Beauty Tips in Punjabi

Lohri Beauty Tips in Punjabi for Girls
ਪਟਿਆਲਾ ਸੂਟ, ਫੁਲਕਾਰੀ ਵਾਲਾ ਦੁਪੱਟਾ, ਪਫ ਹੇਅਰ ਸਟਾਈਲ ਦੇ ਨਾਲ ਪਰਾਂਦਾ, ਪੈਰਾਂ ਵਿਚ ਜੁੱਤੀ, ਹੱਥਾਂ ਵਿਚ ਚੂੜੀਆਂ ਅਤੇ ਕੰਨਾਂ ਵਿਚ ਝੁਮਕੇ, ਇਹੀ ਤਾਂ ਹੁੰਦੀ ਹੈ ਪੰਜਾਬੀ ਮੁਟਿਆਰ ਦੀ ਲੁੱਕ । ਜੇ ਤੁਸੀਂ ਵੀ ਲੋਹੜੀ ਦੇ ਤਿਉਹਾਰ 'ਤੇ ਖੁਦ ਨੂੰ ਪਰਫੈਕਟ ਪੰਜਾਬਣ ਵਰਗੀ ਦੇਖਣਾ ਚਾਹੁੰਦੀਆਂ ਹੋ ਤਾਂ ਕੁਝ ਇਸ ਤਰ੍ਹਾਂ ਤਿਆਰ ਹੋ ਜਾਓ।

Beauty Tips in Punjabi

ਟੈਡੀਸ਼ਨਲ ਪਟਿਆਲਾ ਸੂਟ
ਪਰਫੈਕਟ ਪੰਜਾਬੀ ਲੁੱਕ ਤਾਂ ਤੁਹਾਨੂੰ ਟੈਡੀਸ਼ਨਲ ਡੈਂਸ ਤੋਂ ਹੀ ਮਿਲ ਸਕਦੀ ਹੈ, ਇਸ ਲਈ ਲੋਹੜੀ ਦੇ ਤਿਉਹਾਰ 'ਤੇ ਪਟਿਆਲਾ ਸਲਵਾਰ ਨਾਲ ਨੀ ਲੈਂਥ ਤੋਂ ਉਪਰ ਦਾ ਕੁਰਤਾ ਪਹਿਨੋ। ਇਸ ਤਿਉਹਾਰ 'ਤੇ ਤੁਸੀਂ ਮੈਰੁਨ, ਰੈੱਡ, ਚੈਰੀ ਰੈੱਡ, ਓਰੇਂਜ, ਸ੍ਰੀਨ ਅਤੇ ਰਾਇਲ ਬਲੂ ਵਰਗੇ ਬੈਟਰ ਕਲਰਸ ਟ੍ਰਾਈ ਕਰੋ। ਤੁਸੀਂ ਜਰੀ ਜਾਂ ਵੀਕੇਂਵਨਸ ਵਰਕ ਵਾਲੇ ਸੂਟ ਪਹਿਨ ਸਕਦੀਆਂ ਹੋ।
ਫੁਲਕਾਰੀ ਦੁਪੱਟੇ ਨਾਲ ਮੁਕੰਮਲ ਲੁੱਕ
ਲੋਹੜੀ ਦੇ ਤਿਉਹਾਰ ਤੇ ਤੁਸੀਂ ਪਲੇਨ ਸੂਟ ਜਾਂ ਹਲਕੀ ਇਬਾਇਡਰੀ ਵਾਲਾ ਸੂਟ ਪਹਿਨਿਆ ਹੋਵੇ, ਉਸਦੇ ਨਾਲ ਹੈਵੀ ਫੁਲਕਾਰੀ ਦੁਪੱਟਾ ਹੀ ਕੈਰੀ ਕਰੋ। ਇਹ ਤੁਹਾਡੀ ਲੁੱਕ ਨੂੰ ਕੰਪਲੀਟ ਕਰੇਗਾ ਕਿਉਂਕਿ ਬਿਨਾਂ ਫੁਲਕਾਰੀ ਦੁਪੱਟੇ ਦੇ ਪੰਜਾਬਣ ਲੱਕ ਅਧਰੀ ਹੈ।
ਪਰਾਂਦੇ ਦੇ ਨਾਲ ਗੁੱਤ ਦੀ ਸ਼ਾਨ ਬਿਨਾਂ ਪੰਜਾਬੀ ਮੁਟਿਆਰ ਵਾਲੀ ਦਿੱਖ ਨੂੰ ਅਧੂਰਾ ਮੰਨਿਆ ਜਾਏਗਾ। ਵਿਚਕਾਰੋਂ ਚੀਰ ਕੱਢ ਕੇ ਦੋਵਾਂ ਕਿਨਾਰਿਆਂ 'ਤੇ ਪਫ ਬਣਾਓ ਜਾਂ ਦੋਵਾਂ ਕਿਨਾਰਿਆਂ 'ਤੇ ਪਲੀਟਸ ਅਤੇ ਇਕ ਗੁੱਤ ਬਣਾ ਕੇ ਉਸ ਵਿਚ ਪਰਾਂਦਾ ਪਾਓ। ਫੁੱਚ ਬੀਡ ਵਾਲੀ ਗੁੱਤ ਵੀ ਪਰਾਂਦੇ ਨਾਲ ਖੁਬ ਜਚੇਗੀ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਪਰਾਂਦੇ ਵਾਲੀ ਗੁੱਤ ਨੂੰ ਅੱਗੇ ਹੀ ਰੱਖੋ ।
ਜੁੱਤੀਆਂ ਦਾ ਟਸ਼ਨ
ਪਟਿਆਲਾ ਸੂਟ ਦੇ ਨਾਲ ਜੁੱਤੀਆਂ ਹੀ ਫੱਬਦੀਆਂ ਹਨ, ਹੀਲਸ ਨੂੰ ਨਜ਼ਰਅੰਦਾਜ਼ ਕਰੋ । ਪਟਿਆਲਾ ਸੂਟ ਦੇ ਨਾਲ ਪੰਜਾਬੀ ਜੁੱਤੀ ਇਕ ਆਕਰਸ਼ਕ ਲੁਕ ਦਿੰਦੀ ਹੈ, ਜੋ ਹਲਕੀ ਨੋਕੀਲੀ ਟੋ ਅਤੇ ਕਲਰਫੁੱਲ ਇੰਬਾਇਡਰੀ ਤੋਂ ਪਛਾਣੀ ਜਾਂਦੀ ਹੈ।
ਆਪਣੀ ਕੁਲੈਕਸ਼ਨ ਚ ਕਰੋ ਸ਼ਾਮਲ
ਪਰਫੈਕਟ ਪੰਜਾਬੀ ਲੁੱਕ ਲਈ ਤੁਸੀਂ ਪੰਜਾਬੀ ਟੈਂਡ ਦਾ ਟਿੱਕਾ, ਪਾਇਲ ਅਤੇ ਬੈਂਗਲਸ ਵੀ ਟਾਈ ਕਰ ਸਕਦੀਆਂ ਹੋ। ਇਸ ਦੇ ਇਲਾਵਾ ਟੈਸਲ ਅਤੇ ਪਾਮ ਪਾਮ ਸਟਾਇਲ ਚ ਈਅਰਿੰਗਸ ਚੂਜ਼ ਕਰ ਸਕਦੀਆਂ ਹੋ।
ਅੱਖਾਂ ਨੂੰ ਕਰੋ ਡਿਫਾਈਨ
ਡੈਂਸ ਅਤੇ ਅਸੈਸਰੀਜ਼ ਪਿੱਛੋਂ ਗੱਲ ਆਉਂਦੀ ਹੈ ਮੇਕਅਪ ਦੀ। ਬੀਬੀ ਕੀਮ ਅਪਲਾਈ ਕਰਨ ਪਿੱਛੋਂ ਤੁਸੀਂ ਆਪਣੀਆਂ ਅੱਖਾਂ 'ਤੇ ਕੰਮ ਕਰੋ। ਫਾਲਸ ਆਈ ਨੈਸ਼ੇਜ਼ ਇਸਤੇਮਾਲ ਕਰੋ। ਅੱਖਾਂ 'ਚ ਜਲ ਅਤੇ ਆਈ ਲਾਈਨਰ ਲਗਾਓ। ਇਹ ਤਿੰਨ ਚੀਜ਼ਾਂ ਹੀ ਤੁਹਾਡੇ ਪੂਰੇ ਲੁੱਕ 'ਚ ਚਾਰ ਚੰਨ ਲਗਾ ਦੇਣਗੀਆ। ਲਿਪ ਗਲਾਸ ਜਾਂ ਮੈਟ ਲਿਪਸਟਿਕ ਲਗਾਓ। ਚਿਕ ਬੋਨਸ ਤੇ ਬਲਸ਼ਰ ਅਤੇ ਹਾਈਲਾਈਟਰ ਦਾ ਟੱਚ ਦਿਓ।
ਤਿਉਹਾਰ ’ਤੇ ਪਹਿਨੋ ਹੈਵੀ ਝਮਕੇ ਰੈੱਸ ਪਿਛੋਂ ਵਾਰੀ ਆਉਂਦੀ ਹੈ ਪੰਜਾਬੀ ਲੁੱਕ ਲਈ ਝੁਮਕਿਆਂ ਦੀ। ਇਸ ਦੇ ਬਿਨਾਂ ਵੀ ਤੁਹਾਡਾ ਟ੍ਰੈਡੀਸ਼ਨਲ ਲੁੱਕ ਅਧੂਰਾ ਰਹੇਗਾ। ਝੁਮਕੇ ਥੋੜੇ ਵੱਡੇ ਅਤੇ ਹੈਵੀ ਹੋਣਗੇ ਤਾਂ ਕਿਆ ਬਾਤ।
ਪੰਜਾਬੀ ਸੂਟ ਵਿਚ ਔਰਤਾਂ ਦਾ ਸਟਾਈਲ ਉਸ ਵੇਲੇ ਹੋਰ ਵੀ ਖੁਬਸੁਰਤ ਲੱਗਦਾ ਹੈ, ਜਦੋਂ ਉਹ ਸੂਟ ਨਾਲ ਪਰਫੈਕਟ ਮੈਚ 'ਚ ਝੁਮਕੇ ਪਹਿਨਣੀਆਂ ਹਨ। ਜੇ ਤੁਸੀਂ ਵੀ ਲੋਹੜੀ ਤੇ ਆਪਣੀ ਵੈੱਸ ਨਾਲ ਪਹਿਨਣ ਲਈ ਝੁਮਕੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਯਕੀਨ ਮੰਨੋ ਕਿ ਝੁਮਕਿਆਂ ਦੇ ਇਹ ਡਿਜ਼ਾਈਨ ਤੁਹਾਡੀ ਖੂਬਸੂਰਤੀ ’ਚ ਚਾਰ ਚੰਨ ਲਗਾ ਦੇਣਗੇ
  1. ਕੁੰਦਨ ਡਿਜ਼ਾਈਨ ਵਾਲੇ ਈਅਰਿੰਗਸ ਇਸ ਲੋਹੜੀ ਨੂੰ ਤੁਹਾਡੇ ਸੂਟ ਨਾਲ ਪਰਫੈਕਟ ਮੈਚ ਰਹਿਣਗੇ।
  2. ਗੋਲਡਨ ਕਲਰ ਦੇ ਝੁਮਕਿਆਂ ਤੇ ਸਜੀ ਵਾਈਟ ਮੋਤੀਆਂ ਦੀ ਕਤਾਰ ਜਾਂ ਫਿਰ ਲੜੀਆਂ ਤੁਹਾਡੀ ਖੂਬਸੂਰਤੀ ’ਚ ਚਾਰ ਚੰਨ ਲਗਾ ਦੇਣਗੀਆਂ। .
  3. ਮੋਰ ਪੰਖ ਡਿਜ਼ਾਈਨ ’ਚ ਸਜੇ ਝੁਮਕੇ ਤੁਸੀਂ ਕਿਸੇ ਵੀ ਪ੍ਰੈੱਸ ਨਾਲ ਪਰਫੈਕਟ ਮੈਚ ਦੇ ਕੇ ਪਹਿਨ ਸਕਦੀਆਂ ਹੋ।
  4. ਮੋਤੀਆਂ ਨਾਲ ਸਜੇ ਡਿਜ਼ਾਈਨਰ ਝੁਮਕੇ ਇਸ ਲੋਹੜੀ ਤੇ ਤੁਹਾਡੀ ਖੁਬਸੁਰਤੀ ਚ ਚਾਰ ਚੰਨ ਲਗਾ ਦੇਣਗੇ।
  5. ਜੇ ਤੁਹਾਨੂੰ ਹੈਵੀ ਲੁਕ ਚਾਹੀਦੀ ਹੈ ਤਾਂ ਲੋਹੜੀ ਦੇ ਤਿਉਹਾਰ 'ਤੇ ਟੈਡੀਸ਼ਨਲ ਡੈਂਸ ਦੇ ਨਾਲ ਲੇਅਰ ਵਾਲੇ ਝੁਮਕੇ ਵੀ ਪਹਿਨ ਸਕਦੀਆਂ ਹੋ।