ਸਿੱਖੋ ਬੱਚਤ ਦਾ ਮਹੱਤਵ

ਕੀ ਤੁਸੀਂ ਬੱਚਤ ਦਾ ਮਤਲਬ ਜਾਣਦੇ ਹੋ ? ਜੇਕਰ ਨਹੀਂ ਤਾਂ ਤੁਹਾਨੂੰ ਹੁਣੇ ਤੋਂ ਬੱਚਤ ਬਾਰੇ ਜਾਣਨਾ ਚਾਹੀਦਾ ਹੈ। ਇਸ ਨਾਲ ਵੱਡੇ ਹੋਣ 'ਤੇ ਤੁਸੀਂ ਵਿੱਤੀ ਪਲਾਨਿੰਗ ਦਾ ਮਹੱਤਵ ਜਲਦੀ ਸਮਝੋਗੇ। ਬੱਚਤ ਦੀ ਆਦਤ ਪਾਉਣਾ ਮੁਸ਼ਕਲ ਨਹੀਂ ਹੈ।
ਪੈਸਿਆਂ ਦੀ ਅਹਿਮੀਅਤ ਸਮਝੋ | ਮਹਿੰਗਾਈ ਦੇ ਇਸ ਦੌਰ 'ਚ ਜ਼ਰੂਰੀ ਹੈ ਕਿ ਬੱਚੇ ਪੈਸਿਆਂ ਦੀ ਕੀਮਤ ਜਾਣਨ। ਸਮਝਣ ਕਿ ਪੈਸੇ ਕਮਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਵਜ਼ੂਲਖਰਚੀ ਦੀ ਆਦਰ ਕਰਜ਼ੇ ਦੇ ਜਾਲ ਚ ਵਸਾ ਸਕਦੀ ਹੈ। ਲੋੜ ਅਤੇ ਲਗਜ਼ਰੀ ਚ ਫਰਕ ਕਰਨਾ ਸਿੱਖੋ। ਕੀ ਖਰੀਦਣਾ ਜਾਂ ਖਾਣਾ ਜ਼ਰੂਰੀ ਹੈ ਅਤੇ ਕਿਸ ਖਰੀਦਦਾਰੀ ਨੂੰ ਟਾਲਿਆ ਜਾ ਸਕਦਾ ਹੈ, ਇਹ ਸਮਝਣਾ ਜ਼ਰੂਰੀ ਹੈ।
ਬੱਚਤ ਖਾਤਾ ਵੀ ਖੁਲ੍ਹਵਾ ਸਕਦੇ ਹੋ | ਹਰ ਮਹੀਨੇ ਬਚਾਏ ਗਏ ਪੈਸਿਆਂ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਅੱਜਕਲ ਬੈਂਕਾਂ ਚ ਬੱਚਿਆਂ ਦੇ ਨਾਂ ਤੇ ਬੈਂਕ ਖਾਤੇ ਖੋਣ ਦੀ ਸਹੂਲਤ ਹੈ। ਮਾਤਾ-ਪਿਤਾ ਦੀ ਮਦਦ ਨਾਲ ਉਹ ਅਜਿਹਾ ਕਰ ਸਕਦੇ ਹਨ। ਇਨ੍ਹਾਂ ਖਾਤਿਆਂ ਚ ਪੈਸੇ ਜਮਾ ਕਰਨੇ ਸਿੱਖੋ। ਅੱਜ ਦੀ ਛੋਟੀ-ਛੋਟੀ ਬੱਚਤ ਕੌਲ ਦੀ ਵੱਡੀ ਲੋੜ ਪੂਰਾ ਕਰ ਸਕਦੀ ਹੈ।
ਗੁਲਕ ਅਪਣਾਓ -
ਬੱਚਿਆਂ ਨੂੰ ਦਾਦੀ, ਨਾਨੀ ਜਾਂ ਤੁਹਾਡੇ ਘਰ ਆਉਣ ਵਾਲੇ ਹੋਰ ਮਹਿਮਾਨਾਂ ਤੋਂ ਪੈਸੇ ਮਿਲਦੇ ਹਨ। ਤੁਹਾਨੂੰ ਜੇਬ ਖਰਚ ਲਈ ਵੀ ਪੇਸੋ ਮਿਲਦੇ ਹੋਣਗੇ। ਬੱਚਤ ਕਰਨ ਲਈ ਇਨ੍ਹਾਂ ਪੈਸਿਆਂ ਦੀ ਵਰਤੋਂ ਕਰੋ। ਗੋਲਕ ਚ ਪੈਸੇ ਪਾਉਣ ਨਾਲ ਬੱਚਤ ਦੀ ਆਦਤ ਵਿਕਸਿਤ ਕੀਤੀ ਜਾ ਸਕਦੀ ਹੈ।
ਬਰਬਾਦੀ ਨਾ ਕਰੋ -
ਬਹੁਤ ਸਾਰੇ ਬੱਚੇ ਪੈਨਸਿਲ, ਪੇਪਰ , ਚੰਬੜ ਜਾਂ ਹੋਰ | ਚੀਜ਼ਾਂ ਸੁੱਟ ਦਿੰਦੇ ਹਨ। ਉਹ ਇਕ-ਇਕ ਲਾਈਨ ਲਿਖ ਕੇ ਕਾਪੀ ਦਾ ਪੰਜ ਖਾਲੀ ਛੱਡ ਦਿੰਦੇ ਹਨ। ਸਮਝਣ ਦੀ ਕੋਸ਼ਿਸ਼ ਕਰੋ ਕਿ ਕਾਗਜ਼ ਦਰੱਖਤਾਂ ਨੂੰ ਕੱਟਣ ਨਾਲ ਬਣਦਾ ਹੈ ਅਤੇ ਜੇਕਰ ਕਾਗਜ਼ ਬਰਬਾਦ ਕਰ ਰਹੇ ਹਨ ਤਾਂ ਇਕ ਨਵੇਂ ਦਰੱਖਤ ਨੂੰ ਕੱਟਣ ਦੀ ਤਿਆਰੀ ਹੋ ਰਹੀ ਹੈ। ਦਰੱਖਤਾਂ ਤੋਂ ਜਿਊਣ ਲਈ ਆਕਸੀਜਨ ਮਿਲਦੀ ਹੈ। ਬੱਚਤ ਦੇ ਪੈਸਿਆਂ ਨਾਲ ਲੈ ਸਕਣਗੇ ਗਿਫਟ
ਬੱਚਤ ਦੇ ਪੈਸਿਆਂ ਨਾਲ ਲੋੜ ਦੀਆਂ ਚੀਜ਼ਾਂ ਖਰੀਦੋ। ਇਨ੍ਹਾਂ ਨਾਲ ਟੇਬਲ ਲੈਂਪ ਜਾਂ ਪੜ੍ਹਾਈ ਲਈ ਵੱਖ-ਵੱਖ ਟੋਬਲਚੇਅਰ , ਸਟੋਰੀ ਬੁੱਕਸ, ਵੀਡੀਓ ਗੇਮਸ ਆਦਿ ਲੈ ਸਕਦੇ ਹੋ। ਦੁਬਾਰਾ ਵਰਤੋਂ ਦੀ ਆਦਤ ਪਾਓ ਡੂ ਇਟ ਯੋਰਸੈਲਫ (ਡੀ. ਆਈ. ਵਾਈ.) ਨਾਲ ਸਬੰਧਤ ਬਹੁਤ ਸਾਰੀ ਸਮੱਗਰੀ ਹੁਣ ਉਪਲੱਬਧ ਹੈ। ਕੋਲਡ ਡਿਕਸ ਦੀ ਖਾਲੀ ਬੋਤਲ ਨਾਲ ਪੈੱਨ ਸਟੈਂਡ ਬਣਾਉਣਾ, ਟੁੱਟੇ ਖਿਡੌਣੇ ਨਾਲ ਗੁੱਛਣ ਬਣਾਉਣ ਵਰਗੇ ਕੰਮ ਬੱਚੇ ਮਜ਼ੇ | ਨਾਲ ਕਰ ਸਕਦੇ ਹਨ। ਪੁਰਾਣੀਆਂ ਚੀਜ਼ਾਂ ਦੀ ਦੁਬਾਰਾ ਵਰਤੋਂ ਨੀ ਸਿੱਖੋ ।

ਪੈਨਸਿਲ ਜਾਂ ਰੰਥੜ ਨੂੰ ਪੂਰਾ ਖਤਮ ਕਰਨ ਤੋਂ ਬਾਅਦ ਹੀ ਨਵੀਂ ਪੈਨਸਿਲ ਦੀ ਵਰਤੋਂ ਕਰੋ। ਰੱਦੀ ਚੀਜ਼ਾਂ ਨਾਲ ਨਵੀਆਂ ਅਤੇ ਆਕਰਸ਼ਕ ਚੀਜ਼ਾਂ ਬਣ ਸਦੀਆਂ ਹਨ। ਇਸ ਨਾਲ ਬੱਚੇ ਕ੍ਰਿਏਟਿਵ ਵੀ ਬਣਨਗੇ । | ਇਸ ਦੇ ਨਾਲ ਹੀ ਬਚਪਨ ਤੋਂ ਹੀ ਚੀਜ਼ਾਂ ਨੂੰ ਅਹਿਮੀਅਤ

ਦੇਣ ਦਾ ਗੁਣ ਵਿਕਸਿਤ ਹੋਵੇਗਾ।