Baisakhi essay in Punjabi ਵਿਸਾਖੀ ਤੇ ਲੇਖ
 


Baisakhi essay in Punjabi ਵਿਸਾਖੀ ਤੇ ਲੇਖ -1

ਵਿਸਾਖੀ ਦਾ ਮੇਲਾ ਹਰ ਸਾਲ ਤੇਰਾਂ ਅਪ੍ਰੈਲ ਨੂੰ ਭਾਰਤ ਵਿੱਚ ਥਾਂ ਥਾਂ ਲੱਗਦਾ ਹੈ ਇਹ ਤਿਉਹਾਰ ਹਾੜ੍ਹੀ ਦੀ ਫਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ

ਮੇਲਾ ਦੇਖਣ ਜਾਣਾ ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਦੇਖਣ ਲਈ ਗਿਆ ਰਸਤੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਤੇ ਨੌਜਵਾਨ ਮੇਲਾ ਦੇਖਣ ਲਈ ਜਾ ਰਹੇ ਸਨ ਸਾਰਿਆਂ ਨੇ ਨਵੇਂ ਕੱਪੜੇ ਪਾਏ ਹੋਏ ਸਨ ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦਿਆਂ ਵੀ ਦੇਖਿਆ । ਆਲੇ ਦੁਆਲੇ ਪੀਲੀਆਂ ਕਣਕਾਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਸਨ ਜਿਵੇਂ ਖੇਤਾਂ ਵਿੱਚ ਸੋਨਾ ਵਿਛਿਆ ਹੋਵੇ

ਇਤਿਹਾਸਕ ਪਿਛੋਕੜ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ਼ ਦਾ ਇੱਕ ਪੁਰਾਣਾ ਤਿਉਹਾਰ ਹੈ ਇਸ ਨੂੰ ਹਾੜ੍ਹੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ । ਅੱਜ ਇਸ ਤਿਉਹਾਰ ਦਾ ਸਬੰਧ ਮਹਾਨ ਇਤਿਹਾਸਕ ਘਟਨਾਵਾਂ ਨਾਲ ਜੁੜ ਚੁੱਕਾ ਹੈ ਇਸ ਮਹਾਨ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ । ਪਿੱਛੋਂ ਇਸ ਦਿਨ ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਇਕ ਖੂਨੀ ਘਟਨਾ ਸਬੰਧਿਤ ਹੋ ਗਈ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜ਼ਿਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿੱਚ ਗੋਲੀ ਚਲਾ ਕੇ ਨਿਹੱਥੇ ਲੋਕਾਂ ਦੇ ਖੂਨ ਦੀ ਹੋਲੀ ਖੇਡੀ ਸੀ

ਮੇਲੇ ਦਾ ਦ੍ਰਿਸ਼ ਇਹ ਗੱਲਾਂ ਕਰਦਿਆਂ ਅਸੀਂ ਮੇਲੇ ਵਿੱਚ ਪਹੁੰਚ ਗਏ ਮੇਲੇ ਵਿੱਚੋਂ ਵਾਜੇ ਵੱਜਣ ਢੋਲ ਖੜਕਣ ਪੰਘੂੜਿਆਂ ਦੇ ਚੀਕਣ ਤੇ ਕੁੱਝ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । ਇੱਥੇ ਕਾਫ਼ੀ ਭੀੜ ਭੜੱਕਾ ਅਤੇ ਰੌਲਾ ਰੱਪਾ ਸੀ ਆਲੇ ਦੁਆਲੇ ਮਠਿਆਈਆਂ ਖਿਡੌਣਿਆਂ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ । ਅਸੀਂ ਜਲੇਬੀਆਂ ਦੀ ਇੱਕ ਦੁਕਾਨ ਤੇ ਬੈਠ ਕੇ ਤੱਤੀਆਂ ਤੱਤੀਆਂ ਜਲੇਬੀਆਂ ਖਾਧੀਆਂ

ਜਾਦੂਗਰ ਦੇ ਖੇਲ ਮੇਲੇ ਵਿੱਚ ਬੱਚੇ ਦੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ ਮੈਂ ਵੀ ਪੰਘੂੜੇ ਵਿੱਚ ਝੂਟੇ ਲਏ ਤੇ ਫਿਰ ਜਾਦੂਗਰ ਦੀ ਖੇਲ ਦੇਖੇ । ਜਾਦੂਗਰ ਨੇ ਤਾਂ ਇਸ ਦੇ ਕਈ ਖੇਲ ਦਿਖਾਈ ਉਸ ਨੇ ਕੁਝ ਕਾਗਜ਼ਾਂ ਨੂੰ ਖਾ ਕੇ ਆਪਣੇ ਮੂੰਹ ਵਿੱਚੋਂ ਰੁਮਾਲ ਬਣਾ ਕੇ ਕੱਢ ਦਿੱਤਾ । ਫਿਰ ਉਸ ਨੇ ਹਵਾ ਵਿੱਚੋਂ ਬਹੁਤ ਸਾਰੇ ਪੈਸੇ ਫੜ ਕੇ ਡੱਬਾ ਭਰ ਦਿੱਤਾ

ਭੰਗੜਾ ਤੇ ਮੈਚ ਅਸੀਂ ਥਾਂ ਥਾਂ ਤੇ ਜੱਟਾਂ ਨੂੰ ਸ਼ਰਾਬਾਂ ਪੀਂਦੇ ਭੰਗੜਾ ਪਾਉਂਦੇ ਬੜ੍ਹਕਾਂ ਮਾਰ ਬੋਲੀਆਂ ਪਾਉਂਦੇ ਹੋਏ ਦੇਖਿਆ ਜਿਉਂ ਜੋ ਦਿਨ ਬੀਤ ਰਿਹਾ ਸੀ ਮੇਲੇ ਦੀ ਭੀੜ ਵਧਦੀ ਜਾ ਰਹੀ ਸੀ । ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਦੇਖਿਆ ਇੱਕ ਪਾਸੇ ਦੰਗਲ ਹੋ ਰਿਹਾ ਸੀ ਤੇ ਇੱਕ ਪਾਸੇ ਕਬੱਡੀ ਦਾ ਮੈਚ ਖੇਡਿਆ ਜਾ ਰਿਹਾ ਸੀਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ

ਲੜਾਈ ਤੇ ਭਗਦੜ ਏਨੇ ਨੂੰ ਸੂਰਜ ਛਿਪਣ ਲੱਗਾ ਇੱਕ ਪਾਸੇ ਬੜੀ ਖੱਪ ਜਿਹੀ ਪੈ ਗਈ ਸਾਨੂੰ ਪਤਾ ਲੱਗਾ ਕਿ ਜੱਟਾਂ ਦੀਆਂ ਦੋ ਪਾਰਟੀਆਂ ਵਿੱਚ ਲੜਾਈ ਹੋ ਗਈ ਮੇਰੇ ਪਿਤਾ ਜੀ ਨੇ ਮੈਨੂੰ ਨਾਲ ਮੇਲੇ ਵਿੱਚੋਂ ਨਿਕਲਣ ਦੀ ਗੱਲ ਕੀਤੀ ਕਾਲੀ ਕਾਲੀ ਕਰਦਿਆਂ ਲਈ ਕੁਝ ਮਿਠਾਈਆਂ ਖਰੀਦ ਕੇ ਅਸੀਂ ਪਿੰਡ ਦਾ ਰਸਤਾ ਫੜ ਲਿਆ

Baisakhi essay in Punjabi – 2

ਵਿਸਾਖੀ ਦਾ ਨਾਂ ਸੁਣਦਿਆਂ ਹੀ ਦੇ ਦਿਲੋ-ਦਿਮਾਗ 'ਚ ਪੰਜਾਬ ਦਾ ਜੋਸ਼ੀਲਾ ਗਿੱਧਾ ਤੇ ਭੰਗੜਾ ਅੱਖਾਂ ਸਾਹਮਣੇ ਆ ਜਾਂਦੇ ਹਨ। ਇਹ ਅਜਿਹੇ ਨਿਹਨ, ਜਿਨ੍ਹਾਂ  ਵਿਚ ਉਮੰਗ ਤੇ ਜੋਸ਼ ਨੂੰ ਸਾਕਾਰ ਰੂਪ 'ਚ ਦੇਖਿਆ ਜਾ ਸਕਦਾ ਹੈ। ਨੌਜਵਾਨਾਂ ਦੀਆਂ ਟੋਲੀਆਂ ਇਹ ਨਿਤ ਕਰਦੇ ਹੋਏ ਪੰਜਾਬ ਦੀ ਗਲੀ-ਗਲੀ ਚ ਦਿਖਾਈ ਦਿੰਦੀਆਂ ਹਨ। ਸਰਦੀ ਦੀ ਰੁੱਤ ਦੇ ਖਤਮ ਹੋਣ ਅਤੇ ਹੋਲੀ ਦੇ ਰੰਗਾਂ ਤੋਂ ਬਾਅਦ ਇਹ ਤਿਉਹਾਰ ਆਉਂਦਾ ਹੈ।ਇਹ ਉਹ ਸਮਾਂ ਹੁੰਦਾ ਹੈ, ਜਦੋਂ ਅੰਬ ਦੇ ਦਰੱਖਤਾਂ ਨੂੰ ਬੁਰ ਲੱਗ ਜਾਂਦਾ ਹੈ। ਦਰੱਖਤਾਂ ਤੋਂ ਇਕ ਅਨੋਖੀ ਖੁਸ਼ਬੂ ਆਉਂਦੀ ਹੈ ਅਤੇ ਖੇਤਾਂ 'ਚ ਕਣਕ ਦੀਆਂ ਬੱਲੀਆਂ ਲਹਿ ਲਹਾਉਂਦੀਆਂ ਨਜ਼ਰ ਆਉਂਦੀਆਂ ਹਨ। ਕਿਸਾਨਾਂ ਦੀ ਛੇ ਮਹੀਨਿਆਂ ਦੀ ਸਖਤ ਮਿਹਨਤ ਇਸ ਕਣਕ ਦੀ ਫਸਲ ਚ ਫਲਦੀ ਹੋਈ ਦਿਸਦੀ ਹੈ ਅਤੇ ਇਹ ਖੂਬਸੂਰਤ ਦਿਨ ਕਿਸਾਨਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ

ਪੰਜਾਬ ਚ ਵਿਸਾਖੀ ਅਸਲ ਚ ਸਿੱਖ ਧਰਮ ਦੀ ਸਥਾਪਨਾ ਅਤੇ ਫਸਲ ਪੱਕਣ ਦੇ ਪ੍ਰਤੀਕ ਵਜੋਂ ਮਨਾਈ ਜਾਂਦੀ ਹੈ। ਇਸ ਮਹੀਨੇ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਪੱਕੀ ਹੋਈ ਫਸਲ ਨੂੰ ਕੱਟਣ ਦੀ ਸ਼ੁਰੂਆਤ ਵੀ ਹੋ ਜਾਂਦੀ ਹੈ। ਅਜਿਹੇ ਚ ਕਿਸਾਨ ਕਣਕ ਦੀ ਫਸਲ ਪੱਕਣ ਦੀ ਖੁਸ਼ੀ ਚ ਇਹ ਤਿਉਹਾਰ ਮਨਾਉਂਦੇ ਹਨ

ਫਸਲ ਕੱਟਣ ਦੀ ਸ਼ੁਰੂਆਤ | ਵਿਸਾਖੀ ਧਾਰਮਿਕ ਤਿਉਹਾਰ ਤਾਂ ਹੈ ਹੀ ਪਰ  ਇਸਦਾ ਮਹੱਤਵ ਇਕ ਫਸਲੀ ਤਿਉਹਾਰ ਵਜੋਂ ਜ਼ਿਆਦਾ ਹੋਣ ਕਾਰਨ ਇਹ ਕਿਸਾਨਾਂ ਦਾ ਮੁੱਖ ਤਿਉਹਾਰ ਵੀ ਮੰਨਿਆ ਜਾਂਦਾ ਹੈ ਅਤੇ ਇਸ ਤਿਉਹਾਰ ਨੂੰ ਉਹ ਬਹੁਤ ਹੀ ਖੁਸ਼ੀ ਨਾਲ ਮਨਾਉਂਦੇ ਹਨ। ਇਹ ਤਿਉਹਾਰ ਸਿਰਫ ਪੰਜਾਬ ਤਕ ਸੀਮਤ ਹੋਵੇ ਅਜਿਹਾ ਨਹੀਂ ਹੈ, ਸਗੋਂ ਪੂਰੇ ਭਾਰਤ ਚ ਇਹ ਕਿਸੇ ਨਾ ਕਿਸੇ ਰੂਪ 'ਚ ਮਨਾਇਆ ਜਾਂਦਾ ਹੈ। ਅਪ੍ਰੈਲ ਮਹੀਨੇ ਦੀ 13 ਜਾਂ 14 ਤਰੀਕ ਨੂੰ ਮਨਾਈ ਜਾਣ ਵਾਲੀ ਵਿਸਾਖੀ ਕਣਕ ਦੀ ਫਸਲ ਪੱਕਣ ਮੌਕੇ ਮਨਾਈ ਜਾਂਦੀ ਹੈ। ਇਸ ਫਸਲ ਨੂੰ ਕੱਟਣ ਦਾ ਸ਼ੁਭ ਆਰੰਭ ਪੰਜਾਬ 'ਚ ਵਿਸਾਖੀ ਦੇ ਦਿਨ ਤੋਂ ਹੀ ਹੁੰਦਾ ਹੈ ਇਸ  ਸਮੇਂ ਕਣਕ ਦੀ ਫਸਲ ਤਿਆਰ ਹੋ ਜਾਂਦੀ ਹੈ। ਕਿਸਾਨਾਂ ਲਈ ਕਣਕ ਸਨੇ ਬਰਾਬਰ ਹੁੰਦੀ ਹੈ। ਇਸ ਤਿਉਹਾਰ ਨਾਲ ਕਿਸਾਨ ਆਪਣੇ ਖੇਤਾਂ ਚ ਕਣਕ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ ਫਸਲ ਚੰਗੀ ਹੋਈ ਤਾਂ ਕਿਸਾਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ। ਇਸ ਦਿਨ ਕਿਸਾਨ ਸਵੇਰੇ- ਸਵੇਰੇ  ਧਾਰਮਿਕ ਸਥਾਨਾਂ ਤੇ ਜਾ ਕੇ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਫਿਰ ਫਸਲਾਂ ਦੀ ਕਟਾਈ ਦਾ ਕੰਮ ਸ਼ੁਰੂ ਕਰਦੇ ਹਨ। ਧਾਰਮਿਕ ਤੇ ਇਤਿਹਾਸਕ ਮਹਤੱਤਾ  ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਹੀ 1699 ਚ ਸ੍ਰੀ ਆਨੰਦਪੁਰ ਸਾਹਿਬ ਚ ਖਾਲਸਾ ਪੰਥ ਦੀ ਨੀਂਹ ਰੱਖੀ ਸੀ, ਇਸ ਲਈ ਵਿਸਾਖੀ ਦਾ ਤਿਉਹਾਰ ਮਨਾਇਆ ਜਾਣ ਲੱਗਾ। ਖਾਲਸਾ ਪੰਥ ਦੀ ਸਥਾਪਨਾ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਖ ਟੀਚਾ ਲੋਕਾਂ ਨੂੰ ਤਤਕਾਲੀ ਮੁਗਲ ਸ਼ਾਸਕਾਂ ਦੇ ਜ਼ੁਲਮਾਂ ਤੋਂ ਮੁਕਤ ਕਰ ਕੇ ਉਨ੍ਹਾਂ ਦੇ ਧਾਰਮਿਕ, ਨੈਤਿਕ ਅਤੇ ਵਿਵਹਾਰਕ ਜੀਵਨ ਨੂੰ ਉੱਤਮ ਬਣਾਉਣਾ ਸੀ

ਆਜ਼ਾਦੀ ਤੇ ਵਿਸਾਖੀ 13 ਅਪ੍ਰੈਲ 1919 ਨੂੰ ਹਜ਼ਾਰਾਂ ਲੋਕ ਰੋਲਟ ਐਕਟ ਦੇ ਵਿਰੋਧ 'ਚ ਪੰਜਾਬ ਦੇ ਅੰਮ੍ਰਿਤਸਰ ਚ ਸਥਿਤ ਜਲਿਆਂਵਾਲਾ ਬਾਗ ਚ ਇਕੱਠੇ ਹੋਏ ਸਨ। ਜਨਰਲ ਡਾਇਰ ਨੇ ਇਸੇ ਦਿਨ ਹਜ਼ਾਰਾਂ ਲੋਕਾਂ ਤੇਅੰਨੇਵਾਹ ਗੋਲੀਆਂ ਚਲਾਈਆਂ ਅਤੇ ਅਣਗਿਣਤ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ। ਇਸ ਘਟਨਾ ਨੇ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। | ਉਥੇ ਹੀ ਹਿੰਦੂ ਧਰਮ ਦੇ ਲੋਕ ਇਸ ਨੂੰ ਨਵੇਂ ਸਾਲ ਦੇ ਰੂਪ 'ਚ ਵੀ ਮਨਾਉਂਦੇ ਹਨ। ਇਸ ਦਿਨ ਇਸ਼ਨਾਨ, ਭੋਗ ਆਦਿ ਲਗਾ ਕੇ ਪੂਜਾ ਕੀਤੀ ਜਾਂਦੀ ਹੈ। ਹਿੰਦੂ ਪੌਰਾਣਿਕ ਗ੍ਰੰਥਾਂ ਅਨੁਸਾਰ ਇਹ ਮਾਨਤਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਭਗੀਰਥ ਕਠੋਰ ਤਪੱਸਿਆ ਤੋਂ  ਬਾਅਦ ਦੇ ਵੀ ਗੰਗਾ ਨੂੰ ਧਰਤੀ ਤੇ ਉਤਾਰਨ 'ਚ ਇਸੇ ਦਿਨ ਸਫਲ ਹੋਏ ਸਨ, ਇਸ ਲਈ ਇਸ ਦਿਨ ਲੋਕ ਰਵਾਇਤੀ ਤੌਰ 'ਤੇ  ਗੰਗਾ ਇਸ਼ਨਾਨ ਕਰਨ ਨੂੰ ਵੀ ਪਵਿੱਤਰ ਮੰਨਦੇ ਹਨ ਤੇ ਦੇਵੀ ਗੰਗਾ ਦੀ ਉਸਤਤ ਕਰਦੇ ਹਨ, ਗੰਗਾ ਚਾਲੀਸਾ ਦਾ ਪਾਠ ਕਰਦੇ ਹਨ। ਹਰਿਦੁਆਰ, ਬਨਾਰਸ, ਪ੍ਰਯਾਗ ਆਦਿ ਧਾਰਮਿਕ ਸਥਾਨਾਂ ਤੇ ਗੰਗਾ ਆਰਤੀ 'ਚ ਸ਼ਾਮਲ ਹੁੰਦੇ ਹਨ ਤੇ ਗੰਗਾ ਮਈਆ ਦੀ ਪੁਜਾ ਕਰਦੇ ਹਨ

ਵਿਸਾਖੀ ਹੋਰ ਸੂਬਿਆਂ 'ਚ ਵੀ ਹੋਰ ਧਰਮਾਂ 'ਚ ਵੀ ਵਿਸਾਖੀ ਦੇ ਤਿਉਹਾਰ ਦਾ ਮਹੱਤਵ ਹੈ। ਅੱਜ ਤੋਂ
ਲੱਗਭਗ ਦੋ ਹਜ਼ਾਰ ਸਾਲ ਪਹਿਲਾਂ  ਵਿਸਾਖੀ ਦੇ ਦਿਨ ਹੀ ਭਗਵਾਨ ਬੁੱਧ ਨੂੰ ਗਿਆਨ ਪ੍ਰਾਪਤੀ ਤੋਂ ਬਾਅਦ ਬੌਧਤਵ ਪ੍ਰਾਪਤ ਹੋਇਆ ਸੀ ਅਤੇ ਬੰਧ ਸੰਘਦੀ ਸਥਾਪਨਾ ਕੀਤੀ ਗਈ ਸੀ ਇਸ ਲਈ ਬੌਧ
ਧਰਮੀ ਵਿਸਾਖੀ ਨੂੰ ਇਕ ਵਿਸ਼ੇਸ਼ ਦਿਨ ਮੰਨਦੇ ਹਨਬੰਗਾਲੀ ਅਤੇ ਕਸ਼ਮੀਰੀ ਭਾਈਚਾਰੇ ਵਿਸਾਖੀ ਵਾਲੇ ਦਿਨ ਤੋਂ ਹੀ ਆਪਣੇ ਨਵੇਂ ਸਾਲ ਦਾ ਸ਼ੁਭ ਆਰੰਭ ਕਰਦੇ ਹਨ। ਦੱਖਣੀ ਭਾਰਤ ਦੇ ਕੇਰਲ ਚ ਵੀ ਇਹ ਤਿਉਹਾਰ ਵਿਸ਼ੂ ਨਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਨਵੇਂ-ਨਵੇਂ ਕੱਪੜੇ ਖਰੀਦਦੇ ਹਨ, ਆਤਿਸ਼ਬਾਜ਼ੀ ਹੁੰਦੀ ਹੈ ਅਤੇ ਵਿਕਾਨਾਂ ਸਜਾਈ ਜਾਂਦੀ ਹੈ। ਇਸ ਵਿਚ ਫੁੱਲ, ਫਲ ,
ਅਨਾਜ,ਕੱਪੜੇ, ਸੋਨਾ ਆਦਿ। ਸਜਾ ਕੇ ਸਵੇਰੇ ਉੱਠ ਕੇ ਇਸ ਦੇ ਦਰਸ਼ਨ ਕਰਦੇ ਹਨ ਅਤੇ ਸੁੱਖ ਸਮਰਿੱਧੀ ਦੀ ਕਾਮਨਾ ਕਰਦੇ ਹਨ
-ਹਮਾ ਸ਼ਰਮਾ,