New Year Essay in Punjabi

New Year Essay in Punjabi : ਦੇਸ਼ ਅੰਦਰ ਜਿਸ ਤਰ੍ਹਾਂ ਵੱਖ-ਵੱਖ ਤਿਉਹਾਰ ਬੜੀ ਧੂਮਧਾਮ, ਉਤਸ਼ਾਹ ਅਤੇ ਖੁਸ਼ੀਆਂ ਨਾਲ ਮਨਾਏ ਜਾਂਦੇ ਹਨ, ਉਹੋ ਜਿਹਾ ਹੀ ਉਤਸ਼ਾਹ ਲੋਕਾਂ ਚ ਨਵੇਂ ਸਾਲ ਦੇ ਮੌਕੇ 'ਤੇ ਵੀ ਦੇਖਿਆ ਜਾਂਦਾ ਹੈ। ਨਵੇਂ ਸਾਲ ਦੇ ਪਹਿਲੇ ਦਿਨ ਲੋਕ ਇਕ-ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹਨ ਅਤੇ ਖੁਦ ਲਈ ਵੀ ਕਾਮਨਾ ਕਰਦੇ ਹਨ ਕਿ ਨਵੇਂ ਸਾਲ 'ਚ ਸਫਲਤਾ ਉਨ੍ਹਾਂ ਦੇ ਕਦਮ ਚੁੰਮੇ ਅਤੇ ਨਵਾਂ ਸਾਲ ਉਨ੍ਹਾਂ ਦੇ ਜੀਵਨ ਨੂੰ ਖੁਸ਼ੀਆਂ ਨਾਲ ਮਹਿਕਾ ਦੇਵੇ।

ਨਵੇਂ ਸਾਲ ਦੇ ਆਗਮਨ ਦੀ ਖੁਸ਼ੀ 'ਚ ਲੋਕ ਨਵੇਂ ਸਾਲ ਦੀ ਪੂਰਬਲੀ ਸ਼ਾਮ ’ਤੇ ਨੱਚਦੇ ਗਾਉਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ। ਨੱਚਣ ਗਾਉਣ ਦਾ ਇਹ ਸਿਲਸਿਲਾ ਘੜੀ 'ਚ ਰਾਤ ਦੇ 12 ਵੱਜਣ ਅਰਥਾਤ ਨਵੇਂ ਸਾਲ ਦੇ ਆਰੰਭ ਹੋਣ ਤਕ ਚੱਲਦਾ ਹੈ ਅਤੇ ਘੜੀ ਦੀਆਂ ਸੂਈਆਂ ਵਲੋਂ ਜਿਉਂ ਹੀ 12 ਵੱਜਣ ਦਾ ਸੰਕੇਤ ਮਿਲਦਾ ਹੈ। ਅਰਥਾਤ ਨਵਾਂ ਸਾਲ ਦਸਤਕ ਦਿੰਦਾ ਹੈ, ਚਾਰੇ ਪਾਸੇ ਆਤਿਸ਼ਬਾਜ਼ੀਆਂ ਦਾ ਧੂਮ-ਧੜੱਕਾ ਸ਼ੁਰੂ ਹੋ ਜਾਂਦਾ ਹੈ। ਪਰ ਕੀ ਤੁਸੀਂ ਦੁਨੀਆ ਭਰ ਦੇ ਦੇਸ਼ਾਂ 'ਚ ਨਵੇਂ ਸਾਲ ਨਾਲ ਜੁੜੀਆਂ ਵੰਨਸੁਵੰਨੀਆਂ ਪਰੰਪਰਾਵਾਂ ਬਾਰੇ ਜਾਣਦੇ ਹੋ। ਜੇ ਨਹੀਂ ਤਾਂ ਇਥੇ ਤੁਹਾਨੂੰ ਇਸ ਬਾਰੇ ਹੀ ਦੱਸ ਰਹੇ ਹਾਂ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਲਈ ਉਹ ਸਾਲ ਚੰਗਾ ਹੋਵੇਗਾ। | ਆਇਰਲੈਂਡ ਚ ਇਸ ਦਿਨ ਕੰਧ ਤੇ ਬੈਂਡ ਸੱਟੀ ਜਾਂਦੀ ਹੈ।
ਮੰਨਿਆ ਜਾਂਦਾ ਹੈ ਕਿ ਇੰਝ ਕਰ ਕੇ ਬੁਰਾਈਆਂ ਨੂੰ ਆਪਣੇ ਤੋਂ ਦੂਰ ਕੀਤਾ ਜਾਂਦਾ ਹੈ। ਦੱਖਣੀ ਅਫਰੀਕਾ 'ਚ ਕੁਝ ਥਾਵਾਂ 'ਤੇ ਇਸ ਖਾਸ ਮੌਕੇ 'ਤੇ ਫਰਨੀਚਰ ਨੂੰ ਖਿੜਕੀ ਤੋਂ ਬਾਹਰ ਸੁੱਟਿਆ ਜਾਂਦਾ ਹੈ। ਸਾਇਬੇਰੀਆ 'ਚ ਨਵੇਂ ਸਾਲ ਦੇ ਮੌਕੇ 'ਤੇ ਬਰਫ ਦੇ ਪਾਣੀ 'ਚ ਲੱਕੜੀ ਦੇ ਸੰਦੁਕ ਨਾਲ ਛਾਲ ਮਾਰਨ ਦੀ ਪਰੰਪਰਾ ਹੈ। ਫਿਨਲੈਂਡ ਚ ਨਵੇਂ ਸਾਲ ਦੇ ਮੌਕੇ 'ਤੇ ਟਿਨ ਪਿਘਲਾ ਕੇ ਇਕ ਭਾਂਡੇ 'ਚ ਪਾਇਆ ਜਾਂਦਾ ਹੈ ਅਤੇ ਉਸ ਪਿੱਛੋਂ ਜੋ ਆਕਾਰ ਬਣਦਾ ਹੈ, ਉਸ ਅਨੁਸਾਰ ਭਵਿੱਖਬਾਣੀ ਕੀਤੀ ਜਾਂਦੀ ਹੈ। ਪਨਾਮਾ ’ਚ ਨਵੇਂ ਸਾਲ ਦੇ ਮੌਕੇ 'ਤੇ ਕਿਸਮਤ ਖੋਣ ਲਈ ਪੁਤਲਾ ਸਾੜਨ ਦੀ ਪਰੰਪਰਾ ਹੈ।

ਸਕਾਟਲੈਂਡ 'ਚ ਨਵੇਂ ਸਾਲ ਦੇ ਦਿਨ ਜੋ ਵੀ ਘਰ ਦੇ ਬਾਹਰ ਜਾਂਦਾ ਹੈ, ਉਸਦੇ ਸਫਲ ਅਤੇ ਸੁਖਦ ਭਵਿੱਖ ਲਈ ਗਿਫਟ ਦਿੱਤਾ ਜਾਂਦਾ ਹੈ। ਇਸਤੋਨੀਆ 'ਚ ਨਵੇਂ ਸਾਲ ਦੇ ਆਗਮਨ ’ਤੇ ਰਵਾਇਤੀ ਭੋਜਨ ਖਾਣ ਦੀ ਪਰੰਪਰਾ ਹੈ। ਇਸ ਖਾਸ ਮੌਕੇ ਤੇ ਪੂਰੇ ਦਿਨ 'ਚ ਲਗਭਗ 7 ਵਾਰ ਇਥੋਂ ਦੇ ਲੋਕ ਖਾਣਾ ਖਾਂਦੇ ਹਨ। ਬਾਜ਼ੀਲ ਸਹਿਤ ਮੱਧ ਅਤੇ ਦੱਖਣੀ ਅਮੇਰਿਕਾ ਦੇ ਇਕਵਾਡੋਰ, ਬੋਲੀਵੀਆ, ਵੇਨੇਜ਼ੁਏਲਾ ਆਦਿ ਦੇਸ਼ਾਂ 'ਚ ਨਵੇਂ ਸਾਲ ਦੇ ਮੌਕੇ 'ਤੇ ਸਪੈਸ਼ਲ ਅੰਡਰਵੀਅਰ ਪਹਿਨਣ ਦੀ ਰਵਾਇਤ ਹੈ। ਇਨ੍ਹਾਂ ਲਈ ਸਭ ਤੋਂ ਹਰਮਨਪਿਆਰੇ ਲਾਲ ਰੰਗ ਦੇ ਅੰਡਰਵੀਅਰ ਹਨ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਨਵੇਂ ਸਾਲ 'ਚ ਇਹ ਪ੍ਰੇਮ ਵਧਾਉਣ ਦਾ ਕੰਮ ਕਰਦੇ ਹਨ ਜਦੋਂ ਕਿ ਪੀਲੇ ਰੰਗ ਵਾਲੇ ਜੀਵਨ ’ਚ ਧਨ ਲਿਆਉਂਦੇ ਹਨ।

ਡੈੱਨਮਾਰਕ ਚ ਆਪਣੇ ਕਿਸੇ ਮਿੱਤਰ ਦੇ ਘਰ ਦੇ ਦਰਵਾਜ਼ੇ 'ਤੇ ਜਾ ਕੇ ਪਲੇਟਾਂ ਭੰਨਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਕੁਰਸੀ ’ਤੇ ਚੜ੍ਹ ਕੇ ਛਲਾਂਗ ਵੀ ਲਗਾਉਂਦੇ ਹਨ। ਗੀਸ 'ਚ ਨਵੇਂ ਸਾਲ ਦੇ ਮੌਕੇ 'ਤੇ ਮੁੱਖ ਦਵਾਰ ’ਤੇ ਪਿਆਜ਼ ਟੰਗਿਆ ਜਾਂਦਾ ਹੈ। ਇਸ ਨੂੰ ਨਵ ਜਨਮ ਦਾ ਪ੍ਰਤੀਕ ਮੰਨਦੇ ਹਨ। ਇਥੇ ਨਵੇਂ ਸਾਲ ਦੀ ਸਵੇਰੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਸਿਰ 'ਤੇ ਪਿਆਜ਼ ਛੁਹਾ ਕੇ ਉਨ੍ਹਾਂ ਨੂੰ ਜਗਾਉਂਦੇ ਹਨ। ਬੈਲਜੀਅਮ 'ਚ ਇਸ ਦਿਨ ਆਪਣੇ ਪਾਲਤੂ ਜਾਨਵਰਾਂ ਦੇ ਪ੍ਰਤੀ
ਪਿਆਰ ਜਤਾਇਆ ਜਾਂਦਾ ਹੈ। ਬੋਲੀਵੀਆ ਚ ਸਿੱਕੇ ਨੂੰ ਮਠਿਆਈਆਂ 'ਚ ਰਲਾ ਦਿੱਤਾ ਜਾਂਦਾ ਹੈ ਅਤੇ ਜੋ ਕੋਈ ਇਸ ਨੂੰ ਪਿੱਛੋਂ ਲੱਭ ਲੈਂਦਾ ਹੈ, ਮੰਨਿਆ ਜਾਂਦਾ ਹੈ ਕਿ ਸਾਲ ਚੰਗਾ ਬੀਤੇਗਾ। ਫਰਾਂਸ 'ਚ ਇਸ ਦਿਨ ਘਰ 'ਚ ਹੀ ਕੇਕ
ਬਣਾ ਕੇ ਖਾਣ ਦੀ ਪਰੰਪਰਾ ਹੈ। ਕੋਲੰਬੀਆ 'ਚ ਲੋਕ ਬਿਹਤਰ ਭਵਿੱਖ ਲਈ ਆਪਣੇ ਨਾਲ ਸੂਟਕੇਸ ਲੈ ਕੇ ਘੁੰਮਦੇ ਹਨ। ਇਸਦੇ ਪਿੱਛੇ ਮਾਨਤਾ ਹੈ ਕਿ ਇੰਝ ਕਰਨ ਨਾਲ ਉਹ ਪੂਰਾ ਸਾਲ ਮਜ਼ੇ ਨਾਲ ਘੁੰਮਦੇ ਰਹਿਣਗੇ। ਥਾਈਲੈਂਡ ’ਚ ਨਵੇਂ ਸਾਲ ਦੇ ਮੌਕੇ 'ਤੇ
ਇਕ-ਦੂਜੇ 'ਤੇ ਲੋਕ ਪਾਣੀ ਅਤੇ ਪਾਉਡਰ ਸੁੱਟਦੇ ਹਨ। ਚਿਲੀ 'ਚ ਪਰਿਵਾਰ ਦੇ ਲੋਕ ਰਾਤ 'ਚ ਕਬਰਿਸਤਾਨ 'ਚ ਆਪਣੇ ਕਿਸੇ ਬੇਹੱਦ ਕਰੀਬੀ ਅਤੇ ਪਿਆਰੇ ਦੀ ਕਬਰ ਨਾਲ
ਲਿਪਟ ਕੇ ਸੌਂਦੇ ਹਨ। ਰੋਮਾਨੀਆ 'ਚ ਕਿਸਾਨ ਆਪਣੀ ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ
ਭਾਰਤ 'ਚ ਵੱਖ ਵੱਖ ਨਵੇਂ ਸਾਲ -

ਦੁਨੀਆ ਭਰ 'ਚ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਦਿਨ ਨਵਾਂ ਸਾਲ ਵੀ ਮਨਾਉਂਦੇ ਹਨ। ਭਾਰਤ ਦੀ ਗੱਲ ਕਰੀਏ ਤਾਂ ਹਿੰਦੁ ਨਵੇਂ ਸਾਲ ਦਾ ਆਰੰਭ ਚੇਤ ਮਹੀਨੇ ਦੀ ਸ਼ੁਕਲ ਪਦਾ ਤੋਂ ਮੰਨਿਆ ਜਾਂਦਾ ਹੈ, ਜਿਸ ਨੂੰ ਹਿੰਦੂ ਨਵ ਸੰਮਵਤਸਰ ਜਾਂ ਨਵ ਸੰਮਤ ਕਹਿੰਦੇ ਹਨ। ਇਸੇ ਦਿਨ ਤੋਂ ਬਿਕ੍ਰਮੀ ਸੰਮਤ ਦੇ ਨਵੇਂ ਸਾਲ ਦਾ ਆਰੰਭ ਵੀ ਹੁੰਦਾ ਹੈ। ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਮਿਤੀ ਅਪੈਲ 'ਚ ਆਉਂਦੀ ਹੈ। ਇਸ ਨੂੰ ਗੁੜੀ ਪੜਵਾ, ਉਗਾਦੀ ਆਦਿ ਨਾਵਾਂ ਨਾਲ ਭਾਰਤ ਦੇ ਅਨੇਕ ਖੇਤਰਾਂ ’ਚ ਮਨਾਇਆ ਜਾਂਦਾ ਹੈ।
ਭਾਰਤ 'ਚ ਹੀ ਜੈਨ ਨਵਾਂ ਸਾਲ ਦੀਵਾਲੀ ਤੋਂ ਅਗਲੇ ਦਿਨ ਸ਼ੁਰੂ ਹੁੰਦਾ ਹੈ। ਮਾਨਤਾ ਦੇ ਅਨੁਸਾਰ ਭਗਵਾਨ ਮਹਾਵੀਰ ਸਵਾਮੀ ਨੂੰ ਦੀਵਾਲੀ ਦੇ ਦਿਨ ਹੀ ਮੋਕਸ਼ ਦੀ ਪ੍ਰਾਪਤੀ ਹੋਈ ਸੀ। ਇਸ ਦੇ ਅਗਲੇ ਦਿਨ ਹੀ ਜੈਨ ਧਰਮ ਦੇ ਪੈਰੋਕਾਰ ਨਵਾਂ ਸਾਲ ਮਨਾਉਂਦੇ ਹਨ। ਇਸ ਨੂੰ ਵੀਰ ਨਿਰਵਾਣ ਸੰਮਤ ਕਹਿੰਦੇ ਹਨ।

ਗੁਜਰਾਤ 'ਚ ਵੀ ਨਵੇਂ ਸਾਲ ਦਾ ਆਰੰਭ ਦੀਵਾਲੀ ਦੇ ਦੂਜੇ ਦਿਨ ਤੋਂ ਹੀ ਮੰਨਿਆ ਜਾਂਦਾ ਹੈ। ਵਪਾਰੀ ਵੀ ਇਸੇ ਦਿਨ ਤੋਂ ਨਵੇਂ ਸਾਲ ਦੀ ਸ਼ੁਰੂਆਤ ਮੰਨਦੇ ਹਨ।

ਇਸਲਾਮੀ ਕੈਲੰਡਰ ਅਨੁਸਾਰ ਮੋਹਰਮ ਮਹੀਨੇ ਦੀ ਪਹਿਲੀ ਤਰੀਕ ਨੂੰ ਮੁਸਲਿਮ ਸਮਾਜ ਦਾ ਨਵਾਂ ਸਾਲ ਹਿਜਰੀ ਸ਼ੁਰੂ ਹੁੰਦਾ ਹੈ। ਇਸਲਾਮੀ ਜਾਂ ਹਿਜਰੀ ਕੈਲੰਡਰ ਚੰਦਰ ਆਧਾਰਿਤ ਹੈ।
ਸਿੰਧੀ ਨਵਾਂ ਸਾਲ ਚੇਟੀਚੰਡ ਉਤਸਵ ਨਾਲ ਸ਼ੁਰੂ ਹੁੰਦਾ ਹੈ ਜੋ ਚੇਤਰ ਸ਼ੁਕਲ ਦੂਜੇ ਨੂੰ ਮਨਾਇਆ ਜਾਂਦਾ ਹੈ। ਸਿੰਧੀ ਮਾਨਤਾਵਾਂ ਅਨੁਸਾਰ ਇਸ ਦਿਨ ਭਗਵਾਨ ਝੁਲੇਲਾਲ ਦਾ ਜਨਮ ਹੋਇਆ ਸੀ ਜੋ ਵਰੁਣ ਦੇਵ ਦੇ ਅਵਤਾਰ ਸਨ। | ਪੰਜਾਬ 'ਚ ਨਵਾਂ ਸਾਲ
ਵਿਸਾਖੀ ਦੇ ਤਿਉਹਾਰ ਦੇ ਰੂਪ 'ਚ ਮਨਾਇਆ ਜਾਂਦਾ ਹੈ ਜੋ ਅਪੈਲ 'ਚ ਆਉਂਦਾ ਹੈ। ਸਿੱਖ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੋਲਾ ਮਹੱਲਾ (ਹੋਲੀ ਦੇ ਅਗਲੇ ਦਿਨ) ਨਵਾਂ ਸਾਲ ਹੁੰਦਾ ਹੈ।
ਪਾਰਸੀ ਧਰਮ ਦਾ ਨਵਾਂ ਸਾਲ ਨਵਰੋਜ਼ ਦੇ ਰੂਪ 'ਚ ਮਨਾਇਆ ਜਾਂਦਾ ਹੈ। ਆਮ ਤੌਰ ’ਤੇ 19 ਅਗਸਤ ਨੂੰ ਨਵਰੋਜ਼ ਦਾ ਉਤਸਵ ਪਾਰਸੀ ਲੋਕ ਮਨਾਉਂਦੇ ਹਨ। ਲਗਭਗ 3000 ਸਾਲ ਪਹਿਲਾਂ ਸ਼ਾਹ ਜਮਸ਼ੇਦ ਜੀ ਨੇ ਪਾਰਸੀ ਧਰਮ ’ਚ ਨਵਰੋਜ਼ ਮਨਾਉਣ ਦੀ ਸ਼ੁਰੂਆਤ ਕੀਤੀ। ਨਵ ਅਰਥਾਤ ਨਵਾਂ ਅਤੇ ਰੋਜ਼ ਅਰਥਾਤ ਦਿਨ।