Punjabi Kavita


ਵਿੱਦਿਆ - Punjabi Kavita
ਅੰਬਰੀਂ ਉਡਾਰੀਆਂ ਲਵਾਉਂਦੀ ਵਿੱਦਿਆ। 
ਮੁਲਕਾਂ ਦੀ ਖ਼ਬਰ ਸੁਣਾਉਂਦੀ ਵਿੱਦਿਆ। 
* ਪਾਣੀ ਵਿਚ ਵਿੱਦਿਆ ਲੋਹੇ ਨੂੰ ਤਾਰਦੀ। 
ਨੇਰਿਆਂ ਦੇ ਵਿਚ ਚਾਨਣ ਪਸਾਰਦੀ।
 ਚੰਗਾ-ਮਾੜਾ ਕੀ, ਸਮਝਾਉਂਦੀ ਵਿੱਦਿਆ।
 ਅੰਬਰੀਂ ਉਡਾਰੀਆਂ ਲਵਾਉਂਦੀ ਵਿੱਦਿਆ।
 * ਹਰ ਪਾਸੇ ਕੀਤੀ ਵਿੱਦਿਆ ਕਮਾਲ ਹੈ। 
ਹੋਈ ਜੋ ਤਰੱਕੀ ਸਭ ਇਹਦੇ ਨਾਲ ਹੈ।
 ਕਿਤਾਬਾਂ ਤੇ ਰਸਾਲੇ ਪੜਾਉਂਦੀ ਵਿੱਦਿਆ। 
ਅੰਬਰੀਂ ਉਡਾਰੀਆਂ ਲਵਾਉਂਦੀ ਵਿੱਦਿਆ।
 * ਦੁਨੀਆ 'ਚ ਵਿੱਦਿਆ, ਅਮੋਲ ਗਹਿਣਾ ਹੈ। 
ਕਿਸੇ ਨਹੀਂ ਚੁਰਾਉਣਾ ਸਦਾ ਕੋਲ ਰਹਿਣਾ ਹੈ।
 ਗੀਤ ਆਤਮਾ ਸਿੰਘ ਤੋਂ ਲਿਖਾਉਂਦੀ ਵਿੱਦਿਆ। 
ਅੰਬਰੀਂ ਉਡਾਰੀਆਂ ਲਵਾਉਂਦੀ ਵਿੱਦਿਆ।

ਬੱਝੇ ਬੱਚਓ ਮੈਂ ਹਾਂ ਕੌਣ - 2 Kavita
ਸਾਲ ਪਿੱਛੋਂ ਜਦੋਂ ਵੀ ਆਵਾਂ। 
ਉਨੀ ਕੱਪੜੇ ਗਰਮ ਪੁਆਵਾਂ। 
ਹਵਾ ਚੱਲੇ ਜਦ ਠੰਡੀ-ਠਾਰ । 
ਵਧਦੀ ਜਾਵਾਂ ਮਾਰੋ-ਮਾਰ। 
ਸੁਰਜ ਵੱਲ ਨੂੰ ਸਾਰੇ ਵੇਖਣ। 
ਮੇਰੀ ਰੁੱਤੇ ਧੁੱਪ ਨੂੰ ਸੇਕਣ। 
ਸਵੈਟਰ, ਜਰਸੀ, ਕੋਟ ਪੁਆਵਾਂ। 
ਲੇਫ ਤੇ ਕੰਬਲ ਬਾਹਰ ਕਢਾਵਾਂ। 
ਨਿੱਘ ਦੀ ਹਰ ਕੋਈ ਕਰਦਾ ਭਾਲ। 
ਠੁਰ-ਠੁਰ ਕਰਦੇ ਸਾਰੇ ਬਾਲ। 
ਜਦੋਂ ਵੀ ਲੋਕੀਂ ਕਿੱਧਰੇ ਜਾਂਦੇ। 
ਗਰਮ-ਗਰਮ ਉਹ ਚੀਜ਼ਾਂ ਖਾਂਦੇ। 
ਰਾਤ ਨੂੰ ਪੈਂਦਾ ਰੋਜ਼ ਹੀ ਕੋਰਾ । 
ਧੁੰਦ ਵਿਚ ਨਾ ਦਿਸਦਾ ਭੋਰਾ। 
ਮੋਟੇ ਕੰਬਲ ਸਭ ਤਲਾਈਆਂ। 
ਪੇਟੀ ਵਿਚੋਂ ਬਾਹਰ ਕਢਾਈਆਂ। 
ਹੀਟਰ ਕਮਰਿਆਂ ਵਿਚ ਮਘਾਉਣ। 
ਬੁੱਝੋ ਬੱਚਿਓ ਮੈਂ ਹਾਂ ਕੌਣ ?


ਫੇਰ ਆ ਗਈ ਸਰਦੀ - Poem on Winter in Punjabi - 3
* ਲਓ ਫੇਰ ਆ ਗਈ ਸਰਦੀ 
ਲਓ ਫੇਰ ਆ ਗਈ ਸਰਦੀ ਕੱਢ 
ਲਏ ਮਾਂ ਨੇ ਕੋਟ ਸਵੈਟਰ ਤੇ ਸਿਆਲਾਂ ਦੀ ਵਰਦੀ। 
* ਧੁੰਦਾਂ ਛਾਈਆਂ ਕੋਰਾ ਪੈਂਦਾ ਹੱਡਾਂ ਪੈਰਾਂ ਵਿਚ
 ਵੜ ਬਹਿੰਦਾ ਬੱਦਲੀਂ ਚੁੱਕੀ ਫਿਰਦੀ ਜਲਕਣ 
ਨਾ ਰੁਕਦੀ ਨਾ ਵਦੀ...। * 
ਆਵਣ ਸੀਤ ਹਵਾ ਦੇ ਬੁੱਲੇ 
ਕੋਈ ਬੂਹਾ ਜਦ-ਬਾਰੀ ਖੁੱਲ੍ਹੇ ਧੁੱਪ
 ਖੇਡਦੀ ਲੁਕਣ-ਮੀਚੀ ਮਨ ਆਈਆਂ ਏ ਕਰਦੀ...। 
* ਦਿਨ ਛੋਟੇ ਹੋਏ ਵੱਡੀਆਂ ਰਾਤਾਂ ਦਾਦੀ ਵੀ ਨਾ 
ਪਾਉਂਦੀ ਬਾਤਾਂ ਸਾਡੇ ਨਾਲ ਹੀ ਟੀ. ਵੀ. ਦੇਖੇ 
ਨਾਲ ਹੁੰਗਾਰੇ ਭਰਦੀ...। * ਖੇਤੀਂ ਰੰਗ ਸਰੋਂ 
ਦਾ ਖਿੜਿਆ ਹੈ ਕੋਈ ਰਾਗ ਇਲਾਹੀ ਛਿੜਿਆ 
ਫੁੱਲ ਖਿੜਨਗੇ ਤਿਤਲੀ ਹੁਣ ਤਾਂ ਸਜਦੀ ਹੋਉ ਸੰਵਰਦੀ...। 
* ਜਿਥੋਂ ਮਿਲਦਾ ਹੈ ਨਿੱਘ ਭਾਲੋ ਧੂਣੀ ਲਾਓ, 
ਅੰਗੀਠੀ ਬਾਲੋ ਸੂਰਜ ਕਿਰਨਾਂ ਦੇਵੇਗਾ 
ਜੇ ਹੋਊ ਸਾਡਾ ਹਮਦਰਦੀ...


ਬਾਲ ਕਵਿਤਾਵਾਂ - 4
ਜੇਕਰ ਰਹੇ ਨਾ ਰੁੱਖ ਤੇ ਪਾਣੀ 
ਬੱਚਿਓ ਸਮਝਿਓ ਖਤਮ ਕਹਾਣੀ।
ਰੁੱਖ ਨੇ ਸਭ ਦੇ ਸਾਹ ਪ੍ਰਾਣ ਫਿਰ ਕਿਉਂ ਲੋਕੀਂ ਵੱਢੀ ਜਾਣ ?
ਫਲ, ਫੁੱਲ, ਛਾਂ ਤੇ ਲੱਕੜੀ ਦੇਵਣ ਆਖਰੀ ਸਾਹ ਤੱਕ ਸਾਨੂੰ ਸੇਵਣ।
ਜਲ ਬਿਨ ਸਾਡਾ ਕਾਹਦਾ ਜੀਣਾ ਖਾਣਾ ਕੀ ਤੇ ਕੀ ਹੈ ਪੀਣਾ ?
ਜਲ ਨਾ ਜਾਏ ਅਜਾਈਂ ਬੱਚਿਓ ਜਲ ਨੂੰ ਜਾਓ ਬਚਾਈ ਬੱਚਿਓ।
ਤੁਸਾਂ ਹੈ ਰੁੱਖ ਤੇ ਜਲ ਬਚਾਉਣਾ ਵੱਡਿਆਂ ਨੂੰ ਵੀ ਪਾਠ ਪੜ੍ਹਾਉਣਾ।
ਆਓ ਰਲ ਮਿਲ ਲਾਈਏ ਰੁੱਖ ਵੰਡੀਏ ਜਗ ’ਤੇ ਸੁੱਖ ਹੀ ਸੁੱਖ।
 
ਮੇਰੀ ਸੋਹਣੀ  ਫਰਾਕ ਹੈ  - 5 Kavita

ਮੇਰੀ ਸੋਹਣੀ ਫਰਾਕ ਹੈ। 
ਪੌਸ਼ਟਿਕ ਮੇਰੀ ਖੁਰਾਕ ਹੈ। 
ਮਨ ਲਾ ਕੇ ਪੜ੍ਹਦੀ ਹਾਂ। 
ਨਾਂਅ ਨੂੰ ਰੌਸ਼ਨ ਕਰਦੀ ਹਾਂ।
ਕੀ ਰਾਜੋ ਇਹ ਅਨਾਰ ਹੈ ? 
ਮੁਰੱਬਾ ਕਿਹੜਾ ਅਚਾਰ ਹੈ ? 
ਦੱਸੀਂ ਕੁਝ ਸਵਾਲਾਂ ਨੂੰ। 
ਕੀ ਕਹਿੰਦੇ ਇਨ੍ਹਾਂ ਦਾਲਾਂ ਨੂੰ।
ਗੋਭੀ ਬੜੀ ਸੁਆਦੀ ਹੈ। 
ਹੋਇਆ ਇਸ ਦਾ ਆਦੀ ਹੈ। 
ਮੈਨੂੰ ਮਟਰ ਪਸੰਦ ਹੈ। 
ਪਰ ਦਾਦੇ ਦੇ ਬੰਦ ਹੈ।
ਪਾਣੀ ਦੇ ਵਿਚ ਸ਼ੁੱਧੀ ਹੋਵੇ। 
ਤਾਹੀਓ ਤੇਜ਼ ਫਿਰ ਬੁੱਧੀ ਹੋਵੇ। 
ਅਸ਼ੁੱਧਤਾ ਕੋਲੋਂ ਖਾਰ ਹੈ। 
ਮੇਰਾ ਨੇਕ ਵਿਚਾਰ ਹੈ।