ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ Chote Sahibzade Shaheedi in Punjabi

ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ - Chote Sahibzade Shaheedi in Punjabi

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਮਾਤਾ ਪਿਤਾ ਅਤੇ ਚਾਰੇ ਸਾਹਿਬਜ਼ਾਦਿਆਂ ਨੂੰ ਸਿੱਖ ਧਰਮ ਤੋਂ ਕੁਰਬਾਨ ਕਰਕੇ ਸਿੱਖੀ ਦਾ ਬੀਜ ਬੀਜਿਆ। ਉਹਨਾਂ ਦਾ ਆਪਣਾ ਸਾਰਾ ਜੀਵਨ ਸਿੱਖ ਧਰਮ ਲਈ ਹੀ ਨਹੀਂ, ਸਗੋਂ ਸਮੁੱਚੀ ਲੋਕਾਈ ਦੀ ਭਲਾਈ ਲਈ ਦੁੱਖ ਤਕਲੀਫਾਂ ਅਤੇ ਵੱਡੀਆਂ ਘਟਨਾਵਾਂ ਸ਼ਹਿਦਿਆਂ ਹੋਇਆ ਗੁਜ਼ਰਿਆ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਦਿਲ ਕੰਬਾਊ ਘਟਨਾ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦੀ ਹੈ। ਸ਼ਹਾਦਤ ਸਮੇਂ ਜ਼ੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ 8 ਦਿਨ ਦੀ ਸੀ ਤੇ ਫਤਹਿ ਸਿੰਘ ਦੀ ਉਮਰ 5 ਸਾਲ 10 ਮਹੀਨੇ 10 ਦਿਨ ਦੀ ਸੀ।

Sahibzade Zorawar Singh and Fateh Singh Kurbani -
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਨਵੀਂ ਦਿਸ਼ਾ ਪ੍ਰਦਾਨ ਕਰਕੇ ਮੁਗਲ ਹਕੂਮਤ ਦੀਆਂ ਜੜਾਂ ਉਖਾੜ ਦਿੱਤੀਆਂ। ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਵੱਡੇ-ਵੱਡੇ ਇਤਿਹਾਸਕਾਰਾਂ ਅਤੇ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤਾ ਹੈ। ਜਿਨ੍ਹਾਂ ਵਿੱਚੋਂ ਮਾਲਵੇ ਦੀ ਧਰਤੀ ਦਾ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦਾ ਵਿਸ਼ੇਸ਼ ਨਾਂ ਹੈ। ਉਹ ਆਪਣੇ ਸਮੇਂ ਦਾ ਸਭ ਤੋਂ ਵਧੇਰੇ ਚਰਚਿਤ ਅਤੇ ਹਰਮਨ ਪਿਆਰਾ ਕਵੀਸਰ ਮੰਨਿਆ ਗਿਆ ਹੈ। ਉਹਨਾਂ ਨੇ ਜਿੱਥੇ ਬਹੁਤ ਧਾਰਮਿਕ ਪ੍ਰਸੰਗ ਲਿਖੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਦਾ ਵਰਣਨ ਬਹੁਤ ਹੀ ਤੀਖਣ ਬੁੱਧੀ ਨਾਲ ਕੀਤਾ ਹੈ। ਜਿਵੇਂ: ਅਨੰਦਪੁਰ ਦੇ ਕਿਲੇ ਨੂੰ ਛੱਡਣਾ, ਪਰਿਵਾਰ ਦੇ ਵਿਛੋੜੇ ਦਾ ਦਿਸ, ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ, ਠੰਢੇ ਬੁਰਜ ਵਿੱਚ ਬੰਦ ਕਰਨਾ, ਨਿੱਕੀਆਂ ਜਿੰਦਾਂ ਵੱਡੇ ਸਾਕੇ, ਸਾਹਿਬਜ਼ਾਦਿਆਂ ਦਾ ਸੂਬੇ ਨੂੰ ਮੂੰਹ ਤੋੜ ਜਵਾਬ ਦੇਣਾ, ਮਲੇਰਕੋਟਲੇ ਵੱਲੋਂ ਹਾਂਅ ਦਾ ਨਾਅਰਾ ਮਾਰਨਾ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋਣ ਆਦਿ ਦਰਦ ਭਰੀ ਕਹਾਣੀ ਨੂੰ ਪਾਰਸ ਨੇ ਬਖੂਬੀ ਆਪਣੀਆਂ ਕਾਵਿ ਰਚਨਾਵਾਂ ਵਿੱਚ ਬਿਆਨ ਕੀਤਾ ਹੈ।

ਜਿਸ ਨੂੰ ਸੁਣ ਕੇ ਸਰੋਤਿਆਂ ਅਤੇ ਪਾਠਕਾਂ ਦੇ ਪੱਥਰਾਂ ਵਰਗੇ ਦਿਲ ਪਿਗਲ ਜਾਂਦੇ ਹਨ ਅਤੇ ਅੱਖਾਂ ਵਿੱਚੋਂ ਨੀਰ ਵਗਣ ਲੱਗ ਜਾਂਦਾ ਹੈ। ਕਰਨੈਲ ਸਿੰਘ ਕਵੀਸਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਪ੍ਰਸੰਗ ਵਿੱਚ ਉਨ੍ਹਾਂ ਦੇ ਸੱਚ ਦੀ ਪ੍ਰੀਤ ਅਤੇ ਕੁਰਬਾਨੀਆਂ ਭਰੀ ਤਸਵੀਰ ਨੂੰ ਉਲੀਕਿਆ। ਪਾਰਸ ਨੇ ਠੇਠ, ਸਰਲ ਪੰਜਾਬੀ ਵਿੱਚ ਸਿਦਕੀ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਆਪਣੀ ਕਾਵਿ ਛੰਦਾਬੰਦੀ ਵਿੱਚ ਕੈਦ ਕੀਤਾ ਹੈ। ਛੋਟੇ ਸਾਹਿਬਜ਼ਾਦਿਆਂ ਪ੍ਰਸੰਗ ਵਿੱਚ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦੀ ਸ਼ਹੀਦੀ ਦਾ ਪ੍ਰਭਾਵਸ਼ਾਲੀ ਵਰਨਣ ਕੀਤਾ ਗਿਆ ਹੈ। ਇਸੇ ਕਰਕੇ ਹੀ ਪੋਹ ਦਾ ਮਹੀਨਾਂ ਸਮੁੱਚੀ ਦੁਨੀਆ ਲਈ ਦੁੱਖਾਂ ਭਰਿਆ ਹੁੰਦਾ ਹੈ। 21 ਦਸੰਬਰ ਸੰਨ 1704, ਛੇ ਪੋਹ ਦੇ ਗੂੜੇ ਸਿਆਲ ਵਿੱਚ ਗੁਰੂ ਜੀ ਆਨੰਦਪੁਰ ਦਾ ਕਿਲਾ ਛੱਡਿਆ, ਤਾਂ ਮੁਗਲਾਂ ਨੇ ਸਾਰੀਆਂ ਸ਼ਰਤਾਂ ਤੋੜਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਉਸ ਸਮੇਂ ਦੀ ਵਾਰਤਾ ਨੂੰ ਪਾਰਸ ਆਪਣੀ ਰਚਨਾ ਵਿੱਚ ਇੰਝ ਬਿਆਨਦਾ ਹੈ: “ਆਨੰਦਪੁਰ ਦਾ ਕਿਲਾ ਛੱਡਿਆ ਹੁਕਮ ਮੰਨ ਕੇ ਧੁਰ ਦਾ ਸਾਥ ਬੇਟਿਆਂ ਛੋਟਿਆਂ ਨਾਲੋਂ ਵਿਛੜ ਗਿਆ ਸਤਿਗੁਰ ਦਾ ...??
ਉਸ ਸਮੇਂ ਗੁਰੂ ਸਾਹਿਬ ਨਾਲ ਸਿੰਘ ਬਹੁਤ ਘੱਟ ਸਨ। ਸਰਸਾ ਨਦੀ ਦੇ ਕੰਢੇ ਮੀਂਹ ਤੇ ਹਨੇਰੀ ਵਿੱਚ ਘਮਸਾਨ ਦਾ ਰਣ ਮੰਚਿਆ। ਸਵੇਰੇ ਤੱਕ ਇਹ ਜਿਹੀ ਕਟਾ ਵੱਢੀ ਹੋਈ ਕਿ ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਕੰਬ ਉਠਦਾ ਹੈ। ਗੁਰੂ ਸਾਹਿਬ ਜੀ ਦੁਆਰਾ ਅੰਮ੍ਰਿਤ ਵੇਲੇ ਦੇ ਦੀਵਾਨ ਸਰਸਾ ਨਦੀ ਦੇ ਕੰਢੇ ਰੋਜਾਨਾਂ ਦੀ ਤਰ੍ਹਾਂ ਲੱਗੇ ਅਤੇ ਤੋਪਾਂ ਦੀ ਘਨਘੋਰ ਅਵਾਜ਼ ਅਤੇ ਤੀਰਾਂ ਦੀ ਬੁਛਾੜ ਹੋਣ ਦੇ ਬਾਵਜੂਦ ਵਾਹਿਗੁਰੂ ਦੀਆਂ ਸਿਫ਼ਤਾਂ ਭਰਿਆ ਕੀਰਤਨ ਹੋਇਆ। ਰਾਤ ਦੀ ਹਫੜਾ ਦਫੜੀ ਵਿੱਚ ਗੁਰੂ ਜੀ ਦਾ ਸਾਰਾ ਸਾਮਾਨ ਜਿਸ ਵਿੱਚ ਗੁਰੂ ਸਾਹਿਬ ਦੀਆਂ ਕੀਮਤੀ ਲਿਖਤਾ ਅਤੇ ਵੱਡਮੁੱਲਾ ਸਾਹਿਤ ਸਰਸਾ ਨਦੀ ਦੇ ਚੜ੍ਹ ਜਾਣ ਕਾਰਨ ਭੇਟ ਹੋ ਗਿਆ। 22 ਦਸੰਬਰ ਸੱਤ ਪੋਹ ਦੀ ਕਾਲੀ ਬੋਲੀ ਰਾਤ ਨੂੰ ਗੁਰੂ ਜੀ ਦਾ ਪਰਿਵਾਰ ਵੀ ਵਿਛੜ ਗਿਆ ਵੱਡੇ ਸਾਹਿਬਜ਼ਾਦੇ ਅਤੇ ਆਪ ਚਮਕੌਰ ਦੀ ਗੜੀ ਜਾ ਪੁੱਜੇ। ਗੁਰੂ ਸਾਹਿਬ ਨਾਲੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵਿਛੜ ਗਏ। ਕਰਨੈਲ ਸਿੰਘ ਕਵੀਸਰ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ ਵਿਛੜਨ ਦਾ ਦ੍ਰਿਸ਼ ਕਰੁਣਾਮਈ ਰਸ ਵਿੱਚ ਇਝ ਪੇਸ਼ ਕਰਦਾ ਹੈ: “ਮਾਤਾ ਗੁਜਰੀ ਗੰਗੂ ਪਡਿਤ ਛੋਟੇ ਦੋਵੇਂ ਪੋਤੇ ਸਰਸੇ ਦੇ ਡੂੰਘੇ ਪਾਣੀ ਵਿੱਚ ਖਾਂਦੇ ਜਾਵਣ ਗੋਤੇ...
ਦੂਜੇ ਪਾਸੇ 23 ਦਸੰਬਰ 8 ਪੋਹ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋ ਗਏ। 24 ਦਸੰਬਰ 9 ਪੋਹ ਨੂੰ ਸਿੰਘ ਵੀ ਚਮਕੌਰ ਗੜ੍ਹੀ ਵਿੱਚ ਮੁਗਲਾਂ ਨਾਲ ਲੜਦੇ ਸ਼ਹੀਦੀਆਂ ਪਾ ਗਏ। ਇੱਧਰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਮਿਲ ਗਿਆ ਜੋ ਗੁਰੂ ਸਾਹਿਬ ਜੀ ਦੇ ਲੰਗਰ ਵਿੱਚ ਰਸੋਈਆ ਸੀ ਉਸ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲਿਜਾਣ ਲਈ ਜੋ ਤਰਲੇ ਕੀਤੇ ਉਸ ਵੇਲੇ ਦੀ ਵਾਰਤਾ ਨੂੰ ਪਾਰਸ ਨੇ ਆਪਣੀ ਰਚਨਾ ਵਿੱਚ ਇਸ ਤਰ੍ਹਾਂ ਪ੍ਰਸੂਤਤ ਕੀਤਾ:
ਗੰਗੂ ਆਖਣ ਲੱਗਾ ਸੀ ਹੱਥ ਬੰਨ ਕੇ ਮਾਤਾ ਖੇੜੀ ਚੱਲੋ ਜੀ ਗੱਲ ਮੰਨ ਕੇ . ਆ ਨਾ ਬੱਦਲਾਂ 'ਚ ਜਾਣ ਟੋਟੇ ਚੰਨ ਕੇ ਦਿਨ ਬਿਪਤਾ ਦੇ ਕਟੋ ਮੇਰੇ ਘਰੇ ਚੱਲ ਕੇ ...? ਗੰਗੂ ਪਡਿਤ ਮਾਤਾ ਜੀ ਨੂੰ ਆਪਣੇ ਘਰ ਲੈ ਆਇਆ ਮਾਤਾ ਜੀ ਦੇ ਕੋਲ ਕੁੱਝ ਸੋਨੇ ਦੀਆਂ ਮੋਹਰਾਂ ਅਤੇ ਪੈਸੇ ਸਨ। ਇਹਨਾਂ ਪੈਸਿਆਂ ਦੀ ਥੈਲੀ ਨੂੰ ਦੇਖ ਕੇ ਗੰਗੂ ਦਾ ਮਨ ਬੇਈਮਾਨ ਹੋਗਿਆ। ਪਾਰਸ ਦੀ ਰਚਨਾ ਤੋਂ “ਆਖਿਰਕਾਰ ਬ੍ਰਾਹਮਣ ਗੰਗੂ ਲੈ ਗਿਆ ਆਪਣੀ ਖੇੜੀ ਪਹਿਰੇਦਾਰ ਖ਼ਜ਼ਾਨੇ ਉੱਤੇ ਲਗਾ ਮਾਰਨ ਪਾੜੇ

ਮੋਹਰਾਂ ਦੀ ਖੁਰਜੀ ਉੱਤੇ ਗੰਗੂ ਹੋ ਚੱਲਿਆ ਬਦਨੀਤਾ...!”
ਸੋਨੇ ਦੀਆਂ ਮੋਹਰਾਂ ਦੇਖ ਕੇ ਮਨ ਬੇਈਮਾਨ ਹੋ ਗਿਆ ਤੇ ਉਹ ਆਪਣੀ ਮਾਂ ਦੇ ਨਾਲ ਸੋਨੇ ਦੀਆਂ ਮੋਹਰਾਂ ਚੁਕਣ ਲਈ ਸਲਾਹ ਕਰਦਾ ਹੈ ਪਰ ਉਸ ਦੀ ਮਾਂ ਚੋਰੀ ਕਰਨ ਤੋਂ ਰੋਕਦੀ ਹੈ।
ਗੰਗੂ ਅਤੇ ਉਸ ਦੀ ਮਾਂ ਦੇ ਆਪਸੀ ਸਵਾਲ ਜਵਾਬ ਨੂੰ ਕਰਨੈਲ ਸਿੰਘ ਕਵੀਸ਼ਰ ਆਪਣੇ ਲੋਕ ਛੰਦ ਵਿੱਚ ਇੰਝ ਬਿਆਨਦਾ ਹੈ:
ਗੰਗੂ ਦਾ ਸਵਾਲ “ਆਖਾਂ ਮੈਂ ਝਿਜਕ ਝਿਜਕ ਕੇ ਇੱਕ ਗੱਲ ਜੇ ਮੰਨੇ ਮਾਂ ਬਣਿਆ ਕੰਮ ਰੱਬ ਸਬਰੀਂ ਪਾਈਂ ਨਾ ਨੰਨੇ ਮਾਂ ਦੌਲਤ ਤੱਕ ਅੱਖਾਂ ਮੀਚਣ ਅਕਲ ਦੇ ਅੰਨੇ ਮਾਂ ਆਈ ਹੈ ਮਸਾਂ ਅੜਿਕੇ ਕਰੀਏ ਨਾ ਖੈਰ ਮਾਂ ਮਾਰ ਦੀਏ ਦੀ ਪੋਤੇ ਦੇ ਕੇ ਤੇ ਜ਼ਹਿਰ ਮਾਂ....? ਮਾਂ ਦਾ ਜੁਵਾਬ:ਸੜਜੇ ਤੇਰੀ ਜੀਭਾ ਗੰਗੂ ਫੁਰਨਾ ਕੀ ਫੁਰਿਆ ਵੇ । ਨਿਮਕ ਹਰਾਮੀਂ ਬਣ ਨਾ ਜ਼ਾਲਮ ਬੇ-ਗੁਰਿਆ ਵੇ । ਜਿਸ ਨੇ ਬਣਾਇਆ ਪਾੜੇ ਉਸ ਦਾ ਢਿੱਡ ਛੁਰਿਆ ਵੇ ਯੂਸਫ ਦੀ ਕੀਮਤ ਪਾ ਨਾ ਸੁਤ ਦੀ ਘੰਟੀ ਵੇ ਭਰ ਕੇ ਤੇ ਡੋਬੇ ਬੇੜਾ ਪਾਪ ਦੀ ਖੱਟੀ ਵੇ...?
ਗੰਗੂ ਰਸੋਈਏ ਨੇ ਗੁਰੂ ਘਰ ਦਾ ਨਮਕ ਖਾ ਕੇ ਲਾਲਚ ਦੇ ਬਦਲੇ ਮਾਤਾ ਗੁਜਰੀ ਅਤੇ ਬਚਿਆਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਮੋਰਿੰਡੇ ਦੇ ਥਾਣੇ ਵਿੱਚ ਸ਼ਿਕਾਇਤ ਕਰ ਦਿੱਤੀ। ਜਦੋਂ ਸਿਪਾਹੀ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਲਿਜਾ ਰਹੇ ਸਨ, ਤਾਂ ਉਹਨਾਂ ਨੂੰ ਦੇਖ ਕੇ ਕੁੜੀਆਂ ਆਪਸ ਵਿੱਚ ਗੱਲਾਂ ਕਰਦੀਆਂ ਸਨ। ਉਸ ਵੇਲੇ ਦੇ ਦ੍ਰਿਸ਼ ਨੂੰ ਪਾਰਸ ਆਪਣੇ ਰਚੇ ਪ੍ਰਸੰਗ ਦੀਆਂ ਸਤਰਾਂ ਵਿੱਚ ਇੰਝ ਲੜੀਬੱਧ ਕਰਦਾ ਹੈ: “ਕਿਉ ਪਕੜ ਮਾਸੂਮਾਂ ਨੂੰ, ਨੀ ਇਹ ਲਈ ਪੁਲਸੀਏ ਜਾਂਦੇ ਤੱਕ ਨੂਰ ਇਲਾਹੀ ਨੂੰ, ਨਿਉਂ ਜਿਉਂ ਪਰਬਤ ਸੀਸ ਨਿਵਾਂਦੇ ਹੈ ਨਾਲ ਹਕੂਮਤ ਦੇ, ਇਨਾਂ ਦੀ ਕੀ ਪਈ ਮਰੋੜੀ ਕਿਉਂ ਫੜੀ ਸਿਪਾਹੀਆਂ ਨੇ, ਭੈਣੋ ਇਹ ਹੰਸਾਂ ਦੀ ਜੋੜੀ....? 26, 27 ਦਸੰਬਰ 11, 12 ਪੋਹ ਨੂੰ ਸਿਪਾਹੀਆਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਫੜ੍ਹਕੇ ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ। ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਬਦਲਣ ਵਾਸਤੇ ਬਹੁਤ ਸਾਰੇ ਲਾਲਚ ਦਿੱਤੇ ਅਤੇ ਡਰਾਇਆ, ਧਮਕਾਇਆ ਗਿਆ, ਪਰ ਗੁਰੂ ਜੀ ਦੇ ਬੱਚਿਆਂ ਨੇ ਧਰਮ ਨਹੀਂ ਬਦਲਿਆ, ਸਗੋਂ ਸੂਬੇ ਨੂੰ ਮੂੰਹ ਤੋੜ ਜਵਾਬ ਦਿੱਤਾ।

ਗੁੱਸੇ ਵਿੱਚ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਨੂੰ ਠੰਢੇ ਬੁਰਜ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ, ਪਰ ਗੁਰੂ ਜੀ ਦੇ ਸਾਹਿਬਜ਼ਾਦੇ ਨਿਧੜਕ ਅਤੇ ਅਡੋਲ ਰਹੇ। ਉਹਨਾਂ ਨੂੰ ਦਾਦੀ ਦੁਆਰਾ ਸੁਣਾਇਆ ਗਿਆ ਨੌਵੇਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਇਤਿਹਾਸ ਯਾਦ ਸੀ ਅਤੇ ਉਹ ਹਰ ਜ਼ੁਲਮ ਨੂੰ ਸਹਿਣ ਲਈ ਤਿਆਰ ਸਨ। ਠੰਢੇ ਬੁਰਜ ਵਿੱਚ ਭੁੱਖਣ ਭਾਣੇ ਉਹ ਸਿਦਕੋ ਨਾ ਡੋਲੇ। ਕਰਨੈਲ ਸਿੰਘ ਕਵੀਸ਼ਰ ਉਸ ਸਮੇਂ ਦੀ ਵਾਰਤਾ ਨੂੰ ਇੰਝ ਬਿਆਨ ਕਰਦਾ
“ਤਿੰਨ ਦਿਨ ਹੋ ਗਏ ਭੁੱਖਿਆਂ ਨਾ ਖਾਧਾ ਪੀਤਾ ਮਾਤਾ ਬੈਠੀ ਸੋਚਦੀ ਜਾਵੇ ਕੀ ਕੀਤਾ ਸੀ ਬਚਿਆਂ ਦੇ ਦਰਦ ਵਿੱਚ ਜਿੰਦ ਖਾਂਦੇ ਗੋਤੇ ਲਾਇਆ ਵਾ ਸਰਕਾਰ ਦਾ ਸੀ ਕਰੜਾ ਪਹਿਰਾ...? .
ਦੂਜੇ ਦਿਨ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਬੱਚਿਆਂ ਨੂੰ ਫਿਰ ਦਰਬਾਰ ਵਿੱਚ ਧਰਮ ਕਬੂਲਣ ਲਈ ਬੁਲਾਇਆ ਗਿਆ। ਮਾਤਾ ਗੁਜਰੀ ਠੰਢੇ ਬੁਰਜ ਵਿੱਚ ਬੈਠੇ ਹੋਏ ਬੱਚਿਆਂ ਨੂੰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਅਤੇ ਸਿੱਖਾਂ ਦੇ ਬੰਦ-ਬੰਦ ਕੱਟਣ ਦੀਆਂ ਕਹਾਣੀਆਂ ਸੁਣਾ ਰਹੇ ਹਨ। ਸਿੱਖ ਧਰਮ ਵਿੱਚ ਅਦੁੱਤੀ ਸ਼ਖਸੀਅਤ ਵਾਲੀ ਮਾਤਾ ਗੁਜਰੀ ਦਾ ਉਪਦੇਸ਼ ਸਿਰ ਜਾਵੇ ਪਰ ਸਿੱਖੀ ਸਿਦਕ ਨਹੀਂ ਹਾਰਨਾ ਸੀ। ਮਾਤਾ ਨੇ ਕਿਹਾ, ਤੁਸੀਂ ਸ਼ਹੀਦਾਂ ਦੇ ਸਿਰਤਾਜ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ। ਕਰਨੈਲ ਸਿੰਘ ਪਾਰਸ ਨੇ ਸਿੱਖਾਂ ਦੇ ਸਿਦਕ ਅਤੇ ਸਿਰੜ ਦੀ ਉਸਤਤ ਨੂੰ ਆਪਣੀ
ਰਚਨਾ ਵਿੱਚ ਬਖੂਬੀ ਚਿਤਰਿਆ ਹੈ: “ਚਰਖੜੀ ਚੜ੍ਹ ਜਾਇਓ ਕੁਦਿਓ ਸੂਲੀ ਵੇ ਸੇਜ ਕਿੱਲਾਂ ਦੀ ਸਮਝਿਓ ਫੁੱਲਾਂ ਤੋਂ ਕੁਲੀ ਵੇ
ਮਤੀਦਾਸ ਦੇ ਵਾਂਗਰ ਕਸ਼ਟ ਸਹਾਰਿਓ ਵੇ ਇੱਕ ਦਰ ਚਮੜੀ ਨੋਚਣ ਨਾਲ ਜ਼ਖ਼ੁਰਾਂ ਦੇ ਦੂਜੇ ਪਾਸੇ ਦੇਵਣ ਡੋਲੇ ਹੂਰਾਂ ਦੇ , ਧਰਮ ਰਾਜ ਦੀ ਧੀ ਨੂੰ ਜਾ ਸਤਿਕਾਰਿਓ ਵੇ...।
ਮਾਤਾ ਗੁਜਰੀ ਦੇ ਉਪਦੇਸ ਤੇ ਸਿੱਖਿਆ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਵਜ਼ੀਰ ਖਾਂ ਨੇ ਬਾਰਬਾਰ ਲਾਲਚ ਦੇਣ ਤੇ ਵੀ ਕਲਗੀਧਰ ਦੇ ਲਾਡਲੇ ਆਪਣੇ ਸਿੱਖੀ ਧਰਮ ਵਿੱਚ ਅਟਲ ਰਹੇ। ਦੋਵੇਂ ਸਾਹਿਬਜ਼ਾਦੇ ਸੂਬੇ ਨੂੰ ਮੂੰਹ ਤੋੜ ਜਵਾਬ ਦਿੰਦੇ ਰਹੇ ਉਸ ਦਿਸ ਨੂੰ ਪਾਰਸ ਆਪਣੀ ਕਲਮ ਰਾਹੀਂ ਬਿਆਨਦਾ ਹੈ: “ਨਾ ਮੌਤੋ ਬਿਲਕੁਲ ਡਰਦੇ ਹਾਂ, ਨਾ ਈਨ ਕਿਸੇ ਦੀ ਭਰਦੇ ਆ
ਅਸੀਂ ਬੇਟੇ ਕਲਗੀਧਰ ਹਾਂ, ਜੀਹਦਾ ਜੱਗ ਵਿੱਚ ਤੇਜ਼ ਨਿਆਰਾ ਹੈ । “ਬਾਜ਼ ਨਾ ਮੰਨ ਦੇ ਸੁਬਿਆ ਚਿੜੀਆ ਕੋਲੋਂ ਈਨ ਲੱਖਾਂ ਝਾਸੇ ਲੋਭ ਦੇ ਲੱਖ ਵਜਾ ਲੈ ਬੀਨ...?
ਆਖਰ ਛੋਟੇ ਸਾਹਿਬਜ਼ਾਦੇ ਨਾ ਮੰਨੇ ਗੁੱਸੇ ਵਿੱਚ ਆਏ ਵਜ਼ੀਰ ਖਾਂ ਨੇ ਬਚਿਆਂ ਨੂੰ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ, ਤਾਂ ਮਲੇਰਕੋਟਲੇ ਦੇ ਨਵਾਬ ਨੇ ਹਾਂ ਦਾ ਨਾਅਰਾ ਮਾਰਦਿਆਂ ਕਿਹਾ, ਕਿ ਪਿਤਾ ਦਾ ਬਦਲਾ ਬੱਚਿਆਂ ਕੋਲੋਂ ਨਹੀਂ ਲਈਦਾ। ਇਸਲਾਮ ਧਰਮ ਵਿੱਚ ਬੱਚਿਆਂ ਨੂੰ ਮਾਰਨਾ ਕਿਤੇ ਨਹੀਂ ਲਿਖਿਆ ਹੈ, ਪਰ ਨਵਾਬ ਦੇ ਕਹਿਣ ਦੇ ਬਾਵਜੂਦ ਨੀਹਾਂ ਵਿੱਚ ਚਿਣਨ ਦਾ ਹੁਕਮ ਦੇ ਦਿੱਤਾ। ਕਰਨੈਲ ਸਿੰਘ ਕਵੀਸ਼ਰ ਨੇ ਪੂਰੇ ਇਤਿਹਾਸ ਨੂੰ ਆਪਣੀਆਂ ਕਾਵਿ ਸਤਰਾਂ ਨੂੰ ਇੰਝ ਦਰਜ ਕੀਤਾ ਹੈ:

“ਸੂਬੇ ਜ਼ਾਲਮ ਵਜ਼ੀਦ ਖਾਂ ਨੂੰ ਟੇਡੀ ਚੋਟ ਲਾ ਸੀ ਬੋਲਿਆ ਨਵਾਬ ਸ਼ੇਰ ਖਾਂ ਮਲੇਰਕੋਟਲਾ । ਮਿੱਟੀ ਕਰੋ ਤੁਸੀਂ ਹੱਥੋਂ ਦੀਨ ਦੀ ਖ਼ਵਾਰ ਨਾ...। ਬਾਗੀ ਮੁਗਲਾਂ ਤੋਂ ਪਿਤਾ ਇਹਨਾਂ ਦਾ ਜ਼ਰੂਰ ਹੈ। ਇਹਦੇ ਵਿੱਚ ਕੀ ਵਿਚਾਰੇ ਬਾਲਾਂ ਦਾ ਕਸੂਰ ਹੈ ਭੋਲੇ-ਭਾਲੇ ਦੋ ਮਾਸੂਮ ਦੀਹਦੇ ਗੁਨਾਹਗਾਰ ਨਾ ਕਿਥੇ ਲਿਖਿਆ ਸ਼ਰ੍ਹਾਂ 'ਚ ਬੱਚਿਆਂ ਦਾ ਮਾਰਨਾ...? ਵਜ਼ੀਰ ਖਾਂ ਦੁਆਰਾ ਦੀਵਾਰ ਵਿੱਚ ਚਿਣੇ ਜਾਣ ਦੇ ਹੁਕਮ ਸੁਣ ਕੇ ਦੋਵੇਂ ਜਿੰਦਾਂ ਸਬਰ, ਸਿਰੜ ਅਤੇ ਸਿੱਖੀ ਦੀ ਪੱਕਤਾ ਵਿੱਚ ਰਹੇ ਉਹਨਾਂ ਅਕਾਲਪੁਰਖ ਦੀ ਰਜਾ ਨੂੰ ਮੰਨਦਿਆਂ ਹੋਇਆਂ 28 ਦਸੰਬਰ 13 ਪੋਹ ਨੂੰ ਸਾਹਿਬਜ਼ਾਦੇ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ।ਉਹ ਇਸ ਦੁਨੀਆਂ ਉੱਤੋਂ ਸਦਾ ਲਈ ਆਪਣਾ ਨਾਂ ਰੌਸ਼ਨ ਕਰਕੇ ਖਾਲਸਾ ਪੰਥ ਅਤੇ ਸਿੱਖੀ ਸਿਦਕ ਲਈ ਕੁਰਬਾਨ ਹੋ ਗਏ।

ਉਸ ਸਮੇਂ ਦੇ ਦੁਖਾਂਤ ਨੂੰ ਕਰਨੈਲ ਸਿੰਘ ਕਵੀਸ਼ਰ ਆਪਣੇ ਅਨੁਭਵ ਰਾਹੀਂ ਕਾਵਿ ਪ੍ਰਸੰਗ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ: “ਸੂਰਜ ਦੇ ਵੀ ਸਿੰਮਿਆ ਅੱਖੀਆਂ ’ਚ ਅੱਥਰ ਪਾਣੀ ਬਣ ਕੇ ਵਗ ਤੁਰੇ ਸਨ ਢਲ਼ ਕੇ ਪੱਥਰ ਦੋਹਾਂ ਜਾਣਿਆਂ ਹੱਸ ਕੇ ਜਦ ਮੌਤ ਖਰੀਦੀ ਜ਼ੁਲਮ ਹਨੇਰੀ ਝਾੜਤੇ ਟਾਹਣੀਓ ਫ਼ਲ ਕੱਚੇ ਸੂਲੀ ਉੱਤੇ ਕੁੱਦ ਗਏ ਨੇਜ਼ਿਆਂ ਤੇ ਨੱਚੇ ਧਰਮ ਵੱਲੋਂ ਮੁੱਖ ਮੋੜ ਕੇ ਨਾ ਹੋਏ ਗੀਦੀ ਕਲਗੀਧਰ ਦੇ ਲਾਡਲੇ ਪਾ ਗਏ ਸ਼ਹੀਦੀ...? ਜਦੋਂ ਦਾਦੀ ਮਾਤਾ ਨੂੰ ਮਾਸੂਮ ਜਿੰਦਾ ਦੀ ਸ਼ਹਾਦਤ ਦਾ ਪਤਾ ਲਗਿਆ, ਤਾਂ ਮਾਤਾ ਜੀ ਨੇ ਅਕਾਲਪੁਰਖ ਨੂੰ ਯਾਦ ਕੀਤਾ ਤੇ ਸਮਾਧੀ ਵਿੱਚ ਲੀਨ ਹੋ ਕੇ ਜੋਤੀ ਜੋਤ ਸਮਾ ਗਏ।ਉਹਨਾਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਸੂਬਾ ਸਰਹੰਦ ਅੱਗੇ ਸੋਨੇ ਦੀਆਂ ਮੋਹਰਾਂ ਖੜਵੇ ਰੁਖ ਵਿੱਚ ਰੱਖ ਕੇ ਸਸਕਾਰ ਲਈ ਲੋੜੀਂਦੀ ਜ਼ਮੀਨ ਖਰੀਦੀ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ 29 ਦਸੰਬਰ 1704, ਨੂੰ ਇਹਨਾਂ ਤਿੰਨਾਂ ਰੱਬੀ ਰੂਹਾਂ ਦਾ ਸਸਕਾਰ ਕੀਤਾ ਗਿਆ। ਇਸੇ ਅਸਥਾਨ 'ਤੇ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਬਣਿਆ ਹੋਇਆ ਹੈ।

ਅਜਿਹੀ ਦਿਲ ਕਬਾਉ ਖਟਨਾ ਦੁਨੀਆ ਦੇ ਕਿਸੇ ਵੀ ਧਰਮ ਵਿੱਚ ਨਹੀਂ ਹੈ। ਇਹਨਾਂ ਦੀਆਂ ਸ਼ਹਾਦਤਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਅੱਜ ਵੀ ਦਰਜ ਹਨ ਅਤੇ ਸਦਾ ਲਈ ਰਹਿਣਗੀਆਂ। ਉਸ ਸਮੇਂ ਦੇ ਦ੍ਰਿਸ਼ ਨੂੰ ਪਾਰਸ ਆਪਣੀ ਰਚਨਾ ਵਿੱਚ ਇੰਝ ਬਿਆਨ ਕਰਦਾ ਹੈ: “ਸੀ ਟੋਡਰ ਮੱਲ ਖੱਤਰੀ ਦੇ ਮੁਹਰੇ ਵਰਤੀ ਕਰ ਦਿੱਤੇ ਸਸਕਾਰ ਉਸ ਮੁੱਲ ਲੈ ਕੇ ਧਰਤੀ ਸਰਹੰਦ ਦੇ ਉਸ ਸੇਠ ਨੇ ਧੋ ਸਿਟੀ ਪੁਲੀਦੀ ਕਰ ਕਰਨੈਲ ਅਜੀਤ ਨੇ ਸਿਰ ਸਿਦਕੋ ਸਸਤੇ ਪੈ ਕੇ ਅਰਜਨ ਗੁਰੁ ਦੇ ਚੰਦ ਤੁਰਗੇ ਰਸਤੇ ਪੁਰੀ ਨੌਵੇਂ ਗੁਰਾਂ ਦੀ ਕਰ ਗਏ ਮੁਰੀਦੀ...?