Tittar Essay in Punjabi - ਤਿੱਤਰ ਤੇ ਲੇਖ

ਕਾਲਾ ਤਿੱਤਰ ਖੂਬਸੂਰਤ ਸ਼ਰਮਾਕਲ ਤੇ ਉੱਚੀ ਆਵਾਜ਼ ਵਾਲਾ ਪੰਛੀ ਹੈ। ਕਾਲਾ ਤਿੱਤਰ ਆਮ ਤੌਰ 'ਤੇ ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਇੰਡੋਨੇਸ਼ੀਆ, ਨਿਪਾਲ, ਈਰਾਨ, ਸ੍ਰੀਲੰਕਾ ਤੇ ਹੋਰ ਕਈ ਦੇਸ਼ਾਂ 'ਚ ਪਾਇਆ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ‘ਬਲੈਕ ਫਰੈਂਕਲਿਨ ਕਹਿੰਦੇ ਹਨ।



ਕਾਲਾ ਤਿੱਤਰ ਜੰਗਲਾਂ, ਘਾਹ ਦੇ ਮੈਦਾਨਾਂ, ਖੇਤਾਂ ਤੇ ਝਾੜੀਆਂ 'ਚ  ਰਹਿਣਾ ਪਸੰਦ ਕਰਦਾ ਹੈ, ਜਿੱਥੇ ਉਹ ਲੁਕ ਕੇ ਆਪਣੀ ਜਾਨ ਬਚਾਅ | ਸਕਦਾ ਹੈ ਤੇ ਆਰਾਮ ਕਰ ਸਕਦਾ ਹੈ। ਇਹ ਆਮ ਤੌਰ ਤੇ ਛੋਟੇ ਸਮੂਹਾਂ | ਚ ਹੀ ਦੇਖਣ ਨੂੰ ਮਿਲਦਾ ਹੈ ਤੇ ਰੁੱਖਾਂ ਦੇ ਝੁਰਮਟ ਤੇ ਫ਼ਸਲਾਂ ਵਿਚ ਘੁੰਮਣਾ , ਪਸੰਦ ਕਰਦਾ ਹੈ। ਪੁਰਾਣੀਆਂ । ਇਮਾਰਤਾਂ, ਵੱਡੇ ਪੱਥਰ , ਦਰਿਆਵਾਂ, ਨਦੀਆਂ ਦੇ ਕੰਢੇ, ਖੁੱਲ੍ਹੀਆਂ ਪੈਲੀਆਂ ਦੇ ਦੁਆਲੇ , ਝਾੜੀਆਂ ਚ ਇਹ ਆਮ ਹੀ ਦੇਖਣ ਨੂੰ ਮਿਲ ਜਾਂਦਾ ਹੈ ਤੇ ਉੱਚੀ ਆਵਾਜ਼ ਦੇ ਕੇ ਆਪਣੀ ਹੋਂਦ ਨੂੰ ਦੱਸਦਾ ਹੈ।
ਕਾਲਾ ਤਿੱਤਰ ਤੁਰਦਾ ਬਹੁਤ ਮੜਕ ਨਾਲ ਹੈ ਪਰ ਇਹ ਜ਼ਿਆਦਾ ਲੰਮੀ ਉਡਾਰੀ ਮਾਰਨੀ ਪਸੰਦ ਨਹੀਂ ਕਰਦਾ। ਨਰ ਤਿੱਤਰ ਮਾਦਾ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਕਾਲੇ ਤਿੱਤਰ ਦਾ ਕੱਦ ਕੋਈ 25 ਤੋਂ 40 ਸੈਂਟੀਮੀਟਰ , ਲੰਬਾਈ 35 ਸੈਂਟੀਮੀਟਰ ਅਤੇ ਖੰਭ ਦਾ ਫੈਲਾਓ 15 ਤੋਂ 16 ਸੈਂਟੀਮੀਟਰ ਹੁੰਦਾ ਹੈ। ਇਸ ਦਾ ਭਾਰ 500 ਗਾਮ ਤੱਕ ਹੋ ਸਕਦਾ ਹੈ। ਕਾਲਾ ਤਿੱਤਰ ਦਾ ਰੰਗ ਕਾਲਾ ਚਮਕਦਾਰ, ਲਾਖਾ ਤੇ ਚਾਕਲੇਟੀ ਹੁੰਦਾ ਹੈ, ਜਿਸ ਉੱਤੇ ਸੁਨਹਿਰੀ ਅਤੇ ਚਿੱਟੀਆਂ ਧਾਰੀਆਂ ਹੁੰਦੀਆਂ ਹਨ |
ਸਿਰ ਉੱਤੇ ਛੋਟੀਆਂ-ਛੋਟੀਆਂ ਚਿੱਟੀਆਂ ਲਕੀਰਾਂ ਹੁੰਦੀਆਂ ਹਨ। ਇਨ੍ਹਾਂ ਦੀ ਕਾਲੀ ਚੁੰਝ ਅੱਗੇ ਨੂੰ ਮੁੜੀ ਹੋਈ ਹੁੰਦੀ ਹੈ। ਅਤੇ ਭੂਰੀਆਂ ਅੱਖਾਂ ਦੇ ਹੇਠ ਗੱਲਾਂ ਉੱਤੇ ਵੱਡੇ-ਵੱਡੇ ਚਟਾਕ ਹੁੰਦੇ ਹਨ ਤੇ ਪੌਹਚੇ ਲਾਲ ਘਸਮੈਲੇ ਹੁੰਦੇ ਹਨ। ਗਰਦਨ ਉੱਤੇ ਲਾਖਾ ਚਾਕਲੇਟੀ ਕਾਰ ਹੁੰਦਾ ਹੈ ਅਤੇ ਭੂਰੀ ਛਾਤੀ ਉੱਤੇ ਛੋਟੇ-ਛੋਟੇ ਚਿੱਟੇ ਟਿਮਕਣੇ ਹੁੰਦੇ ਹਨ। ਚਾਕਲੇਟੀ ਗੋਲ ਖੰਭਾਂ, ਪਿੱਠ ਅਤੇ ਪੂਛ ਉੱਤੇ ਸੁਨਹਿਰੀ ਅਤੇ ਚਿੱਟੇ ਰੰਗ ਦੀਆਂ ਲਕੀਰਾਂ ਹੁੰਦੀਆਂ ਹਨ। ਲੱਤਾਂ ਲਾਲ ਭਾਅ ਵਾਲੀਆਂ ਭੂਰੀਆਂ ਹੁੰਦੀਆਂ ਹਨ। ਦੂਜੇ ਪਾਸੇ ਨਰ ਨਾਲੋਂ ਛੋਟੀ ਮਾਦਾ ਦਾ ਰੰਗ ਵਿੱਕਾ ਅਤੇ ਗੁੜਾ ਭੂਰਾ ਹੁੰਦਾ ਹੈ ਅਤੇ ਉਨਾਂ ਦੀਆਂ ਗੱਲਾਂ ਉੱਤੇ ਚਿੱਟੇ ਚਟਾਕ ਵੀ ਨਹੀਂ ਹੁੰਦੇ। ਕਾਲਾ ਤਿੱਤਰ ਸਰਦੀਆਂ ਵਿਚ ਬਹੁਤ ਛੇਤੀ ਬਿਮਾਰ ਹੋ ਜਾਂਦਾ ਹੈ, ਇਸ ਕਰਕੇ ਇਨ੍ਹਾਂ ਨੂੰ ਧੁੱਪ ਵਿਚ ਹੀ ਬਾਹਰ ਕੱਢਣਾ ਚਾਹੀਦਾ ਹੈ। ਦੇਸੀ ਕਾਲਾ ਤਿੱਤਰ ਬਹੁਤ ਮਹਿੰਗੇ ਭਾਅ ਮਿਲਦਾ ਹੈ। ਅਪ੍ਰੈਲ, ਮਈ ਤੋਂ ਜੂਨ ਵਿਚ ਮਾਦਾ ਪ੍ਰਜਣਨ ਕਿਰਿਆ ਵਿਚ ਹੁੰਦੀ ਹੈ।
ਉਹ ਆਪਣੇ ਆਲ੍ਹਣੇ ਚ 8 ਤੋਂ 14 ਤੱਕ ਪੀਲੀ ਭਾਅ | ਮਾਰਦੇ ਭੂਰੇ ਆਂਡੇ ਦਿੰਦੀ ਹੈ। ਜਦੋਂ ਬੱਚੇ 20 ਕੁ ਦਿਨ ਦੇ ਹੋ ਜਾਂਦੇ ਹਨ ਤਾਂ ਮਾਦਾ ਇਨ੍ਹਾਂ ਨੂੰ ਨਰ ਤੋਂ | ਬਚਾਉਣ ਲਈ ਕਿਸੇ ਦੂਜੀ ਥਾਂ 'ਤੇ ਲੈ ਜਾਂਦੀ ਹੈ। ਕਾਲਾ ਤਿੱਤਰ ਕਿਸਾਨਾਂ ਦਾ ਮਿੱਤਰ ਪੰਛੀ ਹੈ। ਇਹ ਫ਼ਸਲਾਂ ਵਿਚ ਕੀੜੇ-ਮਕੌੜੇ, ਗੰਡੋਏ, ਸੁੰਡੀਆਂ, ਮੂੰਗ ਦੀ ਦਾਲ, ਮਟਰ, ਛੋਟੇ ਬੂਟਿਆਂ ਦੇ ਪੱਤੇ, ਕਰੂੰਬਲਾਂ, ਬੀਜ, ਬਾਜਰਾ ਖੁਸ਼ ਹੋ ਕੇ ਖਾਂਦਾ ਹੈ। ਇਸੇ ਕਰਕੇ ਹੀ ਹਰਿਆਣਾ ਰਾਜ ਨੇ ਇਸ ਪੰਛੀ ਨੂੰ ਆਪਣਾ ਰਾਜ ਪੰਛੀ ਘੋਸ਼ਿਤ ਕੀਤਾ ਹੋਇਆ ਹੈ ।
ਕੁਝ ਸਮਾਂ ਪਹਿਲਾਂ ਕਾਲਾ ਤਿੱਤਰ ਪੰਜਾਬ ਵਿੱਚ ਆਮ ਹੀ ਦੇਖਣ ਨੂੰ ਮਿਲ ਜਾਂਦਾ ਸੀ ਪਰ ਅੱਜ ਇਸ ਦੀ ਸੰਖਿਆ ਬਹੁਤ ਘਟ ਗਈ ਹੈ ਤੇ ਹੁਣ ਇਸ ਦੀ ਆਵਾਜ਼ ਪੰਜਾਬ 'ਚ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ। ਜੰਗਲੀ ਜੀਵ (ਸੁਰੱਖਿਆ) ਐਕਟ 1972 ਅਨੁਸਾਰ ਕਾਲਾ ਤਿੱਤਰ ਨੂੰ ਪੂਰੀ ਸੁਰੱਖਿਆ ਦਿੱਤੀ ਗਈ ਹੈ। ਇਸ ਦੇ ਸ਼ਿਕਾਰ ਕਰਨ ਤੇ ਇਸ ਦੀ ਖੱਲ, ਵਾਲ, ਨਹੁੰ ਰੱਖਣ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇ ਨਾਲ ਜੁਰਮਾਨਾ ਕੀਤਾ ਜਾਂਦਾ ਹੈ।