Punjabi Kahani

ਅਕਬਰ ਦਾ ਤੋਤਾ kahani -1
ਇਕ ਵਾਰ ਇਕ ਸ਼ਿਕਾਰੀ ਬਾਦਸ਼ਾਹ ਅਕਬਰ ਦੇ ਦਰਬਾਰ 'ਚ ਆਇਆ। ਉਸ ਕੋਲ ਤਰ੍ਹਾਂ ਤਰ੍ਹਾਂ ਦੇ ਪੰਛੀ ਸਨ। ਉਸ ਕੋਲ ਇਕ ਬਹੁਤ | ਸੁੰਦਰ ਤੋਤਾ ਸੀ, ਜਿਸ ਨੂੰ ਉਸ ਨੇ ਚੰਗੀਆਂ ਚੰਗੀਆਂ ਗੱਲਾਂ ਬੋਲਣੀਆਂ ਸਿਖਾਈਆਂ ਸਨ। ਸ਼ਿਕਾਰੀ ਨੇ ਬਾਦਸ਼ਾਹ ਅਕਬਰਦੇਸਾਹਮਣੇ ਆਪਣੇ ਤੋਂ ਤੇ ਦਾ ਇਹ ਗੁ ਣ ਪ੍ਰਦਰਸ਼ਿਤ ਕੀਤਾ। ਉਹ ਤੋਤੇ ਤੋਂ ਜੋ ਵੀ ਸਵਾਲ ਕਰਦਾ, ਤੋਤਾ ਉਸ ਦਾ ਜਲਦੀ ਉੱਤਰ ਦੇ ਦਿੰਦਾ। | ਉਸ ਨੇ ਤੋਤੇ ਤੋਂ ਪੁੱਛਿਆ, “ਦੱਸੋ ਇਹ ਕਿਸ ਦਾ ਦਰਬਾਰ ਹੈ ?

Punjabi Kahani

ਤੋਤਾ ਜਲਦੀ ਨਾਲ ਬੋਲਿਆ, “ਇਹ ਬਾਦਸ਼ਾਹ ਅਕਬਰ ਦਾ। | ਇਸੇ ਤਰ੍ਹਾਂ ਦੇ ਕੁਝ ਹੋਰ ਸਵਾਲ ਉਸ ਨੇ ਕੀਤੇ। ਤੋਤੇ ਨੇ ਸਾਰਿਆਂ ਦਾ ਜਵਾਬ ਦਿੱਤਾ। ਇਹ ਦੇਖ ਬਾਦਸ਼ਾਹ ਅਕਬਰ ਬਹੁਤ ਪ੍ਰਭਾਵਿਤ ਹੋਏ ਅਤੇ ਚੰਗੀ ਕੀਮਤ ਦੇ ਕੇ ਉਨ੍ਹਾਂ ਨੇ ਉਹ ਤੋਤਾ ਉਸ ਤੋਂ ਖਰੀਦ ਲਿਆ। | ਉਹ ਤੋਤਾ ਬਾਦਸ਼ਾਹ ਨੂੰ ਬਹੁਤ ਪਿਆਰਾ ਸੀ।ਉਨ੍ਹਾਂ ਨੇ ਉਸ ਦੇ ਰਹਿਣ ਅਤੇ ਸੁਰੱਖਿਆ ਦਾਵਿਸ਼ੇਸ਼ ਪ੍ਰਬੰਧ ਕਰਵਾਇਆ। ਤੋਤੇ ਦੀਦੇਖਰੇਖ ਲਈ ਵੱਖਰੇ ਸੇਵਕ ਰੱਖੇ ਗਏ ।
ਸਾਰਿਆਂ ਨੂੰ ਬਾਦਸ਼ਾਹ ਨੇ ਹਦਾਇਤ ਦਿੱਤੀ ਸੀ ਕਿ ਹੁਣ ਉਹ ਸ਼ਾਹੀਤੋਤਾਹੈ, ਇਸਦੀ ਚੰਗੀਖਾਤਿਰਦਾਰੀ ਕੀਤੀਜਾਵੇ ਅਤੇ ਪੂਰਾ ਖਿਆਲ ਰੱਖਿਆ ਜਾਵੇ। ਇਸਨੂੰ ਕੋਈਤਕਲੀਫਨਹੀਂ ਆਉਣੀ ਚਾਹੀਦੀ। ਜੇਕਰ ਕਿਸੇ ਨੇ ਮੈਨੂੰ ਇਸ ਦੇ ਮਰਨ ਦੀ ਖਬਰ ਦਿੱਤੀਤਾਂ ਮੈਂ ਉਸਨੂੰ ਫਾਂਸੀ ਤੇਲਟਕਾਦੇਵਾਂਗਾ। ਸਾਰੇ ਸੇਵਕ ਤੋਤੇ ਦਾ ਬਹੁਤ ਧਿਆਨ ਰੱਖਣ ਲੱਗੇ ਪਰ ਬਦਕਿਸਮਤੀ ਨਾਲ ਇਸ ਸਭ ਦੇ ਬਾਵਜੂਦ ਇਕ ਦਿਨ ਤੋਤਾ ਮਰ ਗਿਆ। ਤੋਤੇ ਨੂੰ ਮਰਿਆ ਹੋਇਆ ਦੇਖ ਕੇ ਰਖਵਾਲੇ ਸੇਵਕ ਬਹੁਤ ਡਰ ਗਏ। ਹੁਣ ਕੌਣ ਬਾਦਸ਼ਾਹ ਨੂੰ ਇਹ ਖਬਰ ਦੇਵੇ ?
ਬਾਦਸ਼ਾਹ ਨੂੰ ਤੋਤੇ ਦੀ ਮੌਤ ਦੀ ਖਬਰ ਦੇਣਾ ਆਪਣੀ ਮੌਤ ਨੂੰ ਦਾਅਵਤ ਦੇਣਾ ਸੀ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੇ ? ਇਸਲਈ ਸਾਰੇ ਮਿਲ ਕੇ ਬੀਰਬਲ ਕੋਲ ਪਹੁੰਚੇ ਅਤੇ ਉਸ ਨੂੰ ਸਾਰਾ ਕੁਝ ਦੱਸਿਆ। ਪੂਰੀ ਗੱਲ ਸੁਣ ਕੇ ਬੀਰਬਲ ਨੇ ਕਿਹਾ, “ਡਰਨ ਦੀ ਕੋਈ ਲੋੜ ਨਹੀਂ ਹੈ। ਹੁਣ ਮੈਂ ਜਹਾਂਪਨਾਹ ਨੂੰ ਇਹ ਖਬਰ ਦੇਵਾਂਗਾ। ਅਗਲੇ ਦਿਨ ਬੀਰਬਲ ਦਰਬਾਰ 'ਚ ਪਹੁੰਚਿਆ ਤੇ ਬਾਦਸ਼ਾਹ ਨੂੰ ਕਿਹਾ, “ਜਹਾਂਪਨਾਹ, ਤੁਹਾਡਾ ਪਿਆਰਾ ਤੋਤਾ... ਇੰਨਾ ਕਹਿ ਕੇ ਬੀਰਬਲ ਰੁਕ ਗਿਆ।
ਆਪਣੇ ਪਿਆਰੇ ਤੋਤੇ ਦੀ ਗੱਲ ਸੁਣ ਕੇ ਬਾਦਸ਼ਾਹ ਦੇ ਕੰਨ ਖੜ੍ਹੇ ਹੋ ਗਏ।ਉਹ ਬੋਲੇ, "ਹਾਂ ਬੀਰਬਲ ਬੋਲੋ ਕੀ ਹੋਇਆ ਮੇਰੇ ਤੋਤੇ ਨੂੰ ??? ਬੀਰਬਲ ਨੇ ਡਰਦੇ-ਡਰਦੇ ਕਿਹਾ, “ਬਾਦਸ਼ਾਹ ਤੁਹਾਡਾ ਤੋਤਾ ਨਾ ਖਾਂਦਾ ਹੈ, ਨਾ ਪੈਂਦਾ ਹੈ, ਨਾ ਅੱਖਾਂ ਖੋਲ੍ਹਦਾ ਹੈ, ਨਾ ਪੰਖ ਫੜਫੜਾਉਂਦਾ ਹੈ, ਨਾ ਹੀ ਕੁਝ ਬੋਲਦਾ ਹੈ..” ਇੰਨਾ ਸੁਣਦੇ ਹੀ ਬਾਦਸ਼ਾਹ ਗੁੱਸੇ 'ਚ ਚੀਕੇ, “ਓਏ , ਸਿੱਧੇ-ਸਿੱਧੇ ਕਹੋਨਾਕਿਉਹ ਮਰਗਿਆਹੈ । ” ਜਹਾਂਪਨਾਹ! ਇਹੀ ਹੋਇਆ ਹੈ ਪਰ ਮੈਂ ਇਹ ਨਹੀਂ ਕਿਹਾ ਹੈ। ਇਹ ਤੁਸੀਂ ਖੁਦ ਕਿਹਾ ਹੈ ਇਸ ਲਈ ਮੇਰੀ ਜਾਨ ਬਖਸ਼ ਦਿਓ।


_________________________________

ਸਿਆਣਪ ਨਾਲ ਇਲਾਜ - kahani 2
ਇਹ ਗੱਲ ਕੋਈ ਸਾਲ ਦੋ ਸਾਲ ਦੀ ਨਹੀਂ, ਪੂਰੇ ਇਕ ਹਜ਼ਾਰ ਸਾਲ ਪੁਰਾਣੀ ਹੈ। ਈਰਾਨ ਦੇ ਸ਼ਹਿਨਸ਼ਾਹ ਨੂੰ ਕਾਫੀ ਮੰਨਤਾਂ ਪਿੱਛੋਂ ਇਕ ਬੇਟਾ ਹਾਸਲ ਹੋਇਆ। ਸੁਭਾਵਕ ਸੀ ਕਿ ਸ਼ਹਿਜ਼ਾਦੇ ਨੂੰ ਰੂੰ ਵਿਚ ਰੱਖ ਕੇ ਪਾਲਿਆ ਗਿਆ ਪਰ ਜਿੰਨੇ ਉਸ ਦੇ ਨਾਜ-ਨਖਰੇ ਉਠਾਏ ਗਏ, ਬੱਚਾ ਓਨਾ ਹੀ ਕਮਜ਼ੋਰ ਅਤੇ ਪਤਲਾ ਹੋਣ ਦੇ ਨਾਲ-ਨਾਲ ਮਨਮਰਜ਼ੀਆਂ ਕਰਨ ਵਾਲਾ ਬਣਦਾ ਗਿਆ| ਖਾਣ-ਪੀਣ 'ਚ ਉਸ ਦੀ ਜ਼ਰਾ ਵੀ ਦਿਲਚਸਪੀ ਨਹੀਂ ਸੀ। ਉਹ 7-8 ਸਾਲ ਦਾ ਹੋ ਗਿਆ ਪਰ ਰਿਹਾ ਬਹੁਤ ਕਮਜ਼ੋਰ ਅਤੇ ਪਤਲਾ। ਇਕ ਦਿਨ ਪਤਾ ਨਹੀਂ ਕੀ ਹੋਇਆ ਕਿ ਉਹ ਚੌਪਾਇਆਂ ਵਾਂਗ ਸਾਰੇ ਮਹਿਲ ਵਿਚ ਘੁੰਮਣ ਅਤੇ ਬੱਕਰੀ ਵਾਂਗ ਮੈਂ-ਮੈਂ ਕਰਨ ਲੱਗਾ। ਪੁੱਛਣ ਤੇ ਕਹਿੰਦਾ, “ਮੈਂ ਤਾਂ ਬੱਕਰੀ ਹਾਂ, ਤੁਸੀਂ ਮੈਨੂੰ ਵੱਢੋ ਅਤੇ ਮੇਰਾ ਮਾਸ ਖਾ ਜਾਓ। ਉਸ ਦੀ ਇਹ ਹਾਲਤ ਦੇਖ ਕੇ ਸ਼ਹਿਨਸ਼ਾਹ ਪ੍ਰੇਸ਼ਾਨ ਅਤੇ ਮਲਿਕਾ ਹੈਰਾਨ ਸੀ ਪਰ ਸ਼ਹਿਜ਼ਾਦਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ। ਪਿਆਰ ਪੁਚਕਾਰ ਕਰਨ ਤੇ ਵੀ ਬੱਚੇ ਦੇ ਕੰਨ ਤੇ ਜੂੰ ਤੱਕ ਨਾ ਸਰਕੀ।
ਮਜਬੂਰ ਹੋ ਕੇ ਸ਼ਹਿਨਸ਼ਾਹ ਨੇ ਰਾਜ ਦੇ ਨਾਮੀ ਹਕੀਮ ਅੱਬੂ ਇਬਨ ਸਿਨਾ (9801037) ਦੇ ਕੋਲ ਆਦਮੀ ਭੇਜਿਆ ਕਿ ਆ ਕੇ ਸ਼ਹਿਜ਼ਾਦੇ ਦਾ ਇਲਾਜ ਕਰਨ। ਅੱਬੂ ਆਏ ਅਤੇ ਸਾਰਾ ਮਾਮਲਾ ਸੁਣਿਆ ਅਤੇ ਸਮਝਿਆ। ਫਿਰ ਉਨ੍ਹਾਂ ਨੇ ਸ਼ਹਿਨਸ਼ਾਹ ਨੂੰ ਬੇਨਤੀ ਕੀਤੀ ਕਿ ਸ਼ਹਿਜ਼ਾਦੇ ਦੇ ਸਾਹਮਣੇ ਮੈਨੂੰ “ਹਕੀਮ ਨਹੀਂ ਸਗੋਂ ‘ਕਸਾਈਂ ਆਖੋ। ਸ਼ਹਿਨਸ਼ਾਹ ਰਾਜੀ ਹੋ ਗਿਆ। ਉਨ੍ਹਾਂ ਨੂੰ ਮਹਿਲ ਵਿਚ ਲਿਜਾਇਆ ਗਿਆ। ਥੋੜੀ ਦੇਰ ਪਿਛੋਂ ਹੱਥਾਂ ਪੈਰਾਂ ਤੇ ਤੁਰਦਾ ਅਤੇ ਮੈਂ-ਮੈਂ ਕਰਦਾ ਸ਼ਹਿਜ਼ਾਦਾ ਵੀ ਆ ਪਹੁੰਚਿਆ।
“ਦੇਖ ਅਸੀਂ ਇਕ ਕਸਾਈ ਸੱਦ ਲਿਆ ਹੈ, ਹੁਣ ਇਹ ਤੈਨੂੰ ਵੱਢੇਗਾ ਜਿਵੇਂ ਕਿ ਤੂੰ ਚਾਹੁੰਦਾ ਸੀ। ਸ਼ਹਿਨਸ਼ਾਹ ਨੇ ਕਿਹਾ। ਸ਼ਹਿਜ਼ਾਦੇ ਨੇ ਹਕੀਮ ਕੋਲ ਪਹੁੰਚ ਕੇ ਆਪਣਾ ਸਿਰ ਅਦਬ ਨਾਲ ਉਨ੍ਹਾਂ ਦੇ ਪੈਰਾਂ ’ਚ ਡਿਗਾ ਦਿੱਤਾ ਜਿਵੇਂ ਉਨ੍ਹਾਂ ਨੂੰ ਪਿਆਰ ਕਰ ਰਿਹਾ ਹੋਵੇ। ਅੱਬ ਨੇ ਵੀ ਪਿਆਰ ਨਾਲ ਹੱਥ ਫੇਰਦੇ ਹੋਏ ਉਸ ਨੂੰ ਪੁਚਕਾਰਿਆ। ਫਿਰ ਉਸ ਦੇ ਸਰੀਰ ਨੂੰ ਉਂਗਲੀਆਂ ਨਾਲ ਟੋਹਿਆ, ਜਿਵੇਂ ਕਸਾਈ ਪਸ਼ੂ ਨੂੰ ਟਟੋਲਦੇ ਹਨ।
“ਇਹ ਕੀ, “ਇਹ ਬੱਕਰੀ ਹੈ ਜਾਂ ਹੱਡੀਆਂ ਦਾ ਢਾਂਚਾ, ਇਸ ਵਿਚੋਂ ਕੀ ਮਾਸ ਨਿਕਲੇਗਾ ਕਿ ਕੋਈ ਖਾਏ।” ਅੱਬੂ ਨੇ ਸ਼ਹਿਨਸ਼ਾਹ ਨੂੰ ਕਿਹਾ,ਹਜ਼ੂਰ ਇਸ ਨੂੰ ਪਹਿਲਾਂ ਖੁਆ-ਪਿਆ ਕੇ ਮੋਟਾ ਤਾਂ ਕਰੋ। ਫਿਰ ਹੀ ਇਸ ਦੇ ਮਾਸ ਨਾਲ ਕਿਸੇ ਦਾ ਢਿੱਡ ਭਰੇਗਾ। ਗੱਲ ਸ਼ਹਿਜ਼ਾਦੇ ਦੀ ਸਮਝ ਵਿਚ ਆ ਗਈ। ਉਸ ਨੇ ਪਹਿਲਾਂ ਬਰਤਨ ਵਿਚ ਮੂੰਹ ਪਾ ਕੇ ਦੁੱਧ ਪੀਤਾ ਅਤੇ ਦਲੀਆ ਖਾਧਾ। ਦੋ-ਚਾਰ ਦਿਨਾਂ ਤੱਕ ਉਹ ਪੂਰੀ ਤਰ੍ਹਾਂ ਰੋਟੀ ਖਾਣ ਲੱਗਾ। 2-3 ਮਹੀਨਿਆਂ ਵਿਚ ਸ਼ਹਿਜ਼ਾਦੇ ਦੀ ਸਿਹਤ ਵਿਚ ਬੜਾ ਫਰਕ ਆਉਣ ਲੱਗਾ। ਠੀਕ ਤਰ੍ਹਾਂ ਖਾਣਾ ਖਾਣ ਕਰ ਕੇ ਉਸ ਦੀ ਕਮਜ਼ੋਰੀ ਦੂਰ ਹੋ ਗਈ ਅਤੇ ਨਾਲ ਹੀ ਉਸ ਦਾ ਭਰਮ ਵੀ ਆਪਣੇ-ਆਪ ਮਿਟ ਗਿਆ। ਉਸ ਨੇ ਖੁਦ ਨੂੰ ਬੱਕਰੀ ਸਮਝਣਾ ਅਤੇ ਮੈਂ-ਮੈਂ ਕਰਨਾ ਵੀ ਬੰਦ ਕਰ ਦਿੱਤਾ। ਮਹਿਲ ਵਿਚ ਸਾਰਿਆਂ ਨੇ ਚੈਨ ਦਾ ਸਾਹ ਲਿਆ।
ਮਹਾਨ ਹਕੀਮ ਅਤੇ ਵਿਗਿਆਨਕ ਅੱਬੂ ਇਬਨ ਸਿਨਾ ਦੁਨੀਆ ਦੇ ਮੁੱਢਲੇ ਮਾਨਸਿਕ ਹਕੀਮਾਂ ਵਿਚੋਂ ਇਕ ਮੰਨੇ ਗਏ ਹਨ।ਉਹ ਸਮਝ ਗਏ ਸਨ ਕਿ ਇਹ ਸਿਰਫ ਮਾਨਸਿਕ ਵਿਕਾਰ ਹੈ। ਇਸ ਲਈ ਉਨ੍ਹਾਂ ਨੇ ਇਸ ਦਾ ਇਲਾਜ ਵੀ ਉਸੇ ਹੁਸ਼ਿਆਰੀ ਨਾਲ ਕੀਤਾ ਅਤੇ ਸਫਲ ਵੀ ਹੋਏ।


3. ਲਾਲਚ | Inspirational kahani in Punjabi 

ਇਕ ਝੀਲ 'ਚ ਰਹਿਣ ਵਾਲੇ ਕੱਛੂਕੰਮੇ ਅਤੇ ਕਿਨਾਰੇ ’ਤੇ ਹੀ ਦਰੱਖਤ 'ਤੇ ਰਹਿਣ ਵਾਲੇ ਇਕ ਮੋਰ ਵਿਚਕਾਰ | ਦੋਸਤੀ ਹੋ ਗਈ। ਇਕ ਦਿਨ ਜਦੋਂ ਉਹ ਦੋਵੇਂ ਗੱਲਾਂ 'ਚ ਰੁੱਝੇ ਹੋਏ ਸਨ, ਉਦੋਂ ਇਕ ਸ਼ਿਕਾਰੀ ਚੁੱਪ-ਚੁਪੀਤੇ ਆਇਆ ਅਤੇ ਮੋਰ ਨੂੰ ਆਪਣੇ ਜਾਲ 'ਚ ਫਸਾ ਲਿਆ। | ਕੱਛੂਕੁੰਮੇ ਨੇ ਸ਼ਿਕਾਰੀ ਨਾਲ ਬਹੁਤ ਬਹਿਸ ਕੀਤੀ ਕਿ ਉਹ ਮੋਰ ਨੂੰ ਛੱਡ ਦੇਵੇ।
“ਮੈਂ ਇਸ ਸੁੰਦਰ ਪੰਛੀ ਨੂੰ ਕਿਉਂ ਛੱਡਾਂ, ਸ਼ਿਕਾਰੀ ਨੇ ਕਿਹਾ। “ਇਸ ਦੀ ਮੈਨੂੰ ਬਾਜ਼ਾਰ 'ਚ ਚੰਗੀ ਕੀਮਤ ਮਿਲੇਗੀ।
“ਇਸ ਨੂੰ ਛੱਡਣ ਦੇ ਬਦਲੇ ਮੈਂ ਤੁਹਾਨੂੰ ਇਕ ਮੋਤੀ ਦੇਵਾਂਗਾ” , ਕੱਛੂ ਨੇ ਕਿਹਾ। “ਰੁਕੋ ਜ਼ਰਾ। | ਉਸ ਨੇ ਝੀਲ 'ਚ ਗੋਤਾ ਲਾਇਆ ਅਤੇ ਥੋੜੀ ਦੇਰ | ਬਾਅਦ ਇਕ ਮੋਤੀ ਨਾਲ ਉੱਪਰ ਆਇਆ, ਜਿਸ ਨੂੰ ਦੇਖ ਕੇ ਸ਼ਿਕਾਰੀ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਇਹ | ਬਹੁਤ ਵੱਡਾ ਅਤੇ ਬਿਹਤਰੀਨ ਮੋਤੀ ਸੀ। ਸ਼ਿਕਾਰੀ ਨੇ ਤੁਰੰਤ ਮੋਰ ਨੂੰ ਛੱਡ ਦਿੱਤਾ ਅਤੇ ਮੋਤੀ ਲੈ ਕੇ ਖੁਸ਼ੀ-ਖੁਸ਼ੀ | ਚਲਾ ਗਿਆ। | ਦੋ ਦਿਨ ਬਾਅਦ ਉਹ ਵਾਪਸ ਆ ਗਿਆ। ਕੱਛੁਕੁੰਮਾ ਉਸ ਸਮੇਂ ਝੀਲ 'ਚੋਂ ਨਿਕਲਿਆ ਹੀ ਸੀ, ਉਸ ਨੇ ਜਿਵੇਂ ਹੀ ਸ਼ਿਕਾਰੀ ਨੂੰ ਆਉਂਦੇ ਹੋਏ ਦੇਖਿਆ, ਸਮਝ ਗਿਆ ਕਿ | ਮੁਸੀਬਤ ਆ ਗਈ।”

Inspirational story in Punjabi

“ਤੁਸੀਂ ਮੈਨੂੰ ਜਿਹੜਾ ਮੋਤੀ | ਦਿੱਤਾ ਸੀ, ਬੇਸ਼ੱਕ ਉਹ ਕੀਮਤੀ ਸੀ, “ਸ਼ਿਕਾਰੀ ਨੇ ਕਿਹਾ, “ਪਰ ਇਸ ਦੀ ਕੀਮਤ ਹੋਰ ਜ਼ਿਆਦਾ ਹੋ ਸਕਦੀ ਹੈ | ਪਰ ਅਜਿਹਾ ਹੀ ਇਕ ਹੋਰ ਮੋਤੀ ਮਿਲ ਜਾਵੇ ਤਾਂ ਕੰਨਾਂ ਦੇ ਝੁਮਕੇ ਬਣ | ਸਕਦੇ ਹਨ। ਮੈਨੂੰ ਇਕ ਹੋਰ ਮੋਤੀ ਲਿਆ ਦਿਓ, ਨਹੀਂ ਤਾਂ ..... .
“ਠੀਕ ਹੈ, ਠੀਕ ਹੈ, ਕੱਛੁਕੁੰਮੇ ਨੇ ਕਿਹਾ, “ਮੈਨੂੰ ਉਹ ਮੋਤੀ ਦਿਓ, ਜੋ ਮੈਂ ਦਿੱਤਾ ਸੀ। ਮੈਂ ਅਜਿਹਾ ਹੀ ਮੋਤੀ ਲੱਭਣ ਦੀ ਕੋਸ਼ਿਸ਼ ਹਾਂ। ਸਕਾਰੀ ਨੇ ਉਸ ਨੂੰ ਉਹ ਦੇ ਦਿੱਤਾ ਅਤੇ ਕੱਛੂਕੁੰਮਾ - ’ਚ ਚਲਾ ਗਿਆ। ਤੁਹਾਨੂੰ ਕਿੰਨਾ ਸਮਾਂ ਗਾ ?? ਸ਼ਿਕਾਰੀ ਨੇ ਮਾ। ਸ਼ਾਇਦ ਪੂਰੀ ਗੀ, “ਕੱਛੂਕੁੰਮੇ ਨੇ ” “ਤੁਸੀਂ ਮੇਰੇ ਦੋਸਤ ਨੂੰ ਲਆ, ਮੈਂ ਉਦੋਂ ਹੀ ਸਮਝ ਗਿਆ ਸੀ ਕਿ ਤੁਸੀਂ ਵਾਪਸ ਆਓਗੇ, ਇਸ ਲਈ ਮੈਂ ਉਸ ਨੂੰ ਸਮਝਾ-ਬੁਝਾ ਕੇ = ਜੰਗਲ 'ਚ ਇਕ ਦਰੱਖਤ ਤੇ ਭੇਜ ਦਿੱਤਾ। ਹੁਣ ਮੈਨੂੰ ਦੀ ਚਿੰਤਾ ਨਹੀਂ ਹੈ। ਨਾ ਕਹਿੰਦੇ ਹੋਏ ਕੱਛੂਕੁੰਮਾ ਪਾਣੀ ਚ ਗੁੰਮ ਹੋ ਗਿਆ ਸ਼ਿਕਾਰੀ ਸਦਮੇ ਅਤੇ ਦੁੱਖ ਨਾਲ ਹੈਰਾਨ ਰਹਿ ਗਿਆ।4. Greediness story in Punjabi


King and Spider story in Punjabi- ਉਹ ਅੱਤਵਾਦ ਅਤੇ ਦੁਚਿੱਤੀ ਦਾ ਦੌਰ ਸੀ। ਪਰਸ਼ੀਆ ਤੇ ਹਮਲਾ ਹੋ ਚੁੱਕਾ ਸੀ ਅਤੇ ਪਾਰਸੀਆਂ ਦਾ ਕਤਲੇਆਮ ਹੋ ਰਿਹਾ ਸੀ। ਹਮਲੇ ਦਾ ਸਾਹਮਣਾ ਕਰਨ ਵਾਲੇ ਕੁਝ ਬਹਾਦਰ ਯੋਧਾ ਕਿਸੇ ਤਰ੍ਹਾਂ ਦੁਸ਼ਮਣਾਂ ਦੇ ਹੱਥਾਂ ਤੋਂ ਬਚ ਕੇ ਨਿਕਲ ਗਏ। ਥੱਕ ਕੇ ਚੁਰ ਅਤੇ ਭੁੱਖ ਨਾਲ ਅੱਧਮਰੇ ਹੋ ਚੁੱਕੇ ਇਹ ਯੋਧਾ ਇਕ ਥਾਂ ਤੋਂ ਦੂਜੀ ਥਾਂ ਮਾਰੇ-ਮਾਰੇ ਲੁਕਦੇ-ਫਿਰਦੇ ਰਹੇ। ਆਖਿਰ ਉਹ ਇਕ ਉੱਚੇ ਪਹਾੜ ਦੇ ਸਾਹਮਣੇ ਪਹੁੰਚੇ। ਹੁਣ ਇਸ ਹਾਲ 'ਚ ਇਸ ਪਹਾੜ ਨੂੰ ਪਾਰ ਕਰਨਾ ਉਨ੍ਹਾਂ ਲਈ ਨਾਮੁਮਕਿਨ ਸੀ। ਉਹ ਸਮਝ ਗਏ ਕਿ ਇਹੀ ਉਨ੍ਹਾਂ ਦਾ ਆਖਰੀ ਟਿਕਾਣਾ ਹੈ।


ਅਚਾਨਕ ਉਨ੍ਹਾਂ 'ਚੋਂ ਇਕ ਦੀ ਨਜ਼ਰ ਕੁਝ ਉੱਪਰ ਸਥਿਤ ਇਕ ਗੁਫਾ ’ਤੇ ਪਈ ਪਰ ਉਥੋਂ ਤਕ ਪਹੁੰਚਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਆਪਣੀ ਸਾਰੀ ਹਿੰਮਤ ਜੁਟਾ ਕੇ ਪਹਾੜ ਤੇ ਚੜ੍ਹਨਾ ਸ਼ੁਰੂ ਕੀਤਾ। ਉਹ ਕਿਸੇ ਤਰ੍ਹਾਂ ਗੁਫਾ ਤਕ ਪਹੁੰਚ ਗਏ ਅਤੇ ਉਸ ਦੇ ਅੰਦਰ ਪਹੁੰਚਦਿਆਂ ਹੀ ਬੇਹੋਸ਼ ਹੋ ਕੇ ਡਿਗ ਪਏ। ਕੁਝ ਦੇਰ ਬਾਅਦ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਹੀ ਸੀ ਕਿ ਉਸ ਨੂੰ ਦੁਸ਼ਮਣਾਂ ਦੇ ਕਦਮਾਂ ਦੀ ਆਹਟ ਸੁਣਾਈ ਦੇਣ ਲੱਗੀ।ਉਹ ਪਹਾੜੀ ਚੜ੍ਹ ਰਹੇ ਸਨ। ਗੁਫਾ ਚ ਮੌਜੂਦ ਸਾਰੇ ਲੋਕਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਦੀ ਮੌਤ ਨੇੜੇ ਹੈ। ਉਹ ਘਿਰ ਚੁੱਕੇ ਹਨ। ਹੁਣ ਉਹ ਸਿਰਫ ਇਕ ਹੀ ਕੰਮ ਕਰ ਸਕਦੇ ਸਨ ਅਤੇ ਉਹ ਸੀ ਪ੍ਰਾਰਥਨਾ ਕਰਨਾ।
ਉਹ ਪ੍ਰਾਰਥਨਾ ਕਰਨ ਲੱਗੇਸ਼ਾਂਤੀ, ਪੂਰੀ ਡੂੰਘਾਈ ਅਤੇ ਸ਼ਰਧਾ ਨਾਲ। ਉਦੋਂ ਹੀ ਇਕ ਅਨੋਖੀ ਘਟਨਾ ਵਾਪਰੀ। ਗੁਫਾ ਦੇ ਮੂੰਹ 'ਚੋਂ ਇਕ ਮੱਕੜੀ ਪੈਦਾ ਹੋਈ ਅਤੇ ਉਸ ਨੇ ਤੇਜ਼ੀ ਨਾਲ ਜਾਲਾ ਬੁਣਨਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ 'ਚ ਉਸ ਨੇ ਇੰਨਾ ਵੱਡਾ ਜਾਲਾ ਬੁਣ ਦਿੱਤਾ ਕਿ ਗੁਫਾ ਦਾ ਮੂੰਹ 90 ਹੀ ਢਕਿਆ ਗਿਆ।ਉਦੋਂ ਦੁਸ਼ਮਣ ਦੇ ਫੌਜੀ ਉਥੇ ਆ ਪਹੁੰਚੇ। ਉਨ੍ਹਾਂ ਨੇ ਗੁਫਾ ਦੇਖੀ ਤਾਂ ਉਸ 'ਚ ਦਾਖਲ ਹੋਣ ਲਈ ਅੱਗੇ ਵਧੇ ਪਰ ਉਨ੍ਹਾਂ ਦੇ ਸੈਨਾਪਤੀ ਨੇ ਉਨ੍ਹਾਂ ਨੂੰ ਰੋਕ ਦਿੱਤਾ ਕਿਉਂਕਿ ਉਸ ਦੀ ਨਜ਼ਰ ਮੱਕੜੀ ਦੇ ਜਾਲੇ ਤੇ ਪਈ।

ਉਸ ਨੇ ਕਿਹਾ, “ਮੱਕੜੀ ਦਾ ਜਾਲਾ ਸਾਬਤ ਸੀ। ਇਸ ਦਾ ਮਤਲਬ ਇਹ ਹੋਇਆ ਕਿ ਕੋਈ ਵੀ ਗੁਫਾ ’ਚ ਨਹੀਂ ਗਿਆ ਹੈ। ਸਮਾਂ ਫਾਲਤੁ ਨਾ ਗੁਆਓ। ਚਲੋ ਇਥੋਂ। ਫੌਜੀ ਚਲੇ ਗਏ ਅਤੇ ਉਨ੍ਹਾਂ ਸ਼ਰਨਾਰਥੀਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਨ੍ਹਾਂ ਨੇ ਈਸ਼ਵਰ ਦਾ ਸ਼ੁਕਰੀਆ ਅਦਾ ਕੀਤਾ ਕਿਉਂਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਮੱਕੜੀ ਨੂੰ

ਈਸ਼ਵਰ ਨੇ ਹੀ ਭੇਜਿਆ ਸੀ। ਇਹ ਕਹਾਣੀ ਅੱਜ ਪਾਰਸੀਆਂ ਦੀਆਂ ਲੋਕ-ਕਥਾਵਾਂ ’ਚ ਸ਼ਾਮਲ ਹੈ। ਅਤੇ ਇਸ ਲਈ ਉਨ੍ਹਾਂ ਦੇ ਇਥੇ ਮੱਕੜੀਆਂ ਨੂੰ ਨਾ ਮਾਰਨ ਦੀ ਰਵਾਇਤ ਹੈ।
Raja ate makdi ki kahani in Punjabi


5. Two friends story in Punjabi
ਰਾਫੇਲ ਅਤੇ ਐਂਜੇਲੋ ਇਟਲੀ ਦੇ ਮਹਾਨ ਚਿੱਤਰਕਾਰ ਸਨ।ਉਨ੍ਹਾਂ ਦੀ ਚਿੱਤਰਕਾਰੀ ਦੇ ਨਮੂਨੇ ਜੋ ਕੋਈ ਦੇਖਦਾ, ਦੰਦਾਂ ਹੇਠ ਉਂਗਲਾਂ ਦਬਾ ਲੈਂਦਾ। ਇਕੋ ਖੇਤਰ ਦੇ ਹੋਣ ਕਾਰਣ ਦੋਵਾਂ 'ਚ ਹਮੇਸ਼ਾ ਮੁਕਾਬਲਾ ਚਲਦਾ ਰਹਿੰਦਾ ਸੀ। ਇਕ ਵੇਲਾ ਅਜਿਹਾ ਆਇਆ ਜਦੋਂ ਦੋਵੇਂ ਇਕ-ਦੂਜੇ ਦੇ ਦੁਸ਼ਮਣ ਬਣ ਗਏ ।
ਇਕ ਵਾਰ ਇਟਲੀ ਦੇ ਇਕ ਵਪਾਰੀ ਨੇ ਦੇਵਾਲ ਦੀਆਂ ਕੰਧਾਂ ਤੇ ਚਿੱਤਰਕਾਰੀ ਕਰਨ ਲਈ ਰਾਫੇਲ ਨੂੰ ਸੱਦਾ ਦਿੱਤਾ।ਵਪਾਰੀ ਨੇ ਰਾਫੇਲ ਨੂੰ ਮਿਹਨਤਾਨੇ ਵਜੋਂ 100 ਸਿੱਕੇ ਐਡਵਾਂਸ 'ਚ ਦਿੱਤੇ ਅਤੇ ਬਾਕੀਮ ਕੰਮਪੁਰਾਹੋਣ ਤੋਂਬਾਅਦ ਦੇਣ ਦਾ ਵਾਅਦਾ ਕੀਤਾ ਰਾਫੇਲ ਨੇ ਦਿਨ-ਰਾਤ ਇਕ ਕਰ ਕੇ 4 ਵਧੀਆ ਫੋਟੋਆਂ ਬਣਾਈਆਂ। ਫੋਟੋਆਂ ਬਣ ਜਾਣ 'ਤੇ ਵਪਾਰੀ ਬਾਕੀ ਰਕਮ ਦੇਣ 'ਚ ਆਨਾਕਾਨੀ ਕਰਨ ਲੱਗਾ। ਰਾਫੇਲ ਵਲੋਂ ਵਾਰ-ਵਾਰ ਮਿਹਨਤਾਨਾ ਮੰਗਣ ਤੇ ਵਪਾਰੀ ਬੋਲਿਆ,“ਫੋਟੋਆਂ ਕੁਝ ਖਾਸ ਨਹੀਂ ਬਣੀਆਂ। ਇਨ੍ਹਾਂ ਫੋਟੋਆਂ ਦੀ ਅਸਲ ਕੀਮਤ ਓਨੀ ਹੀ ਹੈ ਜਿੰਨਾ ਮੈਂ ਪਹਿਲਾਂ ਹੀ ਭੁਗਤਾਨ ਕਰ ਦਿੱਤਾ ਹੈ।
ਜਦੋਂ ਰਾਫੇਲ ਨੇ ਇਤਰਾਜ਼ ਪ੍ਰਗਟਾਇਆ ਵਪਾਰੀ ਬੋਲਿਆਕਿ ਫੋਟੋਆਂ ਦੀ ਵਿਸ਼ੇਸ਼ਤਾ ਦੀ ਜਾਂਚ ਕਰਨ ਲਈ ਉਹ ਨਿਰੀਖਕ ਦੀ
: ਨਿਯੁਕਤੀ ਕਰੇਗਾ। ਨਿਰੀਖਕ ਜੋ ਫੈਸਲਾ ਦੇਵੇਗਾ, ਉਹ ਮੰਨਣਯੋਗ ਹੋਵੇਗਾ। ਰਾਫੇਲ ਨੇ 8 ਇਸ 'ਤੇ ਸਹਿਮਤੀ ਪ੍ਰਗਟਾਈ। ਵਪਾਰੀ ਜਿਸ ਨੂੰ ਰਾਫੇਲ ਅਤੇ ਐਂਜੇਲੋ ਦੀ ਦੁਸ਼ਮਣੀ ਬਾਰੇ ਪਤਾ ਸੀ। ਉਸ ਨੇ ਜਾਣ-ਬੁੱਝ ਕੇ ਐਂਜੇਲੋ ਨੂੰ ਨਿਰੀਖਕ ਨਿਯੁਕਤ ਕਰ ਦਿੱਤਾ।

ਵਪਾਰੀ ਨੇ ਅਜਿਹਾ ਇਹ ਸੋਚ ਕੇ ਕੀਤਾ ਸੀ ਕਿ ਰਾਫੇਲ ਨਾਲ ਦੁਸ਼ਮਣੀਕਾਰਣ ਐਂਜੇਲੋ ਉਨ੍ਹਾਂ ਫੋਟੋਆਂ ਨੂੰ ਘਟੀਆ ਕਰਾਰ ਦੇਵੇਗਾ। ਦਿਨ ਤਹਿ ਕੀਤਾ ਗਿਆ ਅਤੇ ਐਜੇਲੋ ਨੇ ਕੰਧ ਤੇ ਬਣਾਈਆਂ ਰਾਫੇਲਦੀਆਂ ਫੋਟੋਆਂ ਦਾ ਨਿਰੀਖਣ ਕੀਤਾ। ਉਸ ਨੇ ਫੈਸਲਾ ਸੁਣਾਉਂਦਿਆਂ ਕਿਹਾ, 'ਇਹ ਫੋਟੋਆਂ ਵਾਕਈ ਬਹੁਤ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਰੰਗਾਂ ਅਤੇ ਰੇਖਾਵਾਂ ਦਾ ਤਾਲਮੇਲ ਵੀ ਉੱਚ ਕੋਟੀ ਦਾ ਹੈ। ਇਨ੍ਹਾਂ ਫੋਟੋਆਂ ਨੂੰ ਚਿੱਤਰਕਲਾ ਦੀ ਸ਼ਾਨਦਾਰ ਪ੍ਰਾਪਤੀ ਦੇ ਰੂਪ ਵਿਚ ਦੇਖਿਆ ਜਾਵੇਗਾ।
ਐਂਜੇਲੋ ਨੇ ਆਪਣੇ ਰਿਸ਼ਤੇਦੀ ਪ੍ਰਵਾਹ ਨਾ ਕਰਦਿਆਂ ਰਾਫੇਲ ਦੇ ਪੱਖ 'ਚ ਫੈਸਲਾ ਸੁਣਾਇਆ ਅਤਵਪਾਰੀਨੂੰ ਬਾਕੀ ਮਿਹਨਤਾਨੇ ਦਾ ਭੁਗਤਾਨ ਕਰਨ ਦੀ ਹਦਾਇਤ ਕੀਤੀ।


ਇਸ ਤੋਂ ਬਾਅਦ ਦੋਵਾਂ ਚਿੱਤਰਕਾਰਾਂ ਦੀ | ਦੁਸ਼ਮਣੀ ਦੋਸਤੀ ਵਿਚ ਬਦਲ ਗਈ।

6. ਪ੍ਰੇਰਕ ਪ੍ਰਸੰਗ - ਲਾਲਸਾ
ਪੁਰਾਣੇ ਸਮੇਂ ਦੀ ਗੱਲ ਹੈ ਇਕ ਸੌਦਾਗਰ ਸੀ।ਉਸਨੇ ਚਾਰ ਵਿਆਹ ਕੀਤੇ।ਆਪਣੀ ਚੌਥੀ ਪਤਨੀ ਉਸ ਨੂੰ ਚੰਗੀ ਨਹੀਂ ਲੱਗਦੀ ਸੀ।ਉਸ ਨੇਉਸਨੂੰਤਿਆਗਿਆ ਹੋਇਆ ਸੀ। ਬਾਕੀ ਤਿੰਨ ਪਤਨੀਆਂ ਨਾਲ ਬਹੁਤ ਪਿਆਰ ਸੀ। ਚੌਥੀ ਪਤਨੀਉਸਨੇ ਸਜ਼ਾ ਵਜੋਂ ਸ਼ਹਿਰ ਤੋਂ ਬਾਹਰ ਇਕ ਛੋਟਾ ਜਿਹਾ ਮਕਾਨ ਬਣਵਾ ਦਿੱਤਾ ਅਤੇ ਕਿਹਾ, “ਅਖਵਾਏਗੀ ਤਾਂ ਤੂੰ ਮੇਰੀ ਹੀ ਪਰ ਮੈਂ ਤੈਨੂੰ ਮਿਲਣ ਨਹੀਂ ਆਵਾਂਗਾ।ਇਸ ਮਕਾਨ ਚ ਹੀ ਰਿਹਾ ਕਰ, ਖਾਣ-ਪੀਣ ਦਾ ਸਾਮਾਨ ਤੈਨੂੰ ਪਹੁੰਚਦਾ ਰਹੇਗਾ।
ਉਹ ਵਿਚਾਰੀ ਰੋ ਰਹੀ ਹੈ ਕਰਮਾਂ ਨੂੰ ਕਿ ਮੈਂ ਸੌਦਾਗਰ ਦੀ ਪਤਨੀ ਅਖਵਾ ਕੇ ਵੀ ਸੌਦਾਗਰ ਨੂੰ ਛੂਹ ਨਹੀਂ ਸਕਦੀ, ਮੇਰੇ ਨਾਲ ਬੋਲਦਾ ਹੀ ਨਹੀਂ ਅਤੇ ਮੇਰੇ ਘਰ ਆਉਂਦਾ ਤਕ ਨਹੀਂ । ਇਸੇ ਦੁੱਖ ਚ ਉਹ ਘੁਲੀ ਜਾ ਰਹੀ ਸੀ।

Punjabi Kahani

ਇਕ ਦਿਨ ਸੌਦਾਗਰ ਦੂਰ-ਦੁਰਾਡੇ ਬਾਹਰ ਸੌਦਾਗਰੀ ਲਈ ਗਿਆ। ਨਾਲ ਉਸ ਦੇ 10-12 ਕਰਮਚਾਰੀ ਵੀ ਸਨ।ਉਸ ਨੇ ਸੋਚਿਆ, ਹੁਣ ਘਰ ਵਾਪਸ ਜਾਣਾ ਹੈ। ਕਾਫੀ ਸਮਾਂ ਹੋ ਗਿਆ ਘਰ ਤੋਂ ਨਿਕਲੇ ਹੋਏ । ਆਪਣੀਆਂ ਪਤਨੀਆਂ ਲਈ ਤੋਹਫੇ ਵਜੋਂ ਕੀ ਕੁਝ ਲੈ ਕੇ ਜਾਵਾਂ?
ਉਸਨੇ ਆਪਣੀਆਂਚਾਰਾਂ ਪਤਨੀਆਂ ਨੂੰ ਪੱਤਰ ਲਿਖ ਕੇ ਭੇਜੋਕਿ ਮੈਂ ਫਲਾਣੇ ਦੇਸ਼ ਚ ਹਾਂ, ਜਿਸ ਨੇ ਵੀ ਜਿਹੜੀ-ਜਿਹੜੀ ਚੀਜ਼ ਮੰਗਵਾਉਣੀ ਹੋਵੇ, ਮੈਨੂੰ ਇਸ ਪਤੇ ਤੇ ਲਿਖ ਭੇਜੇ। ਹੁਣ ਤਿੰਨਾਂ ਨੇ ਆਪਣੀਆਪਣੀ ਮਰਜ਼ੀ ਦੀ ਮੰਗ ਲਿਖ ਭੇਜੀ। ਕਿਸੇ ਨੇ ਉਸ ਦੇਸ਼ ਦੇ ਕੀਮਤੀ ਕੱਪੜੇ ਮੰਗੇ, ਕਿਸੇ ਨੇ ਕੀਮਤੀ ਜ਼ੇਵਰਾਤ ਤਾਂ ਕਿਸੇ ਨੇ ਉਥੋਂ ਦੀ ਮਠਿਆਈ ਤਕ ਮੰਗ ਲਈ।
ਹੁਣ ਵਿਸਾਰੀ ਜਾ ਚੁੱਕੀ ਪਤਨੀ ਨੇ ਸੋਚਿਆ ਕਿ ਅੱਜ ਮੇਰਾਦਾਅ ਲੱਗ ਗਿਆ। ਮੇਰੇ ਪਤੀ ਪ੍ਰਮੇਸ਼ਵਰ ਨੇ ਚਿੱਠੀ ਲਿਖੀ ਹੈ। ਕਿ ਜੋ ਮੰਗਣਾ ਹੈ, ਮੰਗ ਲੈ ਅਤੇ ਮੈਂ ਕੀ 2019 ਮੰਗਾਂ ? ਇਕ ਦਮ ਉਸਨੇ ਪੱਤਰ ਲਿਖ ਦਿੱਤਾ ‘ਸਾ’ ‘ਸਾ’ ਦੇ ਅੱਗੇ ਉਸ ਨੇ ਲਾਲ ਰੰਗਲਾ ਦਿੱਤਾ। ਉਸ ਪੱਤਰ 'ਚ ਹੋਰ ਕੁਝ ਵੀ ਨਹੀਂ ਲਿਖਿਆ।ਇਹ ਪੱਤਰ ਸੌਦਾਗਰ ਤਕ ਪਹੁੰਚ ਗਿਆ । ਸੌਦਾਗਰ ਪੱਤਰ ਨੂੰ ਖੋਲ੍ਹਦੇ ਹੀ ਅੱਗ-ਬਬੂਲਾ ਹੋ ਗਿਆ ਅਤੇ ਬੋਲਿਆ, “ਅਜਿਹੀ ਨਿਕੰਮੀ ਔਰਤ ਨੇ ਮੇਰਾ ਮਜ਼ਾਕ ਉਡਾਇਆ ਹੈ। ਸੌਦਾਗਰ ਦਾ ਵਜ਼ੀਰ
ਬੋਲਿਆ, “ਜੇਕਰ ਤੁਸੀਂ ਕਹੋ ਤਾਂ ਮੈਂ ਇਸ ਦਾ ਭੇਤ ਖੋਲ੍ਹ ਦੇਵਾਂ, ਉਸ ਨੇ ਬਹੁਤ ਕੁਝ ਮੰਗਿਆ ਹੈ ਤੁਹਾਡੇ ਕੋਲੋਂ। ਤੁਸੀਂ ਉਹ ਦੇ ਨਹੀਂ ਸਕੋਗੇ।
ਸੌਦਾਗਰ ਬੋਲਿਆ, “ਜੋ ਉਸ ਨੇ ਮੰਗਿਆ ਹੈ, ਮੈਂ ਜ਼ਰੂਰ ਦੇਵਾਂਗਾ। ਵਜ਼ੀਰ ਬੋਲਿਆ, “ਉਸ ਨੇ ਤਾਂ ਇਹ ਮੰਗਿਆ ਹੈ ਕਿ “ਮੈਨੂੰ ਚੀਜ਼ਾਂ ਦੀ ਕੋਈ ਲੋੜ ਨਹੀਂ। ਜੋ ਤੂੰ ਲਾਲ ਹੈ ਨਾ ਮੈਨੂੰ ਤੇਰੀ ਲਾਲਸਾ ਹੈ। ਲਾਲ ਸਿੰਧੂਰ ਹੁੰਦਾ ਹੈ ਅਤੇ ਉਸ ਦੇ ਸਿਧੂਰ ਤੁਸੀਂ ਹੀ ਤਾਂ ਹੈ।
ਸੌਦਾਗਰਦੇਦਿਲਦਾਕਾਂਟਾ ਇਕਦਮ ਬਦਲਿਆ ਅਤੇ ਕਹਿਣ ਲੱਗਾ, “ਇਹ ਜੋ ਮੇਰੀਆਂ ਸਕੀਆਂ ਬਣਦੀਆਂ ਫਿਰਦੀਆਂ ਹਨ ਬਹੁਤ ਸੁੰਦਰ ਹਨ,ਮੈਨੂੰ ਬਹੁਤ ਪਿਆਰ ਕਰਦੀਆਂ ਹਨ। ਉਨ੍ਹਾਂ ਨੂੰ ਮੇਰੀ ਨਹੀਂ, ਮੇਰੀਆਂ ਚੀਜ਼ਾਂ ਦੀ ਜ਼ਰੂਰਤ ਹੈ ਅਤੇ ਇਸ ਨੂੰ ਸਿਰਫ ਮੇਰੀ ਜ਼ਰੂਰਤ ਹੈ।
ਸੌਦਾਗਰ ਸਾਰੀਆਂ ਚੀਜ਼ਾਂ ਲੈ ਕੇ ਵਿਸਾਰੀ ਹੋਈ ਪਤਨੀ ਦੇ ਘਰ ਪਹੁੰਚਿਆ ਅਤੇ ਨੌਕਰ ਦੇ ਹੱਥ ਸੰਦੇਸ਼ ਭੇਜਿਆ ਕਿ ਤਿੰਨੋਂ ਰਾਣੀਆਂਆਪਣੀਆਂ-ਆਪਣੀਆਂ ਚੀਜ਼ਾਂ ਲੈ ਜਾਣ। ਜਦੋਂ ਤਿੰਨਾਂ ਨੇ ਇਹ ਸੁਣਿਆ ਤਾਂ ਚਿੰਤਤ ਹੋਗਈਆਂ ਕਿ ਇਹ | ਕੀ ਬਣ ਗਿਆ ਸਾਡੇ ਨਾਲ ਸਾਰੀਆਂ ਚੌਥੀ ਰਾਣੀ ਦੇ ਘਰ ਗਈਆਂ ਤਾਂ ਸੋਂ ਦਾਗਰ ਬੋਲਿਆ, ਆਪਣੀਆਂ-ਆਪਣੀਆ . ਚੀਜ਼ਾਂ ਲੈ ਲਓ ਅਤੇ ਜਾਓ ਆਪਣੇ-ਆਪਣੇ ਮਹੱਲ ਚ। ਤੁਹਾਨੂੰ ਚੀਜ਼ਾਂ ਦੀਲੋੜ ਹੈ, ਇਸ ਨੂੰ ਮੇਰੀ ਲੋੜ ਹੈ। ਮੈਂ ਅੱਜ ਤੋਂ ਇਸ ਦਾ ਹਾਂ। ਤਾਂ ਭਰਾ, ਇਹ ਮਨ ਦਾ ਧੋਖਾ ਆਖਿਰ ਸਾਨੂੰ ਕੱਢਣਾ ਪਵੇਗਾ।ਇਕ ਮਾਲਕ ਦੀ ਇੱਛਾ ਰੱਖਣ ਨਾਲ ਸਭ ਕੁਝ ਮਿਲ ਜਾਂਦਾ ਹੈ। ਹੁਣ ਸਾਰਾ ਸਾਮਾਨ ਅਤੇ ਸੌਦਾਗਰ ਅਤੇ ਹੱਕ ਦੀ ਕਮਾਈ ਉਸ ਦੇ ਘਰ ਪਹੁੰਚ ਗਈ ਅਤੇ ਜੋ ਸ਼੍ਰੋਮਣੀਬਣੀਆਂ ਫਿਰਦੀਆਂ ਸਨ, ਉਹ ਉਸ ਦੀਆਂ ਨੌਕਰਾਣੀਆਂ ਬਣ ਕੇ ਸਾਮਾਨ ਲੈ ਕੇ ਚਲੀਆਂ ਗਈਆਂ। ਹੁਣ ਸੌਦਾਗਰ ਸਾਰੀ ਉਮਰ ਲਈ ਉਸ ਦਾ ਹੀ ਹੋ ਗਿਆ।

ਇਹੀ ਹਾਲ ਸਾਡਾ ਹੈ। ਅਸੀਂ ਸੰਸਾਰਕ ਚੀਜ਼ਾਂ ਦੇ ਪਿੱਛੇ ਦੇਣ ਵਾਲੇ ਨੂੰ ਭੁੱਲ ਬੈਠੇ ਹਾਂ। ਜੇਕਰ ਸਾਨੂੰ ਵਿਸ਼ਵਾਸ ਹੈ ਕਿ ਉਹ ਦੇ ਸਕਦਾ ਹੈ ਤਾਂ ਕਿਉਂ ਨਾ ਚੀਜ਼ਾਂ ਨੂੰ ਦੇਣ ਵਾਲੇ ਮਾਲਕ ਨੂੰ ਹੀ ਮੰਗ ਲਓ ਤਾਂ ਕਿ ਚੀਜ਼ਾਂ ਧੱਕਾ ਖਾ ਕੇ ਆਉਣ।

7. ਕਾਤਲ ਚਿੜੀ
ਇਕ ਚਿੜੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੇ ਹੀ ਮਾਲਕ ਨੂੰ ਜਾਨੋਂ ਮਾਰ ਦਿੱਤਾ। ਇਸ ਚਿੜੀ ਦਾ ਨਾਂ ਕੈਸਿਵਰੀ ਹੈ।ਇਹ ਉਡ ਤਾਂ ਨਹੀਂ ਸਕਦੀ, ਪਰ ਦੌੜਦੀ ਬਹੁਤ ਤੇਜ਼ ਹੈ। ਕੈਵਰੀ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਚਿੜੀ ਕਿਹਾ ਜਾਂਦਾ ਹੈ, ਜੋ ਆਸਟਰੇਲੀਆ ਅਤੇ ਪਾਪੁਆ ਨਿਊ ਗਿਨੀ ਦੇ ਜੰਗਲਾਂ 'ਚ ਹੁੰਦੀ ਹੈ, ਜੋ ਆਕਾਰ 'ਚ ਵੱਡੀ ਅਤੇ ਭਾਰੀ ਹੋਣ ਕਾਰਨ ਉਡ ਨਹੀਂ ਸਕਦੀ। |
ਫਲੋਰਿਡਾ ਦੇ ਅਲਾਚੁਆ ਕਾਊਂਟੀ ਚ ਫਾਇਰ ਰੈਸਕਿਊ ਡਿਪਾਰਟਮੈਂਟ ਦੇ ਹੈੱਡ ਗਨੇਸਵਿਲੇ ਮੁਤਾਬਕ ਇਹ ਘਟਨਾ ਉਦੋਂ ਹੋਈ, ਜਦੋਂ ਕੈਸ਼ਵਰੀਦਾ ਮਾਲਕ(ਜਿਸ ਦਾ ਨਾਂ ਜ਼ਾਹਿਰ ਨਹੀਂ ਕੀਤਾ ਗਿਆ ਹੈ। ਚਿੜੀਆਂ ਨੂੰ ਬੀਡਿੰਗ ਲਈ ਲਿਜਾ ਰਿਹਾ ਸੀ।ਡਿਪਟੀ ਚੀਫ ਜੈਵ ਟੇਲਰ ਨੇ ਇਸ ਨੂੰ ਹਾਦਸਾ ਕਰਾਰ ਦਿੰਦਿਆਂ ਦੱਸਿਆ, “ਮੇਰੀ ਸਮਝ ਚ ਇਹ ਹਾਦਸਾ ਹੈ। ਦੇਖਭਾਲ ਕਰਨ ਵਾਲਾ ਸ਼ਖਸ
ਚਿੜੀਆਂ ਦੇ ਵਾੜੇ ਚ ਸੀ। ਕਿਸੇ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਗ ਗਿਆ। ਇਸੇ ਦੌਰਾਨ ਕੈਸੇਵਰੀ ਨੇ ਆਪਣੇ ਪੰਜਿਆਂ ਨਾਲ ਉਸ 'ਤੇ ਹਮਲਾ ਕਰ ਦਿੱਤਾ।
ਰਿਪੋਰਟ ਮੁਤਾਬਕ, ਕੈਸੋਵਰੀ ਨੇ ਪੰਜੇ ਨਾਲ ਆਪਣੇ ਮਾਲਕ ਦਾ ਢਿੱਡ ਚੀਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੈਰਾਂ 'ਚ ਅੰਦਰ ਵੱਲ ਚਾਕੂ ਵਰਗਾ ਪੰਜਾ ਹੁੰਦਾ ਹੈ। ਇਸ ਨਾਲ ਉਹ ਆਦਮੀਦਾਢਿੱਡਵੀਪਾੜ ਸਕਦੀ ਹੈ। ਅਜਿਹਾ ਹੋਣ 'ਤੇ ਵਿਅਕਤੀ ਦਾ ਬਚਣਾ ਮੁਸ਼ਕਲ ਹੈ। ਝਾੜੀਵਾਲੇ ਜੰਗਲਾਂ 'ਚ ਇਸ ਦੀ ਰਫਤਾਰ 39 ਕਿ ਮੀ. ਪ੍ਰਤੀ ਘੰਟਾ ਹੁੰਦੀ ਹੈ। ਕੈਸਿਵਰੀ ਦਾ ਕੱਦ 1.8 ਮੀਟਰ ਤਕ ਅਤੇ ਭਾਰ ਲਗਭਗ 80 ਕਿਲੋ ਜਾਂ ਉਸ ਤੋਂ ਵੱਧ ਹੋ ਸਕਦਾ ਹੈ। ਇਕ ਵਾਰ ਗੁੱਸੇ ਹੋ ਜਾਣ ਤੇ ਕੈਸਿਵਰੀ ਸਿੱਧਾ ਅਟੈਕ ਕਰਦੀ ਹੈ।ਇਹ ਆਪਣੇ ਦੁਸ਼ਮਣਨੂੰ ਪੰਜਿਆਂ ਨਾਲ ਜ਼ਖਮੀਕਰਦੀ ਹੈ, ਫਿਰ ਢਿੱਡ ਪਾੜ ਦਿੰਦੀ ਹੈ।


8. kahani - ਮੇਰੀ ਗੱਲ ਸੁਣ ਕੇ ਜਾਇਓ


ਧਰਤੀ, ਪਾਤਾਲ ਤੋ ਆਕਾਸ਼ ਗਾਹੁਣ ਵਾਲੇ ਐ ਪਿਆਰੇ ਇਨਸਾਨ ! ਅੱਜ ਮੈਂ ਤੁਹਾਨੂੰ ਮੁਖ਼ਾਤਿਬ ਹੋ ਰਿਹਾ ਹਾਂ। ਮੈਨੂੰ ਪਤਾ ਕਿ ਤੁਸੀਂ ਬਹੁਤ ਜ਼ਿਆਦਾ ਰੁੱਝੇ ਹੋਏ ਹੋ ਅਤੇ ਰੁਝੇਵਿਆਂ ਕਾਰਣ ਤੁਹਾਡੇ ਕੋਲ ਕਿਸੇ ਦੀਆਂ ਗੱਲਾਂ ਜਾਂ ਯੱਭਲੀਆਂ ਸੁਣਨ ਦਾ, ਕਿਸੇ ਨੂੰ ਆਪਣੀਆਂ ਗੱਲਾਂ ਜਾਂ ਯੱਭਲੀਆਂ ਸੁਣਾਉਣ ਦਾ ਬਹੁਤ ਘੱਟ ਵਕਤ ਹੁੰਦਾ ਹੈ। ਕਈ ਵਸਤਾਂ ਅਤੇ ਜ਼ਰੂਰੀ ਸੇਵਾਵਾਂ ਦੀ ਵਧੀ ਮਹਿੰਗਾਈ ਨੇ ਵੀ ਤੁਹਾਨੂੰ ' ਗਧੀ ਗੇੜ 'ਚ ਪਾਇਆ ਹੋਇਆ ਹੈ ।ਤਾਹੀਓ ਤੁਹਾਡੇ ਹੱਥੋਂ ਹੱਥ ’ਤੇ ਹੱਥ ਮਾਰ ਕੇ ਖੁਸ਼ ਹੋਣ ਦੇ, ਚੈਨ ਅਤੇ ਸਕੂਨ ਹਾਸਿਲ ਕਰਨ ਦੇ ਮੌਕੇ ਨਿਕਲਦੇ ਜਾ ਰਹੇ ਹਨ। ਤੁਸੀਂ ਅਕਸਰ ਖਿਝੇ ਖਿਝੇ ਰਹਿੰਦੇ ਹੋ। ਤਣਾਅਗਸਤਰਹਿੰਦੇ ਹੋ ਤੇ ਹੋਰਨਾਂ ਨੂੰ ਤਣਾਅ ਟਰਾਂਸਫਰ ਕਰਦੇ ਰਹਿੰਦੇ ਹੈ । ਮੈਂ ਤੁਹਾਡੇ ਕੋਲ-ਕੋਲ ਰਹਿਣ ਵਾਲਾ ਇਕ ਬਾਬਾ ਬੋਹੜ ਹਾਂ ! ਮੈਨੂੰ ਪਤਾ ਕਿ ਅੱਜਕੱਲ ਬਜ਼ੁਰਗਾਂ ਦੀਆਂ ਗੱਲਾਂ ਅਤੇ ਨਸੀਹਤਾਂ ਵੱਲ ਘੱਟ ਹੀ ਧਿਆਨ ਦਿੱਤਾ ਜਾਂਦਾ ਹੈ।
ਫਿਰ ਵੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਵਿਹਲ ਕੱਢ ਕੇ ਮੇਰੀਆਂ ਕੁਝ ਗੱਲਾਂ ਧਿਆਨ ਨਾਲ ਸੁਣ ਲਵੋ !ਓਨੇ ਹੀ ਧਿਆਨ ਨਾਲ ਜਿੰਨੇ ਧਿਆਨ ਨਾਲ ਤੁਸੀਂ ਟੀ.ਵੀ. ਚੈਨਲਜ਼ ਦੇ ਪ੍ਰੋਗਰਾਮ ਦੇਖਦੇ ਸੁਣਦੇ ਹੋ! ਤੁਹਾਡੇ 'ਚੋਂ ਕਈ ਲੋਕ ਕੰਪਿਉਟਰਸ, ਲੈਪਟਾਪ, ਟੈਬਲੇਟਸ ਆਦਿ ਉਪਰ ਚੈਟਿੰਗ ਅਤੇ ਚੀਟਿੰਗ ਕਰਨ 'ਚ ਕਾਫੀ ਵਕਤ ਖਰਚ ਕਰਦੇ ਹਨ । ਮੋਬਾਇਲ ਅਤੇ ਸਮਾਰਟ ਫੋਨਾਂ 'ਤੇ ਦੂਜਿਆਂ ਨਾਲ ਕੰਮ ਦੀਆਂ ਗੱਲਾਂ ਘੱਟ ਅਤੇ ਫਾਲਤੂ ਗੱਲਾਂ ਵੱਧ ਕਰਦੇ ਹਨ। ਸੋਸ਼ਲ ਸਾਈਟਸ ਤੇ ਬੜਾ ਕੁਝ ਐਸਾ- ਵੀਸਾ ਵੇਖਦੇ ਹਨ। ਅੱਜ ਮੈਂ ਤੁਹਾਡੇ ਨਾਲ ਨਾਲ ਕੰਮਦੀਆਂ ਕੁਝ ਗੱਲਾਂਕਰਨੀਆਂ ਚਾਹੁੰਦਾ ਹਾਂ । ਉਂਝ ਮੈਂ ਆਪਣੇ ਉੱਪਰ ਚਹਿਚਹਾਉਂਦੇ ਪੰਛੀਆਂ ਨਾਲ, ਮੇਰੀ ਲੰਮੀ ਲੰਮੀ ਦਾੜੀ ਫੜ ਕੇ ਝੂਟੇ ਲੈਂਦਿਆਂ ਬੱਚਿਆਂ ਨਾਲ ਆਪਣੇ ਸਾਥੀ ਬਾਕੀ ਰੁੱਖਾਂ ਅਤੇ ਬੂਟਿਆਂ ਨਾਲ ਗੱਲਾਂ ਕਰਦਾ ਹੀ ਰਹਿੰਦਾ ਹਾਂ
ਉਨ੍ਹਾਂ ਦੀਆਂ ਗੱਲਾਂ ਸੁਣ ਵੀ ਲੈਂਦਾ ਹਾਂ। ਅਸੀਂ ਰੁੱਖ ਬੂਟੇ ਅਤੇ ਪਸ਼ੂਪੰਛੀ ਆਪਣਾ ਜ਼ਿਆਦਾ ਵਕਤ ਹੱਸ ਕੇ ਤਣਾਅ-ਰਹਿਤ ਹੋ ਕੇ ਰਹਿੰਦੇ ਹਾਂ । ਪਰ ਅਸੀਂ ਸਾਰੇ ਲੋਭੀ ਲਾਲਚੀ ਮਨੁੱਖਾਂ ਤੋਂ ਬਹੁਤ ਡਰਨ ਲੱਗ ਪਏ ਹਾਂ। ਕਿਉਂਕਿ ਅਜਿਹੇ ਖੁਦਗਰਜ਼ ਮਨੁੱਖ ਸਾਡੇ ਨਾਲ ਦੋਸਤਾਨਾ ਰਿਸ਼ਤਾ ਘੱਟ ਰੱਖਦੇ ਹਨ । ਬੇਗਾਨਗੀ ਅਤੇ ਦੁਸ਼ਮਣੀ ਵਾਲਾ ਵੱਧ ਰੱਖਦੇ ਹਨ। ਉਹ ਸਾਰੇ ਸਹਿ ਹੋਂਦ ਵਾਲਾ ਕੁਦਰਤੀ ਸਿਧਾਂਤ ਭੁੱਲਦੇ ਜਾ ਰਹੇ ਹਨ। ਇਸ ਕੁਦਰਤੀ ਸਿਧਾਂਤ ਤੋਂ ਬਿਨਾਂ ਸਾਰਾ ਹੀ ਜੀਵਨ ਚੱਕਰ
ਚੱਕਰਾਂ 'ਚ ਪੈ ਜਾਵੇਗਾ। ਘੁੰਮਣ ਘੇਰੀਆਂ ਚ ਫਸ ਜਾਵੇਗਾ। | ਮੈਂ ਇਕ ਬਾਬਾ ਬੋਹੜ ਦੁਖੀ ਮਨ ਨਾਲ ਬਿਆਨ ਕਰਦਾ ਹਾਂ ਕਿ ਲੋਭੀ ਤੇ ਲਾਲਚੀ ਵਿਅਕਤੀਆਂ ਨੇ ਮੇਰੇ ਟੱਬਰ ਦੇ ਜੀਆਂ ਭਾਵਬੋਹੜਾਂ , ਪਿੱਪਲਾਂ ਸਮੇਤ ਹੋਰ ਅਣਗਿਣਤ ਰੁੱਖ ਬੂਟੇ ਵੱਢ ਸੁੱਟੇ ਬੂਟੇ ਤੇਦਰੱਖਤ ਘੱਟਦੇ ਜਾਣ ਨਾਲ ਹਵਾ ਦੀ ਅਲੂਦਗੀ ਵਧਦੀ ਜਾ ਰਹੀ ਹੈ। ਆਲਮੀ ਤਪਸ਼ ਵਧਦੀ ਜਾ ਰਹੀ ਹੈ । ਨਤੀਜਤਨ ਚੌਗਿਰਦੇ ਦਾ ਭੱਠਾ ਬੈਠਦਾ ਜਾ ਰਿਹਾ ਹੈ । ਜਿੱਥੇ ਜ਼ਿਆਦਾ ਜ਼ਰੂਰਤ ਹੈ , ਉੱਥੇ ਘੱਟ ਮੀਂਹ ਪੈ ਰਿਹਾ ਹੈ । ਬੇਮੌਸਮਾਂ ਮੀਂਹ ਵਰੁ ਜਾਂਦਾ ਹੈ । ਕਈ ਇਲਾਕਿਆਂਚ ਹੜ੍ਹ ਆ ਕੇ ਲੋਕਾਂ ਦੇਹਾੜੇਕਢਵਾਦਿੰਦੇਨੇ ਵਾਤਾਵਰਣ 'ਚਆਈਆਂਅਣਸੁਖਾਵੀਆਂ ਤਬਦੀਲੀਆਂ ਕਾਰਣ ਧਰਤੀ ਦਾ ਔਸਤਨ ਤਾਪਮਾਨ ਹਰ ਵਰੇ ਵੱਧ ਕੇ ਸਭ ਲਈ ਮੁਸ਼ਕਿਲਾਂ ਵਧਾ ਰਿਹਾ ਹੈ।

ਸਭ ਕੁਝ ਗੜਬੜ ਗੜਬੜ ਹੋ ਰਿਹਾ ਹੈ । ਗਰਮੀ ਦੀ ਰੁੱਤ ਚ ਪਾਰਾ ਕਈ ਦਰਜੇ ਉਤਾਂਹ ਚੜ੍ਹ ਜਾਂਦਾ ਹੈ ਅਤੇ ਸਰਦੀ ਦੀ ਰੁੱਤ ਵਿੱਚ ਕਈ ਦਰਜੇ ਹੇਠਾਂ ਡਿੱਗ ਪੈਂਦਾ ਹੈ। ਸਮੁੰਦਰ 1 ਵਿਚਲੇ ਪਾਣੀ ਦਾ ਪੱਧਰ ਹੋਰ ਉੱਚਾ ਹੋਈ ਜਾ ਰਿਹਾ ਹੈ। ਬਰਫ਼ ਦੇ ਵੱਡੇ - ਵੱਡੇ ਤੋਦੇ (ਗਲੇਸ਼ੀਅਰ ) ਤੇਜ਼ੀ ਨਾਲ ਪਿਘਲ ਰਹੇ ਹਨ। ਤੁਹਾਡੇ ਹੱਸਦੇ ਵੱਸਦੇ ਕਈ ਸ਼ਹਿਰਾਂ ਅਤੇ ਕਸਬਿਆਂ ਨੂੰ ਸਮੁੰਦਰ ਦੇ ਪਾਣੀ 'ਚ ਡੁੱਬ ਜਾਣ ਦਾ ਖਤਰਾ ਪੈਦਾ ਹੋ ਚੁੱਕਾਹੈ। ਲਾਪ੍ਰਵਾਹ ਅਤੇ ਲਾਲਚੀ ਲੋਕਾਂ ਨੇ ਬਾਕੀ ਸਭ ਲੋਕਾਂ ਦੀ ਹਾਲਤ ਹਮ ਤੋਂ ਡੁਬੋਂਗੇ ਸਨਮ, ਆਪ ਕੋ ਭੀ ਲੈ ਡੁੱਬੇਗੋ ਸਨਮ ਵਾਲੀ ਕਰ ਦੇਣੀ ਹੈ।
ਹਾਂ, ਮੈਂ ਬਾਬਾ ਬੋਹੜ ਹੀ ਬੋਲ ਰਿਹਾ ਹਾਂ। ਬਿੱਲੇ ਅਤੇ ਬਤੌਰਿਆਂ ਵਾਂਗ ਆਸਪਾਸ ਕਿੱਧਰ ਝਾਕੀ ਜਾਂਦੇ ਹੋ। ਹੋਰ ਅਗਾਂਹ ਸੁਣੋ ! ਨਾ ਹਵਾ ਸ਼ੁੱਧ ਰਹੀ, ਨਾ ਪਾਣੀ ਪੀਣਯੋਗ ਰਿਹਾ ਅਤੇ ਮਿੱਟੀ ਵੀ ਸ਼ੁੱਧ ਨਾ ਰਹੀ। ਫਿਰ ਦੱਸੋ, ਖਾਣ-ਪੀਣ ਵਾਲੀਆਂ ਚੀਜ਼ਾਂ ਕਿਵੇਂ ਮਿਆਰੀ ਅਤੇ ਸ਼ੁੱਧ ਰਹਿ ਸਕਦੀਆਂ ਹਨ ? ਰਹਿੰਦੀ-ਖੂੰਹਦੀ ਕਸਰ ਮਿਲਾਵਟਖੋਰ ਪੂਰੀ ਕਰ ਦਿੰਦੇ ਨੇ। ਇਹ ਪੂਰੇ ਹਰਾਮਖੋਰ ਹੁੰਦੇ ਨੇ। ਘਟੀਆ ਤੇ ਅਸ਼ੁੱਧ ਚੀਜ਼ਾਂ ਖਾਪੀ ਕੇ ਸਿਹਤ ਵੀ ਖਰਾਬ ਰਹਿੰਦੀ ਏ ਅਤੇ ਮੱਤ, ਬੁੱਧ-ਵਿਵੇਕ ਵੀ ਮਲੀਨ ਹੋ ਜਾਂਦੀਏ ਮਲੀਨ ਮਾਨਸਿਕਤਾਭਾਵ ਵਿਗੜੇ ਹੋਏ ਦਿਮਾਗਾਂ ਵਾਲਿਆਂ ਨੇ ਪੂਰਾ ਜੈਵਿਕ ਚੱਕਰ ਅਤੇ ਕੁਦਰਤੀ ਸਾਵਾਂਪਨਹੀ ਵਿਗਾੜ ਕੇ ਰੱਖ ਦਿੱਤਾ ਹੈ।
ਐ ਪਿਆਰੇ ਤੇ ਸਤਿਕਾਰੇ ਸੱਜਣੋਂ! ਮੇਰੀਆਂ ਕੰਮ ਦੀਆਂ ਅਤੇ ਚੰਗੀਆਂ ਗੱਲਾਂ ਨੂੰ ਆਪੋ-ਆਪਣੇ ਦਿਮਾਗਾਂ ਵਿਚ ‘ਸਟੋਰ’, ‘ਫੀਡ ਜਾਂ “ਸੇਵ ਕਰ ਲਵੋ। ਵਾਤਾਵਰਣ ਦੀ ਸਾਂਭ-ਸੰਭਾਲ ਤੇ ਸਹਿਹੋਂਦ ਵਾਲੇ ਸਿਧਾਂਤ ਵੱਲ ਉਚੇਚਾ ਧਿਆਨ ਦਿਓ। ਪੰਛੀਆਂ, ਜੰਗਲੀ ਜਾਨਵਰਾਂ ਤੇ ਹੋਰ ਜੀਵ-ਜੰਤੂਆਂ ਨੂੰ ਬਚਾਓ! ਵੱਧ ਤੋਂ ਵੱਧ ਬੂਟੇ ਲਗਾਓ। ਰੁੱਖ ਬਚਾਓ। ਪੁੰਨ ਕਮਾਓ! ਕਿਸੇ ਸਾਧੂ ਦਾ ਕਿਹਾ, “ਵਣ ਬਚਣਗੇ ਤਾਂ ਸਭਜਨ ਬਚਣਗੇ ਯਾਦ ਰੱਖੋ ....ਅਤੇ ਮੇਰੀਆਂ ਗੱਲਾਂ ਵੀ। ਆਪਣੀ ਵਧਦੀ ਆਬਾਦੀ ਉਤੇ ਕਾਬੂ ਪਾ ਕੇ ਬੁਟਿਆਂ ਅਤੇ ਰੁੱਖਾਂ ਦੀ ਆਬਾਦੀ ਵਧਾਓ।ਇਕ ਰੁੱਖ, ਦਿੰਦਾ ਕਈ ਸੁੱਖ | ਚੌਗਿਰਦੇ ਦੀ ਸੰਭਾਲ ਪ੍ਰਤੀ ਤੁਹਾਨੂੰ ਸਭ ਮਨੁੱਖਾਂ ਨੂੰ ਜਾਗਰੂਕ ਕਰਨ ਲਈ ਤੁਹਾਡੇ ਲੋਕਾਂ ਦੇਹੀਕੁਝ ਸੰਗਠਨਾਂਅਤੇਵਿਅਕਤੀਆਂ ਵਲੋਂ ਅਣਥੱਕ ਯਤਨ ਕੀਤੇ ਜਾਂਦੇ ਹਨ। ਇਨ੍ਹਾਂ ਯਤਨਾਂ ਦਾ ਮੁੱਖ ਮੰਤਵ ਧਰਤੀ, ਪਾਤਾਲ ਤੇ ਅੰਬਰ ਦੀ ਹਿਫਾਜ਼ਤ ਲਈ ਲੋੜੀਂਦੇ ਕਦਮ ਚੁੱਕਣ ਲਈ ਤੁਹਾਨੂੰ ਸਭ ਲੋਕਾਂ ਨੂੰ ਪ੍ਰੇਰਿਤ ਤੇ ਉਤਸ਼ਾਹਿਤ ਕਰਨਾ ਹੁੰਦਾ ਹੈ । ਐਪਰ ਕਈ ਢੀਠ ਲੋਕਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਉਹ ਕੁਦਰਤ ਅਤੇ ਵਾਤਾਵਰਣ ਨਾਲ ਮਨਮਰਜ਼ੀਵਾਲਾ, ਮੁੜ੍ਹਮੱਤ ਵਾਲਾ ਵਿਹਾਰ ਕਰਦੇ ਹਨ। ਛੇੜਛਾੜ ਕਰਦੇ ਹਨ। ਕਿਸੇ ਵੀ ਕਿਸਮ ਦੀ ਛੇੜਛਾੜ ਦਾ ਨਤੀਜਾ ਚੰਗਾ ਨਹੀਂ ਹੁੰਦਾ।
ਖੁਦ ਤਾਂ ਬੜੇ ਸਾਫ-ਸੁਥਰੇ, ਟਿਪ-ਟਾਪ, ਲਿਸ਼ਕ-ਪੁਸ਼ਕ ਕੇ ਰਹਿੰਦੇ ਹੋ। ਆਪਣੇ ਘਰ-ਬਾਰ ਵੀ ਐਨ ਚੰਗੀ ਤਰ੍ਹਾਂ ਵਿਚ ਰੱਖਦੇ ਹੋ। ਆਪਣਾ ਗਲੀ-ਗੁਆਂਢਭਾਵਸਾਰਾ ਆਲਾ-ਦੁਆਲਾਵੀਟਿਚਨ-ਵਿਚਰੱਖਿਆ ਕਰੋ। ਐ ਮੇਰੇ ਸੁਨੇਹੀਓ! ਮੇਰੀਆਂ ਗੱਲਾਂ ਨੂੰ ਸੁਨੇਹਿਆਂ ਦੇ ਰੂਪ ਵਿਚ ਦੂਰ-ਦੂਰ ਤੱਕ ਪਹੁੰਚਾਓ ! ਜਿਵੇਂ ਅੱਜ ਸਬੱਬ ਨਾਲ ਮੇਰੇ ਕੋਲ ਸੱਥ ਦੇ ਰੂਪ 'ਚ ਜੁੜ ਬੈਠੇ ਹੋ, ਇਵੇਂ ਹੀ ਪ੍ਰੇਮ-ਪਿਆਰ ਨਾਲ ਤੁਸੀਂ ਜੁੜ-ਬੈਠਿਆ ਕਰੋ।ਆਪਸ 'ਚ ਜੁੱਤਮ-ਜੁੱਤੀ, ਗੁੱਤਮ- ਹੋਣਾਛੱਡੋ।ਅੱਜਤੁਹਾਡੀ ਜੜ-ਬੈਠੀ ਸੱਥ ਦਾ ਮੈਂ ਲਾਭ ਅਤੇ ਅਨੰਦ ਲਿਆ ਹੈ। ਯਾਰੋ ! ਬੋਹੜਾਂ ਥੱਲੇ ਜੁੜਦੀਆਂ ਸੱਥਾਂਵਿਧਾਨਸਭਾਵਾਂਜਾਂ ਸੰਸਦਤੋਂ ਘੱਟ ਨਹੀਂ ਹੁੰਦੀਆਂ। ਇਨ੍ਹਾਂਵਿਚ ਬੈਠਣ ਲਈ ਲੱਖਾਂ-ਕਰੋੜਾਂ ਰੁਪਇਆਂਵਾਲੀ ਕੋਈ ਮਹਿੰਗੀ ਚੋਣ ਜਿੱਤਣ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣੀ ਕਬੀਲਦਾਰੀ, ਇਲਾਕਾਈ, ਸੂਬਾਈ, ਕੌਮੀ ਅਤੇ ਕੌਮਾਂਤਰੀ ਰਾਜਨੀਤੀ ਦੀਆਂ ਗੱਲਾਂ ਹੀ ਕਰਦੇ ਰਿਹਾ ਕਰੋ | ਬੁਟਿਆਂ, ਰੁੱਖਾਂ, ਪੰਛੀਆਂ, ਪਸ਼ੂਆਂ ਨੂੰ ਆਪਣੇ ਪਰਿਵਾਰਕ ਜੀਆਂ ਵਾਂਗ ਹੀ ਸਮਝਿਆ ਕਰੋ । ਕੁਦਰਤ ਅੱਗੇ ਦੁਆ ਕਰਦਾ ਹਾਂ ਕਿ ਉਹ ਤੁਹਾਨੂੰ ਸਭ ਨੂੰ ਚੌਗਿਰਦੇ ਨੂੰ ਸਾਫ-ਸੁਥਰਾ ਰੱਖਣ ਦੀ ਅਤੇ ਜੰਗਲ-ਬੇਲਿਆਂ ਨੂੰ ਬਚਾਉਣ ਦੀ ਸੁਮੱਤ ਬਖਸ਼ੇ।


_______________________________________________________________

ਤਾਈ ਆਸੋ
ਮੈਂ ਹੈਦਰਾਬਾਦ ਵਿਖੇ ਤੋਪਖਾਨਾ ਰੈਜਮੈਂਟ ਦੀ ਮੁੱਢਲੀ ਸਿਖਲਾਈ ਪ੍ਰਾਪਤ ਕਰਨ ਉਪਰੰਤ ਮੁਲਕ ਦੀ ਰਾਖੀ ਦੀ ਕਸਮ ਖਾ ਕੇ ਆਪਣੀ ਨਵੀਂ ਯੂਨਿਟ 'ਚ ਪਹੁੰਚ ਕੇ ਆਪਣਾ ਨਵਾਂ ਪਤਾ ਲਿਖ ਕੇ ਘਰ ਚਿੱਠੀ ਪਾ ਦਿੱਤੀ ਕਿ ਹੁਣ ਮੈਨੂੰ ਇਸ ਪਤੇ 'ਤੇ ਚਿੱਠੀ ਪੱਤਰ ਪਾਇਆ ਜਾਵੇ। ਠੀਕ ਦਸ ਦਿਨਾਂ ਬਾਅਦ ਮੈਨੂੰ ਘਰੋਂ ਆਈ ਰਾਜ਼ੀ-ਖੁਸ਼ੀ ਦੀ ਚਿੱਠੀ ਮਿਲ ਗਈ ਸੀ।
ਮੇਰੀ ਡਿਉਟੀ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਸੀ। ਬੇਸ਼ੱਕ 1971 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਦੋਵਾਂ ਮੁਲਕਾਂ ਚ ਸਮਝੌਤਾ ਹੋ ਚੁੱਕਾ ਸੀ ਪਰ ਸੀਜ਼ ਫਾਇਰ ਦੀ ਉਲੰਘਣਾ ਅਕਸਰ ਹੁੰਦੀ ਹੀ ਰਹਿੰਦੀ ਸੀ। ਗੁਆਂਢੀ ਮੁਲਕ ਬੁਰੀ ਤਰ੍ਹਾਂ ਹਾਰਨ ਦੇ ਬਾਵਜੂਦ ਚੂੰਢੀਆਂ ਵੱਢਣ ਨਾ ਹਟਦਾ। ਸਾਨੂੰ ਵੀ ਸਾਡੇ ਸੀਨੀਅਰ ਦਾ ਹੁਕਮ ਸੀ ਕਿ ਇਕ ਦੇ ਜੁਆਬ ਚ ਪੰਜ ਫਾਇਰ ਕੀਤੇ ਜਾਣ। ਬੇਸ਼ੱਕ ਦੋਵੇਂ ਧਿਰਾਂ ਹੀ ਛੋਟੇ ਹਥਿਆਰਾਂ ਦੀ ਮਾਰ ਤੋਂ ਦੂਰ-ਦੁਰ ਹੀ ਬੈਠੀਆਂ ਸਨ, ਫਿਰ ਵੀ ਗੋਲੀਆਂ ਦਾ ਆਦਾਨ-ਪ੍ਰਦਾਨ ਹੋਣਾ ਆਪਣੇ-ਆਪਣੇ ਮੋਰਚਿਆਂ 'ਚ ਡਟੇ ਹੋਣ ਦਾ ਸੰਕੇਤ ਦਿੰਦਾ ਸੀ।
ਸਾਡਾ ਮੋਰਚਾ ਪੁੰਛ ਸ਼ਹਿਰ ਤੋਂ ਉੱਤਰ ਦਿਸ਼ਾ ਵੱਲ ਉੱਚੀ ਪਹਾੜੀ ਦੇ ਸਿਖਰ ਤੇ ਸੀ, ਜਿਥੋਂ ਗੁਆਂਢੀ ਮੁਲਕ ਦੀ ਹੱਦ ਦੂਰ ਤਕ ਦਿਸਦੀ ਸੀ। ਸਰਹੱਦ ਦੇ ਦਰਮਿਆਨ ਉੱਚੇ ਪਹਾੜਾਂ 'ਚੋਂ ਉਤਰਦਾ ਰਿਆਨੁਮਾ ਫੈਲਿਆ ਪੱਥਰਾਂ ਨਾਲ ਭਰਿਆ ਸੁੱਕਾ ਨਾਲਾ ਲੱਭਦਾ ਸੀ, ਜਿਸ 'ਚ ਬਰਸਾਤਾਂ ਤੋਂ ਬਾਅਦ ਪਿਘਲ ਕੇ ਵਹਿੰਦੀ ਬਰਫ ਦਾ ਪਾਣੀ ਕਿਤੇ-ਕਿਤੇ ਮੋਟੀ ਲੀਕ ਵਾਂਗ ਦਿਖਾਈ ਦੇਂਦਾ। ਸਾਡੇ ਕਮਾਂਡਰ ਲੜਾਈ ਦੇ ਮੁਤੱਲਕ ਕਲਾਸਾਂ ਲਾ ਕੇ ਲੈਕਚਰ ਦਿੰਦੇ ਰਹਿੰਦੇ ਸਨ। ਵਾਰੀ ਸਿਰ ਛੁੱਟੀਆਂ ਵੀ ਮਿਲ ਰਹੀਆਂ ਸਨ। ਕੁਲ ਮਿਲਾ ਕੇ ਸ਼ਾਂਤੀਹੀ ਸੀ।ਉਦੋਂ ਵਿਹਲੇ ਵੇਲੇ ਫੌਜੀਆਂ ਨੂੰ ਸਭ ਤੋਂ ਜ਼ਰੂਰੀ ਕੰਮ ਘਰ ਚਿੱਠੀਆਂ ਲਿਖਣਾ ਹੀ ਹੁੰਦਾ। ਹੁਣ ਵਾਂਗ ਹਰੇਕ ਦੇ ਹੱਥ 'ਚ ਮੋਬਾਇਲ ਫੋਨ ਨਹੀਂ ਸੀ। ਘਰ ਦੀ ਖਬਰ-ਸੁਰਤ ਘੱਟੋਘੱਟ ਪੰਦਰਾਂ-ਵੀਹ ਦਿਨਾਂ ਬਾਅਦ ਹੀ ਮਿਲਦੀ ਸੀ। ਫੌਜੀ ਨੂੰ ਜਲਦੀ ਘਰ ਆਉਣ ਲਈ ਡਾਕਖਾਨੇ 'ਚ ਤਾਰ ਦੀ ਸਹੂਲਤ ਜ਼ਰੂਰ ਸੀ। ਕਿਸੇ ਫੌਜੀ ਦੀ ਤਾਰ ਆਉਣਾ ਘਰ 'ਚ ਕਿਸੇ ਘਟਨਾਦਾਸੰਕੇਤ ਹੁੰਦੀ ਪਰ ਤਾਰ ਵੀ ਮੋਰਚਿਆਂ 'ਤੇ ਤੀਜੇਚੌਥੇ ਦਿਨ ਹੀ ਪਹੁੰਚਦੀ ਸੀ। ਅਸੀਂ ਕਮਾਂਡਰ ਕੋਲੋਂ ਮਿਲੇ ਲਾਲ ਜਾਂ ਹਰੇ ਰੰਗ ਦੇ ਲਿਫਾਫਿਆਂ ਤੋਂ ਇਲਾਵਾ ਡਾਕਖਾਨੇ ਦੀ ਚਿੱਠੀ ਇਸਤੇਮਾਲ ਨਹੀਂ ਕਰ ਸਕਦੇ ਸੀ। ਚਿੱਠੀ ਲਿਖ ਕੇ ਖੁੱਲ੍ਹੀ ਹੀ ਦੇਣੀ ਪੈਂਦੀ ਸੀ, ਜੋ ਸੁਬੇਦਾਰ ਸਾਹਿਬ ਪੜ੍ਹ ਕੇ ਆਪਣੇ ਦਸਤਖਤ ਕਰਕੇ ਫੌਜੀ ਡਾਕਖਾਨੇ ਭੇਜਦਾ ਸੀ । ਮੇਰੇ ਵਲੋਂ ਰਾਜ਼ੀ-ਬਾਜ਼ੀ ਦੀ ਚਿੱਠੀ ਲਿਖਣ ਤੋਂ ਬਾਅਦ ਬੀਬੀ ਵਲੋਂ ਪਾਈ ਤਾਰਚਾਰ ਦਿਨਾਂ ਬਾਅਦ ਮਿਲੀ ਸੀ“ਤੇਰੀਤਾਈਆਸੋ ਤੁਰਗਈ, ਜਲਦੀ ਆ।” ਤਾਰ ਦੇ ਇਕ ਵਾਕ ਨਾਲ ਮੈਨੂੰ ਬਿਜਲੀ ਦੇ ਕਰੰਟ ਵਰਗਾ ਝਟਕਾ ਲੱਗਾ। ਮੈਂ ਤਾਰ 'ਚ ਲਿਖਿਆ ਵਾਕ ਫਿਰ ਦੁਬਾਰਾ ਪੜ੍ਹਿਆ ਜਿਵੇਂ ਗਲਤ ਹੋਵੇ ਪਰ ਉਹ ਸੱਚ ਸੀ। ਪਹਿਲਾਂ ਚਿੱਠੀ ਚ ਸਾਰੇ ਮਜ਼ਮੂਨ ਤੋਂ ਬਾਅਦ ਮੇਰੇ ਅਤੇ ਤੇਰੇ ਭਾਅ (ਬਾਪ) ਵਲੋਂ ਪਿਆਰ ਅਤੇ ਤੇਰੀ ਤਾਈ ਆਸੋ ਵਲੋਂ ਪਿਆਰ ਲਿਖਿਆ ਹੁੰਦਾ ਸੀ। ਮੈਨੂੰ ਮਹਿਸੂਸ ਹੋਇਆ ਕਿ ਇਸ ਤੋਂ ਬਾਅਦ ਕਿਸੇ ਚਿੱਠੀ 'ਚ ਤਾਈ ਆਸੋ ਦਾ ਜ਼ਿਕਰ ਨਹੀਂ ਹੋਣਾ।
ਤਾਈ ਆਸੇ ਰਿਸ਼ਤੇ ਵਜੋਂਅਸਲ ਚ ਮੇਰੀਤਾਈ ਨਹੀਂ ਦਾਦੀਲੱਗਦੀ ਸੀ। ਸਾਡਾ ਪਰਿਵਾਰ ਹੀ ਨਹੀਂ ਸਾਰਾ ਮੁਹੱਲਾ ਤੇ ਸਕਾ ਸ਼ਰੀਕਾ ਵੀ ਉਸ ਨੂੰ ਤਾਈ ਇਸ ਲਈ ਆਖਦਾ ਸੀ ਕਿ ਬੀਬੀ ਦੇ ਦੱਸਣ ਅਨੁਸਾਰ , ਮੇਰੇ ਦਾਦੇ ਦਾ ਵਿਆਹ ਪਹਿਲਾਂ ਹੋ ਗਿਆ ਸੀਤੇ ਵੱਡਾ ਭਰਾ ਰਹਿ ਗਿਆ ਸੀ। ਵੈਸੇ ਵੀ ਉਨ੍ਹਾਂ ਵੇਲਿਆਂ 'ਚ ਤਿੰਨ-ਚਾਰ ਭਰਾਵਾਂ 'ਚੋਂ ਇਕ ਦਾ ਵਿਆਹ ਹੋਣਾ ਹੀ ਗਨੀਮਤ ਸਮਝ ਲਿਆ ਜਾਂਦਾ ਸੀ। ਵੱਡੇ-ਛੋਟੇ ਦੀ ਵਿਚਾਰ ਨਹੀਂ ਕੀਤੀ ਜਾਂਦੀ ਸੀ। ਕਿਉਂਕਿ ਕੁੜੀਆਂ ਦੀ ਘਾਟ ਕਰਕੇ ਕਈ ਥਾਈਂ ਵੱਟੇ ਦੇ ਰਿਸ਼ਤੇ ਹੁੰਦੇ ਸਨ, ਭਾਵ ਕੁੜੀ ਦਿਓ ਅਤੇ ਕੁੜੀ ਲੈ ਜਾਓ। ਜਿਸ ਘਰ 'ਚ ਕੁੜੀ ਨਾ ਹੁੰਦੀ ਉਸ ਘਰ ਚ ਮੁਸ਼ਕਿਲ ਨਾਲ ਇਕ ਅੱਧਾ ਹੀ ਵਿਆਹਿਆ ਜਾਂਦਾ ਸੀ। ਮੇਰੇ ਦਾਦੇ ਦੇ ਵੱਡੇ ਭਰਾ ਨੇ ਵਿਆਹ ਦਾ ਵਿਰੋਧ ਤਾਂ ਨਾ ਕੀਤਾ ਪਰ ਸ਼ਾਇਦ ਆਪਣਾ ਘਰ ਨਾ ਵੱਸਣ ਕਰਕੇ ਚੁੱਪ ਕੀਤਾ ਹੀ ਘਰੋਂ ਤੁਰ ਗਿਆ। ਪਹਿਲਾਂ ਤਾਂ ਕਾਫੀ ਸਮਾਂ ਤਾਏ ਦੀ ਕੋਈ ਉੱਘਸੁੱਗ ਨਾ ਮਿਲਣ ਕਰਕੇ ਉਸਨੂੰ ਮਰ ਗਿਆ ਹੀ ਸਮਝ ਲਿਆ ਗਿਆ ਸੀ ਪਰ ਅਚਾਨਕ ਕਿਸੇ ਛਲੇਡੇਵਾਂਗ ਪ੍ਰਗਟ ਹੋਣ 'ਤੇ ਪਤਾ ਲੱਗਾ ਕਿ ਤਾਇਆ ਜਿਉਂਦਾ ਹੈ। ਕੁਝ ਦਿਨ ਫੌਜੀਆਂ ਵਾਂਗ ਪਿੰਡ ਰਹਿ ਕੇ ਤਾਇਆ ਫਿਰ ਜਿਥੋਂ ਆਇਆ ਸੀ ਉੱਥੇ ਹੀ ਵਾਪਸ ਮੁੜ ਗਿਆ। ਇਸ ਸਮੇਂ ਤਕ ਮੇਰੇ ਦਾਦੇ ਦੇ ਘਰ ਕੋਈ ਔਲਾਦ ਨਹੀਂ ਹੋਈ ਸੀ।ਤਾਇਆ ਭਾਰਤ ਦੇ ਪੂਰਬੀ ਹਿੱਸੇ ਚ ਕਿਸੇ ਥਾਂ ਕੋਲੋਂ ਦੀ ਖਾਣ ਚ ਕੰਮ ਕਰਦਾ ਸੀ। ਉਦੋਂ ਪੰਜਾਬ ਬਾਹਰ ਗਏ ਨੂੰ ਕਾਲੀ ਮਿੱਟੀ ਗਿਆ ਕਹਿ ਦਿੰਦੇ ਹੁੰਦੇ ਸਨ। ਉੱਧਰ ਗਏ ਬਹੁਤੇ ਉਧਰੋਂ ਹੀ ਕੋਈ ਔਰਤ ਲੈ ਆਉਂਦੇ ਸਨ, ਜਿਸ ਨੂੰ ਲੋਕ ਪੂਰਬਣ ਜਾਂ ਕੁਦੇਸਣ ਆਖਦੇ ਸਨ।
ਮੇਰੇ ਦਾਦੇ ਕਿਆਂ ਦੀ ਜ਼ਮੀਨ ਕਾਫੀ ਖੁੱਲ੍ਹੀ ਸੀ ਪਰ ਬਹੁਤੀ ਪਸ਼ੂਆਂ ਦੀ ਚਰਾਂਦ ਹੀ ਸੀ। ਬਹੁਤੀ ਖੇਤੀ ਬਰਸਾਤਾਂ 'ਤੇ ਨਿਰਭਰ ਹੋਣ ਕਰਕੇ ਜਿਸ ਘਰ 'ਚ ਚੇਤ ਮਹੀਨੇ ਰੋਟੀ ਪੱਕਦੀ ਉਹ ਘਰ ਸਹਿੰਦੇ ਘਰਾਂ 'ਚ ਗਿਣਿਆ ਜਾਂਦਾ ਸੀ। ਮੇਰੇ ਭਾਅ ਦਾ ਤਾਇਆ ਕਾਲੀ ਮਿੱਟੀ ਦੀ ਖਾਣ 'ਚ ਕੰਮ ਕਰਦੀ ਕੋਲੇ ਵਰਗੀ ਤਾਈ ਨਾਲ ਵਿਆਹ ਕਰਵਾ ਕੇ ਆਪਣਾ ਜ਼ਮੀਨੀ ਹਿੱਸਾ ਸਾਂਭਣ ਲਈ ਘਰ ਆ ਗਿਆ। ਭਾਅ ਨੇ ਦੱਸਿਆ ਸੀ ਕਿ ਸਾਡੀ ਬੇਬੇ ਦੱਸਦੀ ਹੁੰਦੀ ਸੀ ਕਿ ਜਦੋਂ ਤਾਈ ਆਈ ਸੀ ਉਦੋਂ ਤਾਏ ਨਾਲੋਂ ਤਾਂ ਬਹੁਤ ਛੋਟੀ ਸੀ, ਮੇਰੇ ਨਾਲੋਂ ਵੀ ਉਮਰ ਘੱਟ ਸੀ। ਉਸਦੀ ਬੋਲੀ ਤਾਏ ਬਾਬੇ ਤੋਂ ਬਿਨਾਂ ਕਿਸੇ ਨੂੰ ਵੀ ਕੁਝ ਸਮਝ ਨਾ ਪੈਂਦੀ। ਤਾਏ ਨੇ ਆਪਣਾ ਬੁਟਾ ਲਾਉਣ ਦੀ ਆਸ ਤੇ ਸ਼ਾਇਦ ਤਾਈ ਦਾ ਨਾਮਕਰਨ ਆਸ ਕੌਰ ਕਰਕੇ ਕੀਤਾ ਹੋਉ । ਗਲੀ ਦੀਆਂ ਸਾਰੀਆਂ ਤਾਈਆਂਚਾਚੀਆਂ ਤੋਂ ਉਹ ਬੇਸ਼ੱਕ ਉਮਰੋਂ ਛੋਟੀ ਸੀ ਪਰ ਤਾਏ ਦੇ ਵੱਡਾ ਹੋਣ ਕਰਕੇ ਰਿਸ਼ਤੇ ਵਜੋਂ ਵੀ ਤੇ ਮਖੌਲ ਵਜੋਂ ਵੀ ਉਸ ਨੂੰ ਹਰੇਕ ਈ ਤਾਈ ਆਸੇ ਕਰਕੇ ਬੁਲਾਉਣ ਲੱਗ ਪਿਆ। ਤਾਏ ਨੇ ਕਾਲੀ ਮਿੱਟੀ ਦੀ ਕਮਾਈ ਨਾਲ ਇਕ ਪਾਸੇ ਕੱਚੀਆਂ ਇੱਟਾਂ ਦਾ ਕਮਰਾ ਵੀ ਬਣਾ ਲਿਆ ਤੇ ਤਾਈ ਦੇ ਲਿੱਪ ਪੋਚੇ ਚੌਕੇ ’ਚੋਂ ਕਰਾਰੇ ਮਸਾਲੇ ਦੇ ਤੜਕੇ ਦੀਆਂ ਮਹਿਕਾਂ ਆਉਣ ਲੱਗ ਪਈਆਂ। ਮੇਰੀ ਦਾਦੀ ਜੇਠ ਨੂੰ ਭਾਈਆ ਆਖਦੀ ਘੁੰਡ ਕੱਢ ਕੇ ਰੱਖਦੀ ਸੀ। ਇਸ ਲਈ ਵੱਡੇ ਭਰਾ ਨੇ ਮੇਰੇ ਬਾਬ ਨੂੰ ਕਿਹਾ, “ਧਰਮ ਸਿਆਂ ਤੇਜੋ ਨੂੰ ਕਹੀਂ, ਤੇਰੀ ਭਰਜਾਈ ਨੂੰ ਪੰਜਾਬੀ ਰਹਿਣਸਹਿਣ ਦੱਸੇ, ਜਲਦੀ ਸਿੱਖ ਜਾਵੇਗੀ ਉਂਝ ਹੁਸ਼ਿਆਰ ਬਹੁਤ ਹੈ। | ਦਾਦੀ ਤੇਜ ਕੌਰ ਜਦੋਂ ਵੀ ਤਾਈ ਨੂੰ ਭੈਣ ਜੀ ਕਹਿ ਕੇ ਬੁਲਾਉਂਦੀ ਤਾਂ ਉਹ ਮੂਤਰ-ਮੂਤਰ ਝਾਕਦੀ ਰਹਿੰਦੀ। ਜਦੋਂ ਉਸਦੇ ਮੇਚ ਦਾ ਸੁਟ ਬਣਾ ਕੇ ਦਿੱਤਾ ਤਾਂ ਉਹ ਪਾਵੇ ਨਾ, ਜਦੋਂ ਉਸ ਨੇ ਕੁਝ ਵੀ ਨਾ ਸਮਝਣਾ ਤਾਂ ਦਾਦੀ ਨੇ ਘੁੰਡ ਵਿਚਦੀ ਝਾਕਦਿਆਂ ਕਹਿ ਦੇਣਾ, "ਭਾਈਆ ਇਹਨੂੰ ਆਹ ਸਮਝਾਅ ਦੇਵੀਂ, ਇਹਨੂੰ ਹਾਲੇ ਕੁਝ ਵੀ ਸਮਝ ਨਹੀਂ ਲੱਗਦਾ। ਹੌਲੀ-ਹੌਲੀ ਤਾਈ ਸਭ ਕੁਝ ਸਿੱਖਦੀ ਗਈ। ਰੋਹੀ ਦੇ ਕਿੱਕਰ ਵਰਗਾ ਤਾਈਦਾਦਰਾਵੜੀ ਰੰਗ ਮੁਹੱਲੇ ਚ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਪਰ ਤਾਈ ਦਾ ਦਿਲ ਸੋਨੇ ਵਰਗਾ ਸੀ। ਭਾਅ ਨੇ ਬੀਬੀ ਨੂੰ ਦੱਸਿਆ
ਸੀ ਕਿ ਜਦੋਂ ਉਸਦਾ ਜਨਮ ਹੋਇਆ ਸੀ ਤਾਂ ਸਾਰੇ ਮੁਹੱਲੇ ਵਾਲੇ ਸਾਡੇ ਘਰ ਤਾਈ ਦੇ ਪੈਰਾਂ ਦਾ ਪੈਣਾ ਸੁਲੱਖਣਾ ਕਹਿਣ ਲੱਗ ਪਏ ਸਨ, ਮੇਰੀ ਦਾਦੀ ਦੇ ਉੱਪਰ ਥੱਲੀ ਤਿੰਨ ਨਿਆਣੇ ਹੋਣ ਕਰਕੇ ਵੱਡੇ ਦੋਵਾਂ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਸਾਂਭਦੀ ਤਾਈ ਨੇ ਸਭ ਦਾ ਦਿਲ ਜਿੱਤ ਲਿਆ।
ਵਕਤ ਦਾ ਪਹੀਆ ਲਗਾਤਾਰ ਘੁੰਮਦਾ ਰਿਹਾ। ਤਾਇਆ ਤੇ ਬਾਬਾ ਖੇਤੀ ਇਕੱਠੀਕਰਦੇ ਪਰ ਰੋਟੀਪਾਣੀਵੱਖੋ-ਵੱਖਸੀ।ਤਾਈਆਸੋਮੁਹੱਲੇਵਿਚਵਿਚਰਦੀ ਆਪਣੇ ਸੁਭਾਅ ਨਾਲ ਸਾਰਿਆਂ+ਦਿਲਾਂਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਹੋ ਗਈ ਪਰ ਆਪਣੀ ਗੋਦ ਹਰੀ ਹੋਣ ਦੀ ਉਸਦੀ ਆਸ ਨਾ ਫਲੀ। ਉਹ ਪਰਿਵਾਰ ਦੇ ਬੱਚਿਆਂ ਨਾਲ ਪਿਆਰ ਕਰਦੀ, ਉਨ੍ਹਾਂ ਨਾਲ ਪਰਚੀ ਰਹਿੰਦੀ। ਚੰਗਾ-ਚੋਖਾ ਬਣਾਇਆ ਆਪ ਵਾਸਤੇ ਬੇਸ਼ੱਕ ਨਾ ਬਚੇ ਪਰ ਦਿਓਰਾਂ ਦੇ ਬੱਚਿਆਂ ਨੂੰ ਉਹ ਕਦੀ ਨਿਰਾਸ਼ ਨਾ ਮੋੜਦੀ। ਭਾਅ ਦੱਸਦਾ ਹੁੰਦਾ ਸੀ ਕਿ ਮੇਰੀ ਸੰਭਾਲ 'ਚ ਪਲੇਗ ਨਾਂ ਦੀ ਬੜੀ ਖਤਰਨਾਕ ਬੀਮਾਰੀ ਫੈਲੀ ਸੀ। ਇਲਾਜ ਦੀਆਂ ਸਹੂਲਤਾਂ ਨਾ ਹੋਣ ਕਰਕੇ ਹਰੇਕ ਪਿੰਡ 'ਚ ਰੋਜ਼ ਇਕ ਦੋ ਸਿਵੇ ਬਲਦੇ ਹੀ ਰਹਿੰਦੇ ਸਨ। ਤਾਇਆ ਉਸ ਬੀਮਾਰੀ ਦਾ ਸ਼ਿਕਾਰ ਹੋ ਕੇ ਵਿਲਕਦੀ ਨੌਜਵਾਨ ਤਾਈ ਨੂੰ ਛੱਡ ਕੇ ਜਹਾਨੋ ਕੂਚ ਕਰ ਗਿਆ। ਭਾਅ ਦੇ ਦੱਸਣ ਅਨੁਸਾਰ-ਦਾਦੇ ਤੋਂ ਬਾਅਦ ਮੇਰੀ ਦਾਦੀ ਵੀ ਉਸ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਗਈ ਸੀ।ਉਸ ਵਰਤ ਤਾਈ ਨੇ ਮਾਂ ਬਣ ਕੇ ਸਾਨੂੰ ਚਾਰ ਭੈਣ-ਭਰਾਵਾਂ ਨੂੰ ਕੁੱਕੜੀ ਵਾਂਗ ਆਪਣੇ ਖੰਭਾਂ ਥੱਲੇ ਲੈ ਲਿਆ। ਸੀ। ਮੋਇਆਂ ਦਾ ਗਮ ਭੁੱਲ ਕੇ ਉਦਾਸ ਜ਼ਿੰਦਗੀਆਂ ਰਵਾਨਗੀ ਫੜਨ ਲੱਗ ਪਈਆਂ ਸਨ। ਸਾਡਾ ਚੁੱਲਾ ਠੰਡਾ ਹੋ ਗਿਆ ਸੀ ਪਰ ਤਾਈ ਦੇ ਤਪਦੇ ਚੁੱਲ੍ਹੇ ਨੇ
ਸਾਡੇ ਢਿੱਡ ਦੀ ਅੱਗ ਹਮੇਸ਼ਾ ਠਾਰੀ। ਖੇਤਾਂ ਚੋਂ ਆਏ ਬਾਪੂ ਨੂੰ ਤਾਈ ਸਾਡੇ ਹੱਥ ਚਾਹ ਰੋਟੀ ਆਦਿ ਫਿਕਰ ਨਾਲ ਭੇਜ ਦੇਂਦੀ। ਬੱਚੇ ਛੋਟੇ ਹੋਣ ਕਰਕੇ ਕਈਆਂ ਸਲਾਹ ਵੀ ਦਿੱਤੀ ਕਿ ਸਾਡਾ ਬਾਪੁ ਛੋਟੇ ਥਾਂ ਹੋਣ ਕਰਕੇ ਭਰਜਾਈ ਤੇ ਚਾਦਰ ਪਾ ਲਵੇ ਪਰ ਬਾਪੂ ਦੀਆਂ ਨਜ਼ਰਾਂ ਵਿਚ ਬੱਚੇ ਸਾਂਭਦੀ ਤਾਈ ਇਕ ਦੇਵੀ ਸੀ।
ਬੀਬੀ ਦੱਸਦੀ ਸੀ ਕਿ ਉਸ ਦਾ ਵਿਆਹ ਸੋਲਾ-ਸਤਾਰਾਂ ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ। ਭਾਅ ਵੀ ਹੌਲਾ ਹੀ ਸੀ। ਵਿਆਹੀ ਆਈ ਤੋਂ ਤਾਈ ਆਸੇ ਨੇ ਸਿਆਣੀ ਸੱਸ ਵਾਂਗ ਪਾਣੀ ਵਾਰ ਕੇ ਪੀਤਾ ਸੀ। ਉਸ ਵੇਲੇ ਤਾਈ ਦਾ ਹੱਦੋਂ ਵੱਧ ਕਾਲਾ ਰੰਗ ਵੇਖ ਕੇ ਮੈਨੂੰ ਹੋਰੁ-ਹਨੂੰ ਲੱਗਿਆ ਸੀ। ਪੇਕੇ ਫੇਰਾ ਪਾਉਣ ਗਈ ਨੂੰ ਸੱਸ ਕਾਲੀ ਮਿਲਣ ਤੇ ਮਖੌਲ ਵੀ ਬੜੇ ਹੋਏ ਸਨ ਪਰ ਤਾਈ ਤਾਂ ਬਹੁਤ ਹੀ ਪਿਆਰੇ ਦਿਲ ਦੀਮਾਲਕ ਸੀ। ਬੀਬੀ ਦੇ ਦੱਸਣ ਅਨੁਸਾਰ ਬਾਪੂ ਹਿੱਸੇ ਮੁਤਾਬਕ ਤਾਈ ਨੂੰ ਹਰੇਕ ਜਿਸ ਵੰਡ ਕੇ ਦਿੰਦਾ ਰਿਹਾ ਪਰ ਉਹ ਹਮੇਸ਼ਾ ਆਖਦੀ, 'ਧਰਮ ਸਿਆਂ ਇਨ੍ਹਾਂ ਬੱਚਿਆਂ ਈ ਖਾਣਾ ਆ, ਵਿਚੋਂ ਮੈਂ ਵੀ ਦੋ ਮੰਨੀਆ ਖਾ ਲੈਣੀ ਆਂ, ਮੈਂ ਕੀਹਨੂੰ ਦੇਣਾ ਆ।’’ ਤੇ ਸਭ ਕੁਝ ਬੀਬੀ ਨੂੰ ਸੰਭਾਲ ਦੇਂਦੀ। ਮੇਰੇ ਜਨਮ ਤੋਂ ਪਹਿਲਾਂ ਹੀ ਮੇਰਾ ਦਾਦਾ ਪੂਰਾ ਹੋ ਗਿਆ ਸੀ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਭਾਅ ਦੇ ਸਿਰ 'ਤੇ ਆ ਪਈ ਸੀ। ਮੇਰਾ ਜਨਮ ਕਾਫੀ ਪੱਛੜ ਕੇ ਹੋਇਆ ਸੀ। ਜਦੋਂ ਮੈਂ ਪੈਦਾ ਹੋਇਆ ਸੀ ਤਾਂ ਕਿਸੇ ਕਾਰਨ ਬੀਬੀ ਨੂੰ ਦੁੱਧ ਨਹੀਂ ਆਇਆ। ਜਦੋਂ ਤਾਈ ਨੇ ਮੈਨੂੰ ਮਾਰੀ ਮੋਹ ਨਾਲ ਆਪਣੀ ਹਿੱਕ ਨਾਲ ਲਾਇਆ ਤਾਂ ਢਲਦੀ ਉਮਰੇ ਉਸਦੀਆਂ ਛਾਤੀਆਂ 'ਚੋਂ ਸ਼ੀਰ ਉੱਤਰ ਆਇਆ ਸੀ, ਜੋ ਮੈਂ ਆਪਣੇ ਛੋਟੇ ਭਰਾ ਦੇ ਜਨਮ ਤੋਂ ਬਾਅਦ ਵੀਚੁੰਘਦਾਰਿਹਾ ਸਾਂ। ਮੈਨੂੰ ਸਾਂਭਦੀ ਨੂੰ ਵੇਖ ਗਲੀ ਗੁਆਂਢ ਆਖਦਾ-ਮੁੰਡਾ ਭਜਨੋ ਨੇ ਨਹੀਂਤਾਈਆਸੋਨੇ ਜੰਮਿਆਹੈ ।ਮੈਂ ਹੋਸ਼ ਸੰਭਾਲਦਿਆਂ ਆਪਣੇ-ਆਪ ਨੂੰ ਤਾਈ ਦੀ ਉਂਗਲ ਫੜੀ ਹੀ ਵੇਖਿਆ। ਮੈਂ ਮਾਂ ਨੂੰ ਬੀਬੀ ਹੀ ਆਖਦਾ ਪਰ ਦੂਸਰਿਆਂ ਦੀ ਰੀਸੇ ਦਾ ਲੱਗਦੀ ਨੂੰ ਤਾਈ ਜਾਂ ਚੌੜ ਕਰਦਾ ਤੋਤਲੀ ਜ਼ੁਬਾਨ ਵਿਚ “ਤਾਈ ਆਥੋਂ ਆਖਦਾ। ਤਾਈ ਦਾ ਦੁੱਧ ਪੀਣ ਕਰਕੇ ਮੈਂ ਤਾਈ ’ਤੇ ਆਪਣਾ ਹੱਕ ਜ਼ਿਆਦਾ ਸਮਝਦਾ ਸੀ। ਸਿਆਣੇ ਹੋਣ ਤੱਕ ਮੈਂ ਤਾਈ
ਵਾਲੇ ਕਮਰੇ ਵਿਚ ਹੀ ਪੈਂਦਾ ਰਿਹਾ ਸੀ।
| ਘਰ ਦੇ ਕਮਰੇ ਪੱਕੇ ਹੋ ਗਏ ਸਨ ਪਰ ਤਾਈ ਦਾ ਲਿਪਿਆ-ਪੋਚਿਆ ਕੋਠਾ ਪੱਕਿਆਂ ਨੂੰ ਪਰੇ ਕਰਦਾ ਸੀ।ਤਾਈ ਬੋਲਦੀ ਦੀ ਪੰਜਾਬੀ ਸਮਝ ਤਾਂ ਪੈਂਦੀ ਸੀ ਪਰ ਬੀਬੀ ਵਾਂਗ ਜਾਂ ਹੋਰ ਬਜ਼ੁਰਗ ਔਰਤਾਂ ਤੋਂ ਵੱਖਰੀ ਤਰ੍ਹਾਂ ਬੋਲਣ ਕਰਕੇ ਜਦੋਂ ਮੈਂ ਬੀਬੀ ਨੂੰ ਇਸ ਸਬੰਧੀ ਪੁੱਛਿਆ ਤਾਂ ਉਸਨੇ ਦੱਸਿਆ ਕਿ “ਤੇਰੀ ਤਾਈ ਵੀ ਕਾਹਲੋਆਂ ਦੀ ਮਾਈ ਵਾਂਗ ਕੁਦੇਸਣ ਆ।” ਇਹ ਮੈਂ ਹੀ ਨਹੀਂ ਹਰੇਕ ਜਾਣਦਾ ਹੈ ਕਿ ਕਿਸੇ ਵੀ ਰਿਸ਼ਤੇ ਦੇ ਨਿੱਘ ਦੇ ਅਰਥ ਉਸ ਰਿਸ਼ਤੇ ਨੂੰ ਮਾਣ ਕੇ ਮਹਿਸੂਸ ਕੀਤਿਆਂ ਹੀ ਪਤਾ ਲੱਗਦੇ ਹਨ। ਬੇਸ਼ੱਕ ਸਿਆਣੇ ਹੋਇਆਂ ਪੂਰਬੀ ਭਾਰਤ ਚੋਂ ਆ ਕੇ ਪੰਜਾਬੀਆਂ ਦੇ ਘਰੀਂ ਵੱਸੀਆਂ ਔਰਤਾਂ ਨੂੰ ਕੁਦੇਸਣ ਕਹਿਣ ਦੀ ਸਮਝ ਪੈ ਗਈ ਸੀ ਪਰ ਮੇਰੇ ਸਮੇਤ ਸਾਰੇ ਛੋਟੇ ਭੈਣ-ਭਰਾਵਾਂ ਨੂੰ ਹਮੇਸ਼ਾ ਤਾਈ 'ਚੋਂ ਮਿੱਠਾ ਪਿਆਰ ਦਾਦੀ ਦਾ ਰਿਸ਼ਤਾ ਹੀ ਨਜ਼ਰੀਂ ਪਿਆ।
ਮੈਂ ਸਿਆਣਾ ਹੋ ਕੇ ਤਾਈ ਤੇ ਆਪਣਾ ਵੱਧ ਹੱਕ ਜਤਾ ਕੇ ਭਾਅ ਨੂੰ ਆਖ ਉਸਦਾ ਕਮਰਾ ਤਾਂ ਪੱਕਾ ਕਰਵਾ ਦਿੱਤਾ ਸੀ ਪਰ ਉਸ ਨੇ ਕਮਰਾ ਬਦਲਿਆ ਨਹੀਂ। ਹੁਣ ਸਮਝਦਾ ਹਾਂ ਕਿ ਉਸ ਕਮਰੇ ਵਿਚ ਤਾਈ ਨੂੰ ਤਾਏ ਬਾਬੇ ਦੀ ਹੋਂਦ ਦਾ ਅਹਿਸਾਸ ਹੁੰਦਾ ਹੋਵੇਗਾ। | ਫੌਜ ਵਿਚ ਭਰਤੀ ਹੋਣ ਤੱਕ ਹੋਰ ਕੋਈ ਸਮਾਜਿਕ ਕੁਰੀਤੀਆਂ ਦੀ ਸਮਝ ਪਈ, ਜਿਵੇਂ ਤਾਈ ਵਰਗੀਆਂ ਹੋਰ ਕਈ ਮਾਪਿਆਂ ਵਾਲੀਆਂ ਹੋ ਕੇ ਵੀ, ਮੌਤ ਹੋਣ 'ਤੇ ਨਾ ਤਾਂ ਇਨ੍ਹਾਂ ਦੀ ਮੜੀ 'ਤੇ ਕੋਈ ਲੀੜਾ ਪਾਉਂਦਾ, ਨਾ ਹੀ ਇਨ੍ਹਾਂ ਦੀ ਕੋਈ ਮੋੜਵੀਂ ਮਕਾਣ ਜਾਂਦੀ। ਇਕ ਲਾਵਾਰਿਸ ਲਾਸ਼ ਵਾਂਗ ਇਨ੍ਹਾਂ ਦਾ ਸਸਕਾਰ ਕਰ ਦਿੱਤਾ ਜਾਂਦਾ, ਜੋ ਮੈਨੂੰ ਹਮੇਸ਼ਾ ਚੁੱਭਦਾ ਸੀ। ਬੇਸ਼ੱਕ ਤਾਈ ਦੀ ਆਪਣੀ ਕੁੱਖ ਹਰੀ ਨਹੀਂ ਹੋਈ ਪਰ ਉਸਦਾ ਕਮਰਾ ਹਮੇਸ਼ਾ ਬੱਚਿਆਂ ਨਾਲ ਭਰਿਆ ਰਿਹਾ। ਆਪਣਾ ਬਚਪਨ ਯਾਦ ਕਰਦਿਆਂ ਮੋਰਚੇ ਵਿਚ ਡਿਊਟੀ 'ਤੇ ਖਲੋਤਿਆਂ ਮੇਰੀਆਂ ਅੱਖਾਂ ਪਰਲ-ਪਰਲ ਵਹਿ ਰਹੀਆਂ ਸਨ। ਇਹ ਪੱਕਾ ਮੋਰਚਾ ਇੰਝ ਲੱਗ ਰਿਹਾ ਸੀ ਜਿਵੇਂ ਤਾਈ ਦਾ ਕਮਰਾ ਹੋਵੇ ਤੇ ਅਸੀਂ ਸਾਰੇ ਭੈਣ-ਭਰਾ ਤਾਈ ਦੀ ਰਜਾਈ ਵਿਚ
ਘੁਸੜਦੇ ਇਕ-ਦੂਜੇ ਤੋਂ ਅੱਗੇ ਹੋ ਕੇ ਤਾਈ ਨਾਲ ਚਿੰਬੜਣ ਦੀ ਕੋਸ਼ਿਸ਼ ਕਰ ਰਹੇ ਹੋਈਏ।
ਮੈਨੂੰ ਯਾਦ ਹੈ, ਵੇਨਿੰਗ ਦੌਰਾਨ ਜਦੋਂ ਮੈਂ ਪਹਿਲੀ ਛੁੱਟੀ ਆਇਆ ਸੀ ਤਾਂ ਮੈਂ ਆਪਣੀ ਕਮਾਈ 'ਚੋਂ ਬੀਬੀ-ਭਾਅ ਦੇ ਕੱਪੜਿਆਂ ਸਮੇਤ ਤਾਈ ਲਈ ਸੁਟ ਵੀ ਲਿਆ ਕੇ ਦਿੱਤਾ ਸੀ। ਤਾਈ ਕਿਸੇ ਗਰੂਰ ਵਿਚ ਹਰੇਕ ਆਈ ਗਈ ਨੂੰ ਸੁਟ ਵਿਖਾਉਂਦੀ ਆਖਦੀ, 'ਆਹ ਮੇਰੇ ਹਰਮੇਸ਼ ਨੇ ਬਾਹਰੋਂ ਆਂਦਾ ਆ, ਇਹ ਤਾਂ ਮੈਂ ਉਹਦੇ ਵਿਆਹ ਤੇ ਈ ਪਾਉਂ ਸੁਖ ਨਾਲ।”ਇਹਵਾਕ ਯਾਦ ਆਉਂਦਿਆਂਮੇਰੀਆਂ ਭੁੱਬਾਂ ਹੀ ਨਿਕਲ ਗਈਆਂ ਜੋ ਡਿਉਟੀ ਬਦਲੀ ਕਰਨ ਆਏ ਸੰਤਰੀ ਨੇ ਵੇਖ ਲਈਆਂ ਸਨ। ਇਹਦਾ ਕਾਰਨ ਜਦੋਂ ਮੈਂ ਉਸ ਨਾਲ ਸਾਂਝਾ ਕੀਤਾ ਕਿ, “ਮੇਰੀ ਦਾਦੀ ਚੜ੍ਹਾਈ ਕਰਨ ਦੀ ਤਾਰ ਆਈ ਹੈ। ਤਾਂ ਨਵਾਂ ਹੋਣ ਕਰਕੇ ਉਸਨੇ ਮੈਨੂੰ ਹੌਸਲਾ ਦਿੰਦਿਆਂ ਕਿਹਾ ਕਿ ਘਬਰਾ ਨਾ ਐਮਰਜੈਂਸੀ ਛੁੱਟੀ ਤਾਂ ਲੜਾਈ ਲੱਗੀ ਤੋਂ ਵੀ ਮਿਲ ਜਾਂਦੀ ਹੈ, ਤੇਰੀ ਤਾਂ ਦਾਦੀ ਦੀ ਮੌਤ ਹੋਈ ਹੈ। ਸੋ ਮੈਨੂੰ ਮੇਰੀ ਬਾਕੀ ਬਚਦੀ ਸਾਲਾਨਾ ਬੱਤੀ ਦਿਨ ਦੀ ਛੁੱਟੀ ਮਿਲ ਗਈ ਸੀ।
ਛੁੱਟੀ ਆਏ ਨੂੰ ਸਾਰਾ ਪਰਿਵਾਰ ਇੰਝ ਚਾਅ ਨਾਲ ਮਿਲਿਆ ਜਿਵੇਂ ਤਾਈ ਦਾ ਜਾਣਾ ਕਿਸੇ ਨੂੰ ਵੀ ਕੋਈ ਖਾਸ ਨਾ ਚੁੱਭਿਆ ਹੋਵੇ। ਮੇਰਾ ਧਿਆਨ ਇਕ ਵਾਰ ਬੀਬੀ ਵਲੋਂ ਤਾਈ ਲਈ
ਵਰਤੇ ਕੁਦੇਸਣ ਸ਼ਬਦ ਵੱਲ ਚਲਾਗਿਆ, “ਤੇਰੀਤਾਈਵੀ ਕਾਹਲੋਆਂ ਦੀ ਮਾਈ ਵਾਂਗ ਕੁਦੇਸਣ ਹੈ।
ਮੈਂ ਚੁੱਪਕੀਤਾਸਿੱਧਾਜਾਕੇਤਾਈ ਵਾਲੇ ਕਮਰੇਦੇ ਢੰਪੇਦਰਵਾਜ਼ੇ ਨੂੰ ਖੋਲ ਕੇ ਆਪਣਾ ਫੌਜੀ ਬੈਗ ਤਾਈ ਦੇ ਮੰਜੇ 'ਤੇ ਰੱਖ ਦਿੱਤਾ। ਬਾਹਰੋਂ ਆਏ ਨੂੰ ਅੱਜ ਇਹ ਕਮਰਾ ਪਹਿਲੀ ਵਾਰ ਖਾਲੀ-ਖਾਲੀ ਲੱਗਾ। ਹੁਣ ਇਸ ਕਮਰੇ ਨੇ ਖਾਲੀ ਹੀ ਰਹਿਣਾ ਸੀ, ਬੀਬੀ ਤੇ ਭਾਅ ਮੇਰੀਆਂ ਭਾਵਨਾਵਾਂ ਸਮਝਦੇ ਸਨ। ਰਿਸ਼ਤਿਆਂ ਦੇ ਅਰਥ ਮੈਂ ਉਨ੍ਹਾਂ ਤੋਂ ਮਿਲੇ ਸੰਸਕਾਰਾਂ ਤੋਂ ਹੀ ਗ੍ਰਹਿਣ ਕੀਤੇ ਸਨ। ਬੀਬੀ ਨੇ ਮੈਨੂੰ ਹੌਸਲਾ ਦੇਣ ਵਜੋਂ ਮੇਰੇ ਮੋਢੇ 'ਤੇ ਆਪਣਾ ਹੱਥ ਰੱਖ ਦਿੱਤਾ। ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਤਾਈ ਨੇ ਮੇਰਾ ਮੋਢਾ ਪਲੋਸ ਕੇ ਮੈਨੂੰ ਕਿਹਾ ਹੋਵੇ, “ਆ ਗਿਆ ਮੇਰਾ ਪ੍ਰੇਸ਼ਾ ਪੁੱਤ ?? ਮੇਰੀਆਂ ਭੁੱਬਾਂ ਨਿਕਲ ਗਈਆਂ। ਬੀਬੀ ਨੇ ਮੈਨੂੰ ਵਰ੍ਹਾਇਆਨਹੀਂ।ਜਿਵੇਂ ਇਸ ਵੇਲੇ ਮੇਰਾ ਖੁੱਲ੍ਹ ਕੇ ਰੋਣਾ ਜ਼ਰੂਰੀ ਹੋਵੇ।ਤਾਈ ਦੀ ਮੇਰੇ ਨਾਲ ਸਭ ਤੋਂ ਵੱਧ ਨੇੜਤਾ ਬਾਰੇ ਬੀਬੀ ਬਾਖੁਬੀ ਸਮਝਦੀ ਸੀ। ਮੈਂ ਆਪਣੇ ਆਪ ਨੂੰ ਸਾਵਾਂ ਕਰਕੇ ਬੀਬੀ ਨੂੰ ਪੁੱਛਿਆ, “ਬੀਬੀ ਤਾਈ ਦੀ ਮੜੀ ਢਕੀ ਸੀ ??
ਬੀਬੀ ਕੋਲ ਮੇਰੇ ਇਸ ਅਨੋਖੇ ਸੁਆਲ ਦਾ ਕੋਈ ਜੁਆਬ ਨਹੀਂ ਸੀ। ਫਿਰ ਵੀ ਉਸਨੇ ਕਿਹਾ, “ਪੁੱਤਰ ਮੜ੍ਹੀ ਤਾਂ ਪੇਕੇ ਢਕਦੇ ਹੁੰਦੇ ਨੇ,
ਹਾਂ ਤੇਰੇ ਭਾਅ ਦੇ ਨਾਨਕਿਆਂ ਨੇ ਸਸਕਾਰ ਵਾਸਤੇ ਲੱਕੜਾਂ ਦੇ ਪੈਸੇ ਜ਼ਰੂਰਦਿੱਤੇ ਸਨ। ਇਹਦਾਮਤਲਬ ਇਹ ਹੋਇਆਕਿਭਾਅ ਦੇਨਾਨਕਿਆਂ 'ਚ ਕੋਈ ਸਿਆਣਾ ਜ਼ਰੂਰਹੈ ਜੋਆਪਣੀਧੀਦੀਆਂ ਦਰਾਣੀਆਂ-ਜਠਾਣੀਆਂ ਨੂੰ ਵੀ ਆਪਣੀਆਂ ਧੀਆਂ ਦੇ ਬਰਾਬਰ ਸਮਝਦਾ ਹੈ। ਮੇਰੀਆਂ ਇਨ੍ਹਾਂ ਗੱਲਾਂ ਦਾ ਆਪਣੇ ਆਪ ਨੂੰ ਸਿਆਣੇ ਸਮਝਦੇ ਬੀਬੀ, ਭਾਅ ਕੋਲ ਕੋਈ ਵੀ ਜੁਆਬ ਨਹੀਂ ਸੀ।
ਮੈਂ ਅਗਲੇ ਦਿਨ ਸ਼ਹਿਰੋਂ ਜਾ ਕੇ ਇਕ ਮਲ-ਮਲ ਦੀ ਚਿੱਟੀ ਚੁੰਨੀ ਖਰੀਦ ਲਿਆਇਆ ਸਾਂ । ਆਪਣੇ ਚਾਚਿਆਂ ਅਤੇ ਸਕੇ ਸ਼ਰੀਕੇ ਵਾਲਿਆਂ ਨੂੰ ਇਕੱਠਾ ਕਰਕੇ ਕਿਹਾ ਕਿ, “ਆਓ ਤਾਈ ਦੀ ਮੜੀ ਢਕਣ ਜਾਣਾ ਹੈ। ਬੇਸ਼ੱਕ ਮੈਂ ਛੋਟਾ ਹੀ ਸਾਂ ਪਰ ਬਤੌਰ ਫੌਜੀ ਮੈਨੂੰ ਸਿਆਣਾ ਸਮਝਦਿਆਂ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ। ਕੁਝ ਹੀ ਦਿਨ ਪਹਿਲਾਂ ਸੱਜਰਾ ਬਲਿਆ ਠੰਡਾ ਹੋ ਚੁੱਕਿਆ ਤਾਈ ਦਾ ਸਿਵਾ ਢਕਣ ਵੇਲੇ ਸਭ ਦੀਆਂ ਅੱਖਾਂ ਗਿੱਲੀਆਂ ਸਨ। ਮੈਂ ਅਗਲੇ ਦਿਨ ਭਾਅ ਦੇ ਨਾਨਕੀਂ ਚਲਾ ਗਿਆ। ਮੇਰੇ ਨਾਲ ਤਾਈ ਦੇ ਚਲਾਣੇ ਦਾ ਹਿਰਖ ਅਫਸੋਸ ਸਾਰੇ ਪਰਿਵਾਰ ਨੇ ਕੀਤਾ ਕਿਉਂਕਿ ਤਾਈ ਨਾਲ ਮੇਰੇ ਮੋਹ ਦਾ ਕਾਰਨ ਉਨ੍ਹਾਂ ਸਭਨਾਂ ਨੂੰ ਪਤਾ ਸੀ। ਮੈਂ ਭਾਅ ਦੇ ਮਾਮੇ ਦੇ ਪੁੱਤਰ ਨੂੰ ਕਿਹਾ, “ਚਾਚਾ ਜੀ ਤਾਈ ਦੀ ਮੋੜਵੀਂ ਮਕਾਣ ਸਾਂਭੋਗੇ ?? ਕਾਮਰੇਡ ਖਿਆਲਾਂ ਦੇ ਚਾਚੇ ਨੇ ਮੈਨੂੰ ਗਲ 'ਚ ਲੈਂਦਿਆਂ ਕਿਹਾ, “ਪੁੱਤਰ ਤੇਰੀ ਸੋਚ 'ਤੇ ਮੈਨੂੰ ਫਖਰ ਹੋ ਰਿਹਾ ਹੈ, ਤੇਰੇ ਵਰਗੇ ਨੌਜਵਾਨ ਹੀ ਕੁਰੀਤੀਆਂ 'ਚ ਗਰਸੇ ਇਸ ਸਮਾਜ 'ਚ ਬਰਾਬਰਤਾ ਲਿਆ ਸਕਦੇ ਹਨ। ਬੇਸ਼ੱਕ ਇਨ੍ਹਾਂ ਬੇਲੋੜੀਆਂ ਰਸਮਾਂ ਦਾ ਮੈਂ ਹਾਮੀ ਨਹੀਂ ਪਰ ਮਨੁੱਖਤਾ ਦੀ ਬਰਾਬਰੀ ਦਾ ਹਮਾਇਤੀ ਜ਼ਰੂਰ ਹਾਂ। | ਤਾਈ ਦੇ ਭੋਗ ਤੋਂ ਬਾਅਦ ਤਾਈ ਦੇ ਪੇਕੇ ਉਸਦੀ ਮੋੜਵੀਂ ਮਕਾਣ ਜਾਣ ਵਾਸਤੇ ਸਾਰੇ ਜੀਅ ਹੀ ਤਿਆਰ ਸਨ। ਅੱਜ ਮੈਂ ਸਮਝਦਾ ਹਾਂ ਕਿ ਉਦੋਂ ਤਾਈ , ਨੂੰ ਮਾਪਿਆਂ-ਪੇਕਿਆਂ ਵਾਲੀ ਬਣਾਕੇ ਮੈਂਤਾਈਦੇ ਚੁੰਘੇ ਦੁੱਧ ਦਾ ਕਰਜ਼ ਉਤਾਰ ਤੋਂ ਦਿੱਤਾ ਸੀ।

_______________________________________________
ਗੰਢੇ
ਗੰਢੇ ਪਰੋਲੋਤਾਰੀਡੋ ਬੁਰਜ਼ੂਆਹ ਗਏ ਹਨ। ਫੇਰ ਟੁੱਟਿਆ ਗੈਸੀ ਗੁਬਾਰਾ ਹੋ ਗਏ ਹਨ। ਪੈਸੇ ਵਾਲਿਆਂ ਲਈ ਪੈਸੇ ਦਾ ਅਫਾਰਾ ਹੋ ਗਏ ਹਨ। ਰੋਲੋਤਾਰੀ ਤਾਂ ਓਦਨ ਦੇ ਨਕਾਰਾ ਹੋ ਗਏ ਹਨ। ਕੀਤੂ ਮਜ਼ਬੀ ਆਪਣੀਆਂ ਯਾਦਾਂਦੇ ਸਫੇਫਰੋਲਦਾ ਦੱਸਦਾ ਹੈ : “ਬਾਈ ਜੀ, ਕਿਹੇ ਭਲੇ ਦਿਨ ਸੀ ਉਹ। ਮੁੱਕੀ ਮਾਰ ਕੇ ਗੰਢਾ ਭੰਨ, ਮਿੱਸੀ ਰੋਟੀ ਤੇ ਧਰ ਲਈਦਾਸੀ। ਹੱਸ ਖੇਡ ਕੇ ਡੰਗ ਟਪਾਲਈਦਾ ਸੀ। ਹੁਣ ਕਿੱਥੇ ਆਉਣੇ ਨੇ ਮੁੜ ਉਹ ਦਿਨ।
ਹੁਣ ਇਹੋ ਲੋਕ ਰੀਢਦੇ ਸਿਰ ਦੀ ਥਾਂ ਆਪਣੇ ਢਿੱਡ ਚ ਮੁੱਕੀਆਂ ਮਾਰ ਰਹੇ ਹਨ। ਪਾਲੀਆਂ ਨੇ ਰੋਹੀਆ 'ਚ ਬਲੀ ਚੁਕ ਦਿੱਤੀ: ਗੰਢੇ.......ਗੰਢੇ......ਗੰਢੇ
ਟੈਮ ਦੀ ਮਾਰ ਪਈ...... ਲੋਕੀ ਹੋਗੇ ਕੰਡੇ........ਕੌਣ ਕਿਸ ਨੂੰ ਭੰਡੇ....... ਕਾਣੇ.......ਮੀਣੇ.....ਲੰਡੇ, ਚੁੱਕੀ ਫਿਰਦੇ ਕੰਡੇ... ਟੈਮ ਦੀ ਮਾਰ ਪਈ.... .
ਰਾਤੋ-ਰਾਤ ਅਖਾਣਾਂ, ਮੁਹਾਵਰਿਆਂ ਅਤੇ ਲੋਕ ਗੀਤਾਂ ਦੇ ਮੁੱਖੜੇ ਬਦਲ ਗਏ ਹਨ। ਬਾਬੂਆਣੀ ਆਪਣੇ ਬਾਬੂ ਪਤੀ ਨੂੰ ਨਿਹੋਰਾ ਦਿੰਦੀ ਆਖਦੀ ਹੈ :
“ਵੇ ਤੇਰੀ ਦੋ ਟਕਿਆਂ ਦੀ ਨੌਕਰੀ, ਗੰਢੇ ਕਿਵੇਂ ਖਰੀਦੇਗਾ? ਵੇ ਤੇਰੀ ਦੋ ਟਕਿਆਂ ਦੀ ਨੌਕਰੀ, ਸਾਡਾ ਤੁੜਕਾ ਸੜਦਾ ਜਾਏ..... ਗੰਢੇ ਕਦੋਂ ਲਿਆਵੇਗਾ, ਸਾਡਾ ਤੁੜਕਾ ਸੜਦਾ ਜਾਏ ....
ਅੱਖੀਆਂ 'ਚਦਰੜਕੇ, ਤੇਰੇਗੰਢੇਪਈਉਡੀਕਾਂ.... ਵੇਤੂੰ ਕਾਹਦਾ ਪਟਵਾਰੀ, ਟੱਬਰ ਤਰਸੇ ਗੰਢਿਆਂਨੂੰ...
ਢੇ ਨਾ ਲਿਆਇਆ ਵੇ, ਮੇਰਾ ਲੱਖਾਂ ਦਾ , ਜੋਬਨ ਤਰਸੇ.....”
ਗੰਢੇ ਪਰੋਲੋਤਾਰੀ ਤੋਂ ਬੁਰਜੁਆ ਹੋ ਗਏ। ਗਰੀਬੂ ਦਾ ਨਾ ਉੱਤਰਨ ਵਾਲਾ ਕਰਜ਼ਾ ਹੋ ਗਏ। ਹਿੰਦੀ ਫਿਲਮਾਂ ਦੀ ਹੀਰੋਇਨ, ਗੰਢੇ ਦਾ ਵਿਛੋੜਾ ਨਾ ਝੱਲਦੀ ਹੋਈ, ਇਸ ਸਦਮੇ ਨੂੰ ਬਰਦਾਸ਼ਤ ਨਾ ਕਰਦੀ ਹੋਈਗਾਉਣ ਲੱਗ ਪਈ ਹੈ : ਰੇ ਪਿਆਰੇ ਗੰਢੇ, ਤੇਰੇ ਬਿਨਾਂ ਵੀ ਕਿਆ ਜੀਨਾ.... ਆ ਜਾ ਰੇ, ਨਿੰਦੀਆਂ ਮੈਂ ਹੀ ਆਜਾ ਰੇ .....ਤੇਰੇ ਬਿਨਾਂ ਵੀ ਕਿਆ ਜੀਨਾ...... ਹਿੰਦੀ ਫਿਲਮਾਂਦਾਰੇ ਗੰਢਿਆਂ ਲਈ ਆਪਣਾ ਦੀਨ ਈਮਾਨਕੁਰਬਾਨ ਕਰਨ ਨੂੰ ਤਿਆਰ ਹੋ ਗਿਆ ਹੈ। ਆਪਣੀ ਪ੍ਰੇਮਿਕਾ ਨੂੰ ਗੰਢਿਆਂਦੇ ਝੁਮਕੇ ਪੇਸ਼ ਕਰਕੇ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਲੱਗ ਪਿਆ ਹੈ।
ਇਸਦੇ ਉਲਟ ਪ੍ਰੇਮਿਕਾ ਦਾ ਅਮੀਰ ਬਾਪ ਹੀਰੋ ਨੂੰ ਸਵਾਲ ਕਰਦਾ ਹੈ : “ਦੇਖੋ, ਤੁਮ ਮੇਰੀ ਲੜਕੀ ਦੀ ਜ਼ਰੁਰਤੋਂ ਪੂਰੀ ਨਹੀਂ ਕਰ ਸਕੋਗੇ। ਵੋਹ ਅਮੀਰ ਬਾਪ ਦੀ ਇਕਲੌਤੀ ਔਲਾਦ ਹੈ। ਸਲਾਦ ਮੇਂ ਪਿਆਜ਼ ਖਾਤੀ ਹੈ। ਤੁਮ ਕਹਾਂ ਸੇ ਲਾਕਰ ਦੋਗੇ ਪਿਆਜ਼ ? ਭਲਾ ਇਸੀ ਮੇਂ ਹੈ ਕਿ ਮੇਰੀ ਲੜਕੀ ਕਾ ਖਿਆਲ ਛੋੜ ਕਰ ਕੋਈ ਔਰ ਰਾਸਤਾ ਢੰਡੋ।
ਲੱਖਾਂ-ਕਰੋੜਾਂ ਨੂੰ ਠੋਕਰ ਮਾਰ ਦੇਣ ਵਾਲਾ ਹਿੰਦੀ ਹੀਰੇ ਸਲਾਦ 'ਚ ਪਰੋਸੇ ਜਾਣ ਵਾਲੇ ਪਿਆਜ਼ ਤੋਂ ਠੋਕਰ ਖਾ ਕੇ ਡਿੱਗ ਪਿਆ ਸੀ। ਤਾ ਉਮਰ ਉਸਦੇ ਕੰਨਾਂ ਚ ਇਹੋਆਵਾਜ਼ਾਂ ਗੂੰਜਦੀਆਂ ਰਹੀਆਂ ਪ੍ਰੇਮਿਕਾ ਦੇ ਬਾਪ ਦੀਆਂ ....... “ਕਹਾਂ ਸੇ ਲਾਓਗੇ ਪਿਆਜ਼ ....... ? ਕਹਾਂ ਸੇ ਲਾਓਗੇ ਪਿਆਜ਼ ..... .
ਡਾਕੂ ਗੱਬਰ ਸਿੰਘ ਨੇ ਰਾਹੀਆਂ ਨੂੰ ਲੁੱਟਣ ਲਈ ਘੇਰ ਲਿਆ। ਸੋਨਾ, ਗਹਿਣਾ, ਚਾਂਦੀ, ਨਕਦੀ ਸਭੁ ਕਢਵਾ ਲਏ । ਤਸੱਲੀ ਨਾ ਹੋਈ ਤਾਂ ਉਨ੍ਹਾਂ ਸਭ ਦੀਆਂ ਗੰਢੜੀਆਂ ਵੀ ਖੁੱਲ੍ਹਵਾ ਲਈਆਂ। ਇਕ ਰਾਹੀ ਦੀ ਗੰਢੜੀ ਚੋਂ ਸੇਰ ਕੁ ਗੰਢੇ ਨਿਕਲਣ ਤੇ ਡਾਕੂ ਦੀਆਂ ਅੱਖਾਂ 'ਚ ਬਿਜਲੀ ਚਮਕ ਪਈ ਲੰਮੀਆਂ ਮੁੱਛਾਂ ਨੂੰਖੜੀਆਂ ਕਰਦਿਆਂ, ਡਾਕੂਈ ਅੰਦਾਜ਼ 'ਚ ਕਹਿਣ ਲੱਗਾ : “ਗੱਬਰ ਸਿੰਘ ਪਿਆਜ਼ ਕੇ ਸਾਹਮਨੇ ਸੋਨੇ, ਚਾਂਦੀ ਔਰ ਨਕਦੀ
ਕੋ ਤੁੱਛ ਮਾਨਤਾ ਹੈ। ਡਾਕੂਓਂ ਕਾ ਭੀ ਕੋਈ ਕਰੈਕਟਰ ਹੋਤਾ ਹੈ।ਉਠਾਓ ਆਪਣੇ ਆਪਣੇ ਜ਼ੇਵਰ ਔਰ ਰਾਸਤਾ ਨਾਪੋ। ਹਮ ਪਿਆਰ ਕੇ ਲੀਏ ਸੋਨਾ, ਚਾਂਦੀ ਕੁਰਬਾਨ ਕਰਨਾਜਾਨਤਾ ....... ਅਤੇਉਸਨੇ ਬਹੁਤ ਹੀਪਿਆਰ, ਦੁਲਾਰ ਅਤੇ ਸਤਿਕਾਰ ਨਾਲ ਪਿਆਜ਼ ਵਾਲਾ ਲਿਫਾਫਾ ਚੁੱਕ ਕੇਮਸਤਕ ਨਾਲਲਗਾਲਿਆ ਡਾਕੁਅਤੇ ਪਿਆਜ਼ ਦਾ ਅਜਿਹਾ ਪ੍ਰੇਮ-ਦਿਸ਼ ਦੇਖ ਕੇ ਚੰਗਿਆਂ ਭਲਿਆਂ ਦੀਆਂ ਅੱਖਾਂ ਸੇਜਲ ਹੋ ਗਈਆਂ। ਕੋਈ ਸਿਆਣਾ ਡਾਇਰੈਕਟਰ ਅਜਿਹਾ ਦ੍ਰਿਸ਼ ਕਿਸੇ ਫਿਲਮ 'ਚ ਪਾ ਕੇ
ਵਾਤਸਲ ਪ੍ਰੇਮ ਦਾ ਕੋਈ ਗੀਤ ਇਸ 'ਤੇ ਫਿੱਟ ਕਰ ਦਿੰਦਾ ਤਾਂ ਉਸ ਫਿਲਮ ਨੇ ਬਾਕਸ-ਆਫਿਸ ਤੇ ਹਿੱਟ ਹੋ ਕੇ ਕਰੋੜਾਂ ਦੀ ਕਮਾਈ ਕਰਨੀ ਸੀ।
ਗੰਢੇ ਪਰੋਲੋਤਾਰੀ ਤੋਂ ਬੁਰਜ਼ੂਆ ਹੋ ਗਏ ਹਨ। ਬੰਤੂ ਆਪਣੇ ਸਾਥੀਆਂ ਨੂੰ ਦੱਸ ਰਿਹਾ ਸੀ : “ਲੈ ਪਰਸੋ ‘ਗੰਢਾ ਦੁਰੋਂ ਲੰਘਦਾ ਜਾਵੇ। ਸਾਡੇ ਵੱਲ ਝਾਕਿਆ ਤੱਕ ਨਾ ਕਹਿੰਦੇ ਸਾਲਾਵੱਡੀਜਮਾਤ ਚ ਰਲ ਗਿਐ | ਕੋਈ ਪੁੱਤ,ਆਉਣਾ ਤਾਂ ਅਖੀਰ ਸਾਡੇ ਮਾਤੜਾਂ ਕੋਲ ਈ ਐ। ਖੇਤੀ ਮੁੜ ਕੇ ਆਊ ਬੋਹੜ ਹੇਠਾਂ ......
ਗੰਢਾ-ਪ੍ਰੇਮੀਆਂ ਨੇ ਨੇਤਾ ਜੀ ਕੋਲ ਪਹੁੰਚ ਕੀਤੀ ਤਾਂ ਨੇਤਾ ਜੀ ਨੇ ਖਾਧੇ ਪਿਆਜ਼ ਦਾ ਡਕਾਰ ਮਾਰਦਿਆਂ ਆਖਿਆ।
“ਛੱਡੋ ਪਿਆਜ਼-ਬਿਆਜ਼ ਨੂੰ, ਅਸੀਂ ਤੁਹਾਡੇ ਲਈ ਸੇਬਾਂ ਦਾ ਪ੍ਰਬੰਧ ਕੀਤਾ ਹੋਇਐ।''
“ਪਰ ਸਰ ਸੇਬ ਗੰਢਿਆਂ ਦੀ ਥਾਂ ਨਹੀਂ ਲੈ ਸਕਦੇ। ਲੋਕਾਂ ਨੇ ਤਰਲਾ ਲੈਂਦਿਆਂ ਆਖਿਆ।
ਨੇਤਾ ਜੀ ਮੁਸਕਰਾ ਪਏ । ਹਲਕਾ ਜਿਹਾ ਮੁਸਕਰਾ ਕੇ ਕਹਿਣ ਲੱਗੇ :
“ਲੋਕਤੰਤਰ ਵਿਚ ਕੀ ਨਹੀਂ ਹੋ ਸਕਦਾ। ਤੁਸੀਂ ਸਾਡੀ ਥਾਂ ਆ ਸਕਦੇ ਹੋ, ਗੰਢਾ ਸੇਬ ਦੀ ਥਾਂ ਵੀ ਲੈ
ਸਕਦਾਹੈ।ਜਨਤਾਭੇਡਾਂ ਵੀ ਬਣ ਸਕਦੀ ਹੈ ਤੇ ਉੱਲੂ ਵੀ। ਪੁਰਾਣੀਆਂ ਗੰਢਾ ਖਾਣੀਆਂ ਆਦਤਾਂ ਛੱਡੋ। ਸੇਬ ਖਾਣਾ ਸਿੱਖੋ। ਦੇਸ਼ ਤਰੱਕੀ ਕਰ ਰਿਹਾ ਹੈ। ਇਸ ਤਰਕੀ ਦਾ ਭਰਪੂਰ ਫਾਇਦਾ ਉਠਾਓ, ਭਾਰਤੀ ਲੋਕਤੰਤਰ ਦੀ ਜੈ ਭਾਰਤੀ ਲੋਕਤੰਤਰ ਦੀ ਜੈ ਬੋਲੋਂ ਮੁਲ-ਮੰਤਰ ਪਬਲਿਕ ਦੀ ਸਮਝ 'ਚ ਆ ਗਿਆ ਸੀ। ਚੋਣਾਂ 'ਚ ਲੋਕਾਂ ਨੇ ਤੇ ਜਨਤਾ ਜਨਾਰਦਨ ਨੇ ਇਸੇ ਦੀ ਖੂਬ ਵਰਤੋਂ ਕੀਤੀ। ਨੇਤਾ ਜੀ ਤਖਤ ਤੋਂ ਤਖਤੇ ਤੇ ਆ ਗਏ। ਝੰਡੇ ਝੰਡੀਆਂ ਬਣ ਗਏ। ਲੋਕ ਸ਼ਕਤੀ ਮੁਹਰੇ ਝੰਡੇ ਮੁਧੇ ਹੋ ਗਏ। ਲੋਕਾਂ ਦੇ ਹਿਰਦੇ-ਪਰਿਵਰਤਨ ਨਾਲ ਸੱਤਾ ਪਰਿਵਰਤਨ ਕਾਂਡ ਹੋ ਗਿਆ। ਕਹਿੰਦੇ ਇਕ ਵਾਰ ਗੰਢਿਆਂ ਨੇ ਹੀ ਦਿੱਲੀ ਦਾ ਰਾਜ-ਭਾਗ ਖੋਹ ਲਿਆ ਸੀ ਤੇ ਹੁਣ ਤੱਕ ਮੁੜ ਦਿੱਲੀ ਦਾ ਰਾਜ-ਭਾਗ ਨਸੀਬ ਨਹੀਂ ਹੋਇਆ।
ਜੁਆਕ ਗਲੀ ਮੁਹੱਲਿਆਂ ਚ ਇਕ ਸੁਰ ਹੋ ਕੇ ਗਾ ਰਹੇ ਸਨ : ਗੰਢੇ.......ਢੇ......ਗੰਢੇ
ਡਰ ਹੋਗੇ ਡੰਡੇ, ਹੁਣ ਕੌਣ ਕਿਸ ਨੂੰ ਭੰਡੇ, ਗੰਢਿਆਂ ਦੀ ਮਾਰ ਪਈ.....
ਡਰ ਹੋਗੇ ਮੂਧੇ, ਗੰਢਿਆਂ ਦੀ ਮਾਰ ਪਈ ।
ਗੰਢੇ ਹੁਣ ਮੁੜ ਬੁਰਜ਼ੂਆ ਤੋਂ ਪਰੋਲੋਤਾਰੀ ਹੋਣ ਦੀ ਸੋਚ ਰਹੇ ਹਨ। ਗੰਢਿਆਂ ਧਾਰੀ ਚਿੱਤ, ਬਾਝ ਕਰਾਰੇ ਹੱਥੀਂ, ਦੁਸ਼ਮਣ ਹੋਣ ਨਾ ਮਿੱਤ ......।

______________________________________________________________________

ਆਪਣੇ ਬੱਚਿਆਂ ਲਈ ਸਮਾਂ ਕੱਢਣ ਕੰਮਕਾਜੀ ਮਾਵਾਂ
ਆਪਣੇ ਬੱਚਿਆਂ ਲਈ ਸਮਾਂ ਕੱਢਣਾ ਵਰਕਿੰਗ ਔਰਤਾਂ ਲਈ ਸਭ ਤੋਂ ਜ਼ਿਆਦਾ ਮੁਸ਼ਕਿਲ ਕੰਮ ਹੁੰਦਾ ਹੈ। ਅਜਿਹੇ 'ਚ ਉਨ੍ਹਾਂ ਨੂੰ ਖੁਦ ਤੋਂ ਹੀ ਸ਼ਿਕਾਇਤ ਹੋਣ ਲੱਗ ਜਾਂਦੀ ਹੈ ਕਿ ਉਨ੍ਹਾਂ ਕੋਲ ਚਾਈਲਡ ਕੇਅਰ ਦਾ ਸਮਾਂ ਹੀ ਨਹੀਂ ਰਹਿੰਦਾ। ਇਹ ਸਹੀ ਹੈ ਕਿ ਆਪਣੇ ਬੱਚਿਆਂ ਨੂੰ ਬਿਹਤਰ ਭਵਿੱਖ ਦੇਣ ਲਈ ਤੁਹਾਡਾ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਪਰ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਵੀ ਜ਼ਰੂਰੀ ਹੈ। ਇਸ ਲਈ ਆਪਣੇ ਕੰਮ ਦੇ ਆਧਾਰ ਤੇ ਟਾਈਮ ਟੇਬਲ ਬਣਾਓ, ਜਿਸ 'ਚ ਜ਼ਰੂਰੀ ਅਤੇ ਗੈਰ-ਜ਼ਰੂਰੀ ਕੰਮਾਂ ਨੂੰ ਵੰਡ ਲਓ।
ਸਮੇਂ ਦੀ ਵੰਡ ਕਰੋ ਦੇਖਿਆ ਜਾਏ ਤਾਂ ਜਿਸ ਤਰ੍ਹਾਂ ਨਾਲ ਸਾਡੀਆਂ ਮਾਵਾਂ ਸਾਡੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਦਿਨ ਭਰ ਸਾਡੀ ਪਸੰਦ ਦਾ ਖਾਣਾ ਬਣਾਉਣ , ਕਹਾਣੀ ਸੁਣਾਉਣ ਅਤੇ ਘੁੰਮਾ ਕੇ ਲਿਆਉਣ ’ਚ ਬਿਜ਼ੀ ਰਹਿੰਦੀਆਂ ਸਨ, ਉਸੇ ਤਰ੍ਹਾਂ ਨਾਲ ਸਾਡੇ ਲੋਕਾਂ ਕੋਲ ਸਮਾਂ ਨਹੀਂ ਹੁੰਦਾ ਕਿਉਂਕਿ ਅੱਜ ਵਰਕਿੰਗ ਮੌਮ ਘਰ ਦੇ ਨਾਲ-ਨਾਲ ਆਪਣੇ ਆਫਿਸ ਦੇ ਕੰਮਾਂ ਦੀ ਜ਼ਿੰਮੇਵਾਰੀ ਨਿਭਾਉਣ ਚ ਇੰਨੀ ਉਲਝ ਜਾਂਦੀ ਹੈ ਕਿ ਸਮਾਂ ਮੈਨੇਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਆਪਣੇ ਲਈ ਇਕ ਟਾਈਮ ਟੇਬਲ ਬਣਾ ਲਓ ਕਿ ਇੰਨਾ ਸਮਾਂ ਤੁਸੀਂ ਆਫਿਸ 'ਚ ਕੰਮ ਕਰੋਗੇ ਅਤੇ ਬਾਕੀ ਦਾ ਸਮਾਂ ਘਰ ਦੇ ਕੰਮਾਂ ਅਤੇ ਬੱਚਿਆਂ ਨਾਲ ਬਿਤਾਓਗੇ ।
ਆਫਿਸ ਸੋਚ ਸਮਝ ਕੇ ਚੁਣੋ ਸ਼ੁਰੂਆਤ 'ਚ ਜੌਬ ਕਰਨ ਲਈ ਅਜਿਹਾ ਆਫਿਸ ਚੁਣੋ, ਜਿਥੇ ਤੁਹਾਡੀਆਂ ਲੋੜਾਂ ਨੂੰ ਵੀ ਮਹੱਤਵ ਦਿੱਤਾ ਜਾਏ ਅਰਥਾਤ ਇਕ ਮਾਂ ਦੇ ਤੌਰ ਤੇ ਉਹ ਲੋਕ ਤੁਹਾਡੀ ਜ਼ਿੰਮੇਵਾਰੀ ਨੂੰ ਸਮਝ ਸਕਣ। ਜਿਥੇ ਨਾ ਸਿਰਫ ਕੰਮ ਕਰਨ ਦੇ ਘੰਟੇ ਘੱਟ ਹੋਣ, ਸਗੋਂ ਟਾਈਮਿੰਗ ਵੀ ਥੋੜੀ ਫਲੈਕਸੀਬਲ ਹੋਵੇ, ਇਸ ਨਾਲ ਤੁਸੀਂ ਆਸਾਨੀ ਨਾਲ ਆਫਿਸ ਅਤੇ ਬੱਚਿਆਂ ਵਿਚਕਾਰ ਤਾਲਮੇਲ ਬਣਾ ਸਕੋਗੇ।
ਪਲਾਨਿੰਗ ਕਰੋ। | ਆਪਣੀ ਜੌਬ ਚ ਪੁਰੀ ਪਲਾਨਿੰਗ ਕਰਕੇ ਤੁਸੀਂ ਵਰਕ ਲਾਈਫ 'ਚ ਬੈਲੇਸ ਬਣਾ ਸਕਦੇ ਹੋ। ਤੁਸੀਂ ਇਹ ਤੈਅ ਕਰੋ ਕਿ ਇੰਨੇ ਸਮੇਂ 'ਚ ਤੁਹਾਨੂੰ ਆਫਿਸ ਦਾ ਕੰਮ ਖਤਮ ਕਰਨਾ ਹੈ ਜਿਸ ਨਾਲ ਕਿ ਤੁਸੀਂ ਆਪਣੇ ਬੱਚਿਆਂ ਨਾਲ ਵੀ ਸਮਾਂ ਬਿਤਾ ਸਕੋਗੇ। ਇਸ ਤਰ੍ਹਾਂ ਤੁਹਾਡੇ ਤੇ ਦਬਾਅ ਵੀ ਨਹੀਂ ਪਵੇਗਾ ਅਤੇ ਤੁਸੀਂ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਵੀ ਸਮਾਂ ਬਿਤਾ ਸਕੋਗੇ।
ਵੀਕੈਂਡ 'ਤੇ ਕੰਮ ਤੋਂ ਰਹੋ ਵੀ ਵੀਕੈਂਡ ਦੀ ਉਡੀਕ ਬੱਚਿਆਂ ਤੋਂ ਜ਼ਿਆਦਾ ਵੱਡਿਆਂ ਨੂੰ ਰਹਿੰਦੀ ਹੈ ਜਿਸ ਨੂੰ ਲੈ ਕੇ ਉਹ ਜ਼ਿਆਦਾ ਐਕਸਾਈਟਿਡ ਹੁੰਦੇ ਹਨ। ਇਸ ਲਈ ਵਰਕਿੰਗ ਮੌਮ ਵੀਕੈਂਡ ’ਤੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਵੀ ਰੱਖਣ। ਬੱਚਿਆਂ ਨੂੰ ਕਿਤੇ ਘੁੰਮਾਉਣ ਲੈ ਜਾਓ, ਉਨ੍ਹਾਂ ਨਾਲ ਮਸਤੀ ਕਰੋ। ਇਸ ਨਾਲ ਉਨ੍ਹਾਂ ਦੀ ਸ਼ਿਕਾਇਤ ਤਾਂ ਦੂਰ ਹੋਵੇਗੀ ਹੀ, ਤੁਹਾਡੀ ਵੀ ਹਫਤੇ ਭਰ ਦੀ ਥਕਾਵਟ ਦੂਰ ਹੋ ਜਾਏਗੀ।
ਬੱਚਿਆਂ ਨੂੰ ਦਿਓ ਸਮਾਂ ਸ਼ਾਮ ਨੂੰ ਜਦੋਂ ਤੁਸੀਂ ਘਰ ਆਓ ਤਾਂ ਬੱਚਿਆਂ ਨਾਲ ਬੈਠੋ, ਉਨ੍ਹਾਂ ਨਾਲ ਉਨ੍ਹਾਂ ਦੇ ਦਿਨ ਦੇ ਬਾਰੇ 'ਚ ਗੱਲਾਂ ਕਰੋ, ਉਨ੍ਹਾਂ ਦੀ ਪਸੰਦ ਅਤੇ ਨਾ-ਪਸੰਦ ਨੂੰ ਜਾਣੋ, ਉਨ੍ਹਾਂ ਦੇ ਸਕੂਲ, ਪੜ੍ਹਾਈ, ਨੰਬਰ ਅਤੇ ਦੋਸਤਾਂ ਬਾਰੇ ਵੀ ਗੱਲ ਕਰੋ। ਚਾਈਲਡ ਕੇਅਰ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚਿਆਂ ਦੇ ਮਨ ਦੀ ਗੱਲ ਜਾਣੋ ਕਿਉਂਕਿ ਜਦੋਂ ਤਕ ਤੁਸੀਂ ਆਪਣੇ ਬੱਚੇ ਨਾਲ ਗੱਲ ਨਹੀਂ ਕਰੋਗੇ, ਉਦੋਂ ਤਕ ਤੁਸੀਂ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਨਹੀਂ ਜਾਣ ਸਕੋਗੇ।

ਘਰ ਜਲਦੀ ਤੋਂ ਆਫਿਸ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਆਪਣਾ ਕੰਮ ਖਤਮ ਕਰ ਲਓ ਅਤੇ ਸ਼ਾਮ ਨੂੰ ਸਮੇਂ 'ਤੇ ਘਰ ਪਰਤ ਆਓ ਅਤੇ ਬੱਚਿਆਂ ਨਾਲ ਸਮਾਂ ਬਿਤਾਓ। ਹਰ ਕੰਮ ਨੂੰ ਕਰਨ ਦੀ ਇਕ ਡੈੱਡਲਾਈਨ ਫਿਕਸ ਕਰ ਲਓ ਤਾਂ ਕਿ ਤੁਸੀਂ ਸ਼ਾਮ ਨੂੰ ਲੇਟ ਨਾ ਹੋ ਜਾਓ।