Punjabi Moral Story

Punjabi Moral Story : ਤਾਓ ਬੂ ਚਿਨ ਚੀਨ ਦੇ ਮਹਾਨ ਦਾਰਸ਼ਨਿਕ ਸੰਤ ਸਨ ਉਹ ਵਿਦਵਾਨ ਤਾਂ ਸਨ ਹੀ ਸਾਦਗੀ ਭਰਿਆ ਜੀਵਨ ਵੀ ਜਿਉਂਦੇ ਸਨ। ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਕੋਲ ਆਉਂਦੇ ਅਤੇ ਸੰਤੁਸ਼ਟ ਹੋ ਕੇ ਵਾਪਸ ਆਉਂਦੇ ਸਨ ਹਰੇਕ ਵਿਅਕਤੀ ਨੂੰ ਉਸ ਦੇ ਸਵਾਰ ਅਨੁਸਾਰ ਸਿੱਖਿਆ ਦੇਣੀ ਉਸੇ ਅਨੁਸਾਰ ਉਸ ਨੂੰ ਕਰਮਸ਼ੀਲ ਬਣਾਉਣਾ ਉਨ੍ਹਾਂ ਦੀ ਵਿਸ਼ੇਸ਼ ਦਾ ਸੀ ਇੱਕ ਦਿਨ ਉਨ੍ਹਾਂ ਕੋਲ ਚੰਗੇ ਨਾਂ ਦਾ ਵਿਅਕਤੀ ਪਹੁੰਚਿਆ ਉਸ ਨੇ ਉਨ੍ਹਾਂ ਨੂੰ ਧਰਮ ਦੀ ਸਿੱਖਿਆ ਦੇਣ ਲਈ ਪ੍ਰਾਰਥਨਾ ਕੀਤੀ ।
ਸੰਤ ਤਾਓ ਨੇ ਉਸ ਵਿਅਕਤੀ ਨੂੰ ਕੁਝ ਸਮਾਂ ਤਾਂ ਆਪਣੇ ਕੋਲ ਰੱਖਿਆ ਫਿਰ ਉਸ ਨੂੰ ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਸੇਵਾ ਵਿਚ ਲਾ ਦਿੱਤਾ ਚੰਗੇ ਕੰਮ ਵਿੱਚ ਪੂਰੀ ਇਮਾਨਦਾਰੀ ਨਾਲ ਲੱਗਾ ਰਿਹਾ । ਉਹ ਬਜ਼ੁਰਗਾਂ ਤੇ ਬੇਸਹਾਰਿਆਂ ਦੀ ਸੇਵਾ ਕਰਦਾ ਉਨ੍ਹਾਂ ਦਾ ਇਲਾਜ ਕਰਵਾਉਂਦਾ ਅਤੇ ਉਨ੍ਹਾਂ ਨੂੰ ਸਮੇਂ ਤੇ ਦਵਾਈ ਆਦਿ ਦਿੰਦਾ ਉਸ ਨੇ ਇਹ ਕੰਮ ਕਰਨ ਚ ਨਾ ਦਿਨ ਦੇਖਿਆ ਨਾ ਰਾਤ ਉਹ ਆਪਣਾ ਆਰਾਮ ਸੁੱਖ ਚੈਨ ਵੱਡ ਕੇ ਬੇਸਹਾਰਿਆਂ ਦੀ ਮਦਦ ਵਿੱਚ ਲੱਗਾ ਰਿਹਾ ।
ਚੁੰਗ ਸਿਨ ਨੂੰ ਸੇਵਾ ਕਰਦਿਆਂ ਕਾਫ਼ੀ ਸਮਾਂ ਬੀਤ ਗਿਆ ਇੱਕ ਦਿਨ ਉਸ ਨੇ ਸੰਤ ਤਾਓ ਬੂ ਚਿਨ ਨੂੰ ਬੇਨਤੀ ਕੀਤੀ ਮਹਾਤਮਾ ਜੀ ਤੁਹਾਡੇ ਕੋਲ ਰਹਿੰਦਿਆਂ ਮੈਨੂੰ ਲੰਮਾ ਸਮਾਂ ਬੀਤ ਗਿਆ ਪਰ ਤੁਸੀਂ ਮੈਨੂੰ ਅਜੇ ਤੱਕ ਧਰਮ ਦੀ ਸਿੱਖਿਆ ਨਹੀਂ ਦਿੱਤੀ ।
ਸੰਤ ਮੁਸਕਰਾ ਕੇ ਬੋਲੇ ਤੇਰਾ ਤਾਂ ਜੀਵਨ ਹੀ ਧੰਨ ਹੋ ਗਿਆ ਫਿਰ ਮੈਂ ਤੈਨੂੰ ਇਸ ਵਿਸ਼ੇ ਵਿਚ ਹੋਰ ਕੀ ਸਿੱਖਿਆ ਦਿੰਦਾ। ਤੈਨੂੰ ਜੋ ਕੰਮ ਸੌਂਪੇ ਗਏ ਉਨ੍ਹਾਂ ਦੀ ਪਾਲਨਾ ਤੋਂ ਪੂਰੀ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕਰਦਾ ਰਿਹਾ ਤੂੰ ਤਾਂ ਆਪਣੇ ਵੱਲ ਵੀ ਧਿਆਨ ਨਹੀਂ ਦਿੱਤਾ ਇਹੋ ਸਭ ਤੋਂ ਵੱਡਾ ਧਰਮ ਹੈ ਧਰਮ ਦੀ ਸਿੱਖਿਆ ਸਿਰਦੇਸ਼ ਨਾਲ ਨਹੀਂ ਆਉਂਦੀ ਸਗੋਂ ਜੀਵਨ ਵਿਵਹਾਰ ਤੋਂ ਮਿਲਦੀ ਹੈ ਤੂੰ ਇਸ ਸਿੱਖਿਆ ਵਿੱਚ ਮੁਹਾਰਤ ਹਾਸਲ ਕਰ ਲਈ ਹੈ ਇਹ ਤੇਰੇ ਵਿਵਹਾਰ ਤੇ ਕੰਬਲਾਂ ਤੋਂ ਲੱਗਦਾ ਹੈ ਹੁਣ ਤੈਨੂੰ ਹੋਰ ਸਿੱਖਿਆ ਦੀ ਲੋੜ ਨਹੀਂ ਹਰੇਕ ਕੰਮ ਨੂੰ ਜ਼ਿੰਮੇਵਾਰੀ ਨਾਲ ਕਰਨਾ ਹੀ ਸੱਚਾ ਧਰਮ ਹੈ ।



Moral story - 2 ਰੱਬ 'ਤੇ ਭਰੋਸਾ ਹੈ ਤਾਂ ਜਮਾ ਨਾ ਕਰੋ

ਸ਼ਾਹਸੁਜਾ ਕਿਰਮਾਨੀ ਕਿਰਨਮਾਨ ਦੇ ਬਾਦਸ਼ਾਹ ਸਨ, ਜੋ ਬਾਅਦ 'ਚ ਵੱਡੇ ਸੂਫੀ ਸੰਤ ਹੋਏ। ਇਕ ਵਾਰ ਉਨ੍ਹਾਂ ਦੀ ਬੇਟੀ ਲਈ ਨੇੜਲੇ ਸੁਲਤਾਨ ਨੇ ਆਪਣੇ ਬੇਟੇ ਦਾ ਰਿਸ਼ਤਾ ਭੇਜਿਆ।ਇਸ ਰਿਸ਼ਤੇ ਕਾਰਣ ਸ਼ਾਹਸ਼ੁਜਾ ਨਿਰਾਸ਼ ਹੋ ਗਏ ਕਿਉਂਕਿ ਉਨ੍ਹਾਂ ਨੂੰ ਬਾਦਸ਼ਾਹਤ ਨਾਲ ਲਗਾਅ ਹੀ ਨਹੀਂ ਰਿਹਾ ਸੀ ਅਤੇ ਉਹ ਆਪਣੀ ( ਬੇਟੀ ਨੂੰ ਕਿਸੇ ਮਹੱਲ ਵਿਚ ਨਹੀਂ ਭੇਜਣਾ ਚਾਹੁੰਦੇ ਸਨ। 

 ਇਕ ਦਿਨ ਉਹ ਮਸਜਿਦ ਵਿਚ ਨਮਾਜ਼ ਪੜ ਰਹੇ ਸਨ। ਨੇੜੇ ਹੀ ਇਕ ਨੌਜਵਾਨ ਵੀ ਨਮਾਜ਼ ਪੜ੍ਹ ਰਿਹਾ ਸੀ। ਨੌਜਵਾਨ ਬਾਹਰ ਨਿਕਲਿਆ ਤਾਂ ਉਸ ਦੇ ਪਿੱਛੇ ਉਹ ਵੀ ਨਿਕਲ ਆਏ। ਉਨ੍ਹਾਂ ਦੇਖਿਆ ਕਿ ਨੌਜਵਾਨ ਇਕ ਗੁਲਾਮ ਦੇ ਪੈਰਾਂ 'ਚ ਲੱਗੇ ਕੰਡੇ ਕੱਢ ਕੇ ਉਸ ਨੂੰ ਪਾਣੀ ਪਿਲਾ ਰਿਹਾ ਸੀ । ਸ਼ਾਹਸੁਜਾ ਨੂੰ ਉਸ ਦੀ ਨੇਕਦਿਲੀਤੇ ਸਾਦਾਪਨ ਬਹੁਤ ਪਸੰਦ ਆਇਆ ਅਤੇ ਉਨ੍ਹਾਂ ਉਸ ਕੋਲੋਂ ਆਪਣੀ ਬੇਟੀ ਨਾਲ ਵਿਆਹ ਦੀ ਹਾਮੀ ਭਰਵਾ ਲਈ। | ਵਿਆਹ ਤੋਂ ਬਾਅਦ ਬਾਦਸ਼ਾਹ ਦੀ ਬੇਟੀ ਉਸ ਗੁਰਬ ਨੌਜਵਾਨ ਦੇ ਘਰ ਪਹੁੰਚੀ। ਨੌਜਵਾਨ ਨੇ ਇਕ ਟੁੱਟੇ ਭਾਂਡੇ ਵਿਚ ਦੁੱਧ ਤੇ ਸੁੱਕੀ ਰੋਟੀ ਉਸ ਨੂੰ ਦਿੱਤੀ ਅਤੇ ਕਿਹਾ,'ਇਹ ਰੱਖਿਆ ਸੀ। 

ਇਸ ਨੂੰ ਖਾ ਕੇ ਸ਼ੁਕਰ ਮਨਾ। | ਇਹ ਦੇਖ ਕੇ ਕੁੜੀ ਉੱਠੀ ਅਤੇ ਨੌਜਵਾਨ ਨੂੰ ਛੱਡ ਕੇ ਝੌਪੜੀ ਵਿਚੋਂ ਜਾਣ ਲੱਗੀ। ਨੌਜਵਾਨ ਬੋਲਿਆ,'ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਗਰੀਬ ਦੀ ਝੌਪੜੀ ਵਿਚ ਮਹੱਲਾਂ ਦੀ 'ਰਾਣੀ ਨਹੀਂ ਰਹਿ ਸਕੇਗੀ।" ਕੁੜੀ ਨੇ ਜਵਾਬ ) ਦਿੱਤਾ,"ਮੈਂਆਪਣੇ ਪਿਉ ਨੂੰ ਪੁੱਛਣ ਜਾ ਰਹੀ ਹਾਂ ਕਿ ਇਹ ਕੌਣ ਹੈ, ਜੋ ਅਗਲੇ ਵੇਲੇ ਲਈ ਵੀ ਖਾਣਾ ਬਚਾਅ ਕੇ ਰੱਖ ਲੈਂਦਾ ਹੈ ? ਜੇਉਹ ਖੁਦਾ ਦਾ ਨੇਕ ਬੰਦਾ ਹੋਵੇਗਾ ਤਾਂ ਉਸ ਨੇ ਕੁਝ ਵੀ ਜਮਾ ਨਹੀਂ ਕੀਤਾ ਹੋਵੇਗਾ।

ਬਾਦਸ਼ਾਹ ਦੀ ਕੁੜੀ ਦੀ ਗੱਲਸੁਣਕੇ ਨੌਜਵਾਨ ਬਹੁਤ ਸ਼ਰਮਿੰਦਾ ਹੋਇਆ ਅਤੇ ਬੋਲਿਆ,"ਮੈਨੂੰ ਮੁਆਫ ਕਰ ਦੇ। ਮੇਰੇ ਵਿਚ ਸ਼ਾਹਬੂਜਾ ਵਰਗੀ ਫਕੀਰੀ ਨਹੀਂ। ਉਸ ਨੇ ਤਾਂ ਆਪਣੀ ਬੇਟੀ ਨੂੰ ਵੀ ਮਹੱਲਦੀਚਮਕ ਦੀ ਜਗਾ ਸੂਫੀ ਪੱਖਿਆਂ ਦੀ ਹਵਾ ਦਿੱਤੀ ਹੈ। 

ਹਰ ਝੋਪੜੀ  ਵਿਚ ਗਰੀਬ ਨਹੀਂ ਹੁੰਦਾ। ਸ਼ਾਹਸ਼ੂਜਾ ਤਾਂ ਮਹੱਲਾਂ ਦਾ ਫਕੀਰ ਹੈ ਅਤੇ ਤੂੰ ਉਨ੍ਹਾਂ ਫਕੀਰਾਂ ਦੀ ਮੱਲਿਕਾ ਏ  ਸ਼ਾਹਸੁਜਾ ਦੀ ਬੇਟੀ ਵੀ ਉੱਚ ਦਰਜੇਦੀ ਸੂਫੀ ਸੰਤ ਹੋਈ ਅਤੇ ਹਮੇਸ਼ਾ ਇਕੋ ਸਬਕ ਦਿੰਦੀ ਰਹੀ ਕਿ ਜੋ ਤੁਹਾਨੂੰ ਆਪਣੇ ਰੱਬ ਤੇ ਭਰੋਸਾ ਹੈ ਤਾਂ ਜਮਾ ਨਾਕਰੋ । ਜਮਾਖੋਰੀ ਕੱਚੇ ਈਮਾਨ ਦਾ ਨਤੀਜਾ ਹੈ।