Wednesday, May 22, 2019

Essay on Vaisakhi Festival in Punjabi ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

Essay on Vaisakhi Festival in Punjabi ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

Essay on Vaisakhi Festival in Punjabi


ਵਿਸਾਖੀ ਦਾ ਮੇਲਾ ਹਰ ਸਾਲ ਤੇਰਾਂ ਅਪ੍ਰੈਲ ਨੂੰ ਭਾਰਤ ਵਿੱਚ ਥਾਂ ਥਾਂ ਲੱਗਦਾ ਹੈ ਇਹ ਤਿਉਹਾਰ ਹਾੜ੍ਹੀ ਦੀ ਫਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ ।

ਮੇਲਾ ਦੇਖਣ ਜਾਣਾ ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਮੇਲਾ ਦੇਖਣ ਲਈ ਗਿਆ ਰਸਤੇ ਵਿੱਚ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਤੇ ਨੌਜਵਾਨ ਮੇਲਾ ਦੇਖਣ ਲਈ ਜਾ ਰਹੇ ਸਨ ਸਾਰਿਆਂ ਨੇ ਨਵੇਂ ਕੱਪੜੇ ਪਾਏ ਹੋਏ ਸਨ ਰਸਤੇ ਵਿੱਚ ਅਸੀਂ ਕੁਝ ਕਿਸਾਨਾਂ ਨੂੰ ਕਣਕ ਦੀ ਵਾਢੀ ਦਾ ਸ਼ਗਨ ਕਰਦਿਆਂ ਵੀ ਦੇਖਿਆ । ਆਲੇ ਦੁਆਲੇ ਪੀਲੀਆਂ ਕਣਕਾਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਸਨ ਜਿਵੇਂ ਖੇਤਾਂ ਵਿੱਚ ਸੋਨਾ ਵਿਛਿਆ ਹੋਵੇ ।

ਇਤਿਹਾਸਕ ਪਿਛੋਕੜ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਵਿਸਾਖੀ ਸਾਡੇ ਦੇਸ਼ ਦਾ ਇੱਕ ਪੁਰਾਣਾ ਤਿਉਹਾਰ ਹੈ ਇਸ ਨੂੰ ਹਾੜ੍ਹੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ । ਅੱਜ ਇਸ ਤਿਉਹਾਰ ਦਾ ਸਬੰਧ ਮਹਾਨ ਇਤਿਹਾਸਕ ਘਟਨਾਵਾਂ ਨਾਲ ਜੁੜ ਚੁੱਕਾ ਹੈ ਇਸ ਮਹਾਨ ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ । ਪਿੱਛੋਂ ਇਸ ਦਿਨ ਸਾਡੇ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਦੀ ਇਕ ਖੂਨੀ ਘਟਨਾ ਸਬੰਧਿਤ ਹੋ ਗਈ 1919 ਈਸਵੀ ਨੂੰ ਵਿਸਾਖੀ ਵਾਲੇ ਦਿਨ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜ਼ਿਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿੱਚ ਗੋਲੀ ਚਲਾ ਕੇ ਨਿਹੱਥੇ ਲੋਕਾਂ ਦੇ ਖੂਨ ਦੀ ਹੋਲੀ ਖੇਡੀ ਸੀ ।

ਮੇਲੇ ਦਾ ਦ੍ਰਿਸ਼ ਇਹ ਗੱਲਾਂ ਕਰਦਿਆਂ ਅਸੀਂ ਮੇਲੇ ਵਿੱਚ ਪਹੁੰਚ ਗਏ ਮੇਲੇ ਵਿੱਚੋਂ ਵਾਜੇ ਵੱਜਣ ਢੋਲ ਖੜਕਣ ਪੰਘੂੜਿਆਂ ਦੇ ਚੀਕਣ ਤੇ ਕੁੱਝ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ । ਇੱਥੇ ਕਾਫ਼ੀ ਭੀੜ ਭੜੱਕਾ ਅਤੇ ਰੌਲਾ ਰੱਪਾ ਸੀ ਆਲੇ ਦੁਆਲੇ ਮਠਿਆਈਆਂ ਖਿਡੌਣਿਆਂ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ । ਅਸੀਂ ਜਲੇਬੀਆਂ ਦੀ ਇੱਕ ਦੁਕਾਨ ਤੇ ਬੈਠ ਕੇ ਤੱਤੀਆਂ ਤੱਤੀਆਂ ਜਲੇਬੀਆਂ ਖਾਧੀਆਂ।

ਜਾਦੂਗਰ ਦੇ ਖੇਲ ਮੇਲੇ ਵਿੱਚ ਬੱਚੇ ਦੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ ਮੈਂ ਵੀ ਪੰਘੂੜੇ ਵਿੱਚ ਝੂਟੇ ਲਏ ਤੇ ਫਿਰ ਜਾਦੂਗਰ ਦੀ ਖੇਲ ਦੇਖੇ । ਜਾਦੂਗਰ ਨੇ ਤਾਂ ਇਸ ਦੇ ਕਈ ਖੇਲ ਦਿਖਾਈ ਉਸ ਨੇ ਕੁਝ ਕਾਗਜ਼ਾਂ ਨੂੰ ਖਾ ਕੇ ਆਪਣੇ ਮੂੰਹ ਵਿੱਚੋਂ ਰੁਮਾਲ ਬਣਾ ਕੇ ਕੱਢ ਦਿੱਤਾ । ਫਿਰ ਉਸ ਨੇ ਹਵਾ ਵਿੱਚੋਂ ਬਹੁਤ ਸਾਰੇ ਪੈਸੇ ਫੜ ਕੇ ਡੱਬਾ ਭਰ ਦਿੱਤਾ ।

ਭੰਗੜਾ ਤੇ ਮੈਚ ਅਸੀਂ ਥਾਂ ਥਾਂ ਤੇ ਜੱਟਾਂ ਨੂੰ ਸ਼ਰਾਬਾਂ ਪੀਂਦੇ ਭੰਗੜਾ ਪਾਉਂਦੇ ਬੜ੍ਹਕਾਂ ਮਾਰ ਬੋਲੀਆਂ ਪਾਉਂਦੇ ਹੋਏ ਦੇਖਿਆ ਜਿਉਂ ਜੋ ਦਿਨ ਬੀਤ ਰਿਹਾ ਸੀ ਮੇਲੇ ਦੀ ਭੀੜ ਵਧਦੀ ਜਾ ਰਹੀ ਸੀ । ਇੱਕ ਪਾਸੇ ਅਸੀਂ ਫੁੱਟਬਾਲ ਦਾ ਮੈਚ ਦੇਖਿਆ ਇੱਕ ਪਾਸੇ ਦੰਗਲ ਹੋ ਰਿਹਾ ਸੀ ਤੇ ਇੱਕ ਪਾਸੇ ਕਬੱਡੀ ਦਾ ਮੈਚ ਖੇਡਿਆ ਜਾ ਰਿਹਾ ਸੀ । ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ ।

ਲੜਾਈ ਤੇ ਭਗਦੜ ਏਨੇ ਨੂੰ ਸੂਰਜ ਛਿਪਣ ਲੱਗਾ ਇੱਕ ਪਾਸੇ ਬੜੀ ਖੱਪ ਜਿਹੀ ਪੈ ਗਈ ਸਾਨੂੰ ਪਤਾ ਲੱਗਾ ਕਿ ਜੱਟਾਂ ਦੀਆਂ ਦੋ ਪਾਰਟੀਆਂ ਵਿੱਚ ਲੜਾਈ ਹੋ ਗਈ ਮੇਰੇ ਪਿਤਾ ਜੀ ਨੇ ਮੈਨੂੰ ਨਾਲ ਮੇਲੇ ਵਿੱਚੋਂ ਨਿਕਲਣ ਦੀ ਗੱਲ ਕੀਤੀ ਕਾਲੀ ਕਾਲੀ ਕਰਦਿਆਂ ਲਈ ਕੁਝ ਮਿਠਾਈਆਂ ਖਰੀਦ ਕੇ ਅਸੀਂ ਪਿੰਡ ਦਾ ਰਸਤਾ ਫੜ ਲਿਆ ।

SHARE THIS

Author:

Etiam at libero iaculis, mollis justo non, blandit augue. Vestibulum sit amet sodales est, a lacinia ex. Suspendisse vel enim sagittis, volutpat sem eget, condimentum sem.

0 comments: