ਭਾਰਤ ਦਾ ਇਤਿਹਾਸ (history) ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਬਹੁਤ ਸਾਰੇ ਯੋਧਿਆਂ ਨੇ ਭਾਰਤ ਦੀ ਆਜ਼ਾਦੀ ਦੀ ਜੰਗ ਵਿਚ ਹਿੱਸਾ ਲਿਆ ਅਤੇ ਦੇਸ਼ ਲਈ ਕੁਰਬਾਨ ਹੋ ਗਏ ਅਤੇ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਉਨ੍ਹਾਂ ਦਾ ਨਾਮ ਲਿਖਿਆ ਗਿਆ ਬ੍ਰਿਟਿਸ਼ ਸਾਮਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੀ ਦੇਸ਼ ਭਗਤੀ ਦੇ ਕਾਰਨਾਮਿਆਂ ਨੂੰ ਭਲਾ ਕੌਣ ਭੁਲਾ ਸਕਦਾ ਹੈ ? ਜਦੋਂ ਭਾਰਤ ਬ੍ਰਿਟਿਸ਼ ਸਾਮਰਾਜ ਦੇ ਅਧੀਨ ਸੀ ਤਾਂ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਇੱਕ ਲੰਮਾ ਸੰਘਰਸ਼ ਕੀਤਾ ਸਰਦਾਰ ਭਗਤ ਸਿੰਘ ਵੀ ਉਨ੍ਹਾਂ ਮਹਾਨ ਯੋਧਿਆਂ ਵਿਚੋਂ ਇਕ ਸੀ।
ਜਨਮ
ਤੇ ਵਿਰਸਾ - ਸਰਦਾਰ
ਭਗਤ ਸਿੰਘ ਦਾ ਪਿਤਾ ਕਿਸ਼ਨ ਸਿੰਘ ਕਾਂਗਰਸ ਦਾ ਉੱਘਾ ਲੀਡਰ ਸੀ ਪਗੜੀ ਸੰਭਾਲ ਜੱਟਾ ਲਹਿਰ ਦਾ
ਪ੍ਰਸਿੱਧ ਆਗੂ ਸਰਦਾਰ ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ । ਭਗਤ ਸਿੰਘ ਦਾ ਜਨਮ 28
ਸਤੰਬਰ 1907 ਈਸਵੀ
ਨੂੰ ਚੱਕ ਨੰਬਰ ਇੱਕ ਸੌ ਪੰਜ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ ਖੱਟਕੜ ਕਲਾਂ ਜ਼ਿਲ੍ਹਾ ਜਲੰਧਰ ਉਸ ਦਾ
ਜੱਦੀ ਪਿੰਡ ਸੀ ।
ਬਚਪਨ
ਵਿੱਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਪਰ ਬਹੁਤ ਅਸਰ ਪਾਇਆ ਫਿਰ ਇੱਕ ਪਾਸੇ
ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ ਮਿਲਵਰਤਨ ਲਹਿਰ ਚੱਲ ਪਈ ।ਇਸ ਸਮੇਂ ਭਗਤ ਸਿੰਘ
ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦਾ ਸੀ । 1925
ਵਿੱਚ ਸਰਦਾਰ ਭਗਤ ਸਿੰਘ ਸੁਖਦੇਵ ਭਗਵਤੀ ਚਰਨ ਤੇ ਧਨਵੰਤਰੀ ਆਦਿ ਨੇ
ਨੌਜਵਾਨ ਭਾਰਤ ਸਭਾ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ ।
ਸਾਂਡਰਸ
ਨੂੰ ਮਾਰਨਾ - ਫਿਰ
ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਸਕਾਟ ਨੂੰ ਮਾਰਨ ਦਾ ਫੈਸਲਾ
ਕੀਤਾ ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰਸਾਈਕਲ ਉੱਪਰ ਘਰ ਨੂੰ ਜਾ ਰਿਹਾ ਸੀ ਰਾਜਗੁਰੂ ਤੇ ਭਗਤ
ਸਿੰਘ ਦੀਆਂ ਗੋਲੀਆਂ ਨਾਲ ਉਹ ਚਿੱਤ ਹੋ ਗਿਆ ਉਹ ਗੋਲੀਆਂ ਚਲਾਉਂਦੇ ਹੋਏ ਬਚ ਕੇ ਨਿਕਲ ਗਏ । ਉਸੇ
ਰਾਤ ਭਗਤ ਸਿੰਘ ਤੇ ਰਾਜਗੁਰੂ ਕਲਕੱਤੇ ਲਈ ਗੱਡੀ ਚੜ੍ਹ ਗਏ ਤੇ ਪੁਲਸ ਦੇ ਹੱਥ ਨਾ ਆਏ ।
ਅਸੈਂਬਲੀ
ਵਿੱਚ ਬੰਬ ਸੁੱਟਣਾ - ਫਿਰ
ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ ਤੇ
ਅੱਠ ਅਪ੍ਰੈਲ ਉੱਨੀ ਸੌ ਉਨੱਤੀ ਨੂੰ ਭਗਤ ਸਿੰਘ ਤੇ ਬੀ ਕੇ ਦੱਤ ਨੇ ਧਮਾਕੇ ਵਾਲੇ ਦੋ ਬੰਬ ਅਸੈਂਬਲੀ
ਵਿੱਚ ਸੁੱਟੇ ਸਭ ਪਾਸੇ ਜਾਨਾਂ ਬਚਾਉਣ ਲਈ ਭਾਜੜ ਮੱਚ ਗਈ ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ
ਸਗੋਂ ਉਨ੍ਹਾਂ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ ।ਉਨ੍ਹਾਂ ਦੇ
ਅਸੈਂਬਲੀ ਵਿੱਚ ਸੁੱਟੇ ਇਸ ਤਿਉਹਾਰ ਉੱਪਰ ਲਿਖਿਆ ਹੋਇਆ ਸੀ ਕਿ ਉਹਨਾਂ ਬੰਬ ਕਿਸੇ ਨੂੰ ਮਾਰਨ ਲਈ
ਨਹੀਂ ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਸਨ ।
ਸਰਕਾਰ
ਨੇ ਮੁਕੱਦਮੇ ਦਾ ਡਰਾਮਾ ਰੱਚ ਕੇ ਬੰਬ ਸੁੱਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਉਮਰ
ਕੈਦ ਦੀ ਸਜ਼ਾ ਦਿੱਤੀ ਫਿਰ ਉਨ੍ਹਾਂ ਜੇਲ੍ਹ ਵਿੱਚ ਦਰੋਗਿਆਂ ਦੇ ਬੁਰੇ ਸਲੂਕ ਵਿਰੁੱਧ ਭੁੱਖ ਹੜਤਾਲ
ਕਰ ਦਿੱਤੀ ।
ਫਾਂਸੀ
ਦੀ ਸਜ਼ਾ - ਭਗਤ ਸਿੰਘ ਹੋਰਾਂ ਉੱਤੇ ਸਾਂਡਰਸ ਦੇ ਕਤਲ
ਦਾ ਮੁਕੱਦਮਾ ਵੀ ਚੱਲ ਰਿਹਾ ਸੀ ਅੰਗਰੇਜ਼ਾਂ ਦੀ ਬਣਾਈ ਸਪੈਸ਼ਲ ਅਦਾਲਤ ਸਾਹਮਣੇ ਭਗਤ ਸਿੰਘ ਹੋਰ
ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਉਤੋਂ ਪਰਦਾ ਲਾਇਆ ਆਪ ਨੇ ਆਪਣੇ ਮੁਕੱਦਮੇ ਸਮੇਂ ਬੜੀ ਨਿਡਰਤਾ
ਦਾ ਸਬੂਤ ਦਿੱਤਾ ਤੇ ਆਪ ਆਮ ਕਰਕੇ ਗਾਇਆ ਕਰਦੇ ਸਨ
"ਸਰਫਰੋਸ਼ੀ
ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ ਏ ਕਾਤਿਲ ਮੇਂ ਹੈ "
ਅਦਾਲਤ
ਨੇ 7 ਅਕਤੂਬਰ
1930 ਨੂੰ ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂਸੀ ਦੀ ਸਜ਼ਾ
ਸੁਣਾਈ ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਚਲ ਰਿਹਾ ਸੀ ਗਾਂਧੀ ਇਰਵਨ ਸਮਝੌਤੇ ਨਾਲ ਇਹ
ਮੋਰਚਾ ਖਤਮ ਹੋ ਗਏ ਹੁਣ ਲੋਕ ਇਹ ਆਸ ਕਰਦੇ ਸਨ ਕਿ ਹੋਰਨਾਂ ਕੈਦੀਆਂ ਨਾਲ ਭਗਤ ਸਿੰਘ ਸੁਖਦੇਵ ਤੇ
ਰਾਜਗੁਰੂ ਵੀ ਛੱਡ ਦਿੱਤੇ ਜਾਣਗੇ ਇਸ ਸਮੇਂ ਲੋਕ ਬੜੇ ਜੋਸ਼ ਵਿੱਚ ਸਨ । ਅੰਗਰੇਜ਼ ਸਰਕਾਰ ਨੇ ਲੋਕਾਂ
ਤੋਂ ਡਰਦਿਆਂ 23 ਮਾਰਚ
ਨੂੰ 1931 ਨੂੰ
ਰਾਤ ਵੇਲੇ ਹੀ ਉਨ੍ਹਾਂ ਨੂੰ ਫਾਂਸੀ ਲਾਇਆ ਤੇ ਲੋਥਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ
ਪਾਸਿਓਂ ਚੋਰ ਦਰਵਾਜ਼ੇ ਥਾਣੀਂ ਕੱਢ ਕੇ ਫਿਰੋਜ਼ਪੁਰ ਪਹੁੰਚਾ ਦਿੱਤੀਆਂ ਤਿੰਨਾਂ ਦੀ ਇਕੱਠੀ ਚਿਖਾ ਬਣਾ
ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿੱਚ ਰੋੜ
ਦਿੱਤੀਆਂ ।
ਆਜ਼ਾਦੀ
ਦੀ ਲਹਿਰ ਦਾ ਹੋਰ ਤੇਜ਼ ਹੋਣਾ - ਭਗਤ
ਸਿੰਘ ਤੇ ਉਸ ਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਤੇ ਲੋਕ ਅੰਗਰੇਜ਼ਾਂ
ਨੂੰ ਭਾਰਤ ਵਿੱਚੋਂ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇ । ਅੰਤ ਪੰਦਰਾਂ ਅਗਸਤ 1947 ਨੂੰ ਅਜਿਹੇ ਸਿਰਲੱਥ ਸੂਰਮਿਆਂ ਦੀਆਂ ਕੁਰਬਾਨੀਆਂ
ਸਦਕਾ ਭਾਰਤ ਆਜ਼ਾਦ ਹੋ ਗਿਆ ।