Shaheed Udham Singh essay in Punjabi

21 ਸਾਲ ਬਾਅਦ ਬਦਲਾ ਲੈਣ ਵਾਲਾ ਉਧਮ ਸਿੰਘ - Shaheed Udham Singh essay in Punjabi

ਸਹੀਦ ਊਧਮ ਸਿੰਘ ਦਾ ਨਾਮ ਹਿੰਦੁਸਤਾਨ ਦੇ ਪ੍ਰਮੁੱਖ ਸ਼ਹੀਦਾਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿੱਚ ਪਿਤਾ ਸਰਦਾਰ ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਉਹਨਾਂ ਦੇ ਪਿਤਾ ਰੇਲਵੇ ਕਰਾਸਿੰਗ ਤੇ ਚੌਕੀਦਾਰ ਦੀ ਨੌਕਰੀ ਕਰਦੇ ਸਨ। ਉਸਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਜਿਹੜਾ ਕਿ ਬਾਅਦ ਵਿੱਚ ਬਦਲਿਆ ਗਿਆ। ਜਦੋਂ ਉਹ ਦੋ ਸਾਲ ਦਾ ਸੀ, ਤਾਂ ਮਾਤਾ ਦਾ ਦੇਹਾਂਤ ਹੋ ਗਿਆ ਤੇ ਕੁਝ ਸਾਲਾਂ ਬਾਅਦ ਪਿਤਾ ਦਾ ਹੱਥ ਵੀ ਸਿਰ ਤੋਂ ਉੱਠ ਗਿਆ। ਪਿਤਾ ਦੀ ਮੌਤ ਤੋਂ ਬਾਅਦ ਊਧਮ ਸਿੰਘ ਤੇ ਉਹਨਾਂ ਦੇ ਭਰਾ ਮੁਕਤਾ ਸਿੰਘ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਭੇਜ ਦਿੱਤਾ ਗਿਆ। ਉੱਥੇ ਹੀ ਸ਼ੇਰ ਸਿੰਘ ਤੋਂ ਉਸਨੂੰ ਊਧਮ ਸਿੰਘ ਤੇ ਭਰਾ ਮੁਕਤਾ ਸਿੰਘ ਨੂੰ ਸਾਧੂ ਸਿੰਘ ਨਾਮ ਮਿਲਿਆ।

ਉਸਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ 1918 ਵਿੱਚ ਪਾਸ ਕੀਤੀ ਤੇ 1919 ਵਿੱਚ ਯਤੀਮਖਾਨਾ ਛੱਡ ਦਿੱਤਾ। 10 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਅਨੇਕਾਂ ਲੀਡਰਾਂ ਜਿਹਨਾਂ ਵਿੱਚ ਸੱਤਪਾਲ ਤੇ ਸੈਫੂਦੀਨ ਕਿਚਲੂ ਨੂੰ ਰੋਲਟ ਐਕਟ ਦਾ ਵਿਰੋਧ ਕਰਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਜਿਸਦੇ ਸਿੱਟੇ ਵਜੋਂ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵੀਹ ਹਜ਼ਾਰ ਦੇ ਲਗਭਗ ਲੋਕ ਜਲਿਆਂਵਾਲਾ ਬਾਗ ਵਿੱਚ ਰੌਲਟ ਐਕਟ ਦੇ ਵਿਰੋਧ ਵਿੱਚ ਇਕੱਠੇ ਹੋਏ ਜਿੱਥੇ ਉਧਮ ਸਿੰਘ ਤੇ ਉਸਦੇ ਯਤੀਮਖਾਨੇ ਦੇ ਸਾਥੀ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ। ਜਿੱਥੇ ਕਿ ਮਾਈਕਲ ਉਡਵਾਇਰ ਵੱਲੋਂ ਦਿੱਤੇ ਹੁਕਮ ਤੇ ਜਨਰਲ ਡਾਇਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਨਿਹੱਥੇ ਲੋਕਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਲੋਕਾਂ ਨੇ ਜਾਨ ਬਚਾਉਣ ਲਈ ਬਾਗ ਵਿਚਲੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ। 10 ਮਿੰਟ ਗੋਲੀਬਾਰੀ ਹੁੰਦੀ ਰਹੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ ਇਸ ਘਟਨਾ ਦਾ ਉਧਮ ਸਿੰਘ ਦੇ ਮਨ ਦੇ ਬਹੁਤ ਡੂੰਘਾ ਪ੍ਰਭਾਵ ਪਿਆ ਤੇ ਉਹ ਬ੍ਰਿਟਿਸ਼ ਸਾਮਰਾਜ ਵਿਰੁੱਧ ਗੁੱਸੇ ਨਾਲ ਭਰ ਗਿਆ ਉਸਨੇ ਸ਼ਹੀਦਾਂ ਦੀ ਜਾਨ ਦਾ ਬਦਲਾ ਲੈਣ ਦੀ ਸੌਂਹ ਖਾਧੀ। ਤੇ ਦੇਸ ਨੂੰ ਇਸ ਜ਼ਾਲਮ ਰਾਜ ਤੋਂ ਨਿਜਾਤ ਦਿਵਾਉਣ ਬਾਰੇ ਸੋਚਣ ਲੱਗਾ।

Shaheed Udham Singh essay in Punjabi
Shaheed Udham Singh 
ਉਸ ਤੋਂ ਬਾਅਦ ਜਲਦੀ ਹੀ ਊਧਮ ਸਿੰਘ ਕਾਂਤੀਕਾਰੀ ਸਰਗਰਮੀਆਂ ਵਿੱਚ ਹਿੱਸਾ ਲੈਣ ਲਗਿਆ ਉਹ ਭਗਤ ਸਿੰਘ ਤੇ ਉਸਦੇ ਕ੍ਰਾਂਤੀਕਾਰੀ ਦਲ ਤੋਂ ਬਹੁਤ ਪ੍ਰਭਾਵਿਤ ਸੀ ਤੇ ਭਗਤ ਸਿੰਘ ਵਾਂਗ ਹੀ ਗਰਮ ਖਿਆਲੀ ਕ੍ਰਾਂਤੀਕਾਰੀ ਸੀ। ਉਹ 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੀ ਗਦਰ ਪਾਰਟੀ ਦੀ ਲਹਿਰ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ। ਵੱਖ-ਵੱਖ ਥਾਵਾਂ 'ਤੇ ਉਹ ਵੱਖ-ਵੱਖ ਨਾਵਾਂ ਨਾਲ ਜਾਣਿਆ ਗਿਆ ਜਿਵੇਂ ਕਿ ਉਧਮ ਸਿੰਘ, ਸ਼ੇਰ ਸਿੰਘ, ਉਦੈ ਸਿੰਘ ਤੇ ਫਰੇਂਕ ਬਾਜੀਲ ਆਦਿ। 27 ਜੁਲਾਈ 1927 ਨੂੰ ਉਹ ਅਮਰੀਕਾ ਤੋਂ ਕਰਾਚੀ ਆਇਆ ਤੇ ਆਪਣੇ ਨਾਲ 25 ਸਾਥੀ, ਕੁਝ ਗੋਲੀ ਸਿੱਕਾ ਤੇ ਹੋਰ ਅਸਲਾ ਲਿਆਉਣ ਵਿੱਚ ਕਾਮਯਾਬ ਹੋ ਗਿਆ ਸੀ।

ਜਲਦੀ ਹੀ ਉਸਨੂੰ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਉਸ ਕੋਲੋ ਗਦਰ ਦੀ ਗੂੰਜ ਦੀਆਂ ਕਾਪੀਆਂ ਵੀ ਬਰਾਮਦ ਹੋਈਆਂ ਤੇ ਉਸ ਉੱਪਰ ਆਰਮਜ ਐਕਟ ਦੇ ਸੈਕਸ਼ਨ 20 ਤਹਿਤ ਮੁਕੱਦਮਾ ਚਲਾਇਆ ਗਿਆ ਤੇ ਉਸਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਰਿਹਾਅ ਹੋਣ ਤੋਂ ਬਾਅਦ ਉਸਦੀਆ ਗਤੀਵਿਧੀਆਂ ਤੇ ਸਰਕਾਰ ਦੀ ਪੁਰੀ ਨਜ਼ਰ ਸੀ। ਇਸ ਤੋਂ ਬਾਅਦ ਉਹ ਕਸਮੀਰ ਚਲਾ ਗਿਆ ਤੇ ਉੱਥੋਂ ਪੁਲਿਸ ਤੋਂ ਬਚ ਕੇ ਜਰਮਨੀ ਚਲਾ ਗਿਆ ਤੇ 1934 ਵਿੱਚ ਉਹ ਲੰਡਨ ਪਹੁੰਚ ਗਿਆ ਤੇ ਉੱਥੇ ਨੌਕਰੀ ਕਰਨ ਲੱਗਿਆ ਅਸਲ ਵਿੱਚ ਉਸਦਾ ਮਕਸਦ ਜਲਿਆਂਵਾਲਾ ਬਾਗ ਵਿੱਚ ਸ਼ਹੀਦ ਹੋਏ ਲੋਕਾਂ ਦੀ ਮੌਤ ਦਾ ਬਦਲਾ ਲੈਣਾ ਸੀ। ਉਸਨੂੰ ਪਤਾ ਚਲਿਆ, ਕਿ ਜਨਰਲ ਡਾਇਰ 1927 ਵਿੱਚ ਪਹਿਲਾਂ ਹੀ ਬਿਮਾਰੀ ਨਾਲ ਮਰ ਚੁੱਕਾ ਹੈ ਹੁਣ ਉਸਦਾ ਨਿਸ਼ਾਨਾ ਸਿਰਫ ਮਾਈਕਲ ਉਡਵਾਇਰ ਸੀ, ਕਿਉਂਕਿ ਉਸ ਕਾਂਡ ਦਾ ਮੁੱਖ ਦੋਸ਼ੀ ਉਹੀ ਸੀ, ਕਿਉਂਕਿ ਉਸਦੇ ਹੁਕਮ ਨਾਲ ਹੀ ਉਹ ਸਭ ਕੁਝ ਹੋਇਆ ਸੀ।

ਉਸਨੂੰ ਉਡਵਾਇਰ ਦੇ ਕੋਲ ਕੰਮ ਮਿਲ ਗਿਆ ਜਿਸ ਦੌਰਾਨ ਊਧਮ ਸਿੰਘ ਨੂੰ ਉਡਵਾਇਰ ਨੂੰ ਮਾਰਨ ਦੇ ਕਈ ਮੌਕੇ ਮਿਲੇ, ਪਰ ਉਹ ਉਸਨੂੰ ਇਸ ਤਰ੍ਹਾਂ ਨਹੀਂ ਮਰਨਾ ਚਾਹੁੰਦਾ ਸੀ ਉਹ ਸਮਝਦਾ ਸੀ, ਕਿ ਜੇਕਰ ਉਸਨੇ ਉਹਨੂੰ ਇਸ ਤਰ੍ਹਾਂ ਮਾਰਿਆ ਤਾਂ ਲੋਕ ਕਹਿਣਗੇ, ਕਿ ਇੱਕ ਕਾਲੇ ਨੌਕਰ ਨੇ ਇੱਕ ਅੰਗਰੇਜ਼ ਨੂੰ ਮਾਰ ਦਿੱਤਾ। ਉਹ ਚਾਹੁੰਦਾ ਸੀ, ਕਿ ਉਹ ਉਸਨੂੰ ਇਸ ਤਰ੍ਹਾਂ ਮਾਰੇ ਕਿ ਪੂਰੀ ਦੁਨੀਆਂ ਨੂੰ ਪਤਾ ਚੱਲੇ ਕੇ ਜਲ੍ਹਿਆਂਵਾਲਾ ਬਾਗ ਦੇ ਲੋਕਾਂ ਦੇ ਕਾਤਲ ਨੂੰ ਸਜ਼ਾ ਮਿਲ ਗਈ ਹੈ। ਆਖਿਰ ਉਹ ਦਿਨ ਆ ਗਿਆ ਜਿਸ ਦਾ ਉਧਮ ਸਿੰਘ ਨੂੰ ਵਰਿਆ ਤੋਂ ਇੰਤਜ਼ਾਰ ਸੀ ਉਸਨੂੰ ਪਤਾ ਲੱਗਾ, ਕਿ ਮਾਈਕਲ ਉਡਵਾਇਰ 13 ਮਾਰਚ ਨੂੰ ਈਸਟ ਇੰਡੀਆ ਐਸੋਸੀਏਸਨ ਐਂਡ ਸੈਂਟਰਲ ਏਸੀਅਨ ਸੁਸਾਇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ
ਉਸਨੇ ਆਪਣੀ ਵਰਿਆ ਤੋਂ ਦਿਲ 'ਚ ਦੱਬੀ ਬਦਲੇ ਦੀ ਚਿੰਗਾਰੀ ਨੂੰ ਭਾਂਬੜ ਬਣਾਉਣ ਲਈ ਇਹ ਸੁਨਿਹਰੀ ਮੌਕੇ ਨੂੰ ਹੱਥੋਂ ਗਵਾਉਣਾ ਨਹੀਂ ਚਾਹੁੰਦਾ ਸੀ ਉਸਨੇ ਅਪਣਾ ਮਕਸਦ ਪੂਰਾ ਕਰਨ ਲਈ ਇੱਕ ਰਿਵਾਲਵਰ ਖਰੀਦਿਆ ਤੇ ਉਸਨੂੰ ਬੜੀ ਸਮਝਦਾਰੀ ਨਾਲ ਛੁਪਾ ਲਿਆ ਤੇ ਮਿੱਥੇ ਦਿਨ ਮਤਲਬ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਪਹੁੰਚ ਗਿਆ ਜਿਵੇਂ ਹੀ ਉਡਵਾਇਰ ਬੋਲਣ ਲਈ ਸਟੇਜ ਤੇ ਆਇਆ, ਤਾਂ ਊਧਮ ਸਿੰਘ ਆਪਣੀ ਸੀਟ ਤੋਂ ਉੱਠ ਕੇ ਉਸ ਵੱਲ ਵਧਿਆ ਤੇ ਉਸ ਉੱਪਰ ਦੋ ਗੋਲੀਆਂ ਚਲਾਈਆਂ ਜਿਹਨਾਂ ਵਿਚੋਂ ਇੱਕ ਗੋਲੀ ਉਡਵਾਇਰ ਦੇ ਦਿਲ ਵਿੱਚ ਤੇ ਦੁਸਰੀ ਸੰਜੇ ਫੇਫੜੇ ਵਿੱਚ ਵੱਜੀ ਜਿਸ ਨਾਲ ਕੇ ਲਗਭਗ ਉਹ ਉੱਥੇ ਹੀ ਮਰ ਗਿਆ। ਉਸ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਸਰ ਲੂਈਸ ਡੇਨ, ਲਾਰੈਂਸ ਡੁਨਡਸ, ਜੈਟਲੈਂਡ, ਚਾਰਲਸ ਕੋਚਰੇਣ ਬੇਲੀ ਤੇ ਮਿੰਗਟਨ ਵੀ ਜ਼ਖ਼ਮੀ ਹੋਏ।ਉਧਮ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।
1 ਅਪ੍ਰੈਲ 1940 ਨੂੰ ਊਧਮ ਸਿੰਘ ਤੇ ਮਾਈਕਲ ਉਡਵਾਇਰ ਦੇ ਕਤਲ ਦਾ ਰਸਮੀ ਦੋਸ਼ ਲਗਾਇਆ ਗਿਆ ਤੇ ਉਸਨੂੰ ਬਰਿਕਸਟਨ ਜੇਲ ਵਿੱਚ ਭੇਜ ਦਿੱਤਾ ਗਿਆ। ਮੁਕੱਦਮੇ ਦੀ ਸ਼ੁਰੂਆਤ ਵਿੱਚ ਉਸਨੂੰ ਜਦੋਂ ਅਜਿਹਾ ਕਰਨ ਬਾਰੇ ਪੁੱਛਿਆ ਗਿਆ, ਤਾਂ ਉਸਨੇ ਕਿਹਾ ਕਿ ਮੈਂ ਇਹ ਇਸ ਲਈ ਕੀਤਾ, ਕਿਉਂਕਿ ਮੈਂ ਉਸਨੂੰ ਨਫਰਤ ਕਰਦਾ ਸੀ ਉਹ ਇਸਦੇ ਹੀ ਯੋਗ ਸੀ ਮੈਂ ਕਿਸੇ ਵੀ ਸਮਾਜ ਜਾਂ ਹੋਰ ਇਸ ਤਰ੍ਹਾਂ ਦੀ ਚੀਜ਼ ਨਾਲ ਸੰਬੰਧਿਤ ਨਹੀਂ ਹਾਂ ਤੇ ਨਾ ਹੀ ਮੈਨੂੰ ਇਸਦੀ ਪਰਵਾਹ ਹੈ। ਮੈਨੂੰ ਮੌਤ ਦੀ ਪਰਵਾਹ ਨਹੀਂ ਬੁੱਢੇ ਹੋਣ ਤੱਕ ਇਸਦਾ ਇੰਤਜ਼ਾਰ ਕਰਨ ਦਾ ਕੀ ਅਰਥ ਹੈ। ਕੀ ਜੈਟਲੈਂਡ ਮਰ ਗਿਆ? ਮੈਂ ਉਸਨੂੰ ਵੀ ਦੋ ਗੋਲੀਆਂ ਮਾਰੀਆਂ ਸਨ। ਮੈਂ ਰਿਵਾਲਵਰ ਇੱਕ ਸਿਪਾਹੀ ਕੋਲੋ ਪੱਬ ਵਿੱਚ ਖਰੀਦਿਆ ਸੀ। ਸਿਰਫ ਇਕ ਹੀ ਮਰਿਆ ਹੈ ਮੈਂ ਤਾਂ ਸੋਚਿਆ ਸੀ, ਕਿ ਮੈਂ ਹੋਰ ਵੀ ਮਾਰੇ ਹੋਣਗੇ। ਹਿਰਾਸਤ ਵਿੱਚ ਉਸਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਜਿਹੜਾ ਕਿ ਭਾਰਤ ਦੇ ਸਾਰੇ ਪ੍ਰਮੁੱਖ ਧਰਮਾਂ ਨਾਲ ਸੰਬਧਿਤ ਸੀ। ਆਪਣੇ ਮੁਕੱਦਮੇ ਦੀ ਉਡੀਕ ਕਰਦਿਆਂ ਉਸਨੇ 42 ਦਿਨਾਂ ਦੀ ਭੁੱਖ ਹੜਤਾਲ
ਦੌਰਾਨ ਜ਼ਬਰਦਸਤੀ ਖਵਾਇਆ ਗਿਆ। 4 ਜੂਨ 1940 ਨੂੰ ਕੇਂਦਰੀ ਅਪਰਾਧਿਕ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਿੱਥੇ ਉਸਨੂੰ ਉਡਵਾਇਰ ਨੂੰ ਕਤਲ ਕਰਨ ਦਾ ਕਾਰਨ ਪੁੱਛਿਆ, ਤਾਂ ਉਸਨੇ ਕਿਹਾ “ਮੈਂ ਇਹ ਇਸ ਲਈ ਕੀਤਾ, ਕਿਉਂਕਿ ਮੈਂ ਉਸਨੂੰ ਨਫਰਤ ਕਰਦਾ ਸੀ ਉਹ ਇਸੇ ਦੇ ਲਾਇਕ ਸੀ ਉਹ ਅਸਲ ਦੋਸ਼ੀ ਸੀ ਉਹ ਮੇਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਣਾ ਚਾਹੁੰਦਾ ਸੀ ਇਸ ਲਈ ਮੈਂ ਉਸਨੂੰ ਹੀ ਕੁਚਲ ਦਿੱਤਾ। ਮੈਂ 21 ਸਾਲਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਉਸ ਪਾਪੀ ਦਾ ਪਿੱਛਾ ਕਰਦੇ ਹੋਏ ਮੈਂ ਪੂਰੀ ਦੁਨੀਆਂ ਘੁੰਮੀ। ਮੈਂ ਖੁਸ਼ ਹਾਂ, ਕਿ ਮੈਂ ਇਹ ਕੰਮ ਕਰ ਦਿੱਤਾ ਹੈ। ਮੈਂ ਮੌਤ ਤੋਂ ਨਹੀਂ ਡਰਦਾ ਮੈਂ ਅਪਣੇ ਵਤਨ ਲਈ ਮਰ ਰਿਹਾ ਹਾਂ। ਮੈਂ ਆਪਣੇ ਦੇਸ ਦੇ ਲੋਕਾਂ ਨੂੰ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਅਧੀਨ ਭੁੱਖੇ ਮਰਦੇ ਦੇਖਿਆ ਹੈ ਮੈਂ ਇਸਦਾ ਵਿਰੋਧ ਕੀਤਾ ਇਹ ਮੇਰਾ ਫਰਜ਼ ਸੀ।

ਮੇਰੇ ਲਈ ਇਸ ਤੋਂ ਵੱਡੀ ਤੇ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ, ਕਿ ਮੈਂ ਆਪਣੀ ਮਾਤਭੂਮੀ ਲਈ ਤੇ ਦੇਸ ਲਈ ਮਰ ਰਿਹਾ ਹਾਂ। ਉਧਮ ਸਿੰਘ ਨੂੰ ਕਤਲ ਦਾ ਦੋਸ਼ੀ ਮੰਨਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ। ਉਧਮ ਸਿੰਘ ਦੇ ਇਸ ਕਾਰਨਾਮੇ ਦੀ ਮਹਾਤਮਾ ਗਾਂਧੀ ਨੇ ਨਿੰਦਾ ਕੀਤੀ ਤੇ ਕਿਹਾ ਕਿ “ਇਹ ਇੱਕ ਪਾਗਲਪਨ ਵਾਲਾ ਕੰਮ ਹੈ ਜਿਸਨੇ ਕਿ ਮੈਨੂੰ ਗਹਿਰਾ ਦੁੱਖ ਦਿੱਤਾ ਹੈ ਤੇ ਮੈਂ ਉਮੀਦ ਕਰਦਾ ਹਾਂ, ਕਿ ਇਸਦਾ ਰਾਜਨੀਤਕ ਨਿਰਣੇ ਉੱਪਰ ਕੋਈ ਅਸਰ ਨਹੀਂ ਪਵੇਗਾ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਨੇ ਮਹਾਤਮਾ ਗਾਂਧੀ ਦੇ ਇਸ ਬਿਆਨ ਨੂੰ ਚੁਣੌਤੀ ਮੰਨਦਿਆਂ ਇਸ ਬਿਆਨ ਦੀ ਨਿੰਦਾ ਕੀਤੀ। ਪੰਡਿਤ ਜਵਾਹਰ ਲਾਲ ਨਹਿਰੂ ਨੇ ਨੈਸਨਲ ਹੈਰਾਲਡ ਵਿੱਚ ਲਿਖਿਆ ਕਿ “ਇਸ ਕਤਲ ਉੱਪਰ ਮੈਨੂੰ ਪਛਤਾਵਾ ਹੈ, ਪਰ ਮੈਂ ਪੂਰੀ ਉਮੀਦ ਕਰਦਾ ਹਾਂ, ਕਿ ਇਸਦਾ ਭਾਰਤ ਦੇ ਰਾਜਨੀਤਕ ਭਵਿੱਖ ਤੇ ਕੋਈ ਅਸਰ ਨਹੀਂ ਪਵੇਗਾ, ਪਰ 1962 ਵਿੱਚ ਨਹਿਰੂ ਨੇ ਆਪਣੇ ਬਿਆਨ ਨੂੰ ਉਲਟਾ ਦਿੱਤਾ ਤੇ ਕਿਹਾ ਕਿ “ ਮੈਂ ਸ਼ਹੀਦ ਏ ਆਜ਼ਮ ਨੂੰ ਸ਼ਰਧਾ ਨਾਲ ਸਲਾਮ ਕਰਦਾ ਹਾਂ ਜਿਸਨੇ ਸਾਨੂੰ ਅਜ਼ਾਦ ਕਰਵਾਉਣ ਲਈ ਫਾਂਸੀ ਦੇ ਰੱਸੇ ਨੂੰ ਚੁੰਮਿਆ।

18 ਮਾਰਚ 1940 ਨੂੰ ਅੰਮ੍ਰਿਤ ਬਾਜ਼ਾਰ ਪਤ੍ਰਿਕਾ ਵਿੱਚ ਲਿਖਿਆ, ਕਿ ਉਡਵਾਇਰ ਦਾ ਨਾਮ ਪੰਜਾਬ ਦੀਆ ਘਟਨਾਵਾਂ ਨਾਲ ਜੁੜਿਆ ਹੈ ਜਿਸਨੂੰ ਭਾਰਤ ਕਦੇ ਵੀ ਨਹੀਂ ਭੁੱਲੇਗਾ। ਟਾਈਮਜ਼ ਆਫ ਲੰਡਨ ਵਿੱਚ ਉਸਨੂੰ ਆਜ਼ਾਦੀ ਦਾ ਲੜਾਕਾ ਕਿਹਾ ਗਿਆ। ਰੋਮ ਤੋਂ ਬਰਗਰੇਟ ਨੇ ਉਧਮ ਸਿੰਘ ਦੇ ਹੌਸਲੇ ਭਰੇ ਕੰਮ ਦੀ ਸਰਾਹਨਾ ਕੀਤੀ। ਇਸ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਪ੍ਰਸਾਰਿਤ ਹੋਇਆ ਕਿ “ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣ ਨੂੰ ਕਦੇ ਵੀ ਮਾਫ ਨਹੀਂ ਕਰਦੇ। ਉਹ ਵੀਹ ਸਾਲ ਤੋਂ ਲੰਬੇ ਸਮੇਂ ਬਾਅਦ ਵੀ ਦੁਸ਼ਮਣ ਨੂੰ ਮਾਰ ਮੁਕਾਉਂਦੇ ਹਨ। ਸੁਭਾਸ ਚੰਦਰ ਬੋਸ ਨੇ ਵੀ ਇਸ ਕਾਰਨਾਮੇ ਦੀ ਪ੍ਰਸੰਸਾ ਕੀਤੀ।

ਇਸ ਸਭ ਦੇ ਚਲਦੇ ਹੋਏ ਇਸ ਮਹਾਨ ਸਪੂਤ ਨੂੰ 31 ਜੁਲਾਈ 1940 ਨੂੰ ਪੈਟੋਨਵਿਲੇ ਜੇਲ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਤੇ ਜੇਲ ਵਿੱਚ ਹੀ ਦਫਨਾ ਦਿੱਤਾ ਗਿਆ। ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਉੱਪਰ ਸਾਰੇ ਦੇਸ਼ ਨੂੰ ਮਾਣ ਹੈ ਤੇ ਅਦਭੁਤ ਕੁਰਬਾਨੀ ਕਰਕੇ ਅਸੀਂ ਆਪਣੇ ਆਪ ਨੂੰ ਮਾਣਮੱਤਾ ਮਹਿਸੂਸ ਕਰਦੇ ਹਾਂ। ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਸਾਨੂੰ ਹਮੇਸ਼ਾ ਦੇਸ ਲਈ ਮਰ ਮਿਟਣ ਦੀ ਪ੍ਰੇਰਨਾ ਦਿੰਦੀ ਰਹੇਗੀ।