ਸਾਨ੍ਹ ਲਾਲ ਰੰਗ ’ਤੇ ਕਿਉਂ ਭੜਕਦੇ ਹਨ ?

About Bull in Punjabi - ਇਕ ਭਰਮ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦਾ ਜਾ ਰਿਹਾ ਹੈ ਕਿ ਲਾਲ ਰੰਗ ਦੇਖਣ ਤੇ ਸਾਨ੍ਹਾਂ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਭੜਕ ਉੱਠਦੇ ਹਨ। ਇਸ ਮਿੱਥ ਦੇ ਪਿੱਛੇ ਸੰਭਾਵਿਤ ਕਾਰਣ ਇਹ ਹੋ ਸਕਦੇ ਹਨ ਕਿ ਜਾਂ ਤਾਂ ਇਹ ਰੰਗ ਉਨ੍ਹਾਂ ਨੂੰ ਪਸੰਦ ਨਹੀਂ, ਜਿਸ ਕਾਰਣ ਉਹ ਹਮਲਾਵਰ ਹੋ ਉੱਠਦੇ ਹਨ ਜਾਂ ਉਹ ਸਿਰਫ ਇਸੇ ਰੰਗ ਨੂੰ ਦੇਖ ਸਕਦੇ ਹਨ।

ਪਰ ਕੀ ਇਹ ਮਿੱਥ ਅਸਲ 'ਚ ਸੱਚ ਅਤੇ ਬਲਫਾਈਟਸ ਦੇ ਪਿੱਛੇ ਦਾ ਅਸਲੀ ਕਾਰਣ ਹੈ ? ਇਸ ਦਾ ਜਵਾਬ ਹੈ “ਨਹੀਂ। ਸਾਨ, ਅਸਲ ਚ ਸਾਰੇ ਰੰਗਾਂ ਪ੍ਰਤੀ ਅੰਨੇ ਹੁੰਦੇ ਹਨ। ਉਹ ਦੁਨੀਆ ਨੂੰ ਕਾਲੇ, ਸਫੈਦ ਅਤੇ ਸਲੇਟੀ ਰੰਗਾਂ 'ਚ ਦੇਖਦੇ ਹਨ। ਜਦੋਂ ਮੈਟਾਡੋਰ (ਬੁਲਫਾਈਟਰ) ਲਾਲ ਰੰਗ ਦਾ ਕੱਪੜਾ ਉਸ ਦੇ ਸਾਹਮਣੇ ਹਿਲਾਉਂਦਾ ਹੈ ਤਾਂ ਸਾਨੂੰ ਧਾਵਾ ਕਿਉਂ ਬੋਲ ਦਿੰਦਾ ਹੈ? ਬੁਲਫਾਈਟਸ ਲੋਕਾਂ ਦੇ ਦੇਖਣ ਲਈ ਹੁੰਦੀ ਹੈ, ਆਮ ਤੌਰ 'ਤੇ ਖੇਡਾਂ ਅਤੇ ਮਨੋਰੰਜਨ ਲਈ ਆਯੋਜਿਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਸਾਨੂ ਨੂੰ ਗੈਰ-ਸੁਭਾਵਿਕ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਅਖੀਰ 'ਚ ਮਾਰ ਦਿੱਤਾ ਜਾਂਦਾ ਹੈ।
ਬੁੱਲਫਾਈਟਿੰਗ 'ਚ ਜਿਨ੍ਹਾਂ ਸਾਨ੍ਹਾਂ ਦਾ " ਇਸਤੇਮਾਲ ਕੀਤਾ ਜਾਂਦਾ ਹੈ, ਉਹ ਹਮਲਾਵਰ ਨਸਲ ਦੇ ਹੁੰਦੇ ਹਨ ਬਲਫਾਈਟਸ ਦੀ ਮੁੱਖ ਘਟਨਾ ਉਹ ਹੁੰਦੀ ਹੈ, ਜਦੋਂ ਮੈਟਾਡੋਰ ਆਪਣੀ ਮੁਹਾਰਤ ਅਤੇ ਚਤੁਰਾਈ ਨਾਲ ਸਾਨ ਨੂੰ ਭਰਮ ਚ ਪਾਉਂਦੇ ਹਨ ਅਤੇ ਆਖਿਰ ਤਲਵਾਰ ਉਸ ਦੇ ਸੀਨੇ ਚ ਖੋਭ ਦਿੰਦਾ ਹੈ, ਜਿਸ ਨੂੰ 'ਐਸਟੋਕ’ ਕਿਹਾ ਜਾਂਦਾ ਹੈ। ਸਾਨੂੰ ਕਿਸੇ ਵੀ ਰੰਗ ਵਿਰੁੱਧ ਹਮਲਾਵਰ ਹੋ ਸਕਦਾ ਹੈ। ਬੁਲਫਾਈਟ ਦੇ ਪਹਿਲੇ ਪੜਾਅ 'ਚ ਮੈਜੇਟਾ, ਪੀਲੇ, ਨੀਲੇ ਜਾਂ ਸੁਨਹਿਰੀ ਰੰਗ ਦੇ ਕੱਪੜੇ ਦਾ ਇਸਤੇਮਾਲ ਕਰ ਕੇ ਸਾਨਾਂ ਦੇ ਹਮਲਾਵਰ ਹੋਣ ਨੂੰ ਪਰਖਿਆ ਜਾਂਦਾ ਹੈ। ਸਿਰਫ ਆਖਰੀ ਪੜਾਅ ਚ ਲਾਲ ਰੰਗ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਦਾ ਪਹਿਲਾ ਕਾਰਣ ਖੇਡ ਦਾ ਰਵਾਇਤੀ ਪਹਿਲੂ ਹੈ। ਦੂਸਰਾ, ਲਾਲ ਤੇ ਬਹੁਤ ਹੀ ਸ਼ਕਤੀਸ਼ਾਲੀ ਅਤੇ ਬੋਲਡ ਰੰਗ ਹੈ, ਜੋ ਬੁਲਫਾਈਟਿੰਗ ਚ ਨਾਟਕੀਪਣ ਪੈਦਾ ਕਰਦਾ ਹੈ। ਤੀਸਰਾ, ਇਹ ਸਾਨ੍ਹਾਂ ਦੇ ਸਰੀਰ 'ਚੋਂ ਵਗਦੇ ਖੁਨ ਨੂੰ ਲੁਕੋ ਲੈਂਦਾ ਹੈ। ਬਹੁਤ ਸਾਰੇ ਲੋਕ ਇਸ ਖੂਨੀ ਖੇਡ ਨੂੰ ਪਸੰਦ ਨਹੀਂ ਕਰਦੇ ਪਰ ਇਹ ਮਨੋਰੰਜਕ ਖੇਡ ਦੀ ਇਕ ਕਿਸਮ ਹੈ, ਜੋ ਪ੍ਰਾਚੀਨ ਸਮੇਂ ਤੋਂ ਮਨੁੱਖੀ ਇਤਿਹਾਸ 'ਚ ਦਰਜ ਹੈ।