Poem on Coronavirus in Punjabi

Poem on Coronavirus in Punjabi ਚੀਨ ’ਚ ਕਹਿੰਦੇ ਪਹਿਲਾਂ ਆਇਆ।
ਕਈ ਮੁਲਕੀਂ ਕਹਿਰ ਮਚਾਇਆ।
ਹਵਾ ਨਾਲ ਨਾ ਉੱਕਾ ਫੈਲੇ।
ਛੂਹਣ ਨਾਲ ਹੀ ਆਉਂਦਾ ਪਹਿਲੇ।
ਡਾਕਟਰ, ਨਰਸਾਂ ਸਭ ਨੂੰ ਦੱਸਣ। |
ਤਿੰਨ-ਚਾਰ ਹੀ ਇਹਦੇ ਲੱਛਣ।
ਛਿੱਕਾਂ, ਖੰਘ, ਚੜੇ ਬੁਖਾਰ।
ਰੋਗੀ ਹੋ ਜਾਏ ਬੜਾ ਲਾਚਾਰ।
| ਅਜੇ ਨਾ ਇਸ ਦੀ ਖਾਸ ਦਵਾਈ।
ਬੀਮਾਰੀ ਭਾਰਤ ਵਿਚ ਵੀ ਆਈ।
| ਹਰ ਕੋਈ ਇਕ ਦੂਜੇ ਨੂੰ ਕਹਿੰਦਾ।
ਲਾਕਡਾਊਨ ਨਾਲ ਕਾਬੂ ਪੈਂਦਾ।
ਸਕੂਲ, ਦਫਤਰ, ਦੁਕਾਨਾਂ ਬੰਦ। |
ਸਭ ਨੇ ਹੌਸਲੇ ਰੱਖ ਬੁਲੰਦ॥
| ਇਹ ਵੀ ਇਹਦੇ ਵਿਚ ਜ਼ਰੂਰੀ। |
ਇਕ ਦੂਜੇ ਤੋਂ ਰੱਖਣੀ ਦੂਰੀ।
ਬੱਸਾਂ, ਜਹਾਜ਼ ਨਾ ਰੇਲਾਂ ਚੱਲਣ।
ਘਰਾਂ 'ਚ ਬੱਚੇ ਖੇਡਣ-ਮੱਲ੍ਹਣ।
ਤਾਲਾਬੰਦੀ ਇਸ ਦਾ ਹੱਲ।
ਇਸ ਵਾਇਰਸ ਤੇ ਪਾਉਂਦੀ ਠੱਲ੍ਹ
| ਕਿਹੜਾ ਵਾਇਰਸ ਏਨਾ ਮਾਰੂ ? |
ਕਿਤੇ ਨਾ ਇਸ ਦਾ ਲੱਭਾ ਦਾਰੂ !
ਇਸ ਵਾਇਰਸ ਨੂੰ ਬੁੱਝ ਦਿਖਾਓ ?
ਛੇਤੀ ਬੁੱਝੋ ! ਦੇਰ ਨਾ ਲਾਓ।