Punjabi Jokes

Punjabi New Jokes 2023
ਵਿਆਹ ਦੇ ਅਗਲੇ ਹੀ ਦਿਨ ਅਚਾਨਕ ਪਤੀ ਪਤਨੀ ਚ ਝਗੜਾ ਹੋ ਗਿਆ ਲੋਕਾਂ ਨੇ ਪੁੱਛਿਆ ਕਿਉਂ ਕੁੱਟ ਰਹੇ ਹੋ ਵਿਚਾਰੀ ਨੂੰ ਪਤੀ ਕਹਿਣ ਲੱਗਾ ਇਸ ਨੇ ਮੇਰੀ ਚਾਹ ਚ ਤਾਵੀਜ਼ ਪਾਇਆ ਹੈ
ਮੈਨੂੰ ਬੱਸ ਚ ਕਰਨ ਲਈ ਮੈਨੂੰ ਮੇਰੀ ਮਾਂ ਤੋਂ ਦੂਰ ਕਰਨਾ ਚਾਹੁੰਦੀ ਹੈ ਪਤਨੀ ਗੁੱਸੇ ਚ ਕਹਿਣ ਲੱਗੀ ਉਹ ਤਾਂ ਨਹੀਂ ਟੀ ਬੈਗ ਹੈ ਗੰਵਾਰ ਕਿਸੇ ਥਾਂ ਦੇ
2
ਪਤਨੀ ਖਿੜਕੀ ਦੇ ਪਰਦੇ ਲਗਾ ਦਿਓ ਨਵਾਂ ਗੁਆਂਢੀ ਮੈਨੂੰ ਵਾਰ ਵਾਰ ਦੇਖਣ ਦੀ ਕੋਸ਼ਿਸ਼ ਕਰਦਾ ਹੈ ਪਤਨੀ ਇੱਕ ਵਾਰ ਉਸ ਨੂੰ ਠੀਕ ਤਰ੍ਹਾਂ ਦੇਖਣ ਦਾ ਲੈਣ ਦਿਓ
ਫਿਰ ਉਹ ਆਪਣੇ ਆਪ ਪਰਦੇ ਲਗਾ ਲਏਗਾ

Punjabi Jokes
Punjabi Jokes


Punjabi Jokes

Punjabi Jokes*¤ ਅਧਿਆਪਕ, “ਦੱਸੋ ਜੇਕਰ ਕਿਸੇ ਦਾ ਜਨਮ 1980 'ਚ ਹੋਇਆ ਹੈ ਤਾਂ ਮੌਜੂਦਾ ਸਮੇਂ 'ਚ ਉਸ ਦੀ ਉਮਰ ਕੀ ਹੋਵੇਗੀ ??
ਵਿਦਿਆਰਥੀ, “ਇਹ ਤਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪੈਦਾ ਹੋਣ ਵਾਲਾ ਮਰਦ ਹੈ ਜਾਂ ਔਰਤ।

¤ ਗਾਹਕ, “ਵੇਟਰ, ਛੇਤੀ ਨਾਲ ਇਕ ਆਮਲੇਟ ਲੈ ਆਓ।
ਵੇਟਰ, “ਸਾਹਿਬ ਕਿਹੜਾਇੰਗਲਿਸ਼, ਸਪੈਨਿਸ਼ ਜਾਂ
ਰੈਂਚ ???
ਗਾਹਕ, “ਕੋਈ ਵੀ ਲੈ ਆਓ, ਮੈਂ ਆਮਲੇਟ ਖਾਣਾ ਹੈ, ਉਸ ਨਾਲ ਗੱਲ ਨਹੀਂ ਕਰਨੀ।

ਰਵੀ, “ਯਾਰ ਤੈਨੂੰ ਲੋਕ ਈਸ਼ਵਰ ਕਿਵੇਂ ਮੰਨ ਬੈਠੇ ?? | ਰਾਜੇਸ਼, “ਅੱਜ ਜਦੋਂ ਮੈਂ ਪਾਰਕ ’ਚ ਘੁੰਮਣ ਗਿਆ ਤਾਂ ਲੋਕਾਂ ਨੇ ਮੈਨੂੰ ਦੇਖਦੇ ਹੀ ਕਿਹਾ, ਹੇ ਈਸ਼ਵਰ, ਤੂੰ | ਅੱਜ ਫਿਰ ਆ ਗਿਆ।
ਪਹਿਲਾ ਮਿੱਤਰ, “ਮੈਨੂੰ ਤੁਹਾਨੂੰ ਉਧਾਰ ਦੇ ਪੈਸੇ ਦੇਣ ’ਚ ਕੁਝ ਹੋਰ ਦਿਨ ਲੱਗ ਜਾਣਗੇ ?
ਦੂਜਾ, “ਵਜ਼ਾ ??? | ਪਹਿਲਾ,“ਮੇਰੇ ਨਾਨਾ ਜੀ ਦਾ ਦਿਹਾਂਤ ਹੋ ਗਿਆ ਹੈ।
= ਦੂਜਾ, “ਮੈਨੂੰ ਨਹੀਂ ਪਤਾ, ਤੁਸੀਂ ਮੇਰੇ ਰੁਪਏ ਵਾਪਸ ਦਿਓ । ਕੋਈ ਵੀ ਆਪਣੇ ਨਾਲ ਧਨ ਲੈ ਕੇ ਉੱਪਰ ਨਹੀਂ ਜਾਂਦਾ।

¤ ਪਿਤਾ, “ਬੇਟੇ ਤੁਸੀਂ ਇੰਨੇਮਹਾਨਬਣੋਕਿਦੁਨੀਆ ਦੇ ਚਾਰਾਂ ਕੋਨਿਆਂ 'ਚ ਤੁਹਾਡਾ ਨਾਂ ਰੌਸ਼ਨ ਹੋਵੇ ?”
ਬੇਟਾ, “ਪਾਪਾ ਮਹਾਨ ਤਾਂ ਮੈਂ ਬਣ ਜਾਵਾਂ ਪਰ ਇਕ ਸਮੱਸਿਆ ਹੈ।
ਪਿਤਾ, “ਕੀ ??? ਬੇਟਾ, “ਦੁਨੀਆ ਗੋਲ ਹੈ ਅਤੇ ਉਸ ਦੇ ਚਾਰ ਕੋਨੇ
ਹੋ ਹੀ ਨਹੀਂ ਸਕਦੇ, ਫਿਰ ਨਾਂ ਕਿਵੇਂ ਚਾਰਾਂ 'ਚ ਫੈਲੇਗਾ ?

॥ ਰਾਮ, “ਮੋਹਨ, ਦੱਸ ਮੇਰੀ ਟੋਕਰੀ ਚ ਕੀ ਹੈ, ਤਾਂ ਸਾਰੇ ਅੰਡੇ ਤੇਰੇ। ਜੇਕਰ ਇਹ ਦੱਸ ਦੇਵੇਂ ਕਿ ਕਿੰਨੇ ਹਨ ਤਾਂ ਅੱਠੋ ਤੇਰੇ ਅਤੇ ਜੇਕਰ ਇਹ ਦੱਸ ਦੇਵੇਂ ਕਿ ਕਿਸ ਜਾਨਵਰ ਦੇ ਹਨ ਤਾਂ ਮੁਰਗੀ ਵੀ ਤੇਰੀ ?”
ਮੋਹਨ, ‘‘ਯਾਰ ਕੁਝ ਤਾਂ ਹਿੰਟ ਦਿਓ।

ਪਤਨੀ, “ਤੁਸੀਂ ਮੈਨੂੰ ਅਜਿਹੀਆਂ ਦੋ ਗੱਲਾਂ ਆਖੋ ਕਿ ਇਕ ਤੋਂ ਮੈਂ ਖੁਸ਼ ਹੋ ਜਾਵਾਂ ਅਤੇ ਦੂਸਰੇ ’ਤੇ ਗੁੱਸਾ ਆ ਜਾਵੇ।
ਪਤੀ, “ਪਹਿਲੀ, ਤੂੰ ਮੇਰੀ ਜ਼ਿੰਦਗੀਏਂ ਅਤੇ ਦੂਸਰੀ, ਲਾਹਨਤ ਹੈ ਅਜਿਹੀ ਜ਼ਿੰਦਗੀ 'ਤੇ।
Funny Jokes in Punjabi 


# ਤਲਾਕ ਦੇ ਕੇਸ 'ਚ ਕੋਰਟ ਦਾ ਪਤੀ ਨੂੰ ਹੁਕਮ, “ਹੁਣ ਤੋਂਤੈਨੂੰ ਅੱਧੀਤਨਖਾਹ ਪਤਨੀ ਨੂੰ ਦੇਣੀ ਪਵੇਗੀ।”
ਪਤੀ (ਖੁਸ਼ੀ ਨਾਲ ਪਾਗਲ), “ਚਲੋ, ਹੁਣ ਅੱਧੀ ਤਨਖਾਹ ਤਾਂ ਮੇਰੇ ਕੋਲ ਰਹੇਗੀ।
i ਬਾਂਕੇ ਲਾਲ, “ਕੀ ਇਹ ਸੱਚ ਹੈ ਕਿ ਆਦਮੀ ਤੇ ਮੁਸੀਬਤ ਇਕੱਲੀ ਨਹੀਂ ਆਉਂਦੀ ?

ਮੋਹਨ ਲਾਲ, “ਸੱਚ ਹੈ, ਵਿਆਹ ਹੋ ਜਾਣ 'ਤੇ ਪਤਨੀ ਆਉਂਦੀ ਹੈ, ਫਿਰ ਸਾਲਾ, ਸਾਲੀ ਅਤੇ ਸੱਸ ...।”

Garma Garam Punjabi Chutkule :

ਸੁਰੇਸ਼ , “ਜ਼ੁਕਾਮ ਹੋਣ 'ਤੇ ਕੀ ਕਰਨਾਚਾਹੀਦੈ ??? ਮਹੇਸ਼, “ਆਪਣੇ ਕੋਲ ਇਕ ਹੋਰ ਰੁਮਾਲ ਰੱਖ ਲੈਣਾ | ਚਾਹੀਦੈ।

. ਇਕ ਵਿਅਕਤੀ ਨੇ ਨਵਾਂ ਮਕਾਨ ਬਣਵਾਇਆ | ਤਾਂ ਆਪਣੇ ਸਾਰੇ ਮਿੱਤਰਾਂ-ਜਾਣ-ਪਛਾਣ ਵਾਲਿਆਂ ਨੂੰ ਬੁਲਾ ਕੇ ਹਿ ਪ੍ਰਵੇਸ਼ ਦੇ ਸਮੇਂ ਸਾਰਾ ਘਰਦਿਖਾਇਆ। ਇਕ ਮਿੱਤਰਨੇ ਪੁੱਛਿਆ, “ਤੁਸੀਂ ਘਰ ਚਤਿੰਨ ਸਵਿਮਿੰਗ ਪੂਲ ਕਿਉਂ ਬਣਵਾਏ ਹਨ ??
ਵਿਅਕਤੀ, “ਇਕ ਗਰਮ ਪਾਣੀ ਦਾ ਸਵਿਮਿੰਗ ਪੁਲ ਹੈ ਅਤੇ ਦੂਜਾ ਠੰਡੇ ਪਾਣੀ ਦਾ।
ਮਿੱਤਰ, “ਤੀਜੇ ਵਾਲਾ ਖਾਲੀ ਕਿਉਂ ਰੱਖਿਆ ਹੈ ??
ਵਿਅਕਤੀ, “ਕਦੇ-ਕਦੇ ਤੈਰਨ ਨੂੰ ਮਨ ਨਹੀਂ ਕਰਦਾ, ਇਸ ਲਈ

1 ਲੜਕਾ, “ਤੁਹਾਡੀ ਉਮਰ ਕੀ ਹੈ ???
ਲੜਕੀ, “ਅਸੀਂ ਮੁੰਡਿਆਂ ਨੂੰ ਆਪਣੀ ਉਮਰ ਨਹੀਂ ਦੱਸਦੀਆਂ।
ਲੜਕਾ, “ਤੁਹਾਡੀਈ-ਮੇਲ ਆਈ.ਡੀ.ਕੀਹੈ ??? ਲੜਕੀ, “pooja88@gmail.com

ਪਤੀ-ਪਤਨੀ ਇਕ ਸ਼ਾਨਦਾਰ ਹੋਟਲ 'ਚ | ਖਾਣਾ ਖਾਣ ਪਹੁੰਚੇ। ਖਾਣਾ ਜਦੋਂ ਪਰੋਸ ਦਿੱਤਾ ਗਿਆ ਤਾਂ ਪਤੀ ਨੇ ਪਤਨੀ ਨੂੰ ਕਿਹਾ, “ਚਲੋ ਸ਼ੁਰੂ ਕਰੀਏ।
ਪਤਨੀ, “ਘਰ ਤਾਂ ਤੁਸੀਂ ਕਹਿੰਦੇ
ਸੀ ਕਿ ਖਾਣਾ ਖਾਣ ਤੋਂ ਪਹਿਲਾਂ ਭਗਵਾਨ ਅੱਗੇ ਪ੍ਰਾਰਥਨਾ ਕਰਨੀ ਜ਼ਰੂਰੀ ਹੈ।
ਪਤੀ, “ਉਹ ਘਰ 'ਚ ਬਣਾਏ ਭੋਜਨ ਲਈ ਹੈ।ਇਥੇ ਰਸੋਈਏ ਨੂੰ ਖਾਣਾ ਬਣਾਉਣਾ ਆਉਂਦਾ ਹੈ।

¤ ਗਿਰਧਾਰੀ ਲਾਲ ਦੀ ਪਤਨੀ ਨੇ ਆਈਫੋਨ ਖਰੀਦਿਆ ਅਤੇ ਸਵੇਰੇ ਉੱਠਦਿਆਂ ਹੀ ਮੇਕਅਪ ਕਰਨ ਲੱਗੀ। ਸ਼ੀਮਾਨ ਗਿਰਧਾਰੀ ਲਾਲ ਨੇ ਪੁੱਛਿਆ, “ਸਵੇਰੇ ਸਵੇਰੇ ਮੇਕਅਪ ਕਰਕੇ ਕਿਥੇ ਜਾ ਰਹੀ ਏਂ ??
| ਸ਼੍ਰੀਮਤੀ ਗਿਰਧਾਰੀ ਲਾਲ ਨੇ ਕਿਹਾ, “ਕੱਲ ਫੋਨ ਖਰੀਦਣ ਤੋਂ ਬਾਅਦ ਮੈਂ ਇਸ ’ਚ ਫੇਸ ਆਈ. ਡੀ. ਵਾਲਾ ਪਾਸਵਰਡ ਪਾਇਆ ਸੀ। ਅੱਜ ਉੱਠਦਿਆਂ ਹੀ ਮੈਂ ਫੋਨ ਕਰਨਾ ਚਾਹਿਆ ਤਾਂ ਮੈਨੂੰ ਪਛਾਣ ਹੀ ਨਹੀਂ ਰਿਹਾ।

¤ ਡਾਕਟਰ ਨੇ ਮਰੀਜ਼ ਤੋਂ ਪੁੱਛਿਆ, “ਤੁਹਾਡੇ ਤਿੰਨ ਦੰਦ ਕਿਵੇਂ ਟੁੱਟੇ ???
“ਪਤਨੀ ਨੇ ਕੜਕ ਰੋਟੀ ਬਣਾਈ ਸੀ। ਮਰੀਜ਼ ਨੇ ਕਿਹਾ।
“ਤਾਂ ਖਾਣੇ ਤੋਂ ਇਨਕਾਰ ਕਰ ਦਿੰਦੇ। ਡਾਕਟਰ ਨੇ ਕਿਹਾ।
“ਉਹੀ ਤਾਂ ਕੀਤਾ ਸੀ ਡਾਕਟਰ ਸਾਹਿਬ | ਮਰੀਜ਼ ਨੇ ਕਰਾਹੁੰਦਿਆਂ ਹੋਇਆਂ ਕਿਹਾ।

| ਭਿਖਾਰੀ, “ਅੰਮਾ ਰੋਟੀ ਦੇ ਦਿਓ। | ਅੰਮਾ, “ਅਜੇ ਰੋਟੀ ਨਹੀਂ ਬਣਾਈ। ਬਾਅਦ 'ਚ ਆਉਣਾ।
ਭਿਖਾਰੀ, “ਇਹ ਮੇਰਾ ਮੋਬਾਇਲ ਨੰਬਰ ਲੈ ਲਓ। ਜਦੋਂ ਰੋਟੀ ਬਣ ਜਾਏ ਤਾਂ ਮਿਸ ਕਾਲ ਕਰ ਦੇਣਾ ।
ਅੰਮਾ, “ਮੇਰੇ ਮੋਬਾਇਲ 'ਚ ਬੈਲੇਸ ਨਹੀਂ ਹੈ। ਮੈਂ ਫੇਸਬੁੱਕ 'ਤੇ ਸਟੇਟਸ ਅਪਡੇਟ ਕਰ ਦਿਆਂਗੀ, ਉਸ ਨੂੰ ਚੈੱਕ ਕਰਕੇ ਆ ਜਾਈਂ।

*** ਹੱਸਗੁੱਲੇ
* ਰਾਮੂ, “ਇਸ ਕੁੱਤੇ ਦੇ ਕਤੁਰੇ ਦੀ ਕੀਮਤ ਕੀ ਹੈ ? ਕੁੱਤੇ ਵਾਲਾ, “200 ਰੁਪਏ
ਰਾਮੁ, “ਪਰ ਕੱਲ ਤਾਂ ਤੂੰ ਇਸ ਦੀ ਕੀਮਤ 100 ਰੁਪਏ ਦੱਸ ਰਿਹਾ ਸੀ।
ਕੁੱਤੇ ਵਾਲਾ, “ਕੀਮਤ ਤਾਂ ਇਸ ਦੀ 100 ਰੁਪਏ ਹੀ ਹੈ ਪਰ ਕੱਲ ਇਸ ਨੇ 100 ਰੁਪਏ ਦਾ ਨੋਟ ਚਬਾ ਲਿਆ।
* ਅਧਿਆਪਕ ਵਿਦਿਆਰਥੀ ਨੂੰ), “ਸ਼ਰਮ ਨਹੀਂ ਆਉਂਦੀ। ਕਿੰਨੀ ਮਾਰ ਖਾਂਦੇ ਹੋ ਅਤੇ ਫਿਰ ਵੀ ਹੱਸਦੇ ਹੋ?”
ਵਿਦਿਆਰਥੀ, ਸਰ ਤੁਸੀਂ ਹੀ ਤਾਂ ਕਿਹਾ ਸੀ ਕਿ ਮੁਸੀਬਤਾਂ ਦਾ ਸਾਹਮਣਾ ਹੱਸਦੇ-ਹੱਸਦੇ ਕਰੋ।
* ਯਾਤਰੀ (ਰੇਲਵੇ ਅਫਸਰ ਨੂੰ), “ਅਸਮ ਮੇਲ ਕਦੋਂ ਆ ਰਹੀ ਹੈ ?
ਅਫਸਰ, ‘‘ਚਾਰ ਵੱਜ ਕੇ ਪੰਜਾਹ ਮਿੰਟ 'ਤੇ ?? ਯਾਤਰੀ, ਪਲੇਟਫਾਰਮ ਨੰਬਰ ਕਿੰਨਾ ਹੈ ? ਅਫਸਰ, “ਚਾਰ। ਯਾਤਰੀ, “ਚਾਰ ਨੰਬਰ 'ਤੇ ਪੱਕਾ ਹੈ ਨਾ ?? . ਅਫਸਰ, “ਕਹੋ ਤਾਂ ਤੁਹਾਡੇ ਘਰ ਭੇਜ ਦੇਵਾਂ ?
* ਸੰਪਾਦਕ (ਨਵੇਂ ਲੇਖਕ ਨੂੰ), “ਤੁਸੀਂ ਅਜਿਹੀ ਭਾਸ਼ਾ ਲਿਖਣ ਦੀ ਆਦਤ ਪਾਓ, ਜਿਸ ਨੂੰ ਕੋਈ ਅਨਪੜ੍ਹ ਵਿਅਕਤੀ ਵੀ ਸਮਝ ਸਕੇ।
ਲੇਖਕ, “ਪਰ ਸਾਹਿਬ ਇਹ ਤਾਂ ਦੱਸੋ ਕਿ ਕਿਹੜਾ ਅਜਿਹਾ ਸ਼ਬਦ ਹੈ, ਜੋ ਤੁਹਾਨੂੰ ਸਮਝ ਨਹੀਂ ਆਇਆ ??
* ਪਾਪਾ, “ਰਾਨੂੰ ਜੇਕਰ ਤੂੰ ਪੱਤਾ-ਗੋਭੀ ਦੀ ਅੰਗਰੇਜ਼ੀ ਦੱਸ ਦੇਵੇਂ ਤਾਂ ਮੈਂ ਤੈਨੂੰ ਦਸ ਰੁਪਏ ਇਨਾਮ ਦਿਆਂਗਾ।

ਨੂੰ , “ਚਲੋ, ਤੁਸੀਂ ਮੈਨੂੰ ਪੰਜ ਰੁਪਏ ਹੀ ਦੇ ਦਿਓ ਕਿਉਂਕਿ ਮੈਂ ਟਮਾਟਰ ਦੀ ਅੰਗਰੇਜ਼ੀ ਦੱਸ ਦਿੰਦਾ ਹਾਂ। ਪੱਤਾ-ਗੋਭੀ ਦੀ ਮੈਨੂੰ ਨਹੀਂ ਆਉਂਦੀ।

*** ਨੀਰਜ, “ਦੁਨੀਆ ਦੇ 2 ਸਭ ਤੋਂ ਘਾਤਕ ਹਥਿਆਰਾਂ ਦੇ ਨਾਂ ਦੱਸ ਸੁਮਿਤ, “ਪਤਨੀ ਦੇ ਹੰਝੂ ਤੇ ਗੁਆਂਢਣ ਦੀ ਸਮਾਈਲ ਇਕ ਬੜਾ ਕਮਜ਼ੋਰ ਆਦਮੀ ਬਾਜ਼ਾਰ ਚ ਜਾ ਰਿਹਾ ਸੀ। ਉਸ ਵੇਲੇ ਉੱਥੋਂ ਇਕ ਔਰਤ ਆਪਣੀ ਕਾਰ ਲੈ ਕੇ ਆਈ ਅਤੇ ਆਦਮੀ ਨੂੰ ਉਸ ਵਿਚ ਬੈਠਣ ਲਈ ਕਿਹਾ। ਆਦਮੀ ਖੁਸ਼ ਹੋ ਗਿਆ ਅਤੇ ਸੋਚਣ ਲੱਗਾ ਕਿ ਕਾਸ਼ ! ਮੈਂ ਇਸ ਨੂੰ ਪਸੰਦ ਆ ਜਾਵਾਂ। ਔਰਤ ਨੇ ਘਰ ਜਾ ਕੇ ਉਸ ਨੂੰ ਇਕ ਕਮਰੇ ਵਿਚ ਬਿਠਾ ਦਿੱਤਾ ਅਤੇ ਅੰਦਰੋਂ ਆਪਣੇ ਬੱਚਿਆਂ ਨੂੰ ਲੈ ਆਈ। ਫਿਰ ਬੋਲੀ, “ਦੇਖੋ ਬੱਚਿਓ, ਜੇ ਤੁਸੀਂ ਠੀਕ ਤਰ੍ਹਾਂ ਖਾਣਾ ਨਹੀਂ ਖਾਓਗੇ ਤਾਂ ਬਿਲਕੁਲ ਅਜਿਹੇ ਹੋ ਜਾਵੋਗੇ। . ਮਹਿੰਦਰ (ਹੋਟਲ ਵਾਲੇ ਨੂੰ), “ਥੋੜੀਆਂ | ਪਿਆਜ਼ ਦੀਆਂ ਛੱਲਾਂ ਚਾਹੀਦੀਆਂ ਹਨ। ਹੋਟਲ ਵਾਲਾ, “ਪਰ ਪਿਆਜ਼ ਦੀਆਂ ਵਿੱਲਾਂ ਦਾ ਕੀ ਕਰੋਗੇ ?? | ਮਹਿੰਦਰ, ਕੁੜੀ ਵਾਲੇ ਦੇਖਣ ਆ ਰਹੇ ਹਨ, ਛਿੱਲਾਂ ਬਾਹਰ ਡਸਟਬਿਨ ਵਿਚ ਪਾ ਕੇ ਰੱਖਾਂਗਾ ਤਾਂ ਜੋ ਉਨ੍ਹਾਂ ਨੂੰ ਲੱਗੇ ਕਿ ਮੈਂ ਖਾਂਦੇਪੀਂਦੇ ਘਰ ਤੋਂ ਹਾਂ।


**** ਰਾਹੁਲ, “ਮੈਂ ਉਸ ਨੂੰ ਪਿਆਰ ਨਾਲ ਚੰਨ ਕਹਿੰਦਾ ਸੀ। ਗੋਪੀ, “ਫਿਰ ? 
 ਰਾਹੁਲ, “ਫਿਰ ਪਤਾ ਲੱਗਾ ਕਿ ਉਸ ਚੰਨ ਦੇ ਤਾਂ ਬਹੁਤ ਸਾਰੇ ਪੁਲਾੜ ਯਾਤਰੀ ਹਨ । ਹਰ ਚੌਕ ਚ ਹੈਲਮੇਟਸ ਦੀ ਚੈਕਿੰਗ ਹੋ ਰਹੀ ਸੀ। ਚਾਚਾ ਜੀ ਘਰ ਆਏ ਤਾਂ ਉਨ੍ਹਾਂ ਦੇ ਹੈਲਮੇਟ ਦਾ ਸ਼ੀਸ਼ਾ ਸੁਰਖ ਲਾਲ ਸੀ ਅਤੇ ਕਮੀਜ਼ ’ਤੇ ਲਾਲ ਧੱਬੇ ਸਨ। ਸਾਰੇ ਘਬਰਾ ਗਏ। ਤੁਰੰਤ 2 ਵਿਅਕਤੀ ਸਹਾਰਾ ਦੇ ਕੇ ਉਨ੍ਹਾਂ ਨੂੰ ਘਰ ਦੇ ਅੰਦਰ ਲੈ ਗਏ। 

ਬਿਜਲੀ ਨਹੀਂ ਸੀ ਤਾਂ ਇਕ ਵਿਅਕਤੀ ਪੱਖੀ ਬੱਲਣ ਲੱਗਾ, ਇਕ ਨੇ ਜੁੱਤੀ ਤੇ ਜੁਰਾਬਾਂ ਲਾਹੁਣੀਆਂ ਸ਼ੁਰੂ ਕੀਤੀਆਂ। ਸਾਰੇ ਸਦਮੇ ਵਿਚ ਸਨ। ਇੰਨਾ ਖੂਨ...? ਚਾਚਾ ਜੀ ਤੋਂ ਪੁੱਛਿਆ, “ਚਾਚਾ ਜੀ, ਕੀ ਹੋਇਆ ? ਕੋਈ ਵੱਡਾ ਹਾਦਸਾ ? ਕਿਤੇ ਡਿਗ ਪਏ ਸੀ ਤੁਸੀਂ ? ਚਾਚਾਜੀ ਬੋਲੇ,“ਨਹੀਂਓਏ .. ਪ੍ਰੈਕਟਿਸ ਨਹੀਂ ਹੈ ਨਾ ਹੈਲਮੇਟ ਪਾਉਣ ਦੀ ਤਾਂ ਪਾਨ ਬੁੱਕਣਵੇਲੇ ਭੁੱਲ ਗਿਆ ਕਿ ਸ਼ੀਸ਼ਾ ਬੰਦ ਹੈ। ਪ੍ਰਤੀਯੋਗਿਤਾ 'ਚ ਸ਼ਰਤ ਲੱਗੀ ਸੀ ਕਿ ਖੁਸ਼ੀ ਨੂੰ ਤੇ ਸ਼ਬਦਾਂ ਵਿਚ ਲਿਖੋ। ਸਾਰੇ ਕਿਤਾਬਾਂ ਦੇ ਸਫੇ ਫਰੋਲਣ ਲੱਗੇ ਪਰ ਸੋਨੂੰ ਨੇ ਲਿਖ ਦਿੱਤਾ, “ਪਤਨੀ ਪੇਕੇ ਗਈ । ਉਹ ਪਹਿਲਾ ਇਨਾਮ ਜਿੱਤ ਗਿਆ।

***** * ਅਧਿਆਪਕ ਨੇ ਸੁਰੇਸ਼ ਨੂੰ ਪੁੱਛਿਆ, “ਗੰਗਾ ਨਦੀ ਕਿੱਥੇ ਵਗਦੀ ਹੈ ???

“ਜ਼ਮੀਨ ਤੇ ਸੁਰੇਸ਼ ਨੇ ਜਵਾਬ ਦਿੱਤਾ।

“ਨਕਸ਼ੇ 'ਚ ਦੇਖ ਕੇ ਦੱਸੋ ? ਅਧਿਆਪਕ ਨੇ ਕਿਹਾ।

“ਨਕਸ਼ੇ ’ਚ ਕਿਵੇਂ ਦਿਸ ਸਕਦੀ ਹੈਸਰ, ਨਕਸ਼ਾ ਗਲ ਨਹੀਂ ਜਾਏਗਾ। ਸੁਰੇਸ਼ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ।

*ਰਾਜੇਸ਼, “ਮੰਮੀ ਅੱਜ ਮੇਰੇ ਬਹੁਤ ਸਾਰੇ ਦੋਸਤ ਘਰ ਆ ਰਹੇ ਹਨ। ਪਲੀਜ਼ ਮੇਰੇ ਸਾਰੇ ਖਿਡੌਣੇ ਇਕੱਠੇ ਕਰ ਕੇ ਅਲਮਾਰੀ 'ਚ ਲੁਕੋ ਦਿਓ।

“ਓਏ ਅਜਿਹੀ ਕੀ ਗੱਲ ਹੈ ? ਕੀ ਤੁਹਾਡੇ ਦੋਸਤ ਉਨ੍ਹਾਂ ਨੂੰ ਚੋਰੀ ਕਰਕੇ ਲੈਜਾਣਗੇ ??? ਮੰਮੀ ਨੇ ਕਿਹਾ।

“ਨਹੀਂ ਮੰਮੀ, ਅਜਿਹੀ ਗੱਲ ਨਹੀਂ ਹੈ। ਉਹ ਆਪਣੇ ਖਿਡੌਣੇ ਪਛਾਣ ਲੈਣਗੇ ।” ਰਾਜੇਸ਼ ਕਹਿਣ ਲੱਗਾ।

* ਇਕ ਆਦਮੀ ਦੀ ਮੌਤ ਤੋਂ ਬਾਅਦ ਯਮਰਾਜ ਨੇ ਉਸ ਤੋਂ ਪੁੱਛਿਆ, “ਤੂੰ ਬਹੁਤ ਪਾਪ ਕੀਤੇ ਹਨ। ਦੱਸ ਤੂੰ ਕਿੱਥੇ ਜਾਣਾ ਚਾਹੁੰਦਾ ਏ, ਸਵਰਗ ਜਾਂ ਨਰਕ ਚ ???"

ਉਸ ਆਦਮੀ ਨੇ ਜਵਾਬ ਦਿੱਤਾ, “ਕਿਤੇ ਵੀ ਭੇਜ ਦਿਓ ਮਹਾਰਾਜ। ਬਸ ਧਰਤੀ ਤੋਂ ਮੇਰਾ ਮੋਬਾਇਲ ਅਤੇ ਚਾਰਜਰ ਮੰਗਵਾ ਦਿਓ।

* ਮਧੂ ਨੇ ਸੁਧਾ ਤੋਂ ਪੁੱਛਿਆ, “ਕੀ ਤੇਰੇ ਮੋਬਾਇਲ 'ਚ 4 ਜੀ ਹੈ ???

ਸੁਧਾਕਹਿਣ ਲੱਗੀ, “ਨਹੀਂ, 6 ਜੀ ਹੈ।” “ਓਏ, ਉਹ ਕਿਵੇਂ ???

“ਮੇਰੇ ਮੋਬਾਇਲ 'ਚ ਤਜੀ ਅਤੇ

 3 ਜੀ ਵਾਲੇ ਸਿਮਹਨ, ਤਾਂ ਹੋ ਗਿਆ ਨਾ 6 ਜੀ ! ਮਧੂ ਨੇ ਕਿਹਾ।

* ਇਕ ਦੋਸਤ ਨੇ ਦੂਸਰੇ ਦੋਸਤ ਨੂੰ ਦੱਸਿਆ, “ਅਮੀਰ ਤੋਂ ਅਮੀਰ ਆਦਮੀ ਵੀ ਮੇਰੇ ਪਿਤਾ ਜੀ ਅੱਗੇ ਕਟੋਰੀ ਲੈ ਕੇ ਖੜ੍ਹਾ ਰਹਿੰਦਾ ਹੈ।

ਦੂਸਰਾ ਦੋਸਤ, “ਫਿਰ ਤਾਂ ਤੇਰੇ ਪਿਤਾ ਜੀ ਬਹੁਤ ਅਮੀਰ ਹੋਣਗੇ ?

ਪਹਿਲਾ ਦੋਸਤ, “ਨਹੀਂ ਉਹ ਗੋਲ ਗੱਪੇ ਵੇਚਦੇ ਹਨ।

* ਅਧਿਆਪਕ ਨੇ ਬੱਚਿਆਂ ਤੋਂ ਪੁੱਛਿਆ, “ਹਰ ਸਾਲ ਰੇਲ ਦਾ ਕਿਰਾਇਆ ਵਧ ਰਿਹਾ ਹੈ, ਫਿਰ ਵੀ ਮੁਸਾਫਿਰਾਂ ਦੀ ਗਿਣਤੀ ਲਗਾਤਾਰ ਵਧਣ ਦਾ

ਕਾਰਣ ਦੱਸੋ ??? ਇਕ ਵਿਦਿਆਰਥੀ ਨੇ ਜਵਾਬ ਦਿੱਤਾ, “ਕਿਉਂਕਿ ਹਰ ਵਿਅਕਤੀ ਇਹੀ ਚਾਹੁੰਦਾ ਹੈ ਕਿ ਅਗਲੇ ਸਾਲ ਕਿਰਾਇਆ ਹੋਰ ਵਧ ਜਾਏਗਾ, ਇਸ ਲਈ ਇਸ ਸਾਲ ਵੱਧ ਤੋਂ ਵੱਧ ਸਫਰ ਕਰ ਲਿਆ ਜਾਏ?

* ਅਧਿਆਪਕ ਨੇ ਕਲਾਸ 'ਚ ਵਿਦਿਆਰਥੀਆਂ ਤੋਂ ਪੁੱਛਿਆ, “ਜੇਕਰ ਕੋਈ ਵਿਅਕਤੀ ਸਕੂਲ ਦੇ ਸਾਹਮਣੇ ਬੰਬ ਰਖ ਜਾਏ ਤਾਂ ਤੁਸੀਂ ਕੀ ਕਰੋਗੇ ?


ਵਿਦਿਆਰਥੀ, “ਇਕ-ਦੋ ਘੰਟੇ ਦੇਖਾਂਗੇ, ਜੇਕਰ ਕੋਈ ਲੈ ਗਿਆ ਤਾਂ ਠੀਕ ਹੈ, ਨਹੀਂ ਤਾਂ ਸਟਾਫ ਰੂਮ ਚ ਰੱਖ ਦੇਵਾਂਗੇ।

*** 

* ਰੋਸ਼ਨ ਨੇ ਸੋਹਣ ਨੂੰ ਪੁੱਛਿਆ, “ਓਏ ਸੋਹਣ ਤੂੰ ਦਰਵਾਜ਼ੇ 'ਤੇ ਇੰਨੀ ਹੜਬੜੀ ’ਚ ਰੰਗ ਕਿਉਂ ਲਾ ਰਿਹਾ ਏ ਯਾਰ ??

ਰੋਸ਼ਨ, “ਅਸਲ 'ਚ ਮੇਰੇ ਕੋਲ ਰੰਗ ਘੱਟ ਹੈ ਅਤੇ ਮੈਨੂੰ ਡਰ ਹੈ ਕਿ ਕਿਤੇ ਇਹ ਖਤਮ ਨਾ ਹੋ ਜਾਏ।* ਬਬਲੁ ਜੰਗਲ 'ਚੋਂ ਲੰਘ ਰਿਹਾ ਸੀ ਕਿ ਉਦੋਂ ਉਸ ਦੇ ਇਕ ਪੈਰ ਤੇ ਸੱਪ ਨੇ ਡੰਗ ਮਾਰਿਆ। ਇਹ ਦੇਖ ਕੇ ਬਬਲੂ ਨੂੰ ਗੁੱਸਾ ਆ ਗਿਆ ਅਤੇ ਪੈਰ ਅੱਗੇ ਕਰ ਕੇ ਕਹਿਣ

ਲੱਗਾ, “ਲੈ ਡੰਗ ਮਾਰ ਲੈ ਜਿੰਨੇ ਮਾਰਨੇ ਨੇ।

ਸੱਪ ਨੇ ਬਬਲੂ ਦੇ ਪੈਰ 'ਤੇ ਤਿੰਨ ਚਾਰ ਵਾਰ ਡੰਗ ਮਾਰੇ ਅਤੇ ਫਿਰ ਥੋਕ ਕੇ ਕਹਿਣ ਲੱਗਾ, “ਓਏ ਤੂੰ ਆਦਮੀ ਹੈਂ ਜਾਂ ਭੁਤ ???

“ਹਾਂ ਤਾਂ ਮੈਂ

ਆਦਮੀ ਹੀ ਪਰ ਜਿਸ ਪੈਰ ’ਤੇ ਤੂੰ ਡੰਗ ਮਾਰ ਰਿਹੈਂ ਉਹ ਨਕਲੀ ਹੈ। ਬਬਲੂ ਨੇ ਦੱਸਿਆ।* ਬਬਲੂ ਨੇ ਟਿਪ ਤੋਂ ਪੁੱਛਿਆ, “ਇਹ ਤਾਂ ਦੱਸ ਕਿ “ਆਈ ਐਮ ਇੰਗ’ ਦਾ ਮਤਲਬ ਕੀ ਹੁੰਦਾ ਹੈ ? | ਬਬਲ, “ਓਏ, ਇੰਝ ਕਿਵੇਂ ਚਲਾ ਜਾਏਂਗਾ ਤੂੰ ? ਮੈਂ । ਵੀਹ ਲੋਕਾਂ ਤੋਂ ਪੁੱਛ ਚੁੱਕਾ ਹਾਂ ਸਭ ਚਲੇ ਜਾਣ ਦੀ ਗੱਲ ਕਹਿੰਦੇ ਹਨ, ਮੇਰੇ ਸਵਾਲ ਦਾ ਜਵਾਬ ਦੇ ਕੇ ਜਾਵੀਂ


* ਮਾਸਟਰ ਜੀ ਨੇ ਰੋਹਨ ਤੋਂ ਪੁੱਛਿਆ, “ਇਕ ਟੋਕਰੀ ‘ਚ 10 ਅੰਬ ਹਨ।ਉਨ੍ਹਾਂ ਵਿਚੋਂ 2 ਸੜ ਗਏ ਤਾਂ ਦੱਸੋ ਕਿੰਨੇ ਬਚੇ ??? .

ਰੋਹਨ, “ਸਰ 10 ਅੰਬ ਟੀਚਰ, “ਉਹ ਕਿਵੇਂ ???

ਰੋਹਨ, “ਸੜਨ ਤੋਂ ਬਾਅਦ ਵੀ ਅੰਬ ਤਾਂ ਅੰਬ ਹੀ ਰਹਿਣਗੇ। ਕੇਲੇ ਤਾਂ ਬਣ ਨਹੀਂ ਜਾਣਗੇ।


* ਰੋਹਨ ਨੇ ਰਾਮ ਨੂੰ ਕਿਹਾ, “ਦੱਸੋ ਸਭ ਤੋਂ ਜ਼ਿਆਦਾ ਮੀਂਹ ਕਿੱਥੇ ਪੈਂਦਾ ਹੈ ???

 ਰਾਮ ਨੇ ਬੜੀ ਦੇਰ ਸੋਚਣ ਤੋਂ ਬਾਅਦ ਜਵਾਬ ਦਿੱਤਾ, ““ਜ਼ਮੀਨ ’ਤੇ।”


 

****** Funny SMS in Punjabi ਸੁਰੇਸ਼ ਨੂੰ ਦੇਖਣ ਲੜਕੀ ਵਾਲੇ ਆਉਣ ਵਾਲੇ ਸਨ ਤਾਂ ਸੁਰੇਸ਼ ਨੇ ਆਪਣੇ ਪਿਤਾ ਨੂੰ ਕਿਹਾ, “ਪਾਪਾ, ਲੜਕੀ ਵਾਲੇ ਮੈਨੂੰ ਦੇਖਣ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਕੋਈ ਵੱਡੀ ਗੱਪ ਮਾਰਨਾ। ਲੜਕੀ ਵਾਲੇ ਆ ਗਏ ਤਾਂ ਸੁਰੇਸ਼ ਦੇ ਪਿਤਾ ਨੇ ਕਿਹਾ, “ਬੇਟਾ, ਆਪਣਾ ਹਾਥੀ ਬਾਹਰ ਧੁੱਪ 'ਚ ਖੜ੍ਹਾ ਹੈ, ਉਸ ਨੂੰ ਛਾਂ 'ਚ ਖੜ੍ਹਾ ਕਰ ਆਓ) ਨੂੰ ਘਰ ਆਏ ਮਹਿਮਾਨ ਨੇ ਜਾਂਦੇ ਸਮੇਂ ਮੇਜ਼ਬਾਨ ਦੇ ਬੇਟੇ ਤੋਂ ਪੁੱਛਿਆ, “ਬੇਟਾ ਅੱਗੇ ਦਾ ਕੀ ਪਲਾਨ ਹੈ ??? “ਇਹ ਤੁਹਾਡੇ ’ਤੇ ਡਿਪੈਂਡ ਕਰਦਾ ਹੈ। ਜੇਕਰ ਤੁਸੀਂ 20 ਰੁਪਏ ਦੇ ਕੇ ਗਏ ਤਾਂ ਚਿਪਸ ਖਰੀਦ ਲਵਾਂਗਾ ਅਤੇ 50 ਰੁਪਏ ਦੇ ਕੇ ਗਏ ਤਾਂ ਚਾਕਲੇਟ 0 ਬਿਮਲ ਆਪਣੇ ਦੋਸਤ ਕਮਲ ਦੇ ਘਰ ਗਿਆ ਤਾਂ ਕਮਲ ਦੀ ਮਾਂ ਨੇ ਉਸ ਕੋਲੋਂ ਪੁੱਛਿਆ, “ਬੇਟਾ, ਖੀਰ ਲਵੋਗੇ ਜਾਂ ਹਲਵਾ ??? ਕਮਲ ਨੇ ਇਸ 'ਤੇ ਕਿਹਾ, “ਕੀ ਘਰ ਚ ਕਟੋਰੀ ਇਕ ਹੀ ਹੈ ??? ਗੁੱਸੇ ਨਾਲ ਭਰਿਆ ਰਾਜਨ ਦੰਦਾਂ ਦੇ ਡਾਕਟਰ ਕੋਲ ਗਿਆ ਅਤੇ ਬੋਲਿਆ, “ਡਾਕਟਰ ਸਾਹਿਬ ਮੇਰੇ ਉੱਪਰ ਵਾਲੇ ਦੰਦ ਚ ਕੀੜਾ ਲੱਗਾ ਸੀ ਪਰ ਤੁਸੀਂ ਮੇਰਾ ਹੇਠਲਾ ਦੰਦ ਕੱਢ ਦਿੱਤਾ ?? “ਕੀੜਾ ਹੇਠਲੇ ਦੰਦ ’ਤੇ ਖੜੇ ਹੋ ਕੇ ਤੁਹਾਡੇ ਉੱਪਰ ਵਾਲੇ ਦੰਦ ਨੂੰ ਕੁਤਰਦਾ ਸੀ, ਇਸ ਲਈ ਮੈਂ ਹੇਠਲਾ ਦੰਦ ਉਖਾੜ ਦਿੱਤਾ। ਹੁਣ ਦੇਖਦਾ ਹਾਂ ਉਹ ਕਿਥੇ ਖੜੇ ਹੋ ਕੇ । ਤੁਹਾਡਾ ਦੰਦ ਕੁਤਰਦਾ ਹੈ। ਡਾਕਟਰ ਨੇ ਕਿਹਾ।

**** ਪੁਲਸ, ਤੁਹਾਡੇ ਸਾਰੇ ਕਾਗਜ਼ਾਤ ਠੀਕ ਹਨ ਪਰ ਫਾਈਨ ਲੱਗੇਗਾ 2000 ਦਾ। ਗੱਡੀ ਵਾਲਾ, “ਸਰ , ਸਭ ਕਾਗਜ਼ ਠੀਕ ਹਨ, ਫਿਰ ਫਾਈਨ ਕਿਸ ਗੱਲ ਦਾ ? ਪੁਲਸ, “ਤੁਸੀਂ ਸਾਰੇ ਕਾਗਜ਼ ਸੰਭਾਲ ਕੇ ਪੋਲੀਥੀਨ 'ਚ ਰੱਖੇ ਹਨ ਅਤੇ ਪੋਲੀਥੀਨ ਤੇ ਬੈਨ ਹੈ। ਪਤੀ (ਪਤਨੀ ਨੂੰ), “ਅੱਜ ਮੈਂ ਯੂ-ਟਿਊਬ ਤੋਂ 3 ਆਪਰੇਸ਼ਨ ਕਰਨੇ ਸਿੱਖ ਲਏ ਹਨ। ਤੇਰੇ ਰਿਸ਼ਤੇਦਾਰਾਂ ਨੇ ਹਾਰਟ, ਕਿਡਨੀ, ਫੇਫੜੇ ਦਾ ਆਪਰੇਸ਼ਨ ਕਰਾਉਣਾ ਹੋਵੇ ਤਾਂ ਦੱਸੀਂ। ਪਤਨੀ, “ਇਹ ਤਾਂ ਬੇਹੱਦ ਖਤਰਨਾਕ ਪ੍ਰਯੋਗ ਹੈ । ਅਜਿਹਾ ਕੋਈ ਵੀ ਵੀਡੀਓ ਦੇਖ ਕੇ ਕੁਝ ਨਹੀਂ ਆ ਜਾਂਦਾ। ਪਤੀ, “ਤਾਂ ਫਿਰ ਤੂੰ ਕੁਕਿੰਗ ਦੇ ਵੀਡੀਓ ਦੇਖ-ਦੇਖ ਕੇ ਅਜਿਹੇ ਬੇਹੱਦ ਖਤਰਨਾਕ ਪ੍ਰਯੋਗ ਮੇਰੇ 'ਤੇ ਕਿਉਂ ਕਰਦੀ ਰਹਿੰਦੀ ਹੈਂ ??? ਮਾਲਕ (ਨੌਕਰ ਨੂੰ), “ਮੱਛਰ ਮਾਰ ਦੇ, ਬਹੁਤ ਹੋ ਗਏ ਹਨ। ਨੌਕਰ ਆਲਸ ਵਿਚ ਪਿਆ ਰਿਹਾ। ਥੋੜੀ ਦੇਰ ਬਾਅਦ ਵੀ ਮੱਛਰ ਗੁਣਗੁਣਾ ਰਹੇ ਸਨ। ਮਾਲਕ ਨੇ ਫਿਰ ਨੌਕਰ ਨੂੰ ਕਿਹਾ, “ਓਏ ਮੱਛਰ ਮਾਰੇ ਨਹੀਂ ਨੌਕਰ, “ਮੱਛਰ ਤਾਂ ਕਦੋਂ ਦੇ ਮਾਰ ਦਿੱਤੇ, ਇਹ ਤਾਂ ਉਨਾਂ ਦੀਆਂ ਵਿਧਵਾ ਪਤਨੀਆਂ ਦੀ ਰੋਣ ਦੀ ਆਵਾਜ਼ ਹੈ ?