Patni de Motape to Tang pati

* ਮੋਹਨ (ਸੋਹਣ ਨੂੰ), “ਯਾਰ, ਮੈਂ ਆਪਣੀ ਪਤਨੀ ਦੇ ਮੋਟਾਪੇ ਤੋਂ ਬੜਾ ਤੰਗ ਹਾਂ। ਨੌਕਰ ਨੇ ਇਹ ਕਹਿੰਦਿਆਂ ਉਸ ਦੀ ਸਾੜੀ ਧੋਣ ਤੋਂ ਇਨਕਾਰ ਕਰ ਦਿੱਤਾ ਕਿ ਬਾਬੂ ਜੀ ਮੈਂ ਕੱਪੜੇ ਧੋਦਾ ਹਾਂ-ਤੰਬੂ ਨਹੀਂ...
ਸੋਹਣ, “ਛੱਡ ਯਾਰ ਇਹ ਤਾਂ ਕੁਝ ਵੀ ਨਹੀਂ। ਇਕ ਦਿਨ ਰਿਕਸ਼ੇ ਵਾਲਾ ਘਰੋਂ ਸਟੇਸ਼ਨ ਜਾਣ ਦਾ ਡਬਲ ਕਿਰਾਇਆ ਮੰਗਣ ਲੱਗਾ। ਮੈਂ ਪੁੱਛਿਆ ਕਿਉਂ ? ਤਾਂ ਕਹਿਣ ਲੱਗਾ ਕਿ ਭੈਣ ਜੀ ਨੂੰ ਦੋ ਵਾਰ ਲਿਜਾਣਾ ਪਵੇਗਾ।”
* ਚੰਨੁ (ਖੁਸ਼ੀ-ਖੁਸ਼ੀ ਦੌੜਦਾ ਆਇਆ, “ਪਾਪਾ ਜ... ਪਪ ਜੀ...ਮਠਿਆਈ ਵੰਡੋ , ਮਠਿਆਈ.. ਤੁਹਾਡੇ ਪੈਸੇ ਬਚ ਗਏ...|
ਹੁਣ ਤੁਹਾਨੂੰ ਮੇਰੇ | ਲਏ । ਕਾ ਪ ਆ - ਕਿਤਾਬਾਂ ਨਹੀਂ ਖਰੀਦਣੀਆਂ
ਪੈਣਗੀਆਂ ...। ਪਾਪਾ, “ਉਹ ਕਿਵੇਂ... ?? ਚੰਨੁ, “ਮੈਂ ਫੇਲ ਹੋ ਗਿਆ...।”
* ਡਾਕਟਰ, “ਤੁਹਾਨੂੰ ਦਵਾਈ 10 ਵਜੇ ਲੈਣ ਲਈ ਕਿਹਾ ਹੈ। ਤੁਸੀਂ 5 ਵਜੇ ਹੀ ਕਿਉਂ ਲੈਂਦੇ ਹੋ ? | ਮਰੀਜ਼, “ਦੁਸ਼ਮਣ 'ਤੇ ਉਦੋਂ ਵਾਰ ਕਰਨਾ ਚਾਹੀਦਾ ਹੈ, ਜਦੋਂ ਉਹ ਤਿਆਰ ਨਾ ਹੋਵੇ।
* ਮੁੰਡਾ, “ਅੰਕਲ ਮੈਂ ਤੁਹਾਡੀ ਧੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ।
ਪਿਤਾ, “ਕਰਦੇ ਕੀ ਹੋ? ਮੁੰਡਾ, “ਜੀ ਖੇਤੀ
ਪਿਤਾ, “ਇਸ ਜ਼ਮਾਨੇ 'ਚ ਖੇਤੀ ? ਭੱਜ! ਇਹ ਵਿਆਹ ਨਹੀਂ ਹੋ ਸਕਦਾ। ਮੁੰਡਾ, “ਅੰਕਲ, ਪਿਆਜ਼ ਦੀ ਖੇਤੀ ਕਰਦਾ ਹਾਂ।
ਪਿਤਾ, “ਜਵਾਈ ਜੀ ਤਾਂ ਅਗਲੇ ਮਹੀਨੇ ਦੀ 2 ਤਰੀਕ ਕਿਵੇਂ ਰਹੇਗੀ ??
* ਪੱਪੂ, “ਜਾਨੂੰ ਟੁੱਟੇ ਦਿਲ ਨਾਲ ਪਿਆਰ ਕਰੇਗੀ ਜਾਂ ਦਿਲ ਟੁੱਟਣ ਤਕ ਪਿਆਰ ਕਰੇਗੀ ??

ਕੁੜੀ, “ਲਫੰਗੇ, ਇਹ ਦੱਸ ਟੁੱਟੀ ਚੱਪਲ ਨਾਲ ਕੁੱਟ ਖਾਏਂਗਾ ਜਾਂ ਚੱਪਲ ਟੁੱਟਣ ਤਕ ਕੁੱਟ ਖਾਏਂਗਾ ???