ਫਾਰਮੂਲਾ ਸੁੰਦਰਤਾ ਦਾ

ਪਿਛਲੇ ਦਿਨੀਂ ਗੋਲਡਨ ਰੇਸ਼ੀਓ ਆਫ ਬਿਉਟੀ ਫੀ’ ਅਨੁਸਾਰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਨੂੰ ਮਿੱਥਣ ਵਾਲੇ ਵਿਗਿਆਨਕਾਂ ਨੇ ਮਾਡਲ ਬੇਲਾ ਹਦੀਦ ਦੇ ਚਿਹਰੇ ਦੀ ਚੋਣ ਕੀਤੀ ਜੋ ਇਸ ਪੈਮਾਨੇ 'ਤੇ ਲਗਭਗ ਸਟੀਕ ਬੈਠਦੀ ਹੈ। ‘ਗੋਲਡਨ ਰੇਸ਼ੀਓ` ਪੈਮਾਨੇ ਅਨੁਸਾਰ 23 ਸਾਲਾ ਬੇਲਾ ਦਾ ਚਿਹਰਾ ਮਾਪ ਤੋਂ 94.35 ਫੀਸਦੀ ਤਕ ਮਿਲਦਾ ਹੈ। ‘ਗੋਲਡਨ ਰੇਸ਼ੀਓ ਆਫ ਬਿਉਟੀ ਫੀ’ ਕਲਾਸਿਕ ਗੀਤ ਕੈਲਕੁਲੇਸ਼ਨ ਅਨੁਸਾਰ ਖੁਬਸੂਰਤੀ ਨੂੰ ਪਰਿਭਾਸ਼ਿਤ ਕਰਦਾ ਹੈ। ਇਸ ’ਚ ਚਿਹਰੇ ਦੇ ਅਨੁਪਾਤ ਦਾ ਮਾਪ ਮਾਪਦੰਡਾਂ ਜ਼ਰੀਏ ਕੀਤਾ ਜਾਂਦਾ ਹੈ।

ਯੂਨਾਨੀ ਫਾਰਮੂਲਾ | ਯੂਨਾਨੀ ਸਕਾਲਰਸ ਨੇ ਇਸ ਪੈਮਾਨੇ ਨੂੰ ਸੁੰਦਰਤਾ ਦੇ ਵਿਗਿਆਨਕ ਫਾਰਮੂਲੇ ਦੇ ਅਨੁਸਾਰ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਲਾਗੂ ਕੀਤਾ ਸੀ। ਯੂਨਾਨੀ ਗਿਣਤੀ ਅਨੁਸਾਰ ਗੋਲਡਨ ਰੇਸ਼ੋ ਲਗਭਗ 1.168 ਹੈ। ਮਤਲਬ ਚਿਹਰੇ ਦੇ ਇਕ ਅੰਗ ਤੋਂ ਦੂਜੇ ਅੰਗ ਦੇ ਵਿਚ ਦੁਰੀ ਜੇਕਰ 1.168 ਦੇ ਲਗਭਗ ਹੈ ਤਾਂ ਅਜਿਹਾ ਚਿਹਰਾ ਸੁੰਦਰਤਾ ਦੀ ਕਸੌਟੀ ਤੇ ਆਦਰਸ਼ ਮੰਨਿਆ ਜਾਵੇਗਾ| ਯੂਨਾਨੀ ਸ਼ਿਲਪਕਾਰਾਂ ਦਾ ਮੰਨਣਾ ਸੀ ਕਿ ਇਹ ਅਨੁਪਾਤ ਕੁਦਰਤ ਚ ਹਰ ਜਗ੍ਹਾ ਮੌਜੂਦ ਹੈ। ਇਸ ਚ ਅੱਖਾਂ, ਭਰਵੱਟੇ, ਨੱਕ, ਬੁੱਲ, ਠੋਡੀ, ਜਬੜੇ ਤੇ ਚਿਹਰੇ ਦੇ ਆਕਾਰ ਦੀਆਂ ਸੱਤ ਗਿਣਤੀਆਂ ਕੀਤੀਆਂ ਜਾਂਦੀਆਂ ਹਨ। ਜੇਕਰ ਸਾਰੀ ਗਿਣਤੀ 1.618 ਦੇ ਅਨੁਪਾਤ 'ਚ ਹੈ ਤਾਂ ਅਜਿਹਾ ਚਿਹਰਾ ਦੁਨੀਆ ਦਾ ਸਭ ਤੋਂ ਸੁੰਦਰ ਚਿਹਰਾ ਹੋਵੇਗਾ।