Punjabi Lori

 ਬਾਲ ਗੀਤ
ਦਾਦੀ ਦੀਆਂ ਲੋਰੀਆਂ Dadi Maa dia Lorian Punjabi Lori

ਨਾ ਦਾਦੀ ਦੀਆਂ ਲੋਰੀਆਂ, ਨਾ ਨਾਨੀ ਦੀ ਬਾਤ ਭੁੱਲੀ ਭੈਣ ਬੁਝਾਰਤਾਂ, 

ਨਾ ਆਖੇ ਉਹ ਝਾਤ। ਦੀਆਂ ਲੋਰੀਆਂ...।
ਨਾ ਦਾਦੀ
ਨਾ ਬਾਬੇ ਦੀ ਫੜ ਉਂਗਲੀ, ਕੋਈ ਪੋਤਾ ਸੈਰ ਨੂੰ ਜਾਵੇ। 

ਨਾ ਦਾਦੀ ਦੀਆਂ ਭੁੰਨੀਆਂ ਖਿੱਲਾਂ, ਬੈਠ ਕੇ ਕੋਈ ਖਾਵੇ। 

ਕਿਧਰ ਗਏ ਸੁਨਹਿਰੇ ਸੁਪਨੇ, ਨਿੱਤ ਹੀ ਪੁੱਛਦੀ ਰਾਤ। 

ਨਾ ਦਾਦੀ ਦੀਆਂ ਲੋਰੀਆਂ...।
ਨਾ ਭੂਆ ਤੇ ਮਾਸੀ ਦੀ ਕੋਈ, ਗੱਲ ਸੁਣਨ ਲਈ ਬਹਿੰਦਾ।

 ‘ਹੋਮ ਵਰਕ' ਹੈ ਬਾਕੀ ਹਾਲੇ, ਹਰ ਕੋਈ ਇਹੀ ਕਹਿੰਦਾ। 

ਬੁੱਲ੍ਹੀਆਂ ਕੋਲੋਂ ਹਾਸੇ ਰੁੱਸੇ, ਕੋਈ ਨਾ ਬੋਲੇ ਝਾਤ। 

ਨਾ ਦਾਦੀ ਦੀਆਂ ਲੋਰੀਆਂ...।
ਮਿਸ਼ਰੀ ਵਰਗੇ ਬੋਲ ਸੁਣਨ ਲਈ ਕੰਨ ਤਰਸਦੇ ਰਹਿੰਦੇ। 

ਤੋਤਲੇ ਬੋਲਾਂ ਵਾਲੇ ਬੱਚੇ, ਕੋਲ ਕਦੇ ਨਾ ਬਹਿੰਦੇ। 

ਟੀ.ਵੀ. ਅਤੇ ਮੋਬਾਈਲ ਖਾ ਗਏ, ਸਾਡੇ ਦਿਨ ਤੇ ਰਾਤ।

 ਨਾ ਦਾਦੀ ਦੀਆਂ ਲੋਰੀਆਂ...।
ਰੱਬਾ ! ਹੁਣ ਅਰਜੋਈ ਮੇਰੀ, ਉਹ ਦਿਨ ਮੋੜ ਲਿਆਦੇ। 

ਨੰਨ੍ਹੇ-ਮੁੰਨੇ, ਲੰਗੀ, ਬੁੱਕਣ, ਦਾਦੀ ਕੋਲ ਬਿਠਾਦੇ। 

ਨਾ ਦਾਦੀ ਦੀ ਲੋਰੀ ਮੌਕੇ, ਨਾ ਨਾਨੀ ਦੀ ਬਾਤ। 

ਨਾ ਦਾਦੀ ਦੀਆਂ ਲੋਰੀਆਂ, ਨਾ ਨਾਨੀ ਦੀ ਬਾਤ।

 ਭੁੱਲੀ ਭੈਣ ਬੁਝਾਰਤਾਂ, ਨਾ ਆਖੇ ਉਹ ਝਾਤ।