Punjabi Stories for Kids

ਬਾਲ ਕਹਾਣੀ - ਅਕ੍ਰਿਤਘਣਤਾ : 1
ਪਿਆਰੇ ਬੱਚਿਓ, ਇਕ ਵਾਰੀ ਇਕ ਕਿਸਾਨ ਨੇ ਖੇਤ ਵਾਹੁਣ ਲਈ ਇਕ ਬਲਦ ਅਤੇ ਸਵਾਰੀ ਲਈ ਇਕ ਘੋੜਾ ਰੱਖਿਆ ਹੋਇਆ ਸੀ। ਇਕ ਦਿਨ ਬਲਦ ਨੇ ਘੋੜੇ ਨੂੰ ਕਿਹਾ, “ਮੈਂ ਥੱਕ ਗਿਆ ਹਾਂ, ਆਰਾਮ ਕਰਨਾ ਚਾਹੁੰਦਾ ਹਾਂ, ਕੱਲ੍ਹ ਨੂੰ ਮੈਂ ਚਾਰਾ ਨਹੀਂ ਖਾਵਾਂਗਾ, ਕਿਸਾਨ ਸਮਝ ਜਾਵੇਗਾ ਕਿ ਮੈਂ ਬਿਮਾਰ ਹਾਂ, ਉਹ ਤੈਨੂੰ ਜੋਤ ਲਵੇਗਾ, ਇਕ ਦਿਨ ਲਈ ਮੈਨੂੰ ਤੇਰੀ ਮਦਦ ਦੀ ਲੋੜ ਹੈ। ਘੋੜਾ ਮੰਨ ਗਿਆ।

ਅਗਲੀ ਸਵੇਰ ਘੋੜਾ ਬਲਦ ਦੀ ਜਗ੍ਹਾ ਕੰਮ ਲਈ ਵਰਤਿਆ ਗਿਆ । ਪਰ ਅਗਲੇ ਤੋਂ ਅਗਲੇ ਦਿਨ ਵੀ ਬਲਦ ਨੇ ਚਾਰਾ ਨਾ ਖਾਧਾ। ਬਲਦ ਇਧਰੋ ਉਧਰੋਂ ਖਾ ਕੇ ਕੰਮ ਸਾਰ ਲੈਂਦਾ ਸੀ ਪਰ ਕਿਸਾਨ ਸਾਹਮਣੇ ਇਉਂ ਦਿਖਾਉਂਦਾ ਕਿ ਉਹ ਬਿਮਾਰ ਹੈ ਅਤੇ ਚਾਰਾ ਨਾ ਖਾਂਦਾ। ਚਲਾਕ ਬਲਦ , ਸ਼ਰੀਫ ਘੋੜੇ ਪ੍ਰਤੀ ਧੰਨਵਾਦੀ ਹੋਣ ਦੀ ਥਾਂ ਅਕ੍ਰਿਤਘਣ ਸਾਬਤ ਹੋ ਰਿਹਾ ਸੀ।
Punjabi stories for kids

ਪੰਜਵੇਂ ਦਿਨ ਅੱਕ ਕੇ ਘੋੜੇ ਨੇ ਬਲਦ ਨੂੰ ਕਿਹਾ, “ਅੱਜ ਕਿਸਾਨ ਆਪਣੇ ਗੁਆਂਢੀ ਨਾਲ ਗੱਲਾਂ ਕਰ ਰਿਹਾ ਸੀ। ਬਲਦ ਪੁੱਛਣ ਲੱਗਾ ਕਿ, “ਕੀ ਕਹਿ ਰਿਹਾ ਸੀ ਕਿਸਾਨ ?? | ਘੋੜੇ ਨੇ ਉੱਤਰ ਦਿੱਤਾ ਕਿ ਕਿਸਾਨ ਕਹਿ ਰਿਹਾ ਸੀ ਕਿ ਜੇ ਸਵੇਰ ਤੱਕ ਬਲਦ ਠੀਕ ਨਾ ਹੋਇਆ, ਜੋ | ਬਲਦ ਨੇ ਸਵੇਰੇ ਵੀ ਚਾਰਾ ਨਾ ਖਾਧਾ ਤਾਂ ਮੈਂ ਇਸ ਨੂੰ ਕਸਾਈ ਕੋਲ ਵੇਚ ਦਿਆਂਗਾ।' ਕਸਾਈ ਕੋਲ ਵੇਚੇ ਜਾਣ ਦੇ ਡਰ ਕਾਰਨ ਬਿਮਾਰੀ ਦਾ ਪਖੰਡ ਕਰਨ ਵਾਲਾ ਬਲਦ ਅਗਲੀ ਸਵੇਰ ਹੀ ਚਾਰਾ ਖਾਣ ਲੱਗ ਪਿਆ।

ਇਸ ਘਟਨਾ ਤੋਂ ਮਗਰੋਂ ਘੋੜਾ, ਬਲਦ ਦੀਆਂ ਤਕਲੀਫਾਂ ਦੀ ਕਹਾਣੀ ਸੁਣ ਤਾਂ ਲੈਂਦਾ ਪਰ ਮਦਦ ਦੀ ਕੋਈ ਪੇਸ਼ਕਸ਼ ਨਹੀਂ ਸੀ ਕਰਦਾ।
ਸੋ ਪਿਆਰੇ ਬੱਚਿਓ! ਰਿਸ਼ਤੇ ਆਪਸੀ ਸਹਿਯੋਗ ਅਤੇ ਸੁਹਿਰਦਤਾ ਨਾਲ | ਚਲਦੇ ਹਨ, ਚਲਾਕੀ ਨਾਲ ਨਹੀਂ । ਇਸ ਲਈ ਕਿਸੇ ਤੋਂ ਮਿਲੀ ਸਹਾਇਤਾ ਦਾ ਲਾਭ ਉਠਾਓ ਪਰ ਕਦੇ ਵੀ ਇਸ ਸਹਾਇਤਾ ਦੀ ਵਰਤੋਂ ਆਪਣੇ ਸੁਆਰਥ ਜਾਂ ਚਲਾਕੀ ਲਈ ਨਾ ਕਰੋ।

Story - 2

ਸੱਚ ਬੋਲਣ ਦੀ ਹਿੰਮਤ
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇਕ ਆਜੜੀ ਸੀ, ਜਿਸ ਦੇ ਕੋਲ 10 ਭੇਡਾਂ ਸਨ। ਉਹ ਰੋਜ਼ ਉਨ੍ਹਾਂ ਨੂੰ ਚਾਰਨ ਲਈ ਜਾਂਦਾ ਅਤੇ ਸ਼ਾਮ ਨੂੰ ਵਾੜੇ 'ਚ ਡੱਕ ਦਿੰਦਾ। ਸਭ ਕੁਝ ਠੀਕ ਚੱਲ ਰਿਹਾ ਸੀ ਕਿ ਇਕ ਸਵੇਰ ਜਦੋਂ ਆਜੜੀ ਭੇਡਾਂ ਕੱਢ ਰਿਹਾ ਸੀ ਉਦੋਂ ਉਸ ਨੇ ਦੇਖਿਆ ਕਿ ਵਾੜੇ ’ਚੋਂ ਇਕ ਭੇਡ ਗਾਇਬ ਹੈ। ਆਜੜੀ ਇਧਰ-ਉਧਰ ਦੇਖਣ ਲੱਗਾ, ਵਾੜਾ ਕਿਤਿਓਂ ਟੁੱਟਿਆ ਨਹੀਂ ਸੀ ਅਤੇ ਕੰਡਿਆਲੀਆਂ ਤਾਰਾਂ ਕਾਰਨ ਇਸ ਗੱਲ ਦੀ ਵੀ ਕੋਈ ਸੰਭਾਵਨਾ ਨਹੀਂ ਸੀ ਕਿ ਬਾਹਰੋਂ ਕੋਈ ਜੰਗਲੀ ਜਾਨਵਰ ਅੰਦਰ ਆਇਆ ਹੋਵੇ ਅਤੇ ਭੇਡ ਚੁੱਕ ਕੇ ਲੈ ਗਿਆ ਹੋਵੇ। ਆਜੜੀ ਬਾਕੀ ਬਚੀਆਂ ਭੇਡਾਂ ਵੱਲ ਘੁੰਮਿਆ ਅਤੇ ਪੁੱਛਿਆ, “ਕੀ ਤੁਹਾਨੂੰ ਪਤਾ ਹੈ ਕਿ ਇਥੋਂ ਇਕ ਭੇਡ ਗਾਇਬ ਕਿਵੇਂ ਹੋ ਗਈ? ਕੀ ਰਾਤ ਨੂੰ ਇਥੇ ਕੁਝ ਹੋਇਆ ਸੀ ?? ਸਾਰੀਆਂ ਭੇਡਾਂ ਨੇ ਨਾਂਹ ਚ ਸਿਰ ਹਿਲਾ ਦਿੱਤਾ।
Punjabi Stories for Kids

ਉਸ ਦਿਨ ਭੇਡਾਂ ਦੇ ਚਾਰਨ ਤੋਂ ਬਾਅਦ ਆਜੜੀ ਨੇ ਹਮੇਸ਼ਾ ਵਾਂਗ ਭੇਡਾਂ ਨੂੰ ਵਾੜੇ 'ਚ ਪਾ ਦਿੱਤਾ। ਅਗਲੀ ਸਵੇਰ ਜਦੋਂ ਉਹ ਆਇਆ ਤਾਂ ਉਸ ਦੀਆਂ ਅੱਖਾਂ ਹੈਰਾਨੀ ਨਾਲ ਖੁੱਲ੍ਹੀਆਂ ਰਹਿ ਗਈਆਂ, ਅੱਜ ਵੀ ਇਕ ਭੇਡ ਗਾਇਬ ਸੀ ਅਤੇ ਹੁਣ ਸਿਰਫ ਅੱਠ ਭੇਡਾਂ ਹੀ ਬਚੀਆਂ ਸਨ। ਇਸ ਵਾਰ ਵੀ ਆਜੜੀ ਨੂੰ ਕੁਝ ਸਮਝ ਨਹੀਂ ਆਇਆ ਕਿ ਭੇਡ ਕਿੱਥੇ ਗਾਇਬ ਹੋ ਗਈ। ਬਾਕੀ ਬਚੀਆਂ ਭੇਡਾਂ ਤੋਂ ਪੁੱਛਣ 'ਤੇ ਵੀ ਕੁਝ ਪਤਾ ਨਹੀਂ ਲੱਗਾ।
ਇੰਝ ਲਗਾਤਾਰ ਹੋਣ ਲੱਗਾ ਅਤੇ ਰੋਜ਼ ਰਾਤ ਨੂੰ ਇਕ ਭੇਡ ਗਾਇਬ ਹੋ ਜਾਂਦੀ। ਫਿਰ ਇਕ ਦਿਨ ਅਜਿਹਾ ਆਇਆ ਕਿ ਵਾੜੇ 'ਚ ਬਸ ਦੋ ਹੀ ਭੇਡਾਂ ਬਚੀਆਂ ਸਨ।
ਆਜੜੀ ਵੀ ਬਿਲਕੁਲ ਨਿਰਾਸ਼ ਹੋ ਚੁੱਕਾ ਸੀ, ਮਨ ਹੀ ਮਨ ਉਸ ਨੇ ਇਸ ਨੂੰ सरनदीप. ਆਪਣੀ ਬਦਕਿਸਮਤੀ ਮੰਨ ਕੇ ਸਭ ਕੁਝ ਭਗਵਾਨ ’ਤੇ ਛੱਡ ਦਿੱਤਾ ਸੀ। ਅੱਜ ਵੀ ਉਹ ਉਨ੍ਹਾਂ ਦੋ
ਭੇਡਾਂ ਦੇ ਵਾੜੇ ’ਚ ਡੱਕਣ ਤੋਂ ਬਾਅਦ ਮੁੜਿਆ। ਉਦੋਂ ਪਿੱਛਿਓਂ ਆਵਾਜ਼ ਆਈ, “ਰੁਕ-ਰੁਕੋ ਮੈਨੂੰ ਇਕੱਲਾ ਛੱਡ ਕੇ ਨਾ ਜਾਓ ਨਹੀਂ ਤਾਂ ਇਹ ਭੇੜੀਆ ਅੱਜ ਰਾਤ ਮੈਨੂੰ ਵੀ ਮਾਰ ਦੇਵੇਗਾ।
ਆਜੜੀ ਤੁਰੰਤ ਪਲਟਿਆ ਅਤੇ ਆਪਣਾ ਡੰਡਾ ਸੰਭਾਲਦਿਆਂ ਕਹਿਣ ਲੱਗਾ,
ਭੇੜੀਆ ? ਕਿੱਥੇ ਹੈ ਭੇੜੀਆ ???
ਭੇਡ ਇਸ਼ਾਰਾ ਕਰਦਿਆਂ ਕਹਿਣ ਲੱਗੀ, “ਇਹ ਜੋ ਤੁਹਾਡੇ ਸਾਹਮਣੇ ਖੜਾ ਹੈ ਅਸਲ 'ਚ ਭੇਡ ਨਹੀਂ, ਭੇਡ ਦੀ ਖੱਲ 'ਚ ਭੇੜੀਆ ਹੈ। ਜਦੋਂ ਪਹਿਲੀ ਵਾਰ ਭੇਡ ਗਾਇਬ ਹੋਈ ਸੀ ਤਾਂ ਮੈਂ ਡਰ ਦੇ ਮਾਰੇ ਉਸ ਰਾਤ ਸੁੱਤੀ ਨਹੀਂ । ਉਦੋਂ ਮੈਂ ਦੇਖਿਆ ਕਿ ਅੱਧੀ ਰਾਤ ਤੋਂ ਬਾਅਦ ਇਸ ਨੇ ਆਪਣੀ ਖੱਲ ਲਾਹੀ ਅਤੇ ਨਾਲ ਵਾਲੀ, ਭੇਡ ਨੂੰ ਮਾਰ ਕੇ ਖਾ ਗਿਆ।
ਭੇੜੀਏ ਨੇ ਆਪਣਾ ਰਾਜ਼ ਖੁੱਦਾ ਦੇਖ ਉਥੋਂ ਭੱਜਣਾ ਚਾਹਿਆ ਪਰ ਆਜੜੀ ਸਾਵਧਾਨ ਸੀ ਅਤੇ ਡੰਡੇ ਨਾਲ ਲਗਾਤਾਰ ਵਾਰ ਕਰਕੇ ਉਸ ਨੂੰ ਉਥੇ ਢੇਰ ਕਰ ਦਿੱਤਾ। ਆਜੜੀ ਪੂਰੀ ਕਹਾਣੀ ਸਮਝ ਚੁੱਕਾ ਸੀ ਅਤੇ ਉਹ ਗੁੱਸੇ ਨਾਲ ਲਾਲ ਹੋ ਉਠਿਆ, ਉਸ ਨੇ ਭੇਡ ਨੂੰ ਚੀਕਦਿਆਂ ਪੁੱਛਿਆ, “ਜਦੋਂ ਤੂੰ ਇਹ ਗੱਲ ਇੰਨਾ ਪਹਿਲਾਂ ਜਾਣਦੀ ਸੀ ਤਾਂ ਮੈਨੂੰ ਦੱਸਿਆ ਕਿਉਂ ਨਹੀਂ ?
ਭੇਡ ਸ਼ਰਮਿੰਦਾ ਹੁੰਦਿਆਂ ਕਹਿਣ ਲੱਗੀ, “ਮੈਂ ਉਸ ਦੇ ਭਿਆਨਕ ਰੂਪ ਨੂੰ ਦੇਖ ਕੇ ਅੰਦਰੋਂ ਡਰੀ ਹੋਈ ਸੀ। ਮੇਰੀ ਸੱਚ ਬੋਲਣ ਦੀ ਹਿੰਮਤ ਹੀ ਨਹੀਂ ਹੋਈ, ਮੈਂ ਸੋਚਿਆ ਕਿ ਸ਼ਾਇਦ ਇਕ-ਦੋ ਭੇਡਾਂ ਖਾਣ ਤੋਂ ਬਾਅਦ ਇਹ ਆਪਣੇ ਆਪ ਹੀ ਇਥੋਂ ਚਲਾ ਜਾਏਗਾ ਪਰ ਗੱਲ ਵਧਦੇ-ਵਧਦੇ ਮੇਰੀ ਜਾਨ 'ਤੇ ਆ ਗਈ ਅਤੇ ਹੁਣ ਆਪਣੀ ਜਾਨ ਬਚਾਉਣ ਦਾ ਮੇਰੇ ਕੋਲ ਇਕ ਹੀ ਚਾਰਾ ਸੀ, ਹਿੰਮਤ ਕਰਕੇ ਸੱਚ ਬੋਲਣਾ ਇਸ ਲਈ ਅੱਜ ਮੈਂ ਤੁਹਾਨੂੰ ਸਭ ਕੁਝ ਦੱਸ ਦਿੱਤਾ।
ਆਜੜੀ ਕਹਿਣ ਲੱਗਾ, “ਤੂੰ ਇਹ ਕਿਵੇਂ ਸੋਚ ਲਿਆ ਕਿ ਇਕ-ਦੋ ਭੇਡਾਂ ਨੂੰ ਮਾਰਨ ਤੋਂ ਬਾਅਦ ਉਹ ਭੇੜੀਆ ਇਥੋਂ ਚਲਾ ਜਾਏਗਾ? ਭੇੜੀਆ ਤਾਂ ਭੇੜੀਆ ਹੁੰਦਾ ਹੈ। ਉਹ ਆਪਣੀ ਫਿਤਰਤ ਨਹੀਂ ਬਦਲ ਸਕਦਾ। ਜ਼ਰਾ ਸੋਚ ਤੇਰੀ ਚੁੱਪ ਨੇ ਕਿੰਨੀਆਂ ਬੇਕਸੁਰ ਭੇਡਾਂ ਦੀ ਜਾਨ ਲੈ ਲਈ। ਜੇਕਰ ਤੂੰ ਪਹਿਲਾਂ ਹੀ ਸੱਚ ਬੋਲਣ ਦੀ ਹਿੰਮਤ ਦਿਖਾਈ ਹੁੰਦੀ ਤਾਂ ਅੱਜ ਸਭ ਕੁਝ ਕਿੰਨਾ ਚੰਗਾ ਹੁੰਦਾ।