10 Lines on Guru Nanak Dev Ji in Punjabi

10 Lines on Guru Nanak Dev Ji in Punjabi


10 Lines on Guru Nanak Dev Ji in Punjabi 1.    ਗੁਰੂ ਨਾਨਕ  ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹੋਏ ਉਨ੍ਹਾਂ ਦਾ ਜਨਮ 15 ਅਪ੍ਰੈਲ 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਚ ਹੋਇਆ।

2.    ਗੁਰੂ ਨਾਨਕ ਦੇਵ ਜੀ ਜੀ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ਅਤੇ ਪਿਤਾ ਮਹਿਤਾ ਕਾਲੂ ਪਿੰਡ ਦੇ ਪਟਵਾਰੀ ਸਨ।

3.    7 ਸਾਲ ਦੀ ਉਮਰ ਵਿਚ ਆਪ ਨੂੰ ਪੜਾਈ ਕਰਨ ਲਈ ਪਾਂਧੇ ਕੋਲ ਭੇਜਿਆ ਗਿਆ ਆਪ ਨੇ ਪਾਂਧੇ ਨੂੰ ਆਪਣੇ ਉੱਚਤਮ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ।

4.    ਆਪ ਜੀ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ।

5.    ਆਪ ਜੀ ਨੇ ਸੁਲਤਾਨਪੁਰ ਵਿਚ ਲੋਧੀ ਦੇ ਮੋਦੀਖਾਨੇ ਵਿਚ ਨੌਕਰੀ ਕੀਤੀ ਜਿਥੇ ਆਪ ਨੇ ਤੇਰਾਂ -ਤੇਰਾਂ ਤੋਲਿਆ।

6.    ਬੀਬੀ ਸੁਲੱਖਣੀ ਦੇ ਕੁੱਖੋਂ ਦੋ ਸਪੁੱਤਰਾਂ ਨੇ ਜਨਮ ਲਿਆ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ।

7.    ਗੁਰੂ ਜੀ ਨੇ ਆਪਣੇ ਜੀਵਨ ਵਿਚ 1499 ਈ: ਤੋਂ ਲੈ ਕੇ 1522 ਈ: ਤਕ ਚਾਰ ਉਦਾਸੀਆਂ ਵੀ ਕੀਤੀਆਂ।

8.    ਗੁਰੂ ਨਾਨਕ ਸਾਹਿਬ ਜੀ ਦੇ ਦੁਆਰਾ 19 ਰਾਗਾਂ ਵਿਚ ਬਾਣੀ ਰਚੀ ਗਈ ਜੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਹੈ।

9.    ਆਪਣੇ ਭਾਈ ਲਹਿਣਾ ਜੀ ਨੂੰ ਆਪਣੀ ਗੱਦੀ ਦਾ ਵਾਰਿਸ਼ ਬਣਾਇਆ ਅਤੇ ਬਾਅਦ ਵਿਚ ਉਨ੍ਹਾਂ ਦਾ ਨਾਮ ਗੁਰੂ ਅੰਗਦ ਦੇਵ ਰੱਖਿਆ।

10.    22 ਸਤੰਬਰ ਸਨ 1539 ਈ: ਵਿਚ ਗੁਰੂ ਸਾਹਿਬ ਜੋਤੀ -ਜੋਤ ਸਮਾ ਗਏ।