ਇੰਝ ਨਾਪਦੇ ਹਨ ਭੂਚਾਲ ਦੀ ਤੀਬਰਤਾ About earthquake in Punjabi

ਇੰਝ ਨਾਪਦੇ ਹਨ ਭੂਚਾਲ ਦੀ ਤੀਬਰਤਾ
ਭੁਚਾਲ ਨੇ ਸਮੇਂ-ਸਮੇਂ ਤੇ ਮਨੁੱਖ ਜਾਤੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਭੁਚਾਲ ਦੀ ਤੀਬਰਤਾ ਨੂੰ ਸੀਸਮੋਗਾਫ ਨਾਂ ਦੇ ਇਕ ਬਹੁਤ ਹੀ ਸੰਵੇਦਨਸ਼ੀਲ ਉਪਕਰਨ ਨਾਲ ਨਾਪਿਆ ਜਾਂਦਾ ਹੈ। ਭੁਚਾਲ ਨਾਲ ਸਿਸਮਿਕ ਤਰੰਗਾਂ ਪੈਦਾ ਹੁੰਦੀਆਂ ਹਨ। ਇਹ ਤਰੰਗਾਂ ਧਰਤੀ `ਚੋਂ ਹੁੰਦੀਆਂ ਹੋਈਆਂ ਜਾਂਦੀਆਂ ਹਨ। ਇਨ੍ਹਾਂ ਤਰੰਗਾਂ ਨੂੰ ਹੀ ਸੀਸਮੋਗਾਫ ਦੀ ਸਹਾਇਤਾ ਨਾਲ ਨਾਪਿਆ ਜਾਂਦਾ ਹੈ। ਸੀਸਮੋਗਾਫ ਨਾਲ ਬਹੁਤ ਦੂਰੀ 'ਤੇ ਆਉਣ ਵਾਲੇ ਭੂਚਾਲ ਦੀ ਤੀਬਰਤਾ ਅਤੇ ਸਥਾਨ ਦਾ ਪਤਾ ਲਾਇਆ ਜਾ ਸਕਦਾ ਹੈ। ਭੁਚਾਲ ਦੀ ਤੀਬਰਤਾ ਦਰਸਾਉਣ ਵਾਲੇ ਰਿਕਟਰ ਸਕੇਲ ਦੀ ਖੋਜ ਸੀਸਮੋਲੋਜਿਸਟਸ ਚਾਰਲਸ ਐੱਫ. ਰਿਕਟਰ ਅਤੇ ਬੇਨੋ ਗੁਟੇਨਬਰਗ ਨੇ ਸੰਨ 1935 ਚ ਕੀਤੀ ਸੀ। ਭੁਚਾਲ ਅਤੇ ਤੀਬਰਤਾ ਨੂੰ ਸਿਸਮਿਕ ਤਰੰਗਾਂ ਦੇ ਆਕਾਰ ਨੂੰ ਨਾਪ ਕੇ ਦਰਸਾਇਆ ਜਾਂਦਾ ਹੈ। ਸਭ ਤੋਂ ਵੱਡਾ ਭੁਚਾਲ ਰਿਕਟਰ ਸਕੇਲ ਤੇ 9) ਸਭ ਤੋਂ ਛੋਟੇ ਭੁਚਾਲ ਨਾਲੋਂ ਇਕ ਕਰੋੜ ਗੁਣਾ ਵਧੇਰੇ ਤਾਕਤਵਰ ਹੁੰਦਾ ਹੈ।
ਰਿਕਟਰ ਸਕੇਲ ਦੇ ਅਨੁਸਾਰ ਭੁਚਾਲ ਦੀ ਤੀਬਰਤਾ ਇਸ ਤੀਬਰਤਾ ਦੇ ਭੁਚਾਲ ਨੂੰ ਬਹੁਤ ਹੀ ਸੰਵੇਦਨਸ਼ੀਲ ਸੀਸਮੋਗ੍ਰਾਫਸ ਨਾਲ ਨਾਪਿਆ ਜਾਂਦਾ ਹੈ। ਉਹ ਜ਼ੀਰੋ ਨਾਲੋਂ ਘੱਟ ਤੀਬਰਤਾ ਦੇ ਭੁਚਾਲ ਨੂੰ ਵੀ ਨਾਪ ਸਕਦੇ ਹਨ।

1. ਇਸ ਨੂੰ ਉਪਕਰਨਾਂ ਦੀ ਸਹਾਇਤਾ ਨਾਲ ਵੀ ਨਾਪਿਆ ਜਾ ਸਕਦਾ ਹੈ।
2. ਇਸ ਦੇ ਕੰਪਨ ਨੂੰ ਮਨੁੱਖ ਮਹਿਸੂਸ ਕਰ ਸਕਦੇ ਹਨ।
3. ਹਲਕਾ ਕੰਪਨ ਹੁੰਦਾ ਹੈ। ਵਿਸ਼ਵ ਭਰ 'ਚ ਇਸ ਤੀਬਰਤਾ ਦੇ ਭੁਚਾਲ ਸਾਲ ਵਿਚ ਲੱਗਭਗ 1 ਲੱਖ ਵਾਰ ਆਉਂਦੇ ਹਨ।
4. ਇਸ ਤੀਬਰਤਾ ਦੇ ਭੁਚਾਲ ਸਾਲ 'ਚ ਲੱਗਭਗ 15
ਹਜ਼ਾਰ ਵਾਰ ਆਉਂਦੇ ਹਨ।
5. ਇਹ ਸਾਲ 'ਚ ਲਗਭਗ ਤਿੰਨ ਹਜ਼ਾਰ ਵਾਰ ਆਉਂਦੇ ਹਨ।
6. ਇਸ ਤੀਬਰਤਾ ਦੇ ਭਚਾਲ ਸਾਲ 'ਚ 100 ਦੇ ਲੱਗਭਗ ਆਉਂਦੇ ਹਨ।
7. ਇਹ ਸਾਲ 'ਚ ਲੱਗਭਗ 20 ਵਾਰ ਆਉਂਦੇ ਹਨ।
8. ਇਸ ਤੀਬਰਤਾ ਦੇ ਭੁਚਾਲ ਬਹੁਤ ਤਬਾਹੀ ਮਚਾਉਂਦੇ ਹਨ। ਇਹ ਵਿਸ਼ਵ ਵਿਚ ਇਕ ਸਾਲ 'ਚ ਔਸਤਨ ਦੋ ਵਾਰ ਆਉਂਦੇ ਹਨ।
9, ਅੱਜ ਤਕ 8.9 ਤੋਂ ਵੱਧ ਦੀ ਤੀਬਰਤਾ ਦਾ ਕੋਈ ਭੁਚਾਲ ਨਾਪਿਆ ਨਹੀਂ ਗਿਆ। ਉਂਝ 9 ਤੋਂ ਵੱਧ ਦੀ ਤੀਬਰਤਾ ਦੇ ਭੂਚਾਲ ਵੀ ਸੰਭਵ ਮੰਨੇ ਜਾਂਦੇ ਹਨ।