Christmas essay in Punjabi | ਪਵਿੱਤਰ ਤਿਉਹਾਰ ਕ੍ਰਿਸਮਸ

Christmas essay in Punjabi - ਹਰ ਸਾਲ 25 ਦਸੰਬਰ ਨੂੰ ਈਸਾਈ ਧਰਮ ਦੇ ਲੋਕਾਂ ਦਾ ਪਵਿੱਤਰ ਤਿਉਹਾਰ ਕ੍ਰਿਸਮਸ ਮਨਾਇਆ ਜਾਂਦਾ ਹੈ। ਇਸ ਦਿਨ ਕ੍ਰਿਸਮਸ ਟ੍ਰੇ ਨੂੰ ਘਰਾਂ ਅਤੇ ਚਰਚਾ 'ਚ ਸਜਾਉਣ ਦਾ ਰਿਵਾਜ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੰਝ ਕਿਉਂ ਕੀਤਾ ਜਾਂਦਾ ਹੈ। ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ, ਮਾਨਤਾ ਅਤੇ ਕਹਾਣੀ ਬਾਰੇ ਦੱਸ ਰਹੇ ਹਾਂ।

ਉਂਝ ਦੁਨੀਆ ਭਰ 'ਚ ਇਸ ਨਾਲ ਜੁੜੀਆਂ ਕਈ ਮਾਨਤਾਵਾਂ ਅਤੇ ਕਹਾਣੀਆਂ ਪ੍ਰਚੱਲਿਤ ਹਨ।
Christmas essay in Punjabi

* ਕਿਸਮਸ ਟੀ ਨੂੰ ਸਦਾਬਹਾਰ ਫਰ (ਸਨੋਬਰ) ਦੇ ਨਾਂ ਨਾਲ ਵੀ ਜਾਣਦੇ ਹਾਂ। ਇਹ ਇਕ ਅਜਿਹਾ ਦਰੱਖਤ ਹੈ ਜੋ ਕਦੇ ਨਹੀਂ ਮੁਰਝਾਉਂਦਾ ਅਤੇ ਬਰਫ 'ਚ ਵੀ ਹਮੇਸ਼ਾ ਹਰਿਆ ਭਰਿਆ ਰਹਿੰਦਾ ਹੈ।
* ਸਦਾਬਹਾਰ ਕਿਸਮਸ ਟੀ ਆਮ ਤੌਰ 'ਤੇ ਡਗਲਸ, ਬਾਲਸਮ ਜਾਂ ਫਰ ਦਾ ਪੌਦਾ ਹੁੰਦਾ ਹੈ ਜਿਸ ’ਤੇ ਕ੍ਰਿਸਮਸ ਦੇ ਦਿਨ ਬਹੁਤ ਸਜਾਵਟ ਕੀਤੀ ਜਾਂਦੀ ਹੈ। ਅਨੁਮਾਨ ਮੁਤਾਬਕ ਇਸ ਰਿਵਾਜ ਦੀ ਸ਼ੁਰੂਆਤ ਪ੍ਰਾਚੀਨ ਕਾਲ ਵਿੱਚ ਮਿਸਰ ਵਾਸੀਆਂ, ਚੀਨੀਆਂ ਜਾਂ ਹਿਬਰੂ ਲੋਕਾਂ ਨੇ ਕੀਤੀ ਸੀ।
* ਯੂਰਪ ਵਾਸੀ ਵੀ ਸਦਾਬਹਾਰ ਦਰੱਖਤਾਂ ਨਾਲ ਘਰਾਂ ਨੂੰ ਸਜਾਉਂਦੇ ਸਨ। ਇਹ ਲੋਕ ਇਸ ਸਦਾਬਹਾਰ ਦਰੱਖਤ ਦੇ ਹਾਰ, ਫੁੱਲਾਂ ਦੇ ਹਾਰਾਂ ਨੂੰ ਜ਼ਿੰਦਗੀ ਦੀ ਨਿਰੰਤਰਤਾ ਦਾ ਪ੍ਰਤੀਕ ਮੰਨਦੇ ਸਨ।ਉਨ੍ਹਾਂ ਦਾ ਵਿਸ਼ਵਾਸ ਸੀ ਕਿ ਇਨ੍ਹਾਂ ਪੌਦਿਆਂ ਨੂੰ ਘਰਾਂ 'ਚ ਸਜਾਉਣ ਨਾਲ ਬੁਰੀਆਂ ਆਤਮਾਵਾਂ ਦੂਰ ਰਹਿੰਦੀਆਂ ਹਨ।
* ਉਸ ਤੋਂ ਬਾਅਦ ਜਰਮਨੀ ਦੇ ਲੋਕਾਂ ਨੇ 24 ਦਸੰਬਰ ਨੂੰ ਫਰ ਦੇ ਦਰੱਖਤਾਂ ਨਾਲ ਆਪਣੇ ਘਰ ਦੀ ਸਜਾਵਟ ਕਰਨੀ ਸ਼ੁਰੂ ਕਰ ਦਿੱਤੀ। ਇਸ ’ਤੇ ਰੰਗੀਨ ਪੱਤਰੀਆਂ, ਕਾਗਜ਼ਾਂ ਅਤੇ ਲੱਕੜ ਦੇ ਤਿਕੋਨੇ ਤਖਤੇ ਸਜਾਏ ਜਾਂਦੇ ਸਨ।
* ਵਿਕਟੋਰੀਆ ਕਾਲ 'ਚ ਇਨ੍ਹਾਂ 'ਤੇ ਮੋਮਬੱਤੀਆਂ, ਟੌਫੀਆਂ ਅਤੇ ਵਧੀਆ ਕਿਸਮ ਦੇ ਕੇਕਾਂ ਨੂੰ ਰਿਬਨ ਅਤੇ ਕਾਗਜ਼ ਦੀਆਂ ਪੱਟੀਆਂ ਨਾਲ ਦਰੱਖਤ 'ਤੇ ਬੰਨਿਆ ਜਾਂਦਾ ਸੀ।
* ਕਿਸਮਸ ਟੀ ਨੂੰ ਸਜਾਉਣ ਦੇ ਨਾਲ ਹੀ ਇਸ ਵਿਚ ਖਾਣ ਦੀਆਂ ਚੀਜ਼ਾਂ ਰਖਣ ਜਿਵੇਂ ਸੋਨੇ ਦੇ ਤੇ ਵਰਕ ਚ ਲਿਪਟੇ ਸੇਬ, ਜਿੰਜਰਬੈਂਡ ਦੀ ਵੀ ਰਵਾਇਤ ਹੈ।
* ਇੰਗਲੈਂਡ 'ਚ ਪਿਸ ਅਲਬਰਟ ਨੇ 1841 ਈਸਵੀ ਚ ਵਿੰਡਸਰ ਕੈਸਲ 'ਚ ਪਹਿਲਾ ਕਿਸਮਸ ਵੀ ਲਗਾਇਆ ਸੀ।
* ਉਂਝ ਸਦਾਬਹਾਰ ਝਾੜੀਆਂ ਅਤੇ ਦਰੱਖਤਾਂ ਨੂੰ ਈਸਾ ਯੁੱਗ ਦੇ ਪਹਿਲਾਂ ਤੋਂ ਹੀ ਪਵਿੱਤਰ ਮੰਨਿਆ ਜਾਂਦਾ ਰਿਹਾ ਹੈ। ਇਸ ਦਾ ਮੂਲ ਆਧਾਰ ਰਿਹਾ ਹੈ ਕਿ ਫਰ ਦੇ ਸਦਬਹਾਰ ਦਰੱਖਤ ਬਰਫੀਲੀਆਂ ਸਰਦੀਆਂ 'ਚ ਵੀ ਹਰੇ-ਭਰੇ ਰਹਿੰਦੇ ਹਨ। ਇਸੇ ਧਾਰਣਾ ਕਰਕੇ ਰੋਮਨ ਲੋਕਾਂ ਨੇ ਸਰਦੀਆਂ 'ਚ ਭਗਵਾਨ ਸੂਰਜ ਦੇ ਸਨਮਾਨ ਚ ਮਨਾਏ ਜਾਣ ਵਾਲੇ ਸੈਟਰਨੇਲੀਆ। ਪੁਰਬ ’ਚ ਚੀੜ ਦੇ ਦਰੱਖਤਾਂ ਨੂੰ ਸਜਾਉਣ ਦਾ ਰਿਵਾਜ ਸ਼ੁਰੂ ਕੀਤਾ ਸੀ।
* ਨਾਲ ਹੀ ਕ੍ਰਿਸਮਸ ਟੀ ਸਜਾਉਣ ਪਿੱਛੇ ਘਰ ਦੇ ਬੱਚਿਆਂ ਦੀ ਉਮਰ ਲੰਬੀ ਹੋਣ ਦੀ ਮਾਨਤਾ ਵੀ ਪ੍ਰਚੱਲਿਤ ਹੈ। ਇਸ ਵਜਾ ਨਾਲ ਕਿਸਮਸ ’ਤੇ ਇਸ ਨੂੰ ਸਜਾਇਆ ਜਾਂਦਾ ਹੈ।
* ਇਕ ਹੋਰ ਮਾਨਤਾ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਉੱਤਰ ਯੂਰਪ ’ਚ ਕ੍ਰਿਸਮਸ ਦੇ ਮੌਕੇ ਸਨੋਬਰ ਦੇ ਦਰੱਖਤ ਨੂੰ ਸਜਾਉਣ ਦੀ ਸ਼ੁਰੂਆਤ ਹੋਈ ਸੀ। ਉਦੋਂ ਉਸ ਨੂੰ ਚੇਨ ਦੀ ਮਦਦ ਨਾਲ ਘਰੋਂ ਬਾਹਰ ਲਟਕਾਇਆ ਜਾਂਦਾ ਸੀ। ਅਜਿਹੇ ਲੋਕ ਜੋ ਦਰੱਖਤ ਨਹੀਂ ਖਰੀਦ ਸਕਦੇ ਸਨ ਉਹ ਲੱਕੜੀ ਨੂੰ ਪਿਰਾਮਿਡ ਦਾ ਆਕਾਰ ਦੇ ਕੇ ਕ੍ਰਿਸਮਸ ਟੀ ਦੇ ਰੂਪ 'ਚ ਸਜਾਉਂਦੇ ਸਨ।
* ਸਾਲ 1947 'ਚ ਨਾਰਵੇ ਨੇ ਬਿਟੇਨ ਨੂੰ ਸਦਾਬਹਾਰ ਫਰ (ਸਨੋਬਰ) ਦਾ ਦਰੱਖਤ ਦਾਨ ਕਰਕੇ ਦੂਜੀ ਵਿਸ਼ਵ ਜੰਗ 'ਚ ਮਦਦ ਲਈ ਸ਼ੁਕਰੀਆ ਕੀਤਾ ਸੀ।
ਸਾਂਤਾ ਕਲਾਜ਼ -
ਕਿਸਮਸ ਦੀ ਰਾਤ ਸਾਂਤਾ ਕਲਾਜ਼ ਵਲੋਂ ਬੱਚਿਆਂ ਲਈ ਤੋਹਫਾ ਲਿਆਉਣ ਦੀ ਮਾਨਤਾ ਹੈ। ਮੰਨਿਆ ਜਾਂਦਾ ਹੈ ਕਿ ਸਾਂਤਾ ਕਲਾਜ਼ ਰੇਡੀਅਰਤੇ ਚੜ ਕੇ ਕਿਸੇ ਬਰਫੀਲੀ ਜਗਾ ਤੋਂ ਆਉਂਦੇ ਹਨ ਅਤੇ ਚਿਮਨੀਆਂ ਦੇ ਰਸਤੇ ਘਰਾਂ 'ਚ ਪ੍ਰਵੇਸ਼ ਕਰ ਕੇ ਸਾਰੇ ਚੰਗੇ ਬੱਚਿਆਂ ਲਈ ਉਨ੍ਹਾਂ ਦੇ ਸਿਰਹਾਣੇ ਤੋਹਫਾ ਛੱਡ ਜਾਂਦੇ ਹਨ।
ਸਾਂਤਾ ਕਲਾਜ਼ ਦੀ ਰਵਾਇਤ ਸੰਤ ਨਿਕੋਲਸ ਨੇ ਚੌਥੀ ਜਾਂ ਪੰਜਵੀਂ ਸਦੀ 'ਚ ਸ਼ੁਰੂ ਕੀਤੀ। ਉਹ ਏਸ਼ੀਆ ਮਾਈਨਰ ਦੇ ਬਿਸ਼ਪ ਸੀ। ਉਨ੍ਹਾਂ ਨੂੰ ਬੱਚਿਆਂ ਅਤੇ ਮੱਲਾਹਾਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਦਾ ਉਦੇਸ਼ ਸੀ ਕਿ ਕਿਸਮਸ ਅਤੇ ਨਵੇਂ ਸਾਲ ਦੇ ਦਿਨ ਗਰੀਬ-ਅਮੀਰ ਸਾਰੇ ਖੁਸ਼ੀ ਰਹਿਣ।ਉਨ੍ਹਾਂ ਦੀ ਸਦਭਾਵਨਾ ਅਤੇ ਦਿਆਲਤਾ ਦੇ ਕਿੱਸੇ ਲੰਬੇ ਸਮੇਂ ਤਕ ਕਥਾ-ਕਹਾਣੀਆਂ ਦੇ ਰੂਪ 'ਚ ਚੱਲਦੇ ਰਹਿਣ। ਇਕ ਕਥਾ ਮੁਤਾਬਕ ਉਨ੍ਹਾਂ ਨੇ ਕੋਸਟੇਟਾਈਨ ਪਹਿਲੇ ਦੇ ਸੁਪਨੇ ਚ ਆ ਕੇ 3 ਫੌਜੀ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ ਤੋਂ ਬਚਾਇਆ ਸੀ। 17ਵੀਂ ਸਦੀ ਤਕ ਇਸ ਦਿਆਲ ਦਾ ਨਾਂ ਸੰਤ ਨਿਕੋਲਸ ਦੀ ਥਾਂ ਤੇ ਸਾਂਤਾ ਕਲਾਜ਼ ਹੋ ਗਿਆ।ਹਿ ਨਵਾਂ ਨਾਂ ਡੇਨਮਾਰਕ ਵਾਸੀਆਂ ਦੀ ਦੇਣ ਹੈ।
ਅਨੋਖੇ ਕਿਸਮਸ ਟੀ
* ਸਾਲ 2015 ਚ ਲਿਥੁਆਨੀਆ ਦੀ ਰਾਜਧਾਨੀ ਵਿਲਨੀਅਸ ’ਚ ਅਜਿਹਾ ਕ੍ਰਿਸਮਸ ਬਣਾਇਆ ਗਿਆ ਜਿਸ ਵਿਚ ਪ੍ਰਵੇਸ਼ ਕਰਨ 'ਤੇ ਤੁਹਾਨੂੰ ਰੀਲੋਕ ਵਰਗਾ ਅਹਿਸਾਸ ਹੋਵੇ।
* ਇਕ ਵਾਰ ਲੰਦਨ 'ਚ ਇਕ ਅਜਿਹਾ ਕਿਸਮਸ ਟੀ ਬਣਾਇਆ ਗਿਆ ਜਿਸ ਦੀਆਂ ਤਸਵੀਰਾਂ ਨੇ ਪੂਰੀ ਦੁਨੀਆ ਦੇ ਬੱਚਿਆਂ ਦਾ ਮਨ ਮੋਹ ਲਿਆ। 14 ਮੀਟਰ ਉੱਤੇ ਇਸ ਵਿਸ਼ਾਲ ਕ੍ਰਿਸਮਸ ਟੀ ਨੂੰ ਬਣਾਉਣ ’ਚ ਦੋ ਹਜ਼ਾਰ ਆਕਰਸ਼ਕ ਖਿਡੌਣੇ ਇਸਤੇਮਾਲ ਕੀਤੇ ਗਏ ਸਨ।
ਰੂਸ ਦੇ ਮਾਸਕੋ ਸ਼ਹਿਰ 'ਚ ਸਥਿਤ ਗੋਰਕੀ ਪਾਰਕ ਚ ਲੇਟਿਆ ਹੋਇਆ ਸੀ ਮਤਲਬ ਜ਼ਮੀਨ 'ਤੇ ਟੇਢਾ ਪਿਆ ਕ੍ਰਿਸਮਸ ਟ੍ਰੈ ਸਜਾਇਆ ਗਿਆ ਸੀ।
* ਨਾਰਵੇ ਦੇ ਡੋਰਟਡ ’ਚ ਜਗਮਗ ਕਰਦੇ 45 ਮੀਟਰ ਉੱਚੇ ਕ੍ਰਿਸਮਸ ਟੀ ਨੂੰ ਬਣਾਉਣ ’ਚ ਕਾਰੀਗਰਾਂ ਨੂੰ ਇਕ ਮਹੀਨਾ ਲੱਗਾ। ਇਸ ਨੂੰ 1700 ਸਪਰੁਸ ਟੀ ਨੂੰ ਜੋੜ ਕੇ ਬਣਾਇਆ ਗਿਆ ਸੀ ਅਤੇ ਫਿਰ ਇਸ ਦੇ ਚਾਰੇ ਪਾਸੇ ਸ਼ਾਨਦਾਰ ਲਾਈਟਿੰਗ ਕੀਤੀ ਗਈ ਸੀ।
* ਸਾਲ 2016 'ਚ ਸੰਯੁਕਤ ਅਰਬ ਅਮੀਰਾਤ 'ਚ ਆਬੂ ਧਾਬੀ ਦੇ ਹੋਟਲ ਅਮੀਰਾਤ ਪੈਲੇਸ ਹੋਟਲ 'ਚ ਸਜਾਇਆ ਗਿਆ ਕ੍ਰਿਸਮਸ ਵੀ ਕਰੋੜਾਂ ਰੁਪਏ ਦੇ ਹੀਰੇ-ਜਵਾਹਰਾਤ | ਅਤੇ ਸੋਨੇ ਦੇ ਗਹਿਨਿਆਂ ਨਾਲ ਸਜਿਆ ਖਾਸ ਵੀ ਸੀ।
* ਦੁਨੀਆ ਦਾ ਸਭ ਤੋਂ ਵੱਡਾ ਬਣਾਉਟੀ ਕ੍ਰਿਸਮਸ ਟੀ ਲੰਕਾ 'ਚ ਹੈ ਇਹ ਕਿਸਮਸ ਟੀ ਬਣਾਉਟੀ ਹੈ ਅਤੇ ਇਸ ਨੂੰ ਸ਼੍ਰੀਲੰਕਾ ਦੇ ਕੋਲੰਬੋ 'ਚ ਗਾਲ ਫੇਸ ਗੀਨ ਤੇ ਬਣਾਇਆ ਗਿਆ ਸੀ। ਇਹ 72.1 ਮੀਟਰ ਉੱਚਾ ਹੈ ਜਿਸ ਨੂੰ ਸਟੀਲ, ਤਾਰ ਫੇਮ, ਸਟ੍ਰੈਪ ਧਾਤੁ ਅਤੇ ਲੱਕੜ ਨਾਲ ਬਣਾਇਆ ਗਿਆ ਹੈ। ਇਸ ਵਿਚ 6 ਲੱਖ ਐੱਲ. ਈ. ਡੀ. ਬਲਬ ਲਗਾਏ ਗਏ ਹਨ।
ਯੂਰਪ ਵਾਸੀ ਵੀ ਸਦਾਬਹਾਰ ਦਰੱਖਤਾਂ ਨਾਲ ਘਰਾਂ ਨੂੰ ਸਜਾਉਂਦੇ ਸਨ। ਇਹ ਲੋਕ ਇਸ ਸਦਾਬਹਾਰ ਦਰੱਖਤ ਦੀਆਂ ਮਾਲਾਵਾਂ, ਫੁੱਲਾਂ ਨੂੰ ਜ਼ਿੰਦਗੀ ਦੀ ਨਿਰੰਤਰਤਾ ਦਾ ਪ੍ਰਤੀਕ ਮੰਨਦੇ ਸਨ।
 
ਬੱਚਿਆਂ ਲਈ ਕ੍ਰਿਸਮਸ ਲੇਖ:

ਕ੍ਰਿਸਮਸ - ਖੁਸ਼ੀ ਦਾ ਤਿਉਹਾਰ - Christmas essay in Punjabi

ਕ੍ਰਿਸਮਸ ਇੱਕ ਪਿਆਰ ਭਰਿਆ ਅਤੇ ਖੁਸ਼ੀ ਦਾ ਤਿਉਹਾਰ ਹੈ ਜੋ ਹਰ ਸਾਲ 25 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਈਸਾਈਆਂ ਵੱਲੋਂ ਈਸਾ ਮਸੀਹ ਦੇ ਜਨਮ ਨੂੰ ਮਨਾਉਣ ਲਈ ਮਨਾਇਆ ਜਾਂਦਾ ਹੈ। ਇਹ ਇੱਕ ਵੱਡਾ ਅਤੇ ਰੰਗਦਾਰ ਤਿਉਹਾਰ ਹੈ ਜਿਸ ਵਿੱਚ ਲੋਕ ਇੱਕ-ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਨ ਅਤੇ ਚੰਗੀਆਂ-ਮਾੜੀਆਂ ਗੱਲਾਂ ਨੂੰ ਭੁੱਲ ਕੇ ਇੱਕ ਦੂਜੇ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਹਨ।

ਕ੍ਰਿਸਮਸ ਦੀ ਮਹੱਤਤਾ:
ਕ੍ਰਿਸਮਸ ਦਾ ਤਿਉਹਾਰ ਭਾਵੇਂ ਈਸਾਈ ਭਾਈਚਾਰੇ ਲਈ ਹੋਵੇ, ਪਰ ਇਸ ਦਾ ਮਹੱਤਵ ਸਾਰੇ ਲੋਕਾਂ ਲਈ ਹੈ। ਇਹ ਇੱਕ ਸਾਂਝਾ ਤਿਉਹਾਰ ਹੈ ਜੋ ਸਾਰੇ ਧਰਮਾਂ ਅਤੇ ਭਾਈਚਾਰਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੰਦਾ ਹੈ। ਇਹ ਤਿਉਹਾਰ ਪਿਆਰ, ਸ਼ਾਂਤੀ ਅਤੇ ਸਦਭਾਵਨਾ ਨਾਲ ਭਰਪੂਰ ਹੈ ਜਿਸ ਰਾਹੀਂ ਅਸੀਂ ਸਾਰੇ ਮਿਲ ਕੇ ਇੱਕ ਬਿਹਤਰ ਅਤੇ ਸਮਰੱਥ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

ਕ੍ਰਿਸਮਸ ਦੀਆਂ ਤਿਆਰੀਆਂ:
ਕ੍ਰਿਸਮਸ ਦੇ ਆਸ-ਪਾਸ ਲੋਕ ਆਪਣੇ ਘਰਾਂ ਨੂੰ ਸਜਾ ਕੇ ਅਤੇ ਖੂਬਸੂਰਤ ਤਾਰਿਆਂ ਨਾਲ ਸਜਾ ਕੇ ਖੁਸ਼ੀਆਂ ਦਾ ਸਵਾਗਤ ਕਰਦੇ ਹਨ। ਬੱਚੇ ਆਪਣੇ ਆਪ ਨੂੰ ਸਾਂਤਾ ਕਲਾਜ਼ ਵਾਂਗ ਤਿਆਰ ਕਰਦੇ ਹਨ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਬਾਜ਼ਾਰਾਂ ਵਿਚ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਅਤੇ ਲੋਕ ਤੋਹਫ਼ਿਆਂ ਦੀ ਤਲਾਸ਼ ਵਿਚ ਹਨ।

ਕ੍ਰਿਸਮਸ ਦੇ ਦਿਨ:
ਕ੍ਰਿਸਮਸ ਵਾਲੇ ਦਿਨ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਖੁਸ਼ੀਆਂ ਮਨਾਉਂਦੇ ਹਨ। ਘਰਾਂ ਵਿੱਚ ਜੀਵੰਤ ਸਜਾਵਟ ਹੁੰਦੀ ਹੈ ਅਤੇ ਲੋਕ ਇੱਕ ਦੂਜੇ ਨੂੰ ਵਿਸ਼ੇਸ਼ ਤੋਹਫ਼ੇ ਦਿੰਦੇ ਹਨ। ਬੱਚੇ ਸਾਂਤਾ ਕਲਾਜ਼ ਨੂੰ ਮਿਲਦੇ ਹਨ ਅਤੇ ਉਸ ਨੂੰ ਆਪਣੀਆਂ ਇੱਛਾਵਾਂ ਦੱਸਦੇ ਹਨ ਅਤੇ ਉਸ ਤੋਂ ਤੋਹਫ਼ੇ ਮੰਗਦੇ ਹਨ।

ਸਿੱਟਾ:
ਕ੍ਰਿਸਮਸ ਇੱਕ ਅਜਿਹਾ ਤਿਉਹਾਰ ਹੈ ਜੋ ਸਾਨੂੰ ਇੱਕ ਦੂਜੇ ਦੇ ਨਾਲ ਜ਼ਿੰਦਗੀ ਦੇ ਖੂਬਸੂਰਤ ਪਲਾਂ ਦਾ ਆਨੰਦ ਲੈਣਾ ਸਿਖਾਉਂਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਜ਼ਿੰਦਗੀ ਦੀ ਅਸਲ ਖੁਸ਼ੀ ਉਹ ਹੈ ਜੋ ਅਸੀਂ ਆਪਣੇ ਅਜ਼ੀਜ਼ਾਂ ਨਾਲ ਸਾਂਝੀ ਕਰਦੇ ਹਾਂ। ਇਸ ਤਿਉਹਾਰ ਰਾਹੀਂ ਅਸੀਂ ਇੱਕ ਦੂਜੇ ਪ੍ਰਤੀ ਹਮਦਰਦੀ, ਪਿਆਰ ਅਤੇ ਸਮਰਥਨ ਦੀ ਭਾਵਨਾ ਮਹਿਸੂਸ ਕਰਦੇ ਹਾਂ। ਇਸ ਲਈ ਸਾਨੂੰ ਇਸ ਖਾਸ ਮੌਕੇ ਦਾ ਸਹੀ ਧਿਆਨ ਰੱਖਣਾ ਚਾਹੀਦਾ ਹੈ।