ਘਟ ਰਿਹਾ ਹੈ ਚਿੜੀਆਂ ਦਾ ਆਕਾਰ

ਲੱਗਭਗ ਚਾਰ ਦਹਾਕਿਆਂ ਤਕ ਹਜ਼ਾਰਾਂ ਪਰਿੰਦਿਆਂ ਤੇ ਰਿਸਰਚ ਕਰਨ ਤੋਂ ਬਾਅਦ ਵਿਗਿਆਨਿਕ ਇਸ ਨਤੀਜੇ ਤੇ ਪੁੱਜੇ ਹਨ ਕਿ ਚਿੜੀਆਂ ਦਾ ਆਕਾਰ ਛੋਟਾ ਹੋ ਰਿਹਾ ਹੈ।ਉਹ ਸੁੰਘੜ ਰਹੀਆਂ ਹਨ।ਉੱਤਰੀ ਅਮਰੀਕਾ ਦੇ ਸ਼ਿਕਾਗੋ 'ਚ ਇਮਾਰਤਾਂ ’ਚ ਦਾਖਲ ਹੋ ਕੇ ਜਾਂ ਫਿਰ ਉਨ੍ਹਾਂ ਨਾਲ ਟਕਰਾ ਕੇ ਮਰ ਜਾਣ ਵਾਲੀਆਂ ਚਿੜੀਆਂ ਦਾ ਵੇਰਵਾ ਵਿਗਿਆਨਿਕ 1978 ਤੋਂ ਹੀ ਰੱਖ ਰਹੇ ਸਨ। ਖਾਸ ਤੌਰ 'ਤੇ ਬਸੰਤ ਅਤੇ ਪਤਝੜ ਦੇ ਮੌਸਮ 'ਚ ਪ੍ਰਵਾਸੀ ਪੰਛੀ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ ਅਤੇ ਇਸ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੁੰਦੀਆਂ ਹਨ।

ਰਿਸਰਚਰਾਂ ਨੇ ਇੰਨੇ ਸਾਲਾਂ ਦੇ ਵਿਸਤ੍ਰਿਤ ਬਿਓਰੇ ਦਾ ਅਧਿਐਨ ਕਰਨ ਤੇ ਦੇਖਿਆ ਹੈ ਕਿ ਚਿੜੀਆਂ ਦਾ ਆਕਾਰ ਛੋਟਾ ਹੋ ਰਿਹਾ ਹੈ।4 ਦਸੰਬਰ 2014 ਨੂੰ ਇਸ ਬਾਰੇ ਇਕ ਰਿਸਰਚ ਰਿਪੋਰਟ ਇਕੋਲਾਜੀ ਲੇਟਰਸ ਜਰਨਲ ’ਚ ਛਪੀ ਹੈ। ਇਹ ਰਿਪੋਰਟ 1978 ਤੋਂ 2016 ਦੌਰਾਨ ਮਾਰੀਆਂ ਗਈਆਂ 70,716 ਚਿੜੀਆਂ ਦਾ ਅਧਿਐਨ ਕਰਨ ਤੋਂ ਬਾਅਦ ਤਿਆਰ ਕੀਤੀ ਗਈ ਹੈ। ਦਿਲਚਸਪ ਗੱਲ ਇਹ ਹੈ ਕਿ ਇਕ ਪਾਸੇ ਜਿਥੇ ਪੰਛੀਆਂ ਦਾ ਆਕਾਰ ਛੋਟਾ ਹੋ ਰਿਹਾ ਹੈ, ਉਥੇ ਹੀ ਉਨ੍ਹਾਂ ਦੇ ਖੰਭਾਂ ਦਾ ਵਿਸਤਾਰ ਹੋ ਗਿਆ ਹੈ।

ਇਨ੍ਹਾਂ ਨਤੀਜਿਆਂ ਦੇ ਆਧਾਰ ਤੇ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਮੁਮਕਿਨ ਹੈ ਕਿ ਗਰਮ ਹੁੰਦੇ ਵਾਤਾਵਰਣ ਨਾਲ ਉੱਤਰੀ ਅਮੇਰਿਕਾ ਅਤੇ ਸ਼ਾਇਦ ਪੂਰੀ ਦੁਨੀਆ ਦੀਆਂ ਚਿੜੀਆਂ ਦੇ ਆਕਾਰ 'ਤੇ ਅਸਰ ਪਿਆ ਹੈ। ਉਨ੍ਹਾਂ ਨੇ ਬੈਰਗਮੈਨ ਦੇ ਸਿਧਾਂਤ ਦਾ ਹਵਾਲਾ ਦਿੱਤਾ ਹੈ । ਇਸ ਸਿਧਾਂਤ ਦੇ ਮੁਤਾਬਕ ਇਕ ਹੀ ਨਸਲ ਦੇ ਜੀਵ ਗਰਮ ਵਾਤਾਵਰਣ 'ਚ ਛੋਟੇ ਅਤੇ ਠੰਡੇ ਵਾਤਾਵਰਣ 'ਚ ਥੋੜੇ ਵੱਡੇ ਹੁੰਦੇ ਹਨ।

sparrow in Punjabi