Crow essay in Punjabi ਕਾਂ 'ਤੇ ਲੇਖ ਰਚਨਾ

Crow essay in Punjabi - ਦੁਨੀਆ ਭਰ ਵਿਚ ਕਾਵਾਂ ਦੀਆਂ 40 ਪ੍ਰਜਾਤੀਆਂ ਹਨ। ਜ਼ਿਆਦਾਤਰ ਸਮੂਹਾਂ ਵਿਚ ਰਹਿੰਦੇ ਹਨ। ਹੋਰ ਪੰਛੀ ਇਕੱਲੇ ਰਹਿੰਦੇ ਹਨ ਪਰ ਉਹ ਸਮੂਹਾਂ ਚ ਭੋਜਨ ਲੱਭਦੇ ਹਨ। ਜਦੋਂ ਇਕ ਕਾਂ ਮਰ ਜਾਂਦਾ ਹੈ ਤਾਂ ਸਮੁਹ ਮ੍ਰਿਤਕ ਨੂੰ ਘੇਰ ਲਵੇਗਾ। ਇਹ ਅੰਤਿਮ ਸੰਸਕਾਰ ਸਿਰਫ ਮ੍ਰਿਤਕ ਲਈ ਸੋਗ ਪ੍ਰਗਟਾਉਣ ਲਈ ਨਹੀਂ ਹੈ, ਸਗੋਂ ਇਹ ਦੇਖਣ ਲਈ ਵੀ ਹੈ ਕਿ ਉਨ੍ਹਾਂ ਦਾ ਮੈਂਬਰ ਕਿਵੇਂ ਮਰਿਆ। ਉਹ ਇਕਦੂਜੇ ਨੂੰ ਮਿਲਦੇ ਹਨ ਅਤੇ ਭਕਸ਼ਕਾਂ ਦਾ ਪਿੱਛਾ ਕਰਦੇ ਹਨ, ਇਸ ਵਤੀਰੇ ਨੂੰ ਮੋਬਿੰਗ ਕਿਹਾ ਜਾਂਦਾ ਹੈ। ਉਹ ਜਿੱਥੇ ਪੈਦਾ ਹੁੰਦੇ ਹਨ, ਉਸ ਦੇ ਨੇੜੇ-ਤੇੜੇ ਰਹਿੰਦੇ ਹਨ ਅਤੇ ਬੱਚਿਆਂ ਨੂੰ ਪਾਲਣ ਤੇ ਬਚਾਉਣ ਵਿਚ ਮਦਦ ਕਰਦੇ ਹਨ। ਭਵਿੱਖ ਦੀਆਂ ਯੋਜਨਾਵਾਂ ਬਣਾਉਂਦੇ ਹਨ | ਮਨੁੱਖਾਂ ਵਾਂਗ ਕਾਂ ਭਵਿੱਖ ਦੀ ਯੋਜਨਾ ਬਣਾਉਂਦੇ ਹਨ।ਉਹ ਬਾਅਦ ਵਿਚਵਰਤੋਂ ਲਈ ਚੀਜ਼ਾਂ ਨੂੰ ਲੁਕਾਉਂਦੇ ਅਤੇ ਭੋਜਨ ਨੂੰ ਜਮਾ ਕਰਦੇ ਹਨ।
Crow essay in Punjabi

ਇਕ ਹੋਰ ਪ੍ਰਯੋਗ 'ਚ ਖੋਜਕਾਰਾਂ ਨੇ ਕਾਵਾਂ ਨੂੰ ਇਕ ਟੋਕਨ ਚੁਣਨਾ ਸਿਖਾਇਆ, ਜਿਸ ਨੂੰ ਉਹ ਭੋਜਨ ਨਾਲ ਬਦਲ ਸਕਦੇ ਸਨ। ਕਾਵਾਂ ਨੇ ਦਰਸਾਇਆ ਕਿ ਉਹ ਇਸ ਨੂੰ ਚੁਣਨ ਦੇ ਸਮਰੱਥ ਸਨ। ਇਸ ਨੂੰ ਉਹ ਸਾਂਭ ਕੇ ਰੱਖਦੇ ਅਤੇ ਫਿਰ ਭੋਜਨ ਦੇ ਬਦਲੇ ਕਈ ਦਿਨਾਂ ਬਾਅਦ ਇਸਨੂੰ ਐਕਸਚੇਂਜ ਕਰਦੇ ਸਨ। ਇਹ ਕੁਦਰਤ ਵਿਚ ਨਹੀਂ ਹੁੰਦਾ ਹੈ ਪਰ ਇਨ੍ਹਾਂ ਕਾਵਾਂ ਨੇ ਇਸ ਧਾਰਨਾ ਨੂੰ ਤੁਰੰਤ ਸਮਝ ਲਿਆ। | ਕਾਂ ਨਾ ਸਿਰਫ ਭਵਿੱਖ ਦੀਆਂ ਘਟਨਾਵਾਂਲਈ ਯੋਜਨਾਵਾਂ ਬਣਾਉਂਦੇ ਹਨ, ਸਗੋਂ ਹੋਰਨਾਂ ਕਾਵਾਂ ਦੀ ਸੋਚ ਨੂੰ ਵੀ ਧਿਆਨ ਵਿਚ ਰੱਖਦੇ ਹਨ। ਜਦੋਂ ਇਕ ਕਾਂ ਭੋਜਨ ਹਾਸਿਲ ਕਰਦਾ ਹੈ।
ਤਾਂ ਉਹ ਇਹ ਦੇਖਣ ਲਈ ਚਾਰੋਂ ਪਾਸੇ ਦੇਖਦਾ ਹੈ ਕਿ ਕੀ . ਕੋਈ ਉਸ ਨੂੰ ਦੇਖ ਤਾਂ ਨਹੀਂ ਰਿਹਾ। ਜੇਕਰ ਉਹ ਦੇਖਦਾ ਹੈ " ਕਿ ਕੋਈ ਹੋਰ ਜਾਨਵਰ ਉਸ ਨੂੰ ਦੇਖ ਰਿਹਾ ਹੈ ਤਾਂ ਕਾਂ ਆਪਣੇ ਖਜ਼ਾਨੇ ਨੂੰ ਲੁਕਾਉਣ ਦਾ ਨਾਟਕ ਕਰੇਗਾ ਪਰ ਉਹ ਅਸਲ ਵਿਚ ਇਸ ਨੂੰ ਆਪਣੇ ਖੰਭਾਂ ਵਿਚ ਲੁਕੋ ਰਿਹਾ ਹੁੰਦਾ ਹੈ | ਕਾਂ ਫਿਰ ਇਕ ਨਵੀਂ ਗੁਪਤ ਥਾਂ ਲੱਭਣ ਲਈ ਉੱਡ ਜਾਂਦਾ ਹੈ। ਜੇਕਰ ਕੋਈ ਕਾਂ ਦੂਜੇ ਕਾਂ ਨੂੰ ਆਪਣਾ ਸਾਮਾਨ
ਲੁਕਾਉਂਦੇ ਹੋਏ ਦੇਖਦਾ ਹੈ ਤਾਂ ਉਹ ਇਸ ਛੋਟੀ ਜਿਹੀ ਖੇਡ ਬਾਰੇ ਜਾਣਦਾ ਹੈ ਅਤੇ ਬੇਵਕੂਫ ਨਹੀਂ ਬਣੇਗਾ। ਇਸ ਦੀ ਬਜਾਏ ਉਹ ਪਹਿਲੇ ਕਾਂ ਦਾ ਪਿੱਛਾ ਕਰੇਗਾ ਅਤੇ ਉਸ ਦੇ ਨਵੇਂ ਲੁਕਾਉਣ ਵਾਲੇ ਥਾਂ ਦੀ ਖੋਜ ਕਰੇਗਾ। ਕਾਂ ਸਿਰਫ ਇਹ ਦੇਖਣ ਲਈ ਚੀਜ਼ਾਂ ਨੂੰ ਲੁਕਾਉਣ ਦਾ ਦਿਖਾਵਾ ਕਰਦੇ ਹਨ ਕਿ ਕਿਹੜੇ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ, ਤਾਂ ਕਿ ਉਹ ਜਾਣ ਸਕਣ ਕਿ ਅਸਲ ਵਿਚ ਭੋਜਨ ਲੁਕਾਉਣ ਤੋਂ ਬਾਅਦ ਕਿਸ ਵਲੋਂ ਉਨ੍ਹਾਂ ਦੇ ਭੰਡਾਰ ਦੀ ਚੋਰੀ ਕੀਤੇ ਜਾਣ ਦੀ ਸੰਭਾਵਨਾ ਸਭ ਤੋਂ ਵੱਧ ਹੈ।
ਕਾਵਾਂ ਦੀ ਯਾਦਦਾਸ਼ਤ ਦਾ ਇਕ ਹੋਰ ਮਾਮਲਾ ਚੈਥਮ, ਓਂਟਾਰੀਓ ਦਾ ਹੈ। ਲੱਗਭਗ ਅੱਧਾ ਮਿਲੀਅਨ ਤਾਂ ਆਪਣੇ ਪ੍ਰਵਾਸ ਦੇ ਮਾਰਗ ਤੇ ਚੈਥਮ ਵਿਚ ਰੁਕਦੇ ਸਨ। ਸ਼ਹਿਰ ਦੇ ਮੇਅਰ ਨੇ ਉਨ੍ਹਾਂ ਦੀਆਂ ਬਿੱਠਾਂ ਕਾਰਣ ਕਾਵਾਂ ਵਿਰੁੱਧ ਜੰਗ ਦਾ ਐਲਾਨ ਕੀਤਾ ਅਤੇ ਲੋਕਾਂ ਨੇ ਉਨ੍ਹਾਂ ਨੂੰ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਦੋਂ ਤੋਂ ਕਾਵਾਂ ਨੇ ਚੈਥਮ ਨੂੰ ਦਰਕਿਨਾਰ ਕਰ ਦਿੱਤਾ ਅਤੇ ਗੋਲੀ ਲੱਗਣ ਤੋਂ ਬਚਣ ਲਈ ਕਾਫੀ ਉੱਚੀ ਉਡਾਣ ਭਰਨ ਲੱਗੇ। ਹਾਲਾਂਕਿ ਇਹ ਪ੍ਰਤੀਕਿਰਿਆ ਉਨ੍ਹਾਂ ਨੂੰ ਪੂਰੇ ਸ਼ਹਿਰ ਵਿਚ ਆਪਣੀਆਂ ਬਿੱਠਾਂ ਡੇਗਣ ਤੋਂ ਨਹੀਂ ਰੋਕ ਸਕੀ।