10 Lines on Lohri in Punjabi


10 Lines on Lohri in Punjabi 


1.     ਦੁੱਲਾ ਭੱਟੀ ਲੋਹੜੀ ਦਾ ਪ੍ਰਸਿੱਧ ਗੀਤ ਸੁੰਦਰ-ਮੁੰਦਰੀਏ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਜੁੜਿਆ ਹੋਇਆ ਹੈ। ਜਦੋਂ ਕੋਈ ਰਾਜਾ ਕਿਸੇ ਗਰੀਬ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ ਨੂੰ ਜਬਰੀ ਵਿਆਹੁਣਾ ਚਾਹੁੰਦਾ ਹੈ ਤਾਂ ਦੁੱਲਾ ਭੱਟੀ ਵਰਗਾ ਯੋਧਾ ਉਨ੍ਹਾਂ ਧੀਆਂ ਨੂੰ ਰਾਜੇ ਤੋਂ ਬਚਾ ਕੇ ਉਨਾਂ ਦੇ ਵਰਾਂ ਨਾਲ ਵਿਆਹ ਦਿੰਦਾ ਹੈ। ਇਹ ਵੀਰ ਗਾਥਾ ਉਦੋਂ ਤੋਂ ਹੀ ਚਲੀ ਆ ਰਹੀ ਹੈ। ਵੀਰ ਗਾਥਾਵਾਂ ਨਾਲ ਇਸ ਖੁਸ਼ੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ
2.     ਲੋਹੜੀ ਮੰਗਣਾ - ਤੀਲੀ ਹਰੀ ਹੈ ਭਰੀ, ਤੀਲੀ ਮੋਤੀਆਂ ਜੜੀ ਤੀਲੀ ਓਸ ਵਿਹੜੇ ਜਾ ਜਿਥੇ ਗੀਗੇ ਦਾ ਵਿਆਹ ਗੀਗਾ ਜੰਮਿਆ ਸੀ ਗੁੜ ਵੰਡਿਆ ਸੀ ਗੁੜ ਦੀਆਂ ਰੋੜੀਆਂ ਹੋ ਭਰਾਵਾਂ ਜੋੜੀਆਂ ਹੋ ਤੁਹਾਡੀ ਜੋੜੀ ਦਾ ਵਿਆਹ ਸਾਨੂੰ ਫੁੱਲੜਿਆਂ ਦਾ ਚਾਅ ਦੇ ਮਾਈ ਲੋਹੜੀ ਤੇਰੀ ਜੀਵੇ ਜੋੜੀ। ਲੋਹੜੀ ਮਿਲਣ ਚ ਦੇਰ ਹੋਵੇ ਤਾਂ ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ-ਛੇਤੀ ਤੋਰ
3.     ਪਤੰਗ ਮੁਕਾਬਲੇ - ਪਤੰਗਾਂ ਨੂੰ ਉਡਾਉਣ ਲਈ ਲੋਹੜੀ ਅਤੇ ਬਸੰਤ ਦਾ ਤਿਉਹਾਰ ਬਹੁਤ ਢੁੱਕਵਾਂ ਮੰਨਿਆ ਜਾਂਦਾ ਹੈ। ਲੋਹੜੀ ਮੌਕੇ ਪਤੰਗ ਮੁਕਾਬਲੇ ਹੁੰਦੇ ਹਨ, ਇਕ-ਦੂਜੇ ਦੀਆਂ ਪਤੰਗਾਂ ਕੱਟੀਆਂ ਜਾਂਦੀਆਂ ਹਨ। ਪੰਜਾਬ ਦੇ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਚ ਪਤੰਗਾਂ ਦੇ ਵੱਡੇ ਮੁਕਾਬਲੇ ਹੁੰਦੇ ਹਨ। ਪਾਕਿਸਤਾਨ ਵਾਲੇ ਪੰਜਾਬਚ ਪਤੰਗਾਂ ਉਡਾਈਆਂ ਜਾਂਦੀਆਂ ਹਨ। ਅੱਜਕਲ ਚੀਨ ਦੀ ਡੋਰ ਚਲ ਰਹੀ ਹੈ ਜਿਸ ਤੋਂ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ। ਲੋਹੜੀ ਬਾਲਣ ਦਾ ਮਹੱਤਵ
4.     ਲੋਹੜੀ ਤੋਂ ਕਈ ਦਿਨ ਪਹਿਲਾਂ ਕਈ ਤਰ੍ਹਾਂ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਖੁੱਲ੍ਹੇ ਥਾਂ 'ਤੇ ਰੱਖਿਆ ਜਾਂਦਾ ਹੈ। ਅਤੇ ਲੋਹੜੀ ਵਾਲੀ ਰਾਤ ਨੂੰ ਸਾਰੇ ਆਪਣਿਆਂ ਨਾਲ ਮਿਲ ਕੇ ਇਨ੍ਹਾਂ ਲੱਕੜਾਂ ਨੂੰ ਬਾਲ ਕੇ ਇਸ ਦੇ ਆਲੇ-ਦੁਆਲੇ ਬੈਠਦੇ ਹਨ। ਕਈ ਲੋਕ ਗੀਤ ਗਾਉਂਦੇ ਹਨ, ਕਈ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ, ਆਪਸੀ ਗਿਲੇ-ਸ਼ਿਕਵੇ ਭੁੱਲ ਕੇ ਇਕ-ਦੂਜੇ ਨੂੰ ਗਲੇ ਲਾਇਆ ਜਾਂਦਾ ਹੈ ਅਤੇ ਲੋਹੜੀ ਦੀ ਵਧਾਈ ਦਿੱਤੀ ਜਾਂਦੀ ਹੈ
5.     ਇਸ ਲੱਕੜਾਂ ਦੇ ਢੇਰ ਨੂੰ ਅੱਗ ਵਿਖਾ ਕੇ ਇਸ ਦੇ ਚਾਰੇ ਪਾਸੇ ਪਰਿਕਰਮਾ ਕੀਤੀ ਜਾਂਦੀ ਹੈ ਅਤੇ ਆਪਣੇ ਅਤੇ ਆਪਣਿਆਂ ਲਈ ਦੁਆਵਾਂ ਮੰਗੀਆਂ । ਜਾਂਦੀਆਂ ਹਨ। ਇਸ ਅੱਗ ਦੇ ਆਲੇ-ਦੁਆਲੇ ਬੈਠ ਕੇ ਮੂੰਗਫਲੀ, ਰਿਓੜੀਆਂ, ਰੋਹ, ਗੱਚਕ ਆਦਿ ਦਾ ਸੇਵਨ ਕੀਤਾ ਜਾਂਦਾ ਹੈ । ਲੋਕ ਢੋਲ ਦੀ ਥਾਪ ਤੇ ਨੱਚ ਗਾ ਕੇ ਇਸ ਤਿਉਹਾਰ ਨੂੰ ਖੁਸ਼ੀ - ਖੁਸ਼ੀ ਮਨਾਉਂਦੇ ਹਨ
6.     ਵਿਆਹ ਦੀ ਲੋਹੜੀ - ਅੱਜਕਲ ਮੁੰਡੇ ਦੇ ਵਿਆਹ ਦੀ ਪਹਿਲੀ ਲੋਹੜੀ ਵੀ ਮਨਾਏ ਜਾਣ ਦਾ ਰਿਵਾਜ ਹੈ। ਇਸ ਮੌਕੇ ਉਹੀ ਰਸਮਾਂ ਨਿਭਾਈਆਂ। ਜਾਂਦੀਆਂ ਹਨਜੋ ਮੁੰਡਾ ਜੰਮਣ ਤੇ ਨਿਭਾਈਆਂ ਜਾਂਦੀਆਂ ਹਨ। ਘਰ-ਘਰ ਲੋਹੜੀ ਵੰਡੀ ਜਾਂਦੀ ਹੈ ਅਤੇ ਵੱਖ-ਵੱਖ ਪਕਵਾਨ ਬਣਦੇ ਹਨ। ਨਵੀਂ ਵਿਆਹੀ ਜੋੜੀ ਨੂੰ ਇਕੱਠਿਆਂ ਰਹਿਣ ਦੀਆਂ ਦੁਆਵਾਂ ਦਿੱਤੀਆਂ ਜਾਂਦੀਆਂ ਹਨ। ਇਹ ਵੀ ਅਸੀਸਾਂ ਦਿੰਦੇ ਹਨ ਕਿ ਨਵੀਂ ਵਿਆਹੀ ਜੋੜੀ ਦੇ ਘਰ 'ਚ ਮੁੰਡਾ/ਕੁੜੀ ਜਨਮ ਲਵੇ ਅਤੇ ਅਗਲੇ ਸਾਲ ਫਿਰ ਲੋਹੜੀ ਮਨਾਈ ਅਤੇ ਵੰਡੀ ਜਾਵੇ
7.     ਮੁੰਡਾ ਜੰਮਣ 'ਤੇ ਲੋਹੜੀ - ਪੰਜਾਬੀ ਸਮਾਜ 'ਚ ਮੁੰਡੇ ਦੇ ਜੰਮਣ ਤੇ ਬਹੁਤ ਸਾਰੀ ਖੁਸ਼ੀ ਮਨਾਈ ਜਾਂਦੀ ਹੈ। ਰਿਸ਼ਤੇਦਾਰਾਂ ਅਤੇ ਦੋਸਤਾਂਮਿੱਤਰਾਂ ਨੂੰ ਘਰ 'ਚ ਬੁਲਾ ਕੇ ਵੱਡਾ ਸਾਰਾ ਧੂਣਾ ਲਗਾਇਆ ਜਾਂਦਾ ਹੈ। ਅੱਗ ਦੀ ਪੂਜਾ . ਕੀਤੀ ਜਾਂਦੀ ਹੈ। ਇਸ ਮੌਕੇ ਨਵਜੰਮੇ ਪੁੱਤਰ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ। ਚੰਗਾ ਪਹਿਲੂ ਇਹ ਹੈ ਕਿ ਅੱਜਕਲ ਧੀ ਜੰਮਣ ਤੇ ਲੋਕ ਲੋਹੜੀ ਪਾਉਂਦੇ ਹਨ ਅਤੇ ਰਿਸ਼ਤੇਦਾਰਾਂ ਨਾਲ ਰਲ ਕੇ ਖੁਸ਼ੀ ਮਨਾਉਂਦੇ ਹਨ
8.     ਲੋਹੜੀ ਦੇ ਪਕਵਾਨ ਲੋਹੜੀ ਠੰਡੀ ਰੁੱਤ ਦਾ ਤਿਉਹਾਰ ਹੈ। ਇਸ ਲਈ ਮੁੰਗਫਲੀ, ਰਿਉੜੀਆਂ, ਤਿਲ, ਭੁੱਗਾ, ਮੱਕੀ ਦੀਆਂ ਖਿੱਲਾਂ ਖਾਣ ਅਤੇ ਵੰਡਣ ਦਾ ਤਿਉਹਾਰ ਹੈ। ਇਸ ਮੌਕੇ ਲੋਕ ਘਰਾਂ ਚ ਸਾਗ ਜ਼ਰੂਰ . ਬਣਾਉਂਦੇ ਹਨ।
9.     ਗੰਨੇ ਦੇ ਰਸ ਵਾਲੀ ਖੀਰ ਮਾਘੀ ਵਾਲੇ ਦਿਨ ਖਾਧੀ ਜਾਂਦੀ ਹੈ। ਇਸ ਬਾਰੇ ਕਿਹਾ ਜਾਂਦਾ ਹੈ :ਪੋਹ ਰਿੱਧੀ ਮਾਘ ਖਾਧੀ ਸਹੁਰੇ ਗਈਆਂ ਧੀਆਂ ਨੂੰ ਵੀ ਲੋਹੜੀ ਭੇਜਣ ਦਾ ਰਿਵਾਜ ਹੈ। ਸ਼ਹਿਰਾਂ 'ਚ ਹੁਣ ਗੱਚਕਾਂ ਅਤੇ ਰਿਉੜੀਆਂ ਦਾ ਜ਼ਿਆਦਾ ਰਿਵਾਜ ਹੈ
10.  ਸੂਰਜ ਦੇ ਚਾਨਣ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲੀ ਜਾਂਦੀ ਸੀ। ਲੋਹੜੀ ਦੇ ਤਿਉਹਾਰ ਦਾ ਸਬੰਧ ਭਾਵੇਂ ਮੂਲ ਰੂਪ ਵਿਚ ਮੌਸਮ ਨਾਲ ਜੁੜਿਆ ਹੈ, ਪਰ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ

 10 Lines on Lohri in Punjabi