ਕਿਉਂ ਬਣੀ ਚੀਨ ਦੀ ਮਹਾਨ ਦੀਵਾਰ The Great wall of China Facts in Punjabi

ਚੀਨ ਦੀ ਮਹਾਨ ਦੀਵਾਰ ਜਾਂ ਗੇਟ ਵਾਲ ਆਫ ਚਾਈਨਾ ਨੂੰ ਵਿਸ਼ਵ ਦੇ 7 ਅਜੂਬਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਵਿਸ਼ਵ ਦੀ ਇਹ ਸਭ ਤੋਂ ਲੰਮੀ ਦੀਵਾਰ 6400 ਕਿਲੋਮੀਟਰ ਤੱਕ ਫੈਲੀ ਹੈ ਅਤੇ 32 ਫੁੱਟ ਚੌੜੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਇੰਨੀ ਵੱਡੀ ਦੀਵਾਰ ਨੂੰ ਬਣਾਉਣ ਦੀ ਮਿਹਨਤ ਕਿਉਂ ਕੀਤੀ ਗਈ ?

The Great wall of China Facts in Punjabi

ਈਸਾ ਪੂਰਵ 8ਵੀਂ ਤੋਂ 5ਵੀਂ ਸਦੀ ਦੇ ਵਿਚਕਾਰ ਚੀਨ ਵਾਸੀ ਦੀਵਾਰ ਬਣਾਉਣਾ ਸਿੱਖ ਚੁੱਕੇ ਸਨ। ਇਸ ਦੌਰਾਨ 7 ਚੀਨੀ ਸੂਬਿਆਂ ‘ਕਿਨ’, ‘ਕੀ’, ‘ਚੂ’, ‘ਵੇਈਂ, ‘ਹਾਨ’, ਝਾਓ’ ਅਤੇ ‘ਯਾਨ ਨੇ ਆਪਣੀਆਂ ਹੱਦਾਂ ਦੀ ਰਾਖੀ ਲਈ ਵਿਸ਼ਾਲ ਕਿਲੇਬੰਦੀਆਂ ਕੀਤੀਆਂ ਸਨ। ਬਾਅਦ ਵਿਚ ‘ਕਿਨ ਵੰਸ਼ ਦੇ ਸਮਰਾਟ ਕਿਨ ਸ਼ੀ ਹੁਆਂਗ ਨੇ ਸਾਰੇ ਸੂਬਿਆਂ ਨੂੰ ਜਿੱਤ ਕੇ ਈਸਾ ਪੂਰਵ 221 ਵਿਚ ਚੀਨ ਦਾ ਏਕੀਕਰਨ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਸ ਨੇ ਇਕ ਨਵੀਂ ਦੀਵਾਰ ਬਣਾ ਕੇ ਸਾਰੇ ਸੂਬਿਆਂ ਦੀਆਂ ਦੀਵਾਰਾਂ ਨੂੰ ਜੋੜਨ ਦਾ ਹੁਕਮ ਜਾਰੀ ਕੀਤਾ।
14ਵੀਂ ਸਦੀ ਦੇ ਮਿੰਗ ਵੰਸ਼ | ਦੌਰਾਨ ਮਹਾਨ ਦੀਵਾਰ ਦੇ । ਵਿਚਾਰ ਨੂੰ ਮੁੜ-ਜੀਵਤ ਕੀਤਾ ਗਿਆ ਤਾਂ ਕਿ ਮੰਗੋਲੀਆ ਅਤੇ ਮੰਚੁਰੀਅਨ ਕਬੀਲਿਆਂ ਨੂੰ ਚੀਨ ਤੋਂ ਬਾਹਰ ਰੱਖਿਆ ਜਾ ਸਕੇ ।
ਅਜਿਹਾ ਉਸ ਨੇ ਮੁੱਖ ਤੌਰ 'ਤੇ ਮੰਗੋਲੀਆ ਦੇ ਹਮਲਾਵਰਾਂ ਤੋਂ ਆਪਣੀ ਰੱਖਿਆ ਲਈ ਕੀਤਾ ਸੀ। ਉਦੋਂ ਤੋਂ ਹੀ ਚੀਨ ’ਤੇ ਰਾਜ ਕਰਨ ਵਾਲੇ ਵੱਖ-ਵੱਖ ਵੰਸ਼ਾਂ ਨੇ ਇਸ ਦੀਵਾਰ ਦੀ ਮੁਰੰਮਤ ਦਾ ਕੰਮ ਵਿਸਥਾਰ ਨਾਲ ਕੀਤਾ ਹੈ। | 14ਵੀਂ ਸਦੀ ਦੇ ਮਿੰਗ ਵੰਸ਼ ਦੌਰਾਨ ਮਹਾਨ ਦੀਵਾਰ ਦੇ ਵਿਚਾਰ ਨੂੰ ਮੁੜ-ਜੀਵਤ ਕੀਤਾ ਗਿਆ ਤਾਂ ਕਿ ਮੰਗੋਲੀਆ ਅਤੇ ਮੰਚੁਰੀਅਨ ਕਬੀਲਿਆਂ ਨੂੰ ਚੀਨ ਤੋਂ ਬਾਹਰ ਰੱਖਿਆ ਜਾ ਸਕੇ। ਅੱਜ ਸਾਨੂੰ ਚੀਨ ਦੀ ਜੋ ਮਹਾਨ ਦੀਵਾਰ ਨਜ਼ਰ ਆਉਂਦੀ ਹੈ, ਉਸ ਦਾ ਬਹੁਤਾ ਨਿਰਮਾਣ ਮਿੰਗ ਵੰਸ਼ ਦੇ ਸ਼ਾਸਕਾਂ ਨੇ ਹੀ ਕਰਾਇਆ ਸੀ।

ਚੀਨ ਦੀ ਮਹਾਨ ਦੀਵਾਰ ਬਾਰੇ ਦਿਲਚਸਪ ਤੱਥ :
  1. ਚੀਨ ਦੀ ਮਹਾਨ ਦੀਵਾਰ ਨੂੰ ਚੰਦਰਮਾ ਤੋਂ ਵੀ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ, ਇਹ ਸਿਰਫ ਭਰਮ ਹੈ।
  2. ਇਸ ਨੂੰ ਧਰਤੀ ਤੇ ਸਭ ਤੋਂ ਪਹਿਲਾਂ ਵੱਡੀ ਕਬਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਨਿਰਮਾਣ ਕਰਦੇ ਹੋਏ 10 ਲੱਖ ਲੋਕਾਂ ਦੀ ਜਾਨ ਗਈ। ਪੁਰਾਤਤਵਵਾਦੀਆਂ ਨੂੰ ਦੀਵਾਰ ਦੇ ਕਈ ਹਿੱਸਿਆਂ 'ਚ ਦੱਬੇ । ਇਨਸਾਨੀ ਪਿੰਜਰ ਵੀ ਮਿਲੇ ਹਨ। ਕੁਝ ਥਾਵਾਂ 'ਤੇ ਦੀਵਾਰ ਇੰਨੀ ਚੌੜੀ ਹੈ ਕਿ ਇਸ 'ਤੇ ਕਾਰ ਵੀ ਚਲਾਈ ਜਾ ਸਕਦੀ ਹੈ।
  3. ਦੀਵਾਰ ਦੇ ਕੁਝ ਹਿੱਸੇ ਮਿੱਟੀ ਖਿਸਕਣ ਕਾਰਣ ਖਤਰੇ 'ਚ ਹਨ। ਮੰਨਿਆ ਜਾਂਦਾ ਹੈ ਕਿ ਇਹ ਹਿੱਸੇ ਅਗਲੇ ਲੱਗਭਗ 20 ਸਾਲਾਂ ਵਿਚ ਡਿਗ ਜਾਣਗੇ ।
  4. ਹਾਲਾਂਕਿ ਸੈਨਿਕਾਂ ਦੇ ਮਜ਼ਬੂਤ ਪਹਿਰੇ ਵਿਚ ਰਹਿਣ ਵਾਲੀ ਇਸ ਦੀਵਾਰ ਦੇ ਬਾਵਜੂਦ ਮੰਚੁਰੀਅਨ ਕਬੀਲੇ ਵਾਲਿਆਂ ਨੇ ਹਮਲਾ ਕਰ ਕੇ ਮਿੰਗ ਵੰਸ਼ ਤੋਂ ਸੱਤਾ ਹਥਿਆ ਲਈ ਸੀ, ਜਿਸ ਤੋਂ ਬਾਅਦ ਕਿੰਗ ਵੰਸ਼ ਦੀ ਸਥਾਪਨਾ ਹੋਈ।