾਲ ਚੁਣਦਾ ਹਾਂ।

Punjabi Thoughts Images, quotes on Life, Wallpapers Punjabi Pics

Today we are sharing with you Punjabi thoughts quotes pictures that you motivate in your life this post you can read every pic or images and you can share this with your best friends and you motivate by this post i hope you will enjoy these are given images 2020

Best Punjabi Thoughts Images 2020


Punjabi Thoughts Images


Punjabi Thoughts Images


Nice Thoughts in Punjabi with Pics 


Punjabi Thoughts Images

Punjabi Thoughts Images

Punjabi Thoughts on Life 2020 
Punjabi Thoughts Images

Punjabi Thoughts ImagesGood thoughts images in Punjabi 
Thought of the day in Punjabi pics 
Note : If you like these photos on Punjabi thoughts on life please share this post with your friends.