ਪੱਤਝੜ ਦੇ ਮੌਸਮ 'ਚ ਪੱਤੇ ਕਿਉਂ ਝੜਦੇ ਹਨ ?

ਤੁਸੀਂ ਦੇਖਿਆ ਹੋਵੇਗਾ ਕਿ ਪੂਰੇ ਸਾਲ 'ਚ ਇਕ ਵਾਰ ਅਜਿਹਾ ਜ਼ਰੂਰ ਹੁੰਦਾ ਹੈ, | ਜਦੋਂ ਦਰਖੱਤਾਂ ਤੋਂ ਪੱਤੇ ਆਪਣੇ ਆਪ ਝੜਨ ਲੱਗਦੇ ਹਨ ਅਤੇ ਨਵੇਂ ਪੱਤੇ ਬਣਨ ਲੱਗਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ ?

ਅਸਲ ਚ ਦਰੱਖਤ ਆਪਣਾ ਭੋਜਨ ਸੂਰਜ ਦੀਆਂ ਕਿਰਨਾਂ ਅਤੇ ਆਪਣੀਆਂ । ਜੜਾਂ ਦੀ ਸਹਾਇਤਾ ਨਾਲ ਬਣਾਉਂਦੇ ਹਨ ਪਰ ਜਦੋਂ ਪੌਦਿਆਂ ਨੂੰ ਲੋੜੀਂਦੀ ਮਾਤਰਾ 'ਚ ਸੂਰਜ ਦਾ ਪ੍ਰਕਾਸ਼ ਨਹੀਂ ਮਿਲਦਾ ਹੈ ਤਾਂ ਉਹ ਆਪਣੇ ਇਕੱਠੇ ਕੀਤੇ ਗਏ ਖਾਣੇ 'ਤੇ ਹੀ ਨਿਰਭਰ ਰਹਿੰਦੇ ਹਨ ਪਰ ਦਰੱਖਤ ਆਪਣਾ ਬਹੁਤ ਸਾਰਾ ਪਾਣੀ ਪੱਤਿਆਂ ਦੇ ਛੋਟੇ-ਛੋਟੇ ਛੇਕਾਂ 'ਚੋਂ ਕੱਢ ਦਿੰਦੇ ਹਨ। ਇਸ ਨਾਲ ਦਰੱਖਤਾਂ ਦਾ ਇਕੱਠਾ ਕੀਤਾ ਗਿਆ ਬਹੁਤ ਸਾਰਾ ਪਾਣੀ ਨਸ਼ਟ ਹੋ ਜਾਂਦਾ ਹੈ।

ਇਸ ਦੇ ਬਚਾਅ ਲਈ ਦਰੱਖਤ ਪੱਤਿਆਂ ਤਕ ਜਾਣ ਵਾਲੇ ਖਾਣੇ ਨੂੰ ਰੋਕ ਦਿੰਦੇ ਹਨ ਅਤੇ ਖਾਣਾ ਨਾ ਮਿਲਣ ਦੀ ਵਜ੍ਹਾ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਦਰੱਖਤ ਤੋਂ ਟੁੱਟ ਕੇ ਡਿੱਗਣ ਲੱਗਦੇ ਹਨ, ਜਿਨ੍ਹਾਂ ਨੂੰ ਅਸੀਂ ਪੱਤਝੜ ਕਹਿੰਦੇ ਹਾਂ ਪਰ ਜਿਵੇਂ ਹੀ ਪੌਦਿਆਂ ਨੂੰ ਲੋੜੀਂਦਾ ਭੋਜਨ ਮਿਲਣ ਲੱਗਦਾ ਹੈ ਤਾਂ ਨਵੇਂ ਪੱਤੇ ਨਿਕਲ ਆਉਂਦੇ ਹਨ।

weather in punjabi image