Motivational Stories in Punjabi - ਘਮੰਡ ਦੀ ਸਜ਼ਾ ਬਾਲ ਕਹਾਣੀ

Motivational Stories in Punjabi

ਗੱਲ ਉਦੋਂ ਦੀ ਹੈ ਜਦੋਂ ਗਧਾ ਤੇ ਘੋੜਾ ਜੰਗਲ 'ਚ ਰਹਿੰਦੇ ਸਨ। ਦੋਵੇਂ ਦੋਸਤ ਸਨ। ਗਧੇ ਦਾ ਆਕਾਰ ਆਧੁਨਿਕ ਆਕਾਰ ਤੋਂ ਕਾਫੀ ਛੋਟਾ ਸੀ। ਗਧਾ ਕਈ ਵਾਰ ਸੋਚਦਾ ਕਿ ਕਾਸ਼ ਉਸ ਦਾ ਆਕਾਰ ਵੀ ਘੋੜੇ ਵਾਂਗ ਹੀ ਹੁੰਦਾ ਤਾਂ ਉਹ ਵੀ ਤਾਕਤਵਰ ਤੇ ਤੇਜ਼ ਦੌੜਨ ਵਾਲਾ ਜਾਨਵਰ ਹੁੰਦਾ।

ਇਕ ਦਿਨ ਗਧਾ ਇਸੇ ਸੋਚ ਚ ਬੈਠਾ ਸੀ ਤਾਂ ਘੋੜਾ ਉਸ ਕੋਲ ਆਇਆ ਤੇ ਉਸ ਦੀ ਉਦਾਸੀ ਦਾ ਕਾਰਨ ਪੁੱਛਣ ਲੱਗਾ। ਗਧੇ ਨੇ ਦਿਲ ਦੀ ਛੁਪਾਉਂਦੇ ਕਿਹਾ, “ਨਹੀਂ ਉਦਾਸੀ ਸੀ ਤਾਂ ਕੋਈ ਗੱਲ ਨਹੀਂ ਹੈ?

Motivational Stories in Punjabi


“ਨਹੀਂ ਗੱਲ ਤਾਂ ਜ਼ਰੂਰ ਕੋਈ ਹੈ..... ਨਹੀਂ ਤਾਂ ਮੇਰਾ ਦੋਸਤ ਇੰਝ ਖਾਮੋਸ਼ ਬੈਠਾ ਹੋਵੇ। ਤੂੰ ਤਾਂ ਦੁਲੱਤੀਆਂ ਮਾਰ ਮਾਰ ਢੱਚ ਢੱਚੂ ਕਰਦਾ ਨਹੀਂ ਥੱਕਦਾ। ਅੱਜ ਤੇਰੇ ਜੋਸ਼ ਤੇ ਉਮੰਗ ਨੂੰ ਕੀ ਹੋ ਗਿਆ ... ਗੱਲ ਤਾਂ ਕੋਈ ਹੈ। ਜੇਕਰ ਨਹੀਂ ਦੱਸਣਾ ਚਾਹੁੰਦਾ ਤਾਂ ਨਾ ਦੱਸ। ਮੈਂ ਸਮਝਾਂਗਾ ਕਿ ਸਾਡੀ ਦੋਸਤੀ ਚ ਛੁਪਾਉਣ ਲਈ ਵੀ ਕੁਝ ਹੈ।

ਘੋੜੇ ਦੀ ਨਾਰਾਜ਼ਗੀ ਭਰੀ ਗੱਲ ਸੁਣ ਕੇ ਗਧੇ ਨੂੰ ਮਨ ਦੀ ਗੱਲ ਦੱਸਣੀ ਹੀ ਪਈ। ਆਖਣ ਲੱਗਾ, “ਯਾਰ ਦਰਅਸਲ ਮੈਂ ਸੋਚ ਰਿਹਾ ਸੀ। ਕਿ ਮੈਂ ਵੀ ਤੇਰੇ ਵਾਂਗ ਹੀ ਵੱਡੇ ਸਰੀਰ । ਵਾਲਾ ਤੇ ਤੇਜ਼ ਦੌੜਨ ਵਾਲਾ ਜਾਨਵਰ ਹੁੰਦਾ। ਮੈਨੂੰ ਵੀ ਆਪਣੀ ਤਾਕਤ ਤੇ ਫੁਰਤੀਲੇਪਣ ਤੇ ਫਕਰ ਹੁੰਦਾ।

“ਬਸ ਇਨੀ ਕੁ ਪ੍ਰੇਸ਼ਾਨੀ। ਇਸ 'ਚ ਛੁਪਾਉਣ ਵਾਲੀ ਕਿਹੜੀ ਗੱਲ ਸੀ। ਇਸ ਲਈ ਤੈਨੂੰ ਥੋੜੀ ਮਿਹਨਤ ਕਰਨੀ ਪਵੇਗੀ। ਰੋਜ਼ਾਨਾ ਕੁਝ ਦੂਰ ਤੱਕ ਦੌੜਨਾ ਪਵੇਗਾ ਤੇ ਜਿਹੜੀਆਂ ਜੜੀਆਂ ਬੂਟੀਆਂ ਦਾ ਸੇਵਨ ਮੈਂ ਕਰਦਾ ਹਾਂ ਨਿਯਮ ਨਾਲ ਕਰਨਾ ਹੋਵੇਗਾ। ਬੇਫਜੂਲ ਦਾ ਭੋਜਨ ਛੱਡਣਾ ਪਵੇਗਾ। ਫਿਰ ਵੇਖੀ ਤੇਰਾ ਆਕਾਰ ਵੀ ਵਧੇਗਾ ਤੇ ਰਵਤਾਰ ਵੀ ਘੋੜੇ ਨੇ ਮੁਸਕਰਾ ਕੇ ਗਧੇ ਨੂੰ ਆਖਿਆ ਤਾਂ ਉਸ ਦੇ ਮੁਰਝਾਏ ਚਿਹਰੇ ਤੇ ਰੌਣਕ ਪਰਤ ਆਈ। ਉਹ ਇਕਦਮ ਬੋਲਿਆ, “ਸੱਚ ਇੰਝ ਹੋ ਸਕਦੈ.. ਫਿਰ ਤਾਂ ਮੈਂ ਜੋ ਆਖੈਗਾ ਕਰਾਂਗਾ।

ਹੁਣ ਘੋੜਾ ਰੋਜ਼ਾਨਾ ਗਧੇ ਨੂੰ ਲੈ ਕੇ ਪੂਰੇ ਜੰਗਲ ਦਾ ਚੱਕਰ ਲਗਵਾਉਂਦਾ ਤੇ ਫਿਰ ਉਸ ਨੂੰ ਉਹ ਖੁਰਾਕ ਦੇਣਾ ਲੱਗਾ ਜੋ ਉਹ ਖਾਂਦਾ ਸੀ। ਹੌਲੀ ਹੌਲੀ ਗਧੇ ਦੀ ਸਿਹਤ 'ਚ ਨਿਖਾਰ ਆਉਣ ਲੱਗਾ। ਉਸ ਦਾ ਕੱਦ ਵਧਣਾ ਲੱਗਾ। ਇਹ ਵੇਖ ਉਸ ਦੇ ਪੈਰ ਜ਼ਮੀਨ 'ਤੇ ਨਹੀਂ ਸਨ ਲੱਗ ਰਹੇ ਪਰ ਇਸ ਦੌਰਾਨ ਉਸ ਚ ਘੁਮੰਡ ਵੀ ਆ ਰਿਹਾ ਸੀ। ਉਸ ਨੂੰ ਲੱਗਣ ਲੱਗਾ ਕਿ ਉਹ ਇਕ ਦਿਨ ਘੋੜੇ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਤੇ ਤੇਜ਼ ਦੌੜਨ ਵਾਲਾ ਜਾਨਵਰ ਬਣ ਜਾਵੇਗਾ। ਫਿਰ ਤਾਂ ਜੰਗਲ ਦੇ ਸਭ ਜਾਨਵਰ ਵੀ ਉਸ ਕੋਲੋਂ ਡਰਨਗੇ। ਹੁਣ ਤਾਂ ਉਹ ਨਿੱਕੇ ਮੋਟੇ ਜਾਨਵਰਾਂ ਨੂੰ ਕੁਝ ਵੀ ਨਹੀਂ ਸਮਝਦਾ ਸੀ। ਛੋਟੇ ਜਾਨਵਰਾਂ ਨੂੰ ਦੁਲੱਤੀ ਮਾਰ ਪਰ੍ਹਾਂ ਸੁੱਟਣ 'ਚ ਉਸ ਨੂੰ ਮਜ਼ਾ ਆਉਣ ਲੱਗਾ।

| ਉਸ ਦੀਆਂ ਇਨ੍ਹਾਂ ਹਰਕਤਾਂ ਦੀ ਭਿਣਕ ਘੋੜੇ ਨੂੰ ਵੀ ਪਈ।ਉਸ ਨੂੰ ਇਹ ਸੁਣ ਕੇ ਬੜਾ ਦੁਖ ਹੋਇਆ ਕਿ ਗਧੇ ਚ ਹੰਕਾਰ ਦੀ ਭਾਵਨਾ ਪੈਦਾ ਹੋ ਚੁੱਕੀ ਹੈ। ਫਿਰ ਇਕ ਦਿਨ ਜਦੋਂ ਗਧਾ ਆਪਣੀ ਤਾਕਤ ਦੇ ਨਸ਼ੇ 'ਚ ਦਰ ਇਕ ਜਾਨਵਰ ਨੂੰ ਦੁਲੱਤੀਆਂ ਮਾਰ ਆਪਣੀ ਕੋਈ ਮੰਨਵਾ ਰਿਹਾ ਸੀ ਤਾਂ ਇਕ ਰੁੱਖ ਤੇ ਬੈਠੇ ਬਾਂਦਰ ਨੇ ਗਧੇ ਨੂੰ ਕਿਹਾ, “ਗਧੇ ਰਾਮ ਜੀ ਅੱਜਕੱਲ ਤੁਹਾਡੀ ਸਿਹਤ ਦਾ ਕੀ ਰਾਜ਼ ਹੈ ? ਕਾਫੀ ਤਾਕਤ ਆ ਗਈ ਤੁਹਾਡੇ ਚ। ਜ਼ਰਾ ਮੈਨੂੰ ਵੀ ਤਾਂ ਦੱਸੋ ਇਸ ਤੰਦਰੁਸਤੀ ਦਾ ਭੇਤ ? “ਇਹ ਸਭ ਮੇਰੀ ਮਿਹਨਤ ਦਾ ਵਲ ਹੈ। ਹਰ ਰੋਜ਼  ਕਸਰਤ ਕਰਦਾ ਹਾਂ ਤੇ ਤਾਜ਼ੀਆਂ ਜੜ੍ਹੀਆਂ ਬੂਟੀਆਂ ਖਾਂਦਾ ਹਾਂ। ਗਧੇ ਨੇ ਉਪਰ ਵਲ ਨਜ਼ਰ ਮਾਰਦੇ ਕਿਹਾ।

“ਪਰ ਮੈਂ ਤਾਂ ਸੁਣਿਆ ਹੈ ਇਸ 'ਚ ਤੁਹਾਡੇ ਦੋਸਤ ਘੋੜੇ ਦਾ ਯੋਗਦਾਨ ਹੈ। ਤੁਹਾਨੂੰ ਜੋ ਖੁਰਾਕ ਮਿਲਦੀ ਹੈ ਉਹ ਵੀ ਘੋੜਾ ਆਪਣੇ ਹਿੱਸੇ 'ਚੋਂ ਦਿੰਦਾ ਹੈ। ਬਾਂਦਰ ਨੇ ਵਿਅੰਗ ਨਾਲ ਗਧੇ ਨੂੰ ਛੇੜਦਿਆਂ ਕਿਹਾ। ਬਾਂਦਰ ਗੱਲ ਸੁਣ ਕੇ ਗਧੇ ਦੇ ਹੰਕਾਰ ਨੂੰ ਜਿਵੇਂ ਠੇਸ ਪਹੁੰਚੀ। ਉਸ ਨੇ ਸ਼ੇਖੀ ਮਾਰਦਿਆਂ ਕਿਹਾ, “ਕੌਣ ਕਹਿੰਦਾ ਹੈ ਕਿ ਇਹ ਸਭੁ ਘੋੜੇ ਦੀ ਬਦੌਲਤ ਹੈ। ਇਹ ਮੇਰੀ ਆਪਣੀ ਮਿਹਨਤ ਹੈ ਨਾ ਕਿ ਘੋੜੇ ਦੀ ਮਿਹਰਬਾਨੀ।

ਬਾਂਦਰ ਨੇ ਇਹ ਗੱਲ ਜਾਣ ਬੁਝ ਕੇ ਆਖੀ ਸੀ ਕਿਉਂਕਿ ਲਾਗੇ ਹੀ ਝਾੜੀਆਂ ਪਿੱਛੇ ਘੋੜਾ ਖੜ੍ਹਾ ਸੀ। ਘੜੇ ਨੇ ਜਦੋਂ ਇਹ ਗੱਲ ਗਧੇ ਦੇ ਮੁੰਹੋ ਸੁਣੀ ਤਾਂ ਉਸ ਦੇ ਦਿਲ ਨੂੰ ਡੂੰਘੀ ਸੱਟ ਵੱਜੀ। ਉਹ ਇਕਦਮ ਗਧੇ ਸਾਹਮਣੇ ਆ ਕੇ ਬੋਲਿਆ, “ਸ਼ਾਬਾਸ਼ ਦੋਸਤ , ਤੂੰ ਮੇਰੀ ਦੋਸਤੀ ਦਾ ਚੰਗਾ ਸਿਲਾ ਦਿੱਤਾ। ਮੈਨੂੰ ਤੈਥੋਂ ਇਹ ਆਸ ਭੋਰਾ ਵੀ ਨਹੀਂ ਸੀ ਆਪਣੇ ਸਾਹਮਣੇ ਅਚਾਨਕ ਘੋੜੇ ਨੂੰ ਵੇਖ ਕੇ ਗਧੇ ਦੇ ਹੋਸ਼ ਉੱਡ ਗਏ।ਉਹ ਘਬਰਾ ਕੇ ਬੋਲਿਆ, “ਮੈਂ ਤਾਂ ਬਸ ਐਵੇਂ... ਹੀ ਕਹਿ ਰਿਹਾ ਸੀ.... ਦੋਸਤ

“ਬਸ-ਬਸ ਢਕਿਆ ਰਹਿ। ਹੁਣ ਸਫਾਈ ਨਾ ਦੇ ਮੈਨੂੰ। ਤੇਰੀਆਂ ਹਰਕਤਾਂ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਲੱਗ ਚੁੱਕਿਆ ਸੀ। ਅੱਜ ਆਪਣੇ ਕੰਨੀ ਇਹ ਵੀ ਸੁਣ ਲਿਆ ਕਿ ਤੇਰੇ ਮਨ ਵਿਚ ਮੇਰੀ ਕਿੰਨੀ ਕੁ ਇੱਜ਼ਤ ਹੈ। ਅੱਜ ਤੋਂ ਬਾਅਦ ਆਪਣਾ ਸਾਥ ਖਤਮ ਤੇ ਤੇਰੀ ਖੁਰਾਕ ਵੀ।
ਗਧਾ ਘੋੜੇ ਨੂੰ ਗੁੱਸੇ ਚ ਜਾਂਦਾ ਵੇਖਦਾ ਹੀ ਰਹਿ ਗਿਆ। ਉਹ ਆਪਣੀ ਗਲਤੀ ਤੇ ਮਨ ਹੀ | ਮਨ ਪਛਤਾ ਰਿਹਾ ਸੀ ਪਰ ਹੁਣ ਕੀ ਹੋ ਸਕਦਾ
ਸੀ ? ਖੁਰਾਕ ਬੰਦ ਹੋਣ ਨਾਲ ਉਸ ਦਾ ਆਕਾਰ ਵੀ ਵਧਣ ਹਟ ਗਿਆ ਤੇ ਆਧੁਨਿਕ ਆਧਾਰ ਜਿੰਨਾ ਹੀ ਰਹਿ ਗਿਆ। ਇਹ ਸਭ ਉਸ ਦੇ ਘੁਮੰਡ ਦੀ ਸਜ਼ਾ ਸੀ। ਅੱਜ ਵੀ ਗਧੇ ਦੀ ਸ਼ਕਲ ਇਕ ਖੁਰਾਕ ਖਾਣ ਕਾਰਨ ਭਾਵੇਂ ਘੋੜੇ ਨਾਲ ਕਾਫੀ ਮਿਲਦੀ ਜੁਲਦੀ ਹੈ ਪਰ ਆਕਾਰ ਤੇ ਤਾਕਤ ਵਿਚੋਂ ਉਹ ਉਸ ਤੋਂ ਪਿਛੇ ਹਨ।