Lion essay in Punjabi

 Lion essay in Punjabi  - ਸ਼ੇਰ ਜੰਗਲ ਵਿੱਚ ਰਹਿਣ ਵਾਲਾ ਇੱਕ ਵੱਡੇ ਆਕਾਰ ਦਾ ਮਾਸਾਹਾਰੀ ਜਾਨਵਰ ਹੈ ਇਸ ਦੇ ਚਾਰ ਮਜ਼ਬੂਤ ਪੈਰ ਅਤੇ ਪੰਜੇ ਨੁਕੀਲੇ ਹੁੰਦੇ ਹਨ ਇਸ ਦੀਆਂ ਅੱਖਾਂ ਚਮਕਦਾਰ ਅਤੇ ਭੂਰੇ ਰੰਗ ਦੀਆਂ ਹੁੰਦੀਆਂ ਹਨ ਸ਼ੇਰ ਦਾ ਪੂਰਾ ਸਰੀਰ ਭੂਰੇ ਰੰਗ ਦੇ ਵਾਲਾਂ ਨਾਲ ਢੱਕੇ ਹੁੰਦਾ ਹੈ ਇਸ ਦੀ ਇੱਕ ਲੰਬੀ ਪੂਛ ਹੁੰਦੀ ਹੈ ਜੋ ਛਲਾਂਗ ਲਗਾਉਣ ਵਿੱਚ ਇਸ ਦੀ ਸਹਾਇਤਾ ਕਰਦੀ ਹੈ ਇਸ ਦਾ ਮੂੰਹ ਦੂਸਰੇ ਜਾਨਵਰਾਂ ਦੀ ਤੁਲਨਾ ਵਿੱਚ ਵੱਡਾ ਹੁੰਦਾ ਹੈ ਸ਼ੇਰ ਦੇ ਮੂਲ ਦਾ ਜਬੜਾ ਬਹੁਤ ਮਜ਼ਬੂਤ ਹੁੰਦਾ ਹੈ ਸਾਥ ਹੀ ਇਸ ਦੇ ਦੰਦ ਬਹੁਤ ਮਜ਼ਬੂਤ ਹੁੰਦੇ ਹਨ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਜੰਗਲ ਦੇ ਸਾਰੇ ਜਾਨਵਰ ਇਸ ਤੋਂ ਡਰਦੇ ਹਨ ਸੇਰ ਝਾੜੀਆਂ ਵਿੱਚ ਛੁਪ ਕੇ ਤਲਾਬ ਦੇ ਕੰਢੇ ਆਪਣਾ ਸ਼ਿਕਾਰ ਕਰਦਾ ਹੈ ਸ਼ੇਰ ਦੀ ਦਹਾੜ ਚਾਰ ਕਿਲੋਮੀਟਰ ਤੱਕ ਸੁਣੀ ਜਾ ਸਕਦੀ ਹੈ .


Essay on Lion in Punjabi

ਸ਼ੇਰ ਦੇ ਸਰੀਰ ਦਾ ਰੰਗ ਭੂਰੇ ਰੰਗ ਦਾ ਹੁੰਦਾ ਹੈ ਦੀ ਇਕ ਲੰਬੀ ਪੂਛ ਹੁੰਦੀ ਹੈ ਜਿਸ ਕਾਰਨ ਇਹ ਤੇਜ਼ ਗਤੀ ਨਾਲ ਦੌੜਦਾ ਹੈ ਅਤੇ ਪੂਛ ਦਾ ਬੈਲੇਂਸ ਬਣਾਏ ਰੱਖਣ ਵਿੱਚ ਵੀ ਮਦਦ ਕਰਦੀ ਹੈ । ਸ਼ੇਰ ਦਾ ਸਰੀਰ ਦਸ ਫੁੱਟ ਲੰਬਾ ਅਤੇ ਇਸ ਦਾ ਵਜ਼ਨ ਦੋ ਸੌ ਕਿਲੋਗ੍ਰਾਮ ਤੱਕ ਹੁੰਦਾ ਹੈ ਸੇਰ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦਾ ਹੈ. ਸ਼ੇਰ ਨੂੰ ਹਮੇਸ਼ਾ ਝੁੰਡ ਵਿੱਚ ਰਹਿਣਾ ਜ਼ਿਆਦਾ ਪਸੰਦ ਹੁੰਦਾ ਹੈ ਹਰ ਝੁੰਡ ਦਾ ਇੱਕ ਤਾਕਤਵਰ ਸੇਰ ਮੁਖੀਆ ਵੀ ਹੁੰਦਾ ਹੈ। ਸ਼ੇਰ ਆਮ ਤੌਰ ਤੇ ਜੰਗਲੀ ਮੱਝ ਹੈ ਹਿਰਨ ਆਦਿ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ।
 
ਸ਼ੇਰ ਨੂੰ ਸਿੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਰੋਜ਼ਾਨਾ ਇੱਕ ਸ਼ੇਰ ਨੂੰ ਪੰਜ ਤੋਂ ਸੱਤ ਕਿਲੋਗ੍ਰਾਮ ਤੱਕ ਮਾਸ ਦੀ ਜ਼ਰੂਰਤ ਪੈਂਦੀ ਹੈ। ਸ਼ੇਰਨੀ ਚਾਰ ਸਾਲ ਦੀ ਉਮਰ ਤੋਂ ਹੀ ਪ੍ਰਜਨਨ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਦਾ ਗਰਭ ਕਾਲ ਸਮੇਂ ਇੱਕ ਸੌ ਦਸ ਦਿਨਾਂ ਦਾ ਹੁੰਦਾ ਹੈ। ਮਾਦਾ ਸ਼ੇਰ ਇੱਕ ਵਾਰ ਵਿੱਚ ਚਾਰ ਤੋਂ ਪੰਜ ਬੱਚਿਆਂ ਨੂੰ ਜਨਮ ਦਿੰਦੀ ਹੈ ਛੇ ਤੋਂ ਸੱਤ ਮਹੀਨਿਆਂ ਤੱਕ ਬੱਚੇ ਆਪਣੀ ਮਾਂ ਦਾ ਦੁੱਧ ਪੀਂਦੇ ਹਨ। ਸ਼ੇਰ ਦਾ ਜੀਵਨਕਾਲ ਲਗਭਗ 20 ਤੋਂ 25 ਸਾਲ ਤਕ ਹੁੰਦਾ ਹੈ।