Fox and Grapes story in Punjabi - ਅੰਗੂਰ ਖੱਟੇ ਨੇ ਪੰਜਾਬੀ ਕਹਾਣੀ


Fox and Grapes story in Punjabi - ਇਕ ਵਾਰ ਇਕ ਭੁੱਖੀ ਲੂਮੜੀ ਇਕ ਬਾਗ ਦੇ ਨੇੜੇ ਤੋਂ ਲੰਘੀ | ਉਹਨੇ ਦੇਖਿਆ ਕਿ ਅੰਗੂਰ ਦੀ ਡਾਲੀ 'ਤੇ ਅੰਗੂਰਾਂ ਦਾ ਗੁੱਛਾ ਲਮਕ ਰਿਹਾ ਹੈ | ਲੂਮੜੀ  ਦੇ ਮੂੰਹ  ਵਿਚ ਪਾਣੀ ਭਰ ਆਇਆ | ਅੰਗੂਰ ਦਾ ਗੁੱਛਾ ਬਹੁਤ ਉੱਚੀ ਥਾਂ 'ਤੇ ਸੀ | ਉਹ ਥੋੜ੍ਹੀ ਦੇਰ ਬੈਠੀ ਦੇਖਦੀ ਰਹੀ | ਫਿਰ ਉਹਨੇ ਛਾਲ ਮਾਰੀ ਪਰ ਅੰਗੂਰਾਂ ਤੱਕ ਨਾ ਪੁੱਜ ਸਕੀ |

ਉਹਨੇ ਕਈ ਵਾਰ ਛਾਲ ਮਾਰੀ ਪਰ ਹਰ ਵਾਰ ਉਹਨੂੰ ਅਸਫਲਤਾ ਮਿਲੀ | ਅੰਤ 'ਚ ਥੱਕ-ਹਾਰ ਕੇ ਵਾਪਸ ਮੁੜੀ ਤੇ ਆਪਣਾ ਮੂੰਹ ਲੈ ਕੇ ਚੱਲ ਪਈ | ਇਕ ਕਾਂ ਰੁੱਖ 'ਤੇ ਬੈਠਾ ਲੋਮੜੀ ਦਾ ਤਮਾਸ਼ਾ ਤੱਕ ਰਿਹਾ ਸੀ | ਉਹਨੇ ਪੁੱਛਿਆ, 'ਕਿਉਂ ਲੋਮੜੀ ਬੇਬੇ, ਤੂੰ ਅੰਗੂਰ ਨਹੀਂ ਖਾਧੇ?'

Fox and Grapes story in Punjabi


ਲੋਮੜੀ ਬੋਲੀ, 'ਖਾ ਤਾਂ ਲੈਂਦੀ ਪਰ ਅੰਗੂਰ ਖੱਟੇ ਨੇ |'
ਕਾਂ ਹੱਸ ਕੇ ਬੋਲਿਆ, 'ਵਾਹ ਬੇਬੇ ਲੋਮੜੀ, ਅੰਗੂਰਾਂ ਤੱਕ ਪੁੱਜ ਨਹੀਂ ਸਕੀ ਤਾਂ ਕਹਿ ਦਿੱਤਾ ਕਿ ਅੰਗੂਰ ਖੱਟੇ ਨੇ


Story - 2

ਇਕ ਵਾਰ ਦੀ ਗੱਲ ਹੈ ਕੇ ਇਕ ਲੂੰਬੜੀ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਸੀ ਉਹ ਭੋਜਨ ਦੀ ਤਲਾਸ਼ ਵਿਚ ਇਧਰ -ਉਧਰ ਭਟਕ ਰਹੀ ਸੀ ਪ੍ਰੰਤੂ ਉਸਨੂੰ ਖਾਣ ਲਈ ਕੁਝ ਭੀ ਨਹੀਂ ਮਿਲ ਰਿਹਾ ਸੀ। ਅਚਾਨਕ ਉਸਦੀ ਨਜ਼ਰ ਅੰਗੂਰਾਂ ਦੀ ਵੇਲ ਤੇ ਪਈ ਅੰਗੂਰਾਂ ਨੂੰ ਦੇਖਦੇ ਹੀ ਉਸਦੇ ਮੂੰਹ ਵਿਚ ਪਾਣੀ ਭਰ ਆਇਆ।

ਉਸਨੇ ਸੋਚਿਆ ਕਿਉਂ ਨਾ ਅੱਜ ਅੰਗੂਰ ਖਾ ਕੇ ਹੀ ਪੇਟ ਭਰਿਆ ਜਾਵੇ ਉਹ ਤੁਰੰਤ ਅੰਗੂਰਾਂ ਦੀ ਵੇਲ ਕੋਲ ਜਾ ਪਹੁੰਚੀ, ਕਿੰਤੂ ਜਿਉਂ ਹੀ ਲੂੰਬੜੀ ਵੇਲ ਕੋਲ ਪਹੁੰਚੀ ਅੰਗੂਰ ਉਸਦੀ ਪਹੁੰਚ ਤੋਂ ਦੂਰ ਸਨ ਉਹ ਅੰਗੂਰਾਂ ਤਕ ਨਹੀਂ ਪਹੁੰਚ ਪਾ ਰਹੀ ਸੀ।

ਅੰਗੂਰ ਕਾਫੀ ਉੱਚੇ ਲੱਗੇ ਹੋਏ ਸਨ ਲੂੰਬੜੀ ਨੇ ਅੰਗੂਰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅੰਗੂਰ ਨਹੀਂ ਤੋੜ ਪਾ ਰਹੀ ਸੀ ਉਹ ਅੰਗੂਰ ਤੋੜਨ ਦੀ  ਭਰਪੂਰ ਕੋਸ਼ਿਸ਼ ਕਰ ਰਹੀ ਸੀ ਉਸਨੇ ਅੰਗੂਰ ਖਾਣ ਲਈ ਉੱਚੀਆਂ -ਉੱਚੀਆਂ ਛਾਲ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪ੍ਰੰਤੂ ਉਹ ਫੇਰ ਵੀ ਅੰਗੂਰਾਂ ਤਕ ਨਹੀਂ ਪਹੁੰਚ ਪਾ ਰਹੀ ਸੀ ਉਹ ਬਹੁਤ ਨਿਰਾਸ਼ ਹੋ ਚੁੱਕੀ ਸੀ ਹੁਣ ਉਸਨੂੰ ਪਤਾ ਚਲ ਚੁੱਕਾ ਸੀ ਕੇ ਉਹ ਅੰਗੂਰਾਂ ਤਕ ਨਹੀਂ ਪਹੁੰਚ ਸਕਦੀ।

ਅੰਤ ਉਸਨੇ ਅੰਗੂਰ ਤੋੜਨ ਦੀ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਉਹ ਮਨ ਹੀ ਮਨ ਬੋਲ ਰਹੀ ਸੀ ਕੇ ਮੈਨੂੰ ਅੰਗੂਰ ਖੱਟੇ ਲੱਗੇ ਚੰਗਾ ਹੋਇਆ ਨਹੀਂ ਖਾਦੇ ਇਹ ਕਹਿੰਦੀ ਹੋਈ ਉਹ ਉਥੋਂ ਚਲੀ ਗਈ।


Moral - ਜਦੋਂ ਕੋਈ ਚੀਜ਼ ਨਾ ਮਿਲੇ ਤਾਂ ਅਸੀਂ ਉਲਟ ਉਸੇ ਵਿਚ ਗਲਤੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਹਾਂ ਜਿਸ ਤਰਾਂ ਇਹ ਲੂੰਬੜੀ ਨੇ ਕੀਤਾ।