Thirsty Crow Story in Punjabi | ਪਿਆਸਾ ਕਾਂ - ਪੰਜਾਬੀ ਕਹਾਣੀ


ਪਿਆਸਾ ਕਾਂ - ਪੰਜਾਬੀ ਕਹਾਣੀ 
ਗਰਮੀਆਂ ਦੇ ਦਿਨ ਸਨ। ਇਕ ਕਾਂ ਨੂੰ ਬਹੁਤ ਪਿਆਸ ਲੱਗੀ ਸੀ। ਉਹ ਪਾਣੀ ਦੀ ਤਲਾਸ਼ ਵਿਚ ਇੱਧਰ -ਉੱਧਰ ਉੱਡ ਰਿਹਾ ਸੀ। ਪ੍ਰੰਤੂ ਕਾਫ਼ੀ ਦੇਰ ਉੱਡਣ ਤੋਂ ਬਾਅਦ ਵੀ ਉਸਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ। ਲਗਾਤਾਰ ਲੰਮੇ ਸਮੇਂ ਤਕ ਉੱਡਣ ਤੋਂ ਬਾਅਦ ਉਹ ਪੂਰੀ ਤਰਾਂ ਥੱਕ ਚੁੱਕਿਆ ਸੀ ਤੇਜ਼ ਗਰਮੀ ਦੇ ਚਲਦੇ ਉਸਦੀ ਪਿਆਸ ਵਧਦੀ ਜਾ ਰਹੀ ਸੀ। 
ਅੰਤ ਉਹ ਇਕ ਦਰਖਤ ਤੇ ਜਾ ਬੈਠਿਆ। ਦਰੱਖਤ ਤੇ ਬੈਠਦੇ ਹੀ ਉਸਦੀ ਨਿਗ੍ਹਾ ਇਕ ਦੂਰ ਪਏ ਘੜੇ ਤੇ ਪਈ ਘੜਾ ਦੇਖਦੇ ਹੀ ਉਸਦੀ ਜਾਨ ਵਿਚ ਜਾਨ ਆਈ ਉਹ ਉਸੀ ਸਮੇਂ ਘੜੇ ਵੱਲ ਉੱਡਿਆ ਘੜੇ ਵਿਚ ਦੇਖਣ ਤੇ ਪਤਾ ਲੱਗਿਆ ਘੜੇ ਵਿਚ ਪਾਣੀ ਹੀ ਬਹੁਤ ਥੋੜਾ ਸੀ ਉਸਦੀ ਚੁੰਜ ਪਾਣੀ ਤਕ ਨਹੀਂ ਜਾ ਰਹੀ ਸੀ ਉਹ ਪਾਣੀ ਪੀਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਪਰ ਉਸਦੀ ਚੁੰਜ ਪਾਣੀ ਤਕ ਨਹੀਂ ਪਹੁੰਚ ਰਹੀ ਸੀ।
ਕਾਂ ਬਹੁਤ ਦੁਖੀ ਹੋਇਆ ਉਸਨੂੰ ਸਮਝ ਨਹੀਂ ਆ ਰਹੀ ਸੀ ਕੇ ਘੜੇ ਦਾ ਪਾਣੀ ਕਿਵੇਂ ਪੀਤਾ ਜਾਵੇ ? ਉਹ ਕੁਝ ਦੇਰ ਤਕ ਸੋਚਣ ਲੱਗਾ, ਉਸਨੂੰ ਆਪਣੇ ਨਜ਼ਦੀਕ ਛੋਟੇ -ਛੋਟੇ ਪੱਥਰਾਂ ਦਾ ਢੇਰ ਪਿਆ ਦਿਖਾਈ ਦਿੱਤਾ ਅਤੇ ਉਸਨੂੰ ਇਕ ਸੁਝਾਵ ਆਇਆ।
ਉਹ ਇਕ -ਇਕ ਕਰਕੇ ਆਪਣੀ ਚੁੰਜ ਨਾਲ ਉੰਨਾ ਪੱਥਰ ਦੇ ਟੁਕੜਿਆਂ ਨੂੰ ਘੜੇ ਵਿਚ ਸੁੱਟਣ ਲੱਗਾ ਕੁਝ ਦੇਰ ਇਸ ਤਰਾਂ ਕਰਨ ਨਾਲ ਘੜੇ ਦਾ ਪਾਣੀ ਕਾਫੀ ਪੱਥਰਾਂ ਦੀ ਮਦਦ ਨਾਲ ਉਪਰ ਆ ਗਿਆ  ਹੁਣ ਕਾਂ ਦੀ ਚੁੰਜ ਪਾਣੀ ਤਕ ਪਹੁੰਚ ਰਹੀ ਸੀ ਉਸਦੀ ਮਿਹਨਤ ਰੰਗ ਲਿਆਈ ਅੰਤ ਉਸਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।
ਸਿੱਖਿਆ - ਕਠਿਨ ਸਮੇਂ ਵਿਚ ਆਪਣਾ ਧੀਰਜ ਨਹੀਂ ਖੋਣਾ ਚਾਹੀਦਾ ਬਲਕਿ ਆਪਣੀ ਬੁੱਧੀ ਦਾ ਪ੍ਰਯੋਗ
 ਕਰਕੇ ਉਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਹੈ।