Taj Mahal essay in Punjabi ਇਤਿਹਾਸਕ ਸਥਾਨ ਦੀ ਯਾਤਰਾ ਤਾਜ ਮਹਿਲ


Taj Mahal essay in Punjabi


ਇਤਿਹਾਸਕ ਸਥਾਨਾਂ ਦੀ ਯਾਤਰਾ ਦੀ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਤਾ ਹੈ ਇਸ ਨਾਲ ਜਿੱਥੇ ਵਿਦਿਆਰਥੀ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉੱਥੇ ਉਸ ਦਾ ਕਿਤਾਬੀ ਪੜ੍ਹਾਈ ਨਾਲ ਥੱਕਿਆ ਦਿਮਾਗ ਵੀ ਤਾਜ਼ਾ ਹੋ ਜਾਂਦਾ ਹੈ ।

ਪਿਛਲੇ ਸਾਲ ਜਦੋਂ ਸਾਡਾ ਸਕੂਲ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਹੋਇਆ ਤਾਂ ਮੈਂ ਆਪਣੇ ਚਾਚਾ ਜੀ ਨਾਲ ਤਾਜ ਮਹਿਲ ਦੇਖਣ ਲਈ ਆਗਰਾ ਗਿਆ ।

ਆਗਰੇ ਲਈ ਚੱਲਣ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੀਆਂ ਪੁਸਤਕਾਂ ਤੇ ਕੁਝ ਕੱਪੜੇ ਇੱਕ ਸੂਟਕੇਸ ਵਿੱਚ ਪਾ ਲਈ ਅਗਲੇ ਦਿਨ ਸ਼ਾਮ ਨੂੰ ਸੱਤ ਵਜੇ ਅਸੀਂ ਦੋਵੇਂ ਰੇਲਵੇ ਸਟੇਸ਼ਨ ਤੇ ਪਹੁੰਚੇ ਅਤੇ ਗੱਡੀ ਵਿੱਚ ਸਵਾਰ ਹੋ ਕੇ ਦੂਜੇ ਦਿਨ ਦੁਪਹਿਰ ਵੇਲੇ ਆਖਰੀ ਪਹੁੰਚੇ ਸਭ ਤੋਂ ਪਹਿਲਾਂ ਅਸੀਂ ਰਾਤ ਨੂੰ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ।

ਰਾਤ ਪਈ ਤਾਂ ਅਸੀਂ ਤਾਜ ਮਹਿਲ ਦੇਖਣ ਲਈ ਚੱਲ ਪਏ ਡੇਢ ਕੁ ਕਿਲੋਮੀਟਰ ਦਾ ਰਸਤਾ ਸੀ ਰਾਤ ਚਾਨਣੀ ਸੀ ਸਭ ਤੋਂ ਪਹਿਲਾਂ ਸੀਕਰ ਉੱਚੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ ਮੈਨੂੰ ਸਾਹਮਣੇ ਤਾਜ ਮਹਿਲ ਦੀ ਸੁੰਦਰ ਇਮਾਰਤ ਦਿਖਾਈ ਦੇਣ ਲੱਗੀ । ਮੈਨੂੰ ਅੱਖਾਂ ਸਾਹਮਣੇ ਇੱਕ ਅਜਿਹਾ ਅਜੂਬਾ ਦਿਖਾਈ ਦੇਣ ਲੱਗਾ ਜਿਵੇਂ ਕੋਈ ਸਵਰਗ ਦੀ ਰਚਨਾ ਹੋਵੇ।

ਤਾਜ ਮਹਿਲ ਨੂੰ ਦੇਖਣ ਲਈ ਬਹੁਤ ਸਾਰੇ ਹੋਰ ਯਾਤਰੀ ਵੀ ਆਏ ਹੋਏ ਸਨ ਮੈਂ ਦੇਖਿਆ ਕਿ ਚਾਰੇ ਪਾਸੇ ਇੱਕ ਸੁੰਦਰ ਬਾਗ਼ ਹੈ ਤੇ ਬਾਗ਼ ਦੇ ਦੁਆਲੇ ਕੰਧ ਹੈ ਦਰਵਾਜ਼ੇ ਤੋਂ ਤਾਜ ਮਹਿਲ ਤੱਕ ਫੁਹਾਰੇ ਲੱਗੇ ਹੋਏ ਹਨ ਅਤੇ ਉਨ੍ਹਾਂ ਦੇ ਦੋ ਹੀ ਪਾਸੀਂ ਸੰਗਮਰਮਰ ਦੇ ਰਸਤੇ ਬਣੇ ਹੋਏ ਹਨ ਸਾਰੇ ਬਾਗ਼ ਵਿੱਚ ਨਰਮ ਅਤੇ ਮੁਲਾਇਮ ਕਾ ਵਿਛੀ ਹੋਈ ਹੈ ਰਸਤਿਆਂ ਦੇ ਦੋਹੀਂ ਪਾਸੀਂ ਲੱਗੇ ਹੋਏ ਪੌਦੇ ਬਹੁਤ ਹੀ ਸੁੰਦਰ ਦਿਖਾਈ ਦਿੰਦੇ ਸਨ । ਬਹੁਤ ਸਾਰੇ ਯਾਤਰੀ ਬੈਂਚਾਂ ਉੱਤੇ ਬੈਠ ਕੇ ਤਾਜ ਮਹਿਲ ਦੀ ਸੁੰਦਰਤਾ ਦਾ ਆਨੰਦ ਮਾਣ ਰਹੇ ਸਨ ।

ਇਸ ਬਾਗ ਦੀ ਸਤਹਿ ਤੋਂ ਕਈ ਛੇ ਮੀਟਰ ਉੱਚੇ ਸੰਗਮਰਮਰ ਦੇ ਇੱਕ ਚਬੂਤਰੇ ਉੱਪਰ ਤਾਜ ਮਹਿਲ ਖੜ੍ਹਾ ਹੈ ਮੈਂ ਅਤੇ ਮੇਰੇ ਚਾਚਾ ਜੀ ਨੇ ਹੋਰਨਾਂ ਯਾਤਰੀਆਂ ਵਾਂਗ ਆਪਣੀਆਂ ਜੁੱਤੀਆਂ ਇਸ ਚਬੂਤਰੇ ਦੇ ਹੇਠਾਂ ਹੀ ਲਾ ਦਿੱਤੀਆਂ ਤੇ ਸੁਪਰ ਚੜ੍ਹ ਗਏ ਚਬੂਤਰੇ ਦੇ ਦੋਹਾਂ ਕੋਨੇ ਉੱਪਰ ਚਾਰ ਉੱਚੇ ਮੀਨਾਰ ਬਣੇ ਹੋਏ ਹਨ ਮੇਰੇ ਚਾਚਾ ਜੀ ਨੇ ਮੈਨੂੰ ਦੱਸਿਆ ਕਿ ਮੀਨਾਰ ਪੰਜਾਬ ਪੰਜਾਬ ਮੀਟਰ ਉੱਚੇ ਹਨ ਇਨ੍ਹਾਂ ਦੇ ਉੱਤੇ ਚੜ੍ਹਨ ਲਈ ਪੌੜੀਆਂ ਅਤੇ ਛੱਜੇ ਬਣੇ ਹੋਏ ਹਨ।

ਫੇਰ ਅਸੀਂ ਦੋਵੇਂ ਰੋਜ਼ੇ ਦੇ ਅੰਦਰ ਦਾਖਲ ਹੋਏ ਤੇ ਅਸੀਂ ਉਸ ਦੇ ਅੰਦਰ ਮੀਨਾਕਾਰੀ ਅਤੇ ਜਾਲੀ ਦਾ ਕੰਮ ਦੇਖ ਕੇ ਸ਼ਾਸਕ ਕਰ ਉੱਠੇ ਅਸੀਂ ਉਨ੍ਹਾਂ ਕਾਰੀਗਰਾਂ ਬਾਰੇ ਸੋਚਣ ਲੱਗੇ ਜਿਨ੍ਹਾਂ ਨੇ ਪੱਥਰਾਂ ਵਿੱਚ ਫੁੱਲਾਂ ਤੋਂ ਵੀ ਵੱਧ ਸੁੰਦਰਤਾ ਭਰੀ ਸੀ ।

ਇਸ ਸਮੇਂ ਮੈਂ ਤਿੰਨ ਚਾਰ ਇਕੱਠੇ ਖੜ੍ਹੇ ਆਦਮੀਆਂ ਕੋਲ ਜਾ ਖੜ੍ਹਾ ਹੋਇਆ ਇੱਕ ਗਾਈ ਦੋਨਾਂ ਨੂੰ ਦੱਸ ਰਿਹਾ ਸੀ ਕਿ ਤਾਜ ਮਹਿਲ ਇੱਕ ਮਕਬਰਾ ਹੈ ਅਤੇ ਮੁਗਲ ਸਹਿਨਸ਼ਾਹ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਮੁਹਤਾਜ਼ ਮਹਿਲ ਦੀ ਯਾਦ ਵਿੱਚ ਬਣਵਾਇਆ ਸੀ ਮੁਮਤਾਜ਼ ਮਹਿਲ ਨੇ ਮਰਨ ਸਮੇਂ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਬਾਦਸ਼ਾਹ ਉਸ ਦੀ ਯਾਦ ਵਿੱਚ ਅਜਿਹਾ ਮਕਬਰਾ ਬਣਵਾਏ ਜਿਸ ਦੀ ਮਿਸਾਲ ਦੁਨੀਆਂ ਵਿੱਚ ਨਾ ਮਿਲ ਸਕੇ ਸਾਰੀ ਇਮਾਰਤ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ । ਇਸ ਨੂੰ ਵੀਹ ਹਜ਼ਾਰ ਮਜ਼ਦੂਰਾਂ ਨੇ ਰਾਹਤ ਦੇ ਨਾ ਕੰਮ ਕਰਕੇ ਵੀਹ ਸਾਲਾਂ ਵਿੱਚ ਮੁਕੰਮਲ ਕੀਤਾ ਸੀ ਤੇ ਇਸ ਉੱਤੇ ਕਈ ਕਰੋੜ ਰੁਪਏ ਖਰਚ ਹੋਏ ਸਨ ।

ਫਿਰ ਮੇਰੇ ਚਾਚਾ ਜੀ ਨੇ ਮੈਨੂੰ ਮੁਮਤਾਜ਼ ਮਹਿਲ ਤੇ ਸ਼ਾਹਜਹਾਨ ਦੀਆਂ ਕਾਰਾਂ ਦਿਖਾਇਆਂ ਮੈਂ ਦੇਖਿਆ ਕਿ ਮੁਮਤਾਜ਼ ਮਹਿਲ ਦੀ ਕਵਰ ਰੋਜ਼ੇ ਦੇ ਅੰਦਰ ਇੱਕ ਵੱਡੀ ਅੱਠ ਕੋਰ ਨੇ ਕਮਰੇ ਵਿੱਚ ਹੈ ਤੇ ਉਸ ਦੇ ਨਾਲ ਹੀ ਬਾਦਸ਼ਾਹ ਜਹਾਂ ਦੀ ਕਬਰ ਹੈ ਇੱਥੋਂ ਦੀਆਂ ਕੰਧਾਂ ਅਤੇ ਗੁਰਦੇ ਦੀ ਮੀਨਾਕਾਰੀ ਅੱਖਾਂ ਸਾਹਮਣੇ ਅਦਭੁੱਤ ਨਜ਼ਾਰੇ ਪੇਸ਼ ਕਰਦੀ ਹੈ ਅਸੀਂ ਬਹੁਤ ਸਾਰੇ ਰੰਗ ਬਿਰੰਗੇ ਪੱਥਰ ਤਾਰਿਆਂ ਵਾਂਗ ਜੁੜੇ ਹੋਏ ਦੇਖੇ ।

ਇਸ ਤਰ੍ਹਾਂ ਮੈਂ ਆਪਣੇ ਚਾਚਾ ਜੀ ਨਾਲ ਸਾਰਾ ਤਾਜ ਮਹਿਲ ਕੁੰਮਾ ਫਿਰ ਕੇ ਦੇਖਿਆ ਇਸ ਇਮਾਰਤ ਨੂੰ ਬਣਿਆ ਭਾਵੇਂ ਕੋਈ ਸਾਢੇ ਤਿੰਨ ਸੌ ਸਾਲ ਬੀਤ ਗਏ ਹਨ ਪਰ ਇਸ ਦੀ ਸੁੰਦਰਤਾ ਵਿੱਚ ਅਜੇ ਤੱਕ ਕੋਈ ਫ਼ਰਕ ਨਹੀਂ ਪਿਆ । ਮੇਰਾ ਉੱਥੋਂ ਆਉਣ ਨੂੰ ਜੀਅ ਨਹੀਂ ਕਰਦਾ ਸੀ ਪਰ ਕਾਫ਼ੀ ਰਾਤ ਬੀਤ ਚੁੱਕੀ ਹੋਣ ਕਰਕੇ ਮੇਰੇ ਚਾਚਾ ਜੀ ਮੈਨੂੰ ਨਾਲ ਲੈ ਕੇ ਹੋਟਲ ਵਿੱਚ ਗਏ ।

ਅਗਲੇ ਦਿਨ ਅਸੀਂ ਫਤਿਹਪੁਰ ਸੀਕਰੀ ਦੀਆਂ ਅਦਭੁੱਤ ਇਮਾਰਤਾਂ ਦੇਖੀਆਂ ਤੇ ਇਕ ਹਫ਼ਤੇ ਪਿੱਛੋਂ ਅਸੀਂ ਵਾਪਸ ਘਰ ਪਹੁੰਚੇ ।