Poem on peacock in Punjabi

ਬਾਲ ਕਿਆਰੀ - Poem on peacock in Punjabi
ਮੋਰ
ਬੜਾ ਪਿਆਰਾ ਪੰਛੀ ਮੋਰ
ਤੁਰਦਾ ਹੈ ਮਟਕੀਲੀ ਤੋਰ।
ਰੰਗ-ਬਿਰੰਗੇ ਖੰਭ ਨੇ ਸੋਹਣੇ ਬੜੇ
ਪਿਆਰੇ ਮਨ ਨੂੰ ਮੋਹਣੇ।
ਹੈ ਜਦੋਂ ਵੀ ਪੈਲਾਂ ਪਾਉਂਦਾ ਸੱਚੀ
ਸਭ ਦੇ ਮਨ ਨੂੰ ਭਾਉਂਦਾ।
ਜਿੱਥੇ ਇਸਦਾ ਰੈਣ ਬਸੇਰਾ
ਉੱਥੇ ਸੱਪ ਨਾ ਪਾਉਂਦੇ ਫੇਰਾ। |
ਇਹ ਗੱਲ ਜਾਣੇ ਦੁਨੀਆਂ ਸਾਰੀ
ਲੰਮੀ ਨਾ ਇਹ ਭਰੋ ਉਡਾਰੀ।
ਇਸ ਤੋਂ ਸੋਹਣਾ ਨਾ ਕੋਈ ਹੋਰ
ਸਾਡਾ ਰਾਸ਼ਟਰੀ ਪੰਛੀ ਮੋਰ।

Poem on peacock in Punjabi