ਕਿਉਂ ਪ੍ਰਸਿੱਧ ਹਨ ਅਜੰਤਾ ਅਤੇ ਅਲੋਰਾ ਦੀਆਂ ਗੁਫਾਵਾਂ Ellora caves in Punjabi

ਇਸ ਤਰ੍ਹਾਂ ਬਣੀਆਂ ਹਨ ਗੁਫਾਵਾਂ -
ਇਨ੍ਹਾਂ ਗੁਫਾਵਾਂ ਨੂੰ ਗੇਨਾਈਟ ਦੀਆਂ ਚਟਾਨਾਂ ਨੂੰ ਖੋਖਲਾ ਕਰਕੇ ਬਣਾਇਆ ਗਿਆ ਹੈ। ਇਨ੍ਹਾਂ ਗੁਫਾਵਾਂ ਦੇ ਅੰਦਰ ਗੌਤਮ ਬੁੱਧ ਦੇ ਜੀਵਨ 'ਤੇ ਆਧਾਰਿਤ ਚਿੱਤਰ ਬਣੇ ਹਨ। ਘੋੜਿਆਂ ਦੇ ਨਾਲ ਦੇ ਆਕਾਰ 'ਚ ਬਣੀਆਂ ਇਹ ਗੁਫਾਵਾਂ ਬਹੁਤ ਹੀ ਪ੍ਰਾਚੀਨ ਅਤੇ ਇਤਿਹਾਸਕ ਮਹੱਤਵ ਦੀਆਂ ਹਨ। ਅਜੰਤਾ ਦੀਆਂ ਗੁਫਾਵਾਂ 'ਚ ਦੀਵਾਰਾਂ ਤੇ ਖੂਬਸੂਰਤ ਅਪਸਰਾਵਾਂ ਅਤੇ ਰਾਜਕੁਮਾਰੀਆਂ ਦੇ ਵੰਨਸੁਵੰਨੇ ਅੰਦਾਜ਼ ਵਾਲੇ ਸੁੰਦਰ ਚਿੱਤਰ ਵੀ ਉਕੇਰੇ ਗਏ ਹਨ, ਜੋ ਇੱਥੋਂ ਦੀ ਉੱਤਮ ਚਿੱਤਰਕਾਰੀ ਅਤੇ ਮੂਰਤੀਕਲਾ ਦੇ ਬੇਹੱਦ ਸੁੰਦਰ ਨਮੂਨੇ ਹਨ।
ਇੰਝ ਹੋਈ ਖੋਜ -
ਇਨ੍ਹਾਂ ਗੁਫਾਵਾਂ ਦੀ ਖੋਜ ਅੰਗਰੇਜ਼ ਫੌਜੀ ਅਫਸਰ ਜਾਨ ਸਮਿਥ ਅਤੇ ਉਨ੍ਹਾਂ ਦੀ ਟੀਮ ਦੁਆਰਾ ਸੰਨ 1819 'ਚ ਕੀਤੀ ਗਈ ਸੀ। ਉਹ ਇੱਥੇ ਸ਼ਿਕਾਰ ਕਰਨ ਆਏ ਸਨ ਤਾਂ ਉਦੋਂ ਹੀ ਉਨ੍ਹਾਂ ਨੂੰ ਕਤਾਰਬੱਧ 29 ਗੁਫਾਵਾਂ ਦੀ ਇਕ ਲੜੀ ਨਜ਼ਰ ਆਈ।
ਅਲੋਰਾ ਦੀਆਂ ਗੁਫਾਵਾਂ -
ਇਹ ਅਲੋਰਾ ਪਿੰਡ ਦੇ ਕੋਲ ਸਥਿਤ ਹਨ ਜੋ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ’ਚ ਉੱਤਰ-ਪੂਰਬ ਦੇ ਲਗਭਗ 29 ਕਿਲੋਮੀਟਰ ਦੂਰ ਹਨ। ਅਲੋਰਾ ਦੀਆਂ ਗੁਫਾਵਾਂ 'ਚ 34 ਗੁਫਾਵਾਂ ਹਨ। ਇਹ ਗੁਫਾਵਾਂ ਬੇਸਾਲਟਿਕ ਦੀ ਪਹਾੜੀ ਦੇ ਕਿਨਾਰੇਕਿਨਾਰੇ ਬਣੀਆਂ ਹਨ ਜੋ 3 ਹਿੱਸਿਆਂ 'ਚ ਵੰਡੀਆਂ ਹਨ, ਜਿਨ੍ਹਾਂ ਵਿਚ ਬੋਧੀ, ਹਿੰਦੂ ਅਤੇ ਜੈਨ ਧਰਮ ਸ਼ਾਮਲ ਹਨ। ਦੱਖਣ ਵੱਲ 12 ਗੁਫਾਵਾਂ ਬੁੱਧ ਧਰਮ (ਮਹਾਯਾਨ ਸੰਪਰਦਾ 'ਤੇ ਆਧਾਰਿਤ), ਮਧ ਦੀਆਂ 16 ਗੁਫਾਵਾਂ ਹਿੰਦੂ ਧਰਮ ਅਤੇ ਉੱਤਰ ਦੀਆਂ 5 ਗੁਫਾਵਾਂ ਜੈਨ ਧਰਮ 'ਤੇ ਆਧਾਰਿਤ ਹਨ।

Ellora caves in Punjabi

ਇਨ੍ਹਾਂ ਗੁਫਾਵਾਂ ਨੂੰ ਸਾਡੇ ਦੇਸ਼ 'ਚ ਅਨੇਕ ਇਤਿਹਾਸਕ ਮਹੱਤਵ ਵਾਲੇ ਸਥਾਨ ਹਨ। ਇਨ੍ਹਾਂ 'ਚੋਂ ਹੀ ਇਕ ਹਨ ਅਜੰਤਾ ਅਤੇ ਅਲੋਰਾ ਦੀਆਂ ਗੁਫਾਵਾਂ। ਇਹ ਵਿਸ਼ਵ ਪ੍ਰਸਿੱਧ ਗੁਫਾਵਾਂ ਹਮੇਸ਼ਾ ਤੋਂ ਹੀ ਸੈਲਾਨੀਆਂ ਦੇ ਆਕਰਸ਼ਣ ਦਾ ਮੁੱਖ ਕੇਂਦਰ ਰਹੀਆਂ ਹਨ। ਯੂਨੈਸਕੋ ਦੁਆਰਾ 1983 ਤੋਂ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤੇ ਜਾਣ ਪਿੱਛੋਂ ਅਜੰਤਾ ਅਤੇ ਅਲੋਰਾ ਦੀਆਂ ਤਸਵੀਰਾਂ ਅਤੇ ਸ਼ਿਲਪਕਲਾ ਬੋਧੀ ਧਾਰਮਿਕ ਕਲਾ ਦੇ ਉੱਤਮ ਨਮੂਨੇ ਮੰਨੇ ਗਏ ਹਨ। ਇਹ ਅਜੰਤਾ ਪਿੰਡ ਦੇ ਕੋਲ ਹਨ ਜੋ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲੇ ਦੇ ਉੱਤਰ ਵਿੱਚ ਲਗਭਗ 102 ਕਿ. ਮੀ. ਦੂਰ ਸਥਿਤ ਹਨ।

ਇਨ੍ਹਾਂ ਗੁਫਾਵਾਂ ਦਾ ਨਿਰਮਾਣ ਦੋ ਗੇੜਾਂ ਚ ਹੋਇਆ। ਪਹਿਲੇ ਗੇੜ `ਚ ਸਾਤਵਾਹਨ ਅਤੇ ਉਸ ਪਿੱਛੋਂ ਵਾਕਾਟਕ ਵੰਸ਼ ਰਾਜਿਆਂ ਨੇ ਇਸਦਾ ਨਿਰਮਾਣ ਕਰਵਾਇਆ। ਇਹ ਸਹਾਚਾਰੀ ਦੀਆਂ ਪਹਾੜੀਆਂ ਤੇ ਸਥਿਤ ਹੈ। ਅਜੰਤਾ ਚ ਲਗਭਗ 30 ਗੁਫਾਵਾਂ ਹਨ ਜਿਨ੍ਹਾਂ 'ਚ 5 ਪਾਰਥਨਾ ਭਵਨ ਅਤੇ 25