Facts in Punjabi Language | ਰੋਚਕ ਤੱਥ ਪੜੋ

Facts in Punjabi Language 



1.     ਇਨਸਾਨ ਦੇ ਸਰੀਰ ਵਿੱਚ ਕਈ ਖਣਿਜ ਮੌਜੂਦ ਹਨ ਜੋ ਸਿਹਤਮੰਦ ਰਹਿਣ ਲਈ ਜ਼ਰੂਰੀ ਹਨ ਲੋਹਾ ਵੀ ਇਨ੍ਹਾਂ ਚੋਂ ਇੱਕ ਹੈ ਮੰਨਿਆ ਜਾਂਦਾ ਹੈ ਕਿ ਇਨਸਾਨ ਦੇ ਸਰੀਰ ਚ ਔਸਤਨ ਇਨਾਂ ਲੋਹਾ ਹੈ ਕਿ ਉਸ ਨਾਲ ਤਿੰਨ ਇੰਚ ਲੰਬਾ ਇੱਕ ਕਿੱਲ ਬਣ ਸਕਦਾ ਹੈ ।

2.     ਕੈਂਚੀ ਦੀ ਖੋਜ ਲਿਓਨਾਰਦੋ ਦਾ ਵਿੰਚੀ ਨੇ ਕੀਤੀ ਸੀ ।

3.     ਕੈਨੇਡੀਆਈ ਲੋਕ ਇੰਨਾ ਜ਼ਿਆਦਾ ਸੌਰੀ ਬੋਲਦੇ ਹਨ ਕਿ ਦੋ ਹਜ਼ਾਰ ਨੂੰ ਚ ਇੱਕ ਕਾਨੂੰਨ ਪਾਸ ਕਰਨਾ ਪਿਆ ਜਿਸ ਅਧੀਨ ਮੁਆਫ਼ੀ ਮੰਗਣ ਨੂੰ ਕਿਸੇ ਅਪਰਾਧ ਨੂੰ ਸਵੀਕਾਰ ਕਰਨ ਦੇ ਸਬੂਤ ਵਜੋਂ ਅਦਾਲਤ ਚ ਪੇਸ਼ ਨਹੀਂ ਕੀਤਾ ਜਾ ਸਕਦਾ ।

4.     ਸੰਸਾਰ ਦੀ ਸਭ ਤੋਂ ਉੱਚੀ ਕ੍ਰਿਕਟ ਗਰਾਊਂਡ ਹਿਮਾਚਲ ਪ੍ਰਦੇਸ਼ ਦੀ ਚੇਲ ਸਥਿੱਤ ਚਾਇਲ ਕ੍ਰਿਕਟ ਗਰਾਊਂਡ ਹੈ 1893 ਚ ਬਣਿਆ ਇਹ ਕ੍ਰਿਕਟ ਗਰਾਊਂਡ ਚੇਲ ਮਿਲਟਰੀ ਸਕੂਲ ਦਾ ਹਿੱਸਾ ਹੈ ।

5.     ਦੁਨੀਆ ਚ ਗਿਆਰਾਂ ਫ਼ੀਸਦੀ ਲੋਕ ਖੱਬੇ ਹੱਥ ਦੀ ਵਰਤੋਂ ਕਰਦੇ ਹਨ ।

6.     ਅਗਸਤ ਚ ਸਭ ਤੋਂ ਵੱਧ ਬੱਚੇ ਪੈਦਾ ਹੁੰਦੇ ਹਨ ।

7.     ਮਧੂ ਮੱਖੀਆਂ ਸਿਰਫ ਇਨਸਾਨਾਂ ਨੂੰ ਹੀ ਨਹੀਂ ਹੋਰ ਮਧੂ ਮੱਖੀਆਂ ਨੂੰ ਵੀ ਡੰਗ ਮਾਰ ਸਕਦੀਆਂ ਹਨ ਹਰ ਛੱਤੇ ਦੇ ਬਾਹਰ ਸੁਰੱਖਿਆ ਲਈ ਤਾਇਨਾਤ ਫ਼ੌਜੀ ਮਧੂਮੱਖੀਆਂ ਸਹਿਤ ਚੋਰੀ ਕਰਨ ਵਾਲੀਆਂ ਹੋਰ ਛੱਤਿਆਂ ਦੀਆਂ ਮਧੂ ਮੱਖੀਆਂ ਨੂੰ ਡੰਗ ਮਾਰ ਕੇ ਭਜਾ ਦਿੰਦੀਆਂ ਹਨ ।

8.     ਕੁਝ ਪੁਲਾੜ ਯਾਤਰੀਆਂ ਦਾ ਦਾਅਵਾ ਹੈ ਕਿ ਪੁਲਾੜ ਦੀ ਗੰਧ ਕਿਸੇ ਗਰਮ ਧਾਤ ਜਾਂ ਮਾਸ ਵਰਗੀ ਹੈ ।

9.     ਕਿਸੇ ਵੀ ਸਮੇਂ ਧਰਤੀ ਦੇ ਵਾਯੂ ਮੰਡਲ ਚ ਇਕੱਠੇ ਅਠਾਰਾਂ ਸੌ ਤੂਫਾਨ ਚੱਲ ਰਹੇ ਹੁੰਦੇ ਹਨ ।

10. ਹਰ ਸੈਕੰਡ ਧਰਤੀ ਤੇ ਸੌ ਵਾਰ ਅਸਮਾਨੀ ਬਿਜਲੀ ਡਿੱਗਦੀ ਹੈ ।