ਗੰਡੋਇਆ ਜ਼ਮੀਨ 'ਚ ਛੇਕ ਕਿਵੇਂ ਕਰਦਾ ਹੈ।

ਕੁਝ ਸਮਾਂ ਪਹਿਲਾਂ ਮੈਂ ਆਪਣੇ ਦੋਹਤੇ ਨਾਲ ਪਾਰਕ ਚ ਟਹਿਲ ਰਿਹਾ ਸੀ। ਮੇਰੇ ਦੋਹਤੇ ਨੇ ਗਿੱਲੀ ਮਿੱਟੀ 'ਚੋਂ ਗੰਡੋਏ ਨੂੰ ਨਿਕਲਦਿਆਂ ਦੇਖਿਆ ਤਾਂ ਤੁਰੰਤ ਮੇਰੇ ਤੋਂ ਪੁੱਛ ਲਿਆ, “ਨਾਨਾ ਜੀ ਇਹ ਕਿਹੜਾ ਕੀੜਾ ਹੈ ਅਤੇ ਜ਼ਮੀਨ 'ਚੋਂ । ਕਿਵੇਂ ਨਿਕਲ ਰਿਹਾ ਹੈ?
ਮੈਂ ਉਸ ਨੂੰ ਦੱਸਿਆ ਕਿ ਇਹ ਰੀਡਇਆ ਹੈ , ਇਕ ਨਾਜ਼ੁਕ ਜਿਹਾ ਰੀਂਗਣ ਵਾਲਾ ਕੀੜਾ। ਜਦੋਂ ਮਿੱਟੀ ਗਿੱਲੀ ਹੁੰਦੀ ਹੈ, ਉਦੋਂ ਇਹ ਉਸ ਵਿਚ ਆਪਣਾ ਘਰ, ਜਿਸ ਨੂੰ ਖੁੱਡ ਕਹਿੰਦੇ ਹਨ, ਬਣਾਉਂਦਾ ਹੈ ਅਤੇ ਉਸ ਵਿਚੋਂ ਬਾਹਰ ਆਉਂਦਾ-ਜਾਂਦਾ ਹੈ।
ਉਸ ਦਾ ਅਗਲਾ ਸਵਾਲ ਸੀ, ਇਨਾ ਮੁਲਾਇਮ ਜਿਹਾ ਗੰਡੋਇਆ ਮਿੱਟੀ ਚ ਖੁੱਡ ਕਿਵੇਂ ਬਣਾਉਂਦਾ ਹੈ। ਉਦੋਂ ਮੈਂ ਦੱਸਿਆ, “ਗੰਡੋਏ ਦਾ ਸਿਰ ਨੁਕੀਲਾ ਹੁੰਦਾ ਹੈ, ਇਸ ਲਈ ਮੀਂਹ 'ਚ ਜਾਂ | ਕਦੇ ਜਦੋਂ ਮਿੱਟੀ ਗਿੱਲੀ ਹੋ ਕੇ ਨਰਮ ਹੋ ਜਾਂਦੀ ਹੈ, ਉਦੋਂ ਗੰਡੋਇਆ ਆਪਣੇ ਨੁਕੀਲੇ ਸਿਰ ਨੂੰ ਉਸ ਵਿਚ ਵਾੜ ਕੇ ਛੇਕ ਕਰਨ ਲੱਗਦਾ ਹੈ। ਗੰਡੋਇਆ ਆਪਣੇ ਸਿਰ ਅਤੇ ਸਰੀਰ ਨੂੰ ਲੰਬਾ, ਪਤਲਾ, ਮੋਟਾ, ਛੋਟਾ ਵੀ ਕਰ ਸਕਦਾ ਹੈ, ਇਸ ਨਾਲ ਉਹ ਆਪਣੇ ਸਿਰ ਨੂੰ ਮੋਟਾ ਕਰ ਕੇ ਛੇਕ ਕਰਦਾ ਹੈ ਅਤੇ ਹੌਲੀ-ਹੌਲੀ ਆਪਣੇ ਸਰੀਰ ਨੂੰ
ਮਿੱਟੀ ਚ ਧੱਕਣ ਲੱਗਦਾ ਹੈ, ਜਿਸ ਨਾਲ ਛੇਕ ਡੂੰਘਾ ਹੋ ਜਾਂਦਾ ਹੈ ਤੇ ਇਕ ਪਤਲੀ ਸੁਰੰਗ ਜਿਹੀ ਬਣ ਜਾਂਦੀ ਹੈ। ਗੰਡੋਏ ਦੇ ਸਰੀਰ 'ਚੋਂ ਗੁੰਦ ਵਰਗਾ ਇਕ ਰਸ ਨਿਕਲਦਾ ਹੈ। ਸੁਰੰਗ ਬਣਾਉਂਦੇ ਸਮੇਂ ਗੰਡੋਇਆ ਇਸ ਨਾਲ ਮਿੱਟੀ ਨੂੰ ਜੋੜਦਾ ਰਹਿੰਦਾ ਹੈ, ਇਸੇ ਕਾਰਣ ਮਿੱਟੀ ਨਮੀ ਅਤੇ ਦਬਾਅ ਨਾਲ ਧਸਦੀ ਨਹੀਂ ਅਤੇ ਸੁਰੰਗ ਬਣੀ ਰਹਿੰਦੀ ਹੈ।
ਜਦੋਂ ਮਿੱਟੀ ਸੁੱਕੀ ਰਹਿੰਦੀ ਹੈ ਅਤੇ ਸਖਤ ਰਹਿੰਦੀ ਹੈ, ਉਦੋਂ ਗੰਡੋਇਆ ਮਿੱਟੀ ਨੂੰ ਹੀ ਖਾਣ ਲੱਗਦਾ ਹੈ, ਜਿਸ ਨਾਲ ਮਿੱਟੀ ਚ ਛੇਕ ਹੋਣ ਲੱਗਦਾ ਹੈ ਅਤੇ ਉਸ ਦੀ ਸੁਰੰਗ ਵਰਗੀ ਖੁੱਡ ਤਿਆਰ ਹੋ ਜਾਂਦੀ ਹੈ।
ਇਕ ਗੱਲ ਹੋਰ , ਗੰਡੋਏ ਦੇ ਪੈਰ ਨਹੀਂ ਹੁੰਦੇ ਸਗੋਂ ਉਸ ਦੇ ਸਰੀਰ ਤੇ ਬਾਰੀਕ ਜੁੜੀਆਂ ਵਰਗੇ ਛੱਲੇ ਹੁੰਦੇ ਹਨ, ਜਿਸ ਦੇ ਸੁੰਗੜਨ ਜਾਂ ਫੈਲਣ ਨਾਲ ਛੱਲਾ ਵੱਡਾ-ਛੋਟਾ ਹੈ ਸਕਦਾ ਹੈ। ਇਹ ਛੱਲੇ ਖਾਸ ਤਰ੍ਹਾਂ ਦੇ ਹੁੰਦੇ ਹਨ, ਜੋ ਚਿਹਿਨ ਨਾਂ ਦੇ ਸਖਤ ਪਦਾਰਥ ਨਾਲ ਬਣਦੇ ਹਨ। ਗੰਡੋਇਆ ਖੇਲ ਦੀ ਮਿੱਟੀ ਚ ਗੰਗਦਾ ਹੋ ਅਤੇ ਲੋੜ ਪੈਣ 'ਤੇ ਉਹ ਸੁਰੰਗ ਦੀਆਂ ਦੀਵਾਰਾਂ ਨਾਲ ਚਿਪਕ ਵੀ ਜਾਂਦਾ ਹੈ।

Gandoya image