ਜੀਵਨ ਦਾ ਅਧਿਆਤਮਕ ਪੱਖ ਹਿਣ ਕਰੇ ਮਨੁੱਖ

ਜੀਵਨ ਦਾ ਅਧਿਆਤਮਕ ਪੱਖ ਹਿਣ ਕਰੇ ਮਨੁੱਖ
ਮਨੁੱਖੀ ਜੀਵਨ ਬੜਾ ਅਜੀਬ ਹੈ। ਮਨੁੱਖ ਆਪਣੇ ਜੀਵਨ ਨਾਲੋਂ ਵੀ ਜ਼ਿਆਦਾ ਅਨੋਖਾ ਹੈ। ਇਕ ਵਿਅਕਤੀ ਆਪਣੀ ਸਮਝ ਨਾਲ ਜਦੋਂ ਆਪਣੇ ਚਾਰੇ ਪਾਸੇ ਦੇਖਦਾ ਹੈ ਅਤੇ ਜੀਵਨ ਦੀਆਂ ਅਨੇਕ ਘਟਨਾਵਾਂ ਬਾਰੇ ਇਕਾਗਰਚਿੱਤ ਹੋ ਕੇ ਚਿੰਤਨ ਕਰਦਾ ਹੈ ਤਾਂ ਉਸ ਨੂੰ ਜੀਵਨ ਦੀ ਅਸਲ ਪਰਖ ਹੁੰਦੀਹੈ ।ਉਸਨੂੰ ਪਤਾ ਲੱਗਦਾ ਹੈਕਿ ਆਮ ‘ਤੇ ਰੋਜ਼ਾਨਾ ਜੀਵਨ ਦੇ ਅੰਦਰ ਵੀ ਇਕ ਦੂਜਾ ਜੀਵਨ ਹੈ। ਇਸ ਜੀਵਨ ਵਿਚ ਵਿਅਕਤੀ ਦੁਚਿੱਤੀਆਂ ਤੋਂ ਦੂਰ ਹੁੰਦਾ ਹੈ। ਦੁਚਿੱਤੀਆਂ ਤੋਂ ਛੁਟਕਾਰਾ ਕੋਈ ਆਮ ਗੱਲ ਨਹੀਂ । ਜਿਸ ਨੂੰ ਇਹ ਪ੍ਰਾਪਤੀ ਮਿਲੀ, ਉਹ ਫੁੱਲਾਂ ਦੀ ਖੁਸ਼ਬੂ ਵਾਂਗ ਬਿਨਾਂ ਰੁਕਾਵਟ ਫੈਲਦਾ ਹੋਇਆ, ਅਨੰਦ ਫੈਲਾਉਂਦਾ ਹੋਇਆ ਸਹਿਜ ਜੀਵਨ ਜਿਉਂਦਾ ਹੈ।
ਜੀਵਨ ਦੇ ਗੁੱਝੇ ਭੇਤ ਜਾਣਨ-ਸਮਝਣ ਲਈ ਅਧਿਆਤਮਕ ਬੰਧਨ ਹਰੇਕ ਮਨੁੱਖ ਦੇ ਜੀਵਨ ਵਿਚ ਹੋਣੇ ਚਾਹੀਦੇ ਹਨ ਪਰ ਅਜਿਹਾ ਨਹੀਂ ਹੋ ਰਿਹਾ। ਮਨੁੱਖ ਸੋਚਦਾ ਹੈ ਕਿ ਉਹ ਭੌਤਿਕ ਤਰੱਕੀ ਦੇ ਸਰਵਉੱਚ ਸਿਖਰ 'ਤੇ ਪਹੁੰਚਣ ਤੋਂ ਬਾਅਦ ਹੀ ਆਪਣਾ ਅਧਿਆਤਮਕ ਪ੍ਰਬੰਧਨ ਸ਼ੁਰੂ ਕਰੇਗਾ ਪਰ ਭੌਤਿਕ ਤਰੱਕੀ ਦਾ ਸਰਵਉੱਚ ਸਿਖਰ ਇਕ ਮ੍ਰਿਗਤ੍ਰਿਸ਼ਨਾ ਹੈ।
ਇਕ ਸਿਖਰ ਤੇ ਪਹੁੰਚੇ ਨਹੀਂ ਕਿ ਦੂਜਾ ਦੂਰ ਖੜ੍ਹਾ ਨਜ਼ਰ ਆਉਂਦਾ ਹੈ। ਜੀਵਨ ਭਰ ਮਨੁੱਖਇਸੇ ਮਾਇਆਜਾਲਵਿਚ ਉਲਝਿਆ ਰਹਿੰਦਾ ਹੈ। ਇਕੱਲੇ ਭੌਤਿਕਵਾਦ ਅਨੁਸਾਰ ਨਾ ਹੋਵੇ ਤਾਂ ਨਾ ਤਾਂ ਕਦੇ ਭੌਤਿਕੀ ਤਰੱਕੀ ਦਾ ਸਿਖਰ ਛੂਹਿਆ ਜਾ ਸਕਦਾ ਹੈ ਅਤੇ ਨਾਂ ਹੀ ਇਸ ਸਥਿਤੀ 'ਚ ਅਧਿਆਤਮਕ ਪ੍ਰਬੰਧਨ ਜੀਵਨ ਦੀ ਪਹਿਲ ਬਣਦਾ ਹੈ। ਇਸ ਲਈ ਭੌਤਿਕ ਤਰੱਕੀ ਦਾ ਮੋਹ ਤਿਆਗ ਕੇ ਮਨੁੱਖ ਨੂੰ ਜੀਵਨ ਦਾ ਅਧਿਆਤਮਕ ਪੱਖ ਹਿਣ ਕਰਨਾ ਚਾਹੀਦਾ ਹੈ।

ਭਾਵੇਂ ਅਧਿਆਤਮਿਕਤਾ ਸ਼ਬਦ ਦੀ ਪਰਿਭਾਸ਼ਾ ਸੌਖੀ ਨਹੀਂ ਅਤੇ ਆਮ ਲੋਕਾਂ ਲਈ ਇਸ ਨੂੰ ਦੁਰਲੱਭ ਸਮਝਿਆ ਜਾਂਦਾ ਹੋਵੇ ਪਰ ਅਧਿਆਤਮਿਕਤਾ ਦਾ ਭਾਵਨਾਤਮਕ ਵਤੀਰਾ ਸਾਰਿਆਂ ਦੇ ਜੀਵਨ ਵਿਚ ਜ਼ਰੂਰ ਪ੍ਰਗਟ ਹੁੰਦਾ ਹੈ।ਇਹਵਿਅਕਤੀ-ਵਿਅਕਤੀ ਤੇਨਿਰਭਰ ਕਰਦਾ ਹੈ ਕਿ ਉਹ ਕੁਦਰਤਵਲੋਂ ਦਿੱਤੇਮਨੁੱਖੀ ਜੀਵਨ ਦੇਇਸ ਅਧਿਆਤਮਕ ਤੋਹਫੇ (ਅਧਿਆਤਮਿਕਤਾ ਦੀ ਪਛਾਣ ਕਰ ਕੇ ਅਤੇ ਇਸ ਨੂੰ ਅਪਣਾ ਕੇ ਆਪਣਾ ਲੋਕਪ੍ਰਲੋਕ ਸੁਧਾਰਦਾ ਹੈ ਜਾਂ ਇਸ ਨੂੰ ਜਾਣਬੁੱਝ ਕੇ ਭੁਲਾਉਂਦੇ ਹੋਏ ਸੰਸਾਰਕ ਮੋਹ-ਮਾਇਆ ਵਿਚ ਉਲਝਿਆ ਰਹਿਣਾ ਚਾਹੁੰਦਾ ਹੈ।