New Punjabi Movies Download 2020

ਬਾਕਸ ਆਫਿਸ ਨਹੀਂ, ਦਰਸ਼ਕਾਂ ਲਈ ਕਰਦਾ ਹਾਂ ਫਿਲਮਾਂ - New Punjabi Movies 2020 Download 
ਸਾਲ 2010 'ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਰਾਜਕੁਮਾਰ ਰਾਵ ਨੂੰ ਇਸ ਸਾਲ ਫਿਲਮ ਨਗਰੀ 'ਚ ਕੰਮ ਕਰਦਿਆਂ 1 ਦਹਾਕਾ ਹੋ ਜਾਏਗਾ। ਬੀਤੇ 10 ਸਾਲਾਂ ਚ ਉਸ ਨੇ ਇਕ ਤੋਂ ਵਧ ਕੇ ਇਕ ਬਿਹਤਰੀਨ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਖੁਦ ਨੂੰ ਬਾਲੀਵੁੱਡ ਦੇ ਉਨ੍ਹਾਂ ਐਕਟਰਸ ਦੀ ਸ਼੍ਰੇਣੀ 'ਚ ਸ਼ਾਮਲ ਕਰ ਲਿਆ ਹੈ ਕਿ ਦਰਸ਼ਕਾਂ ਨੂੰ ਹਰ ਫਿਲਮ 'ਚ ਉਸ ਦੀ ਐਕਟਿੰਗ ਦੇ ਇਕ ਨਵੇਂ ਅੰਦਾਜ਼ ਨੂੰ ਦੇਖਣ ਦੀ ਉਡੀਕ ਰਹਿੰਦੀ ਹੈ। ਹੁਣ ਤਕ ‘ਰਾਗਿਨੀ ਐੱਮ. ਐੱਮ. ਐੱਸ.’, ‘ਗੈਂਗਸ ਆਫ ਵਾਸੇਪੁਰ 2' , ‘ਕਾਈ ਪੋ ਚੇ’, ‘ਸ਼ਾਹਿਦ', ‘ਜੱਜਮੈਂਟਲ ਹੈ ਕਯਾ ਵਰਗੀਆਂ ਕਈ ਬਿਹਤਰੀਨ ਅਤੇ ਸ਼ਾਨਦਾਰ ਫਿਲਮਾਂ ਨਾਲ ਉਸ ਨੇ ਫੈਨਜ਼ ਦਾ ਮਨੋਰੰਜਨ ਕਰਦਿਆਂ ਆਪਣੇ ਅਭਿਨੈ ਨਾਲ ਸਿੱਧ ਕੀਤਾ ਹੈ ਕਿ ਉਹ ਕਿੰਨਾ ਪ੍ਰਤਿਭਾਸ਼ਾਲੀ ਐਕਟਰ ਹੈ।
ਇਸ ਸਾਲ ਵੀ ਉਹ ਕੁਝ ਬਿਹਤਰੀਨ ਫਿਲਮਾਂ 'ਚ ਨਜ਼ਰ ਆਉਣ ਵਾਲਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਸ ਵਾਰ ਵੀ ਉਹ ਆਪਣੇ ਹਰ ਕਿਰਦਾਰ ਨਾਲ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇਵੇਗਾ। ਪੇਸ਼ ਹਨ ਰਾਜਕੁਮਾਰ ਰਾਵ ਨਾਲ ਇਕ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਫਿਲਮ ਨਗਰੀ 'ਚ ਇਕ ਦਹਾਕਾ ਹੋਣ ਵਾਲਾ ਹੈ। ਆਪਣੇ ਹੁਣ ਤਕ ਦੇ ਸਫਰ 'ਤੇ ਕੀ ਕਹੋਗੇ?
-ਇਸ ਸਫਰ ਦੀ ਸ਼ੁਰੂਆਤ ਆਸਾਨ ਨਹੀਂ ਰਹੀ।ਉਹ ਮੁਸ਼ਕਿਲ ਸਮਾਂ ਸੀ। ਮੈਂ ਇਕ ਮੱਧਵਰਗੀ ਪਰਿਵਾਰ ਤੋਂ ਹਾਂ ਅਤੇ ਇਕ ਸਮਾਂ ਸੀ, ਜਦੋਂ ਸਕੂਲ 'ਚ ਮੇਰੇ ਕੋਲ ਪੈਸੇ ਨਹੀਂ ਸਨ ਅਤੇ ਦੋ ਸਾਲ ਤਕ ਮੇਰੇ ਟੀਚਰਸ ਨੇ ਮੇਰੀ ਫੀਸ ਭਰੀ। ਜਦੋਂ ਮੈਂ ਸ਼ਹਿਰ ਆਇਆ ਤਾਂ ਕੁਝ ਲੋਕਾਂ ਦੇ ਨਾਲ ਬਹੁਤ ਹੀ ਛੋਟੇ ਘਰ 'ਚ ਰਿਹਾ। ਮੈਂ ਆਪਣੇ ਹਿੱਸੇ ਦੇ 7 ਹਜ਼ਾਰ ਰੁਪਏ ਦਿੰਦਾ ਸੀ, ਜੋ ਉਦੋਂ ਮੈਨੂੰ ਬਹੁਤ ਜ਼ਿਆਦਾ ਲੱਗਦੇ ਸਨ। ਉਸ ਸਮੇਂ ਗੁਜ਼ਾਰੇ ਲਈ ਮੈਨੂੰ ਮਹੀਨੇ 'ਚ 15 ਤੋਂ 20 ਹਜ਼ਾਰ ਰੁਪਏ ਦੀ ਲੋੜ ਹੁੰਦੀ ਸੀ ਅਤੇ ਕਈ ਵਾਰ ਬੈਂਕ ਦਾ ਮੈਸੇਜ ਆਉਂਦਾ ਕਿ ਮੇਰੇ ਅਕਾਉਂਟ 'ਚ ਸਿਰਫ 18 ਰੁਪਏ ਬਚੇ ਹਨ।
ਜਦੋਂ ਮੈਂ ਐੱਫ. ਟੀ. ਆਈ. ਆਈ. 'ਚ ਪੜ੍ਹ ਰਿਹਾ ਸੀ ਤਾਂ ਕਈ ਵਾਰ ਮੇਰੇ ਕੋਲ ਖਾਣੇ ਅਤੇ ਪਹਿਨਣ ਲਈ ਕੱਪੜੇ ਲੈਣ ਤਕ ਦੇ ਪੈਸੇ ਨਹੀਂ ਹੁੰਦੇ ਸਨ ਪਰ ਐੱਫ. ਟੀ. ਆਈ. ਆਈ. ਇਕ ਵੱਡੀ ਸੰਸਥਾ ਹੈ ਅਤੇ ਅਸੀਂ ਕਿਸੇ ਤੋਂ ਮੰਗ ਕੇ ਕੰਮ ਚਲਾ ਲਿਆ ਕਰਦੇ ਸੀ। ਕਦੇ ਅਸੀਂ ਕਿਸੇ ਸਹਿਪਾਠੀ ਦੇ ਘਰ ਜਾ ਕੇ ਖਾਣਾ ਖਾ ਲੈਂਦੇ।
| ਪਰ ਅੱਜ ਮੈਂ ਅਤੇ ਮੇਰੇ ਦੋਸਤ ਜਿਸ ਮੁਕਾਮ ਤੇ ਹਨ ਤਾਂ ਕਹਿਣਾ ਹੋਵੇਗਾ ਕਿ ਜੇਕਰ ਤੁਸੀਂ ਕੋਸ਼ਿਸ਼ ਜਾਰੀ ਰੱਖੋ ਤਾਂ ਸੁਪਨੇ ਵਾਕਈ ਸੱਚ ਹੁੰਦੇ ਹਨ।
* ਤੁਸੀਂ ਅੱਜ ਲੱਗਭਗ ਹਰ ਤਰਾਂ ਦੀਆਂ ਫਿਲਮਾਂ ਕਰ ਰਹੇ ਹੋ। ਕੀ ਆਪਣੇ ਕਰੀਅਰ ਲਈ ਇਹ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ ?
-ਦੇਖ, ਮੈਂ ਭਵਿੱਖ ਦੀ ਸੋਚ ਕੇ ਚੱਲਣ ਵਾਲਿਆਂ ਵਿਚੋਂ ਨਹੀਂ ਹਾਂ। ਮੈਂ ਤਾਂ ਬਸ ਚੰਗੀਆਂ ਫਿਲਮਾਂ 'ਚ ਕੰਮ ਕਰਨਾ ਚਾਹੁੰਦਾ ਹਾਂ। ਪਿਛਲੇ ਸਾਲ ਆਈ ਮੇਰੀ ਫਿਲਮ ‘ਜੱਜਮੈਂਟਲ ਹੈ ਕਯਾ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਪਰ ਇਹ ਵੱਖਰੀ ਤਰ੍ਹਾਂ ਦੇ ਦਰਸ਼ਕਾਂ ਲਈ ਸੀ। ਅੱਜ ਵੀ ਮੈਂ ਫਿਲਮਾਂ ਬਾਕਸ ਆਫਿਸ ਲਈ ਨਹੀਂ ਕਰਦਾ। ਫਿਲਮ ਦੀ ਕਹਾਣੀ ਮੈਨੂੰ ਚੰਗੀ ਲੱਗਦੀ ਹੈ ਤਾਂ ਮੈਂ ਉਸ ਦੇ ਲਈ ਤਿਆਰ ਹੋ ਜਾਂਦਾ ਹਾਂ। ਇਸ ਫਿਲਮ ਨੇ ਮੈਨੂੰ ਕੁਝ ਵੱਖਰਾ ਪਰਫਾਰਮ ਕਰਨ ਦਾ ਮੌਕਾ ਦਿੱਤਾ ਸੀ ਅਤੇ ਮੈਨੂੰ ਆਪਣੇ ਰੋਲ ਲਈ ਬਹੁਤ ਪਿਆਰ ਵੀ ਮਿਲਿਆ।
* ਤਾਂ ਇਸ ਸਾਲ ਤੁਸੀਂ ਦਰਸ਼ਕਾਂ ਨੂੰ ਕਿਸ ਤਰ੍ਹਾਂ ਦੀਆਂ ਫਿਲਮਾਂ ਨਾਲ ਸਰਪ੍ਰਾਈਜ਼ ਕਰਨ ਜਾ ਰਹੇ ਹੋ ?
-ਇਸ ਸਾਲ ਮੈਂ ਹੰਸਲ ਮਹਿਤਾ ਦੀ ਫਿਲਮ ‘ਛਲਾਂਗ ਵਿਚ ਨਜ਼ਰ ਆਵਾਂਗਾ, ਜੋ ਸਾਲ ਦੀ ਮੇਰੀ ਪਹਿਲੀ ਫਿਲਮ ਹੋਵੇਗੀ। ਉਸ ਤੋਂ ਬਾਅਦ ਅਨੁਰਾਗ ਬਸੁ ਦੀ ‘ਲੱਡੋ , ਜਾਨਵੀ ਕਪੂਰ ਦੇ ਨਾਲ 'ਰੂਹੀ ਅਫਜ਼ਾ`, ਇਕ ਹਾਰਰ-ਕਾਮੇਡੀ ਫਿਲਮ ਹੈ ਅਤੇ ਫਿਰ ਕਰੀਅਰ ਦੀ ਪਹਿਲੀ ਹਾਲੀਵੁੱਡ ਫਿਲਮ ‘ਦਿ ਵਾਈਟ ਟਾਈਗਰ ਵੀ ਕਰਾਂਗਾ, ਜੋ ਰਾਮਿਨ ਬਹਿਰਾਨੀ ਦੇ ਨਿਰਦੇਸ਼ਨ ਚ ਬਣ ਰਹੀ ਹੈ। ਮੇਰੀਆਂ ਸਾਰੀਆਂ ਫਿਲਮਾਂ ਦੇ ਕਿਰਦਾਰ ਇਕਦੂਜੇ ਤੋਂ ਕਾਫੀ ਵੱਖਰੇ ਹੋਣਗੇ ਅਤੇ ਹਰ ਕਿਰਦਾਰ ਨਾਲ ਫੈਨਜ਼ ਨੂੰ ਸਰਪ੍ਰਾਈਜ਼ ਕਰਨ ਦਾ ਪਲਾਨ ਹੈ।
* ਕਈ ਲੋਕ ਕਹਿੰਦੇ ਹਨ ਕਿ ਜ਼ਿਆਦਾ ਸਫਲਤਾ ਨਾਲ ਕਲਾਕਾਰ ਘੁਮੰਡੀ ਹੋ ਜਾਂਦੇ ਹਨ। ਇਸ ਬਾਰੇ ਤੁਹਾਡੀ ਕੀ ਰਾਇ ਹੈ ?
-ਦੂਸਰਿਆਂ ਦਾ ਤਾਂ ਪਤਾ ਨਹੀਂ ਪਰ ਮੈਂ ਸਾਰੀਆਂ ਨਾਰਮਲ ਚੀਜ਼ਾਂ ਕਰਦਾ ਹਾਂ। ਮੈਂ ਰੀਅਲ 'ਚ ਇਕ ਆਦਮੀ ਹਾਂ। ਮੈਂ ਖੁਦ ਨੂੰ ਬਹੁਤ ਸੀਰੀਅਸਲੀ ਨਹੀਂ ਲੈਂਦਾ। ਜਿਸ ਦਿਨ ਮੈਨੂੰ ਲੱਗਣ ਲੱਗੇਗਾ ਕਿ ਮੈਂ ਬਦਲ ਰਿਹਾ ਹਾਂ, ਮੈਨੂੰ ਲੱਗਦਾ ਹੈ ਉਸ ਦਿਨ ਮੈਂ ਬੇਕ ਲਵਾਂਗਾ ਅਤੇ ਆਪਣੇ ਕਦਮ ਪਿੱਛੇ ਕਰ ਲਵਾਂਗਾ। ਇਕ ਐਕਟਰ ਬਣਨ ਦਾ ਕਾਰਣ ਮੇਰੇ ਲਈ ਕਦੇ ਪੈਸੇ ਜਾਂ ਪਾਪੁਲੈਰਿਟੀ ਲਈ ਖੁਦ ਨੂੰ ਬਦਲਣਾ ਨਹੀਂ ਸੀ। ਮੈਨੂੰ ਇਹ ਕੰਮ ਪਸੰਦ ਹੈ ਅਤੇ ਮੈਂ ਇਸ ਨੂੰ ਇਸੇ ਤਰ੍ਹਾਂ ਦੇਖਦਾ ਹਾਂ।
* ਤਾਂ ਸਟਾਰਡਮ ਦਾ ਤੁਹਾਡੇ ਲਈ ਕੀ ਮਤਲਬ ਹੈ ?
-ਮੈਂ ਸਟਾਰਡਮ ਨਹੀਂ ਸਮਝਦਾ। ਮੈਂ ਸਿਰਫ ਸੁਪਰਸਟਾਰਡਮ ਜਾਣਦਾ ਹਾਂ । ਸ਼ਾਹਰੁਖ ਖਾਨ, ਸਲਮਾਨ ਖਾਨ, ਆਮਿਰ ਖਾਨ, ਰਿਤਿਕ ਰੋਸ਼ਨ, ਇਨ੍ਹਾਂ ਸਾਰਿਆਂ ਨਾਲ ਮੈਨੂੰ ਬਹੁਤ ਪਿਆਰ ਹੈ। ਜੇਕਰ ਤੁਸੀਂ ਮੇਰੇ ਬਾਰੇ ਪੁੱਛਦੇ ਹੋ ਤਾਂ ਮੈਂ ਬਸ ਕੰਮ ਕਰਨਾ ਚਾਹੁੰਦਾ ਹਾਂ।
ਇਹ ਸਿਰਫ ਇਕ ਟੈਗ ਹੈ, ਜੋ ਲੋਕ ਤੁਹਾਨੂੰ ਦਿੰਦੇ ਹਨ। ਲੋਕ ਹੀ ਤੁਹਾਨੂੰ ਸਟਾਰ ਅਤੇ ਸੁਪਰਸਟਾਰ ਬਣਾਉਂਦੇ ਹਨ। ਤੁਸੀਂ ਇਹ ਤੈਅ ਨਹੀਂ ਕਰ ਸਕਦੇ ਹੋ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ।
* ਫਿਲਮ ਚੁਣਨ 'ਚ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ ?

-ਜੇਕਰ ਮੈਂ ਮੇਰੇ ਸਾਹਮਣੇ ਆਉਣ ਵਾਲੇ ਹਰ ਪ੍ਰਾਜੈਕਟ ਨੂੰ ਸਵੀਕਾਰ ਕਰ ਲਵਾਂ ਤਾਂ ਹਰ ਸਾਲ ਬਹੁਤ ਸਾਰੀਆਂ ਫਿਲਮਾਂ ਕਰ ਲਵਾਂਗਾ ਪਰ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ। ਮੈਂ ਸਕ੍ਰਿਪਟਸ ਬਹੁਤ ਧਿਆਨ ਨਾਲ ਚੁਣਦਾ ਹਾਂ।