560  Punjabi Muhavare | Idioms for students in Punjabi 

ਪੰਜਾਬੀ  ਮੁਹਾਵਰੇ 

1.   ਉਸਤਾਦੀ ਕਰਨੀ ਚਲਾਕੀ ਕਰਨੀ)-ਮਨਜੀਤ  ਬਹੁਤ ਚਲਾਕ ਮੁੰਡਾ ਹੈ । ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।

Punjabi Muhavare

 

2 ਉਂਗਲ ਕਰਨੀ (ਦੋਸ਼ ਲਾਉਣਾ) ਜਦੋਂ ਥਾਣੇਦਾਰ ਨੇ ਸੰਤਾ  ਸਿੰਘ ਨੂੰ ਪੁੱਛਿਆ ਕਿ ਤੈਨੂੰ ਆਪਣੇ ਘਰ ਹੋਈ ਚੋਰੀ ਦਾ ਸ਼ੱਕ ਕਿਸ ਤੇ ਹੈ ਤਾਂ ਉਸ ਨੇ ਸੰਤਾ ਸਿੰਘ ਵਲ ਉਂਗਲ ਕਰ ਦਿੱਤੀ ।

3. ਉਫ ਨਾ ਕਰਨੀ (ਸੀ ਨਾ ਕਰਨੀ)ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ 'ਤੇ ਬੈਠ ਕੇ ਉਹ ਨਾ ਕੀਤੀ । 4 ਉੱਪਰ-ਉੱਸਰ ਕੇ ਬਹਿਣਾ (ਬਹੁਤ ਵੱਡਾ ਬਣਨਾ, ਦਿਖਾਵਾ ਕਰਨਾ)ਅਨਿਲ ਦੇ ਵਿਆਹ ਵਿੱਚ ਭਾਗੋ ਨੂੰ ਕੋਈ ਵੀ ਨਹੀਂ ਵੀ ਜਾਣਦਾ, ਪਰ ਉਹ ਐਵੇਂ ਉੱਸਰ ਉੱਸਰ ਕੇ ਬੈਠਦੀ ਸੀ । 5 ਉਜਾੜ ਮੱਲਣੀ ਫ਼ਕੀਰ ਹੋ ਜਾਣਾ-ਮਹਾਤਮਾ ਬੁੱਧ ਨੇ ਗ੍ਰਹਿਸਤ ਜੀਵਨ ਨੂੰ ਤਿਆਗ ਕੇ ਉਜਾੜ ਮੱਲ ਲਈ ।

6. ਉੱਠ ਲਾਹੁਣੀ (ਖੂਬ ਲੁੱਟਣਾ ਅੱਜ-ਕਲ੍ਹ ਦੁਕਾਨਦਾਰ ਚੀਜਾਂ ਮਹਿੰਗੇ ਤਾਂ ਵੇਚ ਕੇ ਲੋਕਾਂ ਦੀ ਖੂਬ ਉੱਨ ਲਾਹੁੰਦੇ ਹਨ।

7. ਉੱਲੂ ਬੋਲਣਾ (ਸੁੰਨ-ਮਸਾਣ ਛਾ ਜਾਣੀ) ਜਦੋਂ ਪਾਕਿਸਤਾਨ ਬਣਿਆ, ਤਾ ਉਜਾੜਾ ਪੈਣ ਨਾਲ ਕਈ ਪਿੰਡਾ ਵਿਚ ਉੱਲੂ ਬੋਲਣ ਲੱਗ ਪਏ ।

Punjabi Muhavare

8. ਉੱਖਲੀ ਵਿਚ ਸਿਰ ਦੇਣਾ (ਅੰਕੜ ਵਿਚ ਫਸਣਾ)ਅਸੀਂ ਤਾ ਹੁਣ ਉੱਖਲੀ ਵਿੱਚ ਸਿਰ ਦਿੱਤਾ ਹੀ ਹੈ ਜੋ ਹੋਵੇਗਾ ਦੇਖਿਆ

 9. ਓਪਰੀ ਪੈਰੀਂ ਖੜੋਣਾ (ਪਰਾਏ ਆਸਰੇ ਹੋਣਾ) -ਓਪਰੀ ਪੈਰੀਂ ਖੜੇ ਹੋਣ ਵਾਲੇ ਜਿੰਦਗੀ ਵਿੱਚ ਕਦੇ ਸਫਲਤਾ ਪ੍ਰਾਪਤ ਨਹੀਂ ਕਰ

10. ਉੱਲੂ ਬਣਾਉਣਾ (ਮੂਰਖ ਬਣਾਉਣਾ)-ਰਾਮੂ ਬੜਾ ਚਲਾਕ ਹੈ । ਉਹ ਹਰ ਇਕ ਨੂੰ ਉੱਲੂ ਬਣਾ ਕੇ ਆਪਣਾ ਮਤਲਬ ਕੱਢ ਹੁੰਦਾ ਹੈ

 

11. ਉੱਚਾ ਸਾਹ ਨਾ ਕੱਢਣਾ (ਸਹਿਮ ਜਾਣਾ)ਬੱਚੇ ਮਾਪਿਆਂ ਸਾਹਮਣੇ ਹੀ ਬੋਲਦੇ ਹਨ, ਅਧਿਆਪਕਾਂ ਸਾਹਮਣੇ ਤਾਂ ਉੱਚਾ ਸਾਹ ਨਹੀਂ ਕੱਢਦੇ

12. ਉੱਚਾ ਨੀਵਾਂ ਬੋਲਣਾ (ਬੋਲ-ਕਬੋਲ ਬੋਲਣਾ)ਸਿਆਣੇ ਬੱਚੇ ਮਾਪਿਆਂ ਸਾਹਮਣੇ ਉੱਚਾ ਨੀਵਾਂ ਨਹੀਂ ਬੋਲਦੇ ।

12. ਉਬਾਲ ਕੱਢਣਾ (ਮਨ ਦਾ ਦੁੱਖ ਦੱਸਦਾ) ਵਿਚਾਰੀ ਵਿਧਵਾ ਮੇਰੇ ਕੋਲ ਬੈਠੀ ਰੋ-ਰੋ ਕੇ ਆਪਣੇ ਮਨ ਦੇ ਉਬਾਲ ਕੱਢਦੀ

13. ਉੱਨੀ ਇੱਕੀ ਦਾ ਫਰਕ ਹੋਣਾ - ਬਹੁਤ ਥੋੜ੍ਹਾ ਜਿਹਾ ਫਰਕ ਹੋਣਾ। ਸੰਦੀਪ ਤੇ ਨਵਨੀਤ ਦੇ ਕੱਦ ਦਾ ਉੱਨੀ ਇੱਕੀ ਦਾ ਫਰਕ ਹੈ। ਉਂਝ ਦੋਵੇਂ ਇੱਕੋ ਜਿਹੀਆ ਹੀ ਲਗਦੀਆਂ ਹਨ ।)

 14. ਉਡੀਕ-ਉਡੀਕ ਕੇ ਬੁੱਢਾ ਹੋ ਜਾਣਾ (ਬਹੁੜ ਉਡੀਕ ਕਰਨੀ। ਮੈਂ ਤਾਂ ਤੈਨੂੰ ਉਡੀਕ-ਉਡੀਕ ਕੇ ਬੁੱਢੀ ਹੋ ਗਈ ਹਾਂ । ਤੂੰ ਇਕਰਾਰ ਕਰ ਕੇ ਵੀ ਵੇਲੇ ਸਿਰ ਨਹੀਂ ਬਹੁੜੀ ।

15. ਅੱਖਾਂ ਅੱਗੇ ਹਨੇਰਾ ਆਉਣਾ (ਘਬਰਾ ਜਾਣਾ)ਆਪਣੇ ਘਰ ਦੁਆਲੇ ਪੁਲਿਸ ਦਾ ਘੇਰਾ ਦੇਖ ਕੇ ਮੇਰੀਆ ਅੱਖਾਂ ਅੱਗੇ ਹਨੇਰਾ ਆ ਗਿਆ ।

16. ਅੱਖਾਂ ਫੇਰ ਲੈਣਾ (ਮਿੱਤਰਤਾ ਛੱਡ ਦੇਣੀ) ਜਿਨ੍ਹਾਂ ਬੰਦਿਆ ਨੂੰ ਤੂੰ ਅੱਜ ਆਪਣੇ ਸਮਝੀ ਬੈਠਾ ਹੈ, ਇਹ ਤੈਨੂੰ ਮੁਸ਼ਕਿਲ ਵਿੱਚ ਵਸਾ ਕੇ ਆਪ ਅੱਖਾਂ ਫੇਰ ਲੈਣਗੇ

17. ਅੱਖਾਂ ਵਿੱਚ ਲਹੂ ਉੱਤਰਨਾ (ਬਹੁਤ ਗੁੱਸੇ ਵਿੱਚ ਆਉਣਾ ਜਦੋਂ ਉਸ ਨੇ ਮੈਨੂੰ ਗਾਲ ਕੱਢੀ, ਤਾਂ ਮੇਰੀਆਂ ਅੱਖਾਂ ਵਿੱਚ ਉੱਤਰ ਆਇਆ ਮੇਰੇ ਹੱਥ ਵਿੱਚ ਇੱਟ ਸੀ, ਮੈਂ ਉਹ ਹੀ ਚੁੱਕ ਕੇ ਉਸ ਦੇ ਸਿਰ ਵਿੱਚ ਮਾਰੀ ਨਹੀਂ ਸੀ

18. ਅੱਖੋਂ ਉਹਲੇ ਕਰਨਾ (ਭੁਲਾ ਦੇਵਾਂ)-ਮਾਂ ਆਪਣੇ ਪੁੱਤਰ ਨੂੰ ਜਰਾ ਵੀ ਅੱਖੋਂ ਉਹਲੇ ਕਰਨ ਲਈ ਤਿਆਰ

19. ਅੱਗ ਨਾਲ ਖੇਡਣਾ (ਖ਼ਤਰਾ ਮੁੱਲ ਲੈਣਾ)ਫਿਰਕੂਪੁਣੇ ਨੂੰ ਸ਼ਹਿ ਦੇ ਕੇ ਸਰਕਾਰ ਅੱਗ ਨਾਲ ਖੇਡ ਰਹੀ ਹੈ ।

20. ਅੱਗ ਲਾਉਣਾ (ਅਮਨ ਭੰਗ ਕਰਨਾ - 1947 ਵਿੱਚ ਫਿਰਕੂ ਅਨਸਰਾਂ ਨੇ ਦੇਸ਼ ਵਿੱਚ ਬਾਬਾ ਅੱਗ ਲਾ ਦਿੱਤੀ।

Punjabi idioms

 

21  ਅੱਡੀਆਂ ਚੁੱਕ-ਚੁੱਕ ਵੇਖਣਾ (ਬੜੀ ਤਾਂਘ ਨਾਲ ਉਡੀਕ ਕਰਨੀ)ਪੱਪੂ ਸਵੇਰ ਦਾ ਆਪਣੀ ਮਾਂ ਨੂੰ ਅੱਡੀਆਂ ਚੁੱਕ-ਚੁੱਕ ਕੇ ਵੇਖ ਰਿਹਾ ਹੈ । ਉਹ ਵੀ ਸਵੇਰ ਦੀ ਗਈ, ਅਜੇ ਸਹਿਰੋਂ ਮੁੜੀ ਨਹੀਂ ।

22, ਅੱਡੀ ਚੋਟੀ ਦਾ ਜੋਰ ਲਾਉਣਾ (ਪੂਰਾ ਜੋਰ ਲਾਉਣਾ)ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜੋਰ ਲਾਇਆ, ਰ ਜਲ ਨਾ ਬਣੀ ।

23. ਔਡੀ ਨਾ ਲੱਗਣਾ (ਇਕ ਥਾਂ ਟਿਕ ਕੇ ਨਾ ਬੈਠਣਾ) ਪ੍ਰੀਤੋ ਦੀ ਤਾਂ ਅੱਡੀ ਨਹੀਂ ਲਗਦੀ, ਸਾਰਾ ਦਿਨ ਕਦੇ ਇਸ ਲਈ ਤੇ ਕਦੇ ਉਸ ਗਲੀ ਘੁੰਮਦੀ ਰਹਿੰਦੀ ਹੈ।

24. ਅਣਿਆਈ ਮੌਤੇ ਮਰਨਾ (ਕਿਸੇ ਹਾਦਸੇ ਵਿੱਚ ਮਰਨਾ)ਅੱਜ ਕਲ੍ਹ ਸੜਕ ਦੁਰਘਟਨਾਵਾਂ ਵਿੱਚ ਬਹੁਤ ਸਾਰੇ ਲੋਕ ਅਣਿਆਈ ਸੌੜੇ ਮਰ ਜਾਂਦੇ ਹਨ

25. ਅੱਤ ਚੁੱਕਣਾ (ਹੱਦ ਕਰ ਦੇਣੀ ਮੱਧ ਪ੍ਰਦੇਸ਼ ਦੇ ਜੰਗਲਾ ਵਿੱਚ ਡਾਕੂਆਂ ਨੇ ਬੜੀ ਅੱਤ ਚੁੱਕੀ ਹੋਈ ਹੈ।

26. ਬਾ ਤਥਾ ਬੋਲਣਾ (ਮੰਦਾ ਬੋਲਣਾ)ਤੇਜਿਆ, ਜਰਾ ਮੂੰਹ ਸੰਭਾਲ ਕੇ ਬੋਲ ਜੇ ਅਬਾ ਤਬਾ ਬੋਲਿਆ, ਤਾਂ ਤੇਰਾ ਮੂੰਹ ਭੰਨ

27. ਅਲਖ ਮੁਕਾਉਣਾ (ਜਾਨੋ ਮਾਰ ਦੇਣਾ)-ਫ਼ੌਜੀ ਡਿਕਟੇਟਰ ਆਪਣੇ ਵਿਰੋਧੀਆਂ ਦੀ ਅਲਖ ਮੁਕਾ ਦਿੰਦੇ ਹਨ

28. ਅਲੂਣੀ ਸਿਲ ਚੱਟਣਾ (ਬੇਸੁਆਦਾ ਕੰਮ ਕਰਨਾ)ਜਿੰਦਗੀ ਵਿੱਚ ਤਰੱਕੀ ਕਰਨ ਲਈ ਤੁਹਾਨੂੰ ਇਮਤਿਹਾਨ ਦੀ ਅਲੂਣੀ ਮਿੱਲ  ਚੱਟਣੀ ਹੀ ਪਵੇਗੀ ।

29, ਅੰਨੇ -ਅੱਗੇ ਦੀਦੇ ਗਾਲਣੇ (ਬੇਕਦਰੇ ਅੱਗੋਂ ਦੁੱਖ ਫੋਲਣੇ-ਅੰਗਰੇਜ਼ੀ ਰਾਜ ਵਿੱਚ ਭਾਰਤੀ ਲੋਕਾਂ ਦਾ ਸਰਕਾਰ ਅੱਗੇ ਦਾਦ-ਫਰਿਆਦ ਕਰਨਾ ਅੰਨ੍ਹੇ ਅੱਗੇ ਦੀਦੇ ਗਾਲਣ ਵਾਲੀ ਗੱਲ ਸੀ ।

30, ਆਪਣੀ ਲੱਤ ਉੱਪਰ ਰੱਖਣੀ (ਅਹਿਸਾਨ ਜਤਾਉਣਾ)-ਮੇਰਾ ਚਾਚਾ ਮੇਰੀ ਔਕੜ ਵਿੱਚ ਕੋਈ ਸਹਾਇਤਾ ਨਹੀ ਸੀ ਕਰਦਾ । ਕੱਲ੍ਹ ਜਦੋਂ ਮੈਂ ਆਪਣੀ ਲੋੜ ਕਿਸੇ ਹੋਰ ਦੀ ਸਹਾਇਤਾ ਨਾਲ ਪੂਰੀ ਕਰ ਲਈ, ਤਾਂ ਮੇਰਾ ਚਾਚਾ ਮੈਨੂੰ ਕਹਿਣ ਲੱਗਾ ਕਿ ਤੂੰ ਮੈਨੂੰ ਕਿਉਂ ਨਾ ਦੱਸਿਆ, ਮੈਂ ਤਾਂ ਤੇਰੀ ਲੋੜ ਇਕ ਮਿੰਟ ਵਿੱਚ ਪੂਰੀ ਕਰ ਦੇਣੀ ਸੀ । ਮੈਂ ਸਮਝ ਗਿਆ ਕਿ ਇਹ ਹੁਣ ਆਪਣੀ ਲੱਤ ਉੱਪਰ ਰੱਖ ਰਿਹਾ ਹੈ । ਉਂਞ ਇਸ ਨੇ ਵੇਲੇ ਸਿਰ ਕੁੱਝ ਨਹੀਂ ਸੀ ਕਰਨਾ । ਵਰੁਨੀ ਸ਼ੁਰੂ

31. ਆਪਣੀ ਪੈਰੀਂ ਆਪ ਕੁਹਾੜਾ ਮਾਰਨਾ (ਆਪਣੀ ਕਰਤੂਤ ਨਾਲ ਆਪਣਾ ਨੁਕਸਾਨ ਕਰਾ ਲੈਣਾ)ਪਾਕਿਸਤਾਨ ਜੇਕਰ ਭਾਰਤ ਨਾਲ ਜੰਗ ਛੇੜੇਗਾ, ਤਾਂ ਉਹ ਆਪਣੀ ਪੈਰੀਂ ਆਪ ਕੁਹਾੜਾ ਮਾਰੇਗਾ ।

32. ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ (ਆਪਣੇ ਮੂੰਹੋਂ ਆਪਣੀ ਵਡਿਆਈ ਕਰਨੀ)ਸੁਆਦ ਤਾਂ ਤਦ ਹੈ, ਜੇਕਰ ਤੁਹਾਡੇ ਕੰਮਾ ਦੀ ਦੂਸਰੇ ਤਾਰੀਫ਼ ਕਰਨ, ਆਪਣੇ ਮੂੰਹੋਂ ਮੀਆਂ ਮਿੱਠੂ ਤਾਂ ਹਰ ਕੋਈ ਬਣ ਜਾਂਦਾ ਹੈ ।

33. ਆਲੇ ਕੌਡੀ ਛਿੱਕੇ ਕੌਡੀ ਕਰਨਾ (ਟਾਲ-ਮਟੋਲ ਕਰਨਾ)-ਬਲਜੀਤ ਮੇਰੇ ਕੋਲੋਂ ਕਿਤਾਬ ਮੰਗ ਕੇ ਲੈ ਗਿਆ ਸੀ, ਪਰ ਉਹ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ । ਜਦੋਂ ਵੀ ਮੈਂ ਪੁੱਛਦਾ ਹਾਂ, ਤਾਂ ਉਹ ਆਲੇ ਕੌਡੀ ਛਿੱਕੇ ਕੌਡੀ ਕਰ ਛੱਡਦਾ ਹੈ ।

34, ਅਕਲ ਗਿੱਟਿਆਂ ਵਿੱਚ ਹੋਣੀ (ਮੂਰਖ ਹੋਣਾ)ਤੇਰੀ ਅਕਲ ਗਿੱਟਿਆਂ ਵਿੱਚ ਹੈ । ਤੂੰ ਕੋਈ ਕੰਮ ਕਰਨ ਲੱਗਾ ਆਪਣਾ ਫ਼ਾਇਦਾ ਜਾਂ ਨੁਕਸਾਨ ਵੀ ਨਹੀਂ ਸੋਚਦਾ ।

35. ਅਕਲ 'ਤੇ ਪੱਥਰ ਪੈਣੇ (ਅਕਲ ਮਾਰੀ ਜਾਣੀ)ਜ਼ਿਆਦਾ ਬੁੱਢਾ ਹੋ ਜਾਣ ਕਰਕੇ ਉਸ ਦੀ ਅਕਲ 'ਤੇ ਪੱਥਰ ਪੈ ਗਏ ਜਾਪਦੇ ਹਨ, ਕੋਈ ਸਿਆਣੀ ਗੱਲ ਕਰਦਾ ਹੀ ਨਹੀਂ ।

 

36. ਅੱਕੀਂ ਪਲਾਹੀਂ ਹੱਥ ਮਾਰਨੇ (ਆਸਰੇ ਭਾਲਦੇ ਫਿਰਨਾ)ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ ਹੈ, ਉਹ ਰੁਜ਼ਗਾਰ ਲਈ ਅੱਕੀਂ ਪਲਾਹੀ ਹੱਥ ਮਾਰਦੀ ਫਿਰਦੀ ਹੈ ।

37, ਅੱਖਾਂ ਮੀਟ ਛੱਡਣੀਆਂ (ਦੇਖ ਕੇ ਅਣਡਿੱਠਾ ਕਰਨਾ) ਜੇਕਰ ਤੁਸੀਂ ਆਪਣੇ ਬੱਚਿਆਂ ਦੀਆਂ ਗ਼ਲਤੀਆਂ ਵਲੋਂ ਇਸ ਤਰ੍ਹਾਂ ਮੀਣ ਵੰਡੋਗੇ, ਤਾਂ ਉਹ ਵਿਗੜ ਜਾਣਗੇ ।

38. ਆਹੂ ਲਾਹੁਣੇ (ਬਹੁਤ ਕੱਟ-ਵੱਢ ਕਰਨੀ ਸਿੱਖ ਫ਼ੌਜਾਂ ਨੇ ਤਲਵਾਰਾਂ ਧੂਹ ਕੇ ਮੁਗ਼ਲਾਂ ਦੀਆਂ ਫ਼ੌਜਾਂ ਦੇ ਆਹੂ ਲਾਹ ਦਿੱਤੇ ।

39.ਆਵਾਂ ਊਤ ਜਾਣਾ (ਸਾਰਾ ਟੱਬਰ ਹੀ ਭੈੜਾ ਨਿਕਲਣਾ)ਉਸ ਦਾ ਵੱਡਾ ਪੁੱਤਰ ਚੋਰ ਹੈ, ਉਸ ਤੋਂ ਛੋਟਾ ਜੂਆ ਖੇਡਦਾ ਹੈ ਤੇ ' ਤੋਂ ਛੋਟਾ ਡਾਕੇ ਮਾਰਦਾ ਹੈ ਉਸ ਦਾ ਤਾਂ ਆਵਾ ਹੀ ਉਤ ਗਿਆ ਹੈ ।

40. ਅੱਖ ਲੱਗਣੀ (ਨੀਂਦ ਆ ਜਾਣੀ। ਠੰਢੀ-ਠੰਢੀ ਹਵਾ ਚਲ ਰਹੀ ਸੀ ਤੇ ਮੰਜੇ 'ਤੇ ਪੈਂਦਿਆਂ ਹੀ ਮੇਰੀ ਅੱਖ ਲੱਗ ਗਈ ।

 41. ਅੱਖ ਖੁੱਲ੍ਹਣੀ (ਜਾਗ ਆ ਜਾਣੀ।ਮੈਨੂੰ ਨੀਂਦਰ ਆਈ ਹੀ ਸੀ ਕਿ ਕਣੀਆਂ ਪੈਣ ਨਾਲ ਮੇਰੀ ਅੱਖ ਖੁੱਲ੍ਹ ਗਈ

42 . ਅੱਖਾਂ ਖੁੱਲ੍ਹਣੀਆਂ ਸਮਝ ਆ ਜਾਣੀ। ਵਾਰ-ਵਾਰ ਫੇਲ੍ਹ ਹੋ ਕੇ ਹੁਣ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ । ਸ਼ਾਇਦ ਐਤਕੀਂ ਮਿਹਨਤ ਕਰੇ ।

43. ਅੱਖ ਬਚਾਉਣੀ (ਅਡੋਲ ਜਿਹੇ ਖਿਸਕ ਜਾਣਾ ਜਦੋਂ ਚੋਰ ਨੇ ਪੁਲਿਸ ਨੂੰ ਆਪਣੇ ਘਰ ਆਉਂਦਿਆਂ ਵੇਖਿਆ, ਤਾਂ ਉਹ ਅੱਖ ਨਾ ਕੇ ਕਿਸੇ ਪਾਸੇ ਖਿਸਕ ਗਿਆ ।

44. ਅੰਗ ਪਾਲਣਾ (ਸਾਥ ਦੇਣਾ)ਇਸ ਬਿਪਤਾ ਦੇ ਸਮੇਂ ਸਾਨੂੰ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ

45, ਅੱਖਾਂ ਚੁਰਾਣੀਆਂ ਅੱਖ ਬਚਾ ਕੇ ਦੇਖਣਾਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸਾ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾ ਚੁਰਾ ਕੇ ਜਰੂਰ ਵੇਖ ਲੈਂਦਾ ਸੀ ।

 

46, ਅੱਖਾਂ ਅੱਗੇ ਸਰੋਂ ਫੁਲ੍ਨੀ - ਘਬਰਾ ਜਾਣਾ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੀਆ ਅੱਖਾਂ ਅੱਗੇ ਸਰ੍ਹੋਂ ਫੁੱਲਣ

47. ਅੱਖਾਂ ਵਿੱਚ ਘੱਟਾ ਪਾਉਣਾ (ਧੂੜ ਪਾਉਣਾ ਧੋਖਾ ਦੇਣਾ। ਠੱਗਾਂ ਨੇ ਉਸ ਦੀਆਂ ਅੱਖਾਂ ਵਿੱਚ ਘੱਟਾ (ਧੂੜ) ਪਾ ਕੇ ਉਸ ਤੋਂ 500 ਰੁਪਏ ਠੱਗ ਲਏ

48. ਆਈ ਚਲਾਈ ਕਰਨੀ - ਜੋ ਕਮਾਉਣਾ, ਸੇ ਖ਼ਰਚ ਹੋ ਜਾਣਾ)ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ ਮਜ਼ਦੂਰ ਲੋਕ ਆਈ ਜੁਲਾਈ ਹੀ ਕਰਦੇ ਹਨ

49, ਅੱਖਾਂ 'ਤੇ ਬਿਠਾਉਣਾ - ਬਹੁਤ ਆਦਰ ਕਰਨਾ। ਜਦੋਂ ਉਨ੍ਹਾਂ ਦਾ ਨਵਾਂ ਜਵਾਈ ਘਰ ਆਇਆ, ਤਾਂ ਉਨ੍ਹਾਂ ਨੇ ਉਸ ਨੂੰ ਅੱਖਾਂ 'ਤੇ ਬਿਠਾ ਲਿਆ ।

50. ਅੱਗ ਵਰ੍ਹਨੀ (ਬਹੁਤ ਗਰਮੀ ਪੈਣੀ)-ਜੂਨ ਦੇ ਮਹੀਨੇ ਜਦੋਂ ਸੂਰਜ ਸਿਖਰ 'ਤੇ ਹੁੰਦਾ ਹੈ, ਤਾਂ ਤਿੱਖੀ ਧੁੱਪ ਕਾਰਨ ਅੱਗ ਦਰੂਨੀ ਸ਼ੁਰੂ ਹੋ ਜਾਂਦੀ ਹੈ ।

51. ਅੱਗ ਬਗੋਲਾ (ਭਬਕਾ ਹੋਣਾ। ਬਹੁਤ ਗੁੱਸੇ ਵਿੱਚ ਆਉਣਾ)-ਜਦੋਂ ਸੁਰਜੀਤ ਨੇ ਅਜੀਤ ਨੂੰ ਗਾਲਾਂ ਕੱਢੀਆਂ, ਤਾਂ ਉਹ ਅੰਗ ਗੋਲਾ (ਤਬੂਕਾ) ਹੋਇਆ ਡਾਂਗ ਕੱਢ ਕੇ ਉਸ ਦਾ ਸਿਰ ਪਾੜਨ ਲਈ ਤਿਆਰ ਹੋ ਗਿਆ ।

52. ਅੱਗਾ ਮਾਰਿਆ ਜਾਣਾ (ਬੇਔਲਾਦ ਹੋ ਜਾਣਾ)ਉਸ ਬੁੱਢੀ ਦਾ ਇਕਲੌਤਾ ਪੁੱਤਰ ਮਰ ਜਾਣ ਨਾਲ ਉਸ ਦਾ ਅੱਗਾ ਮਾਰਿਆ

53. ਅੱਖਾਂ  ਦਿਖਾਉਣਾ (ਡਰਾਉਣਾ)-ਪਾਕਿਸਤਾਨ ਭਾਰਤ ਹਰ ਸਮੇਂ ਅੱਖਾਂ ਦਿਖਾਉਂਦੇ ਰਹਿੰਦੇ ਹਨ

54 ਅਖ ਵਿੱਚ ਪਾਇਆ ਨਾ ਰੜਕਣਾ (ਬਹੁਤ ਸ਼ਾਂਤ ਦਾ ਹੋਣਾ)-ਜਦੋਂ ਦੀ ਉਸ ਆਕੜ ਦੀ ਖੁੰਬ ਠੱਪੀ ਹੈ, ਉਦੋਂ ਅੱਖ ਵਿੱਚ ਪਾਇਆ ਨਹੀਂ ਰੜਕਦਾ ।

55 - ਅੰਨੀ ਪੈ ਜਾਣਾ (ਅਨਰਥ ਹੋਣਾ)ਅੱਜ-ਕਲ੍ਹ ਅੰਨ੍ਹੀ ਹੋਈ ਹੈ ।ਹਰ ਪਾਸੇ ਭ੍ਰਿਸ਼ਟਾਚਾਰ ਲੁੱਟ-ਖੋਹ ਪ੍ਰਧਾਨ

 

56 ਆਟੇ ਵਿੱਚ ਲੂਣ ਹੋਣਾ (ਬਹੁਤ ਘੱਟ ਗਿਣਤੀ ਹੋਣਾ)ਪੰਜਾਬ ਵਿੱਚ ਮੁਸਲਮਾਨਾਂ ਗਿਣਤੀ ਆਟੇ ਲੂਣ ਦੇ ਬਰਾਬਰ ਹੈ

57. ਅੰਤ ਪਾਉਣਾ (ਭੇਤ ਪਾ ਲੈਣਾ)ਰੱਬ ਦੀ ਲੀਲ੍ਹਾ ਕੋਈ ਅੰਤ ਨਹੀਂ ਪਾ ਸਕਦਾ ਅੱਜ-ਕਲ੍ਹ ਕਰਨਾ (ਟਾਲ ਮਟੋਲ ਕਰਨਾ)ਉਹ ਮੈਥੋਂ ਉਧਾਰ ਪੈਸੇ ਵਾਪਸ ਕਰ ਰਿਹਾ, ਜਦੋਂ ਮੈਂ ਮੰਗਦਾ ਹਾਂ, ਅੱਜ-ਕਲ੍ਹ ਕਰ ਛੱਡਦਾ ਹੈ

58. ਅੱਖਾਂ ਫਿਰਨੀਆਂ  (ਹੰਕਾਰੇ ਜਾਣਾ)ਜਦ ਅਮੀਰ ਹੋਇਆ ਉਸ ਦੀਆਂ ਅਖਾਂ ਹੀ ਫਿਰ ਗਈਆਂ ਹਨ

60. ਅਲ੍ਫੋੰ  ਬੇ ਨਾ ਕਹਿਣੀ (ਕੁੱਝ ਵੀ ਨਾ ਕਹਿਣਾ)ਮੈਂ ਭਾਵੇਂ ਜੋ ਕੁੱਝ ਮਰਜ਼ੀ ਕਰਾਂ, ਮੇਰੇ ਪਿਤਾ ਜੀ ਨੇ ਮੈਨੂੰ ਕਦੇ ਅਲਫ ਬੇ ਨਹੀਂ ਕਹੀ ।

61. ਅਸਮਾਨ ਦੇ ਤਾਰੇ ਤੋੜਨਾ (ਫੜ੍ਹਾਂ ਮਾਰਨੀਆਂ)ਉਹ ਕਰਨ ਜੋਗਾ ਕੁੱਝ ਨਹੀਂ, ਪਰ ਗੱਲਾਂ ਨਾਲ ਅਸਮਾਨ ਦੇ ਤਾਰੇ ਤੋੜਦ

62. ਆਸਾਂ ਉੱਤੇ ਪਾਣੀ ਫੇਰ ਦੇਣਾ (ਨਿਰਾਸ਼ ਕਰਨਾ)-ਬੁੱਢੀ ਨੂੰ ਆਪਣੇ ਇਕਲੌਤੇ ਪੁੱਤਰ ਉੱਤੇ ਬਹੁਤ ਆਸਾਂ ਸਨ, ਪਰ ਉਸ ਨੇ ਭੈੜੀ ਸੰਗਤ ਵਿੱਚ ਪੈ ਕੇ ਉਸ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ ।

63. ਆਂਦਰਾਂ ਠਾਰਨਾ (ਖ਼ੁਸ਼ੀ ਤੇ ਸ਼ਾਂਤੀ ਮਿਲਣੀ)ਮਿਹਨਤੀ ਬੱਚੇ ਜ਼ਿੰਦਗੀ ਵਿੱਚ ਤਰੱਕੀ ਕਰ ਕੇ ਆਪਣੇ ਮਾਪਿਆਂ ਦੀਆਂ ਆਂਦਰਾਂ ਠਾਰਦੇ ਹਨ ।

64. ਆਪਣਾ ਉੱਲੂ ਸਿੱਧਾ ਕਰਨਾ (ਆਪਣਾ ਮਤਲਬ ਪੂਰਾ ਕਰਨਾ)-ਕਈ ਰਾਜਸੀ ਲੀਡਰ ਕੇਵਲ ਆਪਣਾ ਉੱਲੂ ਸਿੱਧਾ ਹਨ, ਉਨ੍ਹਾਂ ਨੂੰ ਲੋਕ-ਭਲਾਈ ਵਿੱਚ ਬਿਲਕੁਲ ਦਿਲਚਸਪੀ ਨਹੀਂ ਹੁੰਦੀ । ਕਰਦੇ

65, ਆਪਣੀ ਢਾਈ ਪਾ ਖਿੱਚੜੀ ਵੱਖਰੀ ਪਕਾਉਣੀ (ਨਾਲ ਦਿਆਂ ਤੋਂ ਵੱਖਰੇ ਹੋ ਕੇ ਆਪਣੀ ਮਰਜ਼ੀ ਦਾ ਕੰਮ ਕਰਨਾ)ਤੈਨੂੰ ਭਰਾਵਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ, ਆਪਣੀ ਢਾਈ ਪਾ ਖਿੱਚੜੀ ਵੱਖਰੀ ਨਹੀਂ ਪਕਾਉਣੀ ਚਾਹੀਦੀ ।

66. ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨਾ (ਆਪਣੇ ਨੁਕਸ ਦੇਖਣੇ)ਤੁਹਾਨੂੰ ਕਿਸੇ ਦੇ ਨੁਕਸ ਛਾਂਟਣ ਤੋਂ ਪਹਿਲਾਂ ਆਪਣੀ ਪੀੜ੍ਹੀ ਤਾਂ ਸੋਟਾ ਫੇਰਨਾ ਚਾਹੀਦਾ ਹੈ ।

 

67. ਇੱਟ ਖੜਿੱਕਾ ਲਾ ਰੱਖਣਾ (ਝਗੜਾ ਕਰਨਾ)ਨੂੰਹ ਸੱਸ ਦੀ ਆਪਸ ਵਿੱਚ ਬਣਦੀ ਨਹੀਂ ਤੇ ਉਹ ਹਰ ਸਮੇਂ ਘਰ ਵਿੱਚ ਇੱਕ ਤੱਕਾ ਲਾ ਰੱਖਦੀਆਂ ਹਨ ।

68. ਇੱਟ ਨਾਲ ਇੱਟ ਵਜਾਉਣੀ (ਖੜਕਾਉਣੀ), ਇੱਟ-ਬਿੱਟ ਕਰਨਾ (ਤਬਾਹ ਕਰ ਦੇਣਾ)ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਦ ਵਜਾ (ਖੜਕਾ) ਦਿੱਤੀ ।

69. ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਂ ਇੱਟ ਚੁੱਕਦੇ ਨੂੰ ਪੱਥਰ ਚੁੱਕਣਾ (ਅਗਲੇ ਨਾਲੋਂ ਵੱਧ ਕੇ ਬਦਲਾ ਲੈਣਾ ਇੱਟ ਦਾ ਜਵਾਬ ਪੱਥਰ ਨਾਲ ਦੇਣ (ਇੱਟ ਚੁੱਕਦੇ ਨੂੰ ਪੱਥਰ ਚੁੱਕਣ) ਦੀ ਨੀਤੀ ਨਾਲ ਗੱਲ ਵਧ ਜਾਂਦੀ ਹੈ, ਘਟਦੀ ਨਹੀਂ ।

70. ਇੱਟ ਘੜੇ (ਕੁੱਤੇ) ਦਾ ਵੈਰ ਹੋਣਾ (ਸੁਭਾਵਿਕ ਵੈਰ ਹੋਣਾ)-ਫਲਸਤੀਨੀਆਂ ਤੇ ਇਸਰਾਈਲੀਆਂ ਦਾ ਇੱਟ ਘੜੇ ਦਾ ਵੈਰ ਪਤਾ ਨਹੀਂ ਕਦੋਂ ਲੜਾਈ ਛੇੜ ਬੈਠਣ ।

71. ਇਕ ਅੱਖ ਨਾਲ ਵੇਖਣਾ (ਸਾਰਿਆਂ ਨੂੰ ਇੱਕੋ ਜਿਹਾ ਸਮਝਣਾ)ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਨਾਲ ਵੇਖਦੇ ਸਨ ।

72. ਇਕ ਮੁੱਠ ਹੋਣਾ (ਏਕਤਾ ਹੋ ਜਾਣੀ)ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ ।

73. ਈਦ ਦਾ ਚੰਦ ਹੋਣਾ (ਬਹੁਤ ਦੇਰ ਬਾਅਦ ਮਿਲਣਾ)ਜਦੋਂ ਉਹ ਮੈਨੂੰ ਬਹੁਤ ਦੇਰ ਮਗਰੋਂ ਮਿਲਿਆ, ਤਾਂ ਮੈਂ ਕਿਹਾ, 'ਤੂੰ ਤਾਂ ਈਦ ਦਾ ਚੰਦ ਹੋ ਗਿਆ ਹੈਂ । ਕਦੇ ਮਿਲਿਆ ਹੀ ਨਹੀਂ ।

74. ਇਕ ਜਾਨ ਹੋਣਾ (ਘੁਲ-ਮਿਲ ਜਾਣਾ)ਉਸ ਨੇ ਆਟਾ ਤੇ ਘਿਓ ਗੁੰਨ੍ਹ-ਗੁੰਨ੍ਹ ਕੇ ਇਕ ਜਾਨ ਕਰ ਦਿੱਤੇ  75. ਇਕ ਕੰਨ ਸੁਣ ਕੇ ਦੂਜੇ ਕੰਨ ਕੱਢ ਦੇਣਾ (ਸੁਣੀ ਗੱਲ ਦੀ ਰਤਾ ਪਰਵਾਹ ਨਾ ਕਰਨਾ)ਬੱਚੇ ਤਾਂ ਮੇਰੀ ਇਕ ਵੀ ਗੱਲ ਨਹੀਂ ਮੰਨਦੇ। ਬੱਸ ਇਕ ਕੰਨ ਸੁਣ ਕੇ ਦੂਜੇ ਕੰਨ ਕੱਢ ਦਿੰਦੇ ਹਨ ।

76. ਇਕ ਦੀਆਂ ਚਾਰ ਸੁਣਾਉਣਾ (ਕੋਈ ਇਕ ਗੱਲ ਕਹੇ, ਤਾਂ ਉਸ ਨੂੰ ਕਈ ਸਾਰੀਆਂ ਕਹਿ ਦੇਣੀਆਂਮੇਰੀ ਨੂੰਹ ਵੇਖਣ ਨੂੰ ਤਾਂ ਭੋਲੀ-ਭਾਲੀ ਹੈ, ਪਰ ਜੇ ਕੋਈ ਮਾੜੀ ਜਿਹੀ ਗੱਲ ਕਹਿ ਦੇਵੇ, ਤਾਂ ਉਹ ਇਕ ਦੀਆਂ ਚਾਰ ਸੁਣਾਉਂਦੀ ਹੈ ।

77. ਇੱਕੋ ਰੱਸੇ ਫਾਹੇ ਦੇਣਾ (ਸਭ ਨਾਲ ਇੱਕੋ ਜਿਹਾ ਵਰਤਾਓ ਕਰਨਾ)ਤੁਹਾਨੂੰ ਇਹ ਤਾਂ ਦੇਖਣਾ ਚਾਹੀਦਾ ਸੀ ਕਿ ਸਭ ਤੋਂ ਵੱਧ ਕਸੂਰ ਕਿਸ ਦਾ ਹੈ । ਸਾਰਿਆਂ ਨੂੰ ਇੱਕੋ ਰੱਸੇ ਫਾਹੇ ਦੇਣਾ ਠੀਕ ਨਹੀਂ ।

78. ਇੱਕੋ ਤੱਕੜੀ ਦੇ ਵੱਟੇ ਹੋਣਾ (ਇਕ ਸੁਭਾ ਵਾਲੇ ਹੋਣਾ)ਰਾਜਸੀ ਲੀਡਰ ਭਾਵੇਂ ਕੋਈ ਹੋਵੇ, ਸਭ ਇੱਕੋ ਤੱਕੜੀ ਦੇ ਵੱਟੇ ਹੁੰਦੇ ਹਨ। ਉਹ ਵੋਟਾਂ ਲੈਣ ਲਈ ਸਭ ਦੇ ਮਗਰ ਮਗਰ ਫਿਰਦੇ ਹਨ, ਪਰ ਮਗਰੋਂ ਕਿਸੇ ਦੀ ਸਾਰ ਨਹੀਂ ਲੈਂਦੇ ।

79. ਇੱਜ਼ਤ ਨੂੰ ਵੱਟਾ ਲਾਉਣਾ (ਬਦਨਾਮੀ ਕਰਨੀ)ਤੁਹਾਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ, ਜਿਸ ਨਾਲ ਤੁਹਾਡੇ ਖ਼ਾਨਦਾਨ ਦੀ ਇੱਜ਼ਤ ਨੂੰ ਵੱਟਾ ਲੱਗੇ ।

 80. ਈਨ ਮੰਨਣਾ (ਹਾਰ ਮੰਨਣੀ)ठे ਅਕਬਰ ਦੀ ਈਨ ਨਾ ਮੰਨੀ ।

81. ਸੱਜੀ ਬਾਂਹ ਹੋਣਾ (ਪੱਕਾ ਸਾਥੀ)-ਮਰਦਾਨਾ ਗੁਰੂ ਨਾਨਕ ਦੇਵ ਜੀ ਦੀ ਸੱਜੀ ਬਾਂਹ ਸੀ ।

82. ਸੱਪ ਸੁੰਘ ਜਾਣਾ (ਦਿਲ ਢਹਿ ਜਾਣਾ)ਲੋਕ ਆਪਣੇ ਹੱਕਾਂ ਲਈ ਬੜਾ ਰੌਲਾ ਪਾਉਂਦੇ ਹਨ, ਪਰ ਜਦੋਂ ਉਨ੍ਹਾਂ ਦੇ ਫ਼ਰਜ਼ਾਂ ਦੀ ਗੱਲ ਕਰੋ, ਤਾਂ ਪਤਾ ਨਹੀਂ ਕੀ ਸੱਪ ਸੁੰਘ ਜਾਂਦਾ

 83, ਸੱਪਾਂ ਨੂੰ ਦੁੱਧ ਪਿਲਾਉਣਾ (ਦੁਸ਼ਮਣ ਨੂੰ ਪਾਲਣਾ)ਚਰਨਿਆ, ਕਾਹਨੂੰ ਸੱਪਾਂ ਨੂੰ ਦੁੱਧ ਪਿਲਾਉਂਦਾ ਹੈਂ ? ਇਹ ਬਗਲਾ ਭਗਤ ਕੀਤਾ ਤੈਨੂੰ ਕਿਸੇ ਦਿਨ ਜ਼ਰੂਰ ਡੰਗ ਮਾਰੇਗਾ ।

84, ਸਬਰ ਦਾ ਘੁੱਟ ਭਰਨਾ (ਹੌਂਸਲੇ ਨਾਲ ਨੁਕਸਾਨ ਨੂੰ ਸਹਿ ਲੈਣਾ)ਰੱਬ ਦੀ ਕੀਤੀ ਨੂੰ ਕੋਈ ਨਹੀਂ ਟਾਲ ਸਕਦਾ । ਬੰਦੇ  ਨੂੰ ਸਬਰ ਦਾ ਘੁੱਟ ਭਰ ਕੇ ਹੀ ਦਿਨ ਕੱਟਣੇ ਪੈਂਦੇ ਹਨ ।

85. ਸਬਰ ਦਾ ਪਿਆਲਾ ਛਲਕਣਾ (ਵਧੀਕੀ ਸਹਾਰਨ ਦੀ ਹਿੰਮਤ ਨਾ ਰਹਿਣਾ)-ਮੈਂ ਆਪਣੇ ਮਾਲਕ ਦੀਆਂ ਵਧੀਕੀਆਂ ਤੋਂ ਤੰਗ ਆ ਗਿਆ ਹਾਂ । ਹੁਣ ਮੇਰੇ ਸਬਰ ਦਾ ਪਿਆਲਾ ਛਲਕਣ ਲੱਗ ਪਿਆ ਹੈ ।

86. ਸਮੇਂ ਦੀ ਨਬਜ਼ ਪਛਾਣਨਾ (ਸਮੇਂ ਦਾ ਰੁਖ਼ ਪਛਾਣ ਕੇ ਕੰਮ ਕਰਨਾ)ਜਿਹੜੇ ਲੋਕ ਸਮੇਂ ਦੀ ਨਬਜ਼ ਪਛਾਣ ਕੇ ਚਲਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿੱਚ ਔਖੇ ਨਹੀਂ ਹੋਣਾ ਪੈਂਦਾ ।

87. ਸ਼ਸ਼ੋਪੰਜ ਵਿੱਚ ਪੈਣਾ (ਝਿਜਕ ਤੇ ਸੋਚ ਵਿੱਚ ਪੈਣਾ ਜੇਕਰ ਤੁਹਾਨੂੰ ਮੁੰਡਾ ਆਪਣੀ ਪੜ੍ਹਾਈ ਕਰ ਕੇ ਪਸੰਦ ਹੈ, ਤਾਂ ਤੁਸੀਂ ਆਪਣੀ ਧੀ ਦਾ ਉਸ ਨਾਲ ਰਿਸ਼ਤਾ ਕਰ ਦੇਵੋ । ਐਵੇਂ ਸ਼ਸ਼ੋਪੰਜ ਵਿੱਚ ਨਾ ਪਵੋ ।

88. ਸ਼ਰਮ ਨਾਲ ਪਾਣੀ-ਪਾਣੀ ਹੋਣਾ (ਬਹੁਤ ਸ਼ਰਮਸਾਰ ਹੋਣਾ)-ਜਦੋਂ ਰਾਮੇ ਭਰੀ ਸਭਾ ਵਿੱਚ ਮੇਰੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ ।

89. ਸਾਹ ਸਤ ਮੁੱਕ ਜਾਣਾ (ਘਬਰਾ ਜਾਣਾ)ਇਮਤਿਹਾਨ ਵਿੱਚ ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਮੇਰਾ ਸਾਹ ਸਤ ਮੁੱਕ ਗਿਆ

90. ਸਾਹ ਨਾ ਲੈਣ ਦੇਣਾ (ਆਰਾਮ ਨਾ ਮਿਲਣਾ)ਮੈਨੂੰ ਤਾਂ ਸਾਰਾ ਦਿਨ ਘਰ ਦੇ ਕੰਮ ਹੀ ਸਾਹ ਨਹੀਂ ਲੈਣ ਦਿੰਦੇ

91. ਸ਼ਾਨ ਨੂ ਵੱਟਾ ਲਾਉਣਾ – (ਬਦਨਾਮੀ ਕਰਵਾਉਣੀ )

92. ਸਿੱਕਾ ਜੰਮਣਾ (ਮੰਨਿਆ-ਪ੍ਰਮੰਨਿਆ ਹੋਣਾ)ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਦਾ ਚਾਰੇ ਪਾਸੇ ਸਿੱਕਾ ਜੰਮਿਆ ਹੋਇਆ

93, ਸਿੱਧੇ ਮੂੰਹ ਗੱਲ ਨਾ ਕਰਨੀ (ਹੰਕਾਰੀ ਹੋਣਾ)ਜਦੋਂ ਦਾ ਰਾਮੀ ਦਾ ਪੁੱਤਰ ਅਮਰੀਕਾ ਚਲਾ ਗਿਆ ਹੈ, ਉਦੋਂ ਦੀ ਉਹ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੀ ।

94, ਸਿਰ ਸਿਹਰਾ ਆਉਣਾ (ਕਿਸੇ ਕੰਮ ਦੀ ਸਫਲਤਾ ਦੀ ਵਡਿਆਈ ਮਿਲਣੀ)-ਭਾਰਤ ਦੀ ਅਜ਼ਾਦੀ ਦਾ ਸਿਹਰਾ : ਭਗਤ ਸਿੰਘ ਵਰਗੇ ਸੂਰਮਿਆਂ ਦੇ ਸਿਰ ਆਉਂਦਾ ਹੈ ।

95. ਸਿਰ ਖੁਰਕਣ ਦੀ ਵਿਹਲ ਨਾ ਹੋਣੀ (ਬਹੁਤ ਰੁਝੇਵਾਂ ਹੋਣਾ)-ਅੱਜ-ਕਲ੍ਹ ਮੈਨੂੰ ਘਰ ਦੇ ਕੰਮਾਂ ਵਿਚੋਂ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀ ।

96. ਸਿਰ ਤਲੀ 'ਤੇ ਧਰਨਾ (ਜਾਨ ਦੀ ਪਰਵਾਹ ਨਾ ਕਰਨੀ)-ਦੇਸ਼-ਭਗਤ ਭਾਰਤ ਦੀ ਅਜ਼ਾਦੀ ਲਈ ਸਿਰ ਤਲੀ 'ਤੇ ਰੱਖ ਕੇ ਜੂਝੇ ਮੁੰਡਾ

97. ਸਿਰ ' ਤੇ ਕੁੰਡਾ ਨਾ ਹੋਣਾ (ਮੰਦੇ ਪਾਸਿਓਂ ਰੋਕਣ ਵਾਲਾ ਕੋਈ ਵੱਡਾ ਮਨੁੱਖ ਸਿਰ 'ਤੇ ਨਾ ਹੋਣਾ)-ਮਨਦੀਪ ਦੇ ਸਿਰ 'ਤੇ ਨਾ ਹੋਣ ਕਰਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ ।

98. ਸਿਰ 'ਤੇ ਜੂੰ ਨਾ ਸਰਕਣਾ (ਪਰਵਾਹ ਨਾ ਕਰਨੀ)ਸਾਡੇ ਬੱਚੇ ਅਜਿਹੇ ਨਾਲਾਇਕ ਹਨ ਕਿ ਇਨ੍ਹਾਂ ਨੂੰ ਜਿੰਨੀਆਂ ਮਰਜ਼ੀ ਸੀਹਤਾਂ ਦੇਈ ਜਾਓ, ਪਰ ਇਨ੍ਹਾਂ ਦੇ ਸਿਰ 'ਤੇ ਜੂੰ ਨਹੀਂ ਸਰਕਦੀ ।

99, ਸਿਰ 'ਤੇ ਪੈਰ ਰੱਖ ਕੇ ਨੱਸਣਾ (ਬੇਤਹਾਸ਼ਾ ਦੌੜ ਪੈਣਾ)-ਭਾਰਤੀ ਫ਼ੌਜ ਦੇ ਹਮਲੇ ਦੀ ਮਾਰ ਨਾ ਸਹਿੰਦੀ ਹੋਈ ਪਾਕਿਸਤਾਨੀ ਪੰਜ ਸਿਰ 'ਤੇ ਪੈਰ ਰੱਖ ਕੇ ਨੱਸ ਗਈ ।

100. ਸਿਰ ਪੈਰ ਨਾ ਹੋਣਾ (ਗੱਲ ਦੀ ਸਮਝ ਨਾ ਪੈਣੀ)ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ ।

101, ਸੁਖ ਦਾ ਸਾਹ ਆਉਣਾ (ਕੁੱਝ ਆਰਾਮ ਤੇ ਸੁਖ ਮਿਲਣਾ)ਗ਼ਰੀਬ ਆਦਮੀ ਨੂੰ ਜ਼ਿੰਦਗੀ ਵਿੱਚ ਸੁਖ ਦਾ ਸਾਹ ਘੱਟ

102. ਸ਼ੇਰ ਹੋ ਜਾਣਾ (ਦਲੇਰ ਹੋ ਜਾਣਾ)ਜਦੋਂ ਉਸ ਦੇ ਘਰ ਵਿੱਚ ਚੋਰ ਆ ਵੜੇ, ਤਾਂ ਉਹ ਘਬਰਾ ਗਿਆ, ਪਰੰਤੂ ਜਦੋਂ ਉਸ ਨੇ ਗੁਆਂਢੀਆਂ ਨੂੰ ਆਪਣੀ ਮੱਦਦ ਲਈ ਆਉਂਦਿਆ ਦੇਖਿਆ, ਤਾਂ ਉਹ ਚੋਰਾਂ ਨੂੰ ਫੜਨ ਲਈ ਸ਼ੇਰ ਹੋ ਗਿਆ ।

103. ਸ਼ੇਰ ਦੀ ਮੁੱਛ ਫੜਨਾ (ਤਾਕਤਵਰ ਨਾਲ ਆਢਾ ਲਾਉਣਾ)-ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ ਸੈਲ ਪੱਥਰ ਹੋਣਾ (ਚੁੱਪ ਧਾਰ ਲੈਣੀ)ਮੇਰੇ ਹੱਥੋਂ ਖ਼ਰੀਆਂ-ਖ਼ਰੀਆਂ ਸੁਣ ਕੇ ਉਹ ਬੋਲੀ ਨਹੀਂ, ਬੱਸ ਸੈਲ ਪੱਥਰ ਹੋ ਗਈ ।

 105. ਸੋਨੇ 'ਤੇ ਸੁਹਾਗੇ ਦਾ ਕੰਮ ਕਰਨਾ (ਹੋਰ ਚਮਕਾ ਦੇਣਾ)ਉਸ ਦੀ ਕਵਿਤਾ ਤਾਂ ਉਂਞ ਹੀ ਵਧੀਆ ਸੀ, ਪਰੰਤੂ ਉਸ ਦੀ ਸੁਰੀਲੀ ਅਵਾਜ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ ।

106. ਸੌ ਦੀ ਇਕੋ ਮੁਕਾਉਣਾ (ਮੁੱਕਦੀ ਗੱਲ ਕਰਨੀ)ਮੈਂ ਤਾਂ ਸੌ ਦੀ ਇਕੋ ਮੁਕਾਉਂਦਾ ਹਾਂ ਕਿ ਜੇਕਰ ਤੂੰ ਜੂਆ ਖੇਡਣਾ ਤੇ ਸ਼ਰਾਬ ਪੀਣੀ ਨਾ ਛੱਡੀ, ਤਾਂ ਤੇਰੇ ਘਰ ਦਾ ਝੁੱਗਾ ਚੌੜ ਹੋ ਜਾਵੇਗਾ ।

107. ਸਿਰ ਫਿਰ ਜਾਣਾ (ਅਕਲ ਮਾਰੀ ਜਾਣੀ)ਬਹੁਤਾ ਧਨ ਆ ਜਾਣ ਨਾਲ ਉਸ ਦਾ ਸਿਰ ਫਿਰ ਗਿਆ ਹੈ । ਇਸੇ ਕਰਕੇ ਹੀ ਉਹ ਭੁੱਲ ਗਿਆ ਹੈ ਕਿ ਆਪਣੇ ਵੱਡਿਆਂ ਦੀ ਇੱਜ਼ਤ ਕਿਵੇਂ ਕਰੀਦੀ ਹੈ ।

 

108. ਸੁੱਤੀ ਕਲਾ ਜਗਾਉਣੀ (ਮੁੱਕ ਚੁੱਕੇ ਝਗੜੇ ਨੂੰ ਫਿਰ ਜਗਾਉਣਾ)ਮੈਂ ਆਪਣੇ ਗੁਆਂਢੀ ਨੂੰ ਕਿਹਾ ਕਿ ਹੁਣ ਤੁਹਾਡੇ ਲਈ ਸੁੱਤੀ ਕਲਾ ਜਗਾਉਣਾ ਠੀਕ ਨਹੀਂ, ਸਗੋਂ ਸਾਡੇ ਨਾਲ ਹਰ ਤਰ੍ਹਾਂ ਪਿਆਰ ਨਾਲ ਰਹਿਣਾ ਚਾਹੀਦਾ ਹੈ ।

109.  ਸੋਨੇ ਦੀ ਲੰਕਾ ਬਣਾਉਣਾ (ਬਹੁਤ ਧਨ ਇਕੱਠਾ ਕਰਨਾ)ਉਸ ਨੇ ਕਮਾਈ ਕਰ ਕੇ ਘਰ ਸੋਨੇ ਦੀ ਲੰਕਾ ਬਣਾ ਦਿੱਤਾ ।

110. ਸੱਤੀਂ ਕੱਪੜੀਂ ਅੱਗ ਲੱਗਣੀ (ਬਹੁਤ ਗੁੱਸੇ ਵਿੱਚ ਆਉਣਾ)ਉਸ ਦੀ ਝੂਠੀ ਤੋਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।

111. ਸਿਰ 'ਤੇ ਪੈਣਾ (ਕੋਈ ਔਕੜ ਆ ਪੈਣੀ)ਰਮੇਸ਼ ਦੇ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਪੈ ਗਈ .

112. ਸਰ ਕਰਨਾ (ਜਿੱਤ ਲੈਣਾ)ਬਾਬਰ ਨੇ 1526 ਈ: ਵਿੱਚ ਪਾਣੀਪਤ ਦੇ ਮੈਦਾਨ ਨੂੰ ਸਭ ਕੀਤਾ ਸੀ ।

ਰਾਮ ਉੱਪਰ ਸਾੜ੍ਹ-ਸਤੀ ਆ ਗਈ ਜਾਪਦੀ ਹੈ, ਦਿਨੋ-ਦਿਨ ਉਸ ਦਾ ਕੰਮ

113. ਸਾੜ੍ਹ-ਸਤੀ ਆਉਣੀ (ਬੁਰੇ ਦਿਨ ਆਉਣੇ)ਹੇਠਾਂ ਨੂੰ ਹੀ ਜਾਂਦਾ ਹੈ ।

114. ਸਿਰ ਉੱਤੋਂ ਪਾਣੀ ਲੰਘਣਾ ਹੱਦੋਂ ਵੱਧ ਵਿਗੜਨਾ)ਮੈਂ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸਤ ਨਹੀ ਕਰ ਸਕਦਾ । ਹੁਣ ਤਾਂ ਸਿਰ ਉੱਤੋਂ ਪਾਣੀ ਲੰਘ ਗਿਆ ਹੈ ।

 

115. ਸਿਰ ਉੱਤੇ ਭੂਤ ਸਵਾਰ ਹੋਣਾ (ਕਿਸੇ ਧੁਨ ਵਿੱਚ ਪਾਗਲ ਹੋਣਾ)ਉਸ ਦੇ ਸਿਰ ਉੱਤੇ ਹਰ ਵੇਲੇ ਪ੍ਰਿੰਸੀਪਲ ਬਣਨ ਦਾ ਭੂਤ ਸਵਾਰ ਹੋਇਆ ਰਹਿੰਦਾ ਹੈ ।

116. ਸਿਰ ' ਤੇ ਕਫ਼ਨ ਬੰਨ੍ਹਣਾ (ਮੌਤ ਤੋਂ ਬੇਪਰਵਾਹ ਹੋ ਕੇ ਕੋਈ ਕੰਮ ਕਰਨਾ)-ਦੇਸ਼-ਭਗਤ ਆਪਣੇ ਦੇਸ਼ ਦੀ ਰਾਖੀ ਲਈ ਸਿਰ 'ਤੇ ਕਫ਼ਨ ਬੰਨ੍ਹ ਕੇ ਤੁਰ ਪੈਂਦੇ ਹਨ

117. ਸੱਤਰਿਆ ਬਹੱਤਰਿਆ ਜਾਣਾ (ਬੁੱਢੇ ਹੋ ਕੇ ਅਕਲ ਮਾਰੀ ਜਾਣੀ)ਜਦੋਂ ਸੰਗੀਤਾ ਦੇ 65 ਸਾਲਾ ਸਹੁਰੇ ਨੇ ਨਵਾਂ ਵਿਆਹ ਕਰਾਉਣ ਦੀ ਇੱਛਾ ਪ੍ਰਗਟ ਕੀਤੀ, ਤਾਂ ਉਸ ਨੇ ਕਿਹਾ ਕਿ ਇਹ ਸੱਤਰਿਆ ਬਹੱਤਰਿਆ ਗਿਆ ਹੈ । ਇਸੇ ਕਰਕੇ ਕੋਈ ਅਕਲ ਦੀ ਗੱਲ ਨਹੀਂ ਕਰਦਾ।

118. ਸੋਤਰ ਸੁੱਕਣਾ (ਸਹਿਮ ਪੈ ਜਾਣਾ)ਰਾਮ ਸਿੰਘ ਦੇ ਘਰ ਡਾਕਾ ਪੈਣ ਨਾਲ ਸਾਰੇ ਪਿੰਡ ਦੇ ਲੋਕਾਂ ਦੇ ਸੱਤਰ ਸੁੱਕ ਗਏ ।

119. ਸਿਰੋਂ ਨੰਗੀ ਹੋਣਾ (ਵਿਧਵਾ ਹੋਣਾ)ਲੜਾਈ ਵਿੱਚ ਆਪਣੇ ਪਤੀ ਦੇ ਮਾਰੇ ਜਾਣ ਕਰ ਕੇ ਵਿਚਾਰੀ ਸੰਤ ਕੌਰ ਜਵਾਨੀ ਵਿੱਚ ਈ ਦੂਜਿ ਹੀ ਸਿਰੋਂ ਨੰਗੀ ਹੋ ਗਈ ਸੀ ।

120. ਸਾਹ ਸੁੱਕ ਜਾਣਾ (ਬਹੁਤ ਡਰ ਜਾਣਾ)-ਜਦੋਂ ਪੁਲਿਸ ਨੇ ਬੰਤੇ ਦੇ ਘਰ ਸ਼ਰਾਬ ਫੜਨ ਲਈ ਛਾਪਾ ਮਾਰਿਆ, ਤਾਂ ਉਸ ਦਾ ਸਾਹ ਸੁੱਕ ਗਿਆ ।

121. ਸਿਰ ਹੱਥ ਧਰਨਾ (ਰੱਖਣਾ) (ਆਸਰਾ ਦੇਣਾ)ਰਾਜੂ ਦੇ ਹੋਣ ਮਗਰੋਂ ਉਸ ਦੀ ਮਾਸੀ ਸਿਰ 'ਤੇ ਹੱਕ ਧਰਿਆ ਪਾਲ ਜਵਾਨ ਕੀਤਾ

122 . ਸਿਰ ਖਾਣਾ (ਬਹੁਤ ਗੱਲਾਂ ਕਰ ਕੇ ਦੂਜੇ ਅਕਾ ਦੇਣਾ)ਮੈਂ ਪ੍ਰੀਤੀ ਕਿਹਾ, ''ਚੁੱਪ ਕਰਕੇ ਬੈਠ ਇਵੇਂ ਸਿਰ ਨਾ ਖਾਈ ਜਾ .

123. ਸਰਕਾਰੇ ਦਰਵਾਰੇ ਚੜਨਾ - ਕਚਹਿਰੀ ਵਿੱਚ ਮੁਕੱਦਮਾ ਕਰਨਾ ਸੰਤ ਨੇ ਬੰਤੇ ਦੇ ਖੇਤ ਉੱਤੇ ਕਬਜਾ ਕਰ ਲਿਆ, ਤਾਂ ਸਰਕਾਰੇ ਦਰਬਾਰੇ -3 ਨੇ ਸੰਤੂ ਵਿਰੁੱਧ ਮੁਕੱਦਮਾ ਕਰ ਉਸ ਨੂੰ ਸਰਕਾਰੇ ਦਰਬਾਰੇ ਚੜ੍ਹਾ ਦਿੱਤਾ

124 ਸਾਖੀ ਭਰਨਾ (ਗੁਆਹੀ ਦੇਣੀਉਸ ਦਾ ਕੀਤਾ ਕੰਮ ਇਸ ਗੱਲ ਦੀ ਸਾਖੀ ਭਰਦਾ ਸੀ ਕਿ ਉਹ ਬਹੁਤ ਸਿਆਣਾ ਹੈ ।

125. ਸਿਰ ਫੇਰਨਾ (ਨਾਂਹ ਕਰਨੀ ਕੁੰਦਨ ਨੇ ਰਣਬੀਰ ਤੋਂ ਪੈਸੇ ਉਧਾਰ ਮੰਗੇ, ਪਰ ਉਸ ਨੇ ਸਿਰ ਫੇਰ ਦਿੱਤਾ

126. ਸੋਹਿਲੇ ਸੁਣਾਉਣੇ (ਬੁਰਾ-ਭਲਾ ਕਹਿਣਾ)ਹਰਜੀਤ ਮੇਰੇ ਨਾਲ ਲੜ ਪਈ ਤੋਂ ਮੈਂ ਉਸ ਨੂੰ ਖੂਬ ਸੋਹਿਲੇ ਸੁਣਾਏ ।

127. ਸਿਰ ਧੜ ਦੀ ਬਾਜ਼ੀ ਲਾਉਣਾ (ਮੌਤ ਦੀ ਪਰਵਾਹ ਨਾ -ਸਭਰਾਵਾਂ ਦੇ ਮੈਦਾਨ ਵਿੱਚ ਸਿੱਖ ਫ਼ੌਜ ਸਿਰ ਧੜ ਦੀ ਬਾਜੀ ਤਾ ਲੜੀ

128. ਸਿਰ ਨਾ ਚੁੱਕਣਾ (ਗੁਸਤਾਖੀ ਨਾ ਕਰਨੀ)ਸਰਕਾਰ ਨੂੰ ਇੰਨੀ ਸਖ਼ਤੀ ਵਰਤਣੀ ਚਾਹੀਦੀ ਹੈ ਕਿ ਕੋਈ ਫ਼ਿਰਕੂ ਅਨਸਰ -: ਵਿੱਚ ਸਿਰ ਨਾ ਚੁੱਕ ਸਕੇ

 

129. ਸਿਰ ਮੱਥੇ 'ਤੇ ਮੰਨਣਾ( ਕਿਸੇ ਗੱਲ ਨੂੰ ਖੁਸ਼ੀ ਨਾਲ ਪਰਵਾਨ ਕਰਨਾ) ਸਾਨੂੰ ਆਪਣੇ ਵੱਡਿਆਂ ਦਾ ਹੁਕਮ ਸਿਰ ਮੱਥੇ 'ਤੇ ਜਾਣਾ ਚਾਹੀਦਾ ਹੈ।

130. ਸਿਰ ਮਾਰਨਾ (ਨਾਂਹ ਕਰਨੀ ਮੈਨੂੰ ਆਸ ਸੀ ਕਿ ਗੁਰਸ਼ਰਨ ਮੈਨੂੰ ਕੁੱਝ ਪੈਸੇ ਉਧਾਰ ਦੇ ਦੇਵੇਗੀ, ਪਰ ਉਸ ਨੇ ਮੇਰੀ ਗੱਲ ਦਇਆ ਹੀ ਸਿਰ ਮਾਰ ਦਿੱਤਾ ।

131, ਸੁਹਾਗ ਲੁੱਟ ਲੈਣਾ ਪਤੀ ਨੂੰ ਮਾਰ ਦੇਣਾ)-ਜੰਗ ਅਨੇਕਾ ਇਸਤਰੀਆਂ ਦੇ ਸੁਹਾਗ ਲੁੱਟ ਲੈਂਦਾ ਹੈ ।

132. ਸੁੱਕ ਕੇ ਤੀਲਾ ਹੋਣਾ ਬਹੁਤ ਕਮਜ਼ੋਰ ਹੋਣਾ ਵਿਚਾਰਾ ਗੁਰਜੀਤ ਇਕ ਮਹੀਨਾ ਬਿਮਾਰ ਰਹਿਣ ਨਾਲ ਸੁੱਕ ਕੇ ਤੀਲ੍ਹਾ

133, ਸੁੱਕਣੇ ਪਾ ਛੱਡਣਾ (ਕਿਸੇ ਨੂੰ ਇਕ ਥਾ ਬਿਠਾ ਕੇ ਉਸ ਦੀ ਬਾਤ ਨਾ ਪੁੱਛਣੀ)-ਅੱਜ ਜੀ.ਟੀ. ਰੋਡ ਤੋਂ ਸਵੇਰੇ ਅੱਠ ਵਜੇ ਗਵਰਨਰ ਸਾਹਿਬ ਦੀ ਕਾਰ ਲੰਘਣੀ ਸੀ । ਵਿਚਾਰੇ ਸਿਪਾਹੀ ਸਵੇਰ ਦੇ ਸੁੱਕਣੇ ਪਏ ਹੋਏ ਸਨ, ਪਰ ਅਜੇ ਗਵਰਨਰ ਸਾਹਿਬ ਦੀ ਡਰ ਨਹੀ ਸੀ ਆਈ ।

134. ਸ਼ੇਖ਼ ਚਿੱਲੀ ਦੇ ਬੁਲਾਓ ਪੁਛਾਉਣਾ (ਖ਼ਿਆਲੀ ਮਹਿਲ ਉਸਾਰਨੇ)ਤੁਹਾਨੂੰ ਵਿਹਲੇ ਬੈਠ ਕੇ ਸ਼ੇਖ਼ ਚਿੱਲੀ ਦੇ ਪੁਲਾਓ ਆਉਣ ਨਾਲ ਅਮਲੀ ਤੌਰ 'ਤੇ ਕੁੱਝ ਕਰਨਾ ਚਾਹੀਦਾ ਹੈ ।

135. ਸੇਕ ਲੱਗਣਾ (ਦੁੱਖ ਪਹੁੰਚਣਾਜੰਗ ਭਾਵੇਂ ਸਰਹੱਦਾਂ ਉੱਪਰ ਹੁੰਦੀ ਹੈ, ਪਰ ਇਸ ਦਾ ਸੇਕ ਸਾਰੇ ਦੇਸ਼-ਵਾਸੀਆ ਨੂੰ ਜਾਂਦਾ ਹੈ

136, ਸੂਰ ਮਿਲਣਾ (ਇਕੋ ਸਲਾਹ ਹੋਣੀ -ਮੇਰੇ ਭਰਾ ਦੀ ਮੇਰੇ ਨਾਲ ਤਾਂ ਬਣਦੀ ਨਹੀਂ ਪਰ ਉਸ ਦੀ ਆਪਣੇ ਗੁਆਢੀ ਨਾਲ ਚੰਗੀ ਸੁਰ ਮਿਲਦੀ ਹੈ

137. ਹੱਡਾਂ ਵਿੱਚ ਪਾਣੀ ਪੈਣਾ (ਕੰਮ ਕਰਨ ਨੂੰ ਜੀ ਨਾ ਕਰਨਾ)ਮੈਂ ਉਸ ਨੂੰ ਕਿਹਾ, ਤੂੰ ਕੋਈ ਕੰਮ ਨਹੀ ਕਰਦਾ ? ਕੀ ਤੇਰੇ 5 ਵਿੱਚ ਪਾਣੀ ਪਿਆ ਹੋਇਆ ਹੈ ?''

138, ਹਰਨ ਹੋ ਜਾਣਾ (ਦੌੜ ਜਾਣਾ -ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ ।

139, ਹੱਥ ਪੈਰ ਮਾਰਨਾ (ਕੋਸ਼ਿਸ਼ ਕਰਨੀ)ਉਸ ਨੇ ਨੌਕਰੀ ਲਈ ਬਹੁਤ ਹੱਥ ਪੈਰ ਮਾਰੇ ਹਨ, ਪਰ ਵਿਅਰਥ ।

140. ਹੱਥ ਅੱਡਣਾ (ਮੰਗਣਾ)ਜੇਕਰ ਤੁਸੀਂ ਮਿਹਨਤ ਕਰਕੇ ਆਪ ਕਮਾਈ ਨਹੀਂ ਕਰੋਗੇ, ਤਾਂ ਤੁਹਾਨੂੰ ਆਪਣੇ ਘਰ ਦੇ ਖ਼ਰਚਿਆਂ ਲਈ ਦੂਜਿਆਂ ਅੱਗੇ ਹੱਥ ਅੱਡਣੇ ਪੈਣਗੇ ।

141. ਹੱਥ ਹਿਲਾਉਣਾ (ਕੰਮ ਕਰਨਾ, ਉੱਦਮ ਕਰਨਾ)ਵਿਹਲੇ ਬੈਠਣ ਨਾਲੋਂ ਥੋੜ੍ਹਾ ਬਹੁਤਾ ਹੱਥ ਹਿਲਾਉਂਦੇ ਰਹਿਣਾ ਚਾਹੀਦਾ ਹੈ। ਇਸ ਨਾਲ ਸਿਹਤ ਠੀਕ ਰਹਿੰਦੀ ਹੈ ।

 142. ਹੱਥ ਮਲਣਾ (ਪਛਤਾਵਾ ਕਰਨਾ)ਪਹਿਲਾਂ ਤਾਂ ਤੁਸੀਂ ਮਿਹਨਤ ਨਹੀਂ ਕਰਦੇ । ਜਦੋਂ ਫੇਲ੍ਹ ਹੋ ਜਾਂਦੇ ਹੋ, ਤਾਂ ਫਿਰ ਹੱਥ ਨਦੇ ਹੋ, ਇਸ ਦਾ ਕੀ ਫ਼ਾਇਦਾ ?

 143. ਹੱਥ ਵੱਢ ਕੇ ਦੇਣੇ (ਕਿਸੇ ਨੂੰ ਕੋਈ ਲਿਖਤ ਦੇ ਦੇਣੀ)ਉਸ ਨੇ ਮੈਥੋਂ 100 ਰੁਪਏ ਉਧਾਰ ਲਏ ਤੇ ਇਕ ਕਾਗ਼ਜ਼ ਉੱਤੇ ਲਿਖ ਦਿੱਤਾ । ਜਦੋਂ ਮੈਂ ਉਸ ਤੋਂ ਪੈਸੇ ਮੰਗੇ, ਤਾਂ ਉਹ ਮੁੱਕਰ ਗਿਆ । ਮੈਂ ਉਸ ਨੂੰ ਕਿਹਾ ਕਿ ਤੂੰ ਮੁੱਕਰ ਕਿਵੇਂ ਸਕਦਾ ਹੈ  ਤਾਂ ਮੈਨੂੰ ਹੱਥ ਵੱਢ ਕੇ ਦਿੱਤੇ ਹੋਏ ਹਨ ।

 145. ਹੱਥਾਂ ਪੈਚਾਂ ਦੀ ਪੈ ਜਾਣੀ (ਮੁਸੀਬਤ ਕਰ ਕੇ ਘਬਰਾ ਜਾਣਾ)ਜਦੋਂ ਜੀਤੇ ਨੇ ਸ਼ੇਰ ਨੂੰ ਦੇਖਿਆ, ਤਾਂ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ।

146, ਹੱਥ ਤੰਗ ਹੋਣਾ (ਗਰੀਬੀ ਆ ਜਾਣੀ)ਮਹਿੰਗਾਈ ਦੇ ਜ਼ਮਾਨੇ ਵਿੱਚ ਹਰ ਨੌਕਰੀ-ਪੇਸ਼ਾ ਦਾ ਹੱਥ ਤੰਗ ਹੋ ਗਿਆ ਹੈ ਉਸ ਦਾ ਗੁਜਾਰਾ ਮੁਸ਼ਕਿਲ ਨਾਲ ਚੱਲਦਾ ਹੈ।

147. ਹੱਥ ਰੰਗਣਾ (ਵੱਢੀ ਨਾਲ ਰੁਪਇਆ ਕਮਾਉਣਾ)ਇਸ ਥਾਣੇਦਾਰ ਨੇ ਸਮਗਲਰਾਂ ਤੋਂ ਪੈਸੇ ਲੈ ਕੇ ਕਾਫ਼ੀ ਹੱਥ ਰੰਗ ਹਨ

) 148. ਹਿੱਕ ਉੱਤੇ ਸੱਪ ਲੇਟਣਾ (ਈਰਖਾ ਨਾਲ ਸੜਨਾ)ਰਾਮ ਨੇ ਜਦੋਂ ਐੱਮ. ਏ. ਪਾਸ ਕੀਤੀ, ਤਾਂ ਗੀਤਾ ਦੀ ਹਿੱਕ ਉੱਤੇ ਉਹ ਕਾਫ਼ੀ ਸੱਪ ਲੇਟਣ ਲੱਗ ਪਏ ਕਿਉਂਕਿ ਉਸ ਦਾ ਪੁੱਤਰ ਬੀ. ਏ. ਵਿਚੋਂ ਫੇਲ੍ਹ ਹੋ ਗਿਆ ਸੀ ।

149. ਹੱਥਾਂ ਦੇ ਤੋਤੇ ਉੱਡਣੇ (ਘਬਰਾ ਜਾਣਾ)ਫੇਲ੍ਹ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਹੱਥਾਂ ਦੇ ਤੋਤੇ ਉੱਡ ਗਏ ।

150. ਹੱਥੀਂ ਛਾਂਵਾਂ ਕਰਨੀਆਂ (ਆਓ-ਭਗਤ ਕਰਨੀ)ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ ।

151. ਹੱਥ ਦਾ ਸੁੱਚਾ ਹੋਣਾ (ਈਮਾਨਦਾਰ ਹੋਣਾ)-ਪ੍ਰੀਤਮ ਸਿੰਘ ਹੱਥ ਦਾ ਸੁੱਚਾ ਆਦਮੀ ਹੈ । ਕਿਸੇ ਨਾਲ ਹੇਰਾ-ਫੇਰੀ ਨਹੀਂ ਕਰਦਾ ।

152. ਹਵਾ ਦੇ ਘੋੜੇ ਸਵਾਰ ਹੋਣਾ (ਹੈਂਕੜ ਵਿੱਚ ਰਹਿਣਾਜੀਤਾ ਸਦਾ ਹਵਾ ਦੇ ਘੋੜੇ ਸਵਾਰ ਰਹਿੰਦਾ ਹੈ । ਕਿਸੇ ਗ਼ਰੀਬ ਨਾਲ ਗੱਲ ਹੀ ਨਹੀਂ ਕਰਦਾ ।

153. ਹਵਾਈ ਕਿਲ੍ਹੇ ਉਸਾਰਨਾ (ਫ਼ਰਜ਼ੀ ਆਸਾਂ ਬਣਾ ਲੈਣੀਆਂ)-ਵਿਹਲੇ ਬੰਦਿਆਂ ਨੂੰ ਹਵਾਈ ਕਿਲ੍ਹੇ ਉਸਾਰਨ ਦੀ ਆਦਤ ਹੁੰਦੀ ਹੈ

 

154, ਹੱਥ ਲਮਕਾਉਂਦੇ ਆਉਣਾ (ਖਾਲੀ ਹੱਥ ਆਉਣਾ)-ਕਮਾਈ ਕਰਨ ਦੀ ਆਸ ਨਾਲ ਉਹ 4 ਸਾਲ ਵਿਦੇਸ਼ਾਂ ਵਿੱਚ ਨਕ ਖਾਂਦਾ ਰਿਹਾ ਤੇ ਅੰਤ ਹੱਥ ਲਮਕਾਉਂਦਾ ਘਰ ਆ ਪੁੱਜਾ ।

155. ਹੱਥ ਨੂੰ ਹੱਥ ਨਾ ਦਿਸਣਾ (ਬਹੁਤ ਹਨੇਰਾ ਹੋਣਾ)ਬਿਜਲੀ ਬੰਦ ਹੋਣ ਕਾਰਨ ਸਿਨੇਮਾ ਹਾਲ ਵਿੱਚ ਹੱਥ ਨੂੰ ਹੱਥ ਨਹੀਂ ਸੀ ਦਿਸਦਾ, ਜਿਸ ਕਰਕੇ ਉਹ ਇਕ ਕੁਰਸੀ ਦੀ ਲੱਤ ਨਾਲ ਨੇਡਾ ਖਾ ਕੇ ਡਿਗ ਪਿਆ

156. ਹੱਥਾਂ ' ਤੇ ਸਰ੍ਹੋਂ ਜਮਾਉਣੀ (ਕੰਮ ਨੂੰ ਇੰਨੀ ਛੇਤੀ ਕਰਨਾ ਕਿ ਅਗਲਾ ਹੈਰਾਨ ਰਹਿ ਜਾਵੇ ਸੁਸ਼ੀਲ ਨੇ ਸੱਤ-ਸੱਤ ਦਿਸਿਆ ਵਾਲੀਆਂ ਰਕਮਾਂ ਦੇ ਗੁਣਾ ਦਾ ਝਟ-ਪਟ ਉੱਤਰ ਦੇ ਕੇ ਹੱਥਾਂ 'ਤੇ ਸਰ੍ਹੋਂ ਜਮਾ ਕੇ ਦਿਖਾ ਦਿੱਤੀ ।

157. ਹੱਥੀਂ ਪੈਣਾ (ਲੜਨ ਪੈਣਾ)ਜੇਕਰ ਤੁਹਾਡਾ ਕੋਈ ਝਗੜਾ ਹੈ, ਤਾਂ ਮੂੰਹ ਨਾਲ ਗੱਲ ਕਰੇ, ਇਸ ਤਰ੍ਹਾਂ ਹੱਥੀਂ ਪੈਣਾ ਠੀਕ ਨਹੀਂ।

158. ਹੱਥ ਕਰਨਾ (ਹੇਰਾ-ਫੇਰੀ ਕਰਨੀ)ਅੱਜ ਰੇਲਵੇ ਸਟੇਸ਼ਨ ਉੱਪਰ ਟਿਕਟਾਂ ਦੇਣ ਵਾਲਾ ਬਕਾਇਆ ਦੇਣ ਸਮੇਂ ਮੇਰੇ ਨਾਲ ਦੋ ਰੁਪਏ ਦਾ ਹੱਥ ਕਰ ਗਿਆ।

 159. ਹੱਥ ਉੱਤੇ ਹੱਥ ਧਰ ਕੇ ਬੈਠਣਾ (ਵਿਹਲੇ ਬੈਠਣਾ)ਜੇਕਰ ਤੁਸੀਂ ਕੋਈ ਕੰਮ ਨਹੀਂ ਕਰੋਗੇ ਤੇ ਹੱਥ ਉੱਤੇ ਹੱਥ ਧਰ ਕੇ ਬੈਠੋਗੇ, ਤਾਂ ਤੁਸੀਂ ਭੁੱਖੇ ਮਰੋਗੇ ।

160. ਹੱਥ ਵਿਖਾਉਣਾ (ਬਲ ਦਾ ਪ੍ਰਗਟਾਵਾ ਕਰਨਾ)-ਭਾਰਤੀ ਫ਼ੌਜ ਨੇ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਖ਼ੂਬ ਹੱਥ ਵਿਖਾਏ ।

161. ਹੱਥਾਂ ਪੈਰਾਂ ਦਾ ਖੁੱਲ੍ਹੇ ਹੋਣਾ (ਸੋਹਣਾ ਉੱਚਾ-ਲੰਮਾ ਜੁਆਨ ਹੋਣਾ)ਬਲਕਾਰ ਤਾਂ ਹੱਥਾਂ ਪੈਰਾਂ ਦਾ ਖੁੱਲ੍ਹਾ ਹੈ, ਪਰ ਉਸ ਭਰਾ ਸੁਕੜੂ ਜਿਹਾ ਹੀ ਹੈ।

 

162. ਹਨੇਰ ਆਉਣਾ (ਬਿਪਤਾ ਆ ਪੈਣੀ)-ਜੇਕਰ ਮੁੰਡੇ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਲਿਆ ਹੈ, ਤਾਂ ਹੀ ਹਨੇਰ ਆ ਗਿਆ ਹੈ ?

163. ਹਨੇਰ ਪੈ ਜਾਣਾ (ਅਨਹੋਣੀ ਗੱਲ ਹੋ ਜਾਣੀ)ਪਰਿਵਾਰ ਦੇ ਇੱਕੋ-ਇਕ ਕਮਾਊ ਬੰਦੇ ਦੀ ਮੌਤ ਨਾਲ ਘਰ ਵਿੱਚ ਹਨੇਰ ਪੈ ਗਿਆ ।

164. ਹਾਲਤ ਪਤਲੀ ਹੋਣੀ (ਗ਼ਰੀਬ ਹੋਣਾ)ਵ ਹੋ ਗਈ ਹੈ । ਵਪਾਰ ਵਿੱਚ ਘਾਟਾ ਪੈ ਜਾਣ ਕਰਕੇ ਅੱਜ-ਕਲ੍ਹ ਉਸ ਦੀ ਹਾਲਤ ਕਾਫ਼ੀ ਪਤਲੀ    

165, ਹਿੱਕ ਉੱਤੇ ਮੂੰਗ ਦਲਣਾ (ਕਿਸੇ ਦੇ ਸਾਹਮਣੇ ਉਸ ਨੂੰ ਸਤਾਉਣ ਵਾਲੇ ਕੰਮ ਕਰਨਾ)-ਲੜਾਕੀ ਸੱਸ ਆਪਣੀ ਨੂੰਹ ਨੂੰ ਤੰਗ ਵਰਨ ਲਈ ਉਸ ਦੀ ਹਿੱਕ ਉੱਤੇ ਮੂੰਗ ਦਲਦੀ ਹੈ ।

166. ਹਿੰਙ ਫਟਕੜੀ ਨਾ ਲੱਗਣਾ (ਕੁੱਝ ਖ਼ਰਚ ਨਾ ਕਰਨਾ)ਮਿੱਠਾ ਬੋਲਣ ਉੱਤੇ ਕੋਈ ਹਿੰਙ ਫਟਕੜੀ ਨਹੀਂ ਲਗਦੀ, ਪਰ ਇਸ ਲ ਤੁਸੀਂ ਪ੍ਰਾਪਤ ਸਭ ਕੁੱਝ ਕਰ ਸਕਦੇ ਹੋ ।

167. ਹੇਠਲੀ ਉੱਤੇ ਕਰ ਦੇਣੀ (ਗ਼ਦਰ ਮਚਾ ਦੇਣਾ)ਨਾਦਰ ਸ਼ਾਹ ਦੇ ਹਮਲੇ ਨੇ ਭਾਰਤ ਵਿੱਚ ਹੇਠਲੀ ਉੱਤੇ ਕਰ

168. ਹੌਲਾ ਫੁੱਲ ਹੋ ਜਾਣਾ (ਬੇਫ਼ਿਕਰ ਹੋਣਾ)ਪ੍ਰੀਖਿਆ ਦਾ ਬੋਝ ਸਿਰ ਤੋਂ ਲੱਥਣ ਨਾਲ ਮੈਂ ਹੌਲਾ ਫੁੱਲ ਹੋ ਗਿਆ ਹਾਂ ।

169. ਹੌਲਾ ਪੈਣਾ (ਹੌਂਸਲਾ ਢਹਿ ਜਾਣਾ)ਜਦੋਂ ਦੀ ਪੁਲਿਸ ਨੇ ਡਾਕੂਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਉਦੋਂ ਤੋਂ ਕਾਫ਼ੀ ਹੌਲੇ ਪੈ ਗਏ ਹਨ ।

170. ਹੱਡ ਗੋਡੇ ਰਗੜਨਾ (ਦੁੱਖਾਂ ਭਰਿਆ ਜੀਵਨ ਗੁਜ਼ਾਰਨਾ)-ਬੁੱਢੇ ਬਾਪ ਦੀ ਘਰ ਵਿੱਚ ਕੋਈ ਬਾਤ ਨਹੀਂ ਪੁੱਛਦਾ । ਤਾਰਾ ਹੱਡ ਗੋਡੇ ਰਗੜ ਕੇ ਹੀ ਦਿਨ ਕੱਟ ਰਿਹਾ ਹੈ ।

171. ਹੱਡ ਭੰਨ ਕੇ ਕੰਮ ਕਰਨਾ (ਸਖ਼ਤ ਮਿਹਨਤ ਕਰਨੀ)ਬੰਦੇ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਲਈ ਹੱਡ ਭੰਨ ਕੇ ਕੰਮ ਕਰਨਾ ਹੀਦਾ ਹੈ ।

172. ਹੱਡਾਂ ਨੂੰ ਰੋਗ ਲਾਉਣਾ (ਸਦਾ ਦਾ ਦੁੱਖ ਸਹੇੜਨਾ)ਧੰਨੇ ਨੇ ਨਸ਼ੇ ਖਾ-ਖਾ ਕੇ ਆਪਣੇ ਹੱਡਾਂ ਨੂੰ ਰੋਗ ਲਾ ਲਏ ਹਨ ।

173. ਹੱਡਾਂ ਵਿੱਚ ਪਾਣੀ ਪੈਣਾ (ਕੰਮ ਕਰਨ ਨੂੰ ਜੀ ਨਾ ਕਰਨਾ)ਕੀ ਤੇਰੇ ਹੱਡਾਂ ਵਿੱਚ ਪਾਣੀ ਪਿਆ ਹੋਇਆ ਹੈ ਕਿ ਤੂੰ ਸਾਰਾ । ਕੱਖ ਭੰਨ ਕੇ ਦੋਹਰਾ ਨਹੀਂ ਕਰਦਾ ।

174. ਹੱਥ ਪੀਲੇ ਕਰਨੇ (ਵਿਆਹ ਕਰਨਾ)20 ਨਵੰਬਰ, 2005 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ ।

175. ਹੱਥ ਅੱਡਣਾ (ਭੀਖ ਮੰਗਣਾ)-ਪੰਜਾਬੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੀ ਚਲਾ ਜਾਵੇ, ਆਪਣੀ ਮਿਹਨਤ ਦੀ ਕਮਾਈ    

176. ਖੁੱਲ੍ਹਾ ਰੱਖਣਾ (ਖੁੱਲ੍ਹਾ ਖ਼ਰਚ ਕਰਨਾ)ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਆਮ ਆਦਮੀ ਹੱਥ ਖੁੱਲ੍ਹਾ

177  ਹੱਥ ਗਰਮ ਹੋਣਾ (ਵੱਢੀ ਲੈਣੀ)ਸਰਕਾਰੀ ਦਫ਼ਤਰਾਂ ਵੱਢੀਖ਼ੋਰ ਕਲਰਕ ਓਨਾ ਤੁਹਾਡਾ ਕੰਮ ਨਹੀਂ ਕਰਦੇ, ਜਿੰਨਾ ਉਹਨਾਂ ਦਾ ਹੱਥ ਗਰਮ ਨਾ ਹੋਵੇ

178. ਹਥ ਧੋ ਕੇ ਪਿੱਛੇ ਪੈਣਾ (ਕਿਸੇ ਖ਼ਤਮ ਕਰਨ ਲਗਨ ਲੱਗ ਜਾਣੀ)-ਪਤਾ ਨਹੀਂ, ਚੰਨੀ ਕੀ ਵਿਗਾੜਿਆ ਮੇਰੇ ਪਿੱਛੇ ਪਈ ਹੋਈ

179. ਕੰਨਾ ਨੂੰ ਹੱਥ ਹਥ ਲਗਾਉਣੇ )ਜਦੋਂ ਰਾਮ ਚੋਰੀ ਫੜਿਆ ਗਿਆ, ਉਹ ਮੁਹੱਲੇ ਵਾਲਿਆਂ ਕੁੱਟ ਆ ਕੰਨਾਂ ਹੱਥ ਕੇ ਛੁੱਟਾ

180. ਕਖ ਨਾ ਰਹਿਣਾ (ਬਿਲਕੁਲ ਨਾਸ਼ ਹੋ ਜਾਣਾ)ਮਹਿੰਦਰ ਦੁਕਾਨ ਅੱਗ ਲੱਗ ਗਈ ਤਾਂ ਵਿਚਾਰੇ ਦਾ ਵੀ ਨਹੀਂ

181. ਕੱਖ ਭੰਨ ਕੇ ਕਰਨਾ (ਬਿਲਕੁਲ ਕੰਮ ਕਰਨਾ)ਬਿੱਲਾ ਵਿਹਲੀਆਂ ਖਾਣ ਜੋਗਾ ਸਾਰਾ ਦਿਨ ਖ ਨਹੀਂ ਕਰਦਾ ।

182. ਕੱਛਾਂ ਮਾਰਨੀਆਂ (ਕਿਸੇ ਜਿੱਤ ਪ੍ਰਾਪਤੀ ਹੀ ਨ, ਜਦੋਂ ਤੁਹਾਡੇ ਮੁੰਡੇ ਕੁੜਮਾਈ ਟੁੱਟ ਗਈ ਸੀ, ਪਰ ਉਨ੍ਹਾਂ ਆਪਣਾ ਰਿਹਾ-ਖੁਹਾ ਛੜਾ ਵਿਆਹ ਲਿਆ ਸੀ

183. ਕਦਮਾਂ ਹੇਠ ਅੱਖਾਂ ਵਿਛਾਉਣਾ (ਬਹੁਤ ਕਰਨਾ)ਉਹ ਜਵਾਈ ਹੈ, ਉਸ ਘਰ ਨਹੀਂ ਵੜਨ ਆਂਗੇ ਤਾਂ ਉਸ ਕਦਮਾਂ ਹੇਠ ਅੱਖਾਂ ਵਿਛਾਵਾਂਗੇ

184. ਕੱਪੜੇ ਲਾਹੁਣੇ (ਲੁੱਟ ਲੈਣਾ)-ਅੱਜ ਦੇ ਦੁਕਾਨਦਾਰ ਵਾਕਫ਼ੀ ਵਾਲੇ ਦੇ ਤਾਂ ਸਗੋਂ ਜਿਆਦਾ ਕਪੜੇ ਲਾਉਂਦੇ ਹਨ

185. ਕਬਰ ਕਿਨਾਰੇ ਹੋਣਾ (ਮਰਨ ਕੰਢੇ ਹੋਣਾ)ਮੈਂ ਬੁੱਢੇ ਨੂੰ ਕਿਹਾ ਕਿ ਹੁਣ ਤੂੰ ਕਬਰ ਕਿਨਾਰੇ ਹੈਂ । ਹੁਣ ਲਾਲਚ ਛੱਡ ਦੇਹ ਤੇ ਰੱਬ ਦੇ ਪਾਸੇ ਲੱਗ 

186, ਕਬਰਾਂ ਦੇ ਮੁਰਦੇ ਪੁੱਟਣਾ (ਵਿਅਰਥ ਪੁਰਾਣੀਆਂ ਅਣਸੁਖਾਵੀਆਂ ਗੱਲਾਂ ਕਰਨਾ)ਮੈਂ ਆਪਣੇ ਗੁਆਂਢੀਆਂ ਨੂੰ ਕਿਹਾ ਕਿ ਜੇਕਰ ਉਹ ਸਾਡੇ ਨਾਲ ਆਪਣਾ ਝਗੜਾ ਖ਼ਤਮ ਕਰਨਾ ਚਾਹੁੰਦੇ ਹਨ, ਤਾਂ ਉਹ ਕਬਰਾਂ ਦੇ ਮੁਰਦੇ ਨਾ ਪੁੱਟਣ ।

 

187. ਕਰਮਾਂ ਨੂੰ ਰੋਣਾ (ਮਾੜੀ ਕਿਸਮਤ ਤੇ ਤਰਨਾ-ਵਿਚਾਰੀ ਵਿਧਵਾ ਆਪਣੇ ਕਰਮਾਂ ਨੂੰ ਰੋਂਦੀ ਦਿਨ ਕੱਟ ਰਹੀ ਸੀ ।

 188. ਕੱਲਰ ਦਾ ਕੰਵਲ ਹੋਣਾ ਭੈੜੀਆਂ ਤੋਂ ਭੈੜੀਆਂ ਹਾਲਤਾਂ ਵਿੱਚ ਚੰਗਾ ਮਨੁੱਖ ਬਣ ਜਾਣਾਸ੍ਰੀ ਲਾਲ ਬਹਾਦਰ ਸ਼ਾਸਤਰੀ ਕੱਲਰ ਦੇ ਕੰਵਲ ਸਨ, ਉਹ ਗ਼ਰੀਬ ਘਰ ਵਿੱਚ ਪੈਦਾ ਹੋਏ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ।

189. ਕਲੇਜਾ ਫੜ ਕੇ ਬਹਿ ਜਾਣਾ (ਬਹੁਤ ਦੁਖੀ ਹੋਣਾ)ਆਪਣੇ ਪੁੱਤਰ ਦੇ ਕਤਲ ਦੀ ਖ਼ਬਰ ਸੁਣ ਕੇ ਉਹ ਕਲੇਜਾ ਫੜ ਕ ਬਹਿ ਗਈ।

190, ਕਾਂਜੀ ਘੋਲਣਾ (ਬੇਸੁਆਦੀ ਕਰਨਾ)-ਜਦੋਂ ਸਾਡੇ ਘਰ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਤਾਂ  ਉੱਥੇ ਜਾਇਦਾਦ ਦੇ ਝਗੜੇ ਦੀ ਗੱਲ ਛੇੜ ਕੇ ਕਿਉਂ ਕਾਂਜੀ ਘੋਲੀ ?

191. ਕਾਲਜੇ ਛੁਰੀਆਂ ਮਾਰਨਾ (ਚੁੱਭਵੀਆਂ ਗੱਲਾਂ ਕਹਿਣਾ)ਨੂੰਹ ਨੇ ਕਿਹਾ ਕਿ ਮੇਰੀ ਸੱਸ ਮੇਰੇ ਮਾਪਿਆਂ ਦੀ ਨਿੰਦਿਆ ਕਰ ਕੇ ਹਰ ਸਮੇਂ ਮੇਰੇ ਕਾਲਜੇ ਵਿੱਚ ਛੁਰੀਆਂ ਮਾਰਦੀ ਰਹਿੰਦੀ ਹੈ ।

192, ਕੁੱਜੇ ਵਿੱਚ ਸਮੁੰਦਰ ਬੰਦ ਕਰਨਾ (ਵੱਡੀ ਗੱਲ ਨੂੰ ਬਹੁਤ ਸੰਖੇਪ ਵਿੱਚ ਕਹਿਣਾ)-ਗੁਰੂ ਨਾਨਕ ਦੇਵ ਜੀ ਨੇ ਚੌਦਾਂ ਸ਼ਬਦਾ ਦੇ ਮੂਲ-ਮੰਤਰ ਵਿੱਚ ਆਪਣੀ ਰਹੱਸਵਾਦੀ ਫ਼ਿਲਾਸਫ਼ੀ ਦਾ ਨਿਚੋੜ ਪੇਸ਼ ਕਰਦਿਆਂ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ ।

193. ਕੰਨ ਕੁਤਰਨੇ ਠੱਗ ਲੈਣਾ)ਉਹ ਬਨਾਰਸੀ ਠੱਗ ਹੈ । ਉਸ ਤੋਂ ਬਚ ਕੇ ਰਹਿਣਾ ।ਉਹ ਤਾਂ ਚੰਗੇ-ਭਲੇ ਸਿਆਣੇ ਦੇ ਕੰਨ ਕੁਤਰ ਲੈਂਦਾ ਹੈ ।

 194, ਕੰਨ ਕਰਨੇ ਸਬਕ ਦੇਣਾ)ਮੈਂ ਉਸ ਸ਼ਰਾਬੀ ਨੂੰ ਪੁਲਿਸ ਵਾਲਿਆਂ ਕੋਲ ਫੜਾ ਕੇ ਅੱਗੋਂ ਲਈ ਸ਼ਰਾਬ ਪੀ ਕੇ ਗਲੀ ਵਿੱਚ ਗੋਦ ਬੋਲਣ ਤੋਂ ਕੰਨ ਕਰ ਦਿੱਤੇ ਹਨ ।

195. ਕੰਨ ਖੜ੍ਹੇ ਕਰਨੇ (ਚੁਕੰਨੇ ਹੋਣਾ)ਜਦੋਂ ਅਸੀਂ ਜੰਗਲ ਵਿੱਚੋਂ ਲੰਘ ਰਹੇ ਸਾਂ, ਤਾਂ ਇਕ ਝਾੜੀ ਵਿੱਚ ਘੁਸਰ-ਮੁਸਰ ਸੁਣ ਤੇ ਅਸੀਂ ਕੰਨ ਖੜ੍ਹੇ ਕਰ ਕੇ ਝਾੜੀ ਵਲ ਵੇਖਣ ਲੱਗ ਪਏ ।

196. ਕਮਰਕੱਸੇ ਕਰਨੇ (ਤਿਆਰ ਹੋਣਾ)ਜੰਗ ਦਾ ਬਿਗਲ ਵੱਜਦਿਆਂ ਹੀ ਸਿੰਘਾਂ ਨੇ ਲੜਾਈ ਲਈ ਕਮਰਕੱਸੇ ਕਰ ਲਏ । ਪੱਤਣਾਂ ਦਾ ਪਾਣੀ ਪੀਤਾ ਹੋਇਆ

197. ਕਈ ਪੱਤਣਾਂ ਦਾ ਪਾਣੀ ਪੀਤਾ ਹੋਣਾ (ਬਹੁਤ ਹੰਢਿਆ-ਵਰਤਿਆ ਹੋਣਾ)ਤੂੰ ਤਾਂ ਕਈ ਹੈ, ਤੂੰ ਕਿਸੇ ਤੋਂ ਕਿਵੇਂ ਧੋਖਾ ਖਾ ਸਕਦਾ ਹੈ ?

198. ਕੰਨ ਭਰਨੇ (ਚੁਗ਼ਲੀ ਕਰਨੀ)ਮਨਜੀਤ ਨੇ ਮੇਰੇ ਵਿਰੁੱਧ ਝੂਠੀਆਂ-ਸੱਚੀਆਂ ਗੱਲਾਂ ਕਰ ਕੇ ਰਾਮ ਦੇ ਕੰਨ ਭਰੇ ਤੇ ਉਸ ਨੂੰ ਮੇਰਾ ਦੁਸ਼ਮਣ ਬਣਾ ਦਿੱਤਾ ।

199. ਕੱਛਾਂ ਵਜਾਉਣੀਆਂ (ਕਿਸੇ ਦੀ ਅਸਫਲਤਾ 'ਤੇ ਖ਼ੁਸ਼ ਹੋਣਾ)-ਉਨ੍ਹਾਂ ਨੇ ਸਾਡੇ ਸਕੂਲ ਨੂੰ ਮੈਚ ਵਿੱਚ ਹਾਰਦਾ ਦੇਖ ਕੇ ਬੜੀਆਂ ਕੱਛਾਂ ਵਜਾਈਆਂ ।

200, ਕਲੇਜੇ ਭਾਂਬੜ ਬਲਣਾ (ਗੁੱਸਾ ਚੜ੍ਹਨਾ)ਜਦੋਂ ਦੀਆਂ ਮੇਰੇ ਛੋਟੇ ਪੁੱਤਰ ਨੇ ਮੈਨੂੰ ਗਾਲਾਂ ਕੱਢੀਆਂ ਹਨ, ਉਦੋਂ ਤੋਂ ਮੇਰੇ ਕਰਜ ਭਾਂਬੜ ਬਲ ਰਿਹਾ ਹੈ ।

201. ਕੰਘਾ ਹੋਣਾ - ਬਹੁਤ ਨੁਕਸਾਨ ਹੋ ਜਾਣਾ)ਇਸ ਮੁਕੱਦਮੇ ਵਿੱਚ ਸਾਡਾ ਕੰਘਾ ਹੋ ਗਿਆ ਹੈ, ਅਜੇ ਪਤਾ ਨਹੀਂ ਇਹ ਕਿੰਨਾ ਚਿਰ ਚਲਦਾ ਰਹੇਗਾ ।

 202. ਕਲਮ ਫੇਰਨਾ (ਲਿਖਤ ਨੂੰ ਕੱਟ ਦੇਣਾ)ਜਦੋਂ ਸ਼ਾਹ ਨੂੰ ਮੈਂ ਸਾਰਾ ਕਰਜ਼ਾ ਵਾਪਸ ਕਰ ਦਿੱਤਾ, ਤਾਂ ਉਸ ਨੇ ਮੇਰੇ ਹਿਸਾਬ ਉੱਪਰ ਕਲਮ ਫੇਰ ਦਿੱਤੀ ।

203. ਕੰਨਾਂ ਵਿੱਚ ਉਂਗਲਾਂ ਦੇਣੀਆਂ (ਯਤਨ ਕਰਨਾ ਕਿ ਸੁਣਿਆ ਨਾ ਜਾਵੇ)-ਜਦੋਂ ਉਹ ਝੂਠ ਬੋਲ ਰਿਹਾ ਸੀ, ਤਾਂ ਮੈਂ ਕੰਨਾਂ ਵਿੱਚ ਉਂਗਲਾਂ ਦੇ ਲਈਆਂ ।

204, ਕੰਨਾਂ 'ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਹੋਣਾ)-ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ 'ਤੇ ਜੂੰ ਵੀ ਨਹੀਂ ਸਰਕੀ ।

 205, ਕੱਖੋਂ ਹੌਲਾ ਕਰਨਾ (ਬਹੁਤ ਸਰਮਿੰਦਾ ਕਰ ਦੇਣਾ)-ਕਮਲਾ ਨੇ ਮੈਨੂੰ ਇਕਰਾਰ ਨਾ ਪੂਰਾ ਕਰਨ 'ਤੇ ਅਜਿਹੀ ਝਾੜ ਪਾਈ ਕਿ ਮੈਂ ਕੁੱਖੋਂ ਹੌਲੀ ਹੋ ਗਈ ।         

206. ਕਦਮਾਂ ਹੇਠ ਅੱਖਾਂ ਵਿਛਾਉਣਾ ਬਹੁਤ ਸਤਿਕਾਰ ਕਰਨਾ)ਅਸੀਂ ਆਪਣੇ ਮਾਸਟਰ ਜੀ ਦੇ ਕਦਮਾਂ ਹੇਠ ਅੱਖਾਂ ਵਿਊਂਦੇ

207 ਕੱਪੜਿਆਂ ਤੋਂ ਬਾਹਰ ਹੋਣਾ (ਗੁੱਸੇ ਨਾਲ ਬੇਕਾਬੂ ਹੋਣਾ)-ਮੇਰੇ ਮੂੰਹੋਂ ਖਰੀਆਂ-ਖਰੀਆਂ ਸੁਣ ਕੇ ਉਹ ਕੱਪੜਿਆਂ ਤੋਂ ਬਾਹਰ

208.  ਕੁੱਤੇ ਦੇ ਠੀਕਰੇ ਪਾਣੀ ਪਿਲਾਉਣਾ (ਬਹੁਤ ਨਿਰਾਦਰੀ ਕਰਨੀ)ਦਰਾਣੀ ਨੇ ਜਿਠਾਣੀ ਨੂੰ ਕਿਹਾ ਕਿ ਅੱਜ ਤੂੰ ਮੇਰੀ ਬਦਨਾਮੀ ਗਿਆਹੈ। ਕਲ੍ਹ ਮੈਂ ਵੀ ਤੈਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾ ਕੇ ਛੱਡਾਂਗੀ ।

209 ਕੱਚੀਆਂ ਹੀ ਚੱਲਣੀਖੇਡਣਾ (ਭੋਲੇ-ਭਾਲੇ ਹੋਣਾ)ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡੇ ਹੋਏ, ਸਾਡੇ ਨਾਲ ਤੇਰੀ ਇਹ ਚਲਾਕੀ ਨਹੀ ਚਲਣੀ

210. ਕਾਰਾ ਹੋ ਜਾਣਾ (ਬਹੁਤ ਬੁਰੀ ਗੱਲ ਵਾਪਰ ਜਾਣੀ)ਜਦੋਂ ਲੋਕ ਉਸ ਦੇ ਕਤਲ ਹੋਏ ਪੁੱਤਰ ਦਾ ਅਫ਼ਸੋਸ ਕਰਨ ਆਏ, ਨੂੰ ਮਾੜਾ ਜਿਹਾ ਵੀ ਡਰ ਹੁੰਦਾ ਗੋਲੀਆਂ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੀ ਪਤਾ ਸੀ ਕਿ ਅੱਜ ਇਹ ਕਾਰਾ ਹੋ ਜਾਣਾ ਹੈ ? ਜੇਕਰ ਉਸ ਤਾਂ ਉਹ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦਿੰਦਾ ।

211. ਕਾਵਾਂ ਰੌਲੀ (ਕੰਨ ਪਈ ਅਵਾਜ ਸੁਣਾਈ ਨਾ ਦੇਣੀ, ਬਹੁਤ ਰੋਲਾ ਪੈਣਾ)ਸਭਾ ਦੀ ਮੀਟਿੰਗ ਵਿੱਚ ਕੋਈ ਕਿਸੇ ਦੀ ਗੱਲ ਹੀ ਨਹੀਂ ਸੀ ਰਿਹਾ, ਬੱਸ ਕਾਵਾਂ ਰੌਲੀ ਹੀ ਪਈ ਹੋਈ ਸੀ ।

212. ਕਲੇਜਾ ਵਿੰਨ੍ਹਿਆ ਜਾਣਾ (ਬਹੁਤ ਦੁਖੀ ਹੋਣਾ)ਹਰਨਾਮ ਕੌਰ ਦੀਆਂ ਈਰਖਾ ਭਰੀਆ ਗੱਲਾਂ ਨਾਲ ਮੇਰਾ ਕਲੇਜਾ ਵਿੰਨ੍ਹਿਆ ਗਿਆ ।

213. ਕਬਰਾਂ ਦੇ ਮੁਰਦੇ ਪੁੱਟਣਾ (ਪੁਰਾਣੀਆਂ ਗੱਲਾਂ ਚੇਤੇ ਕਰਨੀਆਂ)-ਜੇ ਕਿਸੇ ਨਾਲ ਸਮਝੌਤਾ ਕਰਨਾ ਹੈ, ਤਾਂ ਕਬਰਾਂ ਦੇ ਮੁਰਦੇ

214. ਕਾਇਆ ਪਲਟ ਦੇਣਾ (ਨਵਾਂ ਨਰੋਆ ਹੋ ਜਾਣਾ)ਉਸ ਦੀ ਸਿੱਖਿਆ ਨੇ ਮੇਰੀ ਕਾਇਆ ਪਲਟ ਦਿੱਤੀ ।

215. ਕੁੱਤੇ ਦੀ ਮੌਤ ਮਰਨਾ (ਖ਼ੁਆਰ ਹੋ ਕੇ ਬੇਇਜਤੀ ਦੀ ਮੌਤ ਮਰਨਾ)-ਬੁਰੇ ਕੰਮ ਕਰਨ ਵਾਲੇ ਬੰਦੇ ਆਖ਼ਰ ਕੁੱਤੇ ਦੀ ਮੌਤ  ਕਰਦੇ ਹਨ।

216. ਕੁੱਬੇ ਨੂੰ ਲੱਤ ਰਾਸ ਆਉਣੀ (ਕਿਸੇ ਦੇ ਭੈੜੇ ਵਰਤਾਓ ਕਾਰਨ ਲਾਭ ਹੋਣਾ)ਜਦੋਂ ਹੁਕਮਰਾਨ ਪਾਰਟੀ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਕਿਸੇ ਕਾਰਨ ਜੇਲ੍ਹਾਂ ਵਿੱਚ ਬੰਦ ਕਰ ਦੇਵੇ, ਤਾਂ ਉਹ ਲੋਕਾਂ ਦੇ ਨਾਇਕ ਬਣ ਕੇ ਨਿਕਲਦੇ ਹਨ । ਇਸ ਤਰ੍ਹਾਂ ਕੁੱਬੇ

 217. ਕੀਤੀ ਕਰਾਈ ਖੂਹ ਵਿੱਚ ਪਾ ਦੇਣੀ (ਸਾਰੀ ਮਿਹਨਤ ਜਾਇਆ ਕਰਨੀ)ਉਸ ਨੇ ਇਹ ਗੱਲ ਕਰ ਕੇ ਮੇਰੀ ਸਾਰੀ ਕੀਤੀ ਨੂੰ ਲੰਡ ਰਾਸ ਆ ਜਾਂਦੀ ਹੈ । ਲਈ ਖੂਹ ਵਿੱਚ ਪਾ ਦਿੱਤੀ ।

218. ਕੰਨਾਂ ਤੱਕ ਮੂੰਹ ਪਾਟਣਾ (ਵਧ-ਵਧ ਕੇ ਗੱਲਾਂ ਕਰਨਾ)ਰੇਸ਼ਮਾ ਦਾ ਕੰਨਾਂ ਤੀਕ ਮੂੰਹ ਪਾਟਿਆ ਹੋਇਆ ਹੈ । ਬੋਲਣ ਗਾ-ਪਿੱਛਾ ਨਹੀਂ ਦੇਖਦੀ।

219. ਕੱਚਾ ਹੋਣਾ (ਸ਼ਰਮਿੰਦਾ ਹੋਣਾ)ਜਦੋਂ ਗੁਪਾਲ ਸਿੰਘ ਦੇ ਘਰੋਂ ਚੋਰੀ ਦਾ ਮਾਲ ਫੜਿਆ ਗਿਆ, ਤਾਂ ਉਹ ਸਭ ਦੇ ਸਾਹਮਣੇ ਲੱਗੀਤੇਰਾ ਹੋ ਗਿਆ ।

220. ਕੋਠੇ ਜਿੱਡੀ ਹੋਣਾ (ਮੁਟਿਆਰ ਹੋਣਾ)ਜੱਟੀ ਨੇ ਜੱਟ ਨੂੰ ਕਿਹਾ ਕਿ ਉਸ ਦੀ ਧੀ ਕੋਠੇ ਜਿੱਡੀ ਹੋ ਗਈ ਹੈ, ਕੀ ਉਸ ਨੂੰ ਸ ਦੇ ਵਿਆਹ ਦਾ ਵੀ ਕੋਈ ਫ਼ਿਕਰ ਹੈ ?

 221. ਕੌੜਾ ਘੁੱਟ ਭਰਨਾ (ਨਾ-ਪਸੰਦ ਗੱਲ ਨੂੰ ਕਰ ਲੈਣਾ)-ਕੁਲਦੀਪ ਨੇ ਪੇਕੇ ਆ ਕੇ ਆਪਣੀ ਮਾਂ ਨੂੰ ਕਿਹਾ ਕਿ ਉਸ ਦੇ ਸਹੁਰ ਉਸ ਨਾਲ ਭੈੜਾ ਸਲੂਕ ਕਰਦੇ ਹਨ ਤੇ ਉਹ ਅੱਜ ਤਕ ਉੱਥੇ ਕੌੜਾ ਘੁੱਟ ਭਰ ਕੇ ਬੈਠੀ ਰਹੀ ਹੈ, ਪਰ ਹੁਣ ਉੱਥੇ ਵਾਪਸ ਨਹੀਂ ਜੀਵੇਗੀ ।

222, ਕੰਡ ਲਾਉਣਾ (ਹਰਾ ਦੇਣਾ)ਜਿਸ ਉੱਤੇ ਗੁਰੂ ਦੀ ਕਿਰਪਾ ਹੋਵੇ, ਕੋਈ ਦੁਸ਼ਮਣ ਉਸ ਦੀ ਕੰਡ ਨਹੀਂ ਲਾ ਸਕਦਾ

223, ਕੰਡੇ ਬੀਜਣਾ (ਮੁਸ਼ਕਿਲਾਂ ਪੈਦਾ ਕਰ ਦੇਣੀਆਂ) ਜੇਕਰ ਤੁਸੀਂ ਆਮਦਨ ਟੈਕਸ ਵਿੱਚ ਚੋਰੀ ਕਰੋਗੇ, ਤਾਂ ਆਪਣੇ ਲਈ ਕੁਝ ਸੁਣਨਾ)ਮੈਂ ਉਸ ਦੀਆਂ ਜ਼ਿੰਮੇਵਾਰੀਆਂ ਬਾਰੇ ਹਰ ਸਮੇਂ ਤੀਜ ਲਵੋਗੇ ।

224. 6 ਕੰਨ ਵਲੇਟ ਕੇ ਤੁਰਨਾ वे (ਗੱਲ ਨਾ ਪਰ ਉਹ ਕਿਸੇ ਗੱਲ ਦੀ ਪਰਵਾਹ ਕਰਨ ਦੀ ਥਾਂ ਕੰਨ ਵਲ੍ਹੇਟ ਕੇ ਤੁਰ ਜਾਂਦਾ ਹੈ । ਚੇਤਾਵਨੀ ਕਰਦਾ ਰਹਿੰਦਾ

225. ਕੰਨ ਖਾਣੇ (ਸਿਰ ਖਾਣਾ) ਜਰ ਤੂ ਸਾਰਾ ਦਿਨ ਹੀ ਮੇਰੇ ਕੰਨ ਖਾਂਦਾ ਰਹੰਦਾ ਹੈਂ .

226 ਕਰਮਾਂ ਦਾ ਬਲੀ (ਬਹੁਤ ਮਾੜੀ ਕਿਸਮਤ ਵਾਲਾ)-ਗਗਨ ਅਜਿਹਾ ਕਰਮਾਂ ਦਾ ਬਲੀ ਹੈ ਕਿ ਉਸ ਨੂੰ ਕਈ ਥਾਂਈਂ ਟੱਕਰਾਂ ਮਾਰਨ ਮਗਰੋਂ ਵੀ ਕਿਧਰੇ ਨੌਕਰੀ ਨਾ ਮਿਲੀ ।

 227, ਖਹਿ-ਖਹਿ ਕੇ ਮਰਨਾ (ਆਪੋ ਵਿਚ ਲੜਨਾ-ਝਗੜਨਾ)-ਬੰਤਾ ਸਿੰਘ ਆਪਣੇ ਭਰਾ ਨਾਲ ਖਹਿ-ਖਹਿ ਕੇ ਮਰਦਾ ਰਹਿੰਦਾ ਹੈ ।

228. ਖੰਡ ਖੀਰ ਹੋਣਾ, ਘਿਓ ਖਿਚੜੀ (ਸ਼ੰਕਰ) ਹੋਣਾ (ਘੁਲ ਮਿਲ ਜਾਣਾ)-ਮਨਜੀਤ ਸਾਡੇ ਵਿੱਚ ਆ ਕੇ ਖੰਡ-ਖੀਰ (ਘਿਓ ਖਿਚੜੀ ਹੋ ਗਈ ਹੈ । ਕੋਈ ਨਹੀਂ ਕਹਿ ਸਕਦਾ ਕਿ ਉਹ ਓਪਰੀ ਹੈ ।

229, ਖਾਨਾ ਖਰਾਬ ਹੋਣਾ ਘਰ ਤਬਾਹ ਹੋ ਜਾਣਾ)ਸਾਰੇ ਘਰ ਦੇ ਮੈਂਬਰਾਂ ਦੇ ਭੈੜੀਆਂ ਆਦਤਾਂ ਦੇ ਸ਼ਿਕਾਰ ਹੋਣ ਕਰਕੇ ਉਸ ਦਾ ਤਾਂ ਖ਼ਾਨਾ ਹੀ ਖਰਾਬ ਹੋ ਗਿਆ ਹੈ ।

230, ਖੁੰਬ ਠੱਪਣੀ ਆਕੜ ਭੰਨਣੀ) ਮੈਂ ਉਸ ਨੂੰ ਖਰੀਆਂ ਖਰੀਆਂ ਸੁਣਾ ਕੇ ਉਸ ਦੀ ਖੂਬ ਖੁੰਬ ਠੱਪੀ ।

 

231. ਖੇਰੂੰ-ਖੇਰੂੰ ਹੋ ਜਾਣਾ (ਆਪੋ ਵਿਚ ਪਾਟ ਕੇ ਤਬਾਹ ਹੋ ਜਾਣਾ)ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ

ਘਰੇਲੂ ਬੁਰਛਾਗਰਦੀ ਕਾਰਨ ਖੇਰੂੰ-ਖੇਰੂੰ ਹੋ ਗਿਆ ।

 232. ਖੱਟੇ ਪਿਆ ਹੋਣਾ (ਮਸਲਾ ਲਮਕਦਾ ਰਹਿਣਾ)ਖ਼ਾਲਸਾ ਕਾਲਜ ਵਿੱਚ ਪ੍ਰਿੰਸੀਪਲ ਦੀ ਨਿਯੁਕਤੀ ਦਾ ਮਾਮਲਾ ਮੈਨੇਜਿੰਗ ਕਮੇਟੀ ਤੋਂ ਡੀ. ਪੀ. ਆਈ. ਵਿਚਕਾਰ ਝਗੜੇ ਕਾਰਨ ਲੰਮਾ ਸਮਾਂ ਖੱਟੇ ਵਿੱਚ ਪਿਆ ਰਿਹਾ।

233. ਖਿਆਲੀ ਪੁਲਾਓ ਪਕਾਉਣੇ (ਹਵਾਈ ਕਿਲ੍ਹੇ ਉਸਾਰਨੇ)ਸੁਰਿੰਦਰ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ । ਬੱਸ ਖ਼ਿਆਲੀ ਪੁਲਾਓ ਪਕਾਉਂਦਾ ਰਹਿੰਦਾ ਹੈ ।

234. ਖੂਹ-ਖਾਤੇ ਪਾ ਦੇਣਾ (ਕੋਈ ਚੀਜ਼ ਅਜਿਹੀ ਸੁੱਟਣੀ, ਜਿੱਥੋਂ ਮੁੜ ਲੱਭੇ ਹੀ ਨਾ)ਮੈਨੂੰ ਆਪਣਾ ਪੈੱਨ ਕਿਤੇ ਨਹੀਂ ਲੱਭਦਾ, ਪਤਾ ਨਹੀਂ ਬੱਚਿਆਂ ਨੇ ਕਿਹੜੇ ਖੂਹ ਖਾਤੇ ਪਾ ਦਿੱਤਾ ਹੈ ।

235. ਖੂਹ ਪੁੱਟਣਾ (ਬਿਪਤਾ ਖੜ੍ਹੀ ਕਰਨੀ)ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿੱਚ ਗੜਬੜ ਮਚਾਉਣ ਵਾਲੇ ਅਨਸਰਾਂ ਨੂੰ ਸ਼ਹਿ ਦੇ ਕੇ ਆਪਣੇ ਲਈ ਖੂਹ ਪੁੱਟ ਲਿਆ ।

236. ਖੂਨ ਉਬਲਣਾ (ਜੋਸ਼ ਆ ਜਾਣਾ)ਮੁਸਲਮਾਨ ਹਾਕਮਾਂ ਦੇ ਜ਼ੁਲਮ ਦੇਖ ਕੇ ਸਿੱਖਾਂ ਦਾ ਖ਼ੂਨ ਉਬਲਣ ਲੱਗ ਪਿਆ

237. ਖੂਨ ਨਿਚੋੜਨਾ (ਹਰਾਮ ਦੇ ਪੈਸੇ ਇਕੱਠੇ ਕਰਨਾ)ਮਲਕ ਭਾਗੋ ਗ਼ਰੀਬਾਂ ਦਾ ਖ਼ੂਨ ਨਿਚੋੜ ਕੇ ਧਨ ਇਕੱਠਾ ਕਰਦਾ ਸੀ ।

238. ਖ਼ਾਕ ਛਾਣਨਾ (ਵਿਅਰਥ ਯਤਨ ਕਰਨਾ)ਜੀਤਾ ਨੌਕਰੀ ਲੱਭਣ ਲਈ ਥਾਂ-ਥਾਂ ਖ਼ਾਕ ਛਾਣਦਾ ਰਿਹਾ, ਪਰ ਉਸ ਦਾ ਕੰਮ  ਨਾ ਬਣਿਆ ।

239. ਖਾਨਿਓਂ ਜਾਣੀ (ਘਬਰਾ ਜਾਣਾ)ਜੀਤੇ ਦੇ ਪਿਤਾ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਮੇਰੇ ਖ਼ਾਨਿਓਂ ਗਈ ।

240. ਖਿੱਲੀ ਉਡਾਉਣਾ (ਮਖ਼ੌਲ ਉਡਾਉਣਾ)ਕੁੱਝ ਮਨਚਲੇ ਨੌਜਵਾਨ ਇਕ ਲੰਙੜੇ ਦੀ ਖਿੱਲੀ ਉਡਾ ਰਹੇ ਸਨ ।

241. ਖੂਹ ਦੀ ਮਿੱਟੀ ਖੂਹ ਨੂੰ ਲਾਉਣੀ (ਜਿੰਨੀ ਖੱਟੀ ਓਨਾ ਖ਼ਰਚਾ ਹੋਣਾ)ਅੱਜ-ਕਲ੍ਹ ਡੁਬਈ ਜਾਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉੱਥੇ ਭੇਜਣ ਲਈ 90-95 ਹਜ਼ਾਰ ਰੁ: ਏਜੰਟ ਬਟੋਰ ਲੈਂਦੇ ਹਨ ਤੇ ਅੱਠ-ਦਸ ਹਜ਼ਾਰ ਹੋਰ ਖ਼ਰਚ ਹੋ ਜਾਂਦਾ ਹੈ ਫਿਰ ਸਾਲ ਬਾਅਦ ਜਦੋਂ ਆਦਮੀ ਡੇਢ ਕੁ ਲੱਖ ਰੁ ਕਮਾ ਕੇ ਘਰ ਵਾਪਸ ਆਉਂਦਾ, ਤਾਂ ਕਰਜ਼ੇ ਆਦਿ ਵਾਪਸ ਕਰ ਕੇ ਉਸ ਦੇ ਪੱਲੇ ਕੁੱਝ ਨਹੀਂ ਪੈਂਦਾ । ਇਸ ਖੂਹ ਦੀ ਮਿੱਟੀ ਖੂਹ ਨੂੰ ਲੱਗ ਜਾਂਦੀ ਹੈ

242. ਖੂਨ ਸਫੈਦ ਹੋਣਾ (ਅਪਣੱਤ ਖਤਮ ਹੋ ਜਾਣਾ)ਅੱਜ-ਕਲ੍ਹ ਲੋਕਾਂ ਦੇ ਖ਼ੂਨ ਸਫ਼ੈਦ ਹੋ ਗਏ ਹਨ । ਆਪਣੇ ਸਵਾਰਥ ਲਈ ਸਕਿਆਂ ਦੇ ਵੀ ਕਤਲ ਕਰ ਦਿੰਦੇ ਹਨ ।

243. ਗੋਦੜੀ ਦਾ ਲਾਲ (ਗੁੱਤ ਗੁਣਾਂ ਵਾਲਾ)ਇਹ ਪਾਟੇ ਮੈਲੇ ਕੱਪੜਿਆਂ ਕਵਿਤਾ ਬਹੁਤ ਸੋਹਣੀ ਲਿਖਦਾ ਹੈ  ਵਾਲਾ ਆਦਮੀ ਗੋਦੜੀ ਦਾ ਲਾਲ ਹੈ । ਇਹ

244. ਗਤ ਬਣਾਉਣਾ (ਮਾਰ-ਕੁਟਾਈ ਕਰਨੀ) ਪਿੰਡ ਵਾਲਿਆਂ ਚੋਰ ਨੂੰ ਕੁੱਟ-ਕੁੱਟ ਕੇ ਉਸ ਦੀ ਖ਼ੂਬ ਗਤ ਬਣਾਈ ।

245. ਗਲ ਦਾ ਹਾਥ ਬਣ ਜਾਣਾ (ਹਰ ਵੇਲੇ ਪਾਸ ਬੈਠੇ ਰਹਿਣਾ)ਜਦੋਂ ਦਾ ਉਸ ਨੂੰ ਪਤਾ ਲੱਗਾ ਹੈ ਕਿ ਮੈਂ ਉਸ ਨੂੰ ਨੌਕਰੀ 'ਤੇ ਲੁਆ ਸਕਦਾ ਹਾਂ, ਬਸ ਉਦੋਂ ਤੋਂ ਹੀ ਉਹ ਮੇਰੇ ਗਲ ਦਾ ਹਾਰ ਬਣ ਗਿਆ ਹੈ ।

246, ਗਲ ਪਿਆ ਢੋਲ ਵਜਾਉਣਾ (ਕੋਈ ਅਜਿਹਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ)ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ । 247, ਗਲਾ ਭਰ ਆਉਣਾ (ਅੱਥਰੂ ਆ ਜਾਣੇ)-ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਗਲਾ ਭਰ ਆਇਆ ।ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ .

248 ਗਲੇ ਤੋਂ ਬਿਨਾਂ ਚੁੱਕੀ ਪੀਹਣਾ (ਦਿਲ ਲਾ ਕੇ ਕੰਮ ਨਾ ਕਰਨਾ)ਤੂੰ ਤਾਂ ਗਲੇ ਤੋਂ ਬਿਨਾਂ ਚੌਕੀ ਪੀਂਹਦਾ ਹੈ । ਅਸਲ ਚ ਤੇਰਾ ਕੰਮ ਕਰਨ ਨੂੰ ਜੀ ਨਹੀਂ ਕਰਦਾ ।

 249, ਗਿੱਦੜ ਸ਼ੇਰ ਬਣਨਾ (ਮਾੜਿਆਂ ਵਿੱਚ ਜੁਰਅਤ ਆ ਜਾਣੀਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਨਾਲ ਗਿੱਦੜ ਸ਼ੇਰ ਬਣ

250 ਗਿੱਲਾ ਪੀਹਣ ਪਾਉਣਾ (ਕੰਮ ਲਮਕਾਈ ਜਾਣਾ ਤੂੰ ਤਾਂ ਗਿੱਲਾ ਪੀਹਣ ਪਾਈ ਜਾਂਦਾ ਹੈ, ਕੰਮ ਮੁਕਾਉ ਦਾ ਨਹੀ ।

251. ਗੁੱਸਾ ਨੱਕ 'ਤੇ ਪਿਆ ਹੋਣਾ (ਭੱਟ ਗੁੱਸਾ ਆ ਜਾਣਾ ਗੁੱਸਾ ਤੇਰੇ ਤੋਂ ਨੱਕ 'ਤੇ ਪਿਆ ਹੈ, ਭੱਟ ਹੀ ਸੜਕ ਪੈਂਦਾ ਹੈ ।

252 . ਗਲ ਗਲਾਵਾਂ ਪੈਣਾ ਅਣਭਾਉਂਦਾ ਕੰਮ ਜ਼ਿੰਮੇ ਲੱਗਦਾ ਇਹ ਕੰਮ ਤਾਂ ਮੇਰੇ ਗਲ ਗਲਾਵਾਂ ਪੈ ਗਿਆ ਹੈ। ਇਹ ਨਾ ਅਦਾ ਹੈ ਤੇ ਨਾ ਇਸ ਨੂੰ ਕਰਨ ਨੂੰ ਜੀ ਕਰਦਾ ਹੈ ।

 

253, ਗੁੱਡੀ ਚੜ੍ਹਨੀ (ਤੇਜ-ਪ੍ਰਤਾਪ ਬਹੁਤ ਵਧਣਾ) ਪਿਛਲੀਆਂ ਆਮ ਚੋਣਾਂ ਵਿੱਚ ਵਿਰੋਧੀ ਪਾਰਟੀ ਦੀ ਗੁੱਡੀ ਬਹੁਤ ਚੜੀ

254, ਗੁੱਗਲ ਹੋਣਾ (ਨਾਸ ਹੋ ਜਾਣਾ)ਮੈਂ ਜਿੰਨਾ ਧਨ ਕੈਨੇਡਾ ਤੋਂ ਖੱਟ ਕੇ ਲਿਆਂਦਾ ਸੀ, ਸਾਰਾ ਇਸ ਵਪਾਰ ਵਿੱਚ ਗੁੱਗਲ ਗਿਆ । ਹੁਣ ਤਾਂ ਮੈਂ ਕੋਡੀ-ਕੌਡੀ ਦਾ ਮੁਥਾਜ ਹਾਂ ।

255. ਗੰਗਾ ਨਹਾਉਣਾ (ਫਰਜ ਤੋਂ ਮੁਕਤ ਹੋਣਾ) -ਆਪਣੀ ਅਖ਼ੀਰਲੀ ਧੀ ਦਾ ਵਿਆਹ ਕਰ ਕੇ ਹੀ ਅਸੀਂ ਤਾਂ ਗੰਗਾ ਨਹਾਤੇ

256. ਗਰਮ ਹੋਣਾ (ਗੁੱਸੇ ਹੋਣਾ)-ਸਤਨਾਮ ਤੇ ਮਲਕੀਤ ਚੰਗੀਆਂ-ਭਲੀਆਂ ਗੱਲਾਂ ਕਰਦੇ-ਕਰਦੇ ਐਵੇਂ ਗਰਮ ਹੋ ਪਏ।

 257. ਗਲ ਪੈ ਜਾਣਾ (ਝਗੜਨਾ)ਬਲਬੀਰ ਬੜਾ ਬਦਮਿਜਾਜ਼ ਹੈ, ਐਵੇਂ ਹੀ ਅਗਲੇ ਦੇ ਗਲ ਪੈ ਜਾਂਦਾ ਹੈ ।

258. ਗੱਲ ਪੱਲੇ ਬੰਨ੍ਹਣਾ (ਕਿਸੇ ਉਪਦੇਸ਼ ਨੂੰ ਮੰਨ ਲੈਣਾ)ਜਿਸ ਨੇ ਆਪਣੇ ਵੱਡਿਆਂ ਦੀ ਗੱਲ ਨੂੰ ਪੱਲੇ ਬੰਨ੍ਹ ਲਿਆ, ਉਹ ਧੋਨੀ ਵਿੱਚ ਕਦੇ ਮਾਰ ਨਹੀਂ ਖਾ ਸਕਦਾ ।

259. ਗਾਹ ਪਾਉਣਾ (ਖਿਲਾਰਾ ਪਾਉਣਾ)ਰਾਮ ਦੇ ਪਿਤਾ ਨੇ ਗਾਹ ਤਾਂ ਬਥੇਰਾ ਪਾਇਆ ਹੋਇਆ ਹੈ, ਪਰ ਆਮਦਨ ਟਕੇ ਦੀ

260. ਗਿੱਲੇ ਗੋਹੇ ਵਾਂਗ ਧੁਖਣਾ (ਅੰਦਰੋ-ਅੰਦਰੀ ਦੁਖੀ ਰਹਿਣਾ)ਕੰਵਲਜੀਤ ਗਿੱਲੇ ਗੋਹੇ ਵਾਂਗ ਧੁਖਦੀ ਰਹਿੰਦੀ ਹੈ, ਪਰ ਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀ ।

261. ਗੁਲਛਰੇ ਉਡਾਉਣਾ (ਫ਼ਜੂਲ ਖ਼ਰਚ ਕਰਨਾ)ਤਰਸੇਮ ਨੇ ਗੁਲਛਰੇ ਉਡਾ ਕੇ ਆਪਣੇ ਪਿਓ-ਦਾਦੇ ਦਾ ਜੋੜਿਆ ਸਾਰਾ ਪੈਸਾ ਦਿੱਤਾ । ਨੇ ਊਧੋ ਦੇ ਹੱਥ ਰਾਧਾ ਨੂੰ ਗਿਆਨ-

262 ਗੋਂਗਲੂਆਂ ਤੋਂ ਮਿੱਟੀ ਝਾੜਨਾ (ਕੇਵਲ ਦਿਖਾਵੇ ਲਈ ਕੰਮ ਕਰਨਾ)ਕ੍ਰਿਸ਼ਨ ਜੀ ਦੇਸ਼ ਭੇਜ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਯਤਨ ਕੀਤਾ ।

263, ਗੰਢ ਭੇਜਣਾ (ਸੱਦਾ ਭੇਜਣਾ)-ਸੰਤ ਰਾਮ ਨੇ ਆਪਣੇ ਕੁੜਮਾਂ ਨੂੰ ਆਪਣੀ ਕੁੜੀ ਦੇ ਵਿਆਹ ਦੀ ਗੰਢ ਭੇਜੀ । ਕੇ

264 ਗੰਢ ਲੈਣਾ (ਆਪਣੇ ਹੱਕ ਦਾ ਕਰ ਲੈਣਾ)ਗਿੱਲ ਸਾਹਿਬ ਨੇ ਚੋਣਾਂ ਦੇ ਸਮੇਂ ਵਿਰੋਧੀ ਧਿਰ ਦੇ ਬੰਦਿਆਂ ਨੂੰ ਪੈਸੇ ਦੇ ਨਾਲ ਗੰਢ ਲਿਆ ।

265, ਘੋੜੇ ਵੇਚ ਕੇ ਸੌਣਾ (ਨਿਸਚਿੰਤ ਹੋ ਕੇ ਸੌਣਾ)-ਜਦ ਇਮਤਿਹਾਨ ਖ਼ਤਮ ਹੋਇਆ, ਤਾਂ ਉਸ ਰਾਤ ਮੈਂ ਘੋੜੇ ਵੇਚ ਕੇ ਸੁੱਤੀ

266. ਘਿਓ ਦੇ ਦੀਵੇ ਬਾਲਣਾ (ਖ਼ੁਸ਼ੀਆਂ ਮਨਾਉਣੀਆਂ)ਲਾਟਰੀ ਨਿਕਲਣ ਦੀ ਖੁਸ਼ੀ ਵਿੱਚ ਅਸੀਂ ਘਰ ਵਿਚ ਘਿਓ ਦੇ ਦੀਵੇ ਬਾਲੇ

267, ਘਰ ਸਿਰ 'ਤੇ ਚੁੱਕਣਾ ਬਹੁਤ ਰੌਲਾ ਪਾਉਣਾ। ਜਦੋਂ ਮੈਂ ਦੁਪਹਿਰੇ ਸੌਂ ਰਿਹਾ ਸਾਂ ਤਾਂ ਗਲੀ ਦੇ ਨਿਆਣਿਆਂ ਨੇ ਸਾਡੇ ਵਿੱਚ ਰੌਲਾ ਪਾ-ਪਾ ਕੇ ਘਰ ਸਿਰ 'ਤੇ ਚੁੱਕ ਲਿਆ ।

 268, ਘਰੋਂ ਆਟਾ ਜਾਣਾ (ਕਿਸੇ ਵੀ ਥਾਂ ਦਾ ਨਾ ਰਹਿਣਾ)-ਪਿਤਾ ਨੇ ਆਪਣੇ ਨਲਾਇਕ ਪੁੱਤਰ ਨੂੰ ਗੁੱਸੇ ਵਿੱਚ ਕਿਹਾ, 'ਜੇਕਰ ਹੁਣ ਵੀ ਮੇਰਾ ਕਿਹਾ ਨਾ ਮੰਨਿਆਂ, ਤਾਂ ਤੂੰ ਘਰੋਂ ਆਟਾ ਜਾਵੇਗਾ ।    

 

269, ਘੋਗਲ ਕੰਨਾ ਬਣਨਾ ਮਿਚਲਾ ਹੋਣਾ)ਤੂੰ ਕਿਸੇ ਦੀ ਗੱਲ ਸੁਣਦਾ ਹੀ ਨਹੀਂ, ਸਾਰਾ ਦਿਨ ਕੰਨਾ ਬਣ ਕੇ ਬਿਠਾ ਰਹਿੰਦਾ ਹੈ ।

270). ਘੋਗਾ ਚਿੱਤ ਕਰਨਾ (ਮਾਰ ਦੇਣਾ)- ਗ਼ਦਰੀਆਂ ਨੇ ਪੁਲਿਸ ਦੇ ਮੁਖਬਰ ਕਿਰਪਾਲ ਸਿੰਘ ਦਾ ਘੋਗਾ ਚਿੱਤ ਕਰ ਦਿੱਤਾ ।

271, ਚੱਪਣੀ ਵਿੱਚ ਨੱਕ ਡੋਬ ਕੇ ਮਰਨਾ (ਸ਼ਰਮ ਨਾਲ ਮਰਨਾ)ਜਦੋਂ ਵੀਰ ਸਿੰਘ ਦੀ ਕੁੜੀ ਪਿੰਡ ਦੇ ਜੱਟਾਂ ਦੇ ਮੁੰਡੇ ਨਾਲ ਨਿਕਲ ਗਈ, ਤਾਂ ਸ਼ਰੀਕਾ ਨੇ ਉਸ ਨੂੰ ਕਿਹਾ, ''ਤੂੰ ਹੁਣ ਚੱਪਣੀ ਵਿੱਚ ਨੱਕ ਡੋਬ ਕੇ ਮਰ । ਅਸੀਂ ਤੈਨੂੰ ਪਹਿਲਾਂ ਬਥੇਰਾ ਕਿਹਾ ਸੀ ਕਿ ਕੁੜੀ ਨੂੰ ਇੰਨੀ ਖੁੱਲ੍ਹ ਨਾ ਦੇਹ ।

272. ਚੜ੍ਹ ਮਚਣਾ (ਹਰ ਜਾਇਜ਼ ਨਜਾਇਜ਼ ਪੁੱਗੀ ਜਾਣੀ)ਪਿਛਲੀ ਸਦੀ ਵਿੱਚ ਅੰਗਰੇਜ਼ੀ ਸਾਮਰਾਜ ਦੀ ਹਰ ਪਾਸੇ ਚੜ੍ਹ ਮ ਹੋਈ ਸੀ ।

273. ਚੜ੍ਹਦੀ ਕਲਾ ਵਿੱਚ ਰਹਿਣਾ (ਉਤਸ਼ਾਹ ਵਿੱਚ ਰਹਿਣਾ)-ਪੰਜਾਬੀ ਸੂਰਬੀਰ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ।

274, ਚੜ੍ਹੀ ਲੱਥੀ ਦੀ ਨਾ ਹੋਣਾ (ਬੇਪਰਵਾਹ ਹੋਣਾ)ਘਰ ਵਿੱਚ ਭਾਵੇਂ ਕੁੱਝ ਹੁੰਦਾ ਰਹੇ, ਪਰ ਬਲਜੀਤ ਨੂੰ ਚੜ੍ਹੀ ਲੱਥੀ ਦੀ ਪਰਵਾਹ ਨਹੀਂ ਹੁੰਦੀ ।

275. ਚਾਰ ਚੰਨ ਲੱਗ ਜਾਣਾ (ਸ਼ੋਭਾ ਵਧਣੀ)ਬਲਵੀਰ ਦੇ ਉੱਚੇ ਅਹੁਦੇ ਉੱਤੇ ਪਹੁੰਚਣ ਨਾਲ ਸਾਰੇ ਖ਼ਾਨਦਾਨ ਦੇ ਨਾਂ ਨੂੰ ਚਾਰ  ਚੰਨ ਲੱਗ ਗਏ ।

276. ਚਾਰੇ ਕੰਨੀਆਂ ਚੂਪਣਾ (ਖ਼ਾਲੀ ਹੋਣਾ)ਜਦੋਂ ਲਹਿਣੇਦਾਰਾਂ ਨੇ ਕਿਸਾਨ ਦੀ ਸਾਰੀ ਫ਼ਸਲ ਖੇਤ ਵਿੱਚ ਹੀ ਕਾਬੂ ਕਰ ਲਈ, ਤਾਂ ਉਹ ਚਾਰੇ ਕੰਨੀਆਂ ਚੂਪਦਾ ਘਰ ਮੁੜ ਆਇਆ ।

277. ਚਿੱਕੜ ਸੁੱਟਣਾ (ਦੋਸ਼ ਲਾਉਣਾ)ਤੁਹਾਨੂੰ ਦੂਜਿਆਂ ਉੱਤੇ ਚਿੱਕੜ ਸੁੱਟਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ।

278. ਚਿਹਰਾ ਉੱਤਰਿਆ ਹੋਣਾ (ਉਦਾਸ ਹੋਣਾ)ਮੈਂ ਅਮਰ ਨੂੰ ਪੁੱਛਿਆ, 'ਅੱਜ ਤੇਰਾ ਚਿਹਰਾ ਕਿਉਂ ਉੱਤਰਿਆ ਹੋਇਆ

279. ਚਿਹਰੇ ਉੱਤੇ ਹਵਾਈਆਂ ਉੱਡਣਾ (ਘਬਰਾਉਣਾ)ਜਦ ਮੈਂ ਹਰਜੀਤ ਨੂੰ ਕਲਾਸ ਵਿੱਚ ਚੋਰੀ ਕਰਦਿਆਂ ਰੰਗੇ ਹੱਥੀ ਫੜ ਲਿਆ, ਤਾਂ ਉਸ ਦੇ ਚਿਹਰੇ ਉੱਤੇ ਹਵਾਈਆਂ ਉੱਡਣ ਲੱਗੀਆਂ ।

 280. ਚੰਦ ਚਾੜ੍ਹਨਾ ਕੰਮ ਵਿਗਾੜ ਦੇਣਾ)ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਕੀ ਚੰਦ ਚਾੜ੍ਹਨਾ ਹੈ । ਤਾ ਖਾ ਗਿਆ, ਪਰ ਮੇਰਾ ਕੰਮ ਹੋ ਗਿਆ ।

281. ਚਾਂਦੀ ਦੀ ਜੁੱਤੀ ਮਾਰਨੀ (ਰਿਸ਼ਵਤ ਦੇਣੀ)-ਮੈਂ ਦਫ਼ਤਰ ਦੇ ਕਲਰਕ ਨੂੰ ਮਿੰਨਤਾਂ ਪਾ ਕੇ ਕਿਹਾ ਕਿ ਉਹ ਮੇਰਾ ਕੰਮ ਜਲਦੀ ਕਰ ਦੇਵੇ, ਪਰ ਉਸ ਨੇ ਉਦੋਂ ਹੀ ਕੀਤਾ, ਜਦੋਂ ਹਾਰ ਕੇ ਮੈਂ ਉਸ ਦੇ ਚਾਂਦੀ ਦੀ ਜੁੱਤੀ ਮਾਰੀ । ਇਸ ਤਰ੍ਹਾਂ ਉਹ ਮੇਰੇ ਦੋ ਸੌ ਰੁਪਏ)

 282. ਚੰਦ ਚੜ੍ਹਨਾ (ਬੜੀ ਖੁਸ਼ੀ ਹੋਣਾ)-ਬੁੱਢੀ ਮਾਂ ਦੇ ਵਿਹੜੇ ਚੰਦ ਚੜ੍ਹ ਗਿਆ, ਜਦ ਉਸ ਦਾ ਪੁੱਤਰ ਛੁੱਟੀ ਆਇਆ

283, ਚਿੜੀ ਨਾ ਫਟਕਣੀ (ਕੋਈ ਜਣਾ ਨੇੜੇ ਨਾ ਢੁੱਕ ਸਕਣਾ)ਉਹ ਵਟਕਦੀ । ਇੰਨੇ ਰੁੱਖੇ ਸੁਭਾ ਦਾ ਹੈ ਕਿ ਉਸ ਦੇ ਨੇੜੇ ਚਿੜੀ ਨਹੀਂ

284, ਚੱਕੀ ਝੋ ਬਹਿਣਾ (ਕਹਾਣੀ ਛੇੜ ਬੈਠਣਾ ਨੰਦੀ ਜਿਸ ਦੇ ਕੋਲ ਬੈਠਦੀ ਹੈ, ਆਪਣੇ ਦੁੱਖਾਂ ਦੀ ਚੱਕੀ ਤੇ ਬਹਿੰਦੀ ਹੈ ।

285. ਚੁਆਤੀ ਲਾਉਣਾ (ਕਿਸੇ ਨੂੰ ਰੁੱਖਾ ਬੋਲ ਕੇ ਦੁਖੀ ਕਰਨਾ)ਰਾਧਾ ਨੇ ਕਿਹਾ, ''ਉਧੋ ਕਾਹਨ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੀ ।

 286, ਚਾਦਰ ਦੇਖ ਕੇ ਪੈਰ ਪਸਾਰਨੇ ਵਿੱਤ ਦੇਖ ਕੇ ਖਰਚ ਕਰਨਾ)-ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਤੁਹਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ । ਅੰਨ੍ਹੇਵਾਹ ਖਰਚ ਕਰਨ ਨਾਲ ਤੁਹਾਡੇ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਣਗੀਆਂ ।

287. ਛੱਕੇ  ਛੁੱਟ ਜਾਣੇ (ਘਬਰਾ ਜਾਣਾ)1971 ਦੀ ਲੜਾਈ ਵਿੱਚ ਹਿੰਦੁਸਤਾਨੀ ਫ਼ੌਜ ਦੇ ਸਾਹਮਣੇ ਪਾਕਿਸਤਾਨੀ ਫੌਜ ਦੇ ਛੱਕੇ ਟੁੱਟ ਗਏ |

288. ਛਾਈ ਮਾਈਂ ਹੋਣਾ (ਅਲੋਪ ਹੋ ਜਾਣਾ) -ਬਿੱਲੀ ਨੂੰ ਦੇਖਦਿਆਂ ਹੀ ਸਭ ਚੂਹੇ ਜਾਈਂ ਮਾਈ ਹੋ ਗਏ । 289. ਛਾਤੀ ਉੱਤੇ ਮੂੰਗ ਦਲਣਾ (ਸਾਹਮਣੇ ਵਜੋਂ ਵਜਾ ਕੇ ਉਹ ਕੰਮ ਕਰਨੇ, ਜੋ ਦੂਸਰੇ ਲਈ ਦੁੱਖ ਦਾ ਕਾਰਨ ਬਣਨ)ਉਹ ਸਾਂਝੀ ਜ਼ਮੀਨ ਨੂੰ ਵੇਚਣ ਦੀਆਂ ਗੱਲਾਂ ਕਰ ਕੇ ਸਾਡੀ ਛਾਤੀ ਉੱਤੇ ਮੂੰਗ ਦਲਦਾ ਹੈ । 290, ਛਿੱਲ ਲਾਹੁਣੀ (ਲੁੱਟ ਲੈਣਾ)ਅੱਜ-ਕੱਲ੍ਹ ਮਹਿੰਗਾਈ ਦੇ ਦਿਨਾਂ ਵਿੱਚ ਦੁਕਾਨਦਾਰ ਚੀਜਾਂ ਦੇ ਮਨ ਮਰਜ਼ੀ ਦੇ ਭਾ ਤਾਂ ਗਾਹਕਾਂ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ ।     

291. ਛੱਜ ਵਿੱਚ ਪਾ ਕੇ ਛੱਟਣਾ (ਭੰਡਣਾ)ਰਾਮੋ ਦੀ ਨੂੰਹ ਬਹੁਤ ਸਾਊ ਹੈ, ਪਰ ਉਹ (ਰਾਮੋਂ) ਉਸ ਨੂੰ ਹਰ ਵੇਲੇ ਫੌਜ ਵਿੱਚ । ਛੇ ਛੁੱਟਦੀ ਰਹਿੰਦੀ ਹੈ ।

292, ਛਿੰਝ ਪਾਉਣੀ (ਝਗੜਾ ਪਾਉਣਾ)ਮੈਂ ਪ੍ਰਕਾਸ਼ ਨੂੰ ਕਿਹਾ ਕਿ ਇੱਥੇ ਸਭ ਦੇ ਸਾਹਮਣੇ ਛਿੰਝ ਪਾਉਣੀ ਚੰਗੀ ਗੱਲ ਨਹੀਂ, ਤੁਹਾਡਾ ਜੋ ਝਗੜਾ ਹੈ, ਉਸ ਨੂੰ ਘਰ ਬੈਠ ਕੇ ਨਿਪਟਾ ਲਓ ।

293, ਜ਼ਖ਼ਮਾਂ 'ਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁੱਖ ਦੇਣਾ)ਉਸ ਨੇ ਵਿਧਵਾ ਇਸਤਰੀ ਦੀ ਜਾਇਦਾਦ ਖੋਹਣ ਦੇ ਯਤਨ ਕਰੋ 'ਕੇ ਉਸ ਵਿਚਾਰੀ ਦੇ ਜ਼ਖਮਾਂ 'ਤੇ ਲੂਣ ਛਿੜਕਿਆ ।

294, ਜਬਾਨੀ ਜਮ੍ਹਾਂ ਖ਼ਰਚ ਕਰਨਾ (ਨਿਰੀਆਂ ਗੱਲਾਂ ਕਰਨਾ, ਅਮਲੀ ਰੂਪ ਵਿੱਚ ਕੰਮ ਨਾ ਕਰਨਾ)-ਰਾਮ ਦੇ ਭਰਾ ਨੇ ਉਸ ਨੂੰ ਕਿਹਾ ਕਿ ਜ਼ਬਾਨੀ ਜਮ੍ਹਾਂ ਖ਼ਰਚ ਕਰਨ ਨਾਲ ਤੂੰ ਪਾਸ ਨਹੀਂ ਹੋਣਾ, ਮਿਹਨਤ ਕਰੇਂਗਾ, ਤਾਂ ਹੀ ਕੁੱਝ ਬਣੇਗਾ ।

295, ਜੜ੍ਹੋਂ ਤੇਲ ਦੇਣਾ (ਤਬਾਹ ਕਰਨਾ)ਰਾਮ ਨੇ ਨਿਹਾਲੇ ਹੁਰਾਂ ਦੀ ਜੜ੍ਹੀ ਅਜਿਹਾ ਤੇਲ ਦਿੱਤਾ ਕਿ ਵਿਚਾਰਿਆਂ ਦਾ ਘਰ ਘਾਟ  ਤਬਾਹ ਹੋ ਗਿਆ ।

296. ਜਾਨ ਤਲੀ 'ਤੇ ਧਰਨੀ (ਜਾਨ ਨੂੰ ਖ਼ਤਰੇ ਵਿੱਚ ਪਾਉਣਾ)ਮਿਰਜ਼ਾ ਸਾਹਿਬਾਂ ਨੂੰ ਕੱਢਣ ਲਈ ਜਾਨ ਤਲੀ 'ਤੇ ਧਰ ਕੇ ਗਿਆ

297. ਜਹਿਰ ਫੈਲਾਉਣਾ (ਨਫ਼ਰਤ ਫੈਲਾਉਣੀ)ਖ਼ੁਦਗਰਜ਼ ਰਾਜਸੀ ਲੀਡਰਾਂ ਨੇ ਦੇਸ਼ ਵਿੱਚ ਫ਼ਿਰਕੂ ਜ਼ਹਿਰ ਫੈਲਾਉਣ ਦੀ ਕੋਈ  ਕਜਰ ਨਾ ਛੱਡੀ ।

298, ਜ਼ਖ਼ਮਾਂ 'ਤੇ ਫੈਹਾ ਧਰਨਾ (ਹਮਦਰਦੀ ਪ੍ਰਗਟ ਕਰਨੀ)ਦੁਖੀ ਬੰਦਾ ਚਾਹੁੰਦਾ ਹੈ ਕਿ ਕੋਈ ਉਸਦੇ ਜ਼ਖ਼ਮਾਂ 'ਤੇ ਛੋਹਾ ਧਰੇ ।

299. ਜਫਰ ਜਾਲਣਾ (ਘਾਲਣਾ ਘਾਲਣੀ)ਦੇਸ਼ ਨੂੰ ਆਜ਼ਾਦ ਕਰਾਉਣ ਲਈ ਦੇਸ਼-ਭਗਤਾਂ ਨੇ ਬਹੁਤ ਜਫ਼ਰ ਜਾਲੇ ।

 300, ਜ਼ਬਾਨ ਨੂੰ ਲਗਾਮ ਦੇਣੀ (ਚੁੱਪ ਰਹਿਣਾ, ਚੁੱਪ ਕਰਾਉਣਾ)ਤੂੰ ਸਾਰਾ ਦਿਨ ਫ਼ਜ਼ੂਲ ਬੋਲਦਾ ਰਹਿੰਦਾ ਹੈ, ਜ਼ਰਾ ਜ਼ਬਾਨ ਨੂੰ ਲਗਾਮ ਦੇ ਕੇ ਰੱਖਿਆ ਕਰ ।

301, ਜਾਗ ਲੱਗਣਾ (ਅਸਰ ਹੋਣਾ)-ਗੁਰਮੁਖ ਸਿੰਘ ਮੁਸਾਫਰ ਨੂੰ ਦੇਸ-ਭਗਤ ਹੀਰਾ ਸਿੰਘ ਦਰਦ ਤੇ ਲਾਲ ਸਿੰਘ ਕਮਲਾ ਅਕਾਲੀ ਦੇ ਸੰਪਰਕ ਵਿੱਚ ਆਉਣ ਨਾਲ ਦੇਸ਼-ਭਗਤੀ ਦੀ ਜਾਗ ਲੱਗੀ ।

 302, ਜਾਨ ਸੁੱਕਣਾ (ਸਹਿਮ ਜਾਣਾ)-ਗੁਆਂਢੀਆਂ ਦੇ ਘਰ ਅੱਗ ਲੱਗੀ ਦੇਖ ਕੇ ਮੇਰੀ ਤਾਂ ਜਾਨ ਹੀ ਸੁੱਕ ਗਈ ।

303. ਜਾਨ ਮਾਰਨਾ (ਸਖ਼ਤ ਮਿਹਨਤ ਕਰਨੀ)-ਜਾਨ ਮਾਰ ਕੇ ਕੰਮ ਕਰਨ ਵਾਲੇ ਨੂੰ ਕਦੇ ਭੁੱਖਾ ਨਹੀਂ ਮਰਨਾ ਪੈਂਦਾ ।

304. ਜਿੰਦ ਨੱਕ ਵਿੱਚ ਆਉਣਾ (ਬਹੁਤ ਦੁਖੀ ਹੋਣਾ)ਸੱਸ ਦੇ ਭੈੜੇ ਸਲੂਕ ਕਰ ਕੇ ਕਮਲਜੀਤ ਦੀ ਜਿੰਦ ਨੱਕ ਵਿੱਚ ਆਈ ਹੋਈ

305. ਜਿਊਂਦੇ ਮਰ ਜਾਣਾ (ਬਹੁਤ ਜਿਆਦਾ ਸ਼ਰਮਿੰਦਾ ਹੋਣਾ -ਜੇ ਸਾਡੇ ਹੁੰਦਿਆਂ ਕੋਈ ਸਾਡੇ ਖ਼ਾਨਦਾਨ ਦੀ ਬੇਇੱਜਤੀ ਕਰ ਦੇਵੇ, ਤਾਂ ਫਿਰ ਅਸੀ ਤਾ ਜਿਉਂਦੇ ਹੀ ਮਰ ਗਏ ।

306. ਜੀ ਭਰ ਜਾਣਾ (ਇੱਛਾ ਨਾ ਰਹਿਣੀ)ਵਿਆਹ ਵਾਲੇ ਘਰ ਤਲੀਆਂ ਚੀਜਾਂ ਖਾ ਕੇ ਮੇਰਾ ਤਾਂ ਜੀ ਭਰ ਗਿਆ ।

307, ਜੀਣਾ ਕਰਨਾ (ਜਿਊਣਾ ਮੁਸ਼ਕਲ ਕਰ ਦੀ ਬੇਇਤਫ਼ਾਕ। ਬੰਦੇ ਦਾ ਜੀਣਾ ਦੁੱਭਰ ਕਰ ਦਿੰਦੀ ਹੈ । 308, ਜੀਭ ਗੰਦੀ ਕਰਨਾ (ਮੰਦਾ ਬੋਲਣਾ)ਕਿਸੇ ਨੂੰ ਮੰਦੇ ਬਚਨ ਬੋਲ ਕੇ ਆਪਣੀ ਜੀਭ ਗੰਦੀ ਕਰਨ ਦਾ ਕੋਈ ਫ਼ਾਇਦਾ ਨਹੀਂ ।

309. ਜੀਭ ਦੰਦਾਂ ਹੇਠ ਦੇਣਾ (ਸਹਿ ਲੈਣਾ)-ਡਾਕਟਰ ਨੇ ਜਦੋਂ ਮੇਰੀ ਲੱਤ ਉੱਤੇ ਨਿਕਲੇ ਵੱਡੇ ਸਾਰੇ ਫੋੜੇ ਨੂੰ ਚੀਰਾ ਦਿੱਤਾ, ਤਾਂ ਜੀਭ ਦੰਦਾਂ ਹੇਠ ਦੇ ਲਈ ਤੇ ਸੀ ਨਾ ਕੀਤੀ ।

310. ਭੱਗ ਛੱਡਣਾ (ਸੁੱਟਣਾ। (ਗੁੱਸੇ ਵਿੱਚ ਆਉਣਾ)ਗੁਰਬੀਰ ਨੇ ਛਿੰਦੇ ਨੂੰ ਕਿਹਾ, ''ਮੈਂ ਤੈਨੂੰ ਕੋਈ ਮਾੜੀ-ਚੰਗੀ ਕਹੀ ਹੈ ? ਤੂੰ ਕਿਉਂ ਐਵੇਂ ਝੱਗ ਛੱਡਣੀ (ਸੁੱਟਣੀ) ਸ਼ੁਰੂ ਕਰ ਦਿੱਤੀ ਹੈ

311, ਝੁੱਗਾ ਚੌੜ ਹੋਣਾ (ਤਬਾਹ ਹੋ ਜਾਣਾ)ਸੋਹਣ ਸਿੰਘ ਦੇ ਸ਼ਰਾਬੀ ਤੇ ਜੂਏਬਾਜ ਪੁੱਤਰ ਨੇ ਉਸ ਦੇ ਕਾਰੋਬਾਰ ਦਾ ਝੁੱਗਾ ਚੌੜ ਕਰ ਦਿੱਤਾ ਹੈ ।

312. ਝੋਲੀ ਚੁੱਕਣਾ (ਖ਼ੁਸ਼ਾਮਦ ਕਰਨਾ)-ਗੁਰਮੀਤ ਆਪਣੇ ਅਫ਼ਸਰਾਂ ਨੂੰ ਖੁਸ਼ ਰੱਖਣ ਲਈ ਉਹਨਾਂ ਦੀ ਬਹੁਤ ਝੋਲੀ ਚੁੱਕਦਾ ਹੈ ।       

 

313, ਝੋਲੀ ਅੱਡਣਾ (ਤਰਲੇ ਨਾਲ ਮੰਗਣਾ)ਬੇਔਲਾਦ ਔਰਤ ਦੇਵਤੇ ਦੀ ਮੂਰਤੀ ਅੱਗੇ ਝੋਲੀ ਅੱਡ ਕੇ ਪੁੱਤਰ ਦੀ ਦਾਤ ਮੰਗ ਰਹੀ

 314. ਟੁੱਟੇ ਛਿੱਤਰ ਵਾਂਗੂੰ ਵਧਣਾ (ਅੱਗੋਂ ਵਧੀਕੀ ਕਰਨੀ)ਮੈਂ ਉਸ ਨੂੰ ਬਿਮਾਰ ਸਮਝ ਕੇ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਸੀ ਦੇਣਾ ਚਾਹੁੰਦਾ, ਪਰੰਤੂ ਜਦੋਂ ਉਹ ਟੁੱਟੇ ਛਿੱਤਰ ਵਾਂਗ ਵਧਦਾ ਗਿਆ, ਤਾਂ ਮੈਂ ਉਸ ਦੇ ਚਾਰ ਥੱਪੜ ਲਾ ਦਿੱਤੇ ।

315. ਟੱਸ ਤੋਂ ਮੱਸ ਨਾ ਹੋਣਾ (ਰਤਾ ਪ੍ਰਵਾਹ ਨਾ ਕਰਨੀ)ਮਾਂ ਬਾਪ ਬੱਚਿਆਂ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ  ਨਹੀਂ ਹੁੰਦੇ ।

316. ਟੱਕਰਾਂ ਮਾਰਨਾ (ਭਟਕਦੇ ਫਿਰਨਾ)-ਚਾਰ ਸਾਲ ਤੋਂ ਮੈਂ ਨੌਕਰੀ ਲਈ ਟੱਕਰਾਂ ਮਾਰ ਰਿਹਾ ਹਾਂ, ਪਰ ਕੰਮ ਕਿਤੇ ਨਹੀਂ ਬਣਦਾ।

317. ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ)ਜਦ ਮੈਂ ਪਿਆਰੇ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦਿੱਤਾ ।

318, ਟਕੇ ਚਾਲ ਚੱਲਣਾ (ਬਹੁਤ ਹੌਲੀ ਤੁਰਨਾ)ਕੱਛੂ ਟਕੇ ਚਾਲ ਚਲਦਾ ਸੀ ਪਰ ਫਿਰ ਵੀ ਉਹ ਸਹੇ ਤੋਂ ਪਹਿਲਾਂ ਮਿੱਥੇ ਨਿਸ਼ਾਨ ਤੇ ਪੁੱਜ ਗਿਆ ।

319. ਟੰਗ ਅੜਾਉਣਾ (ਬੇਲੋੜਾ ਦਖ਼ਲ ਦੇਣਾ)ਇਹ ਸਾਡੇ ਘਰ ਦਾ ਮਾਮਲਾ ਹੈ, ਤੂੰ ਕਿਉਂ ਐਵੇਂ ਟੰਗ ਅੜਾਉਂਦਾ ਹੈ ।

 

320, ਠੱਠ ਵਿਖਾਉਣਾ (ਨਾਂਹ ਕਰਨੀ)ਇਹ ਆਪਣੇ ਕੰਮ ਲਈ ਤਾਂ ਤੁਹਾਡੇ ਮਗਰ-ਮਗਰ ਫਿਰਦਾ ਹੈ, ਪਰ ਜਦੋਂ ਤੁਹਾਨੂੰ ਇਸ ਨਾਲ ਕੋਈ ਕੰਮ ਪਿਆ, ਤਾਂ ਇਹ ਠੱਠ ਵਿਖਾ ਦੇਵੇਗਾ ।

321. ਠੋਕ ਵਜਾ ਕੇ ਵੇਖਣਾ (ਚੰਗੀ ਤਰ੍ਹਾਂ ਪਰਖਣਾ)ਕੋਈ ਵੀ ਸੌਦਾ ਕਰਨ ਤੋਂ ਪਹਿਲਾਂ ਚੀਜ਼ ਨੂੰ ਠੋਕ ਵਜਾ ਕੇ ਵੇਖਣਾ ਚਾਹੀਦਾ

322. ਠੰਢੀਆਂ ਛਾਂਵਾਂ ਮਾਣਨਾ (ਸੁਖ ਮਾਣਨਾ)ਪਿਤਾ ਨੇ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲੱਗਿਆਂ ਕਿਹਾ, 'ਤੂੰ ਆਪਣੇ ਘਰ ਠੰਢੀਆਂ ਛਾਂਵਾਂ ਮਾਣੇ ।

323. ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ (ਚੰਗੀ ਚੀਜ਼ ਵਿੱਚ ਨੁਕਸ ਕੱਢਣੇ)ਹਰਜੀਤ ਤਾਂ ਠੰਢੇ ਦੁੱਧ ਨੂੰ ਫੂਕਾਂ ਮਾਰਦੀ ਰਹਿੰਦੀ ਹੈ । ਉਸ ਨੂੰ ਤਾਂ ਕੋਈ ਚੰਗੀ ਤੋਂ ਚੰਗੀ ਚੀਜ਼ ਵੀ ਪਸੰਦ ਨਹੀਂ ਆਉਂਦੀ ।

324. ਗੂੰਗਾ ਮਾਰਨਾ ਘੱਟ ਤੋਲਣਾ)ਅੱਜ-ਕਲ੍ਹ ਦੁਕਾਨਦਾਰ ਚੀਜ਼ਾਂ ਤੋਲਣ ਲੱਗੇ ਡੂੰਗਾ ਮਾਰ ਹੀ ਜਾਂਦੇ ਹਨ ।

325. ਡੰਡੇ ਵਜਾਉਣਾ (ਵਿਹਲੇ ਫਿਰਨਾ)ਤੂੰ ਸਾਰਾ ਦਿਨ ਡੰਡੇ ਵਜਾਉਂਦਾ ਫਿਰਦਾ ਹੈ, ਕੋਈ ਕੰਮ-ਕਾਰ ਵੀ ਕਰਿਆ ਕਰ ।

326. ਢਹੇ ਚੜ੍ਹਨਾ (ਚਾਲਾਕੀ ਵਿੱਚ ਫਸ ਜਾਣਾ)ਪਾਕਿਸਤਾਨ ਨੇ ਚੀਨ ਦੇ ਢਹੇ ਚੜ੍ਹ ਕੇ ਭਾਰਤ 'ਤੇ ਹਮਲਾ ਕਰ ਦਿੱਤਾ।

327. ਢੱਠੇ ਖੂਹ ਵਿੱਚ ਪੈਣਾ (ਬਰਬਾਦ ਹੋਣਾ)ਢੱਠੇ ਖੂਹ ਵਿੱਚ ਪਵੇ ਤੇਰਾ ਕਾਰੋਬਾਰ ਜਿਸ ਤੋਂ ਟਕੇ ਦਾ ਫ਼ਾਇਦਾ ਨਹੀਂ । ਸਾਨੂੰ ਤਾਂ ਉਹੋ ਹੀ ਤੰਗੀ ਦੇ ਦਿਨ ਕੱਟਣੇ ਪੈ ਰਹੇ ਹਨ ।

328. ਢਿੱਡ ਵਿੱਚ ਚੂਹੇ ਨੱਚਣਾ (ਬਹੁਤ ਭੁੱਖ ਲੱਗਣਾ)ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਅੱਧੀ ਛੁੱਟੀ ਦੀ ਉਡੀਕ ਬੇਸਬਰੀ ਨਾਲ ਕਰਦੇ ਹਨ ।

329. ਢਿੱਡੀ ਪੀੜਾਂ ਪੈਣੀਆਂ (ਬਹੁਤ ਹੱਸਣਾ)ਕੁਲਵੰਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਜਿਸ ਨਾਲ ਹੱਸ-ਹੱਸ ਕੇ ਸਾਡੇ ਢਿੱਡੀਂ ਪੀੜਾਂ ਪੈ ਗਈਆਂ ।

 330. ਢੱਕੀ ਰਿੰਨ੍ਹਣਾ (ਚੁੱਪ ਚਾਪ ਦੁੱਖ ਸਹੀ ਜਾਣਾ। ਨੂੰਹ ਨੇ ਸੱਸ ਤੋਂ ਤੰਗ ਆ ਕੇ ਕਿਹਾ ਕਿ ਜਿੰਨੇ ਤੂੰ ਮੈਨੂੰ ਦੁੱਖ ਦਿੱਤੇ ਹਨ, ਉਹ ਮੈਂ ਹੀ ਜਾਣਦੀ ਹਾਂ । ਹੁਣ ਤਕ ਤਾਂ ਢੱਕੀ ਰਿੱਝਦੀ ਰਹੀ ਹਾਂ, ਪਰ ਹੁਣ ਮੈਂ ਚੁੱਪ ਕਰ ਕੇ ਨਹੀਂ ਬੈਠਾਂਗੀ ।

331, ਢੇਰੀ (ਦਿੱਗੀ) ਢਾਹੁਣੀ (ਦਿਲ ਛੱਡ ਦੇਣਾ)ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਨਹੀਂ ਢਾਹੁਣੀ ਚਾਹੀਦੀ ।

332. ਢਿੱਡ ਨੂੰ ਗੰਢ ਦੇਣੀ (ਖਾਣ-ਪੀਣ ਵਿੱਚ ਸਰਫ਼ਾ ਕਰਨਾ)-ਅੱਜ ਕਲ੍ਹ ਮਹਿੰਗਾਈ ਦੇ ਸਮੇਂ ਵਿੱਚ ਢਿੱਡ ਨੂੰ ਗੰਢ ਦੇ ਕੇ ਹੀ ਗੁਜਾਰਾ ਹੋ ਸਕਦਾ ਹੈ ।

333. ਤੱਤੀ 'ਵਾ ਨਾ ਲੱਗਣੀ (ਕੋਈ ਦੁੱਖ ਨਾ ਹੋਣਾ) ਜਿਨ੍ਹਾਂ ਦੇ ਸਿਰ 'ਤੇ ਪਰਮਾਤਮਾ ਦਾ ਹੱਥ ਹੋਵੇ, ਉਹਨਾਂ ਨੂੰ ਤੱਤੀ 'ਵਾ ਨਹੀਂ ਲੱਗਦੀ ।       

334. ਤਰੁੱਟੀ ਚੌੜ ਕਰਨੀ ਬਹੁਤ ਨੁਕਸਾਨ ਕਰਨਾ)-ਭਾਰਤ ਦੀਆਂ ਫ਼ੌਜਾਂ ਨੇ ਪਾਕਿਸਤਾਨ ਦੀਆਂ ਫੌਜਾਂ ਦੀ ਬੰਗਲਾ ਦੇਸ਼ ਵਿੱਚ ਯੂਟੀ ਚੌੜ ਕਰ ਦਿੱਤੀ ।

335. ਤੀਰ (ਤਿੱਤਰ) ਹੋ ਜਾਣਾ (ਦੌੜ ਜਾਣਾ)ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ (ਚਿੱਤਰ) ਹੋ ਗਏ ।

336, ਤੀਲ੍ਹੀ ਲਾਉਣੀ (ਲੜਾਈ-ਝਗੜਾ ਕਰਾਉਣਾ)-ਬਸੰਤ ਕੌਰ ਜਿਸ ਘਰ ਜਾਂਦੀ ਹੈ, ਉੱਥੇ ਝੂਠੀਆਂ, ਸੱਚੀਆਂ ਗੱਲਾਂ ਕਰ ਤੀਲ੍ਹੀ ਲਾ ਆਉਂਦੀ ਹੈ ।

337, ਤਰਲੋ-ਮੱਛੀ ਹੋਣਾ (ਉਤਾਵਲਾ ਹੋਣਾ, ਬਹੁਤ ਬੇਚੈਨ ਹੋਣਾ)ਲੰਮੇ ਵਿਛੋੜੇ ਪਿੱਛੋਂ ਪੁੱਤਰ ਨੂੰ ਮਿਲਣ ਲਈ ਮਾਂ ਤਰਲੋ-ਮੱਛੀ  ਹੋ ਰਹੀ ਸੀ ।

338. ਤ੍ਰਾਹ ਨਿਕਲ ਜਾਣਾ (ਅਚਾਨਕ ਡਰ ਜਾਣਾ)-ਆਪਣੇ ਕਮਰੇ ਵਿੱਚ ਸੱਪ ਨੂੰ ਦੇਖ ਕੇ ਮੇਰਾ ਤ੍ਰਾਹ ਨਿਕਲ ਗਿਆ ।

339. ਤਿਲ ਸੁੱਟਿਆਂ ਤੋਂ ' ਤੇ ਨਾ ਪੈਣਾ, ਤਿਲ ਧਰਨ ਨੂੰ ਥਾਂ ਨਾ ਹੋਣਾ (ਬਹੁਤ ਭੀੜ ਹੋਣੀ)-ਸੋਢਲ ਦੇ ਮੇਲੇ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਤਿਲ ਸੁੱਟਿਆਂ ਤੋਂ ' ਤੇ ਨਹੀਂ ਪੈਂਦਾ ।

340, ਤੀਰ ਕਮਾਨੋਂ ਨਿਕਲਣਾ (ਗੱਲ ਮੂੰਹੋਂ ਨਿਕਲ ਜਾਣੀ)ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਇਕ ਵਾਰੀ ਤੀਰ ਕਮਾਨੋਂ ਨਿਕਲਿਆ ਮੁੜ ਨਹੀਂ ਆਉਂਦਾ ।

341, ਤੇਰਾਂ ਤਾਲੀ ਹੋਣਾ ਬਹੁਤ ਚਲਾਕ ਹੋਣਾ)-ਸੱਸ ਨੇ ਆਪਣੀ ਨੂੰਹ ਨਾਲ ਲੜਦਿਆਂ ਹੋਇਆਂ ਕਿਹਾ, ''ਤੇਰਾਂ ਤਾਲੀ, ਮੇਰੇ ਨਾਲ ਚਲਾਕੀਆਂ ਕਰਦੀ ਹੈ ।

 342, ਤੇਲ ਚੋਣਾ (ਸਵਾਗਤ ਕਰਨਾ)ਜਦੋਂ ਨਵਾਂ ਜਵਾਈ ਘਰ ਆਇਆ, ਤਾਂ ਸੱਸ ਨੇ ਉਸ ਨੂੰ ਤੇਲ ਚੋ ਕੇ ਅੰਦਰ ਲੰਘਾਇਆ।

343, ਤੋੜ-ਤੋੜ ਖਾਣਾ (ਦੁਖੀ ਕਰਨਾ)ਬੱਚੇ ਆਪਣੀ ਜ਼ਿਦ ਪੂਰੀ ਕਰਨ ਲਈ ਮਾਂ ਨੂੰ ਸਾਰਾ ਦਿਨ ਤੋੜ-ਤੋੜ ਕੇ ਖਾਂਦੇ ਹਨ।

344. ਬੁੱਕੀਂ ਵੜੇ ਪਕਾਉਣੇ (ਕਿਸੇ ਕੰਮ ਨੂੰ ਜ਼ੁਬਾਨੀ-ਕਲਾਮੀ ਪੂਰਾ ਕਰਨਾ)ਰਾਮ ਦੀ ਮਾਂ ਨੇ ਉਸ ਨੂੰ ਕਿਹਾ, ''ਕੁੱਕੀਂ ਵੜੇ ਪਕਾਉਣ ਨਾਲ ਕੁੱਝ ਨਹੀਂ ਬਣੇਗਾ, ਸਗੋਂ ਅਮਲੀ ਤੌਰ 'ਤੇ ਕੰਮ ਕਰਨਾ ਪਵੇਗਾ ।

345. ਥਈਆ-ਥਈਆ ਕਰਨਾ (ਖ਼ੁਸ਼ੀ ਵਿੱਚ ਝੂੰਮਣਾ)-ਗੁਰਦੇਵ ਕੌਰ ਆਪਣੇ ਪੁੱਤਰ ਦੇ ਵਿਆਹ ਵਿੱਚ ਥਈਆ-ਬਈਆ ਕਰਦੀ ਫਿਰ ਰਹੀ ਸੀ ।

346. ਥੁਕ ਕੇ ਚੱਟਣਾ (ਕੀਤੇ ਇਕਰਾਰ ਤੋਂ ਮੁੱਕਰ ਜਾਣਾਥੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ । ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ । ਭੰਗ ਪਿਆ ।

347, ਥਰ -ਥਰ ਕੰਬਣਾ (ਬਹੁਤ ਡਰ ਜਾਣਾ)ਪੁਲਿਸ ਇੰਸਪੈਕਟਰ ਨੂੰ ਦੇਖ ਕੇ ਰਿਸ਼ਵਤ ਲੈਣ ਵਾਲਾ ਕਲਰਕ ਥਰ-ਥਰ ਕੰਬਣ

348. ਦਸਾਂ ਨਹੁੰਆਂ ਦੀ ਕਿਰਤ ਕਰਨਾ (ਹੱਕ ਦੀ ਕਮਾਈ ਕਰਨਾ ਦਸਾਂ ਨਹੁੰਆਂ ਦੀ ਕਿਰਤ ਕਰਨ ਵਿੱਚ ਬਹੁਤ ਬਰਕਤ ਹੈ ।

349 ਦਮਗਜੇ ਮਾਰਨਾ (ਫੜ੍ਹਾਂ ਮਾਰਨਾ)ਰਣਜੀਤ ਕਰਦਾ ਕਰਾਉਂਦਾ ਕੁੱਝ ਨਹੀਂ, ਪਰ ਦਮਗਜੇ ਬਹੁਤ ਮਾਰਦਾ ਹੈ ।

350. ਦੜ ਵੱਟਣਾ (ਦੁੱਖ ਜਾਂ ਔਕੜ ਨੂੰ ਸਬਰ ਕਰ ਕੇ ਸਹਿਣਾ, ਘੇਸ ਮਾਰਨਾ)-ਜਦੋਂ ਮੇਰਾ ਦੋਸਤ ਆਪਣੇ ਘਰ ਦੀ ਤੰਗੀ ਦਾ ਦੁੱਖ ਰੋ ਰਿਹਾ ਸੀ, ਤਾਂ ਮੈਂ ਕਿਹਾ, ''ਦੜ ਵੱਟ, ਦਿਹਾੜੇ ਕੱਟ, ਭਲੇ ਦਿਨ ਆਵਣਗੇ ।

351. ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋਣਾ (ਮੂਲ ਨਾਲੋਂ ਵਿਆਜ ਵੱਧ ਹੋਣਾ)-ਜਦੋਂ ਸ਼ਾਹੂਕਾਰ ਨੇ ਸੌ ਰੁਪਏ ਕਰਜ਼ੇ ਦਾ ਮੈਥੋਂ ਦੋ ਸਾਲ ਬਾਅਦ ਡੇਢ ਸੌ ਰੁਪਇਆ ਵਿਆਜ ਮੰਗਿਆ, ਤਾਂ ਮੈਂ ਕਿਹਾ, "ਇਹ ਤਾਂ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ।

 352. ਦਾਲ ਵਿੱਚ ਕੁੱਝ ਕਾਲਾ ਹੋਣਾ (ਸ਼ੱਕ ਵਾਲੀ ਗੱਲ ਹੋਣੀ ---ਤੁਹਾਡੇ ਘਰ ਚੋਰੀ ਹੋਈ ਤੇ ਤੁਹਾਡਾ ਗੁਆਂਢੀ ਘਰੋਂ ਕਿਉਂ ਗ਼ਾਇਬ ਹੈ।ਮੈਨੂੰ ਤਾਂ ਦਾਲ ਵਿੱਚ ਕੁੱਝ ਕਾਲਾ ਲਗਦਾ ਹੈ ।ਕਿਤੇ ਚੋਰੀ ਉਸ ਨੇ ਹੀ ਨਾ ਕੀਤੀ ਹੋਵੇ ।

353. ਦਿਨਾਂ ਦਾ ਪ੍ਰਾਹੁਣਾ (ਮਰਨ ਕਿਨਾਰੇ ਹੋਣਾ)ਬਿਮਾਰ ਬੁੱਢਾ ਬੱਸ ਦਿਨਾਂ ਦਾ ਪ੍ਰਾਹੁਣਾ ਹੈ ।

354. ਦਿਲ ਖੱਟਾ ਹੋਣਾ (ਕਿਸੇ ਗੱਲ ਤੋਂ ਨਫ਼ਰਤ ਹੋਣਾ) ਮੇਰਾ ਤਾ ਉਸ ਵੱਲੋ ਦਿਲ ਖੱਟਾ ਹੋ ਗਿਆ ਜਦੋਂ ਉਸਨੇ ਮੇਨੂ ਗਾਲ ਕਢੀ

355. ਦੁੱਧ ਦਾ ਉਬਾਲ ਹੋਣਾ (ਥੋੜ੍ਹੇ ਚਿਰ ਦਾ ਜੋਸ਼ ਹੋਣਾ)-ਮਨਜੀਤ ਦਾ ਗੁੱਸਾ ਦੁੱਧ ਦਾ ਉਬਾਲ ਹੈ ।ਉਸ ਦਾ ਬੁਰਾ ਨਹੀਂ ਮਨਾਨਾ ਚਾਹਿਦਾ

356. ਦੁੱਧ ਵਿੱਚ ਮੇਂਗਣਾ ਪਾਉਣਾ (ਬੇਸੁਆਦੀ ਨਾਲ ਕੰਮ ਕਰਨਾ)ਸਰਕਾਰ ਸਾਡੀਆਂ ਤਨਖ਼ਾਹਾਂ ਵਧਾਏਗੀ ਤਾਂ ਜਰੂਰ, ਪਰ ਦੁੱਧ ਵਿੱਚ ਮੇਂਗਣਾ ਪਾ ਕੇ । ਕਸੂਰ ਨਹੀਂ ਹੁੰਦਾ, ਸਗੋਂ ਦੋਹੀ

357. ਦੋਹੀਂ ਹੱਥੀਂ ਤਾੜੀ ਵੱਜਣਾ (ਦੋਹਾਂ ਧਿਰਾਂ ਦਾ ਕਸੂਰ ਹੋਣਾ)ਲੜਾਈ ਵਿੱਚ ਕਦੇ ਇਕ ਧਿਰ ਦਾ ਹੱਥੀਂ ਤਾੜੀ ਵੱਜਦੀ ਹੈ।

 

358. ਦੋ ਬੇੜੀਆਂ ਵਿੱਚ ਲੱਤਾਂ ਹੋਣੀਆਂ (ਦੁਚਿੱਤੀ ਵਿੱਚ ਹੋਣਾ, ਦੋ ਪਾਸੇ ਹੋਣਾ)-ਜਦੋਂ ਦਾ ਮੇਰਾ ਭਰਾ ਬਿਮਾਰ ਪਿਆ ਹੈ, ਮੈਨੂੰ ਹੁਸ਼ਿਆਰਪੁਰ ਉਸ ਦੇ ਕਾਰੋਬਾਰ ਨੂੰ ਵੀ ਦੇਖਣਾ ਪੈਂਦਾ ਹੈ ਤੇ ਇਧਰ ਜਲੰਧਰ ਵਿੱਚ ਮੈਨੂੰ ਆਪਣੇ ਕੰਮ ਦਾ ਵੀ ਫ਼ਿਕਰ ਲੱਗਾ ਰਹਿੰਦਾ ਹੈ, ਮੇਰੀਆਂ ਤਾਂ ਅੱਜ ਕਲ੍ਹ ਦੋ ਬੇੜੀਆਂ ਵਿੱਚ ਲੱਤਾਂ ਹਨ ।

359. ਦੋਜਖ ਦੀ ਅੱਗ ਵਿੱਚ ਸੜਨਾ (ਅੰਤਾਂ ਦਾ ਮਾਨਸਿਕ ਕਸ਼ਟ ਭੋਗਣਾ)-ਸੱਸ ਦੇ ਭੈੜੇ ਵਤੀਰੇ ਤੋਂ ਤੰਗ ਆਈ ਨੂੰਹ ਨੇ ਕਿਹਾ, ਮੈਂ ਤਾਂ ਇੱਥੇ ਦੋਜਖ ਦੀ ਅੱਗ ਵਿੱਚ ਸੜ ਰਹੀ ਹਾਂ।

360, ਦੰਦ ਵੱਜਣਾ, ਦੰਦੋੜਿਕਾ ਵੱਜਣਾ (ਠੰਢ ਨਾਲ ਕੰਬਣਾ)-ਦਸੰਬਰ-ਜਨਵਰੀ ਵਿੱਚ ਏਨੀ ਠੰਢ ਹੁੰਦੀ ਹੈ ਕਿ ਸਵੇਰੇ-ਸਵੇਰੇ ਸਭ ਦੇ ਦੰਦ ਫੌਜਦੇ ਹਨ

361, ਦਾੜ੍ਹੀ ਬਿਗਾਨੇ ਹੱਥ ਦੇਣੀ (ਆਪਣੀ ਇੱਜਤ ਦੂਜੇ ਦੇ ਹੱਥ ਦੇਣੀ)-ਸਿਆਣੇ ਆਦਮੀ ਮੁਸ਼ਕਲ ਸਮੇਂ ਵੀ ਦਾੜ੍ਹੀ ਬਿਗਾਨੇ ਹੱਥ ਨਹੀਂ ਦਿੰਦੇ ।

362, ਦੰਦ ਕੱਢਣੇ (ਹਿੜ-ਹਿੜ ਕਰਨਾ)-ਜਦੋਂ ਅਧਿਆਪਕ ਤੋਂ ਸੁਆਲ ਨਹੀਂ ਸੀ ਨਿਕਲ ਰਿਹਾ, ਤਾਂ ਸ਼ਰਾਰਤੀ ਬੱਚੇ ਦੰਦ ਕੱਢ ਰਹੇ ਸਨ।

363. ਦੰਦ ਪੀਹਣੇ (ਗੁੱਸੇ ਵਿੱਚ ਆਉਣਾ)-ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿੱਚ ਦੰਦ ਪੀਹਣ ਲੱਗ ਪਿਆ।

364. ਦਿਨ ਰਾਤ ਇਕ ਕਰਨਾ (ਬਹੁਤ ਮਿਹਨਤ ਕਰਨੀ)---ਵਿਦਿਆਰਥੀਆ ਨੂੰ ਦਿਨ ਰਾਤ ਇਕ ਕਰ ਕੇ ਮਿਹਨਤ ਕਰਨੀ ਚਾਹੀਦੀ ਹੈ।

365. ਦੰਦ ਖੱਟੇ ਕਰਨੇ (ਹਰਾ ਦੇਣਾ)-ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ ।

366. ਧੁੜਕੂ ਲੱਗਣਾ (ਚਿੰਤਾ ਲੱਗਣੀ)ਇਮਤਿਹਾਨ ਦੇਣ ਪਿੱਛੋਂ ਵਿਦਿਆਰਥੀ ਨੂੰ ਨਤੀਜੇ ਦਾ ਧੁੜਕੂ ਲੱਗਾ ਰਹਿੰਦਾ ਹੈ।

367. ਧੂੰ ਕੱਢਣਾ (ਭੇੜ ਦੇਣਾ)-ਹਰਦੀਪ ਹੋਰਾਂ ਦੇ ਘਰ ਜੋ ਕੁੱਝ ਮਰਜੀ ਹੁੰਦਾ ਰਹੇ ਪਰ ਉਹ ਬਾਹਰ ਧੂੰ ਵੀ ਨਹੀਂ ਕੱਢਦੇ ।

368. ਧੌਲਿਆਂ ਵਿੱਚ ਘੱਟਾ ਪਾਉਣਾ (ਬੁੱਢੇ ਵਾਰੇ ਬਦਨਾਮੀ ਦਾ ਕੰਮ ਕਰਨਾ)ਰਣਦੀਪ ਨੇ ਭੈੜੇ ਕੰਮ ਕਰ ਕੇ ਆਪਣੇ ਧੌਲਿਆਂ ਵਿੱਚ ਘੱਟਾ ਪਾ ਲਿਆ ।

369, ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ)ਮਾਪਿਆਂ ਨੇ ਦੁਖੀ ਹੋ ਕੇ ਪੁੱਤਰ ਨੂੰ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਹਨਾਂ ਦੇ ਧੌਲਿਆਂ ਦੀ ਲਾਜ ਰੱਖੇ ।

370, ਧੌਣ ਵਿਚੋਂ ਕਿੱਲਾ ਕੱਢਣਾ (ਆਕੜ ਭੰਨਣੀ)ਸਾਰੀ ਗਲੀ ਦੇ ਬੰਦਿਆਂ ਨੂੰ ਡਰਾ ਧਮਕਾ ਕੇ ਰੱਖਣ ਵਾਲੇ ਦੀਵਾਨ ਸਿੰਘ ਨੂੰ ਮੈਂ ਸਾਰਿਆਂ ਦੇ ਸਾਹਮਣੇ ਕੁੱਟ-ਕੁੱਟ ਕੇ ਉਸ ਦੀ ਧੌਣ ਵਿੱਚੋਂ ਕਿੱਲਾ ਕੱਢ ਦਿੱਤਾ । 371. ਨੱਕੋਂ ਨੂੰਹੇ ਡੇਗਣਾ (ਬਹੁਤ ਆਕੜ ਵਿੱਚ ਰਹਿਣਾ)-ਰਾਮ ਸਿੰਘ ਕੋਲ ਜਦ ਦਾ ਧਨ ਆਇਆ ਹੈ, ਉਹ ਨੱਕੋਂ ਨੂੰਹੀਂ ਭੋਗਦਾ ਹੈ।

372. ਨੱਕ ਵੱਢਣਾ (ਬਦਨਾਮੀ ਖੱਟਣੀ)ਉਸ ਦੀ ਧੀ ਨੇ ਗੁਆਂਢੀ ਨਾਲ ਉੱਧਲ ਕੇ ਸਾਰੇ ਖ਼ਾਨਦਾਨ ਦਾ ਨੱਕ ਵੱਢ ਦਿੱਤਾ।

373. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ)-ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, 'ਇਸ ਖੀਰ ਵਿੱਚ ਮਿੱਠਾ ਬਹੁਤ ਘੱਟ ਹੈ ।

374. ਨਹੁੰ ਅੜਨਾ (ਵੱਸ ਚਲਣਾ)ਮੈਂ ਰਾਮ ਨੂੰ ਨੌਕਰੀ ਤੇ ਲਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ । ਜੇ ਕਿਤੇ ਮੇਰਾ ਨਹੁੰ ਅੜ ਗਿਆ, ਤਾਂ ਕੰਮ ਜਲਦੀ ਬਣ ਜਾਵੇਗਾ ।

375. ਨੱਕ ਵਿੱਚ ਦਮ ਕਰਨਾ (ਤੰਗ ਕਰਨਾ)-ਜਿਦੀ ਬੱਚੇ ਆਮ ਤੌਰ 'ਤੇ ਮਾਤਾ-ਪਿਤਾ ਦੇ ਨੱਕ ਵਿੱਚ ਦਮ ਕਰ ਛੱਡਦੇ

376. ਨਾਨੀ ਚੇਤੇ ਕਰਾਉਣੀ (ਬਹੁਤ ਔਖੇ ਕਰਨਾ)-ਭਾਰਤੀ ਸਿਪਾਹੀਆਂ ਨੇ ਪਾਕਿਸਤਾਨੀ ਫ਼ੌਜਾਂ ਨੂੰ ਬੰਗਲਾ ਦੇਸ਼ ਵਿੱਚ ਨਾਨੀ ਚੇਤੇ

377. ਨੱਸ ਭੱਜ ਕਰਨਾ (ਯਤਨ ਕਰਨਾ)-ਮੋਹਨ ਕਈ ਚਿਰ ਤੋਂ ਨੌਕਰੀ ਲਈ ਨੱਸ ਕਰਾ ਦਿੱਤੀ । ਭੱਜ ਕਰ ਰਿਹਾ ਹੈ, ਪਰ ਅਜੇ ਤਕ ਕਿਤੇ ਗੱਲ  ਨਹੀ ਬਣੀ ।   

 

 

378. ਨਹੁੰ ਅੜ ਜਾਣਾ (ਕੁੱਝ ਸਹਾਰਾ ਮਿਲ ਜਾਣਾ ਜਦੋਂ ਮੇਰਾ ਕਿਤੇ ਨਹੁੰ ਅੜ ਗਿਆ, ਤਾਂ ਮੈਂ ਸਭ ਤੋਂ ਪਹਿਲਾਂ ਤੈਨੂੰ ਨੌਕਰੀ ਤੂੰ ਮੁਆਵਾਂਗਾ ।

 

370, ਨੱਕ ਉੱਤੇ ਮੇਖੀ ਨਾ ਬਹਿਣ ਦੇਣਾ (ਅਭਿਮਾਨ ਵਿੱਚ ਕਿਸੇ ਦੀ ਪਰਵਾਹ ਨਾ ਕਰਨਾ)-ਅਮਰਜੀਤ ਨੱਕ ਉੱਤੇ ਮੱਖੀ ਨਹੀਂ  ਵਹਿਣ ਦਿੰਦਾ

380, ਨੱਕ ਹੇਠ ਨਾ ਲਿਆਉਣਾ (ਜਰਾ ਵੀ ਪਸੰਦ ਨਾ ਕਰਨਾ)-ਸ਼ੀਲਾ ਕਿਸੇ ਦੀ ਬਣਾਈ ਹੋਈ ਚੀਜ਼ ਨੱਕ ਹੇਠ ਨਹੀਂ ਲਿਆਉਂਦੀ ।

381. ਨੱਕ ਨਕੇਲ ਪਾਉਣੀ (ਕਾਬੂ ਕਰਨਾ)ਸਤਿੰਦਰ ਦੀ ਪਤਨੀ ਨੇ ਉਸ ਦੇ ਨੱਕ ਨਕੇਲ ਪਾਈ ਹੋਈ ਹੈ

382. ਨੱਕ ਨਾਲ ਲਕੀਰਾਂ ਕੱਢਣਾ (ਤੋਬਾ ਕਰਨੀ)-ਜਦੋਂ ਰਾਮੂ ਪਿੰਡ ਵਿੱਚ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਪੰਚਾਇਤ ਅੱਗ ਤੱਕ ਨਾਲ ਲਕੀਰਾਂ ਕੱਢ ਕੇ ਛੋਟਾ ।

383, ਨੱਕ ਬੁਲੂ ਮਾਰਨਾ (ਨੁਕਸ ਕੱਢਣਾ)ਕਮਲ ਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਆਉਂਦਾ, ਐਵੇਂ ਨੱਕ ਬੁਲ੍ਹ ਮਾਰਦਾ ਰਹਿੰਦਾ

384. ਨੱਕ ਰੱਖਣਾ (ਇੱਜ਼ਤ ਰੱਖਣੀ)ਲੋਕਾਂ ਨੂੰ ਭਾਈਚਾਰੇ ਵਿੱਚ ਨੱਕ ਰੱਖਣ ਲਈ ਕਈ ਫ਼ਜ਼ੂਲ ਖ਼ਰਚ ਕਰਨੇ ਪੈਂਦੇ ਹਨ।

385. ਨੱਕ ਰਗੜਨਾ (ਤਰਲੇ ਕਰਨੇ)-ਜਦੋਂ ਕੁਲਵੰਤ ਨਕਲ ਮਾਰਦਾ ਫੜਿਆ ਗਿਆ, ਤਾਂ ਉਸ ਨੇ ਸੁਪਰਿੰਟੈਂਡੈਂਟ ਅੱਗੇ ਨੱਕ ਗੜ ਕੇ ਮਾਫੀ ਮੰਗੀ ।

386. ਨਗਾਰੇ ਦੀ ਚੋਟ ਨਾਲ ਆਖਣਾ (ਸ਼ਰੇਆਮ ਕਹਿਣਾ)ਦੁਕਾਨਦਾਰ ਨੇ ਕਿਹਾ ਕਿ ਉਹ ਨਗਾਰੇ ਦੀ ਚੋਟ ਨਾਲ ਆਖਦਾ ਹੈ ਕਿ ਖੋਜ ਦੀਆਂ ਚੀਜਾਂ ਵਿੱਚ ਕੋਈ ਮਿਲਾਵਟ ਸਾਬਤ ਨਹੀਂ ਕਰ ਸਕਦਾ ।

 387, ਨਜ਼ਰ ਚੁਰਾਉਣਾ (ਬਚ ਕੇ ਲੰਘ ਜਾਣਾ)ਬਲਵੰਤ ਨੇ ਮੇਰੇ ਦੋ ਹਜ਼ਾਰ ਰੁਪਏ ਦੇਣੇ ਹਨ, ਹੁਣ ਉਹ ਕਦੇ ਮੇਰੇ ਸਾਹਮਣੇ ਨਹੀ ਹੁੰਦਾ, ਸਗੋਂ ਨਜ਼ਰ ਚੁਰਾ ਕੇ ਲੰਘ ਜਾਂਦਾ ਹੈ ।

388. ਨਬਜ਼ ਪਛਾਣਨਾ (ਸਥਿਤੀ ਨੂੰ ਪਛਾਣਨਾ)ਸਾਨੂੰ ਸਮੇਂ ਦੀ ਨਬਜ਼ ਪਛਾਣ ਕੇ ਕੰਮ ਕਰਨਾ ਚਾਹੀਦਾ ਹੈ ।

389, ਨਹੁੰਆਂ 'ਤੇ ਲਿਖਿਆ ਹੋਣਾ (ਚੰਗੀ ਤਰ੍ਹਾਂ ਪਤਾ ਹੋਣਾ)ਜਿੰਨੇ ਪ੍ਰਸ਼ਨ ਪੇਪਰ ਵਿੱਚ ਆਏ ਉਹ ਮੇਰੇ ਨਹੁੰਆਂ 'ਤੇ ਲਿਖੇ ਹੋਏ

390 ਨਾਂ ਨੂੰ ਵੱਟਾ ਲਾਉਣਾ (ਬਦਨਾਮੀ ਖੱਟਣਾ)-ਭੈੜੀਆਂ ਕਰਤੂਤਾਂ ਕਰ ਕੇ ਉਸ ਨੇ ਆਪਣੇ ਖ਼ਾਨਦਾਨ ਦੇ ਨਾਂ ਨੂੰ ਵੱਟਾ ਲਾ ਦਿੱਤਾ।

391. ਨਾਂ ਪੈਦਾ ਕਰਨਾ (ਇੱਜ਼ਤ ਬਣਾਉਣੀ)-ਮਨਜੀਤ ਨੇ ਚੰਗੇ ਕੰਮ ਕਰ ਕੇ ਆਪਣੇ ਖ਼ਾਨਦਾਨ ਦਾ ਨਾਂ ਪੈਂਦਾ ਕਰ ਦਿੱਤਾ ।

392, ਨੀਂਦ ਹਰਾਮ ਹੋਣਾ (ਪ੍ਰੇਸ਼ਾਨੀ ਹੋਣੀ)ਘਰ ਦੇ ਫ਼ਿਕਰਾਂ ਨੇ ਤਾਂ ਮੇਰੀ ਨੀਂਦ ਹੀ ਹਰਾਮ ਕਰ ਦਿੱਤੀ ਹੈ

393, ਨੌਂ ਨਿੱਧਾਂ ਤੇ ਬਾਰਾਂ ਸਿੱਧਾਂ ਹੋਣਾ (ਖ਼ੁਸ਼ਹਾਲ ਹੋਣਾ - ਵਾਹਿਗੁਰੂ ਦੀ ਕਿਰਪਾ ਨਾਲ ਅਮਰਜੀਤ ਦੇ ਘਰ ਨੌਂ ਨਿੱਧਾਂ ਤੇ ਬਾਰਾਂ ਸਿਧਾ ਹਨ

394 ਨੰਗੇ ਧੜ ਲੜਨਾ (ਇਕੱਲਿਆਂ ਸਿਰੜ ਪਾਲਣਾ) ਮੇਰਾ ਕਦੇ ਕਿਸੇ ਸਾਕ-ਸੰਬੰਧੀ ਨੇ ਮੁਸ਼ਕਲ ਵਿੱਚ ਸਾਥ ਨਹੀਂ ਦਿੱਤਾ, ਮੈਂ ਤਾਂ ਵਿੱਚ ਹਮੇਸ਼ਾ ਨੰਗੇ ਧੜ ਲੜਦਾ ਰਿਹਾ ਹਾਂ ।

395, ਨਹਿਲੇ ਤੇ ਦਹਿਲਾ ਮਾਰਨਾ (ਵਧ-ਚੜ੍ਹ ਕੇ ਤੁਰੰਤ ਜਵਾਬ ਦੇਣਾ)ਤੁਹਾਨੂੰ ਦੁਸ਼ਮਣ ਨੂੰ ਪਛਾੜਨ ਲਈ ਨਹਿਲੇ ਤੇ ਦਹਿਲਾ ਮਾਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।

396, ਨਹੁੰ ਮਾਸ ਦਾ ਰਿਸ਼ਤਾ ਹੋਣਾ (ਨਾ ਟੁੱਟਣ ਵਾਲਾ ਸਾਕ)ਭਾਰਤ ਵਿੱਚ ਹਿੰਦੂਆਂ ਤੇ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ।

397. ਨੱਕ ਚਾੜ੍ਹਨਾ (ਕਿਸੇ ਚੀਜ਼ ਪਸੰਦ ਨਾ ਕਰਨਾ)ਗੁਰਦੀਪ ਨੂੰ ਜਦੋਂ ਖੀਰ ਦਿੱਤੀ, ਤਾਂ ਉਸ ਨੇ ਨੱਕ ਚੜ੍ਹਾਉਂਦਿਆਂ ਕਿਹਾ ਕਿ ਇਹ ਬਹੁਤੀ ਸੁਆਦ ਨਹੀਂ ।

398, ਪਹਾੜ ਨਾਲ ਟੱਕਰ ਲਾਉਣਾ ਤਕੜੇ ਨਾਲ ਵੈਰ ਪਾਉਣਾ)-ਅੰਗਰੇਜ਼ ਸਾਮਰਾਜ ਵਿਰੁੱਧ ਲੜਨਾ ਪਹਾੜ ਨਾਲ ਟੱਕਰ ਲੈਣ 'ਬਰਾਬਰ ਸੀ ।

 399. ਪੱਕੇ ਪੈਰਾਂ 'ਤੇ ਖਲੌਟਾ (ਸੁਰੱਖਿਅਤ ਹੋ ਜਾਣਾ)ਸਾਨੂੰ ਜਿੰਦਗੀ ਵਿੱਚ ਹਰ ਕੰਮ ਪੱਕੇ ਪੈਰਾਂ ' ਤੇ ਖਲੋ ਕੇ ਕਰਨਾ ਚਾਹੀਦਾ ਹੈ ।                                                                                                                                                                                                                                                                                                                                                                                                                                                                                                                                                                                                                                                                                                                                                                                                                                                                                                                           400. ਪੱਗ ਨੂੰ ਹੱਥ ਪਾਉਣਾ (ਬੇਇੱਜ਼ਤੀ ਕਰਨਾ)ਸਾਨੂੰ ਆਪਣੇ ਵੱਡਿਆਂ ਦੀ ਪੱਗ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਹੈ ।

401. ਪੱਟ ਦੇ ਪੰਘੂੜੇ ਝੂਟਣਾ (ਐਸਾਂ ਕਰਨੀਆਂ, ਮੌਜਾਂ ਮਾਣਨਾ)--ਵਿਚੋਲੇ ਨੇ ਕਿਹਾ ਕਿ ਜੇਕਰ ਤੁਹਾਡੀ ਕੁੜੀ ਇਸ ਅਮੀਰ ਘਰ ਵਿੱਚ ਵਿਆਹੀ ਗਈ, ਤਾਂ ਸਾਰੀ ਉਮਰ ਪੱਟ ਦੇ ਪੰਘੂੜੇ ਝੂਟੇਗੀ ।

402, ਪੱਤ ਪੱਤ ਢੂੰਡਣਾ (ਬਹੁਤ ਢੂੰਡਣਾ)ਮੈਂ ਆਪਣਾ ਗੁਆਚਾ ਪੈੱਨ ਲੱਭਣ ਲਈ ਪੱਤ ਪੱਤ ਝੁੰਡ ਮਾਰਿਆ, ਪਰ ਵਿਅਰਥ।

403. ਪੱਤਰਾ ਵਾਚ ਜਾਣਾ (ਖਿਸਕ ਜਾਣਾ)ਗੁਰਮੀਤ ਆਪਣਾ ਮਤਲਬ ਕੱਢ ਕੇ ਪੱਤਰਾ ਵਾਚ ਗਿਆ । ਪੱਥਰ ਚੱਟ ਕੇ ਮੁੜਨਾ (ਕਿਸੇ ਗੱਲ ਦਾ ਅੰਤ ਦੇਖ ਕੇ ਮੁੜਨਾ)-ਮੈਂ ਕਿਹਾ, ''ਜਸਬੀਰ ਤੁਹਾਡੇ ਉਪਦੇਸ਼ ਨਾਲ ਆਪਣੀ ਮਨ ਆਈ ਕਰਨ ਤੋਂ ਨਹੀਂ ਟਲੇਗਾ, ਸਗੋਂ ਪੱਥਰ ਚੱਟ ਕੇ ਹੀ ਮੁੜੇਗਾ ।

405. ਪੱਥਰਾਂ ਨੂੰ ਰੁਆ ਦੇਣਾ (ਕਠੋਰ ਮਨਾਂ ਨੂੰ ਵੀ ਪੰਘਰਾ ਦੇਣਾ)-ਵਿਧਵਾ ਦੇ ਕੀਰਨਿਆਂ ਨੇ ਪੱਥਰਾਂ ਨੂੰ ਵੀ ਰੁਆ ਦਿੱਤਾ।

406. ਪਰ ਲੱਗਣਾ (ਚਾਮ੍ਹਲ ਜਾਣਾ)ਬਿਮਲਾ ਨੂੰ ਕਾਲਜ ਜਾ ਕੇ ਪਰ ਲੱਗ ਗਏ ਹਨ ।

407. ਪਰਛਾਵੇਂ ਤੋਂ ਡਰਨਾ (ਦੂਰ ਰਹਿਣਾ)ਗਰੀਬ ਆਦਮੀ ਤਾਂ ਪੁਲਿਸ ਦੇ ਪਰਛਾਵੇਂ ਤੋਂ ਵੀ ਡਰਦਾ ਹੈ । 408, ਪਰਨਾਲਾ ਉੱਥੇ ਹੀ ਰਹਿਣਾ (ਹੱਠ ਕਾਇਮ ਰਹਿਣਾ)-ਗੁਰਦੁਆਰੇ ਦੀ ਜਮੀਨ ਛੱਡਣ ਦੀ ਗੱਲ ਨੂੰ ਉਹ ਗੱਲੀਂ-ਬਾਤੀਂ ਤਾਂ ਮੰਨ ਲੈਂਦਾ ਹੈ, ਪਰ ਪਰਨਾਲਾ ਉੱਥੇ ਹੀ ਰਹਿੰਦਾ ਹੈ, ਇਸ ਕਰਕੇ ਉਸ ਵਿਰੁੱਧ ਕੋਈ ਠੋਸ ਕਾਰਵਾਈ ਕਰਨੀ ਹੀ ਪਵੇਗੀ ।

409. ਪੱਲਾ ਗਲ ਵਿੱਚ ਪਾਉਣਾ (ਨਿਮਰਤਾ ਪੂਰਵਕ ਬੇਨਤੀ ਕਰਨਾ)ਕਸ਼ਮੀਰੀ ਪੰਡਤਾਂ ਨੇ ਪੱਲਾ ਗਲ ਵਿੱਚ ਪਾ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਧਰਮ ਨੂੰ ਬਚਾਉਣ ਲਈ ਬੇਨਤੀ ਕੀਤੀ ।

410. ਪੱਲਾ ਛੁਡਾਉਣਾ (ਜਿੰਮੇਵਾਰੀ ਤੋਂ ਬਚਣਾ, ਖਹਿੜਾ ਛੁਡਾਉਣਾ)ਹੁਣ ਤੂੰ ਪੱਲਾ ਨਾ ਛੁਡਾ, ਸਗੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾ

411. ਪੱਲਾ ਝਾੜਨਾ (ਸਭ ਕੁੱਝ ਛੱਡ ਦੇਣਾ)-ਸ਼ਾਮ ਲਾਲ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾੜ ਕੇ ਸਾਧੂ ਬਣ ਗਿਆ ।

412. ਪੱਲਾ ਫੜਨਾ ਜਾਂ ਪੱਲਾ ਪਕੜਨਾ (ਆਸਰਾ ਲੈਣਾ)ਕਸ਼ਮੀਰੀ ਪੰਡਤਾਂ ਨੇ ਮੁਸ਼ਕਲ ਵਿਚ ਗੁਰੂ ਤੇਗ਼ ਬਹਾਦਰ ਜੀ ਦਾ ਪੱਲਾ ਵੜਿਆ।

413, ਪੱਲੇ ਬੰਨ੍ਹ ਲੈਣਾ (ਮਨ ਵਿੱਚ ਵਸਾਉਣਾ)ਬੱਚਿਆਂ ਨੂੰ ਵੱਡਿਆਂ ਦੀਆਂ ਨਸੀਹਤਾਂ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਹਨ

414. ਪੜਦਾ ਫ਼ਾਸ਼ ਕਰਨਾ (ਭੇਤ ਖੋਲ੍ਹਣਾ)ਮੈਂ ਭਰੀ ਪੰਚਾਇਤ ਵਿੱਚ ਉਸ ਦੀਆਂ ਕਰਤੂਤਾਂ ਦਾ ਪੜਦਾ ਫਾਸ਼ ਕਰ ਦਿੱਤਾ ।

415, ਪਾਜ ਖੁੱਲ੍ਹ ਜਾਣਾ (ਭੇਦ ਖੁੱਲ੍ਹ ਜਾਣਾ)ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਸਾਰਾ ਪਾਜ ਖੋਲ੍ਹ ਦਿੱਤਾ।

416, ਪਾਣੀ ਪੀ-ਪੀ ਕੇ ਕੋਸਣਾ (ਬਹੁਤ ਲਾਹਣਤਾਂ ਪਾਉਣੀਆਂ)ਨੂੰਹ ਨਾਲ ਬੁਰਾ ਸਲੂਕ ਕਰਨ ਵਾਲੀ ਸੱਸ ਨੂੰ ਲੋਕਾਂ ਨੇ ਪਾਣੀ ਪੀ- ਪੀ ਕੇ ਕੋਸਿਆ ।

417. ਪਾਣੀ ਭਰਨਾ (ਗ਼ੁਲਾਮੀ ਕਰਨੀ)ਵੱਡੇ-ਵੱਡੇ ਰਾਜਪੂਤ ਸਰਦਾਰ ਅਕਬਰ ਦਾ ਪਾਣੀ ਭਰਨ ਲੱਗੇ, ਪਰ ਰਾਣਾ ਪ੍ਰਤਾਪ ਨੇ ਉਸ ਦੀ ਈਨ ਨਾ ਮੰਨੀ ॥

418, ਪਾਣੀ ਵਾਰ ਕੇ ਪੀਣਾ (ਬਲਿਹਾਰ ਜਾਣਾ)-ਸੱਸ ਨੇ ਆਪਣੇ ਨੂੰਹ ਪੁੱਤਰ ਤੋਂ ਪਾਣੀ ਵਾਰ ਕੇ ਪੀਤਾ ।

419, ਪਾਣੀਓਂ ਪਤਲਾ ਕਰਨਾ (ਬੇਪਤੀ ਕਰਨੀ --ਮੇਰੇ ਭਰਾ ਨੇ ਮੇਰੀ ਬੇਇੱਜ਼ਤੀ ਕਰ ਕੇ ਮੈਨੂੰ ਭਰੀ ਪੰਚਾਇਤ ਵਿੱਚ ਪਾਣੀਓਂ ਪਤਲਾ ਕਰ ਦਿੱਤਾ ।

 420, ਪਾਂਧਾ ਨਾ ਪੁੱਛਣਾ (ਕੰਮ ਲਈ ਝੱਟ ਤਿਆਰ ਹੋ ਜਾਣਾ) -ਇਹ ਮਕਾਨ ਚੰਗਾ ਹੈ । ਤੂੰ ਪਾਂਧਾ ਨਾ ਪੁੱਛ ਮਿਲੀ।

421. ਪਾਪੜ ਵੇਲਣਾ (ਕਈ ਭਾਂਤ ਦੇ ਯਤਨ ਕਰਨ। ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਕਈ ਪਾਪੜ ਵੇਲੇ ਪਰ ਸਫਲਤਾ ਨਾ  ਤੇ ਇਸ ਦਾ ਸੌਦਾ ਕਰ

422, ਪਿੱਠ ਠੋਕਣਾ (ਹੱਲਾ-ਸ਼ੇਰੀ ਦੇਣਾ)ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ ।

 423. ਪਿੱਠ ਦੇਣਾ (ਮੌਕੇ 'ਤੇ ਕੰਮ ਨਾ ਆਉਣਾ) ਪੰਜਾਬੀ ਸਿਪਾਹੀ ਜੰਗ ਦੇ ਮੈਦਾਨ ਵਿੱਚ ਕਦੇ ਪਿੱਠ ਨਹੀਂ ਦਿੰਦਾ ।

424. ਪਿੱਠ ਲੱਗਣਾ (ਹਾਰ ਜਾਣਾ)ਸਾਡੀ ਫੌਜ ਜੰਗ ਵਿੱਚ ਦੇਸ਼ ਦੀ ਪਿੱਠ ਨਹੀਂ ਲੱਗਣ ਦੇਵੇਗੀ ।

425, ਪੁੱਠੀਆਂ ਛਾਲਾਂ ਮਾਰਨੀਆਂ (ਬਹੁਤ ਖੁਸ ਹੋਣਾ ਸਾਡੇ ਸਕੂਲ ਦੀ ਟੀਮ ਨੇ ਜਿਲ੍ਹਾ ਪੱਧਰ ਤੇ ਹੋਏ ਫੁਟਬਾਲ ਦੇ ਮੈਚ ਜਿੱਤ ਕੇ ਠੀਆਂ ਛਾਲਾਂ ਮਾਰੀਆਂ

426, ਪੈਰ ਜੰਮਣਾ (ਸਥਿਰ ਹੋਣਾ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਬਾਕੀ ਹਿੱਸਿਆਂ ਵਿੱਚ ਪੈਰ ਜਮਾਉਣ ਮਗਰੋਂ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ।

427. ਪੈਰ ਧੋ-ਧੋ ਪੀਣਾ - ਬਹੁਤ ਆਦਰ ਕਰਨਾ)-ਸੱਸ ਨੇ ਕਿਹਾ, ''ਮੇਰੀਆਂ ਨੂੰਹਾਂ ਇੰਨੀਆਂ ਚੰਗੀਆਂ ਹਨ ਕਿ ਉਹ ਮੇਰੇ ਪੈਰ ਧੋ- ਪੀਂਦੀਆਂ ਹਨ ।

428, ਪੋਟਾ-ਪੇਟਾ ਦੁਖੀ ਹੋਣਾ (ਬਹੁਤ ਦੁਖੀ ਹੋਣਾ)-ਬੁੱਢਾ ਬਾਪ ਪੁੱਤਰਾਂ ਦੀ ਬੇ-ਇਤਫ਼ਾਕੀ ਤੇ ਲੜਾਈ ਕਾਰਨ ਪੋਟਾ-ਪੇਟਾ ਦੁਖੀ ਸੀ।

429, ਪੈਰਾਂ ' ਤੇ ਪਾਣੀ ਨਾ ਪੈਣ ਦੇਣਾ (ਨਾ ਮੰਨਣਾ)-ਪੁਲਿਸ ਨੇ ਚੋਰ ਨੂੰ ਚੋਰੀ ਬਾਰੇ ਪੁੱਛ-ਗਿੱਛ ਕੀਤੀ । ਮਾਰ ਪੈਣ ਤੋਂ ਪਹਿਲਾਂ ਤਾਂ ਉਹ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੰਦਾ, ਪਰੰਤੂ ਮਗਰੋਂ ਸਭ ਕੁੱਝ ਬਕ ਪਿਆ । 430, ਪੱਗ ਵਟਾਉਣਾ (ਧਰਮ-ਭਰਾ ਬਣਨਾ)ਦੋਹਾਂ ਮਿੱਤਰਾਂ ਨੇ ਆਪਸ ਵਿੱਚ ਪੱਗ ਵਟਾ ਲਈ ਤੇ ਉਹ ਸੱਕੇ ਭਰਾਵਾਂ ਨਾਲੋਂ ਵਧ ਪਿਆਰ ਨਾਲ ਰਹਿਣ ਲੱਗੇ ।

431, ਪੈਰਾਂ ਹੇਠੋਂ ਜ਼ਮੀਨ ਖਿਸਕਣਾ (ਬਹੁਤ ਘਬਰਾ ਜਾਣਾ)ਆਪਣੇ ਪਿਤਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ।

432. ਪੈਰ ਉੱਖੜਨੇ (ਹਾਰ ਕੇ ਨੱਸ ਜਾਣਾ)-ਪਾਕਿਸਤਾਨ ਦੀਆਂ ਫ਼ੌਜਾਂ ਦੇ ਬੰਗਲਾ ਦੇਸ਼ ਵਿੱਚ ਜਲਦੀ ਹੀ ਪੈਰ ਉੱਖੜ ਗਏ।

433. ਪੈਰ ਜਮੀਨ ' ਤੇ ਨਾ ਲੱਗਣਾ (ਬਹੁਤ ਖੁਸ਼ ਹੋਣਾ ਜਦੋਂ ਹਰਜੀਤ ਦਾ ਵਿਆਹ ਹੋਇਆ, ਤਾਂ ਉਸ ਦੇ ਪੈਰ ਜ਼ਮੀਨ ' ਤੇ ਨਹੀਂ ਸਨ ਲਗਦੇ, ਪਰ ਉਹ ਇਹ ਨਹੀਂ ਸੀ ਜਾਣਦੀ ਕਿ ਵਿਆਹ ਦੀਆਂ ਖੁਸ਼ੀਆਂ ਚਾਰ ਦਿਨ ਹੀ ਰਹਿੰਦੀਆਂ ਹਨ ।

434, ਪੋਚਾ ਪਾਉਣਾ ਮੰਦੀ ਗੱਲ ਨੂੰ ਛੁਪਾ ਰੱਖਣਾ ਉਨ੍ਹਾਂ ਨੇ ਆਪਣੀ ਧੀ ਦੀਆਂ ਕਰਤੂਤਾਂ 'ਤੇ ਪੋਚਾ ਪਾ ਕੇ ਉਸ ਨੂੰ ਚੰਗੇ ਘਰ ਵਿਆਹ ਦਿੱਤਾ ।

435 ਪੱਛਾਂ 'ਤੇ ਲੂਣ ਛਿੜਕਣਾ ਮੁਖੀ ਨੂੰ ਹੋਰ ਦੁਖਾਉਣਾ)ਮੇਰੇ ਪੱਛਾਂ 'ਤੇ ਲੂਣ ਨਾ ਛਿੜਕੋ, ਮੈਂ ਅੱਗੇ ਹੀ ਬਹੁਤ ਦੁਖੀ ਹਾਂ।

436. ਫੁੱਲ-ਫੁੱਲ ਬਹਿਣਾ (ਬਹੁਤ ਖ਼ੁਸ਼ ਹੋਣਾ)ਜਦੋਂ ਨਿੰਦੀ ਦੇ ਮਾਮਾ ਜੀ ਉਸ ਨੂੰ ਮਿਲਣ ਲਈ ਆਏ, ਤਾਂ ਉਹ ਫੁੱਲ-ਫੁੱਲ ਬਹਿ  ਰਹੀ ਸੀ ।

437. ਫਸਤਾ ਵੱਢਣਾ (ਮੁਕਾ ਦੇਣਾ)-ਤੁਸੀਂ ਸ਼ਾਹ ਦਾ ਜਿਹੜਾ ਕਰਜਾ ਦੇਣਾ ਹੈ, ਦੇ ਕੇ ਉਸ ਦਾ ਫਸਤਾ ਵੱਢੋ ।ਐਵੇ ਰੋਜ ਤੁਹਾਡੇ ਪਰ ਚੱਕਰ ਮਾਰਦਾ ਰਹਿੰਦਾ ਹੈ ।

438. ਫੁੱਲਾਂ ਨਾਲ ਤੋਲ ਕੇ ਰੱਖਣਾ (ਆਦਰ, ਲਾਡ ਜਾਂ ਪਿਆਰ ਕਰਨਾ)ਪੰਜਾਬੀ ਲੋਕ ਘਰ ਆਏ ਮਹਿਮਾਨ ਨੂੰ ਫੁੱਲਾਂ ਨਾਲ ਤੋਲ ਰ ਰੱਖਦੇ ਹਨ ।

439. ਫੁੱਲੇ ਨਾ ਸਮਾਉਣਾ (ਬਹੁਤ ਖ਼ੁਸ਼ ਹੋਣਾ)ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖੁਸ਼ੀ ਨਾਲ ਫੁੱਲੀ ਨਾ ਸਮਾਈ ।

440. ਬਲਦੀ ਉੱਤੇ ਤੇਲ ਪਾਉਣਾ (ਲੜਾਈ ਨੂੰ ਤੇਜ ਕਰਨਾ)ਤੈਨੂੰ ਬਲਦੀ ਉੱਤੇ ਤੇਲ ਪਾਉਣ ਦੀ ਥਾਂ ਲੜਾਈ ਖ਼ਤਮ ਕਰਨ ਵਿੱਚ ਮੱਦਦ ਕਰਨੀ ਚਾਹੀਦੀ ਹੈ ।

441. ਬਾਣੂ ਬੰਨ੍ਹਣੇ (ਪ੍ਰੋਗਰਾਮ ਬਣਾਉਣਾਹਰਜੀਤ ਦੀਆਂ ਕਰਤੂਤਾਂ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ ਉਸ ਦਾ ਵਿਆਹ ਕਰਨ ਲਈ ਬਾਲਣ ' ਬੰ ਸ਼ੁਰੂ ਕਰ ਦਿੱਤੇ ।

442, ਬੇੜੀਆਂ ਵਿੱਚ ਵੱਟੇ ਪਾਉਣਾ (ਨੁਕਸਾਨ ਪੁਚਾਉਣਾ) ਉਸ ਦੇ ਨਿਕੰਮੇ ਪੁੱਤਰ ਨੇ ਬੇੜੀਆਂ ਵਿੱਚ ਵੱਟੇ ਪਾ ਕੇ ਉਸ ਦੀ ਇੱਜ਼ਤ ਮਿੱਟੀ ਚ ਰੋਲ ਦਿੱਤੀ

443, ਬਾਂਹ ਟੁੱਟਣੀ (ਭੋਜਣੀ) (ਭਰਾ ਦਾ ਮਰ ਜਾਣਾ)ਲੜਾਈ ਵਿੱਚ ਭਰਾ ਦੇ ਮਰਨ ਨਾਲ ਉਸ ਦੀ ਬਾਂਹ ਟੁੱਟ (ਭੱਜ) ਗਈ।

444, ਬਲ-ਬਲ ਜਾਣਾ (ਕੁਰਬਾਨ ਜਾਣਾ -ਮਾਂ ਫ਼ੌਜ ਵਿਚੋਂ ਛੁੱਟੀ ਆਏ ਪੁੱਤਰ ਤੇ ਬਲ-ਬਲ ਜਾ ਰਹੀ ਸੀ

445. ਬਜਾਰ ਗਰਮ ਹੋਣਾ (ਚਰਬਾ ਹੋਣਾ)-ਅੱਜ-ਕਲ੍ਹ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬਜ਼ਾਰ ਗਰਮ ਹੈ

446. ਬਾਜ਼ੀ ਲੈ (ਮਾਰ) ਜਾਣਾ (ਜਿੱਤ ਪ੍ਰਾਪਤ ਕਰਨਾ -ਅੱਜ ਦੇ ਮੈਚ ਵਿੱਚ ਖ਼ਾਲਸਾ ਸਕੂਲ ਬਾਜ਼ੀ ਲੈ (ਮਾਰ) ਗਿਆ।

447. ਬਾਤ ਦਾ ਬਤੰਗੜ ਬਣਾਉਣਾ (ਨਿੱਕੀ ਜਿਹੀ ਗੱਲ ਨੂੰ ਵਧਾਉਣਾ)ਜੇਕਰ ਤੁਸੀਂ ਇਸ ਝਗੜੇ ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ ੜ ਦਾ ਬਤੰਗੜ ਨਾ ਬਣਾਓ

 

448. ਬਿਸਤਰਾ ਗੋਲ ਕਰਨਾ (ਚਲੇ ਜਾਣਾ, ਰਵਾਨਾ ਹੋਣਾ)-ਦੇਸ਼-ਭਗਤਾਂ ਨੇ ਲੰਮੇ ਸੰਘਰਸ ਨਾਲ ਭਾਰਤ ਵਿੱਚੋਂ ਅੰਗਰੇਜ਼ਾਂ ਦਾ ਬਿਸਤਰਾ ਗੋਲ ਕਰ ਦਿੱਤਾ ।

449. ਬਿਗਾਨੀ ਛਾਹ ਪਿੱਛੇ ਮੁੱਛਾਂ ਮਨਾਉਣਾ (ਬਿਗਾਨੀ ਆਸ ਤੇ ਕੋਈ ਫ਼ੈਸਲਾ ਲੈ ਲੈਣਾ)ਤੂੰ ਆਪਣੇ ਭਰਾ ਤੋਂ ਪੈਸੇ ਮਿਲਣ ਦੀ ਉਮੀਦ ਵਿੱਚ ਮਕਾਨ ਦਾ ਸੌਦਾ ਕਿਉਂ ਕੀਤਾ ? ਹੁਣ ਤੈਨੂੰ ਉਸ ਤੋਂ ਪੈਸੇ ਨਹੀਂ ਮਿਲੇ, ਤਾਂ ਤੈਨੂੰ ਔਖਾ ਹੋਣਾ ਪਿਆ ਹੈ । ਬਿਗਾਨੀ ਛਾਰ ਪਿੱਛੇ ਮੁੱਛਾਂ ਮੁਨਾਉਣਾ ਠੀਕ ਨਹੀਂ ਹੁੰਦਾ ।

450. ਬਿੱਲੀ ਲਈ ਛਿੱਕਾ ਟੁੱਟ ਪੈਣਾ (ਬਿਨਾਂ ਯਤਨ ਕੀਤੇ ਇੱਛਾ ਪੂਰੀ ਹੋਣਾ)-ਭਾਰਤ-ਪਾਕ ਲੜਾਈ ਲੱਗੀ, ਤਾਂ ਅਮਰੀਕਾ ਲਈ ਆਪਣੇ ਹਥਿਆਰ ਵੇਚਣ ਲਈ ਮੰਡੀ ਖੁੱਲ੍ਹ ਗਈ । ਇਹ ਤਾਂ ਉਹ ਗੱਲ ਹੋਈ, ਅਖੇ ਬਿੱਲੀ ਲਈ ਛਿੱਕਾ ਟੁੱਟ ਪਿਆ ।

451. ਬੁੱਕਲ ਵਿੱਚ ਚੋੜੀ ਭੰਨਣਾ (ਗੁਪਤ ਯਤਨ ਕਰਨਾ)-ਜਦੋਂ ਸਾਡੀ ਗੁਆਂਢਣ ਸ਼ੀਲਾ ਸਾਡੇ ਘਰ ਆਪਣੇ ਮੁੰਡੇ ਦੇ ਵਿਆਹ ਦਾ ਸੱਦਾ-ਪੱਤਰ ਦੇਣ ਆਈ, ਤਾਂ ਮੈਂ ਕਿਹਾ, ''ਤੂੰ ਬੁੱਕਲ ਵਿੱਚ ਰੋੜੀ ਭੰਨਦੀ ਰਹੀ ਹੈਂ ।ਪਹਿਲਾਂ ਕਦੇ ਮੁੰਡੇ ਦਾ ਵਿਆਹ ਕਰਨ ਦੀ ਗੱਲ ਹੀ ਨਹੀਂ ਕੀਤੀ ।

452. ਬੁੱਲੇ ਲੁੱਟਣਾ (ਖੋਜ ਕਰਨੀ)ਉਸ ਦੇ ਪਿਓ ਦੀ ਜਾਇਦਾਦ ਬਹੁਤ ਹੈ, ਇਸ ਲਈ ਉਹ ਬੁੱਲੇ ਲੁੱਟਦਾ ਹੈ ।

453, ਬੇੜਾ ਗਰਕ ਹੋਣਾ (ਤਬਾਹੀ ਹੋਣਾ)-ਖੁਦਗਰਜ਼ ਲੀਡਰ ਦੇਸ਼ ਦਾ ਬੇੜਾ ਗ਼ਰਕ ਕਰ ਦਿੰਦੇ ਹਨ ।

454, ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹੋਣਾ (ਮਿੱਠਾ ਬੋਲਣਾ)ਮਧੂ ਦੇ ਬੋਲਾਂ ਵਿੱਚ ਸ਼ਹਿਦ ਦੇ ਘੁੱਟ ਹਨ । ਉਸ ਨਾਲ ਗੱਲ ਕਰ ਕੇ ਆਨੰਦ ਆ ਜਾਂਦਾ ਹੈ ।