Punjabi Bal Kahani - ਬਣ ਗਈ ਹੈ ਵਿਗੜੀ ਗੱਲ

ਬਾਲ ਕਹਾਣੀ - ਬਣ ਗਈ ਹੈ ਵਿਗੜੀ ਗੱਲ
ਨੀਰਜ ਦੇ ਪਿਤਾ ਜੀ ਬਹੁਤ ਕੰਜੂਸ ਸਨ। ਭਾਵੇਂ ਉਨ੍ਹਾਂ ਦੀ ਦੁਕਾਨ 'ਤੇ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਸੀ ਫਿਰ ਵੀ ਉਹ ਆਪਣੇ ਨੌਕਰਾਂ ਨੂੰ ਬਹੁਤ ਘੱਟ ਤਨਖਾਹ ਦਿੰਦੇ ਸਨ। ਇਸ ਦੇ ਨਾਲ ਹੀ ਉਹ ਕਿਸੇ ’ਤੇ ਵਿਸ਼ਵਾਸ ਨਹੀਂ ਕਰਦੇ ਸਨ। | ਇਕ ਦਿਨ ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਤੋਂ ਬਾਹਰ ਜਾਣਾ ਪਿਆ। ਉਨ੍ਹਾਂ ਨੇ ਨੀਰਜ ਨੂੰ ਕਿਹਾ, “ਮੈਂ ਕੱਲ ਬਾਹਰ ਜਾ ਰਿਹਾ ਹਾਂ ਇਸ ਲਈ ਤੂੰ ਦੁਕਾਨ 'ਤੇ ਹੁਸ਼ਿਆਰੀ ਨਾਲ ਬੈਠੀ। ਦੁਕਾਨ ਛੱਡ ਕੇ ਇਧਰ-ਉਧਰ ਨਾ ਘੁੰਘੀ।’’ ਦੂਜੇ ਦਿਨ ਨੀਰਜ ਨੇ ਸਮੇਂ ’ਤੇ ਦੁਕਾਨ ਖੋਲੀ ਅਤੇ ਹੁਸ਼ਿਆਰੀ ਨਾਲ ਲੈਣ-ਦੇਣ ਕਰਨ ਲੱਗਾ। ਸ਼ਾਮ ਨੂੰ ਅਚਾਨਕ ਉਸ ਨੂੰ ਕੁਝ ਜ਼ਰੂਰੀ ਕੰਮ ਤੋਂ ਘਰ ਜਾਣਾ ਪੈ ਗਿਆ। ਘਰ ਜਾਂਦੇ ਸਮੇਂ ਉਸ ਨੇ ਦੁਕਾਨ ਦੇ ਸਭ ਤੋਂ ਪੁਰਾਣੇ ਨੌਕਰ ਰਾਜੂ ਨੂੰ ਕਿਹਾ, “ਤੁਸੀਂ ਦੁਕਾਨ ਦੇਖਿਓ। ਮੈਂ ਕੁਝ ਦੇਰ ਚ ਆਉਂਦਾ ਹਾਂ।
ਉਹ ਘਰ ਗਿਆ ਅਤੇ ਛੇਤੀ ਹੀ ਵਾਪਸ ਆ ਕੇ ਦੁਕਾਨ ਤੇ ਬੈਠ ਗਿਆ। ਪਿਤਾ ਜੀ ਬਾਹਰੋਂ ਪਰਤੇ ਤਾਂ ਇਕ ਜਾਣਕਾਰ ਨੇ ਉਨ੍ਹਾਂ ਤੋਂ ਪੁੱਛਿਆ, “ਕੀ ਕੱਲ ਤੁਸੀਂ ਬਾਹਰ ਗਏ ਸੀ ??
ਹਾਂ ਕਿਉਂ ਪੁੱਛ ਰਹੇ ਹੋ ?” ਪਿਤਾ ਜੀ ਨੇ ਪੁੱਛਿਆ।
ਉਸ ਆਦਮੀ ਨੇ ਕਿਹਾ, “ਕੱਲ ਦੁਕਾਨ ਤੇ ਕੋਈ ਨਹੀਂ ਬੈਠਾ ਸੀ। ਇਹ ਸੁਣ ਕੇ ਪਿਤਾ ਜੀ ਨੂੰ ਬੜੀ ਹੈਰਾਨੀ ਹੋਈ। ਉਨ੍ਹਾਂ ਕਿਹਾ ਕਿ ਦੁਕਾਨ ਤੇ ਨੀਰਜ ਜ਼ਰੂਰ ਰਿਹਾ ਹੋਵੇਗਾ ਪਰ ਉਸ ਆਦਮੀ ਨੇ ਕਿਹਾ ਕਿ ਉਸ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਦੁਕਾਨ 'ਤੇ ਉਨ੍ਹਾਂ ਦੋਵਾਂ ਵਿਚੋਂ ਤਾਂ ਕੋਈ ਨਹੀਂ ਸੀ।
ਉਸ ਆਦਮੀ ਦੇ ਜਾਣ ਤੋਂ ਬਾਅਦ ਪਿਤਾ ਜੀ ਨੇ ਰਾਜੂ ਤੋਂ ਪੁੱਛਿਆ।ਉਹ ਚੁੱਪ ਰਹਿ ਗਿਆ। ਇਸ 'ਤੇ ਉਨ੍ਹਾਂ ਨੂੰ ਝਿੜਕਦਿਆਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਵਾਰ ਨੀਰਜ ਕੁਝ ਦੇਰ ਲਈ ਘਰ ਗਿਆ ਸੀ।
ਇਹ ਸੁਣ ਕੇ ਪਿਤਾ ਜੀ ਨੂੰ ਨੀਰਜ ’ਤੇ ਬਹੁਤ ਗੁੱਸਾ ਆਇਆ। ਰਾਤ ਨੂੰ ਦੁਕਾਨ ਬੰਦ ਕਰ ਕੇ ਜਦੋਂ ਉਹ ਘਰ ਗਏ ਤਾਂ ਉਨ੍ਹਾਂ ਨੇ ਨੀਰਜ ਤੋਂ ਪੁੱਛਿਆ ਕਿ ਉਸ ਦਿਨ ਤੈਨੂੰ ਦੁਕਾਨ 'ਤੇ ਬੈਠਣ ਲਈ ਕਿਹਾ ਸੀ ਜਾਂ ਘੁੰਮਣ ਲਈ ?
ਨੀਰਜ ਨੇ ਦੱਸਿਆ ਕਿ ਜ਼ਰੂਰੀ ਕੰਮ ਹੋਣ ਕਾਰਣ ਉਹ ਕੁਝ ਦੇਰ ਲਈ ਘਰ ਆਇਆ ਸੀ ਪਰ ਪਿਤਾ ਜੀ ਉਸ ਦੀ ਗੱਲ ਤੋਂ ਸੰਤੁਸ਼ਟ ਨਹੀਂ ਹੋਏ। ਉਨ੍ਹਾਂ ਨੇ ਉਸ ਨੂੰ ਫਿਰ ਝਿੜਕਿਆ ਤਾਂ ਮਾਂ ਨੇ ਕਿਹਾ ਕਿ ਮੁੰਡਾ ਹੈ ਜੇਕਰ ਕੁਝ ਦੇਰ ਲਈ ਘਰ ਆ ਗਿਆ ਤਾਂ ਕੀ ਹੋ ਗਿਆ। ਪਿਤਾ ਜੀ ਨੇ ਕਿਹਾ ਕਿ ਪਤਾ ਨਹੀਂ ਰਾਜ ਨੇ ਓਨੀ ਦੇਰ ਚ ਕਿੰਨਾ ਸਾਮਾਨ ਵੇਚਿਆ ਅਤੇ ਕਿੰਨਾ ਰੁਪਿਆ ਬਕਸੇ 'ਚ ਨਾ ਰੱਖ ਕੇ ਆਪਣੇ ਕੋਲ ਰੱਖ ਲਿਆ।
ਮਾਂ ਨੇ ਕਿਹਾ ਕਿ ਤੁਸੀਂ ਬੇਕਾਰ ’ਚ ਪੇਸ਼ਾਨ ਹੋ ਰਹੇ ਹੋ। ਰਾਜੁ ਇਕ ਸੱਚਾ ਅਤੇ ਪੁਰਾਣਾ ਨੌਕਰ ਹੈ। ਅੱਜ ਤਕ ਉਸ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ, ਜਿਸ ਨਾਲ ਉਸ ਦੀ ਈਮਾਨਦਾਰੀ ਤੇ ਸ਼ੱਕ ਕੀਤਾ ਜਾ ਸਕੇ ।
ਪਿਤਾ ਜੀ ਚੁੱਪ ਹੋ ਗਏ । ਅਗਲੇ ਦਿਨ ਉਨ੍ਹਾਂ ਨੇ ਰਾਜ ਨੂੰ ਪੁੱਛਿਆ ਕਿ ਉਸ ਦਿਨ ਕਿੰਨੇ ਰੁਪਏ ਦਾ ਸਾਮਾਨ ਵੇਚਿਆ ਸੀ ਤਾਂ ਉਸ ਨੇ ਕਿਹਾ ਕਿ ਹੁਣ ਯਾਦ ਨਹੀਂ ਹੈ। ਰਾਜੂ ਦੇ ਇਸ ਜਵਾਬ ਨਾਲ ਉਸ ਦਾ ਸ਼ੱਕ ਹੋਰ ਵਧ ਗਿਆ। ਉਸ ਨੇ ਸੋਚਿਆ ਕਿ ਰਾਜੁ ਨੇ ਜ਼ਰੂਰ ਕੋਈ ਗੜਬੜੀ ਕੀਤੀ ਹੋਵੇਗੀ। ਹੁਣ ਉਹ ਇਸ ਗੱਲ ਨੂੰ ਸੋਚ ਕੇ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਉਸ ਨੇ ਸੋਚਿਆ ਕਿ ਬੇਕਾਰ ਹੀ ਉਸ ਦਿਨ ਮੈਂ ਬਾਹਰ ਚਲਾ ਗਿਆ। | ਇਕ ਦਿਨ ਪਿਤਾ ਜੀ ਨੂੰ ਬੁਖਾਰ ਚੜ ਗਿਆ ਪਰ ਉਸ ਨੇ ਘਰ 'ਚ ਕਿਸੇ ਨੂੰ ਨਹੀਂ ਦੱਸਿਆ।

ਉਹ ਸੋਚਦੇ ਸਨ ਕਿ ਡਾਕਟਰ ਦੇ ਕੋਲ ਜਾਵਾਂਗਾ ਤਾਂ ਪੈਸਾ ਖਰਚ ਹੋਵੇਗਾ ਪਰ ਦੋ ਦਿਨ ਬਾਅਦ ਕਮਜ਼ੋਰੀ ਕਾਰਣ ਉਨ੍ਹਾਂ ਨੂੰ ਸਵੇਰੇ ਉੱਠਣ 'ਚ ਦੇਰ ਹੋਈ ਤਾਂ ਨੀਰਜ ਉਨ੍ਹਾਂ ਨੂੰ ਜਗਾਉਣ ਗਿਆ। ਉਸ ਨੇ ਦੇਖਿਆ ਕਿ ਪਿਤਾ ਜੀ ਦਾ ਸਰੀਰ ਗਰਮ ਸੀ। ਉਸ ਨੇ ਕਿਹਾ, “ਪਿਤਾ ਜੀ, ਤੁਹਾਨੂੰ ਬੁਖਾਰ ਹੈ ਪਰ ਤੁਸੀਂ ਸਾਨੂੰ ਸਾਰਿਆਂ ਨੂੰ ਨਹੀਂ ਦੱਸਿਆ।
“ਉਨਾਂ ਕਿਹਾ ਕਿ ਜੇਕਰ ਮੈਂ ਦੱਸਦਾ ਤਾਂ ਤੁਸੀਂ ਲੋਕ ਪ੍ਰੇਸ਼ਾਨ ਹੁੰਦੇ। ਬੁਖਾਰ ਹੈ ਦੋ-ਤਿੰਨ ਦਿਨ ’ਚ ਆਪਣੇ ਆਪ ਉਤਰ ਜਾਏਗਾ। ਨੀਰਜ ਨੇ ਡਾਕਟਰ ਨੂੰ ਬੁਲਾਉਣ ਲਈ ਕਿਹਾ ਪਰ ਪਿਤਾ ਜੀ ਨੇ ਮਨਾ ਕਰ ਦਿੱਤਾ। ਕੁਝ ਦੇਰ ਬਾਅਦ ਉਸ ਨੇ ਦੁਕਾਨ ਖੋਣ ਬਾਰੇ ਪੁੱਛਿਆ ਤਾਂ ਪਿਤਾ ਜੀ ਨੇ ਕਿਹਾ ਕਿ ਦੁਕਾਨ ਬੰਦ ਰਹੇਗੀ।
ਨੀਰਜ ਨੇ ਕਿਹਾ, “ਚਾਬੀ ਦੇ ਦਿਓ, ਦੁਕਾਨ ਤੇ ਮੈਂ ਬੈਠਾਂਗਾ। ਪਿਤਾ ਜੀ ਨੇ ਕਿਹਾ, “ਉਸ ਦਿਨ ਜਦੋਂ ਮੈਂ ਬਾਹਰ ਗਿਆ ਸੀ ਉਦੋਂ ਤਾਂ ਤੂੰ ਨਹੀਂ ਬੈਠ ਸਕਿਆ ਹੁਣ ਕੀ ਬੈਠੇਗਾ ? ਜਦੋਂ ਮੈਂ ਠੀਕ ਹੋ ਜਾਵਾਂਗਾ ਉਦੋਂ ਬੈਠਾਂਗਾ।
ਦੂਜੇ ਦਿਨ ਜਦੋਂ ਤਬੀਅਤ ਹੋਰ ਵਿਗੜਣ ਲੱਗੀ ਤਾਂ ਨੀਰਜ ਚੁੱਪਚਾਪ ਇਕ ਡਾਕਟਰ ਨੂੰ ਬੁਲਾ ਲਿਆਇਆ। ਡਾਕਟਰ ਸਾਹਿਬ ਨੇ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਕਿਹਾ,
“ਜੇਕਰ ਇਕ-ਦੋ ਦਿਨ ਹੋਰ ਨਹੀਂ ਦਿਖਾਉਂਦੇ ਤਾਂ ਬੀਮਾਰੀ ਕਾਫੀ ਵਧ ਜਾਂਦੀ। | ਡਾਕਟਰ ਨੇ ਦਵਾਈ ਲਿਖ ਦਿੱਤੀ। ਦੂਜੇ ਦਿਨ ਡਾਕਟਰ ਸਾਹਿਬ ਫਿਰ ਦੇਖਣ ਆਏ ਤਾਂ ਪਿਤਾ ਜੀ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਇੰਨੀ ਮਹਿੰਗੀ ਦਵਾਈ ਕਿਉਂ ਲਿਖ ਦਿੱਤੀ ???
“ਜੇਕਰ ਤੁਸੀਂ ਪਹਿਲਾਂ ਦਿਖਾ ਲੈਂਦੇ ਤਾਂ ਸਸਤੀ ਦਵਾਈ ਨਾਲ ਆਰਾਮ ਮਿਲ ਜਾਂਦਾ। ਤੁਹਾਡੀ ਲਾਪਰਵਾਹੀ ਨਾਲ ਬੀਮਾਰੀ ਵਧ ਗਈ ਅਤੇ ਅਜਿਹੀ ਦਵਾਈ ਲਿਖਣੀ ਪਈ। ਡਾਕਟਰ ਸਾਹਿਬ ਨੇ ਦੱਸਿਆ। | ਡਾਕਟਰ ਸਾਹਿਬ ਦੀ ਗੱਲ ਸੁਣ ਕੇ ਪਿਤਾ ਜੀ ਉਦਾਸ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਨੀਰਜ ਨੇ ਕਿਹਾ, “ਪਿਤਾ ਜੀ ਮੈਂ ਕਦੋਂ ਤੋਂ ਡਾਕਟਰ ਨੂੰ ਦਿਖਾਉਣ ਲਈ ਕਹਿ ਰਿਹਾ ਸੀ ਪਰ ਤੁਸੀਂ ਨਹੀਂ ਮੰਨੇ।ਉਧਰ ਕਈ ਦਿਨਾਂ ਤੋਂ ਦੁਕਾਨ ਵੀ ਬੰਦ ਹੈ। ਜੇਕਰ ਤੁਸੀਂ ਕਹੋ ਤਾਂ ਕੱਲ ਤੋਂ ਮੈਂ ਦੁਕਾਨ ਖੋਲ੍ਹ ਕੇ ਬੈਠ ਜਾਵਾਂ। ਤੁਸੀਂ ਮੇਰੇ 'ਤੇ ਵਿਸ਼ਵਾਸ ਕਰੋ । ਮੈਂ ਦੁਕਾਨ ਛੱਡ ਕੇ ਕਿਤੇ ਨਹੀਂ ਜਾਵਾਂਗਾ।” | ਹੁਣ ਨੀਰਜ ਦੀ ਮਾਂ ਨੇ ਕਿਹਾ ,

‘ਤੁਹਾਡੇ ਵਿਸ਼ਵਾਸ ਨਾ ਕਰਨ ਕਰ ਕੇ ਕਈ ਦਿਨਾਂ ਤੋਂ ਦੁਕਾਨ ਬੰਦ ਹੈ, ਜਿਸ ਨਾਲ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਕੰਜੂਸੀ ਕਾਰਣ ਤੁਸੀਂ ਕਮਜ਼ੋਰ ਹੋ ਗਏ ਹੋ। ਜੇਕਰ ਸ਼ੁਰੂ ਤੋਂ ਹੀ ਡਾਕਟਰ ਨੂੰ ਦਿਖਾ ਕੇ ਦਵਾਈ ਲੈ ਲੈਂਦੇ ਤਾਂ ਬੀਮਾਰੀ ਨਾ ਵਧਦੀ। ਨੌਕਰਾਂ 'ਤੇ ਵਿਸ਼ਵਾਸ ਨਾ ਕਰਨ ਕਰਕੇ ਦੁਕਾਨ ਨਹੀਂ ਚਲ ਸਕਦੀ। ਸਾਨੂੰ ਦੂਜਿਆਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਹੁਣ ਪਿਤਾ ਜੀ ਨੂੰ ਉਨ੍ਹਾਂ ਦੀ ਗੱਲ ਸਮਝ ਆ ਗਈ ਅਤੇ ਉਨ੍ਹਾਂ ਨੇ ਨੀਰਜ ਨੂੰ ਦੁਕਾਨ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਕਿਹਾ ਕੇ ਮੈ ਬੇਕਾਰ ਹੀ ਰਾਜੂ ਤੇ ਸ਼ੱਕ ਕੀਤਾ ਸੀ।