ਜੁਗਨੂੰ ਕਿਉਂ ਚਮਕਦੇ ਹਨ ?

ਕਈ ਵਾਰ ਤੁਸੀਂ ਘਰਾਂ ਦੇ ਆਲੇ-ਦੁਆਲੇ ਰਾਤ ਸਮੇਂ ਜੁਗਨੂੰਆਂ ਨੂੰ ਚਮਕਦੇ ਦੇਖਿਆ ਹੋਵੇਗਾ, ਜੋ ਬਹੁਤ ਸੋਹਣੇ ਲੱਗਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਚਮਕਦੇ ਕਿਵੇਂ ਹਨ?
ਦਰਅਸਲ ਜੁਗਨੂੰ ਆਪਣੇ ਭੋਜਨ ਦੀ ਭਾਲ 'ਚ ਜਾਂ ਫਿਰ ਆਪਣੇ ਸਾਥੀ ਨੂੰ ਆਕਰਸ਼ਿਤ ਕਰਨ ਲਈ ਚਮਕਦੇ ਹਨ। ਜੁਗਨੂੰ ਦੇ ਸਰੀਰ ਦੇ ਪਿਛਲੇ ਹਿੱਸੇ 'ਚ ਰੌਸ਼ਨੀ ਹੁੰਦੀ ਹੈ, ਜੋ ਜੁਗਨੂੰ ਦੇ ਸਰੀਰ 'ਚ ਹੋਣ ਵਾਲੀ ਰਸਾਇਣਿਕ ਕਿਰਿਆ ਕਾਰਨ ਪੈਦਾ ਹੁੰਦੀ ਹੈ, ਇਸ ਕਿਰਿਆ 'ਚ ‘ਲਿਊਸੀਫੇਰੇਸ’ ਅਤੇ ‘ਲਿਊਸੀਫੇਰਿਨ ਨਾਂ ਦੇ ਪ੍ਰੋਟੀਨ ਦਾ ਨਿਰਮਾਣ ਹੁੰਦਾ ਹੈ ਅਤੇ ਜਦੋਂ ਇਹ ਪੋਟੀਨ ਆਕਸੀਜਨ ਦੇ ਸੰਪਰਕ 'ਚ ਆਉਂਦੇ ਹਨ ਤਾਂ ਰੌਸ਼ਨੀ ਪੈਦਾ ਕਰਦੇ ਹਨ। ਜੁਗਨੂੰ ਦੇ ਨਾਲ ਹੋਰ ਵੀ ਅਜਿਹੇ ਜੀਵ ਹਨ, ਜਿਨ੍ਹਾਂ 'ਚ ਰੌਸ਼ਨੀ ਪੈਦਾ ਕਰਨ ਦਾ ਗੁਣ ਹੁੰਦਾ ਹੈ। ਜੁਗਨੂੰ ਸਾਡੇ ਵਾਤਾਵਰਣ 'ਚ ਆਸਾਨੀ ਨਾਲ ਪਾਇਆ ਜਾਂਦਾ ਹੈ, ਇਸ ਲਈ ਜੁਗਨੂੰ ਰੌਸ਼ਨੀ ਪੈਦਾ ਕਰਨ ਵਾਲੇ ਜੀਵਾਂ ਚ ਵੱਧ ਮਸ਼ਹੂਰ ਹੈ।

jugnu in Punjabi