Janmashtami essay in Punjabi - ਜਨਮ ਅਸ਼ਟਮੀ 'ਤੇ ਲੇਖ ਰਚਨਾ

Janmashtami essay in Punjabi - ਜਨਮ ਅਸ਼ਟਮੀ 'ਤੇ ਲੇਖ ਰਚਨਾ 

Janmashtami essay in Punjabi


ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੂਰੀ ਦੁਨੀਆਂ ਵਿੱਚ ਪੂਰੀ ਆਸਥਾ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ। ਜਨਮ ਅਸ਼ਟਮੀ ਨੂੰ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੀ ਆਸਥਾ ਤੇ ਉਲਾਸ ਦੇ ਨਾਲ ਮਨਾਇਆ ਜਾਂਦਾ ਹੈ।

ਜਨਮ ਅਸ਼ਟਮੀ ਦਾ ਤਿਉਹਾਰ ਰਕਸ਼ਾ ਬੰਧਨ ਦੇ ਬਾਅਦ ਭਾਦੋਂ ਮਹੀਨੇ ਦੀ ਕ੍ਰਿਸ਼ਨ ਪਕਸ਼ ਦੀ ਅਸ਼ਟਮੀ ਦੇ ਦਿਨ ਮਨਾਇਆ ਜਾਂਦਾ ਹੈ। ਸ੍ਰੀ ਕ੍ਰਿਸ਼ਨ ਦੇਵਕੀ ਅਤੇ ਵਾਸੂਦੇਵਾ ਦੇ ਅੱਠਵੇਂ ਪੁੱਤਰ ਸਨ । ਮਥੁਰਾ ਨਗਰੀ ਦਾ ਰਾਜਾ ਕੰਸ ਸੀ ਜੋ ਕਿ ਬੜਾ ਹੀ ਅੱਤਿਆਚਾਰੀ ਰਾਜਾ ਸੀ ਉਸ ਦੇ ਅੱਤਿਆਚਾਰਾਂ ਤੋਂ ਮੱਥਰਾ ਵਾਸੀ ਬੜੇ ਤੰਗ ਆ ਚੁੱਕੇ ਸਨ। ਇੱਕ ਸਮੇਂ ਆਕਾਸ਼ਵਾਣੀ ਹੋਈ ਕਿ ਉਸ ਦੀ ਭੈਣ ਦੇਵਕੀ ਦਾ ਅੱਠਵਾਂ ਪੁੱਤਰ ਉਸ ਦੀ ਹੱਤਿਆ ਕਰੇਗਾ।

ਇਹ ਸੁਣਦੇ ਹੀ ਕੰਸ ਨੇ ਆਪਣੀ ਭੈਣ ਦੇਵਕੀ ਅਤੇ ਉਸਦੇ ਪਤੀ ਵਾਸੂਦੇਵ ਨੂੰ ਕਾਲ ਕੋਠੜੀ ਵਿੱਚ ਕੈਦ ਕਰਵਾ ਦਿੱਤਾ। ਆਪਣੀ ਮੌਤ ਦੇ ਡਰ ਤੋਂ ਕੰਸ ਨੇ ਆਪਣੀ ਭੈਣ ਦੇਵਕੀ ਦੇ ਪਹਿਲਾਂ ਸੱਤ ਬੱਚਿਆਂ ਨੂੰ ਮਾਰ ਦਿੱਤਾ ਸੀ।

ਜਿਵੇਂ ਹੀ ਕ੍ਰਿਸ਼ਨ ਨੇ ਦੇਵੀ ਦੀ ਕੁੱਖੋਂ ਅੱਠਵੀਂ ਸੰਤਾਨ ਦੇ ਰੂਪ ਵਿੱਚ ਜਨਮ ਲਿਆ ਕੋਠੜੀ ਦੇ ਦਰਵਾਜ਼ੇ ਆਪਣੇ ਆਪ ਖੁੱਲ੍ਹ ਗਏ ਅਤੇ ਉਨ੍ਹਾਂ ਦੇ ਪੈਰਾਂ ਦੀਆਂ ਬੇੜੀਆਂ ਵੀ ਟੁੱਟ ਗਈਆਂ। ਭਗਵਾਨ ਵਿਸ਼ਨੂੰ ਦੇ ਆਦੇਸ਼ ਦੇ ਅਨੁਸਾਰ ਵਾਸੂਦੇਵ ਨੇ ਸਮੁੰਦਰ ਨੂੰ ਪਾਰ ਕਰਦੇ ਹੋਏ ਸ੍ਰੀ ਕ੍ਰਿਸ਼ਨ ਨੂੰ ਇੱਕ ਟੋਕਰੀ ਵਿੱਚ ਰੱਖ ਕੇ ਗੋਕਲ ਲਈ ਚੱਲ ਪਏ ਅਤੇ ਉੱਥੇ ਸ੍ਰੀ ਕ੍ਰਿਸ਼ਨ ਨੂੰ ਮਾਤਾ ਯਸ਼ੋਦਾ ਦੇ ਘਰ ਛੱਡ ਆਏ।

ਇਸ ਕਾਰਨ ਕ੍ਰਿਸ਼ਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ।

ਜਨਮ ਅਸ਼ਟਮੀ ਵਾਲੇ ਦਿਨ ਪੂਰੇ ਦੇਸ਼ ਭਰ ਦੇ ਮੰਦਰਾਂ ਨੂੰ ਸਜਾਇਆ ਜਾਂਦਾ ਹੈ ਅਤੇ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। ਇਸ ਦਿਨ ਬਾਰਾਂ ਵਜੇ ਤੱਕ ਵਰਤ ਵੀ ਰੱਖਿਆ ਜਾਂਦਾ ਹੈ। ਇਸ ਦਿਨ ਹਾਂਡੀ ਤੋੜ ਪ੍ਰਤੀਯੋਗਤਾ ਵੀ ਕਰਵਾਈ ਜਾਂਦੀ ਹੈ ਜੋ ਟੀਮ ਸਭ ਤੋਂ ਪਹਿਲਾਂ ਹਾਂਡੀ ਤੋੜਦੀ ਹੈ ਉਸ ਨੂੰ ਉਚਿਤ ਇਨਾਮ ਦਿੱਤਾ ਜਾਂਦਾ ਹੈ।