Golden Temple essay in Punjabi ਹਰਿਮੰਦਰ ਸਾਹਿਬ ਤੇ ਲੇਖ

Golden Temple essay in Punjabi (Harmandir Sahib essay) ਸ੍ਰੀ ਹਰਿਮੰਦਰ ਸਾਹਿਬ ਤੇ ਲੇਖ

Golden Temple essay in Punjabi

ਭਾਰਤ ਵਿੱਚ ਧਾਰਮਿਕ ਅਸਥਾਨਾਂ ਦੀ ਯਾਤਰਾ ਦਾ ਇੱਥੋਂ ਦੇ ਲੋਕਾਂ ਦੇ ਸੱਭਿਆਚਾਰਕ ਅਤੇ ਧਾਰਮਿਕ ਜੀਵਨ ਨਾਲ ਬਹੁਤ ਗੂੜ੍ਹਾ ਸੰਬੰਧ ਹੈ ਹਰ ਧਰਮ ਦੇ ਆਪਣੇ ਆਪਣੇ ਧਾਰਮਿਕ ਅਸਥਾਨ ਹਨ ਅੰਮ੍ਰਿਤਸਰ ਸਿੱਖਾਂ ਦਾ ਧਾਰਮਿਕ ਅਤੇ ਪਵਿੱਤਰ ਸਥਾਨ ਹੈ।

ਮੇਰਾ ਆਪਣੇ ਪਿਤਾ ਜੀ ਨਾਲ ਅੰਮ੍ਰਿਤਸਰ ਜਾਣਾ ਪਿਛਲੇ ਹਫਤੇ ਮੈਂ ਆਪਣੇ ਪਿਤਾ ਜੀ ਨਾਲ ਮਰਸਰ ਗਿਆ ਉਨ੍ਹਾਂ ਦਾ ਪ੍ਰੋਗਰਾਮ ਮੈਨੂੰ ਹਰਿਮੰਦਰ ਸਾਹਿਬ ਲਿਜਾ ਕੇ ਮੱਥਾ ਟਿਕਾਉਂਨ ਦਾ ਸੀ।ਜਦੋਂ ਅਸੀਂ ਬੱਸ ਵਿੱਚ ਬੈਠ ਕੇ ਅੰਮ੍ਰਿਤਸਰ ਵੱਲ ਜਾ ਰਹੇ ਸਾਂ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਅੰਮ੍ਰਿਤਸਰ ਸਿੱਖਾਂ ਦਾ ਮਹਾਨ ਧਾਰਮਿਕ ਤੀਰਥ ਸਥਾਨ ਹੈ ਇਸ ਨੂੰ ਚੌਥੇ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਤੇ ਪਹਿਲਾਂ ਇਸ ਦਾ ਨਾਂ ਰਾਮਦਾਸਪੁਰ ਸੀ ਫਿਰ ਪਿਤਾ ਜੀ ਨੇ ਮੈਨੂੰ ਬੀਬੀ ਰਜਨੀ ਦੀ ਕਹਾਣੀ ਸੁਣਾਈ ਜਿਸ ਦੇ ਪਤੀ ਦਾ ਉੱਥੋਂ ਦੀ ਛੱਪੜੀ ਵਿੱਚ ਨਹਾ ਨਾਲ ਕੋਹੜ ਠੀਕ ਹੋਇਆ ਸੀ ਉਸੇ ਛੱਪੜੀ ਦੀ ਥਾਂ ਤੇ ਹੀ ਅੱਜ ਕੱਲ੍ਹ ਹਰਿਮੰਦਰ ਸਾਹਿਬ ਜੀ ਦਾ ਅੰਮ੍ਰਿਤ ਸਰੋਵਰ ਸੁਸ਼ੋਭਿਤ ਹੈ ।

ਸ੍ਰੀ ਹਰਿਮੰਦਰ ਸਾਹਿਬ ਪੁੱਜਣ ਤੇ ਉੱਥੋਂ ਦਾ ਅਦਭੁੱਤ ਦ੍ਰਿਸ਼ ਗੱਲਾਂ ਕਰਦਿਆਂ ਹੀ ਅਸੀਂ ਅੰਮ੍ਰਿਤਸਰ ਸ਼ਹਿਰ ਵਿੱਚ ਪਹੁੰਚ ਗਏ ਸਾਡੀ ਬੱਸ ਅੱਡੇ ਤੇ ਰੁਕੀ ਅਤੇ ਰਿਕਸ਼ਾ ਨੇ ਕੈਸੀ ਸਿੱਧੇ ਹਰਿਮੰਦਰ ਸਾਹਿਬ ਪੁੱਜੇ । ਹਰਿਮੰਦਰ ਸਾਹਿਬ ਦੀ ਸੀਮਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਸੀ ਆਪਣੀਆਂ ਜੁੱਤੀਆਂ ਬਾਹਰ ਜਮ੍ਹਾਂ ਕਰਵਾਈਆਂ ਫਿਰ ਹੱਥ ਮੂੰਹ ਤੇ ਪੈਰ ਧੋਣ ਪਿੱਛੋਂ ਸੀ ਵੱਡਾ ਦਰਵਾਜ਼ਾ ਲੰਘ ਕੇ ਸਰੋਵਰ ਦੀ ਪਰਿਕਰਮਾ ਵਿੱਚ ਪਹੁੰਚੇ । ਇੱਥੋਂ ਅਸੀਂ ਕੁਝ ਫੁੱਲਾਂ ਦੇ ਹਾਰ ਲਈ ਹਰਿਮੰਦਰ ਸਾਹਿਬ ਦੀ ਸੁਨਹਿਰੀ ਇਮਾਰਤ ਜੋ ਕਿ ਸਰੋਵਰ ਦੇ ਵਿਚਕਾਰ ਬਣੀ ਹੋਈ ਹੈ ਦੇ ਦ੍ਰਿਸ਼ ਦਾ ਮੇਰੇ ਮਨ ਉੱਪਰ ਬਹੁਤ ਹੀ ਅਦਭੁੱਤ ਪ੍ਰਭਾਵ ਪਿਆ । ਅਸੀਂ ਪਹਿਲਾਂ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਅੱਗੇ ਚੱਲ ਪਏ ਰਸਤੇ ਵਿੱਚ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਕੀਤੇ ਇਥੇ ਹੀ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਇਆ ਸੀ ਇੱਥੇ ਹੀ ਇਸਤਰੀਆਂ ਦੇ ਨਹਾਉਣ ਲਈ ਪੋਣਾ ਬਣਿਆ ਹੋਇਆ ਹੈ । ਪਰਿਕਰਮਾ ਵਿੱਚ ਸੇਵਾਦਾਰ ਇਧਰ ਉਧਰ ਖੜ੍ਹੇ ਸਨ ਕਈ ਇਸਤਰੀਆਂ ਝਾੜੂ ਪੀ ਰਹੀਆਂ ਸਨ ਮੈਂ ਪਰਿਕਰਮਾ ਵਿੱਚ ਲੱਗੇ ਪੱਥਰਾਂ ਪ੍ਰਧਾਨੀਆਂ ਦੇ ਨਾਂ ਉਕਰੇ ਹੋਏ ਦੇਖ ਕੇ ਹੌਲੇ ਹੋ ਰਹੀ ਸੀ ਇਕ ਉਸ ਸਥਾਨ ਤੇ ਪਹੁੰਚੇ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਇੱਕ ਗੁਰਦੁਆਰਾ ਸਥਾਪਤ ਹੈ ਇੱਥੇ ਅਸੀਂ ਮੱਥਾ ਟੇਕਿਆ ਅਤੇ ਅੱਗੇ ਪਹੁੰਚ ਕੇ ਮੇਰੇ ਪਿਤਾ ਜੀ ਨੇ 101 ਰੁਪਏ ਦਾ ਪ੍ਰਸਾਦ ਕਰਾਇਆ ਪਿਤਾ ਜੀ ਨੇ ਪ੍ਰਸਾਦ ਦੀ ਥਾਂ ਲਈ ਦੋਹਾਂ ਹੱਥਾਂ ਵਿੱਚ ਫੜ ਲਈ ਤੇ ਫਿਰ ਅਸੀਂ ਦੋਵੇਂ ਦਰਸ਼ਨੀ ਡਿਊਡੀ ਰਾਹੀਂ ਪੁਲ ਉੱਪਰੋਂ ਹੁੰਦੇ ਹੋਏ ਹਰਿਮੰਦਰ ਸਾਹਿਬ ਵੱਲ ਚੱਲ ਪਏ ।

ਬਹੁਤ ਸਾਰੀਆਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਅੱਗੇ ਜਾ ਰਹੀਆਂ ਸਨ ਸ੍ਰੀ ਹਰਿਮੰਦਰ ਸਾਹਿਬ ਦੇ ਦਰ ਉੱਤੇ ਪੈਰ ਧਰਨ ਤੋਂ ਪਹਿਲਾਂ ਅਸੀਂ ਮੱਥਾ ਟੇਕਿਆ ਤੇ ਫਿਰ ਅੱਗੇ ਵੱਧ ਕੇ ਪ੍ਰਸਾਦ ਚੜ੍ਹਾਇਆ । ਕੁਝ ਦੇਰ ਅਸੀਂ ਹਰਿਮੰਦਰ ਸਾਹਿਬ ਦੇ ਅੰਦਰਲਾ ਅਦਭੁੱਤ ਨਜ਼ਾਰਾ ਦੇਖਿਆ ਮਨੋਹਰ ਕੀਰਤਨ ਹੋ ਰਿਹਾ ਸੀ ਤੇ ਸੰਗਤਾਂ ਪ੍ਰਭੂ ਦੇ ਧਿਆਨ ਵਿੱਚ ਮਗਨ ਬੈਠੀਆਂ ਸਨ । ਹਰਿਮੰਦਰ ਸਾਹਿਬ ਦੀ ਇਮਾਰਤ ਦੇ ਅੰਦਰ ਤੇ ਬਾਹਰ ਸੋਨੇ ਦੇ ਪੱਤਰੇ ਚੜ੍ਹੇ ਹੋਏ ਹਨ ਤੇ ਉਸ ਉਪਰ ਮੀਨਾਕਾਰੀ ਦਾ ਕੰਮ ਬਹੁਤ ਹੀ ਕਲਾਕਾਰੀ ਨਾਲ ਹੋਇਆ ਹੈ ।
ਪਿਤਾ ਜੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਉੱਤੇ ਸੋਨਾ ਚੜ੍ਹਾਉਣ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਤੇਰਾ ਸੀ ਹਰਿਮੰਦਰ ਸਾਹਿਬ ਵਿੱਚੋਂ ਨਿਕਲ ਕੇ ਬਾਹਰ ਜਾਣ ਲਈ ਮੁੜ ਪੁਲ਼ ਤੇ ਆ ਗਏ । ਅਸੀਂ ਸਰੋਵਰ ਵਿੱਚ ਢੇਰ ਦੀਆਂ ਮੱਛੀਆਂ ਨੂੰ ਦੇਖਦੇ ਜਾ ਰਹੇ ਸਾਂ ਬਾਹਰ ਨਿਕਲਦਿਆਂ ਅਸੀਂ ਦੋ ਹੱਥਾਂ ਨਾਲ ਪ੍ਰਸ਼ਾਦ ਲਿਆ ।

ਮੇਰੇ ਪਿਤਾ ਜੀ ਨੇ ਦੱਸਿਆ ਕਿ ਹਰਿਮੰਦਰ ਸਾਹਿਬ ਦੇ ਚਾਰੇ ਦਿਸ਼ਾਵਾਂ ਵੱਲ ਦਰਵਾਜ਼ੇ ਇਸ ਗੱਲ ਦਾ ਸੂਚਕ ਨੇ ਇਹ ਸਭ ਦਾ ਸਾਂਝਾ ਹੈ ਤੇ ਇਹ ਕੇਵਲ ਸਿੱਖਾਂ ਦਾ ਹੀ ਧਰਮ ਸਥਾਨ ਨਹੀਂ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨਹੀਂ ਆਪਣੇ ਕਿਸੇ ਸਿੱਖ ਤੋਂ ਨਹੀਂ ਸਗੋਂ ਇੱਕ ਪ੍ਰਸਿੱਧ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ ਸੀ ।

ਦਰਸ਼ਨੀ ਡਿਊੜੀ ਤੋਂ ਬਾਹਰ ਆ ਕੇ ਅਸੀਂ ਸਾਹਮਣੇ ਅਕਾਲ ਤਖ਼ਤ ਦੇ ਸਾਹਮਣੇ ਦਰਸ਼ਨ ਕਰਨ ਲਈ ਚਲੇ ਗਏ ਫਿਰ ਮੇਰੇ ਪਿਤਾ ਜੀ ਨੇ ਮੈਨੂੰ ਸਿੱਖ ਅਜਾਇਬ ਘਰ ਵਿੱਚ ਲੈ ਕੇ ਗਏ ਇਸ ਥਾਂ ਸੀ ਸਿੱਖ ਇਤਿਹਾਸ ਨਾਲ ਸਬੰਧਤ ਤਸਵੀਰਾਂ ਪੁਰਾਤਨ ਸਿੱਖਾਂ ਦੀਆਂ ਤਸਵੀਰਾਂ ਗੁਰੂ ਸਾਹਿਬ ਦੀਆਂ ਹੱਥ ਲਿਖਤਾਂ ਤੇ ਹਥਿਆਰਾਂ ਵੀ ਦੇਖੇ ।

ਇਸ ਪਿੱਛੋਂ ਅਸੀਂ ਬਾਬਾ ਅਟੱਲ , ਕੌਲਸਰ ਰਾਮਸਰ ਸੰਤੋਖਸਰ ਦੇ ਦਰਸ਼ਨ ਕੀਤੇ ਫਿਰ ਅਸੀਂ ਜਲ੍ਹਿਆਂ ਵਾਲੇ ਬਾਗ਼ ਪਹੁੰਚੇ ਪਿਤਾ ਜੀ ਨੇ ਦੱਸਿਆ ਕਿ ਇੱਥੇ 1919 ਦੀ ਵਿਸਾਖੀ ਨੂੰ ਅੰਗਰੇਜ਼ ਜਨਰਲ ਡਾਇਰ ਨੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ ਉਨ੍ਹਾਂ ਦੇ ਖੂਨ ਦੀਆਂ ਨਦੀਆਂ ਲਗਾਈਆਂ ਸਨ ਇਸ ਪ੍ਰਕਾਰ ਅੰਮ੍ਰਿਤਸਰ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਮਗਰੋਂ ਅਸੀਂ ਬੱਸ ਵਿੱਚ ਬੈਠੇ ਤੇ ਘਰ ਵੱਲ ਚੱਲ ਪਏ ।