Papu and customer care wali

* ਪੱਪੂ ਨੇ ਕਸਟਮਰ ਕੇਅਰ ਵਾਲੇ ਨੂੰ ਕਿਹਾ, “ਬੜੀ ਗੜਬੜ ਹੋ ਗਈ ਸਰ। ਸਾਡੀ ਮੱਝ ਮੇਰਾ ਮੋਬਾਇਲ ਨਿਗਲ ਗਈ ਹੈ।
ਕਸਟਮਰ ਕੇਅਰ ਅਧਿਕਾਰੀ, “ਤਾਂ ਫਿਰ ਅਸੀਂ ਕੀ
ਕਰੀਏ ??
ਪੱਪੂ, “ਕੁਝ ਨਹੀਂ ਤੁਸੀਂ ਦੱਸ ਦਿਓ ਕਿ ਰੋਮਿੰਗ ਤਾਂ ਨਹੀਂ ਲੱਗੇਗੀ ?
* ਕੁਲਦੀਪ ਨੇ ਪ੍ਰਦੀਪ ਨੂੰ ਕਿਹਾ, “ਓਏ ਸੁਣੋ, ਤੁਹਾਨੂੰ ਇਕ ਰਾਜ਼ ਦੀ ਗੱਲ ਦੱਸਾਂ ??
ਦੀਪ, “ਹਾਂ ਦੱਸ।” ਕੁਲਦੀਪ, “ਇਹ ਜੋ ਨਵਾਂ ਸਾਲ ਆਇਆ ਹੈ ਨਾ, ਦੇਖ ਲੈਣਾ ਇਹ ਵੀ ਇਕ ਸਾਲ ਤੋਂ ਵੱਧ ਨਹੀਂ ਚੱਲੇਗਾ।
* ਰੰਜਨ ਨੇ ਨਿਰੰਜਨ ਤੋਂ ਪੁੱਛਿਆ, “ਕੀ ਤੁਸੀਂ ਮੰਨਦੇ ਹੋ ਕਿ ਸੰਗੀਤ ਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਸ ਨਾਲ ਪਾਣੀ ਵੀ ਗਰਮ ਹੋ ਸਕਦਾ ਹੈ ? | ਨਿਰੰਜਨ, “ਹਾਂ-ਹਾਂ ਕਿਉਂ ਨਹੀਂ। ਜਦੋਂ ਤੁਹਾਡਾ ਗਾਣਾ ਸੁਣ ਕੇ ਮੇਰਾ ਖੂਨ ਖੌਲ ਸਕਦਾ ਹੈ ਤਾਂ ਪਾਣੀ ਕੀ ਚੀਜ਼ ਹੈ ???
* ਦੋ ਕੈਦੀ ਆਪਸ ਚ ਗੱਲਾਂ ਕਰ ਰਹੇ ਸਨ।
ਪਹਿਲਾ, ‘‘ਤੁਹਾਨੂੰ ਪੁਲਸ ਨੇ ਕਿਉਂ ਫੜਿਆ ???
ਦੂਸਰਾ, “ਮੈਂ ਬੈਂਕ ਲੁੱਟਿਆ ਅਤੇ ਉਥੇ ਬੈਠ ਕੇ ਪੈਸੇ ਗਿਣਨ ਲੱਗਾ। ਇੰਨੇ 'ਚ ਪੁਲਸ ਨੇ ਆ ਕੇ ਮੈਨੂੰ ਫੜ ਲਿਆ। | ਪਹਿਲਾ, “ਓਏ ਮੂਰਖ, ਤੈਨੂੰ ਉਥੇ ਬੈਠ ਕੇ ਪੈਸੇ ਗਿਣਨ ਦੀ ਕੀ ਲੋੜ ਸੀ ?? | ਦੂਸਰਾ, “ਤਾਂ ਹੋਰ ਕੀ ਕਰਦਾ।ਉਥੇ ਸਾਫ-ਸਾਫ ਲਿਖਿਆ ਹੋਇਆ ਸੀ ਕਿ ਕਾਉਂਟਰ ਛੱਡਣ ਤੋਂ ਪਹਿਲਾਂ ਪੈਸੇ ਪੂਰੇ ਗਿਣ ਲਓ। ਬਾਅਦ 'ਚ ਬੈਂਕ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ।
* ਅਧਿਆਪਕਾ ਨੇ ਸੁਰੇਸ਼ ਤੋਂ ਪੁੱਛਿਆ, “ਦੱਸੋ ਜੇਕਰ ਪਿਛਲੇ ਦਰਵਾਜ਼ੇ ਤੋਂ ਤੁਹਾਡੇ ਘਰ ਚ ਚੋਰ ਆ ਜਾਣ ਤਾਂ ਤੁਸੀਂ ਕੀ ਕਰੋਗੇ ???
ਸੁਰੇਸ਼, “ਅਜਿਹੀ ਸਥਿਤੀ 'ਚ ਮੈਂ 100 ਨੰਬਰ ਨੂੰ ਪਿੱਛਿਓਂ ਸ਼ੁਰੂ ਕਰਦਿਆਂ 001 ’ਤੇ ਫੋਨ ਕਰਾਂਗਾ ਤਾਂ ਕਿ ਪੁਲਸ ਵੀ ਪਿੱਛੇ ਵਾਲੇ ਦਰਵਾਜ਼ੇ ਤੋਂ ਹੀ ਅੰਦਰ ਆਵੇ।
* ਸੁਰਿੰਦਰ ਨੇ ਮਹਿੰਦਰ ਨੂੰ ਕਿਹਾ, “ਮੈਂ ਮਰਨ ਤੋਂ ਬਾਅਦ ਆਪਣਾ ਦਿਮਾਗ ਹਸਪਤਾਲ ਨੂੰ ਰਿਸਰਚ ਲਈ ਦਾਨ ਕਰਨਾ ਚਾਹੁੰਦਾ ਹਾਂ।
ਮਹਿੰਦਰ, “ਬਹੁਤ ਚੰਗੀ ਗੱਲ ਹੈ ਕਿਉਂਕਿ ਤੁਹਾਡਾ ਦਿਮਾਗ ਉਨ੍ਹਾਂ ਦੇ ਬਹੁਤ ਕੰਮ ਆਏਗਾ।
ਸੁਰਿੰਦਰ, “ਉਹ ਕਿਵੇਂ ?
ਮਹਿੰਦਰ, “ਡਾਕਟਰਾਂ ਨੂੰ ਵੀ ਪਤਾ ਲਗ ਜਾਏਗਾ ਕਿ ਜੋ ਦਿਮਾਗ ਕਦੇ ਇਸਤੇਮਾਲ ਹੀ ਨਹੀਂ ਹੋਇਆ ਉਹ ਕਿਹੋ ਜਿਹਾ

ਹੁੰਦਾ ਹੈ।